Showing posts with label Punjabi Poetry. Show all posts
Showing posts with label Punjabi Poetry. Show all posts

21.12.14

Hall-The Solution

ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

2.11.14

Ghazal-Neseehat

 ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

23.8.14

ਆਰ.ਬੀ.ਸੋਹਲ ਦੀਆਂ ਰਚਨਾਵਾਂ

ਗਜ਼ਲ

ਅੱਜ ਹਰ ਕੋਈ ਇਥੇ ਚਲਾਕ ਬਣਦਾ iਬੰਦਾ ਆਪਣਿਆਂ ਤੋਂ ਹਲਾਕ ਬਣਦਾ i
ਜੇ ਵਿਸ਼ਵਾਸ ਨਹੀਂ ਵਿੱਚ ਰਿਸ਼ਤਿਆਂ ਦੇ,ਕੋਈ ਰਿਸ਼ਤਾ ਕਦੀ ਨ੍ਹੀ ਪਾਕ ਬਣਦਾ i
ਗਲ ਸੋਚ ਵਿਚਾਰ ਕੇ ਨਾ ਕਰੇ ਜਿਹੜਾ,ਸਖਸ਼ ਪਰਿਆ ਦੇ ਵਿੱਚ ਮਜਾਕ ਬਣਦਾ i
ਜਿਸਦੇ ਬੋਲ ਮੰਦੇ ਤੇ ਤੋਲ ਮਾੜਾ,ਫਿਰ ਉਸਦਾ ਕੋਈ ਨ੍ਹੀ ਗਾਹਕ ਬਣਦਾ i
ਪਿੱਠ ਪਿੱਛੇ ਕਰਦਾ ਹੈ ਵਾਰ ਜਿਹੜਾ,ਨਾਮ ਉਹਦਾ ਜਹਾਨ ਤੇ ਖਾਕ ਬਣਦਾ i
ਇੱਜਤ ਲਾਹ ਜਿਨਾ ਨੇ ਪਾਈ ਚੁੱਲੇ,ਨਹੀਂ ਸੁਥਰਾ ਫਿਰ ਕੋਈ ਸਾਕ ਬਣਦਾ i
ਸੌ ਹੱਥ ਰੱਸਾ ਸਿੱਰੇ ਗੰਢ ਹੁੰਦੀ,ਇਲਮ ਬਾਜ਼ ਨ੍ਹੀ ਸੋਹਲ ਵਾਕ ਬਣਦਾ i

ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ

ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ
ਲਿਆ ਜਿਨਾ ਨੂੰ ਵਿਚ ਵਸਾ ਅੱਖਾਂ

ਵਿਹੰਦਿਆਂ ਅੱਜ ਇਹ ਚਾਰ ਹੋਈਆਂ
ਕਿੰਝ ਦਿਲਬਰ ਤੋਂ ਲਵਾਂ ਚੁਰਾ ਅੱਖਾਂ

ਇੱਕ ਪੱਲ ਵਿਛੋੜਾ ਸਹਿੰਦੀਆਂ ਨਾ
ਦਿਲਬਰ ਦੀ ਤੱਕਣ ਸਦਾ ਰਾਹ ਅੱਖਾਂ

ਦਿਲ ਭਾਰਾ ਸੱਜਣ ਜਦੋਂ ਦੂਰ ਹੋਵੇ
ਲੈਂਣ ਯਾਦਾਂ ਵਿਚ ਹੰਝੂ ਵਹਾ ਅੱਖਾਂ

ਜਦ ਦੀਆਂ ਸੋਹਲ ਇਹ ਲੱਗੀਆਂ ਨੇ
ਉਸ ਦਿਨ ਤੋਂ ਵੇਖੀਆਂ ਨਾ ਲਾ ਅੱਖਾਂ

ਖੁਦਾ ਇਸ਼ਕ ਵਿੱਚ ਸਦਾ ਭਿਆਲ ਰਹਿੰਦਾ

ਖੁਦਾ ਇਸ਼ਕ ਵਿੱਚ ਸਦਾ ਭਿਆਲ ਰਹਿੰਦਾ
ਕਰਦੇ ਜਿਸਮਾਂ ਦਾ ਨ੍ਹੀ ਜੋ ਵਪਾਰ ਇਥੇ
ਪੱਕਿਆਂ ਦੀ ਜਗਾ ਰੱਖ ਦਿੱਤੇ ਕੱਚੇ
ਲੋਕ ਉਹਨਾ ਨੂੰ ਕਰਦੇ ਬਦਕਾਰ ਇਥੇ
ਲੰਘੇ ਪਾਣੀ ਨ੍ਹੀ ਕਦੀ ਪਤਨ ਵਿਹੰਦੇ
ਮਾਰੇ ਇਸ਼ਕ ਦੇ ਰੋਂਦੇ ਨੇ ਯਾਰ ਇਥੇ
ਵਿੱਚ ਬਿਰ੍ਹਾ ਖੁਸ਼ੀਆਂ ਨੂੰ ਪੈਣ ਦੰਦਲਾਂ
ਹੁੰਦੀ ਵਸਲ ਦੀ ਜਦੋਂ ਕਿਤੇ ਹਾਰ ਇਥੇ
ਤਾਜ਼ ਪੋਸ਼ੀ ਵੇਖੀ ਅਸੀਂ ਝੂਠਿਆਂ ਦੀ
ਸਚਿਆਂ ਨੂੰ ਵੇਖੀ ਪੈਂਦੀ ਮਾਰ ਇਥੇ

ਪੈਂਡੇ ਇਸ਼ਕ ਦੇ ਔਖੇ ਤੇ ਹੋਣ ਲੰਬੇ

ਪੈਂਡੇ ਇਸ਼ਕ ਦੇ ਔਖੇ ਤੇ ਹੋਣ ਲੰਬੇ
ਵਿਚ ਰਾਹਾਂ ਦੇ ਮਿਲਣ ਖੁਵਾਰੀਆਂ ਨੇ
ਇਸ ਮਰਜ਼ ਦੀ ਕੋਈ ਨਾ ਦਵਾ ਕਿਧਰੇ
ਮਾਰ ਦਿੱਤੇ ਕਈ ਇਹਨਾ ਬਿਮਾਰੀਆਂ ਨੇ
ਬੇਲੇ ਗਾਹ ਦਿੱਤੇ ਹੀਰਾਂ ਪਾਉਣ ਖਾਤਰ
ਬਣ ਚਾਕਰ ਗਏ ਛੱਡ ਸਰਦਾਰੀਆਂ ਨੇ
ਸੱਸੀਆਂ ਭੁੱਝ ਗਈਆਂ ਕਈ ਵਿੱਚ ਥਲਾਂ
ਲਾਉਣ ਸੋਹਣੀਆਂ ਭੰਵਰਾਂ ਵਿੱਚ ਤਾਰੀਆਂ ਨੇ
ਸ਼ਰੇ ਬਾਜ਼ਾਰ ਫਿਰ ਮਜਨੂੰ ਨੂੰ ਪੈਣ ਰੋੜੇ
ਲੈਲਾ ਕਰ ਕਰ ਮਿੰਨਤਾਂ ਕਈ ਹਰੀਆਂ ਨੇ
ਫਰਹਾਦ ਕਰ ਕਰ ਕੋਸ਼ਿਸ਼ਾਂ ਹਾਰ ਜਾਵੇ
ਉੱਤੋਂ ਮਹਿਲਾਂ ਦੇ ਸ਼ੀਰੀ ਛਾਲਾਂ ਮਾਰੀਆਂ ਨੇ
ਹੋਵੇ ਇਸ਼ਕ ਦੀ ਨਾ ਏਥੇ ਕਦੇ ਜਾਤ ਕੋਈ
ਸੂਰੀਆਂ ਸ਼ੇਖ ਨੇ ਭੰਗਣ ਦੀਆਂ ਚਾਰੀਆਂ ਨੇ
ਸੋਹਲ ਇਸ਼ਕ ਹਕੀਕੀ ਕਰਨਾ ਨਹੀਂ ਸੌਖਾ
ਸਾਂਈ ਬੁੱਲੇ ਨੇ ਕੀਤੀ ਮੱਲਾਂ ਮਾਰੀਆਂ ਨੇ
ਆਰ.ਬੀ.ਸੋਹਲ

Thanks for Reading this. Like us on Facebook https://www.facebook.com/shivbatalvi and Subscribe to stay in touch.

