27.1.12

Shiv Kumar : Birha da Sultan -Mohan Bhandari



 ਪਰਮਜੀਤ ਕੌਰ ਨਿੱਝਰ ਜੀ ਵੱਲੋਂ ' ਯਾਦਾਂ ਜੁ ਆਈਆਂ ਤੇਰੀਆਂ 


" ਇਹ ਕਿਸ ਦੀ ਅੱਜ ਯਾਦ ਹੈ ਆਈ,
ਚੰਨ ਦਾ ਲੌਂਗ ਬੁਰਜੀਆਂ ਵਾਲਾ,
ਪਾ ਕੇ ਨੱਕ ਵਿਚ ਰਾਤ ਹੈ ਆਈ,
ਇਹ ਕਿਸ ਦੀ ਅੱਜ ਯਾਦ ਹੈ ਆਈ |"

ਜਦੋਂ ਇਹ ਗੀਤ ਸ਼ਿਵ ਨੇ ਮੇਰੀ ਅੰਮੜੀ ਦੇ ਵਿਹੜੇ ਵਿਚ ਬੈਠ ਕੇ ਗਾਇਆ ਸੀ ਤਾਂ ਉਸਦਾ ਖੱਬਾ ਹੱਥ ਸੀਨੇ ਤੇ ਸੀ ਤੇ ਸੱਜਾ ਹੱਥ ਮੱਥੇ ਤੇ ਸੀ | ਇਕ ਬਰੀਕ ਜਿਹੀ ਹੰਝੂਆਂ ਦੀ ਲੀਕ ਉਹਦੀਆਂ ਪਲਕਾਂ ਦੀ ਕੈਦ ਚੋਂ ਨਿਕਲ ਕੇ ਉਹਦੀ ਨੱਕ ਦੀ ਕੂਮਲੀ ਨੂੰ ਸਿੱਲੀ ਕਰਦੀ ਉਹਦੇ ਹੋਠਾਂ ਵਿਚ ਸਮਾ ਗਈ | ਸਭ ਤੋਂ ਪਹਿਲਾਂ ਦਿਲ ਮੇਰੀ ਮਾਂ ਦਾ ਪਸੀਜਿਆ ਜੋ ਉਸਦੇ ਸਾਹਵੇਂ ਬੈਠ ਨਾ ਸਕੀ | ਅੱਜ ਮੇਰੀ ਮਾਂ ਨਾ ਇਸ ਦੁਨੀਆਂ ਵਿਚ ਹੈ ਤੇ ਨਾ ਹੀ ਹੰਝੂਆਂ ਭਿੱਜੀ ਯਾਦ ਨੂੰ ਸੀਨੇ ਵਿਚ ਸਾਂਭ ਕੇ ਰੱਖਣ ਵਾਲਾ ਉਹ ਮਸਤ-ਮਲੰਗ , ਅਲਬੇਲਾ ਸ਼ਾਇਰ ਜਿਸਨੂੰ ਇਹ ਦੁਨੀਆਂ ਲਗਭਗ ਸਾਢੇ ਤਿੰਨ ਦਹਾਕੇ ਬੀਤ ਜਾਣ ਤੇ ਵੀ ਨਹੀਂ ਭੁੱਲ ਸਕੀ | 

ਜੀ ਹਾਂ ! ਮੈਂ ਗੱਲ ਕਰ ਰਹੀ ਹਾਂ ਸ਼ਿਵ ਕੁਮਾਰ ਬਟਾਲਵੀ ਦੀ , ਜਿਸਨੇ ਆਪਣੀ ਉਮਰ ਦੀ ਤਿੱਖੜ ਦੁਪਹਿਰ ਵੇਲੇ ਜੂਨ 1959 ਦੀ ਤਪਦੀ ਰੁੱਤੇ ' ਮੋਗੇ ' ਸ਼ਹਿਰ ਵਿਚ ਪੈਰ ਪਾਇਆ | ਉਸ ਦਿਨ ਦੀ ਸੁਰਮਈ ਸ਼ਾਮ ਡੀ.ਐਮ. ਕਾਲਜ ਮੋਗੇ ਦੀ ਪਹਿਲੀ ਸ਼ਾਮ ਸੀ , ਜਦੋਂ ਉਸਨੇ ਇਕ ਭਰਵੇਂ ਇਕੱਠ ਵਿਚ ' ਮਿਰਚਾਂ ਦੇ ਪੱਤਰ ' ਦੀ ਪੇਸ਼ਕਾਰੀ ਕੀਤੀ | ਉਸਦੇ ਤਰੰਨਮ ਤੇ ਆਵਾਜ਼ ਦੀ ਸੋਜ਼ ਨੇ ਨੌਜਵਾਨ ਦਿਲਾਂ ਦੀ ਧੜਕਣ ਤੇਜ਼ ਕਰ ਦਿਤੀ | ਅੱਲੜ ਕੰਵਾਰੀਆਂ ਦੇ ਸੀਨਿਆਂ ਵਿਚੋਂ ਹਉਕੇ ਉੱਠਣ ਲੱਗੇ | ਬਿਰਹੁੰ ਕੁੱਠੇ ਨੈਣਾਂ ਦੇ ਕੋਏ ਸਿੱਲੇ ਹੋਣ ਲੱਗੇ |ਸਟੇਜ ਤੇ ਬੈਠੇ ਸਿਰਮੌਰ ਕਵੀ ਵਿਧਾਤਾ ਸਿੰਘ ਤੀਰ , ਕਰਤਾਰ ਸਿੰਘ ਬਲੱਗਣ , ਨੰਦ ਲਾਲ ਨੂਰਪੁਰੀ ਉਸਦੇ ਮੂੰਹ ਵੱਲ ਵੇਖਦੇ ਭਵਿੱਖ ਵਿਚ ਉੱਠਣ ਵਾਲੀ ਲਹਿਰ ਤੋਂ ਹੈਰਾਨ-ਪਰੇਸ਼ਾਨ ਰਹਿ ਗਏ | ਉਸ ਦਿਨ ਸਟੇਜ ਤੇ ਹੋਰ ਕਿਸੇ ਕਵੀ ਨੂੰ ਸਰੋਤੇ ਸੁਣਨ ਲਈ ਤਿਆਰ ਨਹੀਂ ਸਨ | ਵਾਰ ਵਾਰ ' ਸ਼ਿਵ ' ਦੀ ਫਰਮਾਇਸ਼ ਹੋ ਰਹੀ ਸੀ | ਉਸ ਸਮੇਂ ਸਭ ਤੋਂ ਜ਼ਿਆਦਾ ਖੁਸ਼ ਬਰਕਤ ਰਾਮ ' ਯੁਮਨ ' ਸੀ ਜੋ ਉਸਦਾ ਉਸਤਾਦ ਸੀ | ਉਹ ਸ਼ਾਮ ' ਸ਼ਿਵ ' ਦੀ ਸ਼ਾਮ ਹੋ ਨਿੱਬੜੀ |

ਤੇ ਫੇਰ ' ਮੋਗਾ ' ਸ਼ਹਿਰ ਦੀਆਂ ਝੱਲੀਆਂ ਕੁੜੀਆਂ ਨੇ ਉਸਨੂੰ ਮੋਹ ਤੇ ਅਪਣੱਤ ਭਰੀ ਚਿੱਠੀ ਲਿਖੀ:
" ਵੀਰੇ ,
ਤੇਰੀਆਂ ਝੱਲੀਆਂ ਭੈਣਾਂ ਤੇਰੇ ਨਾਲ ਮਿਲ ਬੈਠਣ ਲਈ ਤਰਸਦੀਆਂ ਨੇ |

ਉਡੀਕਵਾਨ,
ਸਤਿੰਦਰ ਤੇ ਹਰਜੀਤ | "

