11.9.14

ਕਹਾਣੀ- ਇਕ ਦਿਨ...... (ਤ੍ਰਿਪਤਾ ਕੇ ਸਿੰਘ)

ਕਹਾਣੀ- ਇਕ ਦਿਨ...... (ਤ੍ਰਿਪਤਾ ਕੇ ਸਿੰਘ)

ਦਫਤਰ ਬੈਠਾ ਮੈਂ ਸਾਹਮਣੇ ਟੇਬਲ ਤੇ ਪਏ ਪੇਪਰਵੇਟ ਨੂੰ ਕਿੰਨੇ ਹੀ ਚਿਰ ਤੋਂ ਅਵਾਗੌਣ ਘੁਮਾਈ ਜਾ ਰਿਹਾਂ । ਕੰਧ ਤੇ ਟੰਗੀ ਘੜੀ ਦੀ ਟਿਕ-ਟਿਕ ਅਤੇ ਪੱਖੇ ਦੀ ਹਵਾ ਨਾਲ ਖੜਕਦਾ ਪੰਜਾਬ ਸਰਕਾਰ ਦਾ ਕੈਲੰਡਰ ਮੇਰੀ ਬਿਰਤੀ 'ਚ ਖਲਲ ਪਾ ਰਹੇ ਨੇ। ਤਿੰਨ ਚਾਰ ਜaਰੂਰੀ ਕੰਮ ਨਿਪਟਾਉਣ ਵਾਲੇ ਪਏ ਨੇ । ਮੇਰਾ ਸਟੈਨੋ ਦੋ ਵਾਰ ਮੇਰੇ ਕਮਰੇ 'ਚ ਆ ਕੇ ਗੱਲੀਂ-ਬਾਤੀਂ ਮੈਨੂੰ ਕੰਮ ਬਾਰੇ ਦੱਸ ਗਿਆ । ਪਰ ਮੈਂ ਉਸ ਦੀ ਹਰੇਕ ਗੱਲ ਦਾ ਜੁਆਬ ਹੂੰਅ-ਹਾਂਅ 'ਚ ਹੀ ਦੇ ਸਕਿਆ । ਮੇਰਾ ਧਿਆਨ ਕਿਤੇ ਹੋਰ ਵੇਖ, ਉਹ ਜਿaਆਦਾ ਦੇਰ ਮੇਰੇ ਕੋਲ ਬੈਠਾ ਨਹੀਂ ।
ਮੇਰੀ ਪੈਂਟ ਦੀ ਸੱਜੀ ਜੇਬ 'ਚ ਪਈ ਆਸ਼ੂ ਦੀ ਚਿੱਠੀ ਦੀ ਇਬਾਰਤ ਬਾਰ ਬਾਰ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ। ਇਹ ਕਾਗ॥ ਦਾ ਪੁਰਜਾਨੁਮਾ ਚਿੱਠੀ ਆਸ਼ੂ ਨੇ ਮੈਨੂੰ ਸਵੇਰੇ ਦਫaਤਰ ਤੁਰਨ ਲੱਗੇ ਨੂੰ ਫੜਾਈ ਸੀ । ਨਾਲ ਹੀ ਇੱਕ ਨਿੱਕੀ ਜਿਹੀ ਲਿਸਟ ਸਾਮਾਨ ਦੀ ਵੀ ਸੀ। ਸਾਮਾਨ ਦੀ ਲਿਸਟ ਤੇ ਸਰਸਰੀ ਜਿਹੀ ਨਿਗ੍ਹਾ ਮਾਰ ਕੇ ਮੈਂ ਤਹਿ ਕੀਤੀ ਦੂਜੀ ਚਿੱਠੀ ਜਿਹੀ ਬਾਰੇ ਆਸ਼ੂ ਵੱਲ ਸੁਆਲੀਆ ਨਿਗਾਹ ਨਾਲ ਤੱਕਿਆ।
'' ਜਨਮ ਦਿਨ ਦੇ ਤੋਹਫੇ ਬਾਰੇ,'' ਆਸ਼ੂ ਨੇ ਹੌਲੇ ਜਿਹੇ ਮੁਸਕਰਾ ਕੇ ਕਿਹਾ ਸੀ।
