2.4.20

ਗੁਸਤਾਖ਼ੀਆਂ

...14ਮਾਰਚ ਨੂੰ ਰੌਸ਼ਨ ਕਲਾ ਕੇਂਦਰ ਵਿਖੇ ਮੌਸਮ ਦੇ ਖਰਾਬ ਹੋਣ ਕਰਕੇ,ਕਾਫੀ ਮੁਸ਼ਕਿਲ ਅਾੲੀ, ਗੱਡੀਅਾਂ ੳੁੱਪਰ ਜਾ ਨਹੀਂ ਸੀ ਰਹੀਅਾਂ।
ਕੰਵਰ ਭਾ ਹੁਰੀਂ ਵੀ ਵਿਚਾਰੇ ਖੁਦ ਮਿੱਟੀ ਨਾਲ ਮਿੱਟੀ ਹੋੲੇ ਸਾਰੀ ਟੀਮ ਨਾਲ ੲਿੱਧਰ-ੳੁੱਧਰ ਦੌੜ ਭੱਜ ਕਰ ਰਹੇ ਸਨ।
ੲਿਸੇ ਕਰਕੇ ਟੈਂਟ ਵਗੈਰਾ ਲਗਾੳੁਣ 'ਚ,ਰੋਟੀ ਦੇ ੲਿੰਤਜ਼ਾਮ 'ਚ ਥੋੜੀ ਦੇਰੀ ਹੋਣੀ ਸੁਭਾਵਿਕ ਸੀ,ਖੈਰ ਅਾਪਾਂ ਤੇ ਗੲੇ ਹੀ ਕੁਦਰਤ ਨਾਲ ਸਾਂਝ ਪਾੳੁਣ ਸੀ।
ਸਾਮ ਨੂੰ ਹਨੇਰੇ ਜਿਹੇ ਜਦ ਟੈਂਟ ਲਾਗਿਅਾ ਤਾਂ ਅਸੀਂ ਕਵੀ ਦਰਬਾਰ ਸਜਾ ਲਿਅਾ।ਕੋਚਰ ਮੈਮ ਜੀ,ਸੁਨੀਲ ਕੁਮਾਰ ਸ਼ਰਮਾ ਜੀ(ਪਲੇਅਬੈਕ ਸਿੰਗਰ) ਨੂੰ ਲੈਕੇ ਪਹੁੰਚੇ ਹੋੲੇ ਸਨ।ੳੁਹ ਥੋੜਾ ਖਿਝ ਜਿਹੇ ਗੲੇ ਅਾਪਣੇ ਸੁਭਾਅ ਮੁਤਾਬਿਕ,ਤੇ ਸ਼ਰਮਾ ਜੀ ਵੀ ਥੋੜੇ ਜਿਹੇ ਬੰਦਿਅਾਂ ਨੂੰ ਵੇਖਕੇ ਪਰੇਸ਼ਾਨ ਜਿਹੇ ਹੋ ਗੲੇ।
ੳੁਪਰੋਂ ਭਾੲੀ ਅੈਂਕਰ ਸੀ ਮੈਂ।ਮੈਨੂੰ ਸੁਨੀਲ ਜੀ ਦੇ ਪੂਰੇ ਨਾਮ ਦਾ ਨਹੀਂ ਸੀ ਪਤਾ ਮੈਂ ਦੋ ਤਿੰਨ ਵਾਰ ਅਨਾੳੂਂਸ ਕਰਤਾ,ਕਿ ਸੁਨੀਲ ਡੋਗਰਾ ਜੀ ਸਾਡੇ ਵਿਚਕਾਰ ਪਹੁੰਚ ਚੁੱਕੇ ਹਨ।ਸਟੇਜ਼ ਤੇ ਤਬਲਾ ਅਤੇ ਹਾਰਮੋਨੀਅਨ ਅਾੳੁਂਦੇ ਹੀ,ੳੁਹ ਅਾਪਣਾ ਪ੍ਰੋਗਰਾਮ ਪੇਸ਼ ਕਰਨਗੇ।ਮੈਮ ਮੈਨੂੰ ਬੁਲਾਕੇ ਕਹਿੰਦੇ ਸੁਖਰਾਜ ੲਿਹ ਡੋਗਰਾ ਨਹੀਂ ਹਨ।
ਜਦ ੳੁਹ ਅਾਪਣੀ ਪੇਸ਼ਕਾਰੀ ਕਰਨ ਅਾੲੇ ਤਾਂ ਮੈਂ ਫਿਰ ਅਨਾੳੂਂਸ ਕੀਤਾ ਕਿ ਮੈਨੂੰ ਪਤਾ ਨਹੀਂ ਸੀ,ਮੈਂ ਡੋਗਰਾ ਹੀ ਕਹੀ ਗਿਅਾ।ੲਿਹ ਸੁਨੀਲ ਕੁਮਾਰ ਸ਼ਰਮਾ ਜੀ ਨੇ ਬੰਬੇ ਤੋਂ...
ਸੁਨੀਲ ਜੀ ਸਟੇਜ਼ ਤੇ ਚੜਦਿਅਾਂ ਮੈਨੂੰ ਕਹਿੰਦੇ,ਯਰ ਅੱਜ ਤੇ ਤਸੱਲੀ ਕਰਾ ਤੀ,ਵਿਚਾਰੇ ਕੁਝ ਪਹਿਲਾਂ ਤੋਂ ਖਿਝੇ ਹੋੲੇ ਸਨ।
ਕੈਫੇ ਵਰਲਡ ਤੋਂ ਸੁਖਰਾਜ
ਗੁਸਤਾਖ਼ੀਆਂ 




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

No comments: