Showing posts with label ਗ਼ਜ਼ਲ. Show all posts
Showing posts with label ਗ਼ਜ਼ਲ. Show all posts

7.4.20

ਕਥਾ ਇਸ਼ਕ ਵਾਲੀ.../ਗ਼ਜ਼ਲ.../ ਰਾਜਿੰਦਰਜੀਤ


ਕਿਤਾਬਾਂ ਚ ਵਾਹੀਆਂ ਲਕੀਰਾਂ ਤੋਂ ਅੱਗੇ
ਬੜਾ ਕੁਝ ਪਿਆ ਸੀ ਸਰੀਰਾਂ ਤੋਂ ਅੱਗੇ
ਮੇਰਾ ਘਰ ਹੈ ਕੰਧਾਂ ਸ਼ਤੀਰਾਂ ਤੋਂ ਅੱਗੇ
ਨਿਗਾਹਾਂ ਜੇ ਗਈਆਂ ਨਾ ਤੀਰਾਂ ਤੋਂ ਅੱਗੇ
ਤੁਰੀ ਨਾ ਇਹ ਜੰਡਾਂ-ਕਰੀਰਾਂ ਤੋਂ ਅੱਗੇ
ਤੇ ਕੁਝ ਵੀ ਥਿਆਇਆ ਨਾ ਲੀਰਾਂ ਤੋਂ ਅੱਗੇ
ਕਈ ਕਹਿਕਸ਼ਾਵਾਂ ਤੇ ਅੰਬਰ ਨੇ ਮੇਰੇ
ਨਿਸ਼ਾਨਾ ਤੇਰਾ ਉੱਕ ਜਾਵੇਗਾ ਵੇਖੀਂ
ਕਥਾ ਇਸ਼ਕ ਵਾਲੀ ਰੁਕੀ ਆ ਕੇ ਐਸੀ
ਫ਼ਰੋਲੇ ਹਯਾਤੀ ਦੇ ਗੁੱਡੀਆਂ-ਪਟੋਲੇ





ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

4.4.20

ਗ਼ਜ਼ਲ- ਰਾਜਿੰਦਰਜੀਤ


ਵਾਂਗ ਪੱਥਰ ਦੇ ਦਿਲ ਕਾਹਤੋਂ ਥਿਰ ਹੋ ਗਿਆ
ਮੈਨੂੰ ਲਗਦੈ ਕਿ ਰੋਇਆਂ ਨੂੰ ਚਿਰ ਹੋ ਗਿਆ
ਮਾਂਵਾਂ- ਛਾਂਵਾਂ ਦਾ ਹਾਲੇ ਚੁਕਾਇਆ ਨਾ ਸੀ
ਉੱਤੋਂ ਮਿੱਟੀ ਦਾ ਕਰਜ਼ਾ ਵੀ ਸਿਰ ਹੋ ਗਿਆ
ਤੂੰ ਜੋ ਆਇਆ ਤਾਂ ਸੀਨੇ 'ਚ ਤਾਰੇ ਜਗੇ
ਤੂੰ ਗਿਆ ਤਾਂ ਹਨੇਰਾ ਹੀ ਫਿਰ ਹੋ ਗਿਆ
ਮਾਣ ਜਿਸ 'ਤੇ ਸੀ ਦਿਲ ਉਹ ਵੀ ਦਿਲ ਨਾ ਰਿਹਾ
ਤੇਰੀ ਬਦਲੀ ਨਜ਼ਰ ਉਹ ਵੀ ਧਿਰ ਹੋ ਗਿਆ
ਪਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ
ਵਾਂਗ ਪੱਤਿਆਂ ਦੇ ਸਾਥੋਂ ਹੀ ਕਿਰ ਹੋ ਗਿਆ
ਤੇਰੇ ਮਸਤਕ 'ਚ ਸੂਰਜ ਮੈਂ ਤੱਕਿਆ ਜਦੋਂ
ਤੇਰੇ ਚਰਨਾਂ ਦੇ ਵੱਲ ਮੇਰਾ ਸਿਰ ਹੋ ਗਿਆ! 


ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

2.4.20

ਦਾਦਰ ਪੰਡੋਰਵੀ ਦੀ ਨਵ-ਪ੍ਰਕਾਸ਼ਿਤ ਪੋਥੀ 'ਖੰਭਾਂ ਥੱਲੇ ਅੰਬਰ' 'ਚੋਂ.




ਦਾਦਰ ਪੰਡੋਰਵੀ ਦੀ ਨਵ-ਪ੍ਰਕਾਸ਼ਿਤ ਪੋਥੀ 'ਖੰਭਾਂ ਥੱਲੇ ਅੰਬਰ' 'ਚੋਂ.
ਬਦਨ ਵੀ ਡੋਲਦਾ ਲੱਗਦਾ ਨਾ ਸਾਹ ਵੀ ਜਾਪਦੇ ਪੱਲੇ
ਘੁਟਣ ਮਹਿਸੂਸ ਹੁੰਦੀ ਹੈ ਕਿਤੋਂ ਤਾਜ਼ੀ ਹਵਾ ਚੱਲੇ
ਮੈਂ ਸਾਂਚੇ ਦੇ ਮੁਤਾਬਿਕ ਢਲਣ ਦੀ ਕੋਸ਼ਿਸ਼ 'ਚ ਜਦ ਹੋਵਾਂ
ਕੋਈ ਆਵਾਜ਼ ਦਿੰਦਾ ਹੈ ਨਾ ਏਨਾ ਡਿੱਗ ਪਈਂ ਥੱਲੇ
ਹੈ ਡੁੱਬਦਾ ਜਾ ਰਿਹਾ ਸੂਰਜ ਲਿਆਵੋ ਮੋੜ ਕੇ ਉਸਨੂੰ
ਕਰੋ ਨਾ ਬੇਵਜ੍ਹਾ ਚਿੰਤਾ, ਨਹੀਂ ਦੀਵੇ ਕਿਤੇ ਚੱਲੇ
ਅਸੀਂ ਹੀ ਪਿਆਸ ਆਪਣੀ ਨੂੰ ਬਿਠਾਇਆ ਪਰਬਤਾਂ ਉੱਪਰ
ਨਦੀ ਤਾਂ ਸਫ਼ਰ ਕਰਦੀ ਹੈ ਪਹਾੜੋਂ ਨੀਵਿਆਂ ਵੱਲੇ
ਸਫ਼ਰ ਇਹ ਕਿਸ ਤਰ੍ਹਾਂ ਦਾ ਚੁਣ ਲਿਆ ਹੈ ਮੈਂ ਕਿ ਜਿਸ ਅੰਦਰ
ਨਾ ਪੈਰਾਂ ਹੇਠ ਰਸਤਾ ਹੈ ਨਾ ਅੰਬਰ ਹੈ ਪਰਾਂ ਥੱਲੇ
ਜੇ ਮੰਤਰ ਮੁਗਧ ਕਰਦੀ ਹੈ ਸੁਰੀਲੀ ਤਾਨ ਵੰਝਲੀ ਦੀ
ਤਾਂ ਇਹ ਵੀ ਵੇਖ ਕਿੰਨੇ ਬਾਂਸ ਜੰਗਲ ਦੇ ਗਏ ਸੱਲੇ