24.7.14

ਆਰ.ਬੀ.ਸੋਹਲ 0-ਪੰਜਾਬੀ ਰਚਨਾਵਾਂ

ਖੁਸ਼ਬੂ ਤੇਰੇ ਵਿਹੜੇ ਦੀ ਬਾਬਲ
ਆਰ. ਬੀ. ਸੋਹਲ, ਗੁਰਦਾਸਪੁਰ
ਖੁਸ਼ਬੂ ਤੇਰੇ ਵਿਹੜੇ ਦੀ ਬਾਬਲ ਮੰਨ ਨੂੰ ਸਦਾ ਹੀ ਭਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਬਾਪੁ ਬੇਬੇ ਤਾਇਆਂ ਚਾਚਿਆਂ ਬੜਾ ਹੀ ਲਾਡ ਲਡਾਇਆ ਏ
ਸਾਰਿਆਂ ਨੇ ਮੈਨੂੰ ਹਿੱਕ ਨਾਲ ਲਾ ਕੇ ਗੋਦੀ ਵਿੱਚ ਖਿਡਾਇਆ ਏ
ਸਖੀਆਂ ਦੇ ਨਾਲ ਗਿੱਧਾ ਤੇ ਪੀਂਘਾ ਦੀ ਯਾਦ ਹੀ ਆਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਵਿਹੜੇ ਦੇ ਵਿੱਚ ਬੈਠੇ ਰਹਿੰਦੇ ,ਵਿੱਚ ਤੰਦੂਰਾਂ ਰੋਟੀ ਲਾਂਦੇ
ਆਂਡ-ਗੁਵਾੰਡ ਦਾ ਬਣਦਾ ਡੇਰਾ ਮਿਲਕੇ ਸਭ ਫਿਰ ਖਾਣਾ ਖਾਂਦੇ
ਆਂਦੀ ਮਹਿਕ ਹਵਾ ਦੀ ਪਿੰਡੋਂ ਮਿਲਣ ਦੀ ਤਾਂਗ ਵਧਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਨਾ ਕੋਈ ਫਿਕਰ ਨਾ ਫਾਕਾ ਹੁੰਦਾ ਪੰਛੀਆਂ ਵਾਂਗ ਆਜ਼ਾਦੀ ਸੀ
ਵੀਰਿਆਂ ਨੇ ਮੈਨੂੰ ਮਾਨ ਬਖਸ਼ਿਆ ਜਿਵੇਂ ਮੈ ਸਹਿਜ਼ਾਦੀ ਸੀ
ਖੈਰ ਹੋਏ ਸਦਾ ਦਮ ਉਹਨਾ ਦੇ ਨਿੱਤ ਮੈ ਪੀਰ ਮਨਾਉਂਦੀ ਏਂ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਰੱਖਿਆ ਨਾ ਘਰ ਰੱਖ ਸਕੇਗਾ ਰਾਜਾ ਹੈ ਜਾਂ ਰੰਕ ਹੋਵੇ
ਧੀ ਨੂੰ ਘਰ ਫਿਰ ਛੱਡਣਾ ਪੈਂਦਾ ਇੱਸ ਦੇ ਵਿੱਚ ਨਾ ਛੱਕ ਹੋਵੇ
ਸੋਰਿਆਂ ਦੇ ਘਰ ਵਸਨਾ ਸੋਹਲ  ਇਹੋ ਰੀਤ ਕਹਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ

ਝੂਠੀਏ ਤੇਰੇ ਤੇ ਇਤਬਾਰ ਕਰ ਬੈਠੇਂ ਹਾਂ
ਆਰ. ਬੀ. ਸੋਹਲ, ਗੁਰਦਾਸਪੁਰ
ਝੂਠੀਏ ਤੇਰੇ ਤੇ ਇਤਬਾਰ ਕਰ ਬੈਠੇਂ ਹਾਂ
ਤੇਰੇ ਤੋਂ ਅਸੀਂ ਨੀ ਜਿੰਦ ਜਾਨ ਵਾਰ ਬੈਠੇਂ ਹਾਂ
ਮਿੱਟੀ ਦੇ ਖਿਡੋਨੇ ਵਾਂਗ ਤੋੜਿਆ ਏ ਦਿਲ ਨੂੰ
ਜ਼ੁਲਮ ਤੇਰੇ ਦੀ ਹੱਦ ਪਾਰ ਕਰ ਬੈਠੇਂ ਹਾਂ
ਝੂਠੀਏ ਤੇਰੇ ਤੇ..................
ਮਨਿਆਂ ਸੀ ਰੱਬ ਤੈਨੂੰ ਮੇਲ ਜਦੋਂ ਹੋਇਆ ਸੀ
ਨੈਣਾਂ ਚ ਵਸਾ ਕੇ ਬੂਹਾ ਪਲਕਾਂ ਦਾ ਢੋਇਆ ਸੀ
ਰਹਿੰਦੇ ਸੀ ਸਜਾਉਂਦੇ ਤੇਰੇ ਰਾਹਾਂ ਤੇ ਨਿਗਾਹਾਂ ਨੂੰ
ਸੜ ਗਈਆਂ ਅਖਾਂ ਹੰਝੂ ਖਾਰ ਕਰ ਬੈਠੇਂ ਹਾਂ
ਝੂਠੀਏ ਤੇਰੇ ਤੇ..................
ਤੁਰਦੇ ਸੀ ਸਾਹ ਮੇਰੇ ਸਾਹਾਂ ਨਾਲ ਤੇਰੇ ਨੀ
ਨਸਾਂ ਵਿੱਚ ਵੱਸਦੀ ਸੀ ਲਹੁ ਬਣ ਮੇਰੇ ਨੀ
ਹੋਗੀ ਬੇ-ਵਫ਼ਾ ਤੂੰ ਭੁੱਲੀ ਸਾਡੀਆਂ ਵਫਾਵਾਂ ਨੂੰ
ਗੈਰਾਂ ਨਾਲ ਵੇਖ ਤੈਨੂੰ ਦਿੱਲ ਸਾੜ ਬੈਠੇਂ ਹਾਂ
ਝੂਠੀਏ ਤੇਰੇ ਤੇ..................
ਲਾਈਆਂ ਕਿਓਂ ਤੂੰ ਵੈਰਨੇ ਜੇ ਦਗਾ ਹੀ ਕਮਾਉਣਾ ਸੀ
ਪਾ ਕੇ ਮੁੱਲ ਵੱਧ ਦੀਨ ਆਪਣਾ ਗੁਆਉਨਾ ਸੀ
ਵੇਖ ਕੇ ਰੋਵੇਂਗੀ ਤੂੰ ਵੀ ਸੁੰਨੀਆਂ ਹੀ ਬਾਹਾਂ ਨੂੰ
ਸੋਹਲ ਅੱਜ ਦੁਖ ਸਾਰੇ ਜ਼ਾਹਰ ਕਰ ਬੈਠੇਂ ਹਾਂ
ਝੂਠੀਏ ਤੇਰੇ ਤੇ ਇਤਬਾਰ ਕਰ ਬੈਠੇਂ ਹਾਂ
ਤੇਰੇ ਤੋਂ ਅਸੀਂ ਨੀ ਜਿੰਦ ਜਾਨ ਵਾਰ ਬੈਠੇਂ ਹਾਂ ..............
ਬਿਨ ਤੇਰੇ ਸੱਜਣਾ ਵੇ ਦੁੱਖ ਹੰਡਾਇਆ ਨਹੀਂ ਜਾਂਦਾ
ਆਰ. ਬੀ. ਸੋਹਲ, ਗੁਰਦਾਸਪੁਰ
ਬਿਨ ਤੇਰੇ ਸੱਜਣਾ ਵੇ ਦੁੱਖ ਹੰਡਾਇਆ ਨਹੀਂ ਜਾਂਦਾ
ਹੁਣ ਸੁੱਕੀਆਂ ਪਲਕਾਂ ਚੋਂ ਨੀਰ ਵਹਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਸਾਡੇ ਦਿੱਲ ਦੀਆਂ ਰਮਜ਼ਾਂ ਨੂੰ ਵੇ ਤੂੰ ਸਮਝ ਨਹੀ ਸਕਦਾ
ਮੁੱਲ ਇਸ਼ਕ ਦਾ ਕੀ ਪਾਵੇਂ ਤੈਨੂੰ ਖਿਆਲ ਰਹੇ ਲੱਖ ਦਾ
ਨਹੀ ਮਨਫੀ ਦੁੱਖ ਹੁੰਦੇ ਦਰਦ ਘਟਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਮੈਨੂੰ ਹਰ ਪੱਲ ਲਗਦਾ ਹੈ ਜੋ ਹੋਇਆ ਸਦੀਆਂ ਤੋਂ ਭਾਰਾ
ਲਹੁ ਮਾਸ ਦਾ ਬੁੱਤ ਬਣਕੇ ਰਹਿ ਗਿਆ ਬਿਨ੍ਹ ਰੂਹ ਤੋਂ ਢਾਰਾ
ਦਿੰਨ ਰਾਤ ਤੜਫਦੀ ਹਾਂ ਵਕਤ ਲੰਘਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਤੂੰ ਲੈ ਗਿਆ ਖੁਸ਼ੀਆਂ ਨੂੰ ਵੇ ਮੈਂ ਹੱਸਣਾ ਭੁਲ ਗਈ ਹਾਂ
ਮੇਰੇ ਹੋਸ਼ ਗੁਵਾਚ ਗਏ ਕਖਾਂ ਵਾਂਗ ਮੈਂ ਰੁਲ ਗਈ ਹਾਂ
ਇਹ ਜ਼ਖਮ ਅਵੱਲਾ ਜੋ ਕਦੇ ਵਿਖਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................

