ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਸਤੰਬਰ
ਉੱਘੇ ਰੰਗਕਰਮੀ ਅਤੇ ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਧੁਰੇ ਗੁਰਸ਼ਰਨ ਸਿੰਘ ‘ਭਾਅ ਜੀ’ ਦਾ ਅੱਜ ਰਾਤ ਦੇਹਾਂਤ ਹੋ ਗਿਆ। ਉਹ 82 ਵਰ੍ਹਿਆਂ ਦੇ ਸਨ। ਪਰਿਵਾਰਕ ਹਲਕਿਆਂ ਅਨੁਸਾਰ ਉਹ ਸ਼ਾਮ ਤੱਕ ਠੀਕ-ਠਾਕ ਸਨ ਅਤੇ 9 ਵਜੇ ਤੱਕ ਆਪਣੇ ਸਨੇਹੀਆਂ ਨਾਲ ਫ਼ੋਨ ’ਤੇ ਗੱਲਬਾਤ ਵੀ ਕਰਦੇ ਰਹੇ। 11 ਵਜੇ ਦੇ ਆਸ-ਪਾਸ ਉਨ੍ਹਾਂ ਦੀ ਸਿਹਤ ਵਿੱਚ ਵਿਗਾੜ ਪੈਦਾ ਹੋਇਆ ਅਤੇ ਕੁਝ ਹੀ ਪਲਾਂ ਵਿੱਚ ਉਹ ਦਮ ਤੋੜ ਗਏ।
ਹਰ ਸਮੇਂ ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲੇ ਗੁਰਸ਼ਰਨ ਭਾਅ ਜੀ ਗੁਰਦਿਆਂ ਵਿੱਚ ਨੁਕਸ ਪੈਣ ਕਾਰਨ ਪਿਛਲੇ ਛੇ ਕੁ ਮਹੀਨਿਆਂ ਤੋਂ ਡਾਇਲੈਸਿਸ ’ਤੇ ਸਨ। ਉਨ੍ਹਾਂ ਦੇ ਚਲਾਣੇ ਸਮੇਂ ਉਨ੍ਹਾਂ ਦੀ ਪਤਨੀ ਡਾ. ਕੈਲਾਸ਼ ਕੌਰ ਅਤੇ ਦੋ ਧੀਆਂ ਡਾ. ਨਵਸ਼ਰਨ ਅਤੇ ਡਾ. ਅਰੀਤ ਉਨ੍ਹਾਂ ਦੇ ਕੋਲ ਸਨ। ਦੂਰਦਰਸ਼ਨ ਤੋਂ ਭਾਈ ਮੰਨਾ ਸਿੰਘ ਦੇ ਕਿਰਦਾਰ ਰਾਹੀਂ ਸਮਾਜਿਕ ਕੁਰੀਤੀਆਂ ਅਤੇ ਫਿਰਕੂਵਾਦ ਵਿਰੁੱਧ ਨਿਰੰਤਰ ਆਵਾਜ਼ ਬੁਲੰਦ ਕਰਨ ਵਾਲੇ ਗੁਰਸ਼ਰਨ ਸਿੰਘ ਦਾ ਪੂਰਾ ਜੀਵਨ, ਲੋਕਾਈ ਨੂੰ ਜਾਗ੍ਰਿਤ ਕਰਨ ਪ੍ਰਤੀ ਸਮਰਪਿਤ ਰਿਹਾ। ਸਮਤਾ ਤੇ ਸਮਾਨਤਾ ਨੂੰ ਜੀਵਨ ਜਾਚ ਬਨਾਉਣ ਵਾਲੇ ਇਸ ਜੁਝਾਰੂ ਨੇ ਪੇਸ਼ੇ ਵਜੋਂ ਇੰਜੀਨੀਅਰ ਹੋਣ ਅਤੇ ਇਕ ਸਮੇਂ ਸਰਕਾਰੀ ਨੌਕਰੀ ਵਿੱਚ ਹੋਣ ਦੇ ਬਾਵਜੂਦ ਹੁਕਮਰਾਨਾਂ ਦੀਆਂ ਵਧੀਕੀਆਂ ਖਿਲਾਫ਼ ਆਵਾਜ਼ ਉਠਾਉਣ ਨੂੰ ਆਪਣਾ ਖ਼ਾਸਾ ਬਣਾਇਆ ਅਤੇ ਨਾਟ ਕਲਾ ਨੂੰ ਜਨ ਚੇਤਨਾ ਵਿਕਸਿਤ ਕਰਨ ਦੇ ਮਾਧਿਅਮ ਵਜੋਂ ਚੁਣਿਆ। ਇਸ ਦਾ ਖਮਿਆਜ਼ਾ ਉਨ੍ਹਾਂ ਨੂੰ 1975 ਵਿੱਚ ਐਮਰਜੈਂਸੀ ਦੌਰਾਨ ਸਰਕਾਰੀ ਨੌਕਰੀ ਤੋਂ ਬਰਖਾਸਤਗੀ ਦੇ ਰੂਪ ਵਿੱਚ ਭੁਗਤਣਾ ਪਿਆ। ਆਪਣੀ ਨਾਟ ਮੰਡਲੀ ਰਾਹੀਂ ਉਨ੍ਹਾਂ ਨੇ ਜਿਨ੍ਹਾਂ ਨਾਟਕਾਂ ਨੂੰ ਪੰਜਾਬੀ ਅਵਾਮ ਦੀ ਰੂਹਾਨੀ ਖ਼ੁਰਾਕ ਬਣਾਇਆ, ਉਨ੍ਹਾਂ ਵਿੱਚ ‘ਧਮਕ ਨਗਾਰੇ ਦੀ’, ‘ਚਾਂਦਨੀ ਚੌਕ ਤੋਂ ਸਰਹਿੰਦ ਤੱਕ’, ‘ਬਾਬਾ ਬੋਲਦਾ ਹੈ’, ‘ਕੁਰਸੀ ਮੋਰਚਾ ਅਤੇ ਹਵਾ ’ਚ ਲਟਕਦੇ ਲੋਕ’ ਅਤੇ ‘ਕੰਮੀਆਂ ਦਾ ਵਿਹੜਾ’ ਆਦਿ ਉਚੇਚੇ ਤੌਰ ’ਤੇ ਜ਼ਿਕਰਯੋਗ ਹਨ। ਪੰਜਾਬ ਵਿੱਚ ਅਤਿਵਾਦ ਦੇ ਕਾਲੇ ਦਿਨਾਂ ਦੌਰਾਨ ਵੀ ਉਹ ਬੇਖੌਫ਼ ਹੋ ਕੇ ਲੋਕਾਂ ਵਿੱਚ ਵਿਚਰਦੇ ਰਹੇ ਅਤੇ ਮਜ਼੍ਹਬੀ ਇੰਤਹਾਪਸੰਦੀ ਤੋਂ ਇਲਾਵਾ ਸਰਕਾਰੀ ਜਬਰ ਵਿਰੁੱਧ ਵੀ ਦਲੇਰਾਨਾ ਢੰਗ ਨਾਲ ਆਵਾਜ਼ ਉਠਾਉਂਦੇ ਰਹੇ
27.9.11
ਸੋਚਦਾ ਕੁਝ ਹੋਰ ਹਾਂ ਮੈਂ ਬੋਲਦਾ ਕੁਝ ਹੋਰ ਹਾਂ -Vijay Vivek Ji.
ਸੋਚਦਾ ਕੁਝ ਹੋਰ ਹਾਂ ਮੈਂ ਬੋਲਦਾ ਕੁਝ ਹੋਰ ਹਾਂ
ਵਸਤ ਕਿਧਰੇ ਹੋਰ ਗੁੰਮ ਹੈ ,ਫੋਲਦਾ ਕੁਝ ਹੋਰ ਹਾਂ
ਕੁਫ਼ਰ ਦਾ ਹਟਵਾਣੀਆਂ ਹਾਂ ਦੇ ਰਿਹਾਂ ਖ਼ੁਦ ਨੂੰ ਫ਼ਰੇਬ
ਵੇਚਦਾ ਕੁਝ ਹੋਰ ਹਾਂ ਮੈਂ ਤੋਲਦਾ ਕੁਝ ਹੋਰ ਹਾਂ
ਹੋਸ਼ ਤੇ ਮਸਤੀ ਮੇਰੀ ਇਕਮਿਕ ਨਹੀਂ ਹੋਈਆਂ ਅਜੇ
ਯਤਨ ਸੰਭਲਣ ਦਾ ਕਰਾਂ ਤਾਂ ਡੋਲਦਾ ਕੁਝ ਹੋਰ ਹਾਂ
ਕੁਝ ਕੁ ਤੇਰੀ ਅੱਖ ਵਿਚ ਵੀ ਫ਼ਰਕ ਹੈ ,ਮੈਂ ਵੀ ਤਾਂ ਪਰ
ਦੂਰ ਦਾ ਕੁਝ ਹੋਰ ਹਾਂ ਤੇ ਕੋਲ ਦਾ ਕੁਝ ਹੋਰ ਹਾਂ
ਮੈਂ ਮੁਨਾਖਾ ਹੀ ਨਹੀਂ ਮੈਂ ਅਕਲ ਦਾ ਅੰਨ੍ਹਾ ਵੀ ਹਾਂ
ਮੈਂ ਗਵਾਇਆ ਹੋਰ ਕੁਝ ਹੈ ,ਟੋਲਦਾ ਕੁਝ ਹੋਰ ਹਾਂ

Labels:
Ghazal,
Punjabi Poetry
24.9.11
An interview with Sulakhan Sarhadi (Punjabi Writer and poet)
An interview with Sulakhan Sarhadi (Punjabi Writer and poet) by Apna Panjab TV Sydney.
15.9.11
ਅੰਮ੍ਰਿਤਾ ਦਾ ਘਰ
ਦੋਸਤੋ, ਅੰਮ੍ਰਿਤਾ ਦਾ ਘਰ ਵਿਕਣ ਤੋਂ ਬਾਅਦ ਇਮਰੋਜ਼ ਨੇ ਇਹ ਲਾਇਨਾਂ ਅਪਣੇ ਦੋਸਤ ਜਸਬੀਰ ਭੁੱਲਰ ਨੂੰ ਲਿੱਖ ਕੇ ਭੇਜੀਆਂ ਸਨ। ਇਸ ਸਾਰੇ ਘਟਨਾਕ੍ਰਮ ਨੂੰ ਸਾਨੂੰ ਵੀ ਇਸੇ ਨਜ਼ਰੀਏ ਨਾਲ ਵੇਖਣਾ ਚਾਹੀਦਾ ਹੈ...
ਲੋਕ ਕਦੇ ਵੀ
ਨਵੇਂ ਦਾ ਸਵਾਗਤ ਨਾ ਕਰ ਸਕੇ
ਰਾਮ ਤੇ ਹੀ ਰੁਕੇ ਰਹੇ
ਬੁੱਧ ਦਾ ਸਵਾਗਤ ਨਾ ਕਰ ਸਕੇ
ਕੇ-25 ’ਤੇ ਹੀ ਰੁਕੇ ਰਹੇ
ਜੀ. ਕੇ.-1 ਵੱਲ ਨਾ ਤੁਰ ਸਕੇ...
ਆਪਣੇ ਆਪ ਵਿੱਚ ਜੋ ਘਰ ਹੈ
ਉਹੀ ਹੀ ਘਰ ਹੈ
ਇਸ ਘਰ ਨੂੰ ਕੋਈ ਵੀ
ਕੁਝ ਵੀ ਬੇਘਰ ਨਹੀਂ ਕਰ ਸਕਦਾ
ਕੋਈ ਆਇਆ, ਖੁਸ਼ੀ ਆਈ
ਕੋਈ ਗਿਆ, ਖੁਸ਼ੀ ਗਈ
ਇਸ ਆਉਂਦੀ ਜਾਂਦੀ ਖੁਸ਼ੀ ਨਾਲ
ਕੋਈ ਕਿਵੇਂ ਖੁਸ਼ ਰਹਿ ਸਕਦਾ ਹੈ
ਆਪਣੇ-ਆਪ ਨਾਲ ਖੁਸ਼ ਰਹਿਣ ਵਾਲਾ ਹੀ
ਖੁਸ਼ ਰਹਿ ਸਕਦਾ ਹੈ..
ਇਕੱਲਾ ਵੀ ਖੁਸ਼ ਸਾਂ
ਇਕੱਲਾ ਘਰ ਵੀ ਸਾਂ
ਅੰਮ੍ਰਿਤਾ ਨਾਲ ਖੁਸ਼ ਵੀ ਰਿਹਾ ਤੇ ਘਰ ਵੀ ਰਿਹਾ
ਅੰਮ੍ਰਿਤਾ ਦੇ ਬਾਅਦ
ਨਵਰਾਜ
ਸ਼ਿਲਪੀ
ਅਮਨ
ਤੇ ਅਲਕਾ
ਸਭ ਅੰਮ੍ਰਿਤਾ ਦੇ
ਅਣਲਿਖੇ ਨਾਵਲ ਨਜ਼ਮਾਂ ਹਨ
ਉਨ੍ਹਾਂ ਵਿੱਚ ਖੁਸ਼ ਵੀ ਹਾਂ ਤੇ ਘਰ ਵੀ ਹੋ ਰਿਹਾ ਹਾਂ..
ਕੁਝ ਵੀ ਨਹੀਂ ਬਦਲਿਆ
ਲੋਕਾਂ ਨੂੰ ਜੋ ਬਦਲਿਆ ਦਿੱਸ ਰਿਹਾ ਹੈ
ਉਹ ਆਪਣਿਆਂ ਨੂੰ ਨਜ਼ਰ ਨਹੀਂ ਆ ਰਿਹਾ...
11.9.11
Ghazal- Baljit Saini
Baljit Saini
ਕਰ ਕੇ ਫੁੱਲਾਂ ਦੇ ਲਈ ਇਕ਼ਰਾਰ ਤੂੰ
ਧਰ ਗਿਆ ਮੇਰੀ ਤਲੀ ਅੰਗਿਆਰ ਤੂੰ ।
ਦਿਲ ਨੂੰ ਦੇ ਝੂਠੀ ਤਸੱਲੀ ਹੀ ਕੋਈ ,
ਬਣ ਮੇਰਾ ਕੁਝ ਦੇਰ ਤਾਂ ਗ਼ਮਖ਼ਾਰ ਤੂੰ |
ਉਲਝਣਾ ਦਾ ਦੌਰ ਤਾਂ ਮੁਕਣਾ ਨਹੀਂ ,
ਐ ਦਿਲਾ! ਕਿੰਝ ਕੱਟਣੇ ਦਿਨ ਚਾਰ ਤੂੰ |
ਪੀਲੀ ਰੁੱਤੇ ਖ਼ਾਬ ਸਭ ਮੁਰਝਾ ਗਏ ,
ਵੇਖ ਆ ਕੇ ਸੱਜਣਾ ਇਕ ਵਾਰ ਤੂੰ |
ਸੁਫ਼ਨਿਆਂ ਨੂੰ ਪੂਰਾ ਅੰਬਰ ਬਖ਼ਸ਼ ਦੇ ,
ਜਾਣ ਦੇ ਦਿਸਹੱਦਿਆਂ ਤੋਂ ਪਾਰ ਤੂੰ |
ਦਰਦ ਮੇਰੇ ਦਿਲ ਦਾ ਜੇ ਮਿਣਨੈ ਜ਼ਰੂਰ ,
ਤੋਲ ਮੇਰੇ ਹੰਝੂਆਂ ਦਾ ਭਾਰ ਤੂੰ |
ਸਿਦਕ ਮੇਰਾ ਪਰਖ ਲੈ ਇਕ ਵਾਰ ਹੀ ,
ਮਾਰ ਨਾ ਪਲ ਵਿਚ ਹਜ਼ਾਰਾਂ ਵਾਰ ਤੂੰ |
ਰਹਿਣ ਦੇ ਕੁਝ ਭਰਮ ,ਨਜ਼ਰਾਂ ਨਾ ਚੁਰਾ ,
ਤੋੜ ਨਾ ਹੁਣ ਇੰਝ ਮੇਰਾ ਇਤਬਾਰ ਤੂੰ|...baljit saini...