ਮੈਂ ਮਨ ਹੀ ਮਨ ਮੁਸਕਰਾਇਆ । ਅੱਜ ਉਸ ਦਾ ਜਨਮ ਦਿਨ ਸੀ। ਬਰਥਡੇ ਵਿਸ਼ ਤਾਂ ਮੈਂ ਉਸ ਨੂੰ ਤੜਕੇ ਉਠਦਿਆਂ ਸਾਰ ਹੀ ਕਰ ਦਿੱਤੀ ਸੀ, ਤੇ ਤੋਹਫaਾ ਮੈਂ ਉਸ ਵਾਸਤੇ ਕੱਲ ਹੀ ਖਰੀਦ ਲਿਆ ਸੀ। ਪਹਿਲਾਂ ਵੀ ਕਦੀ ਕਦੀ ਉਹ ਇਵੇਂ ਈ ਕਰਦੀ ਹੁੰਦੀ ਸੀ। ਜਦੋਂ ਵੀ ਉਸ ਨੂੰ ਕੋਈ ਖaਾਸ ਚੀਜa ਚਾਹੀਦੀ ਹੋਵੇ ਤਾਂ ਉਹ ਨਿੱਕੇ ਜਿਹੇ ਕਾਗਜa ਤੇ ਲਿਖ ਕੇ ਮੈਨੂੰ ਫੜਾ ਦਿੰਦੀ ਤੇ ਮੈਂ ਲਿਆ ਦਿੰਦਾ । ਇਹ ਸਾਡੇ ਦੋਵਾਂ ਦਾ ਪਿਆਰਾ ਤੇ ਮ॥ਾਹੀਆ ਅੰਦਾਜa ਸੀ। ਪਰ ਇਹ ਬਹੁਤ ਪਹਿਲਾਂ ਦੀਆਂ ਗੱਲਾਂ ਸਨ।
ਪਰ ਅੱਜ ਆਸ਼ੂ ਦੀ ਅਨੋਖੀ ਜਿਹੀ ਮੰਗ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ। ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੇਰੀ ਭੋਲੀ ਭਾਲੀ ਪਤਨੀ ਦੇ ਮਨ ਵਿੱਚ ਕੀ ਰਿੱਝ-ਪੱਕ ਰਿਹਾ ਸੀ। ਆਖਿਰ ਉਸ ਦੇ ਮਨ ਵਿੱਚ ਇਹ ਗੱਲ ਆਈ ਤਾਂ ਆਈ ਕਿਵੇਂ ? ਤੇ ਕਿਉਂ ਆਈ ? ਇਸ ਗੱਲ ਦਾ ਮੈਨੂੰ ਕੋਈ ਜਵਾਬ ਨਹੀਂ ਸੀ ਅਹੁੜ ਰਿਹਾ । ਮੈਂ ਕਾਰਣ ਜਾਨਣ ਲਈ ਆਪਣੀ ਵਿਆਹੁਤਾ ॥ਿੰਦਗੀ ਤੇ ਨਜaਰ ਮਾਰਦਾ ........
ਬੀ.ਏ. ਫਾਇਨਲ 'ਚ ਪੜ੍ਹਦਿਆਂ ਹੀ ਆਸ਼ੂ ਦਾ ਮੇਰੇ ਨਾਲ ਵਿਆਹ ਹੋ ਗਿਆ ਸੀ। ਭੋਲੀ ਭਾਲੀ ਗੁੱਡੀ ਵਰਗੀ ਉਹ ਕਿੰਨੀ ਪਿਆਰੀ ਲੱਗਦੀ ਸੀ। ਵਿਹੜੇ ਵਿੱਚ ਤੁਰਦੀ ਫਿਰਦੀ ਆਸ਼ੂ ਦੇ ਪੈਰੀਂ ਪਾਈਆਂ ਝਾਂਜਰਾਂ ਦੀ ਛਣ-ਛਣ ਮੈਨੂੰ ਬਹੁਤ ਚੰਗੀ ਲੱਗਦੀ ਸੀ।
''ਹਨੀਮੂਨ ਲਈ ਕਿੱਥੇ ਚੱਲਣਾ ਫਿਰ ?'' ਵਿਆਹ ਤੋਂ ਚਾਰ ਪੰਜ ਦਿਨਾਂ ਮਗਰੋਂ ਮੈਂ ਆਸ਼ੂ ਨੂੰ ਗਲਵਕੜੀ 'ਚ ਲੈਂਦਿਆਂ ਪੁੱਛਿਆ ਸੀ।
