ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ / ਤੇਰੇ ਚੁੰਮਣ ਪਿਛਲੀ ਸੰਗ ਵਰਗਾ / ajj din chadea tere rang warga / tere chumman pichhli sang warga
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ / ਕਿਸੇ ਛੀਬੇਂ ਸੱਪ ਦੇ ਡੰਗ ਵਰਗਾ | hai kirana de wich nasha jeha / kise chheembe sapp de dang warga |
ਮੈਂ ਚਾਹੁੰਦਾ ਅੱਜ ਦਾ ਗੋਰਾ ਦਿਨ / ਤਾਰੀਖ ਮੇਰੇ ਨਾਂ ਕਰ ਦੇਵੇ / Main chahunda ajj da gora din / tareekh mere naa kar deve /
ਇਹ ਦਿਨ ਤੇਰੇ ਅੱਜ ਰੰਗ ਵਰਗਾ / ਮੈਨੂੰ ਅਮਰ ਜਹਾਂ ਵਿਚ ਕਰ ਦੇਵੇ / eh din tere ajj rang warga / mainu amar jahaan wich kar deve /
ਮੇਰੀ ਮੌਤ ਦਾ ਜੁਰਮ ਕਬੂਲ ਕਰੇ / ਮੇਰਾ ਕਰਜ਼ ਤਲੀ ‘ਤੇ ਧਰ ਦੇਵੇ / meri maut da jurm kabool kare / mera karz tali 'te dhar deve /
ਇਹ ਧੁੱਪ ਦੇ ਪੀਲੇ ਕਾਗਜ਼ ਤੇ / ਦੋ ਹਰਫ਼ ਰਸੀਦੀ ਕਰ ਦੇਵੇ | eh dhupp de peele kagaz 'te / do harf raseedi kar deve |
ਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ / ਮੈਂ ਹਰ ਦਿਹੁੰ ਤੋਂ ਕੁਝ ਲੈਣਾ ਹੈ / mera har deonh de sir karza hai / main har deonh ton kujh lena hai /
ਜੇ ਜ਼ਰਬਾ ਦੇਵਾ ਵਹੀਆਂ ਨੂੰ / ਤਾਂ ਲੇਖਾ ਵਧਦਾ ਹੀ ਜਾਣਾ ਹੈ / je zarba deva wahiaan nu / tan lekha wadhda hi jaana hai /
ਮੇਰੇ ਤਨ ਦੀ ਕੱਲੀ ਕਿਰਨ ਲਈ / ਤੇਰਾ ਸੂਰਜ ਗਹਿਣੇ ਪੈਣਾ ਹੈ / mere tan di kalli kiran layi / tera suraj gehne paina hai /
‘ਤੇ ਚੁਲ੍ਹੇ ਅੱਗ ਨਾ ਬਲਣੀ ਹੈ / ਤੇਰਾ ਘੜੇ ਨਾ ਪਾਣੀ ਰਹਿਣਾ ਹੈ / 'te chulhe agg na balni hai / tera ghade na paani rehna hai /
ਇਹ ਦਿਨ ਤੇਰੇ ਅੱਜ ਰੰਗ ਵਰਗਾ / ਮੁੜ ਦਿਨ ਦੀਵੀਂ ਮਰ ਜਾਣਾ ਹੈ | eh din tere ajj rang warga / mud din divin mar jaana hai /
ਮੈਂ ਚਾਹੁੰਦਾ ਅੱਜ ਦਾ ਗੋਰਾ ਦਿਨ / ਅਣਆਈ ਮੌਤ ਨਾ ਮਰ ਜਾਵੇ / main chahunda ajj da gora din / ann aayi maut naa mar jaave /
ਮੈਂ ਚਾਹੁੰਦਾ ਇਸ ਦੇ ਚਾਨਣ ਤੋਂ / ਹਰ ਰਾਤ ਕੁਲਹਿਣੀ ਡਰ ਜਾਵੇ / main chahunda is de chanan ton / har raat kulhini darr jaave /
ਮੈਂ ਚਾਹੁੰਦਾ ਕਿਸੇ ਤਿਜੋਰੀ ਦਾ / ਸੱਪ ਬਣ ਕੇ ਮੈਨੂੰ ਲੜ ਜਾਵੇ / main chahunda kise tijori da / sapp ban ke mainu lar jaave /
ਜੋ ਕਰਜ਼ ਮੇਰਾ ਹੈ ਸਮਿਆਂ ਸਿਰ / ਉਹ ਬੇਸ਼ਕ ਸਾਰਾ ਮਰ ਜਾਵੇ / jo karza mera hai samiyan sir / uh beshak saara mar jaave /
ਪਰ ਦਿਨ ਤੇਰੇ ਅੱਜ ਰੰਗ ਵਰਗਾ / ਤਾਰੀਖ਼ ਮੇਰੇ ਨਾਂ ਕਰ ਜਾਵੇ / par eh din tere ajj rang warga / tareekh mere naa kar jaave /
ਇਸ ਧੁੱਪ ਦੇ ਪੀਲੇ ਕਾਗਜ਼ ‘ਤੇ / ਦੋ ਹਰਫ਼ ਰਸੀਦੀ ਕਰ ਜਾਵੇ | eh dhupp de peele kagaz 'te / do harf raseedi kar jaave
- ਸ਼ਿਵ ਕੁਮਾਰ ਬਟਾਲਵੀ
No comments:
Post a Comment