ਪੰਜਾਬੀ ਗਜ਼ਲ - (ਸਾਤਿਕਾਰ ਯੌਗ ਉਸਤਾਦ ਦੀਪਕ ਜੈਤੋਈ ਜੀ )
ਪੰਜਾਬੀ ਗਜ਼ਲ ਅੱਜ ਉਸ ਮੁਕਾਮ ਤੇ ਪਹੁੰਚ ਗਈ ਹੈ ਜਿੱਥੇ ਆ ਕੇ ਇਸ ਨੂੰ ਸਹੀ ਦਿਸ਼ਾ ਦੇਣ ਦੀ ਜਰੂਰਤ ਹੈ । ਕਿਉਂਕਿ
(ਸਾਤਿਕਾਰ ਯੌਗ ਉਸਤਾਦ ਦੀਪਕ ਜੈਤੋਈ ਜੀ )
ਅੱਜ ਕੱਲ੍ਹ ਪੰਜਾਬੀ ਕਵੀਆਂ ਦਾ ਗਜ਼ਲ ਵੱਲ ਜਿੰਨਾ ਝੁਕਾਅ ਹੁੰਦਾ ਜਾ ਰਿਹਾ ਹੈ ਓਨਾ ਪੰਜਾਬੀ ਗਜ਼ਲ ਵਿੱਚ ਨਿਖਾਰ ਪੈਦਾ ਨਹੌਂ ਹੋ ਰਿਹਾ , ਇਸ ਦਾ ਕਾਰਨ ਸਹੀ ਮਾਰਗ ਦਰਸ਼ਨ ਨਾ ਮਿਲਣਾ ਹੈ ।
ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਗਜ਼ਲ ਨੇ ਜੋ ਮਾਅਰਕੇ ਅਰਬੀ ਅਤੇ ਫਾਰਸੀ ਵਿੱਚ ਦਿਖਾਂਏ ਉਹ ਸਭ ਪੰਜਾਬੀ ਗਜ਼ਲ ਦੇ ਹਿੱਸੇ ਨਹੀਂ ਆਇਆ ਬਲਕਿ ਇਹ ਕਹਿਣਾ ਵਧੇਰੇ ਯਥਾਰਥ ਹੋਵੇਗਾ ਕਿ ਪੰਜਾਬੀ ਗਜ਼ਲ ਉੱਨਤੀ ਦੀ ਬਜਾਇ ਅਵਾਨਤੀ ਹੀ ਵੱਲ ਜਾ ਰਹੀ ਹੈ ।
ਪੰਜਾਬੀ ਗਜ਼ਲ ਵਿੱਚ ਉਰਦੂ ਵਰਗੀ ਸ਼ੋਖੀ , ਸਾਦਗੀ , ਲਤਾਫਤ , ਬੁਲੰਦੀ ਗਹਿਰਾਈ ਅਤੇ ਸਫਾਂਈ ਅਤੇ ਪਾਕੀਜ਼ਗੀ ਬਹੁਤ ਘੱਟ ਵਿੱਚ ਅਉਂਦੀ ਹੈ । ਪੰਜਾਬੀ ਗਜ਼ਲ ਵਿੱਵ ਬਿਆਨ ਦੀ ਸਫਾਈ ਅਤੇ ਜ਼ੁਬਾਨ ਦੀ ਖੁਸ਼ਬਿਆਨੀ ਵਿਦਵਤਾ ਦੀ ਹਉਮੈਂ ਕਾਰਨ ਅਲੋਪ ਹੋ ਕੇ ਰਹਿ ਗਈ ਹੈ । ਅਸ਼ਪਸ਼ਟ ਦੇ ਘੁਸਮੁਸੇ ਵਿੱਚ ਪੰਜਾਬੀ ਗਜ਼ਲ ਦੀ ਤਸਵੀਰ ਨਾ ਕੇਵਲ ਧੁੰਦਲੀ ਹੋ ਕੇ ਰਹਿ ਗਈ ਹੈ ਸਗੋਂ ਪੱਖਪਾਤੀ ਅਲੋਚਨਾ ਨੇ ਗਜ਼ਲ ਦਾ ਕੇਂਦਰ ਬਿੰਦੂ ਹੀ ਅੱਖਾਂ ਤੋਂ ਉਹਲੇ ਕਰ ਕੇ ਰੱਖ ਦਿੱਤਾ ਹੈ ।
ਨਵੇਂ ਉੱਠ ਰਹੇ ਗਜ਼ਲਗੋਆਂ ਦੀ ਇਹ ਬੜੀ ਤੀਬਰ ਇੱਛਾ ਹੈ ਕਿ ਗਜ਼ਲਗੋਈ ਵਿੱਚ ਅਸਾਡਾ ਕੋਈ ਪਾਰਗ ਦਰਸ਼ਨ ਕਰੇ , ਸਾਨੂੰ ਸੇਧ ਦੇਵੇ , ਸਾਨੂੰ ਕੋਈ ਮੰਜ਼ਿਲ ਤੇ ਪਹੁੰਚਣ ਦਾ ਸਾਫ ਸਿੱਧਾ ਤੇ ਸਰਲ ਰਸਤਾ ਦੱਸੇ
ਪਰ ਕੌਣ ? ਏਥੇ ਤਾਂ ਇਹ ਹਾਲਤ ਹੈ –ਬਖੌਲ-ਏ-ਸ਼ਾਇਰ ਕਿ
ਤੁਮ੍ਹੇਂ ਰਹਿਨੁਮਾ ਇਸ ਤਰਹ ਕੇ ਮਿਲੇਂਗੇ
ਫ਼ਕਤ ਕਾਮ ਹੀ ਜਿਨਕਾ ਹੈ ਰਾਹ ਭੁਲਾਣਾ
ਸਾਨੂੰ ਇਹ ਗੱਲ ਬੜੇ ਦੁੱਖ ਨਾਲ਼ ਕਹਿਣੀ ਪੈਂਦੀ ਹੈ ਕਿ ਪੰਜਾਬੀ ਦੇ ਵਿਦਵਾਨ ਅਲੋਚਕਾਂ ਨੇ ਗਿਣੀ ਮਿਥੀ ਯੋਜਨਾ ਤਹਿਤ ਪੰਜਾਬੀ ਸ਼ਾਇਰੀ ਦੇ ਹਰ ਅਸੂਲ ਦੀ ਵਿਰੋਧਤਾ ਕਰਨਾ ਆਪਣਾ ਸਿਧਾਂਤ ਬਣਾ ਲਿਆ ਹੈ , ਪਿੰਗਲ ਦੇ ਅਸੂਲ ਜਾਂ ਅਰੂਜ਼ ਦੇ ਕਾਇਦੇ ਉਹਨਾਂ ਨੂੰ ਦਕਿਆਨੂਸੀ ਦਿਖਾਈ ਦਿੰਦੇ ਹਨ । ਜ਼ੁਬਾਨ ਦੀ ਖੁਸ਼ ਬਿਆਨੀ ਉਹਨਾਂ ਨੂੰ ਪ੍ਰੰਪਰਾਗਤ ਮਹਿਸੂਸ ਹੁੰਦੀ ਹੈ । ਸਰਲਤਾ ਉਹਨਾਂ ਨੂੰ ਕਲਾਹੀਣ ਜਾਪਦੀ ਹੈ । ਕੁਦਰਤੀ ਬਿੰਬਾਵਲੀ ‘ਚੋਂ ਉਹਨਾਂ ਨੂੰ ਪਛੜੇਪਣ ਦੇ ਪ੍ਰਤੀਬਿੰਬ ਦਾ ਆਭਾਸ ਹੁੰਦਾ ਹੈ । ਸਪਸ਼ਟਤਾ ਉਹਨਾਂ ਦੇ ਜ਼ਿਹਨ ਵਿੱਚ ਗੁੰਝਲਾਂ ਪੈਦਾ ਕਰਨ ਲੱਗ ਪਈ ਹੈ । ਸੰਗੀਤਾਮਕਤਾ ਉਹਨਾਂ ਨੂੰ ਜ਼ੁਬਾਨ ਥਥਲਾਉਣ ਵਾਲਾ ਐਬ ਪ੍ਰਤੀਤ ਹੁੰਦੀ ਹੈ । ਵਿਆਕਰਣਿਕ ਪਾਬੰਦੀ ਉਹਨਾਂ ਨੂੰ ਅਸਹਿ ਜਾਪਦੀ ਹੈ । ਸ਼ਿਅਰ ਦੇ ਦੋਹਾਂ ਮਿਸਰਿਆ ਵਿੱਚ ਰਬਤ (ਮੇਲ) ਦੇ ਜਰੂਰੀ ਵਿਧਾਨ ਕਾਰਨ ਉਹਨਾਂ ਦੀ ਨੀਂਦ ਹਰਾਮ ਹੋ ਗਈ ਹੈ । ਉਹਨਾਂ ਦੀ ਨਜ਼ਰ ਵਿੱਚ ਮਹਾਨ ਗਜ਼ਲਗੋ ਸਰਬ ਸ੍ਰੀ ਮੁਜਰਿਮ ਦਸੂਹੀ ਸਾਹਿਬ , ਜਨਾਬ ਬਰਕਤ ਰਾਮ ਯੁਮਨ , ਜਨਾਬ ਨੰਦ ਲਾਲ ਨੂਰਪੁਰੀ , ਸ ਕਰਤਾਰ ਸਿੰਘ ਬਲੱਗਣ , ਸ ਵਿਧਾਤਾ ਸਿੰਘ ਤੀਰ , ਸਾਧੂ ਸਿੰਘ ਹਮਦਰਦ , ਗੁਰਦਿੱਤ ਸਿੰਘ ਕੁੰਦਨ , ਕਰਤਾਰ ਸਿੰਘ ਸ਼ਮਸ਼ੇਰ , ਗੁਰਮੁਖ ਸਿੰਘ ਮੁਸਾਫਿਰ , ਪ੍ਰੋ. ਦੀਵਾਨ ਸਿੰਘ ,ਦੀਵਾਨ ਸਿੰਘ ਮਹਿਰਮ , ਚਾਨਣ ਗੋਬਿੰਦ ਪੁਰੀ , ਠਾਕੁਰ ਭਾਰਤੀ , ਡਾ: ਨਰੇਸ਼ , ਹਜ਼ਾਰਾ ਸਿੰਘ ਮੁਸ਼ਤਾਕ , ਦਰਸ਼ਨ ਸਿੰਘ ਆਵਾਰਾ , ਮੁਨਸ਼ੀ ਰਾਮ ਹਸਰਤ , ਚਰਨ ਸਿੰਘ ਸਫਰੀ , ਜਸਵੰਤ ਰਾਏ ‘ਰਾਏ’ , ਜਸਵੰਤ ਸਿੰਘ ਵੰਤਾ , ਸੰਤੋਖ ਸਿੰਘ ਸਫਰੀ , ਬਿਸਮਿਲ ਫਰੀਦਕੋਟੀ , ਬਿਸ਼ਨ ਸਿੰਘ ਉਪਾਸ਼ਕ , ਪ੍ਰਕਾਸ਼ ਸਾਥੀ , ਅਮਰਜੀਤ ਸਿੰਘ , ਬਲਬੀਰ ਸੈਣੀ , ਤਰਸੇਮ ਸਿੰਘ ਸਫਰੀ , ਦੀਦਾਰ ਸਿੰਘ ਦੀਦਾਰ , ਬੂਆ ਦਿੱਤਾ ਮੱਲ ਸ਼ੇਖ , ਮਨਜ਼ੂਰ ਹੋਸ਼ਿਆਰ ਪੁਰੀ , ਪ੍ਰੇਮ ਪਾਇਲਵੀ , ਕ੍ਰਿਸ਼ਨ ਲਾਲ ਅਨਪੜ੍ਹ , ਝੱਲਾ ਫਰੀਦਕੋਟੀ ਆਦਿ ਇਹ ਸਭ ਰਵਾਇਤੀ ਗਜ਼ਲਗੋ ਸ਼ਾਇਰ ਹਨ ਕਿਉਂਕਿ ਇਹਨਾਂ ਦੀਆਂ ਗਜ਼ਲਾਂ ਬੁਲੰਦ ਸਾਹਿਤਕ ਪੱਧਰ ਦੀਆਂ ਹੋਣ ਦੇ ਬਾਵਜੂਦ ਭੀ ਉਹ ਸਿਆਸੀ ਦ੍ਰਿਸ਼ਟੀਕੋਣ ਪੈਦਾ ਨਹੀਂ ਕਰਦੀਆਂ ਜਿਸ ਤਰ੍ਹਾਂ ਦਾ ਸਾਡੇ ਵਿਦਵਾਨ ਅਲੋਚਕ ਪਸੰਦ ਫਰਮਾਉਂਦੇ ਹਨ ।
ਇਸ ਦੇ ਉਲਟ ਉਗ ਗਜ਼ਲਗੋ ਜਿਹੜੇ ਵਿਚਾਰੇ ਗਜ਼ਲ ਦਾ ੳ ਅ ਵੀ ਨਹੀਂ ਜਾਣਦੇ ਜਿਨ੍ਹਾਂ ਨੂ ਨਾ ਹੀ ਤੋਲ ਬਹਿਰ ਦਾ ਗਿਆਨ ਹੈ , ਨਾ ਹੀ ਸੰਗੀਤਾਤਮਕ ਉਹਨਾਂ ਦੀ ਸ਼ੈਲੀ ਹੈ ਨਾ ਉਹ ਰੰਗ-ਏ-ਤਗੱਜ਼ੁਲ ਦੀ ਯੋਗਤਾ ਰੱਖਦੇ ਹਨ ਨਾ ਹੀ ਗਜ਼ਲ ਅਤੇ ਨਜ਼ਮ ਵਿੱਚ ਤਮੀਜ਼ ਸਮਝਦੇ ਹਨ ਸਪੱਸ਼ਟਤਾ ਜਿਨ੍ਹਾਂ ਦੇ ਵੱਸ ਦਾ ਰੋਗ ਨਹੀਂ ਨਵੀਨਤਮ ਬਿੰਬਾਵਲੀ ਦੇ ਨਾਂ ਤੇ ਜੋ ਵਿਅਰਥ ਅਤੇ ਓਪਰੇ ਸਮਾਸ ਬੁਝਾਰਤਾਂ ਬਣਾ ਕੇ ਗਜ਼ਲ ਵਿੱਚ ਪੇਸ਼ ਕਰਦੇ ਹਨ ਉਹਨਾਂ ਦੀ ਇਸ ਲਈ ਆਲੋਚਨਾਤਮਕ ਪ੍ਰਸੰਸਾ ਕੀਤੀ ਜਾਂਦੀ ਹੈ ਕਿ ਉਹਨਾਂ ਦੀਆਂ ਗਜ਼ਲਾਂ ਵਿੱਚ ਉਹ ਸਿਆਸੀ ਪੱਖ ਉਜ਼ਾਗਰ ਹੁੰਦਾ ਹੈ ਜੋ ਅਸਾਡੇ ਸਿਆਸੀ ਸਾਹਿਤਕਾਰ ਅਤੇ ਆਧੁਨਿਕ ਆਲੋਚਕ ਪਸੰਦ ਕਰਦੇ ਹਨ ।ਨਤੀਜਾ ਇਸ ਦਾ ਇਹ ਨਿਕਲਿਆ ਕਿ ਨਾ ਕੇਵਲ ਪੰਜਾਬੀ ਗਜ਼ਲ ਦਾ ਵਿਕਾਸ ਰੁਕ ਗਿਆ ਸਗੋਂ ਸਾਡੀ ਪੰਜਾਬੀ ਗਜ਼ਲ ਬੁਝਾਰਤ ਬਣਨ ਵੱਲ ਤੇਜੀ ਨਾਲ਼ ਦੌੜ ਰਹੀ ਹੈ । ਐਨ ਮੁਮਕਿਨ ਹੈ ਕਿ ਕੁਝ ਦੇਰ ਬਾਅਦ ਗਜ਼ਲ ਦਾ ਮੁਹਾਂਦਰਾ ਹੀ ਗੁੰਮ ਹੋ ਜਾਵੇ ਇਹ ਵੀ ਸੰਭਵ ਕਿ ਸਾਡੇ ਆਧੁਨਿਕ ਵਿਦਵਾਨ ਬੁਝਾਰਤਾਂ ਦਾ ਨਾਂ ਹੀ ਗਜ਼ਲ ਰੱਖ ਲੈਣ ।
