23.8.14

ਆਰ.ਬੀ.ਸੋਹਲ ਦੀਆਂ ਰਚਨਾਵਾਂ


ਗਜ਼ਲ

ਅੱਜ ਹਰ ਕੋਈ ਇਥੇ ਚਲਾਕ ਬਣਦਾ iਬੰਦਾ ਆਪਣਿਆਂ ਤੋਂ ਹਲਾਕ ਬਣਦਾ i
ਜੇ ਵਿਸ਼ਵਾਸ ਨਹੀਂ ਵਿੱਚ ਰਿਸ਼ਤਿਆਂ ਦੇ,ਕੋਈ ਰਿਸ਼ਤਾ ਕਦੀ ਨ੍ਹੀ ਪਾਕ ਬਣਦਾ i
ਗਲ ਸੋਚ ਵਿਚਾਰ ਕੇ ਨਾ ਕਰੇ ਜਿਹੜਾ,ਸਖਸ਼ ਪਰਿਆ ਦੇ ਵਿੱਚ ਮਜਾਕ ਬਣਦਾ i
ਜਿਸਦੇ ਬੋਲ ਮੰਦੇ ਤੇ ਤੋਲ ਮਾੜਾ,ਫਿਰ ਉਸਦਾ ਕੋਈ ਨ੍ਹੀ ਗਾਹਕ ਬਣਦਾ i
ਪਿੱਠ ਪਿੱਛੇ ਕਰਦਾ ਹੈ ਵਾਰ ਜਿਹੜਾ,ਨਾਮ ਉਹਦਾ ਜਹਾਨ ਤੇ ਖਾਕ ਬਣਦਾ i
ਇੱਜਤ ਲਾਹ ਜਿਨਾ ਨੇ ਪਾਈ ਚੁੱਲੇ,ਨਹੀਂ ਸੁਥਰਾ ਫਿਰ ਕੋਈ ਸਾਕ ਬਣਦਾ i
ਸੌ ਹੱਥ ਰੱਸਾ ਸਿੱਰੇ ਗੰਢ ਹੁੰਦੀ,ਇਲਮ ਬਾਜ਼ ਨ੍ਹੀ ਸੋਹਲ ਵਾਕ ਬਣਦਾ i

ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ


ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ
ਲਿਆ ਜਿਨਾ ਨੂੰ ਵਿਚ ਵਸਾ ਅੱਖਾਂ

ਵਿਹੰਦਿਆਂ ਅੱਜ ਇਹ ਚਾਰ ਹੋਈਆਂ
ਕਿੰਝ ਦਿਲਬਰ ਤੋਂ ਲਵਾਂ ਚੁਰਾ ਅੱਖਾਂ

ਇੱਕ ਪੱਲ ਵਿਛੋੜਾ ਸਹਿੰਦੀਆਂ ਨਾ
ਦਿਲਬਰ ਦੀ ਤੱਕਣ ਸਦਾ ਰਾਹ ਅੱਖਾਂ

ਦਿਲ ਭਾਰਾ ਸੱਜਣ ਜਦੋਂ ਦੂਰ ਹੋਵੇ
ਲੈਂਣ ਯਾਦਾਂ ਵਿਚ ਹੰਝੂ ਵਹਾ ਅੱਖਾਂ

ਜਦ ਦੀਆਂ ਸੋਹਲ ਇਹ ਲੱਗੀਆਂ ਨੇ
ਉਸ ਦਿਨ ਤੋਂ ਵੇਖੀਆਂ ਨਾ ਲਾ ਅੱਖਾਂ










ਖੁਦਾ ਇਸ਼ਕ ਵਿੱਚ ਸਦਾ ਭਿਆਲ ਰਹਿੰਦਾ


ਖੁਦਾ ਇਸ਼ਕ ਵਿੱਚ ਸਦਾ ਭਿਆਲ ਰਹਿੰਦਾ
ਕਰਦੇ ਜਿਸਮਾਂ ਦਾ ਨ੍ਹੀ ਜੋ ਵਪਾਰ ਇਥੇ
ਪੱਕਿਆਂ ਦੀ ਜਗਾ ਰੱਖ ਦਿੱਤੇ ਕੱਚੇ
ਲੋਕ ਉਹਨਾ ਨੂੰ ਕਰਦੇ ਬਦਕਾਰ ਇਥੇ
ਲੰਘੇ ਪਾਣੀ ਨ੍ਹੀ ਕਦੀ ਪਤਨ ਵਿਹੰਦੇ
ਮਾਰੇ ਇਸ਼ਕ ਦੇ ਰੋਂਦੇ ਨੇ ਯਾਰ ਇਥੇ
ਵਿੱਚ ਬਿਰ੍ਹਾ ਖੁਸ਼ੀਆਂ ਨੂੰ ਪੈਣ ਦੰਦਲਾਂ
ਹੁੰਦੀ ਵਸਲ ਦੀ ਜਦੋਂ ਕਿਤੇ ਹਾਰ ਇਥੇ
ਤਾਜ਼ ਪੋਸ਼ੀ ਵੇਖੀ ਅਸੀਂ ਝੂਠਿਆਂ ਦੀ
ਸਚਿਆਂ ਨੂੰ ਵੇਖੀ ਪੈਂਦੀ ਮਾਰ ਇਥੇ

ਪੈਂਡੇ ਇਸ਼ਕ ਦੇ ਔਖੇ ਤੇ ਹੋਣ ਲੰਬੇ


ਪੈਂਡੇ ਇਸ਼ਕ ਦੇ ਔਖੇ ਤੇ ਹੋਣ ਲੰਬੇ
ਵਿਚ ਰਾਹਾਂ ਦੇ ਮਿਲਣ ਖੁਵਾਰੀਆਂ ਨੇ
ਇਸ ਮਰਜ਼ ਦੀ ਕੋਈ ਨਾ ਦਵਾ ਕਿਧਰੇ
ਮਾਰ ਦਿੱਤੇ ਕਈ ਇਹਨਾ ਬਿਮਾਰੀਆਂ ਨੇ
ਬੇਲੇ ਗਾਹ ਦਿੱਤੇ ਹੀਰਾਂ ਪਾਉਣ ਖਾਤਰ
ਬਣ ਚਾਕਰ ਗਏ ਛੱਡ ਸਰਦਾਰੀਆਂ ਨੇ
ਸੱਸੀਆਂ ਭੁੱਝ ਗਈਆਂ ਕਈ ਵਿੱਚ ਥਲਾਂ
ਲਾਉਣ ਸੋਹਣੀਆਂ ਭੰਵਰਾਂ ਵਿੱਚ ਤਾਰੀਆਂ ਨੇ
ਸ਼ਰੇ ਬਾਜ਼ਾਰ ਫਿਰ ਮਜਨੂੰ ਨੂੰ ਪੈਣ ਰੋੜੇ
ਲੈਲਾ ਕਰ ਕਰ ਮਿੰਨਤਾਂ ਕਈ ਹਰੀਆਂ ਨੇ
ਫਰਹਾਦ ਕਰ ਕਰ ਕੋਸ਼ਿਸ਼ਾਂ ਹਾਰ ਜਾਵੇ
ਉੱਤੋਂ ਮਹਿਲਾਂ ਦੇ ਸ਼ੀਰੀ ਛਾਲਾਂ ਮਾਰੀਆਂ ਨੇ
ਹੋਵੇ ਇਸ਼ਕ ਦੀ ਨਾ ਏਥੇ ਕਦੇ ਜਾਤ ਕੋਈ
ਸੂਰੀਆਂ ਸ਼ੇਖ ਨੇ ਭੰਗਣ ਦੀਆਂ ਚਾਰੀਆਂ ਨੇ
ਸੋਹਲ ਇਸ਼ਕ ਹਕੀਕੀ ਕਰਨਾ ਨਹੀਂ ਸੌਖਾ
ਸਾਂਈ ਬੁੱਲੇ ਨੇ ਕੀਤੀ ਮੱਲਾਂ ਮਾਰੀਆਂ ਨੇ
ਆਰ.ਬੀ.ਸੋਹਲ


Thanks for Reading this. Like us on Facebook https://www.facebook.com/shivbatalvi and Subscribe to stay in touch.