''ਨੈਨੀਤਾਲ,'' ਉਸ ਸ਼ਰਮਾ ਕੇ ਸੰਖੇਪ ਜਿਹਾ ਉੱਤਰ ਦਿੱਤਾ ਸੀ।
''ਲੈ ਛੱਡ ਨੈਨੀਤਾਲ ਨੂੰ, ਆਪਾਂ ਮਨਾਲੀ ਚਲਾਂਗੇ ਬਹੁਤ ਵਧੀਆ ਜਗ੍ਹਾ '' ਮੈਂ ਖੁਸ਼ੀ ਦੇ ਰੌਂਅ 'ਚ ਕਿਹਾ। 'ਨੈਨੀਤਾਲ ਤਾਂ ਮੈਂ ਪਹਿਲਾਂ ਵੀ ਕਈ ਵਾਰ ਜਾ ਚੁੱਕਿਆ ਸੀ, ਮੈਂ ਸੋਚਿਆ।
''ਜਿਵੇਂ ਤੁਹਾਡੀ ਮਰਜaੀ,'' ਆਸ਼ੂ ਨੇ ਬੁਝੀ ਜਿਹੀ ਸੁਰ 'ਚ ਕਿਹਾ ਸੀ। ਮਨਾਲੀ ਅਸੀਂ ਬਹੁਤ ਇਨਜੋਏ ਕੀਤਾ । ਛੇ ਦਿਨ ਕਿਵੇਂ ਬੀਤ ਗਏ ਪਤਾ ਵੀ ਨੀ ਚੱਲਿਆ। ਆਸ਼ੂ ਚਹਿਕੀ ਚਹਿਕੀ ਤੇ ਖੁਸ਼ ਨਜaਰ ਆ ਰਹੀ ਸੀ। ਮੁੜਨ ਤੋਂ ਇਕ ਦਿਨ ਪਹਿਲਾਂ ਮੇਰੇ ਨਾਲ ਲਿਪਟੀ ਉਹ ਬੋਲੀ, ''ਅਗਲੀ ਵਾਰ ਜਦੋਂ ਕਦੀ ਘੁੰਮਣ ਦਾ ਪ੍ਰੋਗਰਾਮ ਬਨਾਉਣਾ ਤਾਂ ਨੈਨੀਤਾਲ ਦਾ ਬਨਾਉਣਾ।''
ਮੈਂ ਮੁਸਕਰਾ ਕੇ ਉਸ ਨੂੰ ਬਾਂਹਾਂ 'ਚ ਸਮੇਟਦਿਆ 'ਹਾਂ' ਕਹੀ ਸੀ। ਪਰ ਰੁਝੇਵਿਆਂ ਕਰਕੇ ਕਹਿ ਲਉ ਜਾਂ ਵੈਸੇ ਹੀ, ਮੁੜ ਕਦੀ ਨੈਨੀਤਾਲ ਜਾਣ ਦਾ ਸਬੱਬ ਨਾ ਬਣ ਸਕਿਆ।
ਹਨੀਮੂਨ ਤੋਂ ਵਾਪਸ ਆ ਛੇਤੀ ਹੀ ਉਹ ਸਾਰੇ ਘਰ ਦੀ ਚਹੇਤੀ ਬਣ ਗਈ ਸੀ। ਉਸ ਦਾ ਹਸਮੁੱਖ ਸੁਭਾਅ ਸਭ ਨੂੰ ਪਸੰਦ ਆਇਆ ਸੀ। ਬੀਜੀ ਬਾਊ ਜੀ ਦੀ ਸੇਵਾ ਕਰਦਿਆਂ ਤੇ ਨਿੱਕੀ ਨਾਲ ਰਸੌਈ 'ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਂਦੀ ਉਹ ਚੰਗੀ ਨੂੰਹ ਦੇ ਸਾਰੇ ਫਰਜa ਪੂਰੇ ਕਰ ਰਹੀ ਸੀ।
''ਮੈਂ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣਾ ਚਾਹੁੰਦੀ ਹਾਂ,'' ਮੇਰੇ ਨਾਲ ਬੈਡ ਤੇ ਲੇਟੀ ਆਸ਼ੂ ਨੇ ਇਕ ਦਿਨ ਇ॥ਾ॥ਤ ਮੰਗਣ ਵਾਂਗ ਪੁੱਛਿਆ।