ਜਦੋਂ ਕੋਈ ਵਿਦਵਾਨ ਧੜੇਬੰਦੀ ਦਾ ਆਧਾਰ ਤੇ ਸੱਚ ਦਾ ਝੂਠ ਤੇ ਝੂਠ ਦਾ ਸੱਚ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਲਾ ਪ੍ਰੇਮੀ ਦੇ ਦਿਲ ਤੇ ਸੱਟ ਵੱਜਣੀ ਸੁਭਾਵਿਕ ਹੈ । ਕਾਲੀ ਸਿਆਹ ਰਾਤ ਨੂੰ ਸਿਰਫ ਇਸ ਲਈ ਚਿੱਟਾ ਦਿਨ ਦੱਸਣਾ ਕਿ ਸਾਡੇ ਧੜੇ ਦੀ ਪ੍ਰਤਿਸ਼ਠਾ ਵਧੇ ਅਤੇ ਚਿੱਟਾ ਦਿਨ ਇਸ ਲਈ ਕਾਲੀ ਰਾਤ ਬਣਾਈ ਜਾਣਾ ਕਿ ਸੱਚ ਕਹਿਣ ਵਾਲੇ ਲੋਕ ਸ਼ਰਮਿੰਦਾ ਹੋਣ , ਇਹ ਈਰਖਾਂਲੂ ਬੰਦਿਆ ਦਾ ਸੁਭਾਅਤਾਂ ਹੋ ਸਕਦਾ ਹੈ ਵਿਦਵਾਨ ਸਾਹਿਤਕਾਰਾਂ ਦਾ ਨਹੀਂ ।
ਹਜ਼ਰਤ ਮੌਲਾਨਾ ਅਲਤਾਫ਼ ਹੁਸੈਨ ਹਾਲੀ ਸਾਹਿਬ ਪਾਣੀਪਤੀ ਆਪਣੀ ਪੁਸਤਕ ‘ਮੁਕੱਦਮਾ ਸ਼ਿਅਰ-ਓ-ਸ਼ਾਇਰੀ ਦੇ ਸਫਾਂ 23 ਉੱਤੇ ਕਵਿਤਾ ਵਿੱਚ ਪੇਤਲਾਪਣ ਅਉਣ ਦਾ ਕਾਰਨ ਬਿਆਨ ਕਰਦੇ ਹੋਏ ਫਰਮਾਉਂਦੇ ਹਨ –ਮੁਸਲਮਾਨਾ ਦੀ ਕਵਿਤਾ ਨੂੰ ਦੋ ਪਾਸਿਓ ਧੱਕਾ ਲੱਗਾ ਜਦੋਂ ਇਨਾਮ , ਇਕਰਾਮ . ਪਾਤਰ ਅਤੇ ਕੁਪਾਤਰ ਦੋਹਾਂ ਨੂੰ ਬਰਾਬਰ ਮਿਲਣ ਲੱਗੇ ਅਤੇ ਪ੍ਰਸੰਸਾ ਤੇ ਵਾਹ ਵਾਹ ਦੀ ਬੌਛਾੜ ਮੌਕਾ ਕੁਮੌਕਾ ਹਰ ਪੱਧਰ ਦੇ ਸ਼ਿਅਰ ਤੇ ਹੋਣ ਲੱਗੀ ਜਿਹੜੇ ਲੋਕ ਵਾਸਤਵ ਵਿੱਚ ਇਨਾਮ ਇਕਰਾਮ ਦੇ ਹੱਕਦਾਰ ਸਨ ਉਹਨਾਂ ਦੇ ਦਿਲ ਬੁਝ ਗਏ ਅਤੇ ਸ਼ਾਇਰੀ ਦੀਆਂ ਵਧੀਆ ਯੋਗਤਾਵਾਂ ਜੋ ਉਹਨਾਂ ਦੀ ਪ੍ਰਕਿਰਤੀ ਵਿੱਚ ਕੁਦਰਤ ਵੱਲੋਂ ਸ਼ਾਮਲ ਸਨ , ਉਹ ਗਾਹਕਾਂ ਦੀ ਪਛਾਣ ਦੀ ਘਾਟ ਕਾਰਨ ਇਜਾਗਰ ਨਾ ਹੋ ਸਕੀਆਂ (ਜਿਵੈਂ ਕਿ ਹੋਣੀਆਂ ਚਾਹੀਦੀਆਂ ਸਨ) ਅਤੇ ਜਿਹੜੇ ਹੱਕਦਾਰ ਨਹੀਂ ਸਨ ਉਹਨਾਂ ਦੇ ਦਿਲ ਵਧੇ ਅਤੇ ਉਹਨਾਂ ਨੂੰ ਕੰਮ ਵਿੱਚ ਦੁਰਗੰਧ ਫੈਲਾਉਣ ਅਤੇ ਕਵਿਤਾ ਤੇ ਜੁਲਮ ਕਰਨ ਦਾ ਮੌਕਾ ਮਿਲ ਗਿਆ
ਇਹ ਇੱਕ ਅਟੱਲ ਸਚਾਈ ਹੈ ਕਿ ਕਵਿਤਾ ਇੱਕ ਈਸ਼ਵਰੀ ਗੁਣ ਹੈ , ਇਹ ਖੁਦਾ ਦਾਦ ਬਖਸ਼ਸ਼ ਹੈ , ਪਿੰਗਲ ਅਤੇ ਅਰੂਜ਼ ਕਿਸੇ ਨੂੰ ਧੱਕੋ ਧੱਕੀ ਕਵੀ ਨ੍ਹੀਂ ਬਣਾ ਸਕਦੇ ਨਾ ਹੀ ਤਾਲੀਮੀ ਸੰਨਦਾਂ ਕਿਸੇ ਦੇ ਕਵੀ ਹੋਣ ਦਾ ਪ੍ਰਮਾਣ ਹੋ ਸਕਦੀਆਂ ਹਨ ।ਕਵਿਤਾ ਕਵੀ ਦੇ ਅਨੁਭਵ ਦੁਆਰਾ , ਅੰਤਿਸ਼ਕਰਣ ਤੇ ਪ੍ਰਜਵਲਤ ਹੁੰਦੀ ਹੈ ਪਰ ਉਸ ਦਾ ਵਿਕਾਸ ਵਿਦਵਾਨ ਸ਼ਾਇਰਾਂ ਦੀ ਸੁਹਬਤ ਅਤੇ ‘ਫਨ-ਏ-ਸ਼ਾਇਰੀ’ ਦੇ ਨਿਸਚਤ ਅਸੂਲਾਂ ਦੇ ਅਧਿਐਨ ਪਿੱਛੋਂ ਹੀ ਹੁੰਦਾ ਹੈ । ਪਿੰਗਲ ਅਤੇ ਅਰੂਜ਼ ਦਾ ਸ਼ਾਇਰੀ ਵਿੱਚ ਉਹੀ ਸਥਾਨ ਹੈ ਜੋ ਭਾਸ਼ਾ ਗਿਆਨ ਵਿੱਚ ਵਿਆਕਰਣ ਦਾ ਹੈ ਜਾਂ ਜ਼ੁਬਾਨਦਾਨੀ ਵਿੱਚ ਗਰਾਇਮਰ ਦਾ ਹੈ । ਜੇ ਕੋਈ ਵਿਦਵਾਨ ਇਹ ਸਮਝਦਾ ਹੈ ਕਿ ਵਿਆਕਰਣ ਤੋਂ ਬਿਨਾ ਵੀ ਕੋਈ ਵਿਅਕਤੀ (ਭਾਵੇਂ ਉਹ ਕਿੰਨੀ ਵੀ ਅਲੌਕਿਕ ਬੁੱਧੀ ਦਾ ਮਾਲਕ ਹੈ ) ਭਾਸ਼ਾ ਸ਼ਾਸਤਰੀ ਬਣ ਸਕਦਾ ਹੈ ਜਾਂ ਗਰਾਇਮਰ ਤੋਂ ਬਿਨਾ ਵੀ ਕੋਈ ‘ਅਹਿਲ-ਏ-ਜ਼ੁਬਾਨ’ ਹੋ ਸਕਦਾ ਹੈ ਤਾਂ ਅਸੀ ਖਿੜੇ ਮੱਥੇ ਇਹ ਪਰਚਾਰ ਕਰਨ ਲਈ ਤਿਆਰ ਹਾਂ ਕਿ ਸ਼ਿਅਰ-ਓ-ਸ਼ਾਇਰੀ ਲਈ ਪਿੰਗਲ ਜਾਂ ਅਰੂਜ਼ ਦੀ ਕੋਈ ਜਰੂਰਤ ਨਹੀਂ
ਜੇ ਭਾਸ਼ਾ ਦੀ ਵਿਦਵਤਾ ਲਈ ਵਿਆਕਰਣ ਦੀ ਜਰੂਰਤ ਹੈ ਜਾਂ ਅਹਿਲ-ਏ-ਜ਼ੁਬਾਨ ਲਈ ਗਰਾਇਮਰ ਹੈ ਤਾਂ ਹਰ ਵਿਦਵਾਨ ਨੂੰ ਇਹ ਤਸਲੀਮ ਕਰਨਾ ਪਵੇਗਾ ਕਿ ਸ਼ਿਅਰ-ਓ-ਸ਼ਾਇਰੀ ਲਈ ‘ਫਨ-ਏ-ਸ਼ਾਇਰੀ’ ਦੇ ਬੁਨਿਆਦੀ ਅਸੂਲ (ਜਿਹੜੇ ਵਿਦਵਾਨ ਲੋਕਾਂ ਨੇ ਉਮਰਾਂ ਬੱਧੀ ਤਪਾਸਿਆ ਕਰਕੇ ਸਾਡੇ ਤੱਕ ਪਹੁੰਚਾਏ ਹਨ ) ਸਮਝਣ ਲਈ ਅਤੇ ਸ਼ਾਇਰੀ ਵਿੱਚ ਪੁਖ਼ਤਗੀ ਪੈਦਾ ਕਰਨ ਲਈ ਪਿੰਗਲ ਅਤੇ ਅਰੂਜ਼ ਬੇਹੱਦ ਜਰੂਰੀ ਹਨ । ਪੰਜਾਬੀ ਸ਼ਾਇਰੀ ਦੇ ਪਿਤਾਮਾ ਹਜ਼ਰਤ ਵਾਰਸ ਸ਼ਾਹ ਫਰਮਾਉਂਦੇ ਹਨ –
ਇਲਮ ਸ਼ਾਇਰੀ ਦਾ ਜਿਸ ਨੂੰ ਪਤਾ ਨਹੀਂ
ਉਸ ਨੂੰ ਇਲਮ ਅਰੂਜ਼ ਪੜ੍ਹਾਈਏ ਜੀ
ਸਾਡੇ ਵਿਦਵਾਨ ਅਲੋਚਕ ਅਤੇ ਵਨੀਨਤਾ ਦੇ ਝੰਡਾ ਬਰਦਾਰ ਜਦੋਂ ਸਾਡਾ ਪਿੰਗਲਵਾਦੀਏ ਤੇ ਅਰੂਜ਼ੀਏ ਕਹਿ ਕੇ ਮੂੰਹ ਚਿੜਾਉਂਦੇ ਹਨ ਜਾਂ ਇਹਨਾਂ ਅਸੂਲਾਂ ਦੀ ਪ੍ਰੰਪਰਾਗਤ ਵਾਦਤਾ ਕਹਿਕੇ ਵਿਰੋਧਤਾ ਕਰਦੇ ਹਨ ਤਾਂ ਸਾਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਬੁੱਧੀਹੀਣ ਵਿਦਿਆਰਥੀ Mathematics ਅਤੇ Algebra ਦੇ ਮਜ਼ਮੂਨਾ ਨੂੰ ਵਾਹਿਯਾਤ ਕਰਾਰ ਦਿੰਦਾ ਹੋਇਆ ਆਪਣੀ ਅਲੌਕਿਕ ਬੁੱਧੀ ਦਾ ਦਾਅਵਾ ਕਰਦਾ ਹੈ । ਮੈਂ ਬੜੇ ਅਦਬ ਨਾਲ਼ ਅਰਜ਼ ਕਰਦਾ ਹਾਂ ਕਿ ਇਹ ਪਿੰਗਲ ਅਤੇ ਅਰੂਜ਼ ਸ਼ਾਇਰੀ ਵਿੱਚ ਉਸੇ ਤਰ੍ਹਾਂ ਆਰਾਸਤਗੀ (ਸਜਾਵਟ ) ਪੈਦਾ ਕਰਨ ਦਾ ਸਾਧਨ ਹਨ ਇਸ ਲਈ ਇਹਨਾਂ ਤੋਂ ਨਫਰਤ ਕਰਨ ਦੀ ਬਜਾਇ ਤਾਂ ਜਿ ਕਾਵਿਕ ਯੋਗਤਾ ਰੋਸ਼ਨੀ ਵੱਲ ਪ੍ਰੇਰਤ ਹੋ ਸਕੇ
ਕੁਛ ਵਿਦਵਾਨ ਦੋਸਤ ਢੋਲ ਤੇ ਡੱਗਾ ਮਾਰਕੇ ਇਹ ਐਲਾਨ ਫੁਰਮਾ ਰਹੇ ਹਨ ਕਿ ਕਵਿਤਾ ਤੋਲ ਤੁਕਾਂਤ ਦੀ ਪਬੰਦੀ ਤੋਂ ਅਜਾਦ ਹੋਣੀ ਚਾਹੀਦੀ ਹੈ ਇਹ ਉਸੇ ਤਰਾਂ ਦੀ ਹਾਸੋਹੀਣੀ ਗੱਲ ਹੈ ਜਿਵੇਂ ਕੋਈ ਕਹੇ ਕਿ ਸੰਗੀਤ ਸਾ-ਰੇ-ਗਾ-ਮਾ..ਆਦਿ ਸੁਰਾਂ ਤੋਂ ਮੁਕਤ ਹੋਣਾ ਚਾਹੀਦਾ ਹੈ । ਜਾਂ ਤਬਲਾ ਵਾਦਨ ਤਾਲ ਤੋਂ ਰਹਿਤ ਹੋਣਾ ਚਾਹੀਦਾ ਹੈ । ਸਿਤਾਰ ਤਾਰਾਂ ਦੇ ਬੰਧਨ ਤੋਂ ਆਜ਼ਾਦ ਹੋਣੀ ਚਾਹੀਦੀ ਹੈ ਜਾਂ ਨਦੀ ਕਿਨਾਰਿਆਂ ਦੀ ਕੈਦ ਤੋਂ ਰਿਹਾ ਹੋਣੀ ਚਾਹੀਦੀ ਹੈ । ਦਰਖਤ ਜੜਾਂ ਦੇ ਬੰਧਨ ਤੋਂ ਮੁਕਤ ਹੋਣਾ ਚਾਹੀਦਾ ਹੈ ਭਾਸ਼ਾ ਵਿਆਕਰਣ ਤੋਂ ਆਜ਼ਾਦ ਹੋਣੀ ਚਾਹੀਦੀ ਹੈ ਜਾਂ ਜੀਵ ਅਨੁਸ਼ਾਸਨ ਤੋਂ ਰਹਿਤ ਹੋਣਾ ਚਾਹੀਦਾ ਹੈ ।
