28.3.11

Gulshan Dayal


About Gulshan- She Love to read books, and travel.

Gulshan Dayal in her own words-on her Facebook profile-

I was a teacher in India , and now i teach in California. I love to read in Punjabi, Hindi, English. I learnt Urdu but now i am out of practice. I love to travel but unfortunately being alone sometimes i have to look for company.Though I like many authors, americans, British and French but i was most impressed by Ayan Rands three books. These days i am reading Gabriel Garcia Marquez and watching movies. Though all national tragedies hurt me a lot like in African countries, Cambodian massacre Indian partition but I am most obsessed by Hitler's concentration camps. The latest writer I loved was Ayana Hirsi Ali when i read her book "The Infidel" .I am also impressed by many women at present my favorite is Asma Jehangir in Pakistan.

I am really thankful to Gulshan ji that she permitted me to post her poems on shivbatalvi.com  - Lally


ਤੇਰੀ ਬੜੀ ਹੈ ਲੋੜ- by Gulshan Dayal

ਜਲਦੇ ਰਾਹ
ਤਪਦੇ ਜੇਠ ਹਾੜ੍ਹ ਦਾ
ਅੱਗ ਉਗਲਦਾ ਸੂਰਜ
ਪਰ ਫਿਰ ਵੀ ਮੇਰੇ ਮਹਿਬੂਬ
ਮੈਂ ਠੰਡੀ ਯੱਖ਼ ਹਾਂ
ਚਿੱਤ ਕਰੇ ਤੇਰੇ ਕੋਲ ਬੈਠਣ ਨੂੰ
ਤੇਰੇ ਹੋਠਾਂ ਤੋਂ ਵਰ੍ਹਦੇ ਕੋਸੇ ਬੋਲਾਂ ਨਾਲ
ਦੋ ਗੱਲਾਂ ਸਾਂਝੀਆਂ ਕਰਨ ਨੂੰ
ਪਰ ਤੂੰ ਕੋਈ ਜ਼ਿੱਦੀ ਬੱਚੇ ਵਾਂਗ
ਜੁਦਾਈ ਕਿਨਾਰੇ ਹੈਂ ਖਲੋਤਾ
ਹੁਣ ਤਾਂ ਰਾਤਾਂ ਦਾ ਚੰਨ ਵੀ ਅਕਸਰ
ਅੱਗ ਹੈ ਉਗਲਦਾ
ਸੋ ਕਦੀ ਮੈਂ ਕਿਸੇ ਕਿਤਾਬ 'ਚ ਹਾਂ ਲੁਕਦੀ
ਤੇ ਕਦੀ ਕਿਸੇ ਗੀਤ  ਵਿਚ  ਹਾਂ ਡੁੱਬਦੀ
ਤੇ ਕਦੀ ਕਿਸੇ ਨਜ਼ਮ ਨੂੰ ਸੱਦਾ ਦੇਵਾਂ
ਤਾਂ ਕਿਤੇ ਜਾ ਕੇ ਇਹ ਰਾਤ
