
ਗ਼ਜ਼ਲ--ਉਸਤਾਦ ਚਾਨਣ ਗੋਬਿੰਦਪੁਰੀ (ਮਰਹੂਮ)
ਛਲਾਵਾ ਇਸ਼ਕ ਦਾ ਜਦ ਵੀ ਕਿਸੇ ਨੂੰ ਆ ਕੇ ਛਲਦਾ ਏ।
ਨਾ ਕੰਮ ਆ ਵੇ ਨਸੀਹਤ ਅਕਲ ਦਾ ਨਾ ਜ਼ੋਰ ਚਲਦਾ ਏ।
ਛੁਪਾਇਆਂ ਵੀ ਕਦੇ ਛੁਪਦਾ ਏ ਜ਼ੁਲਫ਼ਾਂ ਹੇਠ ਮੂੰਹ ਤੇਰਾ?
ਇਹ ਉਹ ਦੀਵਾ ਹੈ ਜਿਹਡ਼ਾ ਸਾਹਮਣੇ ਸੱਪਾਂ ਦੇ ਬਲਦਾ ਏ।
ਕਿਆਮਤ ਨੂੰ ਮੇਰੇ ਵੱਲ ਦੀ ਗਵਾਹੀ ਕੌਣ ਦੇਵੇਗਾ?
ਇਹ ਦੁਨੀਆ ਤੇਰੇ ਵੱਲ ਦੀ ਏ ਇਹ ਦਿਲ ਵੀ ਤੇਰੇ ਵਲ ਦਾ ਏ।
ਜ਼ਮਾਨੇ ਨੂੰ ਖ਼ਬਰ ਇਹਦੀ ਨਾ ਇਹਦੀ ਸਾਰ ਦਿਲਬਰ ਨੂੰ
ਉਹ ਜਜ਼ਬਾ ਪਿਆਰ ਦਾ ਜੋ ਮੇਰੇ ਦਿਲ ਦੇ ਦਿਲ ਚ ਪਲਦਾ ਏ।
ਸੀ ਉਹ ਚੰਦਰੀ ਘਡ਼ੀ ਜਾਂ ਸੈਂਤ ਮਾਡ਼ੀ ਨਿਹੁੰ ਜਦੋਂ ਲਾਇਆ
ਅਸਾਡੇ ਪਿਆਰ ਦਾ ਬੂਟਾ ਨਾ ਸੁਕਦਾ ਏ ਨਾ ਪਲਦਾ ਏ।
ਕੋਈ ਵਾਅਦਾ ਨਾ ਕੋਈ ਆਸ ਉਹਦੇ ਮਿਲਣ ਦੀ ਚਾਨਣ
ਨਾ ਜਾਣੇ ਆਉਣ ਦੇ ਦਿਲ ਨੂੰ ਸੁਨੇਹੇ ਕੌਣ ਘਲਦਾ ਏ।
ਉਸਤਾਦ ਚਾਨਣ ਗੋਬਿੰਦਪੁਰੀ (ਮਰਹੂਮ)
No comments:
Post a Comment