ਮੈਂ ਆਪਣੇ ਵਿਦਵਾਨ ਦੋਸਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਕਰਨਾ ਚਹੁੰਦਾ ਹਾਂ ਕਿ ਕਵਿਤਾ ਅਤੇ ਵਾਰਤਕ ਵਿੱਚ ਭੇਦ ਪਰਗਟ ਕਰਨ ਵਾਲਾ ਕੇਵਲ ਇਹ ਤੋਲ ਅਤੇ ਤੁਕਾਂਤ ਹੀ ਹੈ , ਸੰਗੀਤ ਵਿੱਚ ਮਧੁਰਤਾ ਪੈਦਾ ਕਰਨ ਵਾਲੇ ਸਾ ਰੇ ਗਾ ਮਾ ਆਦਿ ਸੱਤ ਸੁਰ ਹੀ ਹਨ । ਨਹੀਂ ਤਾਂ ਇਹ ਸੰਗੀਤ ਇੱਕ ਬੌਂਗੇ ਅਤੇ ਭੱਦੇ ਅੜਾਂਟ ਵਿੱਚ ਬਦਲ ਜਾਵੇ ਤਾਲ ਹੀ ਤਬਲਾ ਵਾਦਨ ਦੀ ਹੋਂਦ ਪਰਗਟ ਕਰਦਾ ਹੈ ਜੇ ਤਾਲ ਨਾ ਹੋਵਾ ਤਾਂ ਇਸ ਦੀ ਅਵਾਜ ਮਕਾਨ ਬਣਾਉਣ ਵਾਲੇ ਮਜਦੂਰਾਂ ਦੀਆਂ ਸੱਟਾ ਦੇ ਸਮਾਨ ਸੁਣਾਈ ਦੇਵੇ ਸਿਤਾਰ ਲਈ ਤਾਰਾਂ ਦਾ ਬੰਧਨ ਹੀ ਜੀਵਨ ਹੈ । ਤਾਰਾਂ ਦੇ ਬੰਧਨ ਤੋਂ ਬਿਨਾ ਸਿਤਾਰ ਦਾ ਜੀਵਨ ਹੀ ਕੀ ਹੈ ? ਨਦੀ ਉਨਾ ਚਿਰ ਹੀ ਨਦੀ ਹੈ ਜਿੰਨਾਂ ਚਿਰ ਇਹ ਕਿਨਾਰਿਆਂ ਦੀ ਕੈਦ ਵਿੱਚ ਹੈ ਕਿਨਾਰਿਆਂ ਦੀ ਕੈਦ ਤੋਂ ਬਿਨਾ ਨਦੀ ਬਾੜ੍ਹ ਦਾ ਪਾਣੀ ਤਾਂ ਕਹੀ ਜਾ ਸਕਦੀ ਹੈ । ਕਿਨਾਰਿਆ ਦੀ ਕੈਦ ਤੋਂ ਬਿਨਾ ਨਦੀ ਲੋਕਾਂ ਲਈ ਜ਼ਹਿਮਤ ਹੀ ਨਹੀਂ ਮੁਸੀਬਤ ਵੀ ਬਣ ਜਾਂਦੀ ਹੈ ।ਜਦੋਂ ਕਿ ਕਿਨਾਰਿਆ ਦੀ ਕੈਦ ਵਿੱਚ ਨਦੀ ਲੋਕਾਂ ਲਈ ਰਹਿਮਤ ਹੁੰਦੀ ਹੈ । ਜੜ੍ਹਾਂ ਦਾ ਬੰਧਨ ਹੀ ਦਰਖਤ ਦੀ ਜ਼ਿੰਦਗੀ ਹੈ ਵਿਆਕਰਣ ਦੀ ਪਾਬੰਦੀ ਹੀ ਭਾਸ਼ਾ ਦੀ ਖੂਬਸੂਰਤੀ ਹੈ ਅਤੇ ਅਨੁਸ਼ਾਸਨਹੀਣਤਾ ਪਸ਼ੁਤਾ ਸਮਾਨ ਹੈ । ਉਪਰੋਕਤ ਪਾਬੰਦੀਆਂ ਸਵੈ ਇੱਛਿਆ ਨਾਲ਼ ਸਵੀਕਾਰ ਕੀਤੀਆ ਗਈਆਂ ਹਨ ਜਾਂ ਕੁਦਰਤੀ ਹਨ ਕਿਸੇ ਵੱਲੋਂ ਜ਼ਬਰਦਸਤੀ ਥੋਪੀਆਂ ਨਹੀਂ ਗਈਆਂ ਕਿ ਇਸ ਦਾ ਵਿਰੋਧ ਕੀਤਾ ਜਾਵੇ ।
ਮੁਖਤਲਿਢ ਵਿਦਵਾਨਾਂ ਨੇ ਸ਼ਿਅਰ ਦੀਆਂ ਵੱਖਰੀਆਂ ਵੱਖਰੀਆਂ ਪ੍ਰੀਭਾਂਸ਼ਾਵਾਂ ਕੀਤੀਆਂ ਹਨ ਜੋ ਆਪਣੇ ਆਪਣੇ ਥਾਂ ਤੇ ਸਹੀ ਹੋ ਸਕਦੀਆਂ ਹਨ । ਸ਼ਿਅਰ ਦੀ ਅਸਲੀ ਪ੍ਰੀਭਾਸ਼ਾ ਤਾ ਇਹੀ ਹੈ ਕਿ ਉਹ ਐਨਾ ਅਰਸ ਭਰਪੂਰ ਹੋਵਾ ਕਿ ਜ਼ੁਬਾਨੋਂ ਨਿਕਲ਼ਦਿਆਂ ਹੀ ਸਰੋਤਿਆ ਦੇ ਦਿਲਾਂ ਵਿੱਚ ਉੱਤਰ ਜਾਵੇ , ਜ਼ਿਹਨ ਤੇ ਉਕਰਿਆ ਜਾਵੇ , ਲੋਕ ਉਸ ਸ਼ਿਅਰ ਦੀ ਮੁਹਾਵਰੇ ਦੇ ਤੌਰ ਤੇ ਵਰਤੋਂ ਕਰਨ ਅਤੇ ਉਹ ਪ੍ਰਮਾਣ ਵਜੋਂ ਪੇਸ਼ ਕੀਤਾ ਜਾ ਸਕੇ ।
ਜਿਵੇਂ ਅੱਜ ਵਾਰਸ ਸ਼ਾਹ , ਮੁਕਬਲ , ਦਮੋਦਰ , ਪੀਲੂ , ਕਾਦਰਯਾਰ , ਅਹਿਮਦ ਯਾਰ , ਫਜ਼ਲ ਸ਼ਾਹ , ਬੁੱਲੇ ਸ਼ਾਹ , ਸ਼ੇਖ ਫਰੀਦ , ਸ਼ਾਹ ਮੁਹੰਮਦ , ਸਦਾ ਰਾਮ ( ਕਰਤਾ ਸੱਸੀ) , ਸਾਧੂ ਸਿੰਘ ਆਰਿਫ਼ (ਕਰਤਾ ਜ਼ਿੰਦਗੀ ਬਿਲਾਸ) . ਮੱਘਰ ਸਿੰਘ (ਕਰਤਾ ਨਸੀਹਤ ਬਿਲਾਸ) ਬਾਬੂ ਰਜ਼ਬ ਅਲੀ ਸਾਹਿਬ ਅਤੇ ਹੋਰ ਅਨੇਕਾਂ ਲੋਕ ਕਵੀਆਂ ਦੇ ਸ਼ਿਅਰ ਮੁਹਾਵਰੇ ਬਣ ਕੇ ਲੋਕਾਂ ਦੀਆਂ ਜ਼ੁਬਾਨਾਂ ਤੇ ਹਨ
ਕਾਵਿ-ਕਲਾ (ਫਨ-ਏ-ਸ਼ਾਇਰੀ) ਇੱਕ ਅਜਿਹੀ ਕੋਮਲ , ਉੱਤਮ , ਸ੍ਰੇਸ਼ਠ ਅਤੇ ਸੰਪੂਰਨ ਕਲਾ ਹੈ ਜਿਸ ਦਾ ਗਿਆਨ ਸ਼ਕਤੀ ਤੋਨ ਬਾਹਰ ਹੈ ਅਨੇਕਾਂ ਸ਼ਾਇਰਾਂ ਨੇ ਸ਼ਾਇਰੀ ਦੇ ਇਸ਼ਕ ਵਿੱਚ ਆਪਣੇ ਘਰਬਾਰ ਬਰਬਾਦ ਕਰ ਲਏ , ਕਾਰੋਬਾਰਾਂ ਨੂੰ ਠੋਕਰ ਮਾਰ ਦਿੱਤੀ , ਉੱਚੀਆਂ ਪਦਵੀਆਂ ਹਿਕਾਰਤ ਨਾਲ਼ ਠੁਕਰਾ ਦਿੱਤੀਆਂ , ਅਨੇਕਾਂ ਸ਼ਾਇਰਾਂ ਨੇ ਆਪਣੇ ਸਿਰ ਕਲਮ ਕਰਵਾ ਲਏ ਪਰ ਸ਼ਾਇਰਾਨਾ ਵਕਾਰ (ਕਵਿਤਾ ਦੇ ਸਨਮਾਨ) ਤੇ ਹਰਫ ਨਹੀਂ ਅਉਣ ਦਿੱਤਾ । ਉਹਨਾਂ ਨੇ ਹਰ ਮੁਸ਼ਕਲ ਸਮੇ ਵਿੱਚ ਲੋਕਾਂ ਦੀ ਅਗਵਾਈ ਕੀਤੀ ਪਰ ਅਫਸੋਸ ਅੱਜ ਦੇ ਇਸ ਅਰਥਵਾਦੀ ਯੁਗ ਵਿੱਚ ਕੁਝ ਅ-ਕਵੀਆਂ ਨੇ ਕਵੀਆਂ ਦੇ ਮਖੌਟੇ ਧਾਰਨ ਕਰਕੇ ਚੳਪਲੂਸੀ ਦੇ ਹਰਬੇ (ਹਥਿਆਰ) ਵਰਤ ਕੇ ਸ਼ਾਇਰਾਨਾ ਕਦਰਾਂ ਦੀ ਮਿੱਟੀ ਪਲੀਤ ਕਰ ਦਿੱਤੀ ਅਤੇ ਇੱਕ ਪਵਿੱਤਰ ਕਲਾ ਐਨੀ ਬਦਨਾਮ ਕਰ ਦਿੱਤੀ ਕਿ ਅੱਜ ਆਮ ਆਦਮੀ ਇੱਕ ਸ਼ਾਇਰ ਨੂੰ ਇੱਕ ਭੰਡ (ਖੁਸ਼ਾਮਦਾਂ ਤੇ ਸਿਫ਼ਤਾਂ ਕਰਨ ਵਾਲਾ) ਤੋਂ ਵੱਧ ਅਹਿਮੀਅਤ ਨਹੀਂ ਦਿੰਦਾ । ਕਾਰਣ ? ਅੱਜ ਕਵੀ ਸਾਧਨਾ ਤੋਂ ਸੱਖਣਾ ਹੋ ਗਿਆ ਹੈ ।
ਕਲਾਹੀਣ ਵਿਦਵਾਨ ਇਹ ਸਮਝਦੇ ਹਨ ਕਿ ਅੱਜ ਜਦੋਂ ਧੜੇਬੰਦੀ ਦੇ ਸਹਾਰੇ ਮਹਾਨ ਸ਼ਾਇਰ ਬਣਿਆ ਜਾ ਸਕਦਾ ਹੈ ਤਾਂ ਤਪੱਸਿਆ ਕਰਨ ਦੀ ਕੀ ਜਰੂਰਤ ਹੈ । ਸਾਧਨਾ ਦੀ ਭੱਠੀ ਵਿੱਚ ਸੜਨ ਦੀ ਕੀ ਜਰੂਰਤ ਹੈ । ਕਾਵਿ ਕਲਾ ਜਿਸ ਦਾ ਅਸਲੀ ਮਨੋਰਥ ਜ਼ੁਬਾਨ ਦੀ ਖੂਬਸੂਰਤੀ , ਸ਼ਬਦ ਉਚਾਰਨ ਦੀ ਦਰੁਸਤੀ ਅਤੇ ਤਲੱਫੁਜ਼ ਸੁਰੱਖਿਅਤ ਰੱਖਣ ਤੋਂ ਇਲਾਵਾ ਸੱਚ ਦੀ ਆਵਾਜ ਬੁਲੰਦ ਕਰਨਾ ਸੀ ਲੋਕਾਂ ਸਾਹਮਣੇ ਸੱਚ ਦਾ ਪੱਖ ਪੇਸ਼ ਕਰਨਾ ਅਤੇ ਝੂਠ ਦਾ ਚਿਹਰਾ ਨੰਗਾ ਕਰਨਾ ਸੀ ਉਹ ਕਲਾ ਅਨਾੜੀ ਅਤੇ ਚਾਪਲੂਸਾਂ ਨੇ ਆਪਣੇ ਸੁਆਰਥ ਅਤੇ ਮਤਲਬ ਬਰਾਰੀ ਲਈ ਚੌਕ ਚੌਕ ਵਿੱਚ ਝਾਫੇ ਧਰਕੇ ਫੂਕ ਦਿੱਤੀ । ਸਿਆਸੀ ਗੁੱਟਬੰਦੀਆਂ ਦਾ ਪ੍ਰਤੀਬਿੰਬ , ਅਖੌਤੀ ਸਾਹਿਤ ਸਭਾਵਾਂ ਨੇ ਇਲਮ-ਏ-ਅਰੂਜ਼ ਅਤੇ ਪਿੰਗਲ ਦਾ ਮਜਾਕ ਉਡਾਉਣਾ ਆਪਣਾ ਸਿਧਾਂਤ ਬਣਾ ਲਿਆ । ਜਿਸ ਦੇ ਫਲਸਰੂਪ ਬੇਸੁਆਦ ਅਤੇ ਅਰਥਹੀਣ ਕਵਿਤਾ ਵਜੂਦ ਵਿੱਚ ਆਈ ਸਿੱਟੇ ਵਜੋਂ ਸਰੋਤੇ ਅਤੇ ਪਾਠਕ ਕਵਿਤਾ ਵੱਲੋਂ ਉਪਰਾਮ ਹੋ ਗਏ ਅਤੇ ਵਾਰਤਕ ਵਿੱਚ ਅਨੰਦ ਮਾਨਣ ਲੱਗ ਪਏ
ਐਪਰ ਕਲਾ ਪਾਰਖੂ ਜਾਣਦੇ ਹਨ ਉਹ ਲੋਕ ਜਿਹੜੇ ਇਲਮ-ਏ ਅਰੂਜ਼ ਦਾ ਮਜਾਕ ਉਡਾਉਂਦੇ ਹਨ ਉਹ ਗੁਮਰਾਹ ਹਨ ਅਤੇ ਦੂਜਿਆਂ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਹੇ ਹਨ
ਅੱਜ ਦੇ ਯੁਗ ਵਿੱਚ ਗਿਣਤੀ ਦੇ ਹੀ ਕੁਝ ਕਵੀ ਕਵੀ ਕਲਾ ਤੋਂ ਜਾਣੂ ਹਨ ਜਿਉਂ ਜਿਉਂ ਕਲਾਹੀਣ ਲੋਕਾਂ ਦੀ ਗਿਣਤੀ ਵਧਦੀ ਜਾਂਦੀ ਹੈ ਤਿਉਂ ਤਿਉਂ ਇਹ ਕਲਾ ਵਧੇਰੇ ਜ਼ਲੀਲ ਹੁਂਦੀ ਜਾਂਦੀ ਹੈ ਸਰਕਾਰ ਨੇ ਸਾਰੀਆਂ ਯੌਗਤਾਵਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੋਇਆ ਹੈ ਯਾਨੀ ਐਮ ਬੀ ਬੀ ਐੱਸ ਜਾਂ ਐਮ ਡੀ ਕੀਤੇ ਬਿਨਾ ਜਾਂ ਘੱਟੋ ਘੱਟ ਆਰ ਐਮ ਪੀ ਦਾ ਡਿਪਲੋਮਾ ਹਾਸਲ ਕੀਤੇ ਬਿਨਾ ਕੋਈ ਆਦਮੀ ਜੇ ਕਰ ਡਾਕਟਰੀ ਦੀ ਪ੍ਰੈਕਟਿਸ ਕਰਦਾ ਹੈ ਤਾਂ ਕਨੂੰਨ ਦੀਆਂ ਨਿਗਾਹਾਂ ਵਿੱਚ ਉਹ ਦੋਸ਼ੀ ਹੈ , ਉਸ ਉੱਤੇ ਐਕਸ਼ਨ ਲਿਆ ਜਾ ਸਕਦਾ ਹੈ । ਇਸੇ ਤਰ੍ਹਾਂ ਐਲ ਐਲ ਬੀ ਕੀਤੇ ਬਿਨਾ ਜੇ ਕੋਈ ਵਕਾਲਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਨੂੰ ਉਨ ਨੂੰ ਫੌਰਨ ਆਪਣੀ ਗ੍ਰਿਫਤ ਵਿੱਚ ਲੈ ਲੈਂਦਾ ਹੈ ਹੋਰ ਤਾਂ ਹੋਰ ਹੁਣ ਤਾਂ ਸਰਕਾਰ ਨੇ ਸੰਗੀਤ ਦੇ ਡਿਪਲੋਮੇ ਕਰਨ ਦੀ ਵੀ ਵਿਵਸਥਾ ਜਾਰੀ ਕੀਤੀ ਹੋਈ ਹੈ ਪਰ ਅਫਸੋਸ ਕਿ ਕਾਵਿ ਕਲਾ ਵਾਰਗੇ ਕੋਮਲ ਲਤੀਫ ਅਤੇ ਪਾਕੀਜ਼ਾ ਹੁਨਰ ਦੀ ਸੁਰੱਖਿਆ ਦਾ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ।ਅੱਜ ਹਰ ਕਲਾਹੀਣ ਉੱਚੀ ਸਿੱਖਿਆ ਦਾ ਸਹਾਰਾ ਲੈ ਕੇ ਕਵੀ ਹੋਣ ਦਾ ਐਲਾਨ ਕਰ ਦਿੰਦਾ ਹੈ ਅਤੇ ਜੋ ਮਰਜੀ ਊਟ-ਪਟਾਂਗ ਫੁਰਮਾਉਣ ਦੀ ਗੁਸਤਾਖੀ ਕਰੀ ਜਾਂਦਾ ਹੈ ਇਸ ਸ਼ਰਾਰਤ ਜੇ ਇਸ ਤਰ੍ਹਾਂ ਚਲਦੀ ਰਹੀ ਤਾਂ ਕਾਵਿ ਕਲਾ ਹਮੇਸ਼ਾਂ ਲਈ ਸਮਾਪਤ ਹੋ ਕੇ ਰਹਿ ਜਾਵੇਗੀ ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਅਸੀਂ ਇਹ ਪੁਸਤਕ ਆਪਣੀ ਸਾਲਾਂ ਬੱਧੀ ਮਿਹਨਤ ਦੇ ਉਪਰਾਂਤ ਪਾਠਕਾਂ ਦੀ ਭੇਟ ਕਰਦੇ ਹਾਂ ਤਾਂ ਜੋ ਕਾਵਿ ਕਲਾ ਅਵਾਮ ਦੇ ਦਿਲਾਂ ਅਤੇ ਦਿਮਾਗਾਂ ਤੱਕ ਪਹੁੰਚੇ ਅਤੇ ਉਹ ਕਵਿਤਾ ਅ-ਕਵਿਤਾ ਦੀ ਪਹਿਚਾਣ ਕਰ ਸਕਣ । ਕਵਿਤਾ ਕਾਮਨੀ ਦਾ ਸੁੰਦਰ ਸਰੂਪ ਉਜਾਗਰ ਅਤੇ ਆਕਰਸ਼ਕ ਬਣ ਕੇ ਸਾਹਿਤ ਖੇਤਰ ਵਿੱਚ ਇੰਜ ਵਿਚਰਦਾ ਦਿਖਾਈ ਦੇਵੇ ਜਿਵੇਂ ਇੰਦਰ ਦੇ ਆਖਾੜੇ ਵਿੱਚ ਮੇਨਕਾ ਅਪੱਸਰਾਂ ਸ਼ੋਭਾ ਪਉਂਦੀ ਹੈ ਅਤੇ ਗਜ਼ਲ ਕਵਿਤਾ ਕਵਿਤਾ ਭੇਦਾਂ ਰੂਪੀ ਅਪੱਸਰਾਵਾਂ ਦੇ ਝੁਰਮਟ ਵਿੱਚ ਇੰਜ ਦਿਖਾਈ ਦੇਵੇ ਜਿਵੇਂ ਕੋਈ ਦੋਸ਼ੀਜ਼ਾ ਥਿਰਕਦੀ ਹੋਵੇ ।
ਆਦਰ ਅਤੇ ਨਿਮਰਤਾ ਸਹਿਤ ਦੀਪਕ ਜੈਤੋਈ

ਮਾਰਖੋਰੇ (ਕਹਾਣੀ) -Lal Singh Dasuha
ਮਾਰਖੋਰੇ (ਕਹਾਣੀ)
ਲਾਲ ਸਿੰਘ ਦਸੂਹਾ
ਐਓਂ ਕਰੀਂ , ਟੁਟਵੀਂ ਟਿਕਟ ਲਈਂ । ਘੱਟੋ ਘੱਟ ਪੰਜਾਹ ਪੈਸੇ ਬਚਣਗੇ । ਉਹਨਾਂ ਪੈਸਿਆਂ ਦੀ ਇਕ ਹੋਰ ਅਖ਼ਬਾਰ ਖ਼ਰੀਦ ਲਈਂ । ਆਪਣੀ ਭਾਸ਼ਾ ਦੀ ਗੋਸ਼ਟੀ ਸਮੇਂ ਤੇਰੇ ਹੱਥ ਅੰਗਰੇਜੀ ਅਖ਼ਬਾਰ ਨਹੀਂ ਜਚੇਗੀ । ਬੱਸੋਂ ਉਤਰ ਕੇ ਰਿਕਸ਼ਾ ਕਰ ਲਈਂ ਤੇ ਸਰਕਾਰੀ ਕਾਲਿਜ ਦੇ ਅੰਦਰਲੇ ਗੇਟ ਤੱਕ ਪਹੁੰਚ ਜਾਈਂ । ਬਾਹਰਲੇ ਗੇਟ ‘ ਤੇ ਬੈਠਾ ਚਪੜਾਸੀ ਤੈਨੂੰ ਕੁਝ ਨਹੀਂ ਪੁਛੇਗਾ , ਉਂਝ ਤੇਰੀ ਵਲ ਦੇਖੇਗਾ ਜ਼ਰੂਰ । ਜੇ ਪੈਦਲ ਲੰਘਿਉਂ ਤਾਂ ਤੇਰੀ ਖਾਕੀ ਪੱਗ ਅਤੇ ਖਾਕੀ ਪੈਂਟ ਦੇਖ ਕੇ ਉਹ ਤੈਨੂੰ ਸੂਹੀਆ-ਪੁਲਿਸ ਸਮਝੂ ਜਾਂ ਆਪਣਾ ਚੌਥਾ ਦਰਜਾ ਭਰਾ । ਤੇਰੇ ਹੱਥ ਲਟਕਦਾ , ਪੁਰਸਕਾਰ ਅਕਾਡਮੀ ਦਾ ਮੁਫ਼ਤ ਦਿੱਤਾ ਬਰੀਫ਼ ਕੇਸ ਵੀ ਤੇਰਾ ਬਚਾ ਕਰੂ , ਅਤੇ ਰਿਕਸ਼ੇ ਦੀ ਸਵਾਰੀ ਤੇਰੇ ਪ੍ਰਭਾਵ ‘ਚ ਵਾਧਾ ਕਰੂ । ਕਿਉਂਕਿ ਚਿਹਰੇ ਤੋਂ ਤੂੰ ਆਲੋਚਕ ਨਹੀਂ ਫੌਜੀ ਜਾਪਦੈਂ । ਚਪੜਾਸੀ ਵਿਚਾਰਾ ਕੀ ਜਾਣੇ ਕਿ ਤੂੰ ਡਾਕਟਰ ਵੀ ਏਂ ਆਪਣੀ ਬੋਲੀ ਦਾ । ਚੀਰ-ਫਾੜ ਚੰਗੀ ਕਰ ਲੈਨੈਂ ਆਪਣੇ ਸਾਹਿਤ ਦੀ । ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਆਖਣ ਦਾ ਹੌਸਲਾ ਵੀ ਹੈ ਤੇਰੇ ਕੋਲ । ਇਸ ਲਈ ਮੇਰੇ .... ਆਰ , ਸੰਭਲ ਕੇ ਜਾਈ , ਕਿਤੋ ਉਹੋ ਗੱਲ ਨਾ ਹੋਵੇ ਕਿ ਉਥੋਂ ਦਾ ‘ ਸਥਾਪਿਤ ’ ਪ੍ਰੋਫੈਸਰ ਬਾਹਰਲੇ ਗੇਟ ‘ ਤੇ ਹੀ ਤੇਰੀ ਕੰਡ ਲਾਉਣ ਲਈ ਯੋਜਨਾ ਬਣਾਈ ਬੈਠਾ ਹੋਵੇ ।ਉਂਝ ਮੈਨੂੰ ਵਿਸ਼ਵਾਸ਼ ਹੈ ਕਿ ਉਹ ਉਥੇ ਨਹੀਂ ਹੋਵੇਗਾ । ਜੇ ਹੋਇਆ ਤਾਂ ਖਿਸਕਦਾ ਬਣੇਗਾ , ਤੇਰੇ ਨਾਂ ਤੋਂ ਉਹ ਬੜਾ ਡਰਦੈ । ਪਤਾ ਨਹੀਂ ਕਿਉਂ ? ਸ਼ਾਇਦ ਇਸ ਲਈ ਤੂੰ ਵੱਡੀਆਂ ਗੋਸ਼ਟੀਆਂ ਦੀ ਪ੍ਰਧਾਨਗੀ ਕਰ ਬੈਠੈਂ । ਕਈ ਪੁਰਸਕਾਰ ਹਥਿਆ ਚੁਕੈਂ । ਉਹ ਵਿਚਾਰਾ ਕੱਲ ਦਾ ਛੋਕਰਾ ਤੇਰੇ ਸਾਹਵੇਂ ਕੀ ਐ । ਉਹਨੂੰ ਹਾਲੀਂ ਕੀ ਪਤਾ ਕਿ ਸਾਡੇ ਖੇਤਰ ਵਿਚ ਪੰਜ-ਹਜ਼ਾਰੀ ਕਿਵੇਂ ਮਿਲਦੀ ਐਂ ? ਸਰਬੋਤਮਤਾ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਪਾਪੜ ਵੇਲਣੇ ਪੈਂਦੇ ਐ ? ਉਹ ਬਿਆਸ ਦੀ ਬੁਚਆਈ ਅੰਦਰ ਡੁਬੇ ਕਸਬੇ ਦੇ ਗੁਆਂਡ ਦਾ ਪੈਂਡੂ ! ਤੇ ਤੂੰ ਸਾਫ਼ ਸੁਥਰੇ , ਸਾਹਿਤਕ ਸਰਗਰਮੀਆਂ ਵਿਚ ਤੁਰਦੇ , ਸ਼ਹਿਰ ਦਾ ਵਸਨੀਕ ! ‘’ ਕਿਥੇ ਟੈਂ ਟੈਂ ਕਿਥੇ ਰਾਮ ਰਾਮ ! ‘’
ਅੰਦਰਲੇ ਗੇਟ ‘ਤੇ ਬੈਠੇ ਚਪੜਾਸੀ ਤੋਂ ਜ਼ਰਾ ਰੋਅਬ –ਦਾਬ ਨਾਲ ਪੁਛੀਂ ਕਿ ਪ੍ਰੋ: ਕੌੜਾ ਸਾਹਿਬ ਦਾ ਦਫ਼ਤਰ ਕਿਹੜਾ ਐ ? ਉਹ ਬੜੀ ਨਿਮਰਤਾ ਨਾਲ ਉਠ ਖੜਾ ਹੋਵੇਗਾ ! ਥਰੈਸ਼ਰ ਨਾਲ ਟੁਕੀ ਬਾਂਹ ਦੇ ਟੁੰਡ ਨਾਲ ਦਿਸ਼ਾ ਦੱਸਗਾ । ਤੂੰ ਸਿੱਧਾ ਉਹਦੇ ‘ਆਫਿਸ ’ ਪਹੁੰਚ ਜਾਈਂ । ਚਿੱਕ ਲੱਗੀ ਹੋਵੇਗੀ , ਦਰਵਾਜ਼ੇ ‘ ਤੇ । ਅੰਦਰ ਚਲਾ ਜਾਈਂ , ਝਿਜਕੀਂ ਨਾ । ਜੇ ਅੰਦਰ ਹੋਇਆ ਤਾਂ ਪ੍ਰੋ: ਕੌੜਾ ਤੈਨੂੰ ਬੜੇ ਤਪਾਕ ਨਾਲ ਮਿਲੂ । ਤੇਰੇ ਅੰਦਰ ਦੂਰ ਤੱਕ ਲਹਿ ਜਾਵੇਗਾ । ਤੂੰ ਮਨੋਮਨੀ ਮੈਨੂੰ ਕੋਸੇਂਗਾ । ਪ੍ਰੋ: ਕੌੜੇ ਦਾ ਜਿਹੜਾ ਪ੍ਰਭਾਵ ਮੈਂ ਤੈਨੂੰ ਦਿੱਤਾ ..... ਉਹ ਤੈਨੂੰ ਬਿਲਕੁਲ ਉਸ ਦੇ ਉਲਟ ਜਾਪੇਗਾ ! ਤੈਨੂੰ ਉਹ ਬੜਾ ਮਿਲਾਪੜਾ ,ਸੁਸ਼ੀਲ ,ਹੱਸਮੁੱਖ ਤੇ ਨਿੱਘਾ ਜਾਪੇਗਾ । ਹੈ ਵੀ ਇਵੇਂ ਈ .... ਪੰਜ ਮਿੰਟਾਂ ਪਿੱਛੋਂ ਉਹ ਉਠ ਖੜਾ ਹੋਵੇਗਾ । ਘੰਟੀ ਲਾਉਣ ਤੇ ਬਹਾਨੇ ਬਾਹਰ ਚਲਾ ਜਾਵੇਗਾ । ਉਹ ਤੈਨੂੰ ਨਹੀਂ ਪੁਛੇਗਾ ਕਿ ਤੂੰ ਕੌਣ ਏਂ ? ਕਿਥੋਂ ਆਇਐਂ ? ਕਿਸ ਕੰਮ ਆਇਐਂ ? ਏਥੇ ਭੁਲੇਖਾ ਨਾ ਖਾਈਂ ,ਉਹ ਤੈਨੂੰ ਸ਼ਕਲੋਂ ਜਾਣਦੈ। ਅਕਲੋਂ ਪਹਿਚਾਣਦੈ, ਤੇਰੀ ਸਿਆਣਪ ਤੋਂ ਚਿੜ੍ਹਦੈ , ਤੇਰੀ ਸ਼ੋਹਰਤ ਤੋਂ ਔਖਾ ਵੀ ਐ ।

ਇਸ ਲਈ ਮੇਰੇ ... ਆਰ , ਘਬਰਾਈ ਨਾ ... ਬਾਹਰੋਂ ਕਿਸੇ ਵਿਦਿਆਰਥੀ ਤੋਂ ਪੁੱਛ ਲਈਂ ਕਿ ਅੱਖਰ-ਗੋਸ਼ਟੀ ਦਾ ਆਯੋਜਨ ਕਿਸ ਥਾਂ ਤੇ ਕਾਲਿਜ ਅੰਦਰ? ਬਹੁਤਿਆਂ ਨੂੰ ਤੇਰੀ ਗੱਲ ਦੀ ਸਮਝ ਵੀ ਨਹੀਂ ਆਉਣੀ । ਪਰ ਕੋਈ ਨਾ ਕੋਈ ਤਾ ਉੱਤਰ ਜ਼ਰੂਰ ਦੇਵੇਗਾ । ਉਹ ਥਾਂ-ਟਿਕਾਣਾ ਦੱਸੇਗਾ ਈ ਨਹੀਂ ਸਗੋਂ ਨਾਲ ਲੈ ਕੇ ਛੱਡ ਕੇ ਆਵੇਗਾ । ਰਾਹ ਵਿਚ ਉਹ ਵਿਦਿਆਰਥੀ ਜੇ ਕੋਈ ਗੱਲ ਤੋਰੇ , ਤਾਂ ਬੜੇ ਧਿਆਨ ਨਾਲ ਉੱਤਰ ਦੇਈਂ । ਉਹ ਪੁੱਛੇਗਾ .... ਕਿਹੜੀ ਯੂਨੀਅਨ ਤੇ ਸਮਰਥਕ ਹੋ ? ਏ.ਆਈ.ਐਸ.ਐਫੀ, ਐਸ.ਐਫ.ਆਈ. ਜਾਂ ਕਿਸੇ ਪੀ.ਐਸ.ਯੂ. ਦੇ ? ਏ.ਬੀ.ਵੀ.ਪੀ. ਜਾਂ ਵਿਦਿਆਰਥੀ ਦਲ ਦਾ ਉਹ ਨਾਂ ਨਹੀਂ ਲਏਗਾ । ਕਿਉ ਤੇਰੇ ਸਿਰ ‘ ਤੇ ਖਾਕੀ ਪੱਗ ਹੋਵੇਗੀ , ਚਿੱਟੀ ਹੁੰਦੀ ਜਾਂ ਨੀਲੀ , ਫਿਰ ਪੁਛਣ ਦੀ ਲੋੜ ਨਹੀਂ ਸੀ ਪੈਣੀ । ਜ਼ਰਾ ਢੁਕਵਾਂ ਉੱਤਰ ਦਈਂ ਮੇਰੇ .... ਆਰ , ਨਹੀਂ .. ਤਾਂ ਹੂਟਿੰਗ ਹੋ ਜਾਊ ,ਵਾਪਸ ਕਾਲਜੋਂ ਨਿਕਲਦੇ ਦੀ ।