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

ਚਿੱਟਾ ਹਨੇਰਾ- ਗ਼ਜ਼ਲ- ਜਸਵਿੰਦਰ

ਚਿੱਟਾ ਹਨੇਰਾ- ਗ਼ਜ਼ਲ- ਜਸਵਿੰਦਰ
ਚੜ੍ਹੇ ਦਿਨ ੲੇਸ ਦਾ ਤਪਤੇਜ਼ ਘਟਦਾ ਜਾ ਰਿਹਾ ਹੈ
ਮੇਰੇ ਪੰਜਾਬ ਨੂੰ ਚਿੱਟਾ ਹਨੇਰਾ ਖਾ ਰਿਹਾ ਹੈ
ਸਰੂ ਵਰਗੀ ਜਵਾਨੀ ਰਹਿ ਗਈ ਘਾਹ ਫੂਸ ਬਣਕੇ
ਖੜ੍ਹਾ ਓਹਲੇ 'ਚ ਕੋਈ ਤੀਲੀਆਂ ਸੁਲਗਾ ਰਿਹਾ ਹੈ
ਕਲੀਰੇ ਭੈਣ ਦੇ ਇਕ ਵੀਰ ਸੋਹਣਾ ਵੇਚ ਆਇਆ
ਓਹਦੇ ਸਾਹੇ ਦੇ ਦਿਨ ਸਾਹਾਂ ਦਾ ਟੀਕਾ ਲਾ ਰਿਹਾ ਹੈ
ਕਿਸੇ ਦਾ ਲਾਲ ਤਰਲੇ ਮਾਂ ਦੇ ਸੁਣ ਨਾ ਤਰਲ ਹੋਇਆ,
ਕਿਸੇ ਦਾ ਸ਼ੇਰ ਦਾਹੜੀ ਬਾਪ ਦੀ ਪੁਟਵਾ ਰਿਹਾ ਹੈ
ਭਿਖਾਰਨ ਮੌਤ ਮੰਗਦੀ ਹੈ ਗਜੇ ਵਿਚ ਪੁੱਤਰਾਂ ਨੂੰ,
ਓਹਦੀ ਬਗਲੀ ਦਾ ਨਿੱਤ ਆਕਾਰ ਵਧਦਾ ਜਾ ਰਿਹਾ ਹੈ
ਸਮੱਗਰੀ ਮਰਗ ਦੀ ਹੀ ਚਾਰ ਪੈਸੇ ਹੈ ਵਟਾਉਂਦੀ,
ਉਹ ਰੱਖੜੀਆਂ ਦੇ ਸੌਦੇ 'ਚੋਂ ਤਾਂ ਘਾਟਾ ਖਾ ਰਿਹਾ ਹੈ
ਤਬਾਹ ਹੋਏ ਘਰੋਂ ਸਭ ਵਾਰੋ-ਵਾਰੀ ਜਾਣ ਲੱਗੇ
ਤੇ ਲਾਣੇਦਾਰ ਖੰਡਰ 'ਤੇ ਚੁਬਾਰਾ ਪਾ ਰਿਹਾ ਹੈ
ੳੁਜੜਦੇ ਬਾਗ਼ ਵਿਚ ਵਿਰਲੇ ਹਰੇ ਪੱਤਿਆਂ 'ਚ ਬਹਿ ਕੇ,
ਅਜੇ ਵੀ ਕੂਕਦੀ ਕੋਇਲ ਪਪੀਹਾ ਗਾ ਰਿਹਾ ਹੈ




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

ਗ਼ਜ਼ਲ - ਤਰਸੇਮ ਨੂਰ


ਗਾਹੇ ਬਗਾਹੇ ਉਸ ਦੀਆਂ ਗ਼ਜ਼ਲਾਂ ਪੜ੍ਹਦਾ ਰਿਹਾ ਹਾਂ । ਉਹ ਛੋਟੀਆਂ ਛੋਟੀਆਂ ਬਹਿਰਾਂ ਵਿੱਚ ਗ਼ਜ਼ਲ ਕਹਿੰਦਾ ਹੈ । ਪਰ ਉਸਦੇ ਸ਼ੇਅਰਾਂ ਵਿੱਚ ਵੱਡੇ ਵੱਡੇ ਖਿਆਲ ਸਮੋਏ ਹੁੰਦੇ ਹਨ । ਪੰਜਾਬੀ ਗ਼ਜ਼ਲ ਵਿੱਚ ਉਸਨੇ ਆਪਣੀ ਪੁਸਤਕ " ਪਹਿਲੀ ਬਾਰਿਸ਼ " ਨਾਲ ਪਰਵੇਸ਼ ਕੀਤਾ । ਪੁਸਤਕ ਦੀ ਕਾਫੀ ਚਰਚਾ ਹੋਈ । ਪਹਿਲੀ ਬਾਰਿਸ਼ ਪੁਸਤਕ ਵਿੱਚੋਂ ਹੀ ਇੱਕ ਗ਼ਜ਼ਲ ਸੁਖ਼ਨਵਰ ਵਿੱਚ ਪੇਸ਼ ਕਰ ਰਹੇ ਹਾਂ । ਇਹ ਪੁਸਤਕ ਚੇਤਨਾ ਪ੍ਕਾਸ਼ਨ ਲੁਧਿਆਣਾ ਵਲੋਂ ਪਰਕਾਸ਼ਿਤ ਕੀਤੀ ਗਈ ਹੈ । ਇਸ ਪੁਸਤਕ ਦਾ ਲੇਖਕ ਹੈ " ਜਨਾਬ ਤਰਸੇਮ ਨੂਰ " । ਆਸ ਹੈ ਹੁੰਘਾਰਾ ਭਰੋਗੇ ।
੦੦੦
ਗ਼ਜ਼ਲ - ਤਰਸੇਮ ਨੂਰ੦੦੦
ਸਾਹ ਚਲਣੋ ਜਦ ਰੁੱਕ ਜਾਂਦੇ ਨੇ ।
ਸਾਰੇ ਝਗੜੇ ਮੁੱਕ ਜਾਂਦੇ ਨੇ ।

ਜਦ ਵੀ ਪਿਆਸ ਉਨ੍ਹਾ ਨੂੰ ਲਗਦੀ ,
ਬੁੱਲ ਮੇਰੇ ਵੀ ਸੁੱਕ ਜਾਂਦੇ ਨੇ ।
ਦੌਲਤ ਵਾਲੀ ਚਾਦਰ ਹੇਠਾਂ ,
ਐਬ ਹਮੇਸ਼ਾਂ ਲੁੱਕ ਜਾਂਦੇ ਨੇ ।
ਉਹ ਟਹਿਣੀ ' ਤੇ ਰਹਿ ਨਾ ਸਕਦੇ ,
ਜਿਹੜੇ ਪੱਤੇ ਸੁੱਕ ਜਾਂਦੇ ਨੇ ।
ਪੱਕੇ ਅੰਬ ਮਿਲਣ ਤਾਂ ਕਿੱਦਾਂ ,
ਤੋਤੇ ਪਹਿਲਾਂ ਟੁੱਕ ਜਾਂਦੇ ਨੇ ।
' ਨੂਰ ' ਗ਼ਮਾਂ ਨੂੰ ਕੌਣ ਬੁਲਾਉਂਦਾ ,
ਆਪੇ ਨੇੜੇ ਢੁੱਕ ਜਾਂਦੇ ਨੇ ।
سخنور پوسٹ # 003
بہترین ساہت
اپریل 2016
000
گاہے بگاہے اس دیاں غزلاں پڑھدا رہا ہاں ۔ اوہ چھوٹیاں چھوٹیاں بحراں وچّ غزل کہندا ہے ۔ پر اسدے شعراں وچّ وڈے وڈے خیال سموئے ہندے ہن ۔ پنجابی غزل وچّ اسنے اپنی پستک " پہلی بارش " نال پرویش کیتا ۔ پستک دی کافی چرچہ ہوئی ۔ پہلی بارش پستک وچوں ہی اک غزل سخنور وچّ پیش کر رہے ہاں ۔ ایہہ پستک چیتنا پکاشن لدھیانہ ولوں پرکاشت کیتی گئی ہے ۔ اس پستک دا لیکھک ہے " جناب ترسیم نور " ۔ آس ہے ہنگھارا بھروگے ۔
000
غزل - ترسیم نور
000
ساہ چلنو جد رکّ جاندے نیں ۔
سارے جھگڑے مکّ جاندے نیں ۔
جد وی پیاس اوہناں نوں لگدی ،
بلھّ میرے وی سکّ جاندے نیں ۔
دولت والی چادر ہیٹھاں ،
عیب ہمیشاں لکّ جاندے نیں ۔
اوہ ٹہنی ' تے رہِ نہ سکدے ،
جہڑے پتے سکّ جاندے نیں ۔
پکے امب ملن تاں کداں ،
طوطے پہلاں ٹکّ جاندے نیں ۔
' نور ' غماں نوں کون بلاؤندا ،
آپے نیڑے ڈھکّ جاندے نیں ۔
0






ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

10.10.19

ਜ਼ਹਿਰੀ ਪੌਣ.../ ਗ਼ਜ਼ਲ.../ ਜਗਵਿੰਦਰ ਜੋਧਾ

ਜ਼ਹਿਰੀ ਪੌਣ.../ ਗ਼ਜ਼ਲ.../ ਜਗਵਿੰਦਰ ਜੋਧਾ
ਝੱਲ ਨਾ ਹੋਵੇ ਬਿਰਖਾਂ ਤੋਂ ਸਾਵੇ ਪੱਤਿਆਂ ਦਾ ਭਾਰ
ਜ਼ਹਿਰੀ ਪੌਣ ਤੁਰੀ ਫਿਰਦੀ ਹੈ ਵਾਦੀ ਵਿਚ ਇਸ ਵਾਰ
ਮਨ ਦੀ ਪੀੜ ਦਾ ਤੋੜ ਉਨ੍ਹਾਂ ਨੂੰ ਮਿਲਿਆ ਕਿੰਨਾ ਖ਼ੂਬ
ਇੱਕੋ ਝਟਕੇ ਵਿਚ ਲਾਹ ਦਿੱਤੇ ਨੇ ਤਨ ਦੇ ਲੰਗਾਰ
ਹਰ ਘਰ ਦੀ ਖਿੜਕੀ ਚੋਂ ਝਾਕੇ ਕੁਝ ਅੱਖਾਂ ਦਾ ਖੌਫ
ਮੁੱਠੀ ਵਿਚ ਦਿਲ ਆ ਜਾਵੇ ਸੁਣਕੇ ਹਲਕੀ ਖੜਕਾਰ
ਜੋ ਵੀ ਆਪਣੇ ਹੱਕ ਮੰਗਣ ਲਈ ਭਰਦਾ ਉੱਚੀ ਸਾਹ
ਉਸਦੀ ਹਿੱਕ ਤੇ ਤਖਤਾ ਡਾਹ ਲੈਂਦੈ ਦਿੱਲੀ ਦਰਬਾਰ
ਰਾਮ ਵਿਲਾਸ, ਸ਼ਫੀਕ ਮੁਹੰਮਦ ਤੇ ਕੇਸਰ ਸਿੰਘ ਦੀ ਥਾਂ
ਨਾਮ ਉਨ੍ਹਾਂ ਦੇ ਹੋਏ ਬੋਦੀ, ਟੋਪੀ ਤੇ ਦਸਤਾਰ
ਇੱਕੋ ਅੱਖ 'ਨਾ ਵੇਖਣ ਦੀ ਥਾਂ ਹਾਕਮ ਕਰਨਾ ਚਾਹੇ
ਇੱਕੋ ਖਾਣਾ,ਇੱਕੋ ਬਾਣਾ, ਇੱਕੋ ਸਭਿਆਚਾਰ
ਅੱਧਾ ਜਿਸਮ ਪੰਜਾਬ ਹੈ ਮੇਰਾ, ਅੱਧਾ ਹੈ ਕਸ਼ਮੀਰ
ਸ਼ਾਲਾ ਵੱਖ ਨਾ ਹੋਣ ਸਵਾਮੀ,ਆਜ਼ਮ ਤੇ ਇਜ਼ਹਾਰ*
ਡੂੰਘੀ ਖ਼ਮੋਸ਼ੀ ਵਿਚ ਡੁੱਬੀ ਲਗਦੀ ਹੈ ਡਲ ਝੀਲ
ਸੁੰਨੇ-ਸੁੰਨੇ ਦਿਸਣ ਸ਼ਿਕਾਰੇ,ਗੁੰਮ-ਸੁੰਮ ਹੈ ਪਤਵਾਰ
ਫੌਜੀ ਬੂਟਾਂ ਦੀ ਆਹਟ ਜਾਂ ਫਿਰ ਗੋਲੀ ਦੀ ਚੀਕ
ਦੱਸਦੀ ਹੈ ਕਿ ਸਾਡੀ ਚਿੰਤਾ ਕਰਦੀ ਹੈ ਸਰਕਾਰ




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

17.4.16

ਗ਼ਜ਼ਲ - ਤਰਸੇਮ ਨੂਰ

ਗ਼ਜ਼ਲ - ਤਰਸੇਮ ਨੂਰ
੦੦੦
ਸਾਹ ਚਲਣੋ ਜਦ ਰੁੱਕ ਜਾਂਦੇ ਨੇ ।
ਸਾਰੇ ਝਗੜੇ ਮੁੱਕ ਜਾਂਦੇ ਨੇ ।
ਜਦ ਵੀ ਪਿਆਸ ਉਨ੍ਹਾ ਨੂੰ ਲਗਦੀ ,
ਬੁੱਲ ਮੇਰੇ ਵੀ ਸੁੱਕ ਜਾਂਦੇ ਨੇ ।
ਦੌਲਤ ਵਾਲੀ ਚਾਦਰ ਹੇਠਾਂ ,
ਐਬ ਹਮੇਸ਼ਾਂ ਲੁੱਕ ਜਾਂਦੇ ਨੇ ।
ਉਹ ਟਹਿਣੀ ' ਤੇ ਰਹਿ ਨਾ ਸਕਦੇ ,
ਜਿਹੜੇ ਪੱਤੇ ਸੁੱਕ ਜਾਂਦੇ ਨੇ ।
ਪੱਕੇ ਅੰਬ ਮਿਲਣ ਤਾਂ ਕਿੱਦਾਂ ,
ਤੋਤੇ ਪਹਿਲਾਂ ਟੁੱਕ ਜਾਂਦੇ ਨੇ ।
' ਨੂਰ ' ਗ਼ਮਾਂ ਨੂੰ ਕੌਣ ਬੁਲਾਉਂਦਾ ,
ਆਪੇ ਨੇੜੇ ਢੁੱਕ ਜਾਂਦੇ ਨੇ ।
000
ساہ چلنو جد رکّ جاندے نیں ۔
سارے جھگڑے مکّ جاندے نیں ۔
جد وی پیاس اوہناں نوں لگدی ،
بلھّ میرے وی سکّ جاندے نیں ۔
دولت والی چادر ہیٹھاں ،
عیب ہمیشاں لکّ جاندے نیں ۔
اوہ ٹہنی ' تے رہِ نہ سکدے ،
جہڑے پتے سکّ جاندے نیں ۔
پکے امب ملن تاں کداں ،
طوطے پہلاں ٹکّ جاندے نیں ۔
' نور ' غماں نوں کون بلاؤندا ،
آپے نیڑے ڈھکّ جاندے نیں ۔
0

ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

11.1.15

ਪਰਿੰਦੇ ਜਜ਼ਬਿਆਂ ਦੇ ..............- ਸੁਖਵਿੰਦਰ ਅੰਮ੍ਰਿਤ



ਪਰਿੰਦੇ ਜਜ਼ਬਿਆਂ ਦੇ ..............- ਸੁਖਵਿੰਦਰ ਅੰਮ੍ਰਿਤ
ਪਰਿੰਦੇ ਜਜ਼ਬਿਆਂ ਦੇ ਜਦ ਉਡਾਰੀ ਭਰਨ ਲਗਦੇ ਨੇ
ਇਹ ਪਿੰਜਰੇ ਪਿਘਲ ਜਾਂਦੇ ਨੇ ਸ਼ਿਕਾਰੀ ਡਰਨ ਲਗਦੇ ਨੇ
ਕਦੋਂ ਤਕ ਰੱਖਿਆ ਜਾਂਦਾ ਦਬਾ ਕੇ ਜਿਉਣ ਦਾ ਜਜ਼ਬਾ
ਲਹੂ 'ਚੋਂ ਲਹਿਰ ਜਦ ਉਠਦੀ ਕਿਨਾਰੇ ਖਰਨ ਲਗਦੇ ਨੇ
ਉਹ ਪਾ ਕੇ ਝਾਂਜਰਾਂ ਅੰਗਿਆਰਿਆਂ ਤੋਂ ਇਉਂ ਗੁਜ਼ਰਦੀ ਹੈ
ਕਿ ਉਸ ਦੀ ਇਸ ਅਦਾ 'ਤੇ ਚੰਨ ਸੂਰਜ ਮਰਨ ਲਗਦੇ ਨੇ
ਘਰਾਂ ਨੂੰ ਭੁੱਲਿਆ ਕਿੱਥੇ ਹਨ੍ਹੇਰੀ ਦਾ ਸਿਤਮ ਹਾਲੇ
ਹਵਾ ਸਰਗੋਸ਼ੀਆਂ ਕਰਦੀ ਤੇ ਬੂਹੇ ਡਰਨ ਲਗਦੇ ਨੇ
ਅਜੇ ਵੀ ਉਤਰ ਆਉਂਦੀ ਹੈ ਮੇਰੇ ਚੇਤੇ 'ਚ ਉਹ ਆਥਣ
ਮੇਰੇ ਸੀਨੇ 'ਚ ਜਗਦੇ ਦੀਪ ਅੱਖੀਆਂ ਭਰਨ ਲਗਦੇ ਨੇ
ਹਵਾ ਐਸੀ ਵੀ ਉਠਦੀ ਹੈ ਕਿ ਹਰ ਜ਼ੰਜੀਰ ਟੁੱਟਦੀ ਹੈ
ਇਹ ਟਿੱਬੇ ਢਹਿਣ ਲਗਦੇ ਨੇ ਇਹ ਟੋਏ ਭਰਨ ਲਗਦੇ ਨੇ
ਹਨ੍ਹੇਰੇ ਦੀ ਪਕੜ 'ਚੋਂ ਨਿਕਲ ਆਉਂਦੇ ਨੇ ਜਦੋਂ ਦੀਵੇ
ਸਮੇਂ ਦੇ ਨੈਣ ਖੁੱਲ੍ਹ ਜਾਂਦੇ ਨੇ ਤੇ ਚਾਨਣ ਝਰਨ ਲਗਦੇ ਨੇ 




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

26.9.14

ਇੱਕ ਗ਼ਜ਼ਲ=ਹਰਦਿਆਲ ਸਾਗਰ

ਇੱਕ ਗ਼ਜ਼ਲ----------------ਹਰਦਿਆਲ ਸਾਗਰ 

ਨਹੀਂ ਮਨਜ਼ੂਰ, ਛਿੱਲਣਾ ਜਿਸਮ ਹੀ ਬਸ ਨੇਜ਼ਿਆਂ ਵਾਂਗਰ ।
ਅਸੀਂ ਰੂਹ ਤੀਕ ਧਸ ਜਾਂਦੇ ਹਾਂ, ਭੈੜੇ ਫ਼ਿਕਰਿਆਂ ਵਾਂਗਰ ।

ਖ਼ੁਦਾਇਆ !ਭੇਜ ਇਸ ਪਾਸੇ ,ਕਿਸੇ ਅੰਨੇ ਵਪਾਰੀ ਨੂੰ ,
ਦੁਆ ਕਰਦੇ ਹਾਂ ਇਹ ਦਿਨ ਰਾਤ, ਖੋਟੇ ਸਿੱਕਿਆਂ ਵਾਂਗਰ ।

ਮਨਾਂ ਵਿੱਚ ਮਾਰ ਕੇ ਗੰਢਾਂ, ਹਾਂ ਬਹਿ ਜਾਂਦੇ ਅਸੀਂ ਵੱਡੇ ,
ਕਦੋਂ ਸਿੱਖਣੈ ਅਸੀਂ ,ਰੁਸਣਾ ਤੇ ਮੰਨਣਾ,ਬੱਚਿਆਂ ਵਾਂਗਰ ।

ਬਿਨਾ ਦੱਸੇ ਹੀ ਉਸ ਜਦ ਝਾੜ ਦਿੱਤਾ ਬਿਸਤਰਾ ਮੇਰਾ,
ਹਜ਼ਾਰਾਂ ਜਿਸਮ ਡਿੱਗੇ ਫ਼ਰਸ਼ ਉੱਤੇ, ਛਿਲਕਿਆਂ ਵਾਂਗਰ ।

ਸਿਵਾ ਧੁੱਪ ਦਾ ਮਿਲੇ ਜਾਂ ਕਬਰ ਧਰਤੀ ਦੀ ਮਿਲੇ ਸਾਨੂੰ ,
ਕਦੋਂ ਤਕ ਲਟਕਦੇ ਰਹਿਣਾ ਹੈ ,ਏਦਾਂ ਤੁਪਕਿਆਂ ਵਾਂਗਰ ।

ਖ਼ੁਦਾਇਆ! ਭਸਮ ਹੀ ਕਰਦੇ ਜੇ ਮੇਰਾ ਮੁਲਕ ਹੈ ਤਾਂ ਕੀ !
ਕਰੋੜਾਂ ਲੋਕ ਜਿਸ ਵਿੱਚ ਰੀਂਗਦੇ ਨੇ ,ਕੀੜਿਆਂ ਵਾਂਗਰ ।

ਤੂੰ ਬਣ ਕੇ ਬੁੱਤ, ਪੱਥਰ 'ਚੋਂ ਕਿਵੇਂ ਜਲਵਾ- ਨੁਮਾ ਹੁੰਦੀ ,
ਅਲੱਗ ਹੁੰਦਾ ਨਾ ਜੇ ਉਸਤੋਂ, ਮੈਂ ਵਾਫ਼ਰ ਟੁਕੜਿਆਂ ਵਾਂਗਰ ।




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

21.9.14

ਹੁੰਦੇ ਨੇਂ ਕੁਝ ਕੁ ਚਾਨਣ - ਸੁਖਵਿੰਦਰ ਅੰਮ੍ਰਿਤ




ਹੁੰਦੇ ਨੇਂ ਕੁਝ ਕੁ ਚਾਨਣ - ਸੁਖਵਿੰਦਰ ਅੰਮ੍ਰਿਤ

ਹੁੰਦੇ ਨੇਂ ਕੁਝ ਕੁ ਚਾਨਣ ਚਿਰਕਾਲ ਰਹਿਣ ਵਾਲੇ
ਮੇਰੇ ਦਿਲ ਦਿਆ ਓ ਚੰਨਾਂ ਇਹ ਨਾਂ ਦਾਗ਼ ਲਹਿਣ ਵਾਲੇ