ਹਰ ਪੱਲ ਸੋਹਲਵੇ ਮੈਂ ਰਹਿੰਦੀ ਔਂਸੀਆਂ ਪਾਉਂਦੀ ਹਾਂ
ਆਉਣ ਲਈ ਤੇਰੇ ਵੇ ਮਾਹੀਆ ਪੀਰ ਮਨਾਉਂਦੀ ਹਾਂ
ਹੁਣ ਵਸਲਾਂ ਨੂੰ ਤਰਸ ਗਈ ਹਿਜਰ ਘਟਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਨੈਣਾਂ ਦਾ ਕੀ ਕਰੀਏ ਮੇਰੇ ਵੱਸ ਨ ਰਹਿੰਦੇ ਨੇ
ਆਰ. ਬੀ. ਸੋਹਲ, ਗੁਰਦਾਸਪੁਰ
ਨੈਣਾਂ ਦਾ ਕੀ ਕਰੀਏ ਮੇਰੇ ਵੱਸ ਨ ਰਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਜਦੋਂ ਛੂ ਕੇ ਸੋਹਣੀਏ ਨੀ ਤੈਨੂੰ ਮਸਤ ਹਵਾ ਲੰਘੇ
ਤੇਰੇ ਬਦਨ ਦੀ ਖੁਸ਼ਬੂ ਨੀ ਮੇਰੇ ਸਾਹਾਂ ਨੂੰ ਰੰਗੇ
ਤੈਨੂੰ ਕਰਨ ਲਈ ਸੱਜਦਾ ਰਾਹਾਂ ਵਿੱਚ ਬਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਤੇਰੀ ਝਲਕ ਮਿਲੇ ਜਿਥੇ ਉਸ ਥਾਂ ਤੇ ਖੜ ਜਾਵਾਂ
ਤੂੰ ਨਦੀ ਹੈ ਹੁਸਨਾਂ ਦੀ ਬਣ ਵੇਗ ਮੈਂ ਹੜ ਜਾਵਾਂ
ਛੱਡੇ ਤੀਰ ਤੂੰ ਨਜ਼ਰਾਂ ਦੇ ਨਜ਼ਰਾਂ ਨਾਲ ਖਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਤੂੰ ਬਣ ਕੇ ਹੂਰ ਪਰੀ ਸੋਚਾਂ ਵਿੱਚ ਆ ਜਾਵੇਂ
ਬਣ ਸੁਪਨਾ ਆਣ ਖੜੇ ਮੈਨੂੰ ਰਾਤ ਜਗਾ ਜਾਵੇਂ
ਹੁਣ ਹੋਸ਼ ਗੁਵਾਚ ਗਏ ਲੋਕੀਂ ਕਮਲਾ ਕਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਕੋਈ ਪਿਆਰ ਦਾ ਨਾ ਦੇਵੇ ਕੋਈ ਇਸ਼ਕ ਕਹੇ ਇਸਨੂੰ
ਸੋਹਲ ਰਾਜ਼ ਨਾ ਬੁਝ ਸਕਿਆ ਨਾ ਅਸਰ ਦਵਾ ਇਸਨੂੰ
ਜੋ ਨੈਣੀਂ ਉੱਤਰ ਗਏ ਸਦਾ ਦਿੱਲ ਵਿੱਚ ਰਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ

ਆਰ.ਬੀ.ਸੋਹਲ
ਨਜਦੀਕ ਗੁਰਦਾਸਪੁਰ ਪਬਲਿਕ ਸਕੂਲ,
ਬਹਿਰਾਮਪੁਰ ਰੋਡ,ਗੁਰਦਾਸਪੁਰ
ਮੋਬਾਇਲ : 09596898840

Email : rbsohal@gmail.com

Thanks for Reading this. Like us on Facebook https://www.facebook.com/shivbatalvi and Subscribe to stay in touch.