ਤੇ ਉਹਨਾਂ ਝੱਲੀਆਂ ਭੈਣਾਂ ਦਾ ਓਦੂੰ ਵੀ ਵੱਧ ਝੱਲਾ ਵੀਰਾ , ਮੁੜਦੀ ਡਾਕੇ ਆਪ ਹੀ ਆ ਗਿਆ | ਮੈਂ ਮੋਗੇ ਦੇ ਨੇੜੇ ਫੇਰੂ ਸ਼ਹਿਰ ਵਿਖੇ ਸਰਵਿਸ ਕਰਦੀ ਸੀ | ਮੈਨੂੰ ਵੀ ਸੁਨੇਹਾ ਮਿਲਿਆ | ਉਹ ਵੀ ਜੂਨ 1959 ਦੀ ਇਕ ਭਖਦੀ ਦੁਪਹਿਰ ਸੀ | ਸਤਿੰਦਰ ਮੇਰੀ ਛੋਟੀ ਭੈਣ ਤੇ ਹਰਜੀਤ ਉਸਦੀ ਸਹੇਲੀ | ਉਹ ਦੋਵੇਂ ਉਸਨੂੰ ਬਸ ਸਟੈਂਡ ਤੋਂ ਸਾਡੇ ਘਰ ਲੈ ਆਈਆਂ | ਉਸਦੇ ਨਾਲ ਉਸਦਾ ਦੋਸਤ ਸੀ | ਦੋਵੇਂ ਇਕੋ ਜਿਹੇ ਲੰਮ-ਸਲੰਮੇ | ਦੋਵਾਂ ਦੇ ਹੀ ਚਿੱਟੇ ਲੰਬੇ ਬੰਗਾਲੀ ਕੁੜਤੇ ਤੇ ਖੁੱਲੇ ਜਿਹੇ ਚਿੱਟੇ ਪਜਾਮੇ | ਜਦੋਂ ਉਹ ਘਰ ਪਹੁੰਚੇ ਤਾਂ ਅਸੀਂ ਬੜੇ ਹੀ ਨਿੱਘ ਨਾਲ ਉਹਨਾਂ ਦਾ ਸਵਾਗਤ ਕੀਤਾ | ਵੇਖਦਿਆਂ ਵੇਖਦਿਆਂ ਸਾਡਾ ਘਰ ਕਾਲਜ ਦੀਆਂ ਕੁੜੀਆਂ ਨਾਲ ਟਹਿਕਣ ਲੱਗ ਪਿਆ | ਕਮਰੇ ਵਿਚ ਵਿਛੀ ਤਰਪਾਲ ਤੇ ਕੁੜੀਆਂ ਦੇ ਵਿਚਕਾਰ ਬੈਠਾ, ਉਹ ਬਹੁਤ ਖੁਸ਼ ਸੀ | ਵੀਰੇ ਵੀਰੇ ਦੀਆਂ ਆਵਾਜ਼ਾਂ ਨਾਲ ਕਮਰਾ ਗੂੰਜ ਉਠਿਆ | ਵੱਖੋ-ਵਖਰੀਆਂ ਫਰਮਾਇਸ਼ਾਂ ਹੋਣ ਲੱਗੀਆਂ | ਮੇਰੀ ਮਾਂ ਨੇ ਘੁਰਕੀ ਲਾਉਂਦਿਆਂ ਕਿਹਾ, " ਮਰ ਜਾਣੀਓਂ , ਉਹਨਾਂ ਨੂੰ ਪਹਿਲਾਂ ਚਾਹ-ਪਾਣੀ ਤਾਂ ਪੀ ਲੈਣ ਦਿਓ " | ਸਾਰੀਆਂ ਕੁੜੀਆਂ ਰਸੋਈ ਵਲ ਨੂੰ ਭੱਜ ਤੁਰੀਆਂ | ਕਿਸੇ ਦੇ ਹੱਥ ਪਾਣੀ ਵਾਲਾ ਗਿਲਾਸ , ਕਿਸੇ ਹੱਥ ਚਾਹ ਦੀ ਕੇਤਲੀ ,ਕਿਸੇ ਹੱਥ ਬਿਸਕੁਟਾਂ ਵਾਲੀ ਪਲੇਟ | ਫੇਰ ਸ਼ੋਰ-ਸ਼ਰਾਬਾ , " ਵੀਰੇ ਪਹਿਲਾਂ ਮੇਰੇ ਹੱਥੋਂ , ਪਹਿਲਾਂ ਮੇਰੇ ਕੋਲੋਂ " | ਉਹ ਇਸ ਸ਼ੋਰ-ਸ਼ਰਾਬੇ ਵਿਚ ਸਭ ਕੁਝ ਭੁੱਲਿਆ ਬੈਠਾ ਸੀ | ਬਹੁਤ ਖੁਸ਼ | ਅੰਤਾਂ ਦਾ ਖੁਸ਼ | ਤੇ ਮੈਂ ਸੋਚ ਰਹੀ ਸਾਂ ਕਿ ਕੁੜੀਆਂ ਤਾਂ ਕਹਿੰਦੀਆਂ ਸਨ ਕਿ ਉਹ ਗ਼ਮ ਦੇ ਗੀਤ ਗਾਉਂਦਾ ਹੈ | ਆਪ ਵੀ ਰੋਂਦਾ ਹੈ ਤੇ ਦੂਜਿਆਂ ਨੂੰ ਵੀ ਰਵਾਉਂਦਾ ਹੈ | ਮੈਂ ਮਹਿਸੂਸ ਕੀਤਾ ਕਿ ਗ਼ਮ ਤਾਂ ਉਹਦੇ ਨੇੜੇ-ਤੇੜੇ ਵੀ ਨਹੀਂ ਸੀ | ਉਹ ਇਕ ਨਖਰੇਲੋ ਨਾਰ ਵਾਂਗ ਹਰ ਇਕ ਨੂੰ ਲੁਭਾ ਰਿਹਾ ਸੀ | ਪਤਾ ਨਹੀਂ ਕਿਉਂ ? ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ | ਤੇ ਮੈਂ ਉਸ ਮਹਿਫ਼ਲ ਚੋਂ ਪਰੇ ਹੀ ਰਹੀ | ਤਿੰਨ-ਚਾਰ ਘੰਟੇ ਬਾਅਦ ਉਹਨਾਂ ਜਾਣ ਦੀ ਤਿਆਰੀ ਕਰ ਲਈ | ਕੁੜੀਆਂ ਨੇ ਉਸਦੇ ਆਟੋਗਰਾਫ਼ ਲੈਣੇ ਸ਼ੁਰੂ ਕੀਤੇ | ਜਾਣ ਵੇਲੇ ਉਹ ਮੇਰੇ ਸਾਹਮਣੇ ਆ ਕੇ ਖੜ ਗਿਆ ਤੇ ਕਹਿਣ ਲੱਗਾ , " ਤੁਹਾਨੂੰ ਮੇਰੇ ਆਟੋਗਰਾਫ਼ ਨਹੀਂ ਚਾਹੀਦੇ ? " ਮੈਂ ਮੁਸਕੁਰਾ ਪਈ ਤੇ ਅਪਣੀ ਛੋਟੀ ਭੈਣ ਦੀ ਆਟੋਗਰਾਫ਼ ਬੁੱਕ ਉਸਦੇ ਅੱਗੇ ਕਰ ਦਿਤੀ | ਉਸਨੇ ਲਿਖਿਆ , " ਤੂੰ ਚੁੱਪ ਦਾ ਸਾਗਰ ਏਂ | ਪਰ ਡਾਹਢਾ ਸੁਆਦ ਏ ਤੇਰੀ ਚੁੱਪ ਵਿਚ | ਸ਼ਿਵ | " ਆਟੋ ਬੁੱਕ ਮੈਨੂੰ ਮੋੜਦਾ ਕਾਤਲਾਨਾ ਅਦਾ ਨਾਲ ਮੁਸਕਰਾ ਪਿਆ |

ਉਹ ਦਿਨ ਮੋਗੇ ਦੇ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਸੀ ਜੋ ਮੋਹ ਤੇ ਅਪਣੱਤ ਨਾਲ ਭਰਿਆ ਹੋਇਆ ਸੀ , ਜੋ ਉਸਨੂੰ ਮਿਲੇ ਪਿਆਰ , ਸਤਿਕਾਰ ਤੇ ਅਪਣੱਤ ਦਾ ਪਰਤੀਕ ਸੀ | ਮੋਗਾ ਸ਼ਹਿਰ ਉਸ ਬਾਝੋਂ ਜਿਉਂ ਨਹੀਂ ਸੀ ਸਕਦਾ | ਹਰ ਸਮਾਗਮ ਵਿਚ ਉਸਦੀ ਹਾਜ਼ਰੀ ਜਰੂਰ ਹੁੰਦੀ | ਬੇਸ਼ੁਮਾਰ ਲੋਕਾਂ ਦਾ ਇੱਕਠ ਉਹਨੂੰ ਸਿਰ ਤੇ ਚੁੱਕ ਲੈਂਦਾ | ਹਰ ਵਾਰ ਉਹ ਸਾਡੇ ਘਰ ਜ਼ਰੂਰ ਆਉਂਦਾ ਤੇ ਮੇਰੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਦੀਆਂ ਚੰਦ ਬੁਰਕੀਆਂ ਆਪਣੇ ਮੂੰਹ ਪਵਾ ਕੇ ਮੇਰੀ ਮਾਂ ਤੋਂ ਰੱਜਵਾਂ ਪਿਆਰ ਲੈਂਦਾ | ਕੁੜੀਆਂ ਨੂੰ ਪਤਾ ਨਹੀਂ ਕਿਵੇਂ ਸੂਹ ਲੱਗ ਜਾਂਦੀ ਤੇ ਉਹ ਮਿੰਟਾਂ-ਸਕਿੰਟਾਂ ਵਿਚ ਉਸ ਦੁਆਲੇ ਇਕੱਠੀਆਂ ਹੋ ਕੇ " ਚੀਂ....ਚੀਂ... ਕਰਦੀਆਂ | " ਇਕ ਵਾਰ ਉਸਨੇ ਮੈਨੂੰ ਕਿਹਾ , " ਪਰਮ , ਇਹ ਮੇਰੇ ਦੁਆਲਿਓਂ ਕਦੋਂ ਪਰੇ ਹੋਣਗੀਆਂ | ਚੀਂ ਚੀਂ ਕਰਕੇ ਮੇਰਾ ਸਿਰ ਖਾ ਜਾਂਦੀਆਂ ਨੇ | " ਮੈਂ ਬੋਲੀ , " ਇਹ ਕੁੜੀਆਂ ਤਾਂ ਚਿੜੀਆਂ ਨੇ | ਤੇਰੇ ਗੀਤਾਂ ਦਾ ਚੋਗਾ ਚੁਗਣ ਆਉਂਦੀਆਂ ਨੇ , ਚੋਗਾ ਖਾ ਕੇ ਉੱਡ ਜਾਣਗੀਆਂ | " ਤਾਂ ਉਸਨੇ ਕਿਹਾ , " ਇਹ ਕੁੜੀਆਂ ਤਾਂ ਮੇਰੇ ਯਾਰ ਨੇ , ਨਿਰੀਆਂ ਆਟੇ ਦੀਆਂ ਚਿੜੀਆਂ | ਮੈਂ ਇਹ ਨਜ਼ਮ ਮੋਗੇ ਦੀਆਂ ਕੁੜੀਆਂ ਤੇ ਲਿਖਾਂਗਾ | " ਸੋ ਉਸਨੇ ਪੂਰੀ ਕਿਤਾਬ ਹੀ ' ਆਟੇ ਦੀਆਂ ਚਿੜੀਆਂ ' ਲਿਖ ਦਿਤੀ | 