'' ਲੈ, ਛੱਡ ਪਰ੍ਹਾਂ, ਹੁਣ ਕੀ ਕਰਨਾ ਪੜ੍ਹ ਕੇ, ਵਿਆਹ ਹੋ ਗਿਆ, ਚੰਗਾ ਵਰ ਘਰ ਮਿਲ ਗਿਆ। ਕਿਸੇ ਚੀਜa ਦੀ ਕਮੀ ਹੈ ਤੈਨੂੰ,'' ਮੈਂ ਹੁਕਮ ਸੁਨਾਉਣ ਵਾਂਗ ਆਖਿਆ ਸੀ।
ਉਹ ਬਿਨਾਂ ਕੋਈ ਜਵਾਬ ਦਿੱਤਿਆ ਮੂੰਹ ਲਟਕਾ ਕੇ ਮੇਰੇ ਨਾਲੋਂ ਉਠ ਕੇ ਰਸੋਈ 'ਚ ਜਾ ਵੜੀ ਸੀ।
ਮੁੜ ਕਦੀ ਉਸ ਪੜ੍ਹਾਈ ਦਾ ਨਾਮ ਨਾ ਲਿਆ। ਉਪਰੋਂ-ਥਲੀ ਨੰਨ੍ਹੇ ਮਹਿਮਾਨ ਬਣ ਕੇ ਆਏ ਆਸਥਾ ਤੇ ਮਨੂੰ ਨੇ ਸਾਡੇ ਘਰ ਨੂੰ ਚਹਿਕਣ ਲਾ ਦਿੱਤਾ। ਆਸ਼ੂ ਦੀਆਂ ਜਿaੰਮੇਦਾਰੀਆਂ ਵੱਧ ਗਈਆਂ ਸਨ। ਵਧੀਆਂ ਜਿaੰਮੇਦਾਰੀਆਂ 'ਚ ਉਸ ਦੀਆਂ ਆਪਣੀਆਂ ਚਹਿਚਹਾਟਾਂ ਕਿਧਰੇ ਗੁਆਚ ਜਿਹੀਆਂ ਗਈਆਂ ਸਨ। ਪਰ ਇਹ ਸਭ ਤਾਂ ਰੂਟੀਨ ਦੀਆਂ ਗੱਲਾਂ ਹਨ। ਸਾਰੀਆਂ ਔਰਤਾਂ ਦੀ ਜਿੰaਦਗੀ ਦੀ ਰੂਟੀਨ ਲਗਭਗ ਇਹੋ ਜਿਹੀ ਹੀ ਤਾਂ ਹੁੰਦੀ ਹੈ । ਫਿਰ ਮੈਂ ਭਲਾ ਇਹ ਸਭ ਕਿਉਂ ਸੋਚ ਰਿਹਾ, ਮੈਂ ਸਿਰ ਨੂੰ ਝਟਕਾ ਜਿਹਾ ਦਿੱਤਾ।
ਪਰ ਦਿਮਾਗ ਮੁੜ-ਘਿੜ ਉਸੇ ਗੱਲ ਤੇ ਆ ਟਿਕਦਾ। ਤੇ ਫਿਰ ਤੋਂ ਸੋਚ ਉਥੇ ਜਾ ਖੜਦੀ। ਮੈਂ ਆਪਣੇ ਬਾਰੇ ਸੋਚਣ ਲੱਗਾ। ਦਫaਤਰੀ ਕੰਮ ਦਾ ਬਹਾਨਾ ਬਣਾ ਕੇ ਘਰੋਂ ਦੋ-ਦੋ ਚਾਰ-ਚਾਰ ਦਿਨ ਬਾਹਰ ਰਹਿ ਆਉਂਦਾ ਤੇ ਮੌਕਾ ਮਿਲਣ ਤੇ ਥੋੜੀ ਬਹੁਤ 'ਮਸਤੀ' ਵੀ ਕਰ ਲੈਂਦਾ। ਆਖਿਰ ਸਰਕਾਰੀ ਅਧਿਕਾਰੀ ਸਾਂ। ਪਰ ਆਸ਼ੂ ਨੂੰ ਕਦੀ ਕਿਸੀ ਕਿਸਮ ਦਾ ਸ਼ੱਕ ਨਹੀਂ ਸੀ ਹੋਣ ਦਿੱਤਾ । ਹਾਂ, ਮੇਰੇ ਘਰ ਪਰਤਣ ਤੇ ਇਕ ਅੱਧਾ ਦਿਨ ਘੁੱਟੀ ਵੱਟੀ ਜਿਹੀ ਰਹਿੰਦੀ ਸੀ। ਪਰ ਬੋਲਦੀ ਨਹੀਂ ਸੀ ਕਦੀ ਵੀ ਕੁਝ ਵੀ । ਫਿਰ ਆਪੇ ਹੀ ਨਾਰਮਲ ਹੋ ਜਾਂਦੀ। ਬਹੁਤਾ ਗੁੱਸਾ ਹੋ ਕੇ ਆਖਿਰ ਉਹਨੇ ਜਾਣਾ ਵੀ ਕਿੱਥੇ ਸੀ, ਮੇਰੇ ਵਰਗਾ ਸਰਕਾਰੀ ਅਫaਸਰ ਰੋਜa ਰੋਜa ਤਾਂ ਨਹੀਂ ਥਿਆਉਂਦਾ।
ਪਰ ਉਸ ਦੇ ਅਜਿਹਾ ਸੋਚਣ ਲਈ ਇਹ ਸਭ ਕਾਰਣ ਬਹੁਤ ਛੋਟੇ ਛੋਟੇ ਤੇ ਨਾਕਾਫaੀ ਸਨ। ਮੇਰਾ ਧਿਆਨ ਇਕ ਵਾਰ ਫਿਰ ਤੋਂ ਆਸ਼ੂ ਦੀ ਚਿੱਠੀ ਵਲ੍ਹ ਚਲਾ ਗਿਆ । ਆਖਿਰ ਮੇਰੀ ਪਤਨੀ ਅਜਿਹਾ ਕਿਉਂ ਸੋਚ ਰਹੀ ਹੈ ? ਮੈਂ ਆਪਣੇ ਆਪ ਨੂੰ ਸੁਆਲ ਕੀਤਾ।
ਆਸ਼ੂ ਨੇ ਕਦੀ ਕਿਤੇ ਜਾਣਾ ਹੁੰਦਾ ਤਾਂ ਮੈਂ ਆਪ ਨਾਲ ਲੈ ਕੇ ਜਾਂਦਾ। ਰਿਸ਼ਤੇਦਾਰੀ 'ਚ ਜਾਣਾ ਹੋਵੇ ਜਾਂ ਪੇਕਿਆਂ ਦੇ ਤੇ ਚਾਹੇ ਕਿਸੇ ਸਹੇਲੀ ਦੇ ਘਰ ਹੀ ਕਿਉਂ ਨਾ ਜਾਣਾ ਹੋਵੇ, ਮੈਂ ਹਮੇਸ਼ਾ ਉਸ ਨੂੰ ਆਪ ਨਾਲ ਲੈ ਕੇ ਜਾਂਦਾ। ਮੇਰੇ ਇਸ ਵਤੀਰੇ ਤੋਂ ਕਦੀ ਕਦੀ ਉਹ ਝੁੰਜਲਾ ਜਿਹਾ ਵੀ ਜਾਂਦੀ ਪਰ ॥ਾਹਿਰ ਤੌਰ ਤੇ ਕਦੀ ਕੁਝ ਨਾ ਕਹਿੰਦੀ।
ਉਸ ਲਈ ਘਰ ਬੈਠੀ ਲਈ ਮੈਂ ਹਰ ਤਰ੍ਹਾਂ ਦਾ ਸਮਾਨ ਖਰੀਦ ਕੇ ਲਿਆਉਂਦਾ। ਕਪੜੇ, ਗਹਿਣੇ ਇਥੋਂ ਤੱਕ ਕਿ ਮੇਕਅਪ ਦਾ ਸਾਮਾਨ ਵੀ ਮੈਂ ਆਪ ਲੈ ਕੇ ਆਉਂਦਾ। ਮੈਨੂੰ ਵਧੀਆ ਤੇ ਬ੍ਰਾਂਡਿਡ ਚੀਜaਾਂ ਪਸੰਦ ਸਨ। ਪੈਸਿਆਂ ਦੀ ਮੈਂ ਕਦੀ ਬਹੁਤੀ ਪਰਵਾਹ ਨਹੀਂ ਕੀਤੀ। ਇਕ ਦੋ ਵਾਰ ਉਸ ਨੇ ਮੇਰੀਆਂ ਲਿਆਂਦੀਆਂ ਚੀਜaਾਂ ਤੇ ਦੱਬੀ-ਘੁੱਟੀ ਸੁਰ ਵਿੱਚ ਨਾਪਸੰਦਗੀ ਜਿਹੀ ਵੀ ਜaਾਹਿਰ ਕੀਤੀ ਪਰ ਹੌਲੀ-ਹੌਲੀ ਮੇਰੀ ਉੱਚੀ ਪਸੰਦ ਉਸ ਦੀ ਪਸੰਦ ਬਣ ਗਈ ਸੀ।