ਗੋਸ਼ਟੀ ਕਮਰੇ ਅੰਦਰ ਪਹੁੰਚ ਕੇ ਤੈਨੂੰ ਹੈਰਾਨੀ ਜ਼ਰੂਰ ਹੋਵੇਗੀ । ਕੰਨਟੀਨਾਂ ਕੌਰੀਡੌਰਾਂ ਦੇ ਜੰਗਲਾਂ ਵਿਚ ਵਿਹਲੇ ਫਿਰਦੇ ਸੈਂਕੜੇ ਵਿਦਿਆਰਥੀ ਵਿਚੋਂ ਏਥੇ ਪੰਦਰਾਂ ਵੀਹ ਈਂ ਕਿਉਂ ਬੈਠੇ ਹਨ ? ਪੰਜਾਹ ਸੱਠ ਪ੍ਰੋਫੈਸਰਾਂ ਵਿਚ਼ ਇਥੇ ਤਿੰਨ ਚਾਰ ਹੀ ਕਿਉਂ ਬਿਰਾਜਮਾਨ ਹਨ ? ਪ੍ਰਿਸੀਪਲ ਦੀ ਥਾਂ ਵਾਈਸ ਕਿਉਂ ਪਧਾਰੇ ਹਨ ? ਘਬਰਾਈ ਨਾ ਮੇਰੇ .... ਆਰ , ‘ਮਰਾੜਾਂ ਵਾਲਿਆਂ ’ ਤੇ ‘ਗੁਰਾਇਆ ਵਾਲਿਆ ’ ਦੇ ਸ਼ਰਧਾਲੂਆਂ ਦੀ ਗਿਣਤੀ ਸਿੱਧ-ਗੋਸ਼ਟਾਂ ਨਾਲੋਂ ਭਾਵੇਂ ਹਰ ਯੁੱਗ ਅੰਦਰ ਵਧ ਰਹੀ ਹੈ , ਪਰ ਸਮੇਂ ਦੇ ਸੱਚ ਨੂੰ ਜਿਥੇ ਪੈਰ ਰੱਖਣ ਦੀ ਥਾਂ ਮਿਲੀ , ਉੱਥੇ ਬੈਠਣ ਜੋਗੀ ਥਾਂ ਉਹ ਆਪ ਹੀ ਬਣਾ ਲੈਂਦਾ ਰਿਹਾ ਹੈ ।
ਤੈਨੂੰ ਜਿੰਨੀ ਹੈਰਾਨੀ ਸਰੋਤਿਆਂ ਦੀ ਘਾਟ ਤੋਂ ਹੋਵੇਗੀ ,ਉਸ ਤੋਂ ਕਈ ਗੁਣਾਂ ਵਧ ਵਿਭਾਗ ਦੇ ਮੁਖੀ ਪ੍ਰੋ : ਕੌੜਾ ਦੀ ਅਣਹੋਂਦ ਕਾਰਨ ਵੀ ਹੋਵੇਗੀ । ਜਿਵੇਂ ਕਿਵੇਂ ਵੀ ਹੋਇਆ , ‘ ਅੱਖਰ ਵਿਗਿਆਨ ’ ਬਾਰੇ ਥੀਸਸ ਹਾਲ ਦੀਆਂ ਖਾਲੀ ਕੁਰਸੀਆਂ‘ ਤੇ ਖਿਲਾਰ ਕੇ ਚਲਦਾ ਬਣੀਂ । ਬਹਿਸ-ਬੂਹਸ ਤੇਰੇ ਨਾਲ ਕਿਸੇ ਨਹੀਂ ਕਰਨੀ । ਜੇ ਕਿਸੇ ਕੀਤੀ ਵੀ ਤਾਂ ਥੀਸਸ ‘ ਤੇ ਨਹੀਂ ਹੋਣੀ , ਤੇਰੀ ਪਹੁੰਚ ‘ ਤੇ ਹੋਣੀ ਹੈ ਕਿ ਤੂੰ ਕਿਹੜੇ ‘ਵਾਦ ’ ਨਾਲ ਵਰਕੇ ਲਿਬੇੜੇ ਹਨ ? ਫਿਰ ਉਸ ਵਿਚੋਂ ਕਿਹੜਾ‘ਉਪ-ਵਾਦ ’ ਪ੍ਰਮੁੱਖ ਰੱਖਿਆ ਹੈ ? ਤੈਨੂੰ ਇਸ ਸਾਰੇ ਝਮੇਲੇ ਦੀ ਸਮਝ ਨਹੀ । ਇਸ ਲਈ ਆਪਣਾ ‘ਫੈਸਲਾ ’ ਦੇ ਤੇ ਤੁਰਦਾ ਬਣੀਂ , ਤੈਨੂੰ ਕੀ ਕਿਸੇ ਦੇ ਪੱਲੇ ਕੁਝ ਪਏ ਨਾ ਪਏ, ਤੇਰ; ਇਕੌਤਰ-ਸੌ ਹਰਾਂ ।
ਹਾਲ ਕਮਰੇ ਤੋਂ ਦਫ਼ਤਰ ਰਕਮ ਵਸੂਲਣ ਜਾਂਦਿਆਂ , ਪ੍ਰੋਫੈਸਰ ਮਿਗਲਾਨੀ ਤੇਰੀ ਬੜੀ ਦੀਦ ਕਰੇਗਾ । ਨਾਲ ਨਾਲ ਤੁਰੇਗਾ । ਆਪਣੀ ਜਾਣ-ਪਛਾਣ ਕਰਾਏਗ ਕਿ – ‘’ ਮੈਂ ਪ੍ਰੋ :ਮਿਗਲਾਨੀ ... ਨਾਵਲਕਾਰ ... ਕਰਤਾ ... ‘ ਢ਼ੱਠਾਂ ਵਾਲੇ ‘ ।‘’ਤੂੰ ਆਖੇਂਗਾ- ‘’ ਵਾਹ-ਵਾਹ-ਵਾਹ , ਕਿੰਨਾ ਕਲਾਸਕੀ ਨਾਂ ਏ , ਵਾਹ-ਵਾਹ-ਵਾਹ । ਅਲੋਕਾਰ ਕਿਰਤ ਹੋਵੇਗੀ ਤੁਹਾਡੀ । ਪੰਜਾਬੀ ਨਾਵਲਕਾਰੀ ਅੰਦਰ ਤਕੜਾ ਵਿਸਫੋਟ ਹੋਵੇਗੀ , ਤੁਹਾਡੀ ਕਿਰਤ । ਪੰਜਾਬੀ ਸਾਹਿਤ ਅੰਦਰ ਭੂਚਾਲ ਆ ਜਾਵੇਗਾ । ਇਸ ਦਾ ਰੀਲੀਜ਼ ਸਮਾਰੋਹ ਕਰਵਾਓ । ਫਿਰ ਗੋਸ਼ਟੀਆਂ ਕਰਵਾਓ । ਪਰਚੇ ਲਿਖਵਾਓ , ਇਸ ‘ ਤੇ ਜਾਣੇ-ਪਛਾਣੇ ਆਲੋਚਕਾਂ ਤੋਂ । ਮੈਂ ਵੀ ਸੇਵਾ ਲਈ ਹਾਜ਼ਰ ਹਾਂ , ਜਿਵੇਂ ਦੀ ਚਾਹੋ । ਇਸ ਤਰ੍ਹਾਂ ਪ੍ਰਸਿੱਧੀ ਵੀ ਹੋਵੇਗੀ ਤੇ ਪੁਸਤਕ ਵਿਕੇਗੀ ਵੀ , ਉਂਜ ਕੌਣ ਪੁਛਦੈ ਤੇ ਖ਼ਰੀਦਦੈ ਕਿਤਾਬਾਂ ਅਜਕਲ੍ਹ ... ? ‘’
ਉਹ ਆਪਣੇ ਨਾਵਲ ਦੀ ਇਕ ਕਾਪੀ ਤੈਨੂੰ ਭੇਤ ਕਰੇਗਾ । ਤੈਨੂੰ ਬਾਹਰ ਲੈ ਆਵੇਗਾ ਕਾਲਿਜੋਂ । ਬੱਸ ਅੱਡੇ ਨੂੰ ਜਾਂਦੀ ਸੜਕ ਉਤਲੇ ਮਨਜ਼ੂਰ-ਸ਼ੁਦਾ ਇਹਾਤੇ ਵਲ ਜਾਣ ਲਈ ਤਰਲਾ ਕਰੇਗਾ । ਪਰ ਤੂੰ ਦਿਨ ਵੇਲੇ ਨਹੀਂ ਪੀਂਦਾ । ਉਹਦੇ ਲਈ ਦਿਨ ਹੋਵੇ ਜਾਂ ਰਾਤ , ਕੋਈ ਫ਼ਰਕ ਨਹੀ । ਉਹ ਇਕੱਲਾ ਇਹਾਤੇ ਵਲ ਤੁਰ ਜਾਵੇਗਾ ਤੇ ਤੂੰ ਬੱਸ ਅੱਡੇ ਵਲ ।
ਬੱਸ ਚੜ੍ਹਨ ਤੋਂ ਪਹਿਲਾਂ ਤੇਰਾ ਜੀਅ ਪ੍ਰੋ: ਕੋੜੈ ਨੂੰ ਇਕ ਵਾਰ ਫਿਰ ਮਿਲਣ ਨੂੰ ਕਰੇਗਾ । ਇਸ ਲਈ ਅੱਡੇ ਦੀ ਭੀੜ ਬਣੇ , ਵਿਦਿਆਰਥੀਆਂ ਤੋਂ ਪ੍ਰੋ : ਕੋੜੇ ਦਾ ਪਿੰਡ ਪੁਛ ਲਈਂ । ਉਂਝ ਲਗਭਗ ਸਾਰੇ ਰਿਕਸ਼ੇ ਵਾਲਿਆਂ ਨੂੰ ਹੀ ਉਸ ਦੇ ਪਿੰਡ ਤੇ ਘਰ ਦਾ ਪੂਰਾ ਪਤਾ ਹੈ । ਸ਼ਾਮੀਂ ਡਿੱਗੇ-ਢੱਠੇ ਨੂੰ ਉਹਨਾਂ ਵਿਚੋਂ ਹੀ ਕੋਈ ਜਣਾ ਉਸ ਨੂੰ ਘਰ ਅਪੜਾਉਂਦਾ ਹੈ ।
ਪ੍ਰੋ : ਕੋੜੇ ਦੇ ਪਿੰਡ ਨੂੰ ਕਸਬੇ ਨਾਲ ਜੋੜਦੀ ਸੜਕ ਭਾਵੇਂ ਪੱਕੀ ਹੈ , ਪਰ ਇਸ ਅੰਦਰ ਪਏ ਟੋਇਆਂ ਉਤੋਂ ਲੰਘਦੀ ਰਿਕਸ਼ਾ ‘ ਚ ਤੂੰ ਸੰਭਲ ਕੇ ਬੈਠੀਂ । ਆਪਣੇ ਸ਼ਹਿਰ ਦੀਆਂ ਸੜਕਾਂ ਉੱਤੇ , ਲੱਤ ‘ ਤੇ ਲੱਤ ਧਰ ਕੇ ਦੌੜਦੇ ਰਿਕਸ਼ੇ ‘ ਤੇ ਅਡੋਲ ਬੈਠ ਕੇ ਜੇ ਖੋਜ-ਪੱਤਰ ਦੀ ਰੂਪ-ਰੇਖਾ ਘੜਨ ਵਿਚ ਉਲਝ ਗਿਆ ਤਾਂ ਉਲਟ ਕੇ ਕਿਸੇ ਖੇਤ ਦੇ ਬੰਨੇ ‘ਤੇ ਜਾ ਡਿੱਗੇਂਗਾ ਅਤੇ ਨੱਕ ਉਤੇ ਟਿਕੀ ਮੋਟੇ ਸ਼ੀਸ਼ੇ ਦੀ ਨਜ਼ਰ ਦੀ ਐਨਕ ਤੁੜਵਾ ਕੇ ਖੁਰਦਬੀਨੀ ਨਗਾਹ ਤੋਂ ਵਾਂਝਿਆਂ ਜਾਵੇਂਗਾ ।
ਪ੍ਰੋ : ਕੌੜੇ ਦੇ ਪਿੰਡ ਪਹੁੰਚ ਕੇ ਚੜ੍ਹਦੀ ਬਾਹੀ ਬਾਹਰਲੀ ਫਿਰਨੀਓਂ ਬਾਹਰ , ਇਕ ਵੱਡੀ ਕੋਠੀ ਦਿਸੇਗੀ । ਰਿਸ਼ਕਾ ਵਾਲਾ ਬਿਨਾਂ ਝਿਜਕ ਕੋਠੀ ਅੰਦਰ ਲੈ ਜਾਵੇਗਾ । ਅੰਦਰ ਵਾਲਿਆਂ ਲਈ ਰਿਕਸ਼ੇ ਦੀ ਆਮਦ ਕੋਈ ਨਵੀ ਗੱਲ ਨਹੀਂ ਹੋਵੇਗੀ , ਪਰ, ਉੱਪਰ ਬੈਠੇ ‘ ਓਪਰੇ ਬੰਦੇ ’ ਨੂੰ ਪਛਾਨਣ ਲਈ ਬਰਾਂਡੇ ਅੰਦਰ ਡੱਠੇ ਦੀਵਾਨ ‘ ਤੇ ਲੰਮੇ ਪਏ ਬਿਰਧ ਦੀਆਂ ਨਜ਼ਰਾਂ ਜ਼ਰੂਰ ਟਿਕ ਜਾਣਗੀਆਂ । ਝਿਜਕੀਂ ਨਾ ਮੇਰੇ .... ਆਰ , ਇਹੋ ਨੇ ਪ੍ਰੋ : ਕੋੜੇ ਦੇ ਪਿਤਾ , ਰੀਟਾਇਰਡ ਕਾਨੂੰਗੋ । ਮਾਲ ਮਹਿਕਮੇ ਦੀਆਂ ਬਰੀਕੀਆਂ ਤੋਂ ਪੂਰੀ ਤਰ੍ਹਾਂ ਵਾਕਫ਼ ਸਨ ਇਹ , ਇਸੇ ਲਈ ਇਹ ਕੋਠੀ ਅਤੇ ਅਠਾਰਾਂ ਵੀਹ ਖੇਤ ਇਹਨਾਂ ਪੈਨਸ਼ਨ ਆਉਣ ਤੋਂ ਪਹਿਲਾਂ ਪਹਿਲਾਂ ਈ ਬਣਾ ਲਏ ਸਨ ।