10.5.14

ਚੇਤਰ ਰੰਗ ਨਰੋਏ... ਗੀਤ...ਅਫ਼ਜ਼ਲ ਸਾਹਿਰ

ਚੇਤਰ ਰੰਗ ਨਰੋਏ.../ ਗੀਤ.../ ਅਫ਼ਜ਼ਲ ਸਾਹਿਰ
ਚੇਤਰ ਰੰਗ ਨਰੋਏ ਵੇ ਲੋਕਾ!
ਚੇਤਰ ਰੰਗ ਨਰੋਏ
ਭੋਏਂ ਤੇ ਨਵੀਂ ਹਯਾਤੀ ਖਿੜ ਪਈ
ਅਸੀਂ ਮੋਏ ਦੇ ਮੋਏ
ਵੇ ਲੋਕਾ ! ਚੇਤਰ ਰੰਗ ਨਰੋਏ....
ਫੁੱਲਾਂ ਤੋਂ ਨਾ ਅੱਖ ਚੁਕੀਵੇ
ਚੇਤ ਮਿਲਾਪੀ ਰੁੱਤੇ
ਬਾਹਰ ਸੁਲੱਖਣਾ ਦਿਨ ਚੜ੍ਹ ਆਇਆ
ਅਸੀਂ ਆਂ ਸੁੱਤਮ ਸੁੱਤੇ
ਪੁੱਠੇ ਵੇਖ ਵਤੀਰੇ ਸਾਡੇ
ਹਾਸੇ, ਪਿੱਟ ਖਲੋਏ
ਚੇਤਰ ਰੰਗ ਨਰੋਏ ਵੇ ਲੋਕਾ
ਚੇਤਰ ਰੰਗ ਨਰੋਏ....
ਲੱਗੇ ਬੂਰ ਤੇ ਫੁੱਟੀਆਂ ਲਗਰਾਂ
ਰੁੱਖਾਂ ਰੰਗ ਵਟਾਏ
ਅਸੀਂ ਨਾ ਆਪਣੇ ਜੁੱਸਿਆਂ ਉੱਤੋਂ
ਹੰਢੇ ਵਰਤੇ ਲਾਹੇ
ਖੂਹ ਤੇ ਖੜ੍ਹ ਕੇ ਵੀ ਨਾ ਭਰਿਆ
ਭਾਂਡਾ ਲੋਏ ਲੋਏ
ਚੇਤਰ ਰੰਗ ਨਰੋਏ ਵੇ ਲੋਕਾ
ਚੇਤਰ ਰੰਗ ਨਰੋਏ....
ਜੋ ਨਾ ਚੇਤਰ ਰੁੱਤੇ ਖਿੜਿਆ
ਉਸ ਕੀ ਸਾਵਣ ਹੰਢਾਉਣਾ
ਜਿਸ ਨਾ ਰੰਗ ਪਛਾਣੇ ਉਸਦਾ
ਕੀ ਲਾਹੁਣਾ, ਕੀ ਪਾਉਣਾ
ਸੂਹਾ, ਨੀਲ, ਬਸੰਤੀ, ਸਾਵਾ
ਮਾਣੇ ਕੋਏ ਕੋਏ
ਚੇਤਰ ਰੰਗ ਨਰੋਏ ਵੇ ਲੋਕਾ
ਚੇਤਰ ਰੰਗ ਨਰੋਏ....
ਕੱਦ ਸਿੱਪੀਆਂ ਦੇ ਮੂੰਹੀਂ ਡਿੱਗਣਾ
ਇਹ ਨਾ ਪੁੱਛੀਂ ਅੜਿਆ
ਉਸ ਦਿਨ ਤੈਨੂੰ ਚਾਨਣ ਹੋਣਾ ਏਂ
ਜਿਸ ਦਿਨ ਚਾਨਣ ਲੜਿਆ
ਜੋ ਵੀ ਆਪਣੀ ਹੋਂਦ ਸਿਹਾਣੇ
ਰੰਗ ਹੰਢਾਵੇ ਸੂਹੇ ! ਵੇ ਲੋਕਾ !
ਚੇਤਰ ਰੰਗ ਨਰੋਏ....
ਭੋਏਂ ਤੇ ਨਵੀਂ ਹਯਾਤੀ ਖਿੜ ਪਈ
ਅਸੀਂ ਮੋਏ ਦੇ ਮੋਏ
ਕਰੀਏ ! ਚੇਤਰ ਰੰਗ ਨਰੋਏ....

Thanks for Reading this. Like us on Facebook https://www.facebook.com/shivbatalvi and Subscribe to stay in touch.

3.5.14

Kavita -Lal Singh DIl

Thanks for Reading this. Like us on Facebook https://www.facebook.com/shivbatalvi and Subscribe to stay in touch.

Kavita- Gurbhajan Gill

Thanks for Reading this. Like us on Facebook https://www.facebook.com/shivbatalvi and Subscribe to stay in touch.

3.4.14

ਅੱਜ ਹਾਂ ਮੈ ਦੁਖੀ !-ਕਾਲਾ 'ਦਰਦੀ'