ਇਸ ਤੋਂ ਪਹਿਲਾਂ ਉਸਦੀ ਕਿਤਾਬ ' ਪੀੜਾਂ ਦਾ ਪਰਾਗਾ ' ਛਪ ਚੁੱਕੀ ਸੀ | ਉਹ ਬਹੁਤ ਖੁਸ਼ ਸੀ | ਉਹਨਾਂ ਦਿਨਾਂ ਵਿਚ ਉਹ ਪਟਵਾਰੀ ਲੱਗਿਆ ਹੋਇਆ ਸੀ | ਫੇਰ ਉਸਨੇ ਨੌਕਰੀ ਛੱਡ ਦਿਤੀ | ਪਹਿਲੀ ਕਿਤਾਬ ਉਸਨੇ ਆਪਣੀ ਪਹਿਲੀ ਪਰੇਮਿਕਾ ' ਮੀਨਾ ' ਨਾਮ ਦੀ ਕੁੜੀ ਨੂੰ ਸਮਰਪਤ ਕੀਤੀ ਹੋਈ ਸੀ ਜੋ ਛੇਤੀ ਹੀ ਉਸਦੇ ਜੀਵਨ ਤੋਂ ਦੂਰ , ਰੱਬ ਦੇ ਘਰ ਚਲੀ ਗਈ ਸੀ | ਦੂਜੀ ਵੇਰ ਫੇਰ ਮੁਹੱਬਤ ਦੇ ਸਾਏ ਨੇ ਉਸਨੂੰ ਜਕੜ ਲਿਆ | ਤੇ ਉਹ ਅਮੀਰ ਕੁੜੀ ' ਰਸ਼ੀਆ ' ਚਲੀ ਗਈ | ਉਹਨੀਂ ਦਿਨੀਂ ਸ਼ਿਵ ਬਹੁਤ ਖੁਸ਼ ਸੀ ਕਿ ਉਹ ਕੁੜੀ ਉਸਨੂੰ ਊਥੇ ਜਾ ਕੇ ਬੁਲਾ ਲਵੇਗੀ ਤੇ ਉਹ ਵਿਆਹ ਕਰਵਾ ਲੈਣਗੇ | ਤੇ ਫੇਰ ਸ਼ਿਵ ਉਡੀਕਦਾ ਉਡੀਕਦਾ ਥੱਕ ਗਿਆ | ਇਕ ਦਿਨ ਉਸਨੇ ਉਹਨਾਂ ਦੇ ਹੀ ਪਰਿਵਾਰਕ ਰਸਾਲੇ ਦੇ ਟਾਈਟਲ ਪੇਜ਼ ਤੇ ਫ਼ੋਟੇ ਛਪੀ ਹੋਈ ਵੇਖੀ ਜਿਸ ਵਿਚ ਉਸਨੇ ਕਿਸੀ ਵਿਦੇਸ਼ੀ ਨਾਲ ਵਿਆਹ ਕਰਵਾ ਲਿਆ ਸੀ | ਸ਼ਿਵ ਤੜਫਿਆ , ਲੁੱਛਿਆ ਤੇ ਮੇਰੀ ਮਾਂ ਦੀ ਝੋਲੀ ਵਿਚ ਸਿਰ ਰੱਖ ਕੇ ਗਾਉਣ ਲੱਗਿਆ :

ਮਾਏਂ ਨੀ ਮਾਏਂ , ਮੇਰੇ ਗੀਤਾਂ ਦੇ ਨੈਣਾਂ ਵਿਚ 
ਬਿਰਹੋਂ ਦੀ ਰੜਕ ਪਵੇ |

ਤੇ ਫੇਰ ਉੱਚੀ-ਉੱਚੀ ਰੋਣ ਲੱਗ ਪਿਆ | ਮੇਰੀ ਮਾਂ ਨੇ ਉਸਨੂੰ ਵਰਾਇਆ | ਮੈਂ ਵੀ ਉਸਨੂੰ ਕਾਰਨ ਪੁੱਛਣ ਲੱਗੀ | ਉਸ ਕੁਝ ਨਾ ਦੱਸਿਆ ਤੇ ਫੇਰ ਇਕ ਦਿਨ ਉਹ ਆਇਆ ਤੇ ਆਉਂਦਿਆਂ ਹੀ ਮੇਰੇ ਨਾਲ ਉਪਰੋਕਤ ਘਟਨਾ ਦਾ ਜ਼ਿਕਰ ਕਰਦਿਆਂ ਰੋ ਪਿਆ | ਮੈਂ ਉਸਨੂੰ ਬਹੁਤ ਦਿਲਾਸਾ ਦਿਤਾ | ਮੇਰੀ ਮਾਂ ਨੇ ਕਿਹਾ , " ਤੇਰੀ ਦੁਨੀਆਂ ਇਥੇ ਹੀ ਖ਼ਤਮ ਨਹੀਂ ਹੁੰਦੀ | ਜੋ ਤੇਰਾ ਨਹੀਂ ਹੋ ਸਕਿਆ , ਤੂੰ ਉਸ ਲਈ ਹੀਰਿਆਂ ਵਰਗੇ ਮੋਤੀ ਕਿਉਂ ਲੁਟਾਵੇਂ ? ਆਪਣੇ ਆਪ ਨੂੰ ਸੰਭਾਲ | ਕੀ ਪਤੈ ਜਿੰਦਗੀ ਦੀ ਕਿਹੜੀ ਸੁਨਹਿਰੀ ਕਿਰਨ ਤੇਰਾ ਇੰਤਜ਼ਾਰ ਕਰਦੀ ਹੋਵੇ | " ਤੇ ਫੇਰ ਇਕ ਦਿਨ ਮੇਰੀ ਮਾਂ ਨੇ ਸਮਝਾਇਆ , " ਖੁਸ਼ ਰਹਿਣ ਦਾ ਯਤਨ ਕਰ | ਏਸ ਸ਼ਹਿਰ ਦੀਆਂ ਕੁੜੀਆਂ ਕਿਵੇਂ ਵੀਰੇ ਵੀਰੇ ਕਰਕੇ ਤੈਨੂੰ ਸਿਰ ਤੇ ਬਿਠਾਉਂਦੀਆਂ ਨੇ | ਏਸ ਸ਼ਹਿਰ ਚੋਂ ਤੈਨੂੰ ਏਨੀਆਂ ਖੁਸ਼ੀਆਂ ਮਿਲਣਗੀਆਂ , ਤੈਥੋਂ ਸੰਭਾਲੀਆਂ ਨਹੀਂ ਜਾਣੀਆਂ | " ਤੇ ਮੇਰੀ ਮਾਂ ਦੀ ਇਹ ਭਵਿੱਖਬਾਣੀ ਸੱਚੀ ਹੋਈ | ਇਸ ਸ਼ਹਿਰ ਚੋਂ ਉਸਨੂੰ ਏਨੀਆਂ ਖੁਸ਼ੀਆਂ ਮਿਲੀਆਂ ਕਿ ਉਸ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਹੁਣ ਉਸਦਾ ਗ਼ਮ ਉੱਧਲ ਗਿਆ ਸੀ |

ਮੈਂ ਉਸਦੀ ਹਾਨਣ ਸਾਂ | ਮੇਰੀ ਉਹਦੀ ਦੁੱਖ-ਸੁੱਖ ਦੀ ਸਾਂਝ ਸੀ | ਇਕ ਭਾਵੁਕ ਜਿਹਾ ਰਿਸ਼ਤਾ ਬਣ ਚੁੱਕਾ ਸੀ | ਕਦੇ ਕਦੇ ਜਦੋਂ ਉਹ ਉਦਾਸ ਹੁੰਦਾ ਤਾਂ ਮੇਰੇ ਮੋਢੇ ਤੇ ਸਿਰ ਰੱਖ ਕੇ ਗੀਤ ਗਾਉਂਦਾ | ਅਨੇਕਾਂ ਹੀ ਉਹਦੇ ਸਿਰਜਣਾਤਮਕ ਪਲਾਂ ਵਿਚ ਮੈਂ ਉਸਦੇ ਕੋਲ ਹੁੰਦੀ | ਮੇਰੇ ਸ਼ਹਿਰ ਦੇ ਕੁਝ ਲੋਕਾਂ ਨੂੰ ਉਸਦਾ ਸਾਡੇ ਘਰ ਆਉਣਾ ਗਵਾਰਾ ਨਹੀਂ ਸੀ | ਇਕ ਵਾਰ ਕਿਸੇ ਸਿਰਫਿਰੇ ਨੇ ਉਸਨੂੰ ਤਾੜਨਾ ਕੀਤੀ ਕਿ ਉਹ ਉਹਨਾਂ ਦੇ ਸ਼ਹਿਰ ਨਾ ਆਵੇ | ਪਰ ਉਹ ਕਦੋਂ ਕਿਸੇ ਦੀ ਧੌਂਸ ਸਹਿਣ ਵਾਲਾ ਸੀ | ਉਸ ਕਿਹਾ , " ਕੋਈ ਮਾਈ ਦਾ ਲਾਲ ਉਸਨੂੰ ਰੋਕ ਨਹੀਂ ਸਕਦਾ | ਉਹ ਆਵੇਗਾ ਤੇ ਜ਼ਰੂਰ ਆਵੇਗਾ | " ਉਹ ਕੇਵਲ ਆਇਆ ਹੀ ਨਹੀਂ ਸਗੋਂ ਉਸਨੇ ਮੈਨੂੰ ਆਪਣੇ ਘਰ ਇਕ ਸਮਾਗਮ ਤੇ ਬੁਲਾਇਆ | ਉਸਦੀ ਮਾਂ ਦੀ ਨਿੱਘੀ ਬੁੱਕਲ ਦਾ ਪਿਆਰ ਅੱਜ ਵੀ ਮੇਰੇ ਰੋਮ-ਰੋਮ ਵਿਚ ਰਚਿਆ ਹੋਇਆ ਹੈ | ਉਸਦੇ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਪਿਆਰ ਅੱਜ ਵੀ ਮੇਰੇ ਚੇਤੇ ਵਿਚ ਬਰਕਰਾਰ ਹੈ ਜਿਸਨੂੰ ਉਸਨੇ ਇਕ ਗੀਤ " ਤੂੰ ਆਈ ਮੇਰੇ ਗਰਾਂ " ਵਿਚ ਵਾਰ ਵਾਰ ਗਾਇਆ ਹੈ | 

ਇਸ ਦੌਰਾਨ ਉਸਨੇ ਬਹੁਤ ਸਾਰੇ ਖੁਸ਼ੀਆਂ ਭਰੇ ਗੀਤ ਲਿਖੇ | 1960-61-62 ਦੀ ਉਸਦੀ ਕਵਿਤਾ ਗਵਾਹ ਹੈ | ਸ਼ਿਵ ਜ਼ਿੱਦੀ ਸੀ , ਹਠ ਪਿੱਟਦਾ ਸੀ | ਉਹ ਆਪਣੀਆਂ ਆਦਤਾਂ ਦਾ ਗੁਲਾਮ ਹੋ ਚੁੱਕਾ ਸੀ | ਉਸਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਸ਼ਰਾਬ ਤੇ ਸਿਗਰਟਾਂ ਛੱਡ ਦੇਵੇਗਾ | ਪਰ ਉਹ ਵਾਅਦਾ ਨਾ ਨਿਭਾ ਸਕਿਆ | ਯਾਰਾਂ-ਦੋਸਤਾਂ ਨੇ ਉਸਨੂੰ ਸ਼ਰਾਬ ਪਿਆ ਪਿਆ ਕੇ ਉਸਦਾ ਗ਼ੁਲਾਮ ਬਣਾ ਦਿਤਾ ਤੇ ਉਹੀ ਸ਼ਰਾਬ ਉਸਨੂੰ ਲੈ ਡੁੱਬੀ | ਅੰਤਲੇ ਦਿਨਾਂ ਵਿਚ ਵੀ ਜਦੋਂ ਉਹ ਇੰਗਲੈਂਡ ਗਿਆ ਤਾਂ ਉਸਨੂੰ ਉਥੇ ਮਣਾਂ ਮੂੰਹੀ ਸ਼ਰਾਬ ਪਿਆਈ ਗਈ | ਤੇ ਅਖ਼ੀਰ ਉਹੀ ਸ਼ਰਾਬ ਜ਼ਹਿਰ ਬਣਕੇ ਉਸ ਦੇ ਲਹੂ ਵਿਚ ਰਚ ਗਈ ਤੇ ਜਾਨ ਲੇਵਾ ਬਣੀਂ | 

ਉਸਦੀ ਜ਼ਿੰਦਗੀ ਬੜੀ ਤਲਖ਼ ਸੀ , ਤੱਤੀ ਸੀ | ਜਿਸਨੇ ਵੀ ਫੂਕਾਂ ਮਾਰਨ ਦੀ ਕੋਸ਼ਿਸ਼ ਕੀਤੀ ਉਸਦੇ ਬੁੱਲ ਸੜ ਗਏ | ਉਹ ਜੋ ਵੀ ਵਾਅਦਾ ਕਰਦਾ , ਉਹ ਉਸਦੇ ਸਿਗਰਟ ਦੇ ਧੂੰਏ ਵਾਂਗ ਉੱਡ ਜਾਂਦਾ | ਉਹ ਆਪਣੇ ਆਪ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਸੀ | ਪੈਸੇ ਦੀ ਘਾਟ ਉਸਨੂੰ ਹਮੇਸ਼ਾ ਰਹਿੰਦੀ | ਜਿੰਨੇ ਵੀ ਪੈਸੇ ਜੇਬ ਵਿਚ ਹੁੰਦੇ , ਉੜਾ ਦਿੰਦਾ | ਉਸਨੂੰ ਭਵਿੱਖ ਦੀ ਕੋਈ ਚਿੰਤਾ ਨਾ ਹੁੰਦੀ | ਇਹੀ ਕਹਿੰਦਾ ਰਹਿੰਦਾ ਕਿ ਉਸਨੇ ਛੇਤੀ ਤੁਰ ਜਾਣਾ ਹੈ | ਉਸਨੂੰ ਟੀ.ਬੀ. ਹੈ | ਉਸਦੇ ਫੇਫੜੇ ਛਲਣੀ ਹਨ | ਉਹਨੇ ਸੈਨੀਟੋਰੀਅਮ ਜਾਣਾ ਹੈ | ਇਕ ਵਾਰ ਮੈਂ ਉਸਨੂੰ ਝਿੜਕਿਆ ਕਿ ਜੇ ਉਹ ਇੰਜ ਹੀ ਡਰਾਮੇਬਾਜ਼ੀ ਕਰਦਾ ਰਿਹਾ ਤਾਂ ਲੋਕਾਂ ਨੇ ਨੇੜੇ ਹੋਣ ਦੀ ਬਜਾਏ ਉਸ ਤੋਂ ਦੂਰ ਹੋ ਜਾਣਾ ਹੈ | ਤੇ ਉਹ ਦੂਰੀਆਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਸੀ ਕਰ ਸਕਦਾ | ਇਸ ਗੱਲ ਦਾ ਅਹਿਸਾਸ ਉਸਨੂੰ ਬਾਅਦ ਵਿਚ ਹੋਇਆ | ਉਦੋਂ ਉਹਨੇ ਸਿਰਫ਼ ਆਪਣੀ ਕਵਿਤਾ ਬਾਰੇ ਡੁੰਘਿਆਈ ਨਾਲ ਸੋਚਣਾ ਸ਼ੁਰੂ ਕੀਤਾ | ਇਥੋਂ ਤਕ ਕਿ ਆਪਣੇ ਨਾਂ ਨਾਲੋਂ ਆਪਣਾ ਤਖ਼ੱਲਸ ' ਬਟਾਲਵੀ ' ਵੀ ਲਿਖਣੋਂ ਹਟ ਗਿਆ | 1962 ਵਿਚ ਮੁੜ ਉਸਨੇ ਸ. ਕਾਲਜ , ਨਾਭਾ ਵਿਖੇ ਦਾਖ਼ਲਾ ਲੈ ਲਿਆ | 

ਦਸੰਬਰ 1962 ਵਿਚ ਮੇਰੀ ਸ਼ਾਦੀ ਹੋ ਗਈ | ਉਹ ਮੇਰੇ ਪਤੀ ਨੂੰ ਜਾਣਦਾ ਸੀ | ਉਸਨੇ ਮੈਨੂੰ ਲਿਖਿਆ , " ਤੇਰਾ ਹੋਣ ਵਾਲਾ ਪਤੀ ਸੋਹਣਾ , ਸੁਨੱਖਾ ਤੇ ਜ਼ਹੀਨ ਹੈ | ਆਸ ਹੈ ਤੂੰ ਉਸਦੇ ਨਾਲ ਬਹੁਤ ਖੁਸ਼ ਰਹੇਂਗੀ | " ਮੇਰੇ ਪਤੀ ਰਾਮਗੜੀਆ ਕਾਲਜ , ਫਗਵਾੜਾ ਵਿਖੇ ਪਰੋਫ਼ੈਸਰ ਸਨ ਤੇ ਉਥੋਂ ਦੇ ਪੰਜਾਬੀ ਪਰੋਫ਼ੈਸਰ ਜਗਜੀਤ ਸਿੰਘ ਛਾਬੜਾ ਨਾਲ ਰਿਹਾ ਕਰਦੇ ਸਨ ਤੇ ਸ਼ਿਵ ਅਕਸਰ ਉਹਨਾਂ ਕੋਲ ਜਾਇਆ ਕਰਦਾ ਸੀ | ਮੇਰੇ ਵਿਆਹ ਵਾਲੀ ਰਾਤ ਜਦੋਂ ਮੇਰੀ ਬਰਾਤ ਮੇਰੇ ਬਾਬੁਲ ਦੇ ਵਿਹੜੇ ਵਿਚ ਬੈਠੀ ਸੀ , ਸ਼ਿਵ ਆਪਣੇ ਦੋਸਤ ਸ. ਦਲੀਪ ਸਿੰਘ ਅਸਿਸਟੈਂਟ ਡਾਇਰੈਕਟਰ , ਭਾਸ਼ਾ ਵਿਭਾਗ , ਪਟਿਆਲਾ ਦੇ ਨਾਲ ਸਾਡੇ ਘਰ ਆਇਆ | ਮੇਰਾ ਉਸਦਾ ਸਾਹਮਣਾ ਤਾਂ ਨਹੀਂ ਹੋਇਆ ਪਰ ਮੈਂ ਮਹਿਸੂਸ ਕੀਤਾ ਉਹ ਉਦਾਸ ਸੀ | ਤਕਰੀਬਨ ਅੱਧਾ ਘੰਟਾ ਠਹਿਰਿਆ , ਚਾਹ-ਪਾਣੀ ਪੀਤਾ | ਮੇਰੀ ਮਾਂ ਨੂੰ ਸ਼ਗਨ ਫੜਾਇਆ ਤੇ ਤੁਰ ਗਿਆ | ਉਸ ਰਾਤ ਉਹ ਮੇਰੇ ਸ਼ਹਿਰ ਵਿਚ ਹੀ ਸੀ | ਉਸਦੇ ਮੇਜ਼ਬਾਨ ਨੇ ਮੈਨੂੰ ਕਈ ਸਾਲਾਂ ਬਾਅਦ ਦੱਸਿਆ ਕਿ ਉਸ ਦਿਨ ਉਹ ਬਹਤ ਰੋਇਆ ਤੇ ਇਕ ਨਜ਼ਮ ' ਇਕ ਸ਼ਹਿਰ ਦੇ ਨਾਂ ' ਲਿਖੀ ਜਿਸ ਵਿਚ ਉਸਨੇ ਲਿਖਿਆ -" ਅੱਜ ਅਸੀਂ ਤੇਰੇ ਸ਼ਹਿਰ ਦੀ ਜੂਹ ਵਿਚ ਮੁਰਦਾ ਦਿਲ ਇਕ ਦੱਬਣ ਆਏ | " ਉਸ ਤੋਂ ਬਾਅਦ ਉਹ ਮੋਗੇ ਸ਼ਹਿਰ ਨਹੀਂ ਗਿਆ | 