ਏਨਾ ਕੁਝ ਤਾਂ ਕਰਦਾ ਮੈਂ ਉਸ ਲਈ, ਫਿਰ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਚਲ ਰਿਹਾ ।
ਹਾਂ, ਆਸ਼ੂ ਨੂੰ ਸਿਨੇਮਾ ਵੇਖਣ ਦਾ ਬਹੁਤ ਸ਼ੌਕ ਹੁੰਦਾ ਸੀ। ਪਰ ਮੈਨੂੰ ਇਹ ਦੁਨੀਆਂ ਦਾ ਸਭ ਤੋਂ ਬੋਰਿੰਗ ਕੰਮ ਲਗਦਾ । ਤਿੰਨ ਘੰਟੇ ਸਿਨੇਮਾ ਹਾਲ 'ਚ ਬੈਠਣਾ ਮੇਰੇ ਲਈ 'ਹੈਲ' ਸੀ। ਪਰ ਆਸ਼ੂ ਦਾ ਮੰਨਣਾ ਸੀ ਕਿ ਫਿਲਮ ਤਾਂ ਸਿਨੇਮਾ ਹਾਲ 'ਚ ਬੈਠ ਕੇ ਵੇਖਣ ਦਾ ਈ ਮਜaਾ ਆਉਂਦਾ । ਸ਼ੁਰੂ ਸ਼ੁਰੂ 'ਚ ਮੈਂ ਉਸ ਨਾਲ ਇਕ ਦੋ ਵਾਰ ਗਿਆ ਵੀ ਪਰ ਅਨਮਨੇ ਜਿਹੇ ਮਨ ਨਾਲ । ਫਿਰ ਮੈਂ ਉਸ ਨੂੰ ਡੀ.ਵੀ.ਡੀ. ਲਿਆ ਦਿੱਤਾ। ਪਰ ਉਸ ਡੀ.ਵੀ.ਡੀ. ਤੇ ਆਸ਼ੂ ਨੇ ਕਦੀ ਕੋਈ ਫਿਲਮ ਨਹੀਂ ਸੀ ਵੇਖੀ। ਪਰ ਮੁੜ ਕਦੀ ਉਸ ਸਿਨੇਮਾ ਜਾਣ ਬਾਰੇ ਵੀ ਨਾ ਆਖਿਆ।
ਇਕ ਗੱਲ ਤੋਂ ਮੈਂ ਉਸ ਨੂੰ ਜaਰੂਰ ਵਰਜਿਆ ਹੋਇਆ ਸੀ । ਮੈਨੂੰ ਉਸ ਦਾ ਗਲੀ ਗੁਆਂਢ ਦੀਆਂ ਔਰਤਾਂ 'ਚ ਬੈਠ ਕੇ ਗੱਪਾਂ ਮਾਰਨਾ ਬਿਲਕੁਲ ਪਸੰਦ ਨਹੀਂ ਸੀ। ਇਹ ਗਲਾਧੜ ਤੀਵੀਂਆਂ ਵੀ ਨਾ, ਐਵੇਂ ਈ ਇਕ ਦੂਜੀ ਦੇ ਮਨਾਂ 'ਚ ਤਰ੍ਹਾਂ-ਤਰ੍ਹਾਂ ਦੇ ਫਤੂਰ ਭਰਦੀਆਂ ਰਹਿੰਦੀਆਂ। ਨਾਲੇ ਘਰ 'ਚ ਬੀਜੀ ਨੇ, ਬਾਊ ਜੀ ਨੇ, ਨਿੱਕੀ ਹੈ ਫਿਰ ਬੱਚੇ ਵੀ ਤਾਂ ਹੈਗੇ ਨੇ । ਐਨਾ ਟਾਈਮ ਹੀ ਕਿੱਥੇ ਹੈ ਕਿ ਗਲੀ ਗੁਆਂਢ 'ਚ ਜਾ ਕੇ ਗੱਪਾਂ ਮਾਰੀਆਂ ਜਾਣ ।
ਪਰ ਇਹ ਸਭ ਗੱਲਾਂ ਤਾਂ ਬਹੁਤ ਨਿੱਕੀਆਂ ਨਿੱਕੀਆਂ ਸਨ। ਇਨ੍ਹਾਂ ਗੱਲਾਂ ਕਰਕੇ ਕੋਈ ਐਵੇਂ ਕਿਵੇਂ ਸੋਚ ਸਕਦਾ ਹੈ ਭਲਾ।