ਤੂੰ ਹੈਂ ਸੱਚ ਦਾ ਮੁਸਾਫ਼ਿਰ ਤੇ ਇਹ ਹੈ ਕੂੜ ਦਾ ਪਸਾਰਾ
ਕਿਤੇ ਬਹਿ ਨਾਂ ਜਾਈਂ ਛਾਵੇਂ ਇਹ ਮੀਨਾਰ ਢਹਿਣ ਵਾਲੇ

ਕਹਿ ਕੇ ਗਿਆ ਹੈ ਸੂਰਜ ਦੀਵੇ ਨੂੰ ਜਾਣ ਲੱਗਿਆਂ
ਜਗਦੇ ਨੇਂ ਅੰਤ ਕਾਇਆ ’ਤੇ ਸੇਕ ਸਹਿਣ ਵਾਲੇ

ਮੇਰੇ ਨਾਮ ਕਰ ਗਿਆ ਹੈ ਕੋਈ ਖ਼ੁਦਕੁਸ਼ੀ ਤੋਂ ਪਹਿਲਾਂ
ਉਹਦੀ ਜ਼ਿੰਦਗੀ ’ਤੇ ਰਹਿੰਦੇ ਸੀ ਜੋ ਕਹਿਰ ਢਹਿਣ ਵਾਲੇ

ਮੇਰੀ ਪਿਆਸ ਦਾ ਸਫ਼ਰ ਹੈ ਨਿਰਛਾਵਾਂ ਅੰਤਹੀਣਾਂ
ਤੇ ਮੁਹੱਬਤਾਂ ਦੇ ਪਾਣੀਂ ਪਲ-ਛਿਣ ’ਚ ਲਹਿਣ ਵਾਲੇ

ਡਾਢਾ ਹੈ ਸੇਕ ਸੱਚ ਦਾ ਬਚ ਜਾਏ ਕੁਝ ਜੇ ਬਚਦਾ
ਹਟ ਕੇ ਜ਼ਰਾ ਕੁ ਬਹਿੰਦੇ ਸੀਨੇਂ ’ਚ ਰਹਿਣ ਵਾਲੇ

ਵਰ੍ਹਿਆਂ ਦੇ ਬਾਅਦ ਫੁੱਟੇ ਕਾਇਆ ਮੇਰੀ ’ਚੋਂ ਪੱਤੇ
ਪਰਤੇ ਮੁਸਾਫ਼ਰੀ ਤੋਂ ਮੇਰੀ ਛਾਂ ’ਚ ਬਹਿਣ ਵਾਲੇ

...................................................................- ਸੁਖਵਿੰਦਰ ਅੰਮ੍ਰਿਤ


ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

ਸ.ਸ. ਮੀਸ਼ਾ



ਗ਼ਜ਼ਲ, 

ਸ਼ਾਮ ਦੀ ਨਾ ਸਵੇਰ ਦੀ ਗੱਲ ਹੈ
ਵਕਤ ਦੇ ਹੇਰ ਫੇਰ ਦੀ ਗੱਲ ਹੈ

ਕੀ ਕੀ ਕੀਤੇ ਸੀ ਕੌਲ ਆਪਾਂ ਵੀ
ਯਾਦ ਨਹੀਂ ਬਹੁਤ ਦੇਰ ਦੀ ਗੱਲ ਹੈ

ਏਥੇ ਬਣਨੀ ਨਹੀਂ ਸੀ ਗੱਲ ਆਪਣੀ
ਏਥੇ ਤਾਂ ਤੇਰ ਮੇਰ ਦੀ ਗੱਲ ਹੈ

ਤੇਰੇ ਚਿਹਰੇ ਦਾ ਜ਼ਿਕਰ ਹੋਇਆ ਸੀ
ਲੋਕ ਸਮਝੇ ਸਵੇਰ ਦੀ ਗੱਲ ਹੈ

ਮੈਨੂੰ ਤੇਰਾ ਮੁਹਾਂਦਰਾ ਭੁੱਲਿਆ
ਦੇਖ, ਕਿੰਨ੍ਹੇ ਹਨੇਰ ਦੀ ਗੱਲ ਹੈ

ਆਪਣੇ ਹੀ ਘਰ ’ਚ ਘਿਰ ਗਿਆ ਹਾਂ
ਹੋ ਗਈ ਜ਼ਬਰ ਜ਼ੇਰ ਦੀ ਗੱਲ ਹੈ

ਕਿਹੜੀ ਸਭਿਅਤਾ ਦੀ ਬਾਤ ਪਾਉਂਦੇ ਹੋ
ਕਿਹੜੇ ਮਿੱਟੀ ਦੇ ਢੇਰ ਦੀ ਗੱਲ ਹੈ
....................................... - ਸ.ਸ. ਮੀਸ਼ਾ