‘ ਤਨਖਾਹ ’ ਦੀ ਕਮਾਈ ਨਾਲ ਹੀ ਸਾਰਾ ਪਰਿਵਾਰ ਪੜ੍ਹਾਇਆ-ਲਿਖਾਇਆ , ਵਿਹਾਇਆ –ਵਰ੍ਹਿਆ , ਇਹਨਾਂ ਨੇ । ਤਿੰਨਾਂ ਪੁੱਤਰਾਂ ਵਿਚੋਂ ਨਿੱਕਾ ਪ੍ਰੋ : ਕੌੜਾ ਹੀ ਘਰ ਰਹਿੰਦਾ ਹੈ , ਵੱਡੇ ਦੋਨੋਂ ਸਰਕਾਰੀ ਮਹਿਕਮਿਆਂ ਦੀਆਂ ਵੱਡੀਆਂ ਪਦਵੀਆਂ ‘ ਤੇ ਪਹੁੰਚ ਕੇ , ਅਖੀਰਲੇ ਉਮਰੇ ਨੌਕਰਾਂ ਤੋਂ ਖੇਤੀ ਕਰਾਉਂਦੇ ਨੇ , ‘ਚ ਚੰਗੀ ਨਸਲ ਦੀਆਂ ਗਊਆਂ ਮੱਝਾਂ ਪਾਲਣਾ ਇਹਨਾਂ ਦਾ ਸ਼ੌਕ ਵੀ ਹੈਗਾ ਇਨ੍ਹਾਂਦਾ । ਆਪਣੇ ਇਸ ਸ਼ੌਕ ਨੂੰ ਵਾਕਫ਼ ਜਾਂ ਓਪਰੇ ਬੰਦੇਂ ਨੂੰ ਦੱਸਣ ਲੱਗਿਆਂ ਇਹਨਾਂ ਨੂੰ ਕਿਸੇ ਭੂਮਿਕਾ ਦੀ ਲੋੜ ਨਹੀਂ ਪੈਂਦੀ । ਵਲੈਤੀ ਵਹਿੜਕੇ ਦੇ ਅਵੈੜਪੁਣੇ ਤੋਂ ਗੱਲ ਤੋਰਦੇ ਹਨ ਅਤੇ ਇਸ ਦੇ ਪੂਰਬਲਿਆਂ ਦੇ ਕੱਚੇ ਪੱਕੇ ਚਿੱਠੇ ਫਰੋਲਦੇ , ਇਹਨੂੰ ਗੁਣਾਂ ਦੀ ਗੁਥਲੀ ਸਿੱਧ ਕਰ ਕੇ ਕਿੱਸਾ ਬੰਦ ਕਰਦੇ ਹਨ ।
‘’ .....ਦੇਸੀ ਨਸਲ ਦੀ ਵਧਿਆ ਗਾਂ ਹੁੰਦੀ ਸੀ ਬਾਪ ਕੋਲ ਸਿਆਲਕੋਟ । ਸਿਆਣਾ ਬੜਾ ਸੀ । ਹਮਲਿਆਂ ਤੋਂ ਪਹਿਲਾਂ ਸਾਰਾ ਟੱਬਰ-ਟੀਰ ਸਮੇਤ ਗਾਂ ਦੇ , ਇਧਰ ਲੈ ਆਇਆ ਸੀ ਆਪਣੇ ਜੱਦੀ ਪਿੰਡ । ਛੋਟੀ ਜਿਹੀ ਹੱਟੀ ਪਾ ਕੇ ਬਹਿ ਗਿਆ , ਹੋਰ ਕਰ ਵੀ ਕੀ ਸਕਦਾ ਸੀ ਬਾਣੀਆ ਪੁੱਤ ! ਰਾਮ ਤੇਰਾ ਭਲਾ ਕਰੇ , ਬਸ ਉਸ ਹੱਟੀ ਆਸਰੇ ਈ ਡੰਗ ਟੱਪਿਆ ਸਾਡਾ । ਮੈਥੋਂ ਵੱਡਿਆਂ ਨੂੰ ਸ਼ਹਿਰ ਦੁਕਾਨਾਂ ਖੋਲ੍ਹ ਦਿੱਤੀਆਂ – ਇਕ ਨੂੰ ਕਰਿਆਨੇ ਦੀ ਤੇ ਦੂਜੇ ਨੂੰ ਬਜਾਜੀ ਦੀ । ਤੀਜਾ ਦਵਾਈਆਂ ਵੇਚਦਾ ਵੇਚਦਾ ਡਾਕਟਰ ਬਣ ਗਿਆ । ਬੜੀ ਭੱਲ ਬਣ ਗਈ ਉਹਦੀ ਸਾਰੇ ਹਲਕੇ ਅੰਦਰ । ਸਮਾਂ ਪਾ ਕੇ ਉਹਨੇ ਡਾਕਟਰੀ ਛੱਡ ਕੇ ਸਿਆਸਤ ਫੜ ਲਈ । ਹੁਣ ਈਸ਼ਵਰ ਦੀਆਂ ਮਿਹਰਾਂ ਉਹਦੇ ‘ ਤੇ ! ਤੁਸੀਂ ਨਹੀਂ ਜਾਣਦੇ ? ... ਮੇਰਾ ਮੰਤਰੀ ਭਰਾ ਈ ਤਾਂ ਹੈ ।
‘’ ਬਸ ਮੈਂ ਆਹ ਨਿਕਾਰੀ ਨੌਕਰੀ ਜਿਹੀ ‘ ਚ ਪੈ ਗਿਆ । ਤਨਖਾਹਾਂ ਨਾਲ ਕੀ ਬਣਦੈ ਜੀ ਅੱਜਕੱਲ । ਪਰ ਆਹ ਇਹ ਇਲਤ ਜਿਹੀ ਸ਼ੁਰੂ ਤੋਂ ਈ ਲੱਗੀ ਹੋਈ ਆ – ਵਧਿਆ ਨਸਲ ਦੀਆਂ ਮੱਝਾਂ-ਗਾਵਾਂ ਰੱਖਣ ਦੀ । ਇਹਨਾਂ ਆਸਰੇ ਹੀ ਚਾਰ ਸਿਆੜ ਤੇ ਆਹ ਕੁੱਲੀ ਖੜੀ ਕੀਤੀ ਆ ਆਪਾਂ । .... ਹਾ ਸੱਚ ਗਾਂ ਦੀ ਗੱਲ ਵਿਚਕਾਰੇ ਈ ਭੁਲ ਗਈ , ਪੰਜ ਵੱਛੀਆਂ ਦਿੱਤੀਆਂ ਉਸ ਨੇ , ਦੋ ਦੇਸੀ ,ਦੋਗਲੀਆਂ , ਪਹਿਲੀ ਦੋਗਲੀ ਵਹਿੜ ਦਾ ਵਲੈਤੀ ਵਹਿੜਕਾ ਈ ਏ ਜਿਹਨੇ ਆ ਹ ਕਾਰਾ ਕੀਤਾ ਹੋਇਆ । ‘’
ਆਪਣੀ ਸੱਜੀ ਲੱਤ ਨੰਗੀ ਕਰ ਕੇ ਦੱਸੇਗਾ ਤੈਨੂੰ ਪ੍ਰੋ : ਕੌੜੇ ਦਾ ਪਿਤਾ , ‘’ ਪਤਾ ਨਹੀਂ ਸਹੁਰੇ ਨੂੰ ਕੀ ਪਾਣ ਚੜ੍ਹੀ , ਭਲਾ ਚੰਗਾ ਪਾਣੀ ਪੀ ਕੇ ਮੜਿਆ ਅਤੇ ਛਾਲ ਮਾਰ ਕੇ ਸਿੰਙਾਂ ‘ ਤੇ ਚੁੱਕ ਪਟਕਾ ਮਾਰਿਆ ਮੈਨੂੰ । ਲੱਤ ਟੁੱਟ ਗਈ ਤੇ ਹੋਰ ਵੀ ਗੁਝੀਆਂ ਸੱਟਾਂ ਲੱਗੀਆਂ ਕਈ । ਸਾਰੀਆਂ ਰੜਕਦੀਆਂ ਆ ਅਜੇ ਭਾਈਂ । ਆਹ ਲੱਤ ਤਾਂ ਜੁੜੀ ਨਾ ਜੁੜੀ ਇਕੋ ਬਰਾਬਰ ਈ ਆ , ਜਦ ਭਾਰ ਈ ਨਹੀਂ ਸਹਿੰਦੀ । ਨਾਲੇ ਭਾਈ ਉਮਰ ਉਮਰ ਦੀ ਗੱਲ ਆ , ਬੁੱਢੇ ਹੱਡ ਜੁੜਦੇ ਕਿਥੇ ਆ ਸੌਖ ਨਾਲ ..... । ‘’
ਟੁੱਟੀ ਲੱਤ ਉਤੇ ਬੱਝੀਆਂ ਥਿੰਦੀਆਂ ਪੱਟੀਆਂ ਅਤੇ ਪੱਚਰਾਂ ਨੂੰ ਪਲੋਸ ਕੇ , ਹਮਦਰਦੀ ਦੇ ਚਾਰ ਅੱਖਰ ਉਂਗਲ ਦਈਂ ਮੇਰੇ ... ਆਰ , ਨਹੀਂ ਤਾਂ ਕਹਾਣੀ ਦਾ ਅਗਲਾ ਹਿੱਸਾ ਸੁਣਨ ਤੋਂ ਵਾਂਝਿਆਂ ਜਾਵੇਂਗਾ ।
‘’.... ਆਹ ਵਲੈਤੀ ਵਿਹੜਕੇ ਵੀ ਮਾਰਖੋਰੇ ਹੁੰਦੇ ਆ । ਇਹ ਤਾਂ ਪਤਾ ਹੀ ਨਹੀਂ ਸੀ ਮੈਂਨੂੰ ।ਮਾਰਖੋਰੇ ਹੁੰਦੇ ਸੀ , ਸਾਨ੍ਹ ..... ਇਕ ਸਾਨ੍ਹ ਰਹਿੰਦਾ ਸੀ ਪਿੰਡ ਸਾਡੇ , ਸਾਧ ਦੀ ਕੁਟੀਆ । ਬੱਗਾ ਸਾਨ੍ਹ ਆਖਦੇ ਸੀ , ਲੋਕ ਉਹਨੂੰ । ਉਂਝ ਤਾਂ ਉਹ ਆਲੇ-ਦੁਆਲੇ ਕਈਆਂ ਪਿੰਡਾਂ ਦਾ ਗੇੜਾ ਰੱਖਦਾ ਪਰ ਵੇਲੇ –ਕੁਵੇਲੇ ਬੋਲੀ ਗਾਂ , ਸਾਧ ਦੀ ਕੁਟੀਆ ਪਹੁੰਚ ਕੇ ਜਦੋਂ ਉੱਚੀ ਉੱਚੀ ਅੜੰਬਦੀ , ਤਾਂ ਉਹਦੀ ‘ ਵਾਜ ਸੁਣ , ਉਹ ਜਿਥੇ ਵੀ ਹੁੰਦਾ , ਉਥੋਂ ਸਿੱਧਾ ਫ਼ਸਲਾਂ ਭੰਨਦਾ ਸ਼ੂਟ ਵੱਟ ਲੈਂਦਾ । ਉਹਨੂੰ ਬਰਸੀਨ ,ਚਰ੍ਹੀਆਂ , ਖਾਦੇਂ ਡੁੰਗਦੇ ਨੂੰ ਛਿਛਕਾਰਨਾ ਤਾਂ ਇਕ ਪਾਸੇ ਰਿਹਾ , ਲੋਕੀ ਆਟੇ ਦੇ ਪੇੜੇ ਚਾਰਨ ਲਈ ਸਵੇਰੇ ਤਕਾਲੀਂ ਉਹਦੀ ਬੜ੍ਹਕ ਉਡੀਕਦੇ ਰਹਿੰਦੇ । ਉਹ ਵਾਰੀ ਸਿਰ ਪਿੰਡਾਂ ਦੀਆਂ ਗਲੀਆਂ ਘੁੰਮਦਾ ਦਸ ਵੀਹ ਸੇਰ ਵੰਡ ਖਾ ਕੇ , ਉਥੇ ਈ ਸੁੱਤਾ ਘੁਰਾੜੇ ਮਾਰਦਾ ਰਹਿੰਦਾ ।
‘’ ਪਹਿਲੀਆਂ ਅੰਦਰ ਉਹ ਰਾਜ਼ੀ ਵੀ ਚੰਗਾ ਸੀ ਤੇ ਮਾਰਦਾ ਵੀ ਬਹੁਤ ਸੀ । ਇਹਨੀਂ ਦਿਨੀਂ ਸ਼ਹਿਰ ਵਾਲਿਆਂ ਇਕ ਹੋਰ ਸਾਨ੍ਹ ਛੱਡ ਦਿੱਤਾ –ਕਾਲੇ ਰੰਗ ਦਾ । ਚੜ੍ਹਦੀ ਉਮਰ ਦੀ ਭਰਵੀਂ ਜਾਨ ਸੀ ਉਸ ਦੀ । ਮਾਰਖੋਰਾ ਘੱਟ ਸੀ ਪਰ ਬੇੱਗੇ ਨਾਲ ਜ਼ਿੱਦ ਕੇ ਆਢਾ ਲੈਂਦਾ । ਉਹ ਜਦ ਵੀ ਟੱਕਰਦੇ ਕਈ ਕਈ ਦਿਨ ਭਿੜਦੇ ਰਹਿੰਦੇ । ਹੰਢੇ ਹੋਏ ਬੱਗੇ ਤੋਂ ਮਾਰ ਖਾ ਕੇ ਕਾਲਾ ਪਹਿਲਾਂ ਤਾਂ ਕਈ ਵਾਰ ਸ਼ਹਿਰ ਵਲ ਨੂੰ ਦੁੜੱਕੀ ਪੈਂਦਾ ਰਿਹਾ , ਪਰ ਇਕ ਵਾਰ ਕਈ ਦਿਨਾਂ ਦੇ ਵਿਸਮੇ ਕਾਲੇ ਨੇ ਬੱਗੇ ‘ ਤੇ ਗੁਝਾ ਵਾਰ ਕਰ ਦੇ ਉਹਦਾ ਸਿੰਗ ਤੋੜ ਦਿੱਤਾ । ਮੁਢੋਂ ਟੁਟੇ ਸਿੰਗ ‘ ਚੋਂ ਵਗਦੀਆਂ ਖੂਨ ਦੀਆਂ ਨਾਲਾਂ ਛੱਡਦਾ ਅਤੇ ਪੀੜ ਨਾਲ ਸਟਪਟਾਉਂਦਾ , ਉਹ ਦੁੜੱਕੀ ਪਿਆ ਸਾਧ ਦੀ ਕੁਟੀਆ ਆ ਲੁਕਿਆ । ਕਈ ਮਹੀਨਿਆਂ ਪਿਛੋਂ ਆਪਣੇ ਚੌੜੇ ਮੋੱਥੇ ‘ਤੇ ਇੱਕੋ ਸਿੰਗ ਚੁੱਕੀ , ਇਕ ਦਿਨ ਉਹ ਟਾਹਲੀਆਂ ਵਾਲੀ ਜੂਹ ਵਲ ਨਿਕਲਿਆ । ਪਰ ਦੋਂਹ ਚੌਂਹ ਖੇਤਾਂ ਦੀ ਵਿੱਥ ‘ ਤੇ ਤਣ ਕੇ ਖੜੋਤੇ ਕਾਲੇ ਤੋਂ ਡਰ ਕੇ ਪਿਛਾਂਹ ਨਹੀਂ ਪਰਤਿਆ । ਨਿੱਘਰ ਚੁੱਕੀ ਦੇਹੀ ਦੇ ਢਿਲਕੇ ਮਾਸ ਉਤੇ ਭਿਣਕਦੀਆਂ ਮੱਖੀਆਂ ਨੂੰ ਪੂਛ ਨਾਲ ਉਡਾਉਂਦਾ , ਬੱਸ ਸਹਿਜੇ ਸਹਿਜੇ ਤੁਰਦਾ ਇਕ ਟਾਹਲੀ ਦੀ ਸੰਘਣੀ ਛਾਵੇਂ ਜਾ ਖੜਾ ਹੋਇਆ ।