ਫੇਰ ਉਹ ਇਕ ਦਿਨ ਸਾਨੂੰ ਸੰਗਰੂਰ ਮਿਲਣ ਆਇਆ | ਮੇਰੇ ਪਤੀ ਸ਼ਾਮ ਨੂੰ ਉਸਨੂੰ ਕਹਿਣ ਲੱਗੇ , " ਸ਼ਿਵ , ਮੈਂ ਸ਼ਰਾਬ ਨਹੀਂ ਪੀਂਦਾ ਪਰ ਤੇਰੇ ਲਈ ਲਿਆ ਸਕਦਾ ਹਾਂ | ਕੇਹੜੀ ਚੱਲਗੀ ? " ਸ਼ਿਵ ਨੇ ਇਕਦਮ ਗੱਲ ਟੋਕਦਿਆਂ ਕਿਹਾ , " ਸ਼ਿਵ ਸ਼ਰੀਫ਼ ਵੀ ਹੁੰਦੈ | ਤੂੰ ਮੈਂਨੂੰ ਫਗਵਾੜੇ ਵਾਲਾ ਸ਼ਿਵ ਨਾ ਸਮਝ | ਪਰਮ ਦੂਜੀਆਂ ਕੁੜੀਆਂ ਵਰਗੀ ਨਹੀਂ | ਇਹ ਮੇਰੀ ਮਾਂ ਵੀ ਏ , ਧੀ ਵੀ ਏ , ਦੋਸਤ ਵੀ ਤੇ ਮਹਿਰਮ ਵੀ | " ਇਹ ਕਹਿਕੇ ਉਸਨੇ ਚੁੱਪ ਵੱਟ ਲਈ ਤੇ ਮੈਂ ਰਸੋਈ ਵਿਚ ਖਾਣਾ ਬਣਾਉਣ ਵਿਚ ਰੁੱਝ ਗਈ | 

ਉਹਨਾਂ ਦਿਨਾਂ ਵਿਚ ਉਹ ਨਾਭੇ ਪੜਦਾ ਸੀ ਤੇ ਸੰਗਰੂਰ ਤੋਂ ਹੀ ਇਕ ਪਰੋਫ਼ੈਸਰ ਤਰਲੋਚਨ ਸਿੰਘ ਮਜੀਠੀਆ ਨਾਲ ਉਹਨਾਂ ਕੋਲ ਆਇਆ ਕਰਦਾ ਸੀ | ਤੇ ਫੇਰ ਉਹ ਸਾਨੂੰ ਮਿਲਣ ਆਉਂਦੇ ; ਸਾਡੇ ਕੋਲ ਛੱਡ ਜਾਂਦੇ | ਉਹ ਜਿੰਨੀ ਵਾਰ ਸੰਗਰੂਰ ਆਇਆ , ਸਾਡੇ ਕੋਲ ਹੀ ਠਹਿਰਦਾ | 1965 ਤਕ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ | ਇਸ ਦੌਰਾਨ ਉਹ ਬੰਬਈ ਫਿ਼ਲਮ ਇੰਡਸਟਰੀ ਵਿਚ ਚਲਾ ਗਿਆ ਤੇ ਉਸਨੇ ਇਕ-ਦੋ ਪੰਜਾਬੀ ਫਿ਼ਲਮਾਂ ਲਈ ਗੀਤ ਦਿੱਤੇ | ਉਸਨੂੰ ਰੁਝੇਵਾਂ ਮਿਲ ਗਿਆ | ਇਸ ਦੌਰਾਨ ਉਸਨੂੰ ਸਟੇਟ ਬੈਂਕ ਵਿਚ ਨੌਕਰੀ ਮਿਲ ਗਈ |

ਉਸਨੂੰ ਆਪਣੀਆਂ ਰਚਨਾਵਾਂ ਲਈ ਭਾਸ਼ਾ ਵਿਭਾਗ ਤੇ ਸਾਹਿਤ ਅਕੈਡਮੀ ਪੁਰਸਕਾਰ ਮਿਲੇ |

ਫੇਰ ! ਇਕ ਦਿਨ ਖ਼ਬਰ ਆਈ ਕਿ ਉਸਦਾ ਵਿਆਹ ਹੋ ਗਿਆ | ਉਹ ਉਸਦੇ ਭਟਕਦੇ ਮਨ ਲਈ ਬਹੁਤ ਜ਼ਰੂਰੀ ਸੀ | ਸਭ ਨੇ ਸੋਚਿਆ ਕਿ ਉਹ ਹੁਣ ਟਿਕ ਜਾਵੇਗਾ ਤੇ ' ਛੇਤੀ ਤੁਰ ਜਾਣ ਦੀ ' ਗੱਲ ਛੱਡ ਦੇਵੇਗਾ | ਜ਼ਿੰਦਗੀ ਮਿਹਰਬਾਨ ਸੀ | ਖ਼ੂਬਸੂਰਤ ਬੀਵੀ ਮਿਲੀ ਤੇ ਦੋ ਪਿਆਰੇ ਪਿਆਰੇ ਬੱਚੇ ਵੀ ਮਿਲ ਗਏ | ਪਰ ਇਹ ਸਭ ਕੁਝ ਵੀ ਉਸਨੂੰ ਰਿਝਾ ਨਾ ਸਕਿਆ | ਘਰ-ਗਰਹਿਸਥੀ ਦੀਆਂ ਜ਼ਿੰਮੇਵਾਰੀਆਂ ਉਸ ਦੇ ਬਿਰਹੋਂ ਦੇ ਸੇਕ ਨੂੰ ਮੱਠਿਆਂ ਨਾ ਕਰ ਸਕੇ | ਉਹ ਪੋਹਲੀ , ਭੱਖੜੇ ਤੇ ਕੰਡਿਆਲੀਆਂ ਥੋਹਰਾਂ ਦੇ ਗੀਤ ਗਾਉਂਦਾ, ਅੱਥਰੇ ਨਿਆਣੇ ਵਾਂਗ ਅੜੀਆਂ ਕਰਦਾ ਇਸ ਜਹਾਨ ਤੋਂ ਤੁਰ ਗਿਆ |

ਕਿੰਨੇ ਹੰਝੂਆਂ ਦੇ ਦਰਿਆ ਵਗੇ | ਕਿੰਨੀਆਂ ਯਾਦਾਂ ਦੇ ਸੀਨਿਆਂ ਚੋਂ ਲਹੂ ਸਿੰਮੇ | ਕਿੰਨੇ ਮਨ ਅੰਬਰ ਪਿੱਟ ਪਿੱਟ ਨੀਲੇ ਹੋਏ | ਕਿੰਨੀਆਂ ਆਤਮਾਵਾਂ ਉਹਦੇ ਨਾਲ ਮਰ ਗਈਆਂ | ਉਸਦੇ ਮਰਨ ਤੋਂ ਬਾਅਦ ਬਥੇਰੇ ਸ਼ੋਕ ਸਮਾਗਮ ਹੋਏ ਪਰ ਮੈਂ ਕਿਸੇ ਸ਼ੋਕ ਸਮਾਗਮ ਵਿਚ ਸ਼ਰੀਕ ਨਹੀਂ ਹੋਈ | ਕਿਉਂਕਿ ਮੇਰਾ ਦੁੱਖ ਮੇਰਾ ਅਪਣਾ ਸੀ | ਇਸਨੂੰ ਮੈਂ ਕਿਸੇ ਨਾਲ ਵੰਡਾ ਨਹੀਂ ਸੀ ਸਕਦੀ | ਮਰਨ ਤੋਂ ਪਹਿਲਾਂ ਉਸ ਮੈਨੂੰ ਇਕ ਛੋਟਾ ਜਿਹਾ ਪੋਸਟ ਕਾਰਡ ਲਿਖਿਆ | " ਜ਼ਿੰਦਗੀ ਹੱਥਾਂ ਚੋਂ ਕਿਰ ਰਹੀ ਹੈ | ਚੰਦ ਦਿਨਾਂ ਦਾ ਮਹਿਮਾਨ ਹਾਂ | ਤੁਸੀਂ ਸਾਰੇ ਸੁਖੀ ਵਸੋ | ਇਹ ਮੇਰੀ ਦੁਆ ਹੈ | ਤੇਰਾ ਸ਼ਿਵ | " 

ਉਘੜ-ਦੁਘੜ ਲਿਖਾਈ ਉਸਦੀ ਬੀਮਾਰੀ ਦਾ ਸਬੂਤ ਸੀ | ਮੈਂ ਵਾਪਸੀ ਡਾਕ ਲਿਖਿਆ ਕਿ ਉਹ ਘਬਰਾਵੇ ਨਾ , ਅਸੀਂ ਜਲਦੀ ਹੀ ਉਸਦਾ ਪਤਾ ਲੈਣ ਆਵਾਂਗੇ | ਇਲਾਜ ਖੁਣੋਂ ਅਸੀਂ ਉਸਨੂੰ ਜਾਣ ਨਹੀਂ ਦੇਵਾਂਗੇ | ਪਰ ਹੋਣੀ ਨੂੰ ਇਹ ਮਨਜ਼ੂਰ ਨਹੀਂ ਸੀ | ਤੇ ਇਕ ਦਿਨ ਉਹ ਇਸ ਸੰਸਾਰ ਤੋਂ ਵਿਦਾ ਹੋ ਗਿਆ | ਇਕ ਦਿਨ ਇਕ ਅਖ਼ਬਾਰ ਦੀ ਖ਼ਬਰ ਨਾਲ ਮੇਰਾ ਮਨ ਵਲੂੰਧਰਿਆ ਗਿਆ | ਖ਼ਬਰ ਨਾਲ ਕੁਝ ਫ਼ੋਟੋਆਂ ਵੀ ਛਪੀਆਂ ਸਨ | ਉਸ ਦੀ ਪਤਨੀ ਨੂੰ ਚਿੱਟੀ ਚਾਦਰ ਦੇ ਕੇ ਸਟੇਜ ਤੇ ਖੜਾ ਕੀਤਾ ਗਿਆ ਤੇ ਲੋਕਾਂ ਨੇ ਸਟੇਜ ਤੇ ਪੈਸੇ ਸੁੱਟਣੇ ਸ਼ੁਰੂ ਕੀਤੇ ਹੋਏ ਸਨ | ਮੇਰਾ ਮਨ ਬਹੁਤ ਦੁਖੀ ਹੋਇਆ , ਮੈਂ ਬੜਾ ਰੋਈ | ਆਪਣੇ ਮਨ ਵਿਚ ਉਹਨਾਂ ਲੋਕਾਂ ਨੂੰ ਬਹੁਤ ਲਾਹਣਤਾਂ ਪਾਈਆਂ ਕਿ ਜੇ ਬਟਾਲੇ ਦੇ ਲੋਕ ਏਨੇ ਹੀ ਪੈਸੇ ਸਿੱਟਣ ਵਾਲੇ ਅਮੀਰ ਲੋਕ ਸਨ ਤਾਂ ਉਹ ਉਸਦਾ ਇਲਾਜ ਕਿਉਂ ਨਹੀਂ ਕਰਾ ਸਕੇ ? 

ਦੋ-ਤਿੰਨ ਮਹੀਨੇ ਬਾਅਦ ਜਦੋਂ ਉਸਦੀ ਪਤਨੀ ਨੂੰ ਪੰਜਾਬੀ ਯੂਨੀਵਰਸਿਟੀ , ਪਟਿਆਲੇ ਵਿਖੇ ਨੌਕਰੀ ਮਿਲ ਗਈ ਤਾਂ ਮੈਂ ਉਸ ਨੂੰ ਹੌਸਲੇ ਵਾਲਾ ਸ਼ੋਕ ਪੱਤਰ ਲਿਖਿਆ | ਜਵਾਬ ਵਿਚ ਉਸਨੇ ਮੈਂਨੂੰ ਮਿਲਣ ਦੀ ਇੱਛਾ ਜਤਾਈ | ਅਸੀਂ ਪਟਿਆਲੇ ਉਸਨੂੰ ਮਿਲਣ ਗਏ | ਮੈਂ ਪਹਿਲੀ ਵੇਰਾਂ ਉਸਨੂੰ ਮਿਲ ਰਹੀ ਸਾਂ | ਉਸਦੇ ਮੂੰਹ ਵੱਲ ਵੇਖਿਆ ਨਹੀਂ ਸੀ ਜਾਂਦਾ | ਉਸਨੂੰ ਦਿਲਾਸਾ ਦਿੰਦਿਆਂ ਮੈਂ ਉਪਰੋਕਤ ਘਟਨਾ ਦਾ ਜ਼ਿਕਰ ਕੀਤਾ ਤਾਂ ਉਸ ਕਿਹਾ ਕਿ ਉਸਨੂੰ ਤਾਂ ਕੋਈ ਹੋਸ਼ ਨਹੀਂ ਸੀ ਕਿ ਕੌਣ ਕੀ ਕਰ ਰਿਹਾ ਹੈ | ਕਰਨ-ਕਰਾਉਣ ਵਾਲੇ ਹੀ ਖਾ-ਪੀ ਗਏ | ਦੁਪਹਿਰ ਹੋ ਗਈ | ਉਹ ਖਾਣਾ ਤਿਆਰ ਕਰੀ ਬੈਠੀ ਸੀ | ਮੈਂ ਵੇਖ ਕੇ ਕਿਹਾ , " ਤੂੰ ਏਨਾਂ ਕੁਝ ਕਿਉਂ ਬਣਾਇਆ ? ਮੈਂ ਸ਼ਿਵ ਦਾ ਅਫ਼ਸੋਸ ਕਰਨ ਆਈ ਹਾਂ ਕਿ ਦਾਅਵਤ ਖਾਣ | " ਉਸ ਕਿਹਾ , " ਜੇ ਅੱਜ ਸ਼ਿਵ ਜਿਉਂਦਾ ਹੁੰਦਾ ਤਾਂ ਉਸਨੇ ਇਹ ਸਭ ਕੁਝ ਚਲਾ ਕੇ ਮਾਰਨਾ ਸੀ ਕਿ ਪਰਮ ਆਈ ਏ ਤੇ ਤੂੰ ਇਹ ਬਣਾਇਐ | " ਕਹਿਕੇ ਉਸਨੇ ਅੱਖਾਂ ਭਰ ਲਈਆਂ ਤੇ ਮੈਂ ਡੱਸ ਡੱਸ ਕਰਕੇ ਰੋ ਪਈ | ਉਸ ਰਾਤ ਉਸਨੇ ਸਾਨੂੰ ਆਉਣ ਨਾ ਦਿਤਾ | ਕਿੰਨੀਆਂ ਗੱਲਾਂ ਅਸੀਂ ਕੀਤੀਆਂ | ਸ਼ਿਵ ਦੀ ਬੀਮਾਰੀ ਦੀਆਂ | ਅੰਤਲੇ ਸਮੇਂ ਦੀਆਂ |
ਮੈਂ ਤਾਂ ਸੋਚਿਆ ਸੀ ਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਬਹੁਤ ਖੁਸ਼ ਹੋਵੇਗਾ | ਪਰ ਨਹੀਂ | ਉਸਨੂੰ ਕੁਝ ਵੀ ਚੰਗਾ ਨਹੀਂ ਸੀ ਲਗਦਾ | ਉਸਦੀ ਤਰੇਹ ਸੀ ਕਿ ਬੁਝਣ ਦਾ ਨਾਂ ਨਹੀਂ ਸੀ ਲੈਂਦੀ | ਉਸਦੀ ਭਟਕਣਾ ਸੀ ਕਿ ਜਿਸਦਾ ਕੋਈ ਅੰਤ ਨਹੀਂ ਸੀ | ਉਸਨੂੰ ਭਰ ਜੋਬਨ ਰੁੱਤੇ ਜਾਣ ਦਾ ਚਾਅ ਸੀ; ਉਹ ਤੁਰ ਗਿਆ | ਉਸਦੇ ਕਹਿਣ ਅਨੁਸਾਰ " ਜੋਬਨ ਰੁੱਤੇ ਜੋ ਵੀ ਮਰਦਾ , ਫੁੱਲ ਬਣੇ ਜਾਂ ਤਾਰਾ | " ਇਹ ਤਾਂ ਉਹੀ ਜਾਣਦਾ ਹੈ ਕਿ ਉਹ ਫੁੱਲ ਬਣਿਆ ਹੈ ਕਿ ਤਾਰਾ | ਪਰ ਉਸਦੀਆਂ ਯਾਦਾਂ ਦੇ ਫੁੱਲਾਂ ਵਿਚ ਅੱਜ ਵੀ ਮਹਿਕ , ਮਹਿਕ ਰਹੀ ਹੈ ਜੋ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ , ਇਹ ਮੇਰਾ ਵਿਸ਼ਵਾਸ ਹੈ - ਆਮੀਨ |

Thanks for Reading this. Like us on Facebook https://www.facebook.com/shivbatalvi and Subscribe to stay in touch.

Punjabi poet Surjit Patar gets Padma Shri





(source-indianexpress)
The announcement of Padma Shri for renowned poet Surjit Patar has been greeted with all round applause and celebration. The poet who is considered as a living legend has dedicated his recognition to Punjabi language and literature. “This is a tradition which was started by great souls like Guru Nanak and Baba Sheikh Farid and I am just taking this tradition forward,” said Dr Patar, whose phone rings continuously as congratulatory messages pour in. Patar, a recipient of Sahitya Akademi Award, Panchnad Puruskar and Saraswati Samman in 2010, has to his credit collection of works like Hawa Vich Likhe Harf, Lavzaan dee dragah, Birkh Arz Kare, Hanere Vich Sulagdi Swaran Mala. He is also known for translation of plays by Federico Garcia Lorca. Patar has also translated poems by Pablo Neruda and Bertolt Brecht. 65-year-old Patar debuted on the Punjabi poetry scene in the mid 60s. Patar is also known as people’s poet. 
Thanks for Reading this. Like us on Facebook https://www.facebook.com/shivbatalvi and Subscribe to stay in touch.