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

Mitra-My life




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

20.7.14

ਆਰ.ਬੀ.ਸੋਹਲ





ਹਰ ਕਦਮ ਮੈਂ ਹਾਦਸੇ ਝੱਲਦੀ ਰਹੀ ਐ ਜਿੰਦਗੀ
ਹਰ ਕਦਮ ਮੈਂ ਹਾਦਸੇ ਝੱਲਦੀ ਰਹੀ ਐ ਜਿੰਦਗੀ |ਜਿਉਣ ਦੀ ਪਰ ਲਾਟ ਬਲਦੀ ਰਹੀ ਐ ਜਿੰਦਗੀ, ਪਤਝੜਾਂ ਦਾ ਦੌਰ ਏਥੇ ਨ੍ਹੇਰਿਆਂ ਦਾ ਹੀ ਰਾਜ ਹੈ, ਬਹਾਰਾਂ ਦਾ ਸੁਨੇਹਾ ਤੂੰ ਘੱਲਦੀ ਰਹੀ ਐ ਜਿੰਦਗੀ|ਦਰਿਆ ਬਣਕੇ ਗਮਾਂ ਦਾ ਅਜ਼ਲਾਂ ਤੋਂ ਮੈਂ ਵਹਿ ਰਹੀ, ਪੀੜਾ ਕਿਨਾਰਿਆਂ ਤੋਂ ਵੀ ਰਲਦੀ ਰਹੀ ਐ ਜਿੰਦਗੀ|ਚੂਰੀਆਂ ਖੁਵਾਈਆਂ ਅਸਾਂ ਪਰ ਪਰਿੰਦਾ ਤੁਰ ਗਿਆ, ਆਸ ਓਦੇ ਆਉਣ ਦੀ ਵੀ ਪਲ ਰਹੀ ਐ ਜਿੰਦਗੀ|ਅਜਨਬੀ ਦੇ ਵਾਂਗਰਾਂ ਤੂੰ ਮਿਲ ਰਹੀਂ ਹੈਂ ਦੂਰ ਤੋ,ਆ ਕਰੀਬ ਦੇਖ ਕਿੱਦਾਂ ਜਲ ਰਹੀ ਮੈਂ ਜਿੰਦਗੀ|ਸਾਡੇ ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ
ਸਾਡੇ ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਤੱਕ ਤੱਕ ਉਹਨੂੰ ਹੁਣ ਥੱਕੀਆਂ ਨਿਗਾਹਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਲੈ ਕੇ ਆਜਾ ਕੋਈ ਤੂੰ ਸੁਨੇਹਾ ਮੇਰੇ ਮਾਹੀ ਦਾ
ਉਹਨੂੰ ਬੋਲ ਸੱਜਣਾ ਤੋਂ ਦੂਰ ਨਈਓਂ ਜਾਈਦਾ
ਰਮਜ਼ਾਂ ਇਹ ਦਿਲ ਦੀਆਂ ਕਿਨੂੰ ਮੈਂ ਸੁਣਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਚੂੜਾ ਹੋਇਆ ਫਿੱਕਾ ਖੁੱਲੇ ਰਹਿੰਦੇ ਮੇਰੇ ਵਾਲ ਵੇ
ਮੁੱਖ ਤੇ ਉਦਾਸੀ ਰਹੀਆਂ ਬੁੱਲੀਆਂ ਨਾ ਲਾਲ ਵੇ
ਝਾੰਜਰਾਂ ਨੂੰ ਮਾਹੀ ਬਿਨਾਂ ਕਿਦਾਂ ਛਣਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਆਈ ਰੁੱਤ ਚੰਨਾਂ ਵੇਖ ਬਾਗੀ ਪੀਂਘਾਂ ਪਾਉਣ ਦੀ
ਤੇਰੇ ਬਿਨਾ ਡੰਗਦੀ ਏ ਰੁੱਤ ਸਾਨੂੰ ਸਾਉਣ ਦੀ
ਕਿਹੜੀ- ਕਿਹੜੀ ਰੁੱਤ ਬਿੰਨ ਤੇਰੇ ਮੈਂ ਮਨਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਕਜਲਾ ਵੀ ਰੁੜ ਜਾਂਦਾ ਹੰਝੂਆਂ ਦੇ ਨਾਲ ਵੇ
ਮੱਥੇ ਦੇ ਸਿੰਧੂਰ ਦਾ ਵੀ ਕਰੇਂ ਨਾ ਖਿਆਲ ਵੇ
ਘੋਲ ਰੱਖੀ ਮਹਿੰਦੀ ਜਦੋਂ ਆਵੇਂ ਤੂੰ ਲਗਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਸਾਡੇ ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਤੱਕ ਤੱਕ ਉਹਨੂੰ ਹੁਣ ਥੱਕੀਆਂ ਨਿਗਾਹਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਬਣ ਜਾ ਰਿਸ਼ਮ ਦੇ ਨ੍ਹੇਰਿਆਂ ਨੂੰ ਇਕਰਾਰ ਕੋਈ
ਬਣ ਜਾ ਰਿਸ਼ਮ ਦੇ ਨ੍ਹੇਰਿਆਂ ਨੂੰ ਇਕਰਾਰ ਕੋਈ
ਬਣਕੇ ਵਸਲ ਤੂੰ ਕਰ ਬਿਰਹਾ ਤੇ ਉਪਕਾਰ ਕੋਈ
ਸੂਰਜ਼ ਚੰਨ ਤਾਰੇ ਲਗਦਾ ਹੁਣ ਸਾਡੇ ਤੋਂ ਖਵਾ ਹੋਏ
ਦੋ ਘੜੀਆਂ ਹੀ ਲੋ ਜੁਗਨੂੰ ਦੀ ਦੇ ਜਾ ਉਧਾਰ ਕੋਈ
ਦਿੱਲ ਪਥਰ,ਅਖਾਂ ਕਠੋਰ,ਹੰਝੂ ਸੁੱਕ ਨਾ ਜਾਨ ਕਿਤੇ
ਬੱਦਲੀ ਗਮਾ ਦੀ ਬਰਸ ਕੇ ਤੂੰ ਕਰ ਜਾ ਬਹਾਰ ਕੋਈ
ਪਤਝੜਾਂ ਦਾ ਕੀ ਦੋਸ਼ ਅਸੀਂ ਤਾਂ ਆਪ ਹੀ ਕਿਰ ਗਏ
ਫਿਜ਼ਾ ਲੋਟਾਣ ਦਾ ਅੱਜ ਤੂੰ ਕਰ ਜਾ ਇਜਹਾਰ ਕੋਈ
ਸ਼ਮਾਂ ਬਣਕੇ ਮੈ ਐਦਾਂ ਸਾਰੀ ਰਾਤ ਨਾ ਜਲਦਾ ਰਹਾਂ
ਸ਼ੁਕਦੇ ਤੁਫਾਨਾਂ ਚ ਮੈਨੂੰ ਖੜਨ ਦਾ ਦੇ ਹੰਕਾਰ ਕੋਈ
ਮਿੱਟ ਜਾਵੇ ਨਾ ਵਜ਼ੂਦ ਕਿਤੇ ਪੰਨਿਆਂ ਤੇ ਹੀ ਸੋਹਲ
ਸਮਝ ਕੇ ਮੈਨੂੰ ਪੜੇ ਅਤੇ ਗਾਵੇ ਅੱਜ ਫਨਕਾਰ ਕੋਈ
ਗਜ਼ਲ
ਲੜ ਮਾੜਾ ਤੂੰ ਫੜਦਾ ਹੈਂ i
ਹਰ ਗਲ ਤੇ ਤੂੰ ਲੜਦਾ ਹੈਂ i

ਮਾੜੀ ਹੀ ਤੂੰ ਕੀਤੀ ਹੈ,
ਮਾੜਾ ਹੀ ਤੂੰ ਘੜਦਾ ਹੈਂ i

ਲੋਕਾਂ ਨੂ ਜੋ ਲਾਈ ਹੈ,
ਉਸਦੇ ਕਰਕੇ ਸੜਦਾ ਹੈਂ i

ਸਾਗਰ ਕੰਢੇ ਰੁੱਲ ਕੇ ਹੁਣ,
ਛੱਪੜ ਚੋ ਕੀ ਫੜਦਾ ਹੈਂi

ਲੋਕਾਂ ਦਾ ਹੀ ਖਾਦਾ ਹੈ,
ਖੁੱਸਣ ਤੋਂ ਹੁਣ ਡਰਦਾ ਹੈਂ i

ਸਾਰਾ ਜੀਵਨ ਮਰ ਕੇ ਤੂੰ,
ਸੂਲੀ ਤੋਂ ਕਿਓਂ ਡਰਦਾ ਹੈਂ i

ਲੈ ਨੇਕੀ ਰਸਤਾ ਫੜ ਸੋਹਲ,
ਹਰ ਦਮ ਮਾੜਾ ਪੜਦਾ ਹੈਂ i


ਆਰ.ਬੀ.ਸੋਹਲ
ਨਜਦੀਕ ਗੁਰਦਾਸਪੁਰ ਪਬਲਿਕ ਸਕੂਲ,
ਬਹਿਰਾਮਪੁਰ ਰੋਡ,ਗੁਰਦਾਸਪੁਰ
ਮੋਬਾਇਲ : 09596898840

Email : rbsohal@gmail.com

29.6.14

ਗਜ਼ਲ



Thanks for Reading this. Like us on Facebook https://www.facebook.com/shivbatalvi and Subscribe to stay in touch.