‘’ ਦੇਖਣ ਵਾਲੇ ਦੱਸਦੇ ਆ ਕਿ ਕਾਲੇ ਨੇ ਉਹਨੂੰ ਵੇਖ ਕੇ ਪਹਿਲਾਂ ਵਾਂਗ ਹੁੰਗਾਰਾ ਨਹੀਂ ਮਾਰਿਆ , ਸਗੋਂ ਭਿੱਗੀ ਬਿੱਲੀ ਵਾਂਗ ਬੱਗੇ ਕੋਲ ਜਾ ਖੜਾ ਹੋਇਆ ,ਜਿਵੇਂ ਪਹਿਲੀ ਕੀਤੀ ਦਾ ਪਛਤਾਵਾ ਕਰ ਰਿਹਾ ਹੋਵੇ । ਦੇਖਣ ਵਾਲੇ ਦੱਸਦੇ ਆ ਕਿ ਦੋਨੋਂ ਕਿੰਨਾ ਈ ਚਿਰ ਅਡੋਲ ਇਕ ਦੂਜੇ ਵਲ ਦੇਖਦੇ ਰਹੇ , ਫਿਰ ਕੁਝ ਚਿਰ ਪਿਛੋਂ ਨੀਵੀਆਂ ਪਾਈ ਆਪਣੇ ਆਪਣੇ ਰਸਤੇ ਮੁੜ ਗਏ – ਆਖਿਰ ਸੀ ਤਾਂ ਗਊ ਦੇ ਜਾਏ ਹੀ ਨਾ ... । ਉਹ ਦਿਨ ਜਾਏ ਤੇ ਅੱਜ ਦਾ ਦਿਨ ਆਏ , ਮੁੜ ਦੋਨਾਂ ਵਿਚ ਕਦੀ ਤਕਰਾਰ ਨਹੀਂ ਹੋਇਆ । ਜੇ ਬੱਗਾ ਇਕ ਗਲੀ ਹੁੰਦਾ , ਤੇ ਕਾਲਾ ਦੂਜੀ ਰਾਹੀਂ ਲੰਘ ਜਾਂਦਾ ।
‘’ ਉਂਝ ਇਹਨੀ ਦਿਨੀਂ ਸ਼ਹਿਰ ਸਲੋਤਰਖਾਨੇ ਵਾਲਿਆਂ ਵਲੈਤੀ ਸਾਨ੍ਹ ਲਿਆ ਕੇ ਨਸਲ-ਬੰਦੀ ਸ਼ੁਰੂ ਕਰ ਦਿੱਤੀ ਹੋਈ ਸੀ , ਪਰ ਲੋਕੀਂ , ਹਾਲੀ ਵੀ ਕਾਲੇ ਦੀ ਹੀ ਭਾਲ ਕਰਦੇ ਸਨ । ਹੁਣ ਤਾਂ ਸਾਰੇ ਲੋਕ ਸਿਆਣੇ ਹੋ ਗਏ ਆ, ਪਹਿਲੋ-ਪਹਿਲ ਆਖਦੇ ਸੀ ਕਿ ਗਊ ਮਾਤਾ ਭ੍ਰਿਸ਼ਟ ਹੋ ਜਾਊ । ਹੋਰ ਤਾਂ ਹੋਰ ਅਸੀਂ ਆਪਦੀ ਵਹਿੜ ਦੇ ਦੋ ਸੂਏ ਕਾਲੇ ਸਾਨ੍ਹ ਤੋਂ ਲਏ । ਕਾਲਾ ਮਾਰਦਾ ਨਹੀਂ ਸੀ , ਪਰ ਬੱਗੇ ਨਾਲੋਂ ਕਿਤੇ ਬਹੁਤੀ ਜਾਨ ਅੰਦਰ ਸੀ ..... ਹੁਣ ਤਾਂ ਸਰਦਾਰਾ , ਸਮੇਂ ਈ ਬਦਲ ਗਏ , ਨਾ ਕੋਈ ਸਾਨ੍ਹ ਛੱਡਦਾ, ਨਾ ਕੋਈ ਫ਼ਸਲਾਂ ਨੂੰ ਮੂੰਹ ਲਾਉਣ ਦਿੰਦਾ । ਵੇਲੇ ਵੇਲੇ ਦੀਆਂ ਗੱਲਾਂ ਹਨ । ਸਲੋਤਰਖਾਨੇ ਵਾਲਿਆਂ ਕੋਲ ਨਵੀਆਂ ਨਵੀਆਂ ਨਸਲਾਂ ਦੇ ਸਾਨ੍ਹ ਆਉਂਦੇ ਆ । ਦੇਸੀ ਤੋਂ ਦੋਗਲੀਆਂ ਅਤੇ ਦੋਗਲੀਆਂ ਤੋਂ ਵਲੈਤੀ ਬਣੀਆਂ ਗਾਵਾਂ ਕਿਤੇ ਦੁੱਧ ਦਿੰਦੀਆਂ ਰਜਾ ਦੇਂਦੀਆਂ , ਪਰ ਰੱਖ ਕੋਈ ਕੋਈ ਈ ਸਕਦਾ –ਮਾਈ ਦਾ ਲਾਲ । ਹਾਰੀ –ਸਾਰੀ ਦਾ ਕੰਮ ਨਹੀਂ । ਮਾਵਾਂ ਵਰਗੇ ਈ ਇਹਨਾਂ ਦੇ ਪੁੱਤ ਆ – ਹਾਥੀਆਂ ਜਿੱਡੇ ਕੱਦ-ਕਾਠ ਆ ਵਹਿੜਕਿਆਂ ਦੇ , ਅਤੇ ਗੈਂਡਿਆਂ ਜਿੰਨਾ ਜ਼ੋਰ ਆ ਸਹੁਰਿਆਂ ਅੰਦਰ .... ।‘’
ਇਹ ਕਹਾਣੀ ਸੁਣਨ ਤਕ ਤੈਨੂੰ ਉਬਾਸੀਆਂ ਆਉਣ ਲੱਗ ਪੈਣਗੀਆਂ । ਚਾਹ ਦੀ ਉਡੀਕ ਨਾ ਕਰੀਂ । ਪ੍ਰੋ : ਕੌੜੇ ਦੇ ਘਰ ਚਾਹ ਵੇਲੇ ਹੀ ਸਾਰਿਆਂ ਨੂੰ ਚਾਹ ਮਿਲਦੀ ਆ , ਪਹਿਲੇ ਨਹੀਂ ... । ਏਨੇ ਚਿਰ ਤਕ ਪ੍ਰੋ : ਕੌੜੇ ਦੇ ਸਕੂਟਰ ਵੀ ਕੋਠੀ ਅੰਦਰ ਸਹਿਜੋ ਦੇਣੀ ਆ ਖੜਾ ਹੋਵੇਗਾ । ਉਹ ਸਨੇਹ ਨਾਲ ਤੈਨੂੰ ਜੱਫੀ ਵਿਚ ਲਵੇਗਾ ਅਤੇ ਆਪਣੇ ਕਮਰੇ ਅੰਦਰ ਲੈ ਜਾਵੇਗਾ । ਉਹ ਗੋਸ਼ਟੀ ਸਮੇਂ ‘ ਆ ਪਏ ’ ਕਿਸੇ ਬਹੁਤ ਜ਼ਰੂਰੀ ਕੰਮ ਦਾ ਉਲੇਖ ਕਰੇਗਾ .... ਕਿ ‘’ ਅੱਜ ‘ ਅੰਕਲ ਹੋਰੀ ‘ਆਪਣੇ ਘਰ ਆਉਣੇ ਸੀ – ਅਗਲੇ ਦੋ ਦਿਨ ਉਹਨਾਂ ਦਾ ਆਪਣੇ ਹੀ ਇਲਾਕੇ ਦਾ ਟੂਰ ਪ੍ਰੋਗਰਾਮ ਹੈ – ਸ਼ਾਹਪੁਰ ਮਿਡਲ ਸਕੂਲ ਨੂੰ ਹਾਈ ਅਤੇ ਲੰਗਰਕੋਟ ਪ੍ਰਾਇਮਰੀ ਨੂੰ ਮਿਡਲ ਕਰਨ ਲਈ ਫ਼ੰਕਸ਼ਨਾਂ ਦੀ ਤਿਆਰੀ ਕਰਨੀ ਸੀ – ਕੋਮਲਦੀਪ ਤੇ ਜਗਰੂਪ ਕੌਰ ਨੂੰ ਕਾਨਟੈਕਟ ਕਰਨਾ ਸੀ । ਉਂਝ ਤਾਂ ਲੋਕ ਆਪਣੇ ਕੰਮਾਂ ਲਈ ਹੀ ਕਾਫੀ ਇਕੱਠੇ ਹੋਏ ਹੁੰਦੇ ਹਨ –ਕੋਈ ਭਰਤੀ , ਕੋਈ ਨੌਕਰੀ , ਕੋਈ ਬਦਲੀ ,ਕੋਈ ਤਰੱਕੀ ,ਕੋਈ ਸ਼ਕਾਇਤ ਲੈ ਕੇ ਆਇਆ ਹੁੰਦਾ ਹੈ , ਪਰ ਫਿਰ ਵੀ ਮਾਸ਼ਿਜ਼ ਨੂੰ ਇਕੱਠਾ ਕਰ ਕੇ ਬਿਠਾਈ ਰੱਖਣ ਲਈ ਤੂੰਬੀ ਵਾਲਿਆਂ ਦਾ ਆਸਰਾ ਲੈਣਾ ਈ ਪੈਂਦਾ ਹੈ ‘’ ਆਦਿ ਆਦਿ ।

ਏਨੇ ਚਿਰ ਵਿਚ ਨੌਕਰਾਂ ਲਈ ਬਣੀ ਚਾਹ ਬਾਹਰ ਚਲੀ ਜਾਵੇਗੀ । ਘਰ ਦੇ ਜੀਆਂ ਲਈ ਬਣੀ ਚਾਹ ਨਾਲ ਤੁਹਾਡੀ ਗਲਬਾਤ ਅੰਦਰ ‘ ਹੋਰ ’ ਨਿੱਘ ਆਵੇਗਾ। ਤੂੰ ਆਪਣੇ ਖੋਜ-ਪਤਰਾਂ ਅਤੇ ਸਾਹਿਤਕ ਸਮਾਗਮਾਂ ਦੀ ਸੂਚੀ ਦੱਸਣ ਲਈ ਸਾਹਿਤਕ ਵਾਤਾਵਰਣ ਪੈਦਾ ਕਰਨ ਦਾ ਯਤਨ ਕਰੇਂਗਾ , ਪ੍ਰੋ : ਕੌੜਾ ਆਪਣੇ ‘ ਅੰਕਲ ’ ਦੀਆਂ ਰਾਜਸੀ ਸਰਗਰਮੀਆਂ ਦਾ ਚਿੱਠਾ ਪੜ੍ਹਨ ਲਈ ਵਾਰਤਾਲਾਪ ਦਾ ਰੁਖ ਆਪਣੀ ਵਲ ਮੋੜੇਗਾ । ਤੂੰ ਚੰਗੇ ਅਤੇ ਸਿਹਤਮੰਦ ਸਾਹਿਤ ਰਾਹੀਂ ਸਭਿਆਚਾਰਕ ਕਦਰਾਂ-ਕੀਮਤਾਂ ਦੀ ਸੰਭਾਲ ਕਰਨ ‘ ਤੇ ਜ਼ੋਰ ਦੇਵੇਂਗਾ । ਉਹ ਲੱਚਰ ਅਤੇ ਅਸ਼ਲੀਲ ਲਿਖਤਾਂ ਨੂੰ ਰੁਮਾਂਚਿਕ ਆਖ ਕੇ ਪਬਲਿਕ ਜਸਲਿਆਂ ਦੀ ਰੌਣਕ ਨਾਲ ਜੋੜੇਗਾ । ਤੂੰ ਉਸਾਰੂ ਸੋਚ ਪੈਦਾ ਕਰਨ ਨੂੰ ਅਸਲੀ ਸਮਾਜ-ਸੇਵਾ ਆਖੇਂਗਾ , ਉਹ ਨਿੱਜੀ ‘ ਕੰਮ ’ ਨੂੰ ਲੋਕ ਸੇਵਾ ਗਰਦਾਨ ਕੇ ਰਹੇਗਾ- ਕਿ ‘’ ਜੇ ‘ਅੰਕਲ ’ ਦੇ ਮੰਤਰੀ ਹੁੰਦਿਆ ‘ ਆਪਣਿਆਂ ‘ ਨੂੰ ਕੋਈ ਲਾਭ ਨਾ ਹੋਇਆ ਜਿਹਨਾਂ ਇਲੈਕਸ਼ਨਾਂ ਵਿਚ ‘ ਹੈਲਪ ‘ ਕੀਤੀ ਸੀ , ਉਹਨਾਂ ਤੋਂ ਅਗੋਂ ਆਪਾਂ ਕੀ ਆਸ ਰੱਖਾਂਗੇ ? ‘’
ਪ੍ਰੋ : ਕੌੜਾ ਤੈਨੂੰ ਵੀ ਯੂਨੀਵਰਸਿਟੀ ਦੀ ਕੋਈ ਚੇਅਰ ਹਥਿਆਉਣ ਲਈ ਲੋੜੀਂਦੀ ‘ ਸੇਵਾ ’ ਦੀ ਪੇਸ਼ਕਯ ਕਰੇਗਾ , ਭਾਵੇਂ ਕਿਸੇ ਡੀ . ਲਿਟ ਨੂੰ ਉਛਾਲ ਕੇ ਹੀ ਕਿਉਂ ਨਾ ਖਾਲੀ ਕਰਨੀ ਪਵੇ । ਉਹ ਆਪਣੇ ‘ ਅੰਕਲ ’ ਦੀ ਸਰਪਰਸਤੀ ਹੇਠ ਅਜਿਹੇ ਫੰਕਸ਼ਨ ਕਰਨ ਦੀ ਸਿਫਾਰਸ਼ ਵੀ ਕਰੇਗਾ । ਤੇਰੇ ਵਲੋਂ ਅਸਹਿਮਤੀ ਪ੍ਰਗਟਾਉਣ ‘ਤੇ ਉਹ ਤੈਨੂੰ ਧਮਕੀ ਵੀ ਦੇਵੇਗਾ । ਤੇ ਤਕਰਾਰ ਵਧ ਗਿਆ ਤਾਂ ਇਹ ਧਮਕੀ ਮੂੰਹ ਜ਼ਬਾਨੀ ਤਕ ਹੀ ਸੀਮਿਤ ਨਹੀਂ ਰਹੇਗੀ । ਤੇਰੇ ਯਨੀਵਰਸਿਟੀ ਪਹੁੰਚਣ ਤੋਂ ਪਹਿਲਾਂ ਹੀ ਤੇਰੇ ਦਫ਼ਤਰ ਦੀ ਮੇਜ਼ ‘ਤੇ ਪਏ ਸ਼ੀਸ਼ੇ ਹੇਠ ‘ ਕਾਰਨ –ਦੱਸੋ ’ ਨੋਟਿਸ ਅੱਖਾਂ ਪਾੜ ਪਾੜ ਤੇਰੀ ਵੱਲ ਝਾਕਦਾ ਹੋਵੇਗਾ।
ਹੁਣ ਅੱਗੇ ਤੂੰ ਆਪਣਾ ਪੜ੍ਹਿਆ ਵਿਚਾਰੀਂ ਮੇਰੇ .... ਆਰ , ਕਿ ਕਿਸੇ ਉੱਚ-ਪੱਧਰੀ ਚੇਅਰ ਦਾ ਮੁੱਖੀ ਬਣ ਕੇ ਸਾਹਿਤ ਦੀ ਵਧੀਆ ਸੇਵਾ ਕਰ ਸੱਕੇਂਗਾ ਜਾਂ ਫਿਰ ਇਸੇ ਤਰ੍ਹਾਂ ਸਾਹਿਤਕ ਗੋਸ਼ਟੀਆਂ ਅੰਦਰ ਆਪਣੀ ਭਾਸ਼ਾ ਅਤੇ ਸਭਿਆਚਾਰ ਦੀ ਰਾਖੀ ਲਈ ਸਿੰਗ ਫਸਾਈ ਕਰ ਕੇ ?
( ਇਹ ਕਹਾਣੀ ਲਾਲ ਸਿੰਘ ਵੱਲੋਂ 1983 ਵਿੱਚ ਲਿਖੀ ਗਈ )
ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ.ਕੋਰਟ,
ਦਸੂਹਾ(ਹੁਸ਼ਿਆਰਪੁਰ)
(91-94655-74866)
8.9.11
3.9.11
1.9.11
Subscribe to:
Comments (Atom)