1. ਅੱਜ ਹਾਂ ਮੈ ਦੁਖੀ ! ਕਲ ਸੀ ਮੈ ਦੁਖੀ ! ਅੱਗੇ ਹੋਵਾਂਗਾ ਦੁਖੀ ! ਫੇਰ ਮੈ ਅਪਣੇ ਮਨ ਤੋ ਸਵਾਲ ਕੀਤਾ ਹੇ ਮਨਾਂ ਿਕੳੁ ਹਾਂ ਮੈ ਦੁਖੀ ? ਮਨ ਨੇ ਜਬਾਬ ਿਦੱਤਾ ਹੇ ' ਕਾਲੇ ' ਤੇਰੇ ਸੁਪਨੇ ਸਾਰੇ ਟੁੱਟ ਗਏ। ਤੇਰੇ ਅਪਣੇ ਤੈਥੋ ਰੁੱਠ ਗਏ। ਯਾਰ, ਸੱਜਣ , ਿਪਅਾਰ , ਇਤਬਾਰ ਇਹ ਸਾਰੇ ਤੈਥੋ ਖੁੱਸ ਗਏ। ਤੇਰੀਅਾਂ ਿੲੱਛਾਵਾਂ-ਸੱਧਰਾਂ ਸਭ ਮੁੱਕ ਗਈਆਂ। ਵਾਂਗ ਪਿਤੱਅਾ ਦੇ ਸੁੱਕ ਗਈਆਂ। ਕੰਿਡਆਲੀ ਥੋਰ ਵਾਂਗ ਉਜਾੜਾ ਿਵੱਚ ਉੱਗ ਗਈਆ। ਇਸ ਲਈ ਤੂੰ ਦੁਖੀ ਹੈ ! ਦੁਖੀ ਸੀ! ਦੁਖੀ ਰਹੇਗਾ ! ਦੁਖੀ ਵਸੇਗਾ !ਨਾਮ - ਕਾਲਾ 'ਦਰਦੀ'
2.
ਇਕ ਸੱਜਨ ਨੇ ਆਉਣਾ ਸੀ ਮੇਰੀ ਿਜੰਦਗੀ 'ਚ
ਓੁਹ ਅਾੳੁਣ ਤੋ ਪਿਹਲਾ ਹੀ ਮੂੜ ਿਗਅਾ।
ਮੇਰੀ ਿਜੰਦਗੀ 'ਚ ਿਖੜਣਾ ਸੀ ਫੁੱਲ ਯਾਰੋ,  
ਹੁਣ ਤਾਂ ਫੁੱਲ ਵੀ ਿਬਚਾਰਾ ਿਸਕੁੜ ਿਗਅਾ। 
ਜੇ ਉਹ ਅਾ ਜਾਂਦਾ ਮੇਰੀ ਿਜੰਦਗੀ 'ਚ
ਤਾਂ ਿਜੰਦ ਿਕੰਨੀ ਖੁਸ਼ਹਾਲ ਹੋਣੀ ਸੀ ।
ਕੁੱਝ ਿਲੱਖਦਾ ਮੈ ਗੀਤ ੳੁਹਦੀ ਿਸਫਤ 'ਚ
ਹੁਣ ਤਾਂ ਗੀਤ ਵੀ ਿਲਖਣੋ ਰੁਕ ਿਗਅਾ। 
ੳੁਹਦੇ ਆਓੁਣ ਤੇ ਬੈਠਣੇ ਸੀ, ਕੁੱਝ ਪੰਛੀ ਮੇਰੇ ਅਾਲਣੇ 'ਚ ।
ਇੱਕ ਨੇ ਤਾਂ ਗਾਓੁਣੇ ਸੀ ਗੀਤ, ਮੇਰੇ ਅਾਲ੍ਣੇ 'ਚ
ਓੁਹ ਗਾੳੁਣ ਤੋ ਪਿਹਲਾ ਹੀ ੳੁੜ ਿਗਅਾ। 
ਕੁੱਝ ਸਵਾਲ ਸੀ ਮੈ ਕਰਨੇ ਉਹਦੇ ਅਾੳੁਣ ਤੇ
ਕੁੱਝ ਜਵਾਬ ਸੀ ਮੈ ਪੱੁਛਣੇ ੳੁਹਦੇ ਅਾੳੁਣ ਤੇ
ਮੇਰਾ ਸਵਾਲ ਤੇ ਜਵਾਬ ਆਪਸ ਿਵੱਚ ਹੀ ਜੁੜ ਿਗਅਾ। 
ਿੲੱਕ ਸੱਜਨ ਨੇ ਆਉਣਾ ਸੀ ਮੇਰੀ ਿਜੰਦਗੀ 'ਚ
ਓੁਹ ਅਾੳੁਣ ਤੋ ਪਿਹਲਾ ਹੀ ਮੂੜ ਿਗਅਾ। 
         ਕਾਲ਼ਾ "ਦਰਦੀ "

Thanks for Reading this. Like us on Facebook https://www.facebook.com/shivbatalvi and Subscribe to stay in touch.

24.3.14

Umeedwari

Thanks for Reading this. Like us on Facebook https://www.facebook.com/shivbatalvi and Subscribe to stay in touch.

