ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ / ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ /
Main ik adhoore geet di ik satar haan / main apairi paid da ik safar haan/
ਇਸ਼ਕ਼ ਨੇ ਜੋ ਕੀਤੀਆਂ ਬਰਬਾਦੀਆਂ / ਮੈਂ ਉਹਨਾਂ ਬਰਬਾਦੀਆਂ ਦਾ ਸਿਖਰ ਹਾਂ /
ishq ne jo kitiyan barbaadian / main uhna barbaadian da sikhar haan/
ਮੈਂ ਤੇਰੀ ਮੇਹ੍ਫਿਲ ਦਾ ਬੁਝਿਆ ਇਕ ਚਿਰਾਗ / ਮੈਂ ਤੇਰੇ ਹੋਂਠਾਂ ਚੋਂ ਕਿਰਿਆ ਜ਼ਿਕਰ ਹਾਂ /
main teri mehfil da bujhia ik chiraag / main tere hontha chon kiria zikar haan/
ਇਕ ਕੱਲੀ ਮੌਤ ਹੈ ਜਿਸਦਾ ਇਲਾਜ / ਚਾਰ ਦਿਨ ਦੀ ਜ਼ਿੰਦਗੀ ਦਾ ਫਿਕਰ ਹਾਂ /
ik kalli maut hai jisda ilaaj / chaar din di zindagi da fikar haan/
ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ / ਮੈਂ ਉਹਦੇ ਨੈਣਾਂ ਦੀ ਗੂੰਗੀ ਨਜ਼ਰ ਹਾਂ /
jis ne mainu vekh ke na vekhia / main uhde nainan di goongi nazar haan /
ਮੈਂ ਤਾਂ ਬਸ ਆਪਣਾ ਹੀ ਚੇਹਰਾ ਵੇਖਿਆ / ਮੈਂ ਵੀ ਇਕ ਦੁਨੀਆ ‘ਚ ਕੈਸਾ ਬਸ਼ਰ ਹਾਂ /
main tan bas aapna hi chehra vekhia / main vi ik dunia 'ch kaisa bashar haan /
ਕਲ ਕਿਸੇ ਸੁਣਿਆ ਹੈ ਸ਼ਿਵ ਨੂੰ ਕਹਿੰਦਿਆਂ / ਪੀੜ ਲਈ ਹੋਇਆ ਜਹਾਂ ਵਿਚ ਨਸ਼ਰ ਹਾਂ /
kal kise sunia hai Shiv nu kehndian / peed lai hoya jahaan wich nashar haan /
No comments:
Post a Comment