ਫਿਰ ਮੈਂ ਤਾਂ ਟਾਈਮ-ਬੇ-ਟਾਈਮ ਸੱਚਿਓਂ-ਝੂਠਿਓਂ ਉਸ ਨੂੰ ਯਕੀਨ ਦੁਵਾਉਣ ਦਾ ਯਤਨ ਵੀ ਕਰਦਾ ਰਹਿੰਦਾ ਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ। ਤੇ ਉਹ ਭੋਲੇ ਜਿਹੀ ਮੇਰਾ ਯਕੀਨ ਵੀ ਕਰਦੀ ਹੈ । ਉਸ ਨੇ ਤਾਂ ਕਦੀ ਪਲਟ ਕੇ ਜੁਆਬ ਵੀ ਨਹੀਂ ਦਿੱਤਾ। ਪੂਰੀ ਮੇਰੇ ਕਹਿਣੇ 'ਚ ਐ, ਮਜਾਲ ਹੈ ਕਦੀ ਕੁਸਕ ਵੀ ਜਾਵੇ। ਫਿਰ ਆਹ ਪਤਾ ਨਹੀਂ ਉਹਨੂੰ ਕੀ ਸੁੱਝੀ ।
''ਤਾਂ ਕੀ ਆਸ਼ੂ ਦੀ ਜਿੰਦਗੀ 'ਚ ਕੋਈ ਹੋਰ ਐ'' ਮੇਰੇ ਮਨ 'ਚ ਇਕਦਮ ਆਏ ਇਸ ਖਿਆਲ ਨੇ ਮੈਨੂੰ ਧੁਰ ਅੰਦਰ ਤੱਕ ਕੰਬਾ ਦਿੱਤਾ। ਨਹੀਂ, ਨਹੀਂ ਮੇਰੀ ਪਤਨੀ ਅਜਿਹਾ ਨਹੀਂ ਕਰ ਸਕਦੀ। ਉਹ ਤਾਂ ਕਿਸੇ ਦੂਜੇ ਮਰਦ ਬਾਰੇ ਸੋਚ ਵੀ ਨਹੀਂ ਸਕਦੀ। ਉਹ ਤਾਂ ਬਹੁਤ ਪਿਆਰੀ ਤੇ ਭੋਲੀ ਔਰਤ ਹੈ।
ਦੂਜੇ ਹੀ ਪਲ ਸੋਚਦਾ ਹਾਂ ਕਿ ਆਸ਼ੂ ਵੀ ਤਾਂ ਮੇਰੇ ਬਾਰੇ ਅਜਿਹਾ ਹੀ ਸੋਚਦੀ ਹੋਣੀ ਆ। ਉਹਨੂੰ ਕਿਹੜਾ ਪਤਾ ਕਿ ਮੈਂ ਬਾਹਰ ਕੀ-ਕੀ ਕਰਦਾ।
''ਪਰ ਉਹ ਅਜਿਹਾ ਕਿਉਂ ਕਰੇਗੀ ? ਕੀ ਉਹ ਮੇਰੇ ਤੋਂ ਸੰਤੁਸ਼ਟ ਨਹੀਂ ਸੀ? ਮੈਂ ਆਪਣੇ ਆਪ ਨੂੰ ਸੁਆਲ ਕੀਤਾ।
ਮੈਂ ਐਵੇਂ ਹੀ ਆਪਣੇ ਤੇ ਆਸ਼ੂ ਦੇ ਉਹਨਾਂ 'ਨਿੱਜੀ ਪਲਾਂ' ਬਾਰੇ ਸੋਚਣ ਲੱਗ ਪਿਆ। 'ਨਹੀਂ, ਉਸ ਦੇ ਕਿਸੇ ਵੀ ਹਾਵ ਭਾਵ ਤੋਂ ਕਦੀ ਇਹ ॥ਾਹਰ ਨਹੀਂ ਹੋਇਆ ਕਿ ਉਸ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਹੈ,'' ਮੇਰੇ ਮਨ ਨੇ ਹਾਮੀ ਭਰੀ ਸੀ।
