1.4.11

Sun dhuppe sahelarhiye -----------by SEEMAA S GREWAL



Sun dhuppe sahelarhiye -----------by SEEMAA S GREWAL


ਤੱਤੀਏ ਧੁੱਪੇ ਲੜ ਤੇਰੇ ਹਾਂ ਜਦੋਂ ਦੀ ਲੱਗੀ
ਨੀਂ ਮੇਰੀਆਂ  ਚਾਨਣੀਆਂ ਖੁੰਝ ਗਈਆਂ...
ਪਹਿਲੀ ਬਾਰਿਸ਼ ਕਣੀਆਂ ਖੁੱਸੀਆਂ
ਲੇਖੀਂ ਗੰਡਾਂ ਜਿਹੀਆਂ ਗੁੰਦ ਗਈਆਂ..

ਆ ਨੀਂ ਧੁੱਪੇ ਰਾਣੀਏ ਬਹਿ ਸੋਗ ਮਨਾਈਏ
ਟੁੱਟੀਆਂ ਸਾਡੇ ਕੱਚੇ ਸੁਪਨੇ ਦੀਆਂ ਲੜੀਆਂ..
ਤੂੰ ਤਪਦੇ ਸੂਰਜ ਦੀ ਅਰਧਾਂਗਨੀ ਅੜੀਏ
ਮੈਂ ਤੱਤੜੀ ਪੈਂਡੇ ਦਿਵਸਾਂ ਦੇ ਚੁਗਦੀ ਰਹੀ ਆਂ..

ਨੈਣ ਆਥਣਾਂ ਵਾਲੇ ਸੁਰਮੇ ਰਹੇ ਲੋਚਦੇ
ਚੁੱਪ ਸਲੇਟੀ ਸ਼ਾਮਾਂ ਆਈਆਂ ਤੁਰ ਗਈਆਂ..
ਪੂੰਝਣ ਉਂਗਲਾਂ ਹਥੇਲੀ ਉੱਤੇ ਲੀਕਾਂ ਨੂੰ
ਮਿਟਦੀਆਂ ਤਾਂ ਜੇ ਹੁੰਦੀਆਂ ਮਿੱਟੀ ਉੱਕਰੀਆਂ..

ਨੀਂਦ ਰੇਂਗਦੀ ਰਹਿੰਦੀ ਏ ਝਿੰਮਣਾਂ ਦੇ ਕੰਢੇ
ਰਾਤਾਂ  ਰੰਗਲੀਆਂ ਤਾਂ ਰੁੜ੍ਹ-ਪੁੜ੍ਹ ਗਈਆਂ..
ਟੂਣੇਹਾਰੀ ਗਹਿਰੀ ਭੂਰੀ ਅੱਖ ਨਾਲ ਪਲ-ਪਲ
ਜੱਗੋਂ-ਤੇਹਰਵੀਆਂ ਹੀ ਹੁੰਦੀਆਂ ਰਹੀਆਂ..

ਵਸਲਾਂ ਦੀ ਸੇਜ ਨੂੰ ਹਾਏ ਪੋਚੀ ਛੱਤ ਉੱਤੇ
ਚਾਨਣੀਆਂ ਉਡੀਕਦੀਆਂ ਹੀ ਰਹਿ ਗਈਆਂ..
ਲੱਥੀ-ਬੀਤੀ ਉਮਰ ਵਿਚਾਰੀ ਕੋਡੀ ਹੋਕੇ ਸੋਚੇ
ਸਰਗੋਸ਼ੀਆਂ ਸਿਰਹਾਣੇ ਤਲੇ ਕੀ-ਕੀ ਕਹਿ ਰਹੀਆਂ..

ਪੈਰਾਂ ਦਿਆਂ ਛਾਲਿਆਂ 'ਚੋਂ ਧੁੰਦਲੇ 'ਜੇ ਦਿਨ
ਰੂਹਾਂ ਨੇ ਵਿਚਾਰੀਆਂ ਹਾਏ ਰਿਸ ਗਈਆਂ...
ਉਮਰਾਂ ਤੋਂ ਨੈਣੀਂ ਭੌਂਦੀਆਂ ਅੜੀਏ ਤਲਾਸ਼ਾਂ
ਅਣ-ਚਾਹੇ,ਬਿਨ-ਕਹੇ,ਬਿਨ-ਦੱਸੇ ਲੈ ਬਹੀਆਂ..