Eminent Punjabi writer Kartar Singh Duggal Passed away




Eminent Punjabi writer Kartar Singh Duggal died here today of old-age related ailments. He was 94.
The writer, who had also served as a Director of All India Radio, was admitted to All India Institute of Medical Sciences on Monday last and the end came this evening.
Duggal has carved a place for himself by penning novels, short stories and plays in Punjabi, Urdu, Hindi, and English, with equal elan and was a winner of Sahitya Akademi award and Padma Bhushan.
Duggal is survived by his wife Ayesha, a doctor, and a son.
A master story-teller, Duggal, during a career spanning for over four decades, has written 24 collections of short stories and ten novels weaving the historical strands of the Partition saga and intricacies of human relationships in modern society.
Considered a virtual pioneer of modern Punjabi fiction, Duggal also penned seven plays, seven works of literary criticism, two collections poems and an autobiography.
Many of his books have been adopted by various universities in graduation courses and translated into other Indian languages.
Born on March 1, 1917, to Jiwan Singh Duggal and Satwant Kaur in Dhamalin Rawalpindi district now in Pakistan, Kartar Singh Duggal did his MA in English from Forman Christian College, Lahore, and started his professional career with All India Radio (AIR) where he worked from 1942-66 in various capacities including as Station Director.
For AIR, Duggal wrote and produced programmes in Punjabi and other languages.
He was the Secretary/Director of National Book Trust of India from 1966-73 before serving as an Advisor in the Ministry of Information and Broadcasting from 1973 to 1976.
Duggal was awarded the Padma Bhushan in 1988. In 2007, he was awarded the Sahitya Akademi Fellowship, the highest honour given by theAkademi.
As a chronicler of tragic social events in the wake of the Partition, Duggalearned the repute of a naturalistic writer.
However, it was his exploration of a woman's pschye that gave him adistrinct identity and made him a powerful voice of the other gender in a patriarchal society.
In his writings, Duggal never left behind the cultural baggage of his Pakistan's province of Punjab. The environs of Pothohar, especially its dialect, became an integral part of his works which were filled with nostalgia and intimacy.
Duggal was was honoured with almost all major literary prizes including theSahitya Akademi Award, Ghalib Award, Bharatiya Bhasha Parishad Award,Bhai Mohan Singh Vaid Award, and Soviet Land Nehru Award.
He has founded many institutions, including Raja Rammohun Roy Library Foundation, Institute of Social and Economic Change, Bangalore and ZakirHusain Educational Foundation.

Duggal had been a member of many literary and cultural centres, the President of Punjabi Sahitya Sabha (Punjabi Literary Society), Delhi.
He was a Fellow of the Punjabi University in 1984 and a nominated member of Rajya Sabha in August, 1997.
Among the famous short stories by Duggal were "Birth of a Song" (in English), "Come Back My Master" (English), "Dangar" (Animal), "Ikk ChhitChananh Di" (One Drop of Light), "Nawan Ghar" (New House), "The Making of a Militant And Other Short Stories", "Sonar Bangla" (Golden Bungalow) and "Tarkalan Vele" (In the Evening).
"Veehveen Sadi te Hor Kavitaavaan" (Twentieth Century and Other Poems) and "Kandhe Kandhe" (Shore Shore) are among his well-known collection of poemswhile his well-known novels include Sarad Poonam Ki Raat (A Cold Full Moon Night) and Tere Bhanhe (Your Wishes).
Duggal's other works include Natak (True Nanak) (One-Act Play), BandDarwaaze (Closed Doors), Mitti Musalmaan Ki (A Muslim’s Earth), Philosophy and Faith of Sikhism and Giani Gurmukh Singh Musafir, A History of Punjabi Literature, Sain Bulleh Shah, The Mystic Muse, Soyi HuiHira.




Work

Duggal has authored twenty four collections of short stories, ten novels, seven plays, seven works of literary criticism, two poetry collections and an autobiography. Many of his books have been adopted by various universities for graduate studies. Among his works are:


Short stories

  • Birth of a Song (in English)
  • Come Back My Master (in English)
  • Dangar (Animal)
  • Ikk Chhit Chananh Di (One Drop of Light)
  • Nawan Ghar (New House)
  • Sonar Bangla (Golden Bungalow)
  • Tarkalan Vele (In the Evening)


Poetry

  • Veehveen Sadi te Hor Kavitaavaan (Twentieth Century and Other Poems)
  • Kandhe Kandhe (Shore Shore)


Novels

  • Sarad Poonam Ki Raat (A Cold Full Moon Night)
  • Tere Bhanhe (Your Wishes)


Other works

  • Sat Natak (True Nanak) (One-Act Play)
  • Band Darwaaze (Closed Doors)
  • Mitti Musalmaan Ki (A Muslim’s Earth)
  • Philosophy and Faith of Sikhism, Himalayan Institute Press, 1988. ISBN 978-0-89389-109-1.
  • Giani Gurmukh Singh Musafir, New Delhi: National Book Trust, 1999. ISBN10: 8123727658.

Thanks for Reading this. Like us on Facebook https://www.facebook.com/shivbatalvi and Subscribe to stay in touch.

22.1.12

"Lukan Miti"

Thanks for Reading this. Like us on Facebook https://www.facebook.com/shivbatalvi and Subscribe to stay in touch.

18.1.12

ਅਮਰੀਕ ਗ਼ਾਫ਼ਿਲ ਦਾ ਪਲੇਠਾ ਕਾਵਿ ਸੰਗ੍ਰਹਿ 'ਸਮੇਂ ਦੀ ਹਿੱਕ 'ਤੇ'





ਪੰਜਾਬ ਕਲਾ ਦਰਪਣ, ਸ਼ਾਮਪੁਰ (ਰਜਿ.) ਦੇ ਸਹਿਯੋਗ ਨਾਲ 'ਸੰਘੇ ਖ਼ਾਲਸਾ ਓਵਰਸੀਜ਼ ਵੈੱਲਫ਼ੇਅਰ ਕਮੇਟੀ (ਰਜਿ.) ਵਲੋਂ 

ਕਰਵਾਏ ਗਏ 19ਵੇਂ ਸਮਾਗਮ (14 ਜਨਵਰੀ, 2012) ਦੌਰਾਨ 'ਦਰਪਣ ਪਬਲੀਕੇਸ਼ਨ' ਦੀ ਦੂਸਰੀ ਮਾਣ-ਮੱਤੀ ਪ੍ਰਕਾਸ਼ਨਾ 

ਨੌਜਵਾਨ ਉਸਤਾਦ ਸ਼ਾਇਰ ਜਨਾਬ ਅਮਰੀਕ ਗ਼ਾਫ਼ਿਲ ਦਾ ਪਲੇਠਾ ਕਾਵਿ ਸੰਗ੍ਰਹਿ 'ਸਮੇਂ ਦੀ ਹਿੱਕ 'ਤੇ' ਭਰਵੀਂ ਹਾਜ਼ਰੀ ਵਿੱਚ ਡਾ. ਆਤਮਜੀਤ ਅਤੇ ਜਤਿੰਦਰ ਪਨੂੰ ਵਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਗਿਆ। ਉਪਰਲੀ ਤਸਵੀਰ ਵਿੱਚ (ਖੱਬੇ ਤੋਂ ਸੱਜੇ) ਰੰਗ-ਮੰਚ ਦੀ ਉੱਘੀ ਅਦਾਕਾਰਾ ਮੈਡਮ ਅਨੀਤਾ ਸ਼ਬਦੀਸ਼, ਸੁਮਨ ਸ਼ਾਮਪੁਰੀ (ਸੰਪਾਦਕ, ਦੋ ਮਾਸਿਕ 'ਦਰਪਣ'), ਨਿਰਮਲ ਸਿੰਘ ਸੰਘਾ(ਪ੍ਰਵਾਸੀ ਸਾਹਿਤਕਾਰ), ਉੱਘੇ ਨਾਟਕਕਾਰ ਡਾ. ਆਤਮਜੀਤ, ਜਨਾਬ ਅਮਰੀਕ ਗ਼ਾਫ਼ਿਲ, ਰੋਜ਼ਾਨਾ ਨਵਾਂ ਜ਼ਮਾਨਾ ਦੇ ਸਹਿ ਸੰਪਾਦਕ ਸ੍ਰੀ ਜਤਿੰਦਰ ਪਨੂੰ ਅਤੇ ਦੂਰਦਰਸ਼ਨ ਦੇ ਐਂਕਰ ਮੈਡਮ ਰੀਨਾ ਸੁਮਨ (ਦਰਪਣ ਪਬਲੀਕੇਸ਼ਨ) 

ਫੋਟੋ ਤੇ ਵੇਰਵਾ- ਸੁਮਨ ਸਟੂਡੀਓ, ਨੂਰਮਹਿਲ (ਜਲੰਧਰ)
 







Thanks for Reading this. Like us on Facebook https://www.facebook.com/shivbatalvi and Subscribe to stay in touch.