ਟੁਕੜੇ ਟੁਕੜੇ ਹੋ ਮੇਰੇ ਪਿੰਡੇ ਤੋਂ ਹੈਂ ਲਹਿੰਦੀ
ਮੇਰੇ ਰਾਤਾਂ ਦੇ ਮਹਿਮਾਨ ਅਕਸਰ ਮੇਨੂੰ
ਸੱਚ ਦੀ ਪਗਡੰਡੀ ਪਾਉਂਦੇ
ਸੋਚਾਂ ਦੇ ਜੰਗਲ ਵਿਚ ਛੱਡ ਆਓਂਦੇ
ਬੇਇਨਸਾਫੀਆਂ ਨਾਲ ਭਰੀ ਇਹ ਦੁਨੀਆ
ਚਿੱਤ ਕਰੇ ਅੱਖਾਂ ਮੀਟ ਕੋਲੋਂ ਦੀ ਲੰਘ ਜਾਵਾਂ
ਪਰ ਸੱਚ ਨੂੰ ਵੀ ਬੜੀ ਜਿਦ ਹੈ ਮੇਰੇ ਨਾਲ
ਹਰ ਰੋਜ਼ ਇਹ ਲਹੂ ਨਾਲ ਲਿਬੜੀ ਲਾਸ਼
ਮੇਰੇ ਬੂਹੇ ਧਰ ਜਾਂਦੀ
ਤੇ ਸੱਚ ਜਾਣੀ ਮਹਿਬੂਬ
ਇਹ ਜਿੰਦ ਮੇਰੀ ਬੜੀ ਕੁਰਲਾਂਦੀ
ਕਿਵੇਂ ਹਟਾਵਾਂ ਇਸ ਲਾਸ਼ ਨੂੰ
ਕਿ ਸਵਾਲੀਆ ਖੂਨ ਦੇ ਨਿਸ਼ਾਨ ਨੂੰ ?
ਕੋਈ ਮੇਰਾ ਕਰਮ ਮੇਰੀ ਸੋਚ ਦੇ ਮੇਚ ਨਹੀਂ ਆਂਦਾ
ਕਿ  ਕੀ ਕਰਾਂ ਮੈਂ  ?
ਕਦੀ ਜ਼ਿੰਦਗੀ ਨੂੰ ਸ਼ਿੱਦਤ ਨਾਲ ਜੀਣਾ ਮੈਂ ਚਾਹੁੰਦੀ
ਲੜੀ ਮੌਤ ਦੀਆਂ ਕੂਲੀਆਂ ਬਾਹਾਂ
ਹਾਕਾਂ ਨੇ ਮਾਰਦੀਆਂ
ਸਮਝ ਨਾ ਆਵੇ
ਕਿ ਮੌਤ ਹਾਂ ਮੈਂ ਮੰਗਦੀ
ਜਾਂ ਜੀਣ ਨੂੰ ਹਾਂ ਮੈਂ ਤਰਸਦੀ
ਇਕ ਗੁਨਾਹ ਭਰਿਆ ਅਹਿਸਾਸ ਹੁਣ ਤਾਂ ਮੇਰੇ ਨਾਲ ਹੈ ਤੁਰਦਾ
ਬਹੁਤ ਚਾਹਿਆ ਸੀ ਅੱਜ ਦੀ ਰਾਤ
ਤੇਰੇ ਗਲ ਲੱਗ ਤੇਰੇ ਹੋਠਾਂ ਦੇ ਛਾਵੇਂ
ਆਪਣੇ ਹੋਠਾਂ ਤੇ ਚੁੱਪ ਦਾ ਜਿੰਦਰਾ ਲਾਵਾਂ
ਪਰ ਇਹ ਸੋਚਦਿਆਂ ਹੀ ਕੰਬ ਉਠਦਾ ਹੈ ਦਿਲ
ਕਿ ਇੰਨਾ ਲਾਸ਼ਾਂ ਦੇ ਢੇਰ ਵਿਚ
ਅਜੇ ਵੀ ਮੈਂ ਹਾਂ ਜੀ ਰਹੀ
ਵੇਖ ਕਿਵੇਂ ਲਾਸ਼ਾਂ ਦੇ ਢੇਰ ਅੱਗ ਵਿਚ ਨੇ ਸੜਦੇ
ਪਾਣੀ ਵਿਚ ਰੁੜ੍ਹਦੇ
ਮੇਨੂੰ ਲਖਾਂ ਸਵਾਲ ਕਰਦੇ
ਮੇਨੂੰ ਗੁਨਾਹਗਾਰ ਨੇ ਬਣਾਉਂਦੇ
ਪਰ ਮੇਰੇ ਕੋਲ ਇੰਨ੍ਹਾਂ ਲਈ ਕੋਈ ਜਵਾਬ ਨਹੀਂ
ਕਿ ਹਾਲੇ ਵੀ ਮੈਂ ਚੁੱਪ ਹਾਂ
ਯਕੀਨ  ਨਹੀਂ ਆਂਦਾ ਕਿ ਮੌਤ ਦੇ ਕਿਨਾਰੇ ਖੜੀ
ਮੇਰੇ ਸਾਹ ਅਜੇ ਵੀ ਚਲ ਨੇ ਰਹੇ
ਜੀ ਕਰਦਾ ਕਹਾਂ
ਚਲ ਮੇਰੇ ਮਹਿਬੂਬ
ਆਪਾਂ ਵੀ ਕਿਤੇ ਮਰ ਮੁੱਕ ਜਾਈਏ
ਪਰ ਸ਼ਾਇਦ ਮਰੇ ਹੀ ਹੋਵਾਂਗੇ
ਤਾਂ ਹੀ ਤਾਂ ਲਾਸ਼ਾਂ ਦੇ ਢੇਰਾਂ ਵਿਚ
 ਅਜੇ ਤੱਕ ਹਾਂ ਖਲੋਤੇ
ਇਹ ਉਲਝਨ ਮੇਥੋਂ ਸੁਲਝਦੀ ਨਹੀਂ
ਮੇਰੇ ਦੋਸਤ ਅੱਜ ਦੀ ਰਾਤ ਤੂੰ ਆ ਜਾ
ਕੁਝ ਮੇਰੀ ਸੁਲਝਨ ਸੁਲਝਾ ਜਾ
ਆਪਣੀ ਹੋਂਦ ਨਾਲ ਮੇਨੂੰ ਕੁਝ ਜੀਵਨ ਦੇ ਜਾ
ਅੱਜ ਫਿਰ ਮੇਨੂੰ ਤੇਰੀ ਬਹੁਤ  ਹੈ ਲੋੜ
ਉਂਝ ਤਾਂ ਤੇਰੇ ਚਾਹੁਣ ਵਾਂਗ ਮੈਂ ਉਚੀ ਚੋੱਟੀ ਬਣ
ਇੱਕਲੀ ਵੀ ਜੀ ਲਾਂਗੀ
ਪਰ ਸਚ ਜਾਣੀ
ਅੱਜ ਦੀ ਰਾਤ ਮੇਨੂੰ ਤੇਰੀ ਬੜੀ ਹੈ ਲੋੜ