ਮੱਸਿਆ ਦੀ ਰਾਤ ਕਾਲੀ ਹਿੱਕ ਨਾਲ ਲਾ ਲਵੇ
ਚੰਨ ਵੇਖਣੇ ਦੀਆਂ ਨੇ ਜਦ ਰੀਝਾਂ ਕਰੀਆਂ..
ਸੰਗਦਿਲੀ ਕੀਤੀ ਓਹਨੇ ਸੁੱਟਣ ਵੇਲੇ ਦਾਣਾ
ਬਿਨ ਮੰਗਿਆਂ ਹੀ ਸਭ ਦੀਆਂ ਝੋਲੀਆਂ ਭਰੀਆਂ..

ਆ ਨੀਂ ਧੁੱਪੇ ਹੁਣ ਵਿਛੋੜੇ ਪਾਈਏ ਪੱਕੇ
ਛੱਡ ਵਸਲ ਦੀਆਂ ਗੁੱਝੀਆਂ ਹੱਥਕੜੀਆਂ..
ਹੁਣ ਗੁੰਮਨਾਮੀ ਦੇ ਅੰਬਰੀਂ ਜਾ ਉੱਡਣਾ
ਆਖਣ ਹਲਾਕ ਹਸਰਤਾਂ ਦੀਆਂ ਪਰੀਆਂ..

ਆਖਣ ਵਕਤ ਦੀ ਕੁੱਖੋਂ ਜਾ ਪਰ੍ਹੇ ਪੁੰਗਰਣਾ
ਪਲਾਂ  ਨੂੰ ਪਛਾੜਣੇ ਦਾ ਚੱਜ ਸਿੱਖ ਰਹੀਆਂ..
ਧੁੱਪਾਂ-ਛਾਵਾਂ ਦੇ ਗੇੜ 'ਚੋਂ ਆਣ ਖਲਾਅ ਵਿੱਚ
ਗੁਰੂਤਵ ਦੀਆਂ ਟੁੱਟ ਜਾਣੀਆਂ ਲੜੀਆਂ..

ਗੁਰੂਤਵ ਦੀਆਂ ਟੁੱਟ ਜਾਣੀਆਂ ਲੜੀਆਂ..
ਗੁਰੂਤਵ ਦੀਆਂ ਟੁੱਟ ਜਾਣੀਆਂ ਲੜੀਆਂ....ਸੀਮਾ ਗਰੇਵਾਲ









Sun dhuppe sahelarhiye………… by Seemaa S Grewal

Tattiyedhuppe tere ladh haan jad di laggi
Ni Meriyaan chananiyaan khunjh gayiyaan
Pehli baarish kaniyaan khussiyaan
Lekheen gandhaan jihiyaan gund gayiyaan

Aa ni dhuppe sahelarhiye beh sog manayiye
Tuttiyaan saade kache supne diyaan ladiyaan
Toon tapde sooraj di ardhangnee adiye
Main tattrhee painde diwsaan  de chuggdee rahiyaan

Nain aathnaan waale surme rahe lochde
Chupp Saleti shaamaan aayiyaan te tur gayiyaan
Poonjhan unglaan hatheli utte leekaan nu
Mittdiyaan taan je hundiyaan mitti ukkriyaan

Neendar rengdee rehndi ae jhimmanaan de kinaare
Raataan rangleeyaan taan rudh pudh gayiyaan
Toonehaari gehri bhoori akkh naal pal pal
Jaggon tehrviyaan hundiyaan rahiyaan

Waslaan di sej nu haaye pochi chatt utte
Chaananiyaan udeek diyaan reh gayiyaan
Latthi beeti umar vichari  kodi ho ke soche
Sargoshiaan sarhaane tale ki ki keh rahiyaan

Pairaan diyaan chaaliyaan chon dhundle jihe  din
Roohan vichaariyaan haaye ne ris gayiyaan
Umraan ton naineen bhaundiyaan talaashaan
Anchaahe,bin kahe,bin dasse lai bahiyaan

Massya di raat kali hikk naal laa lawe
Chann wekhne diyaan jad rejhaan kariyaan
Sangdili keeti ohne suttann wele daana
Bin mangiyaan hi sabh diyaan jholiyaan bhariyaan

Aa ni dhuppe hun vichore payiye pakke
Chadd wasl diyaan gujhiyaan hathkadiyaan
Hun gumnaami de ambreen ja uddnaan
Aakhan halaak hasrataan diyaan pariyaan

Aakhan waqt di kukkhon ja pareh pungarnaan
Palaan nu pachaaran da chajj sikh rahiyaan
Dhuppan chaawaan de ger chon aan khala wich
Gurrutaw diyaan tutt jaaniyaan ladiyaan

Gurrutaw diyaan tutt janiyaan ladiyaan
Gurrutaw diyaan tutt janiyaan ladiyaan……………by Seemaa S Grewal

1 comment:

Anonymous said...

Bahut khoob..