10.5.14

ਗ਼ਜ਼ਲ...ਅਨੂ ਬਾਲਾ

ਚੜ੍ਹੀ ਸੂਲੀ 'ਤੇ...
ਚੜ੍ਹੀ ਸੂਲੀ 'ਤੇ ਵੀ ਮੈਂ ਹੱਸਦੀ ਕਚਨਾਰ ਹੋ ਜਾਵਾਂ
ਖ਼ੁਦਾ , ਮੈਂ ਅੱਤ ਦੇ ਤਰ੍ਸੇਵਿਆਂ ਤੋਂ ਪਾਰ ਹੋ ਜਾਵਾਂ
ਮੈਂ ਐਸਾ ਫੁੱਲ ਹੋਵਾਂ ਨੇਰ੍ਹੀਆਂ ਵਿਚ ਵੀ ਨਾ ਜੋ ਬਿਖਰੇ
ਹਵਾਵਾਂ ਲਈ ਸਦੀਵੀ ਮਹਿਕ ਦਾ ਭੰਡਾਰ ਹੋ ਜਾਵਾਂ
ਮੇਰੇ ਲੂੰ ਲੂੰ 'ਚੋਂ ਫੁੱਟਣ ਲਿਸ਼ਕਦੇ ਖੰਜਰ ਤੇ ਕਿਰਪਾਨਾਂ
ਮੈਂ ਘਾਹ ਦੀ ਤਿੜ ਸਹੀ, ਜ਼ਾਲਿਮ ਲਈ ਵੰਗਾਰ ਹੋ ਜਾਵਾਂ
ਕਹਿਣ ਪਰਬਤ 'ਮੁਕਰਰ' ਤੇ ਕਹੇ 'ਕਿਆ ਬਾਤ ਹੈ' ਸੂਰਜ
ਮੈਂ ਮਿੱਟੀ ਹਾਂ, ਮਗਰ ਏਦਾਂ ਦੀ ਸਿਰਜਣਹਾਰ ਹੋ ਜਾਵਾਂ
ਬੜੀ ਮਾਸੂਮ ਬੱਦਲੀ ਹਾਂ, ਖੜ੍ਹੀ ਤੇਰੇ ਦਰੀਂ ਸਹਿਰਾ
ਦੁਆ ਕਰਦੀ ਹਾਂ ਤੇਰੀ ਪਿਆਸ ਨੂੰ ਸਵੀਕਾਰ ਹੋ ਜਾਵਾਂ
ਕਿਹਾ ਕਵਿਤਾ ਨੇ ਮੇਰੇ ਸਿਸ੍ਕਦੇ ਦਿਲ ਨੂੰ ਗਲ਼ੇ ਲਾ ਕੇ
ਜੇ ਤੂੰ ਚਾਹੇਂ ਤਾਂ ਤੇਰੇ ਦਰਦ ਦਾ ਸੰਚਾਰ ਹੋ ਜਾਵਾਂ

Thanks for Reading this. Like us on Facebook https://www.facebook.com/shivbatalvi and Subscribe to stay in touch.

ਗ਼ਜ਼ਲ...ਰਾਜਿੰਦਰਜੀਤ



ਦਿਲ ਕਾਹਤੋਂ ਥਿਰ ਹੋ ਗਿਆ..
ਵਾਂਗ ਪੱਥਰ ਦੇ ਦਿਲ ਕਾਹਤੋਂ ਥਿਰ ਹੋ ਗਿਆ
ਮੈਨੂੰ ਲਗਦੈ ਕਿ ਰੋਇਆਂ ਨੂੰ ਚਿਰ ਹੋ ਗਿਆ
ਮਾਂਵਾਂ-ਛਾਵਾਂ ਦਾ ਹਾਲੇ ਚੁਕਾਇਆ ਨਾ ਸੀ
ਉੱਤੋਂ ਮਿੱਟੀ ਦਾ ਕਰਜ਼ਾ ਵੀ ਸਿਰ ਹੋ ਗਿਆ
ਤੂੰ ਜੋ ਆਇਆ ਤਾਂ ਸੀਨੇ 'ਚ ਤਾਰੇ ਜਗੇ
ਤੂੰ ਗਿਆ ਤਾਂ ਹਨੇਰਾ ਹੀ ਫਿਰ ਹੋ ਗਿਆ
ਮਾਣ ਜਿਸ 'ਤੇ ਸੀ ਦਿਲ ਉਹ ਵੀ ਦਿਲ ਨਾ ਰਿਹਾ
ਤੇਰੀ ਬਦਲੀ ਨਜ਼ਰ ਉਹ ਵੀ ਧਿਰ ਹੋ ਗਿਆ
ਪੱਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ
ਵਾਂਗ ਪੱਤਿਆਂ ਦੇ ਸਾਥੋਂ ਹੀ ਕਿਰ ਹੋ ਗਿਆ
ਤੇਰੇ ਮਸਤਕ 'ਚ ਸੂਰਜ ਮੈਂ ਤੱਕਿਆ ਜਦੋਂ
ਤੇਰੇ ਚਰਨਾਂ ਦੇ ਵੱਲ ਮੇਰਾ ਸਿਰ ਹੋ ਗਿਆ



Thanks for Reading this. Like us on Facebook https://www.facebook.com/shivbatalvi and Subscribe to stay in touch.

ਆ ਖਿੜੀਏ ਕੰਵਲ ਵਾਂਗੂੰ ...ਗ਼ਜ਼ਲ... ਸਿਮਰਨ ਮਾਨ



ਆ ਖਿੜੀਏ ਕੰਵਲ ਵਾਂਗੂੰ .
ਨਾ ਏਦਾਂ ਮੋਮ ਵਾਕਣ ਆਪਣੇ ਹੀ ਸੇਕ ਵਿਚ ਢਲ਼ੀਏ
ਆ ਬੱਤੀ ਵਾਂਗ ਆਪਾਂ ਸ਼ੌਕ ਦੇ ਨਾਲ ਰਾਤ ਭਰ ਬਲ਼ੀਏ
ਤਰੱਕੇ ਪਾਣੀਆਂ ਅੰਦਰ ਵੀ ਆ ਖਿੜੀਏ ਕੰਵਲ ਵਾਂਗੂੰ
ਖੜੋਤੇ ਪਾਣੀਆਂ ਵਿਚ ਉੱਲੀਆਂ ਦੇ ਵਾਂਗ ਨਾ ਪਲ਼ੀਏ
ਆ ! ਮਹਿੰਦੀ ਘੋਲ਼ੀਏ ਰੰਗਾਂ ਦੇ ਸੂਰਜ ਦੇ ਕਟੋਰੇ ਵਿਚ
ਤੇ ਕਾਲ਼ੀ ਰਾਤ ਦੇ ਪਿੰਡੇ 'ਤੇ ਤਾਰੇ ਭੋਰ ਕੇ ਮਲ਼ੀਏ
ਤਨਾਂ ਦੇ ਪਿੱਪਲਾਂ ਨੂੰ ਪਾਈਏ ਰੂਹ ਦੇ ਨਿੱਤਰੇ ਪਾਣੀ
ਦੁਆਲੇ ਨਾ ਇਹਨਾਂ ਦੇ ਇੰਝ ਕੱਚੀਆਂ ਅੱਟੀਆਂ ਵਲ਼ੀਏ
ਆ ! ਹਉਕੇ ਦੇ ਥਲਾਂ 'ਚੋਂ ਭਾਲ਼ੀਏ ਮਹਿਕਾਂ ਦੀ ਗੁੰਮ ਡਾਚੀ
ਤੇ ਖਾ ਕੇ ਠੋ੍ਹਕਰਾਂ ਵੀ ਡਾਚੀਆਂ ਦੇ ਨਾਲ਼ ਜਾ ਰਲ਼ੀਏ
ਸਮੁੰਦਰ ਤੋਂ ਵੀ ਡੂੰਘੀ ਹੋ ਗਈ ਹੈ ਤਿਸ਼ਨਗੀ ਦਿਲ ਦੀ
ਕਿਨ੍ਹਾਂ ਪੱਤਣਾਂ ਨੂੰ ਦੁਖ ਦੱਸੀਏ ਤੇ ਕਿਸ ਦਰਿਆ 'ਚ ਜਾ ਰਲ਼ੀਏ


Thanks for Reading this. Like us on Facebook https://www.facebook.com/shivbatalvi and Subscribe to stay in touch.