BOOK WORLD ਦੀ ਵੈਬਸਾਈਟ ਤਿਆਰ



BOOK WORLD ਦੀ ਵੈਬਸਾਈਟ ਤਿਆਰ ਹੋ ਗਈ ਹੈ। ਰੋਜ਼ ਨਵੇਂ ਟਾਈਟਲ ਅੱਪਲੋਡ ਕੀਤੇ ਜਾਣਗੇ। ਵੈਬਸਾਈਟ ਤੇ ਇੱਕ ਵਾਰ ਗੇੜਾ ਜਰੂਰ ਮਾਰਨਾ ਅਤੇ ਆਪਣੇ ਸੁਝਾਅ ਦੇਣ ਦੀ ਖੇਚਲ ਵੀ ਜਰੂਰ ਕਰਨੀ। ਅਜੇ ਤਾਂ ਸ਼ੁਰੁਆਤ ਹੀ ਹੋਈ ਹੈ, ਸਾਡਾ ਮੰਤਵ ਬਰਤਾਨੀਆ (ਅਤੇ ਯੂਰਪ) ਵਿੱਚ ਇੱਕ ਵੱਡਾ ਬੁੱਕ ਸੈਂਟਰ ਸਥਾਪਿਤ ਕਰਨਾ ਹੈ ਜਿੱਥੇ ਪੰਜਾਬੀ ( ਗੁਰਮੁਖੀ ਅਤੇ ਸ਼ਾਹਮੁਖੀ), ਹਿੰਦੀ,ਉਰਦੂ ਅਤੇ ਅੰਗਰੇਜ਼ੀ ਦਾ ਉੱਤਮ ਸਾਹਿਤ ਵਾਜਿਬ ਦਰ ਤੇ ਅਤੇ ਆਸਾਨੀ ਨਾਲ ਮਿਲ ਸਕੇ। ( ਇਹ ਨਾਂ ਸੋਚਣਾ ਪਵੇ ਕਿ ਕੌਣ ਹਿੰਦੁਸਤਾਨ ਦਾ ਗੇੜਾ ਮਾਰੇ ਤੇ ਆਉਂਦੇ ਹੋਏ ਮੇਰੀਆਂ ਮਨਪਸੰਦ ਪੁਸਤਕਾਂ ਲੱਭ ਕੇ ਲਿਆਵੇ). ਗੇੜਾ ਜਾਂ ਨਿੱਕੀ ਜਿਹੀ ਗੇੜੀ ਮਾਰਨ ਲਈ ਧੰਨਵਾਦ : http://bookworld01.wordpress.com/




Thanks for Reading this. Like us on Facebook https://www.facebook.com/shivbatalvi and Subscribe to stay in touch.

15.1.12

"Sirnavan"

Thanks for Reading this. Like us on Facebook https://www.facebook.com/shivbatalvi and Subscribe to stay in touch.

13.1.12

Happy Lohdi

Indian origins

Lohri is the Punjabis' and Dogras' cultural celebration on the eve of the winter solstice. However, instead of celebrating Lohri on the eve of winter solstice, Punjabis celebrate it on the last day of the month during which winter solstice takes place, Paush. This is due to linking Lohri to the Bikrami calendar. Among Sindhi's the festival is popularly known as Lal loee. On the day of Lal Loee kids bring wood sticks from their grand parents and aunties and like a fire camp burnt these sticks in the night with people enjoying, dancing and playing around fire
According to folk lore, in ancient Punjab Lohri was celebrated on the eve of winter solstice day. It is for this reason that people believe the Lohri night is meant to be the longest night of the year and on the day after Lohri, day light is meant to increase.

Dulla Bhatti

Over time, people have associated Lohri to the tale of Dulla Bhatti. The central character of most Lohri songs is Dulla Bhatti,who lived in Punjab during the reign of Emperor Akbar. He was regarded as a hero in Punjab. Besides robbing the rich, he rescued Hindu girls being forcibly taken to be sold in slave market of the Middle East. He arranged their marriages to Hindu boys with rituals and provided them with dowries. So every other Lohri song has words to express gratitude to Dulla Bhatti.
Dulla Bhatti was a rebel whose lineage was of Bhatti Rajputs . His anscestors were the rulers of Pindi Bhattian in Sandal Bar area of present day Pakistan. He was a hero of all Punjabis and his var (life story) is available on the internet



There are many Lohri songs. For example, the following song which has words to express gratitude to Dulla Bhatti (the 'ho's are in chorus):
Sunder mundriye ho!
Tera kaun vicharaa ho!
Dullah Bhatti walla ho!
Dullhe di dhee vyayae ho!
Ser shakkar payee ho!
Kudi da laal pathaka ho!
Kudi da saalu paata ho!
Salu kaun samete!
Chache choori kutti! zamidara lutti!
Zamindaar sudhaye!
Bade bhole aaye!
Ek bhola reh gaya!
Sipahee far ke lai gaya!
Sipahee ne mari itt!
Sanoo de de Lohri, te teri jeeve jodi!
(Cry or howl!)
Bhaanvey ro te bhaanvey pitt!
Translation
Beautiful girl
Who will think about you
Dulla of the Bhatti clan will
Dulla's daughter got married
He gave one ser of sugar!
The girl is wearing a red suit!
But her shawl is torn!
Who will stitch her shawl?!
The uncle made choori!
The landlords looted it!
Landlords are beaten up!
Lots of simple-headed boys came!
One simpleton got left behind!
The soldier arrested him!
The soldier hit him with a brick!
(Cry or howl)!
Give us Lohri, long live your pair (to a married couple)!
Whether you cry, or bang your head later!
dulla bhatti (kuldeep manak)




Thanks for Reading this. Like us on Facebook https://www.facebook.com/shivbatalvi and Subscribe to stay in touch.



9.1.12

ਗਾਉਂਦੀ ਸ਼ਾਇਰੀ --ਲੁਧਿਆਣਾ ਵਿਖੇ 22 January 2012

















Other Poets who will join too ...


ਕੰਵਰ ਇਕਬਾਲ ( ਕਪੂਰਥਲਾ )
੨. ਰਾਮ ਮੂਰਤੀ ( ਤਲਵੰਡੀ ਸਲੇਮ )
੩.ਸੁਨੀਲਮ ਮੰਡ( ਮੋਹਾਲੀ )
੪ . ਪਰਨੀਤ ਕੌਰ ( ਰੋਪੜ )
੫. ਪ੍ਰਭਜੋਤ ਸੋਹੀ (ਜਗਰਾਉਂ)
੬ ਸੁਖਦੇਵ ਪ੍ਰੇਮੀ
੭. ਸੁਜਾਨ ਸਿੰਘ ਸੁਜਾਨ
੮ ਕੁਲਵਿੰਦਰ ਕੁਲਾ ( ਨਵਾ ਸ਼ਹਿਰ )
੯ . ਫ੍ਰ੍ਤੂਲ ਚੰਦ ਫੱਕਰ ਜੀ ( ਪਠਾਨਕੋਟ )
੧੦. ਰਾਮ ਸ਼ਰਨ ਜੋਸ਼ੀਲਾ ( ਜਲੰਧਰ )
੧੧ ਅਲੀ ਰਾਜ ਪੁਰਾ( ਰਾਜਪੁਰਾ ).......


Do join if you can.



Thanks for Reading this. Like us on Facebook and Subscribe to stay in touch.

8.1.12

ਗ਼ਜ਼ਲ- Kamal Pall ji


ਗ਼ਜ਼ਲ
ਬੁਰੇ ਦਾ ਫਾਸਲਾ ਮੰਗੀਂ , ਭਲੇ ਦੀ ਨੇੜਤਾ ਮੰਗੀ |
ਬੁਰੇ ਦਾ ਵੀ ਭਲੇ ਦਾ ਵੀ , ਹਮੇਸ਼ਾਂ ਤੂੰ ਭਲਾ ਮੰਗੀਂ |
ਕਿਵੇਂ ਬਚਿਆ, ਕਿਵੇਂ ਅਜ ਤੀਕ ਉਹ ਸਾਲਿਮ ਸਬੂਤਾ ਹੈ,
ਤੁਫਾਨਾ , ਬਿਜਲੀਆਂ ਕੋਲੋਂ , ਮਿਰੇ ਘਰ ਦਾ ਪਤਾ ਮੰਗੀਂ |
ਭਵਾਂ ਉਹ ਮਿਲ ਨਹੀਂ ਸਕਦੇ, ਭਵਾਂ ਉਹ ਖ਼ਤ ਨਹੀਂ ਲਿਖਦੇ,
ਭਵਾਂ ਉਹ ਦੂਰ ਹਨ ਵਸਦੇ , ਦਿਲਾਂ ਵਿਚ ਰਾਬਤਾ ਮੰਗੀਂ |
ਇਹ ਪੈਦਾ ਅੰਨ ਕਰਦੇ ਹਨ , 'ਤੇ ਸਭ ਦਾ ਪੇਟ ਭਰਦੇ ਹਨ,
ਇਹ ਕਿਰਤੀ ਹਨ ਇਨ੍ਹਾ ਕੋਲੋਂ, ਨਾ ਹਾਕਮ ਮਾਮਲਾ ਮੰਗੀਂ |
ਤਿਰੀ ਚਾਹਤ 'ਚ ਮੈਂ ਮਸ਼ਰੂਫ , ਹੋ ਜਾਂਵਾ ਅਜਲ ਤੀਕਰ ,
ਤੂੰ ਮੁਨਸਿਫ਼ ਤੋਂ ਨਿਕੰਮੇ ਵਾਸਤੇ , ਏਹੋ ਸਜਾ ਮੰਗੀ |
ਇਰਾਕੀ ਹਨ ਜਾਂ ਅਫਗਾਨੀ ਜਾਂ ਹਿਟਲਰ ਦੇ ਸਬੰਧੀ ਹਨ ,
ਇਨ੍ਹਾ ਪੱਥਰ ਦਿਲਾਂ ਅੰਦਰ , ਤੂੰ ਕੁਝ ਕੁਝ ਧੜਕਦਾ ਮੰਗੀਂ |
ਮੁਸੀਬਤ ਵਿਚ ਅਗਰ ਮੰਗਣ ਦੀ , ਨੌਬਤ 'ਪਾਲ' ਪੈ ਜਾਵੇ ,
ਨਸੀਹਤ ਹੈ ਮਿਰੀ ਤੈਨੂੰ , ਤੂੰ ਕੇਵਲ ਹੌਸਲਾ ਮੰਗੀਂ |



Thanks for Reading this. Like us on Facebook and Subscribe to stay in touch.

KULDEEP MANAK AND SURINDER KAUR - TILEY WALEYA MILA DE RANJHA HEER NU


SURINDER KAUR - TILEY WALEYA MILA DE RANJHA HEER NU





Thanks for Reading this. Like us on Facebook and Subscribe to stay in touch.