27.2.14

ਪਿਘਲਦੀ ਚਾਂਦੀ ਵਹੇ - ਲਾਲ ਸਿੰਘ ਦਿਲ

ਪਿਘਲਦੀ ਚਾਂਦੀ ਵਹੇ - ਲਾਲ ਸਿੰਘ ਦਿਲ

ਪਿਘਲਦੀ ਚਾਂਦੀ ਵਹੇ, ਪਾਣੀ ਨਹੀਂ
ਇਹ ਫੁਆਰੇ ਪਿਆਸ ਦੇ ਹਾਣੀ ਨਹੀਂ

ਤੁਰ ਗਿਆ ਕੋਈ ਦਿਲ ‘ਚ ਲੈ ਕੇ ਸਾਦਗੀ
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ

ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ
ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ

ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ
ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ

ਸਿਰ ਬਿਨਾ ਤੁਰਦੇ ਰਹੇ ਸੰਗਰਾਮੀਏ
ਕੀ ਐ ‘ਦਿਲ’ ! ਜੇ ਹਮਸਫਰ ਹਾਣੀ ਨਹੀਂ

........................................................... ਲਾਲ ਸਿੰਘ ਦਿਲ

Thanks for Reading this. Like us on Facebook https://www.facebook.com/shivbatalvi and Subscribe to stay in touch.

ਸਾਡੇ ਸਮਿਆਂ ਵਿਚ ਵੱਡੇ ਹੋਣਾ - ਨਿਰੂਪਮਾ ਦੱਤ

ਸਾਡੇ ਸਮਿਆਂ ਵਿਚ ਵੱਡੇ ਹੋਣਾ - ਨਿਰੂਪਮਾ ਦੱਤ

ਮੇਰੀ ਨਿੱਕੀ ਵੱਡੀ ਹੋ ਗਈ ਹੈ,
ਹੁਣ ਉਹ ਆਪਣੀ ਮਰਜ਼ੀ ਦੇ
ਵਾਕ ਬਣਾਦੀ ਹੈ
ਮਾਂ ਦੀ ਮਰਜ਼ੀ ਦੇ ਨਹੀਂ,
ਜ਼ਰੂਰਤ ਸ਼ਬਦ ਨੂੰ ਉਹ
ਇੰਝ ਵਾਕ ਵਿਚ ਪਿਰੌਂਦੀ ਹੈ
’ਦੁਨੀਆਂ ਮੇ ਕਿਸੀ ਕੋ
ਕਿਸੀ ਕੀ ਜ਼ਰੂਰਤ ਨਹੀਂ’
ਮੈਂ ਸੋਚਦੀ ਹਾਂ ਨਿੱਕੀ ਵੱਡੀ ਹੋ ਗਈ ਹੈ
ਜ਼ਰੂਰਤ ਤੋਂ ਜ਼ਿਆਦਾ ਵੱਡੀ.

..............................................- ਨਿਰੂਪਮਾ ਦੱਤ

Thanks for Reading this. Like us on Facebook https://www.facebook.com/shivbatalvi and Subscribe to stay in touch.

ਮਾਂ ਭੂਮੀ - ਲਾਲ ਸਿੰਘ ਦਿਲ

ਮਾਂ ਭੂਮੀ - ਲਾਲ ਸਿੰਘ ਦਿਲ

ਪਿਆਰ ਦਾ ਵੀ ਕੋਈ ਕਾਰਨ ਹੁੰਦੈ ?
ਮਹਿਕ ਦੀ ਵੀ ਕੋਈ ਜੜ੍ਹ ਹੁੰਦੀ ਹੈ ?
ਸੱਚ ਦਾ ਹੋਵੇ ਨਾ ਹੋਵੇ ਕੋਈ
ਝੂਠ ਕਦੇ ਬੇਮਕਸਦ ਨਹੀਂ ਹੁੰਦਾ.
ਤੇਰੇ ਨੀਲੇ ਪਰਬਤਾਂ ਕਰਕੇ ਨਹੀਂ
ਨਾ ਨੀਲੇ ਪਾਣੀਆਂ ਲਈ
ਜੇ ਇਹ ਬੁੱਢੀ ਮਾਂ ਦੇ ਵਾਲਾਂ ਜਿਹੇ
ਗੇਹੜੇ-ਰੰਗੇ ਵੀ ਹੁੰਦੇ
ਤਦ ਵੀ ਮੈਂ ਤੈਨੂੰ ਪਿਆਰ ਕਰਦਾ
ਇਹ ਦੌਲਤਾਂ ਦੇ ਖਜ਼ਾਨੇ
ਮੇਰੇ ਲਈ ਤਾਂ ਨਹੀਂ
ਭਾਵੇਂ ਨਹੀਂ
ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ
ਝੂਠ ਕਦੇ ਬੇਮਕਸਦ ਨਹੀਂ ਹੁੰਦਾ
ਖਜ਼ਾਨਿਆਂ ਦੇ ਸੱਪ ਤੇਰੇ ਗੀਤ ਗਾਉਂਦੇ ਨੇ
ਸੋਨੇ ਦੀ ਚਿੜੀ ਕਹਿੰਦੇ ਹਨ

......................................................- ਲਾਲ ਸਿੰਘ ਦਿਲ

Thanks for Reading this. Like us on Facebook https://www.facebook.com/shivbatalvi and Subscribe to stay in touch.