ਦੋ ਪੁੜਾਂ ਵਿਚਕਾਰ... ਗ਼ਜ਼ਲ...ਮਨਜਿੰਦਰ ਧਨੋਆ



ਦੋ ਪੁੜਾਂ ਵਿਚਕਾਰ.../ ਗ਼ਜ਼ਲ.../ ਮਨਜਿੰਦਰ ਧਨੋਆ
ਰਾਗ ਅੰਨ੍ਹੇ, ਸ਼ਬਦ ਕਾਣੇ ਹੋ ਗਏ
ਕਿਸ ਤਰ੍ਹਾਂ ਦੇ ਨਾਚ ਗਾਣੇ ਹੋ ਗਏ
ਕਿੱਲ ਕਾਂਟੇ ਚੁਗਣ ਬੱਚੇ ਪੇਟ ਲਈ
ਬਿਨ ਸਕੂਲਾਂ ਤੋਂ ਸਿਆਣੇ ਹੋ ਗਏ
ਸ਼ੁਕਰੀਆ ਬਰਸਾਤ ਤੇਰਾ ਸ਼ੁਕਰੀਆ
ਖਾਣ ਜੋਗੇ ਚਾਰ ਦਾਣੇ ਹੋ ਗਏ
ਦੋ ਪੁੜਾਂ ਵਿਚਕਾਰ ਫਿਰ ਨਾ ਬੋਲਦੇ
ਲੋਕ ਕਿਓਂ ਏਨੇ ਨਿਤਾਣੇ ਹੋ ਗਏ
ਸੋਚ ਓਹਨਾਂ ਦੀ ਸਿਮਟ ਕੇ ਰਹਿ ਗਈ
ਜਦ ਘਰਾਂ ਤੋਂ ਓਹ ਘਰਾਣੇ ਹੋ ਗਏ
ਬਣ ਗਏ ਪੱਥਰ ਦਿਲੇ ਨੇ ਆਦਮੀ
ਸ਼ੀਸ਼ਿਆਂ ਵਰਗੇ ਨੇ ਬਾਣੇ ਹੋ ਗਏ


Thanks for Reading this. Like us on Facebook https://www.facebook.com/shivbatalvi and Subscribe to stay in touch.

ਗੁਰਤੇਜ ਕੋਹਾਰਵਾਲਾ ---- ਗ਼ਜ਼ਲ

 ਗ਼ਜ਼ਲ
ਕਰੀਂ ਨਾ, ਪਰ ਮੁਕੰਮਲ ਕਰਨ ਦੇ ਨੇੜੇ ਕਰੀ ਰੱਖੀਂ
ਰਹਾਂ ਊਣਾ ਜ਼ਰਾ, ਕੁਝ ਇਸ ਤਰ੍ਹਾਂ ਮੈਨੂੰ ਭਰੀ ਰੱਖੀਂ
ਤੇਰੀ ਧੜਕਣ 'ਚ ਸ਼ਾਇਦ ਮੈਂ ਵੀ ਮਿਲ ਜਾਵਾਂ ਕਿਸੇ ਥਾਂ 'ਤੇ
ਬਸ ਆਪਣੀ ਨਬ੍ਜ਼ 'ਤੇ ਮੇਰੇ ਲਈ ਉਂਗਲ ਧਰੀ ਰੱਖੀਂ
ਤੇਰੇ ਵਿਚ ਵਸਦਿਆਂ ਨੂੰ ਸੇਕ ਲੱਗੇ, ਸਹਿ ਨਹੀਂ ਹੋਣਾ
ਚਲ ਉਹਨਾਂ ਵਾਸਤੇ ਹੀ ਆਪਣੀ ਛਾਤੀ ਠਰੀ ਰੱਖੀਂ
ਮੈਂ ਜਿਸ ਤੋਂ ਆਖਰੀ ਪੱਤੇ ਤਰ੍ਹਾਂ ਝੜਨਾ ਹੈ ਅਗਲੇ ਪਲ
ਤੂੰ ਮੈਥੋਂ ਬਾਅਦ ਵੀ ਅਹਿਸਾਸ ਦੀ ਟਾਹਣੀ ਹਰੀ ਰੱਖੀਂ
ਖੁਦਾਇਆ ਮੇਰਿਆਂ ਲਫਜ਼ਾਂ ਨੂੰ ਹਰ ਇਜ਼ਹਾਰ ਦੇ ਦੇਵੀਂ
ਪਰ ਇਕ ਚਿਹਰੇ ਨੂੰ ਮੇਰੀ ਬਾਤ 'ਚੋਂ ਉਹਲੇ ਕਰੀ ਰੱਖੀਂ
ਕਿਤੇ ਤਸਵੀਰ ਕੋਈ, ਯਾਦ, ਥੋੜਾ ਦਰਦ, ਸਰਸ਼ਾਰੀ
ਜਿਵੇਂ ਹੋਇਆ ਤੂੰ ਮੈਨੂੰ ਆਪਣਾ ਹਿੱਸਾ ਕਰੀ ਰੱਖੀਂ


Thanks for Reading this. Like us on Facebook https://www.facebook.com/shivbatalvi and Subscribe to stay in touch.

ਫੁੱਲਾਂ ਤੋਂ ਰੰਗ ਲੈ ਕੇ..ਗ਼ਜ਼ਲ...ਰਾਜ ਲਾਲੀ ਬਟਾਲਾ


ਫੁੱਲਾਂ ਤੋਂ ਰੰਗ ਲੈ ਕੇ
ਫੁੱਲਾਂ ਤੋਂ ਰੰਗ ਲੈ ਕੇ ਪਤਝੜ 'ਚ ਭਰ ਰਿਹਾ ਹਾਂ
ਮਾਲੀ ਇਹ ਸੋਚਦਾ ਹੈ ਸਾਜ਼ਿਸ਼ ਮੈਂ ਕਰ ਰਿਹਾ ਹਾਂ
ਵਗਦੀ ਰਹੇ ਨਿਰੰਤਰ, ਜਾ ਆਖਣਾ ਨਦੀ ਨੂੰ
ਹਾਲੇ ਪਿਆਸ ਨੂੰ ਮੈਂ ਹੋਠਾਂ 'ਤੇ ਧਰ ਰਿਹਾ ਹਾਂ
ਚੜ੍ਹਿਆ ਨਾ ਨਾਮ ਮੇਰਾ ਉਸਦੀ ਜ਼ੁਬਾਨ ਉੱਤੇ
ਤਰਤੀਬ ਨਾਲ ਬੇਸ਼ਕ ਲਫ਼ਜ਼ਾਂ ਨੂੰ ਧਰ ਰਿਹਾ ਹਾਂ
ਇਹ ਦੇਖ ਹੁਣ ਲਵੇਗਾ ਮੇਰੇ ਸਰੂਪ ਸਾਰੇ
ਸ਼ੀਸ਼ੇ ਦੇ ਰੂਬਰੂ ਹਾਂ, ਹੁਣ ਆਪ ਡਰ ਰਿਹਾ ਹਾਂ
ਚੜ੍ਹਿਆ ਜਦੋਂ ਦਾ ਸਾਵਣ, ਚਾਵਾਂ ਨੂੰ ਖੰਭ ਲੱਗੇ
ਮੈਂ ਆਪ ਬਣ ਕੇ ਬੇੜੀ, ਸਾਗਰ ਨੂੰ ਤਰ ਰਿਹਾ ਹਾਂ
ਆਪਣੇ ਹੀ ਘਰ ਦੇ ਅੰਦਰ ਮੈਨੂੰ ਨਕਾਰਦੇ ਹਨ
ਨੁੱਕਰ 'ਚ ਜੀ ਰਿਹਾ ਹਾਂ, ਨੁੱਕਰ 'ਚ ਮਰ ਰਿਹਾ ਹਾਂ
'ਲਾਲੀ' ਗੁਆ ਕੇ ਜੋ ਜੋ ਚਿਹਰੇ ਨੇ ਜ਼ਰਦ ਹੋਏ
ਮੈਂ ਊਰਜਾ ਉਹਨਾਂ ਦੀ ਰਗ ਰਗ ਚ ਭਰ ਰਿਹਾ ਹਾਂ


Thanks for Reading this. Like us on Facebook https://www.facebook.com/shivbatalvi and Subscribe to stay in touch.