ਉਹਨੇ ਤਾਂ ਕਦੀ ਵੀ ਕੁਝ ਵੀ ਨਹੀਂ ਸੀ ਕਿਹਾ, ਹਮੇਸ਼ਾ ਮੇਰੀ ਲੋੜ ਮੁਤਾਬਿਕ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੀ ਸੀ ਤੇ ਨਾ ਹੀ ਮੈਂ ਕਦੀ ਉਸ ਨੂੰ ਪੁੱਛਣ ਦੀ ਕੋਈ ਲੋੜ ਸਮਝੀ ਸੀ। ਤੀਵੀਆਂ ਨੂੰ ਭਲਾ ਇਹੋ ਜਿਹੀਆਂ ਗੱਲਾਂ ਪੁੱਛ ਕੇ ਐਵੇਂ ਕੀ ਭੂਏ ਚੜ੍ਹਾਉਣਾ ਹੋਇਆ। ਸਭ ਕੁਝ ਠੀਕ ਠਾਕ ਹੀ ਤਾਂ ਚੱਲ ਰਿਹਾ ਸੀ।
ਦਿਮਾਗ ਤੇ ਥੋੜਾ ਹੋਰ ਜੋaਰ ਪਾਇਆ, ਮੈਨੂੰ ਕਮਲ ਇੰਦਰ ਦਾ ਖਿਆਲ ਪਤਾ ਨਹੀਂ ਕਿਥੋਂ ਆ ਗਿਆ। ਕੁਆਰੇ ਹੁੰਦਿਆਂ ਆਸ਼ੂ ਕਮਲ ਇੰਦਰ ਕੋਲੋਂ ਸਿਤਾਰ ਸਿੱਖਣ ਜਾਂਦੀ ਹੁੰਦੀ ਸੀ। ਮੰਗਣੀ ਹੁੰਦਿਆਂ ਈ ਮੈਂ ਉਸ ਦੇ ਘਰ ਸੁਨੇਹਾ ਭਿਜਵਾ ਦਿੱਤਾ ਸੀ ਕਿ ਮੈਨੂੰ ਇਹ ਗਾਣੇ ਬਜਾਣੇ ਪਸੰਦ ਨਹੀਂ। ਇਹ ਬੰਦ ਕਰਵਾ ਦਿਉ। ਵਿਆਹ ਤੋਂ ਬਾਅਦ ਇਕ ਅੱਧੀ ਵਾਰੀ ਕਮਲਇੰਦਰ ਦਾ ਨਾਮ ਆਸ਼ੂ ਦੀ ਜੁਬਾਨ ਤੇ ਆਇਆ ਤਾਂ ਉਸ ਦੇ ਚਿਹਰੇ ਤੇ ਆਇਆ ਨੂਰ ਜਿਹਾ ਵੇਖ ਮੈਨੂੰ ਚਿੜ ਹੋਈ ਸੀ। ਮੇਰੀ ਮਨੋਸਥਿਤੀ ਨੂੰ ਉਸ ਨੇ ਭਾਂਪ ਲਿਆ ਸੀ। ਮੁੜ ਕਦੀ ਉਸ ਕਮਲਇੰਦਰ ਤਾਂ ਕੀ, ਸਿਤਾਰ, ਹਰਮੋਨੀਅਮ, ਤਬਲੇ ਤੱਕ ਦਾ ਵੀ ਨਾਮ ਨਹੀਂ ਸੀ ਲਿਆ।
ਪਰ ਇਹ ਸਭ ਗੱਲਾਂ ਤਾਂ ਹੁਣ ਬਹੁਤ ਪਿੱਛੇ ਛੁੱਟ ਚੁੱਕੀਆਂ ਸਨ। ਇਨ੍ਹਾਂ ਦਾ ਹੁਣ ਕੋਈ ਮਹੱਤਵ ਨਹੀਂ ਸੀ ਰਹਿ ਗਿਆ। ਜਿaੰਦਗੀ ਚੰਗੀ ਭਲੀ ਚਾਲੇ ਪਈ ਹੋਈ ਸੀ। ਮੈਂ ਸਿਰ ਨੂੰ ਹਲਕਾ ਜਿਹਾ ਝਟਕਾ ਦਿੱਤਾ।
ਮੇਰਾ ਸਿਰ ਭਾਰਾ ਭਾਰਾ ਜਿਹਾ ਹੋ ਗਿਆ ਸੀ। ਦਫaਤਰ 'ਚ ਪਈਆਂ ਸਰਕਾਰੀ ਜਿਹੀਆਂ ਚੀਜaਾਂ ਤੇ ਇਕ ਸਰਸਰੀ ਜਿਹੀ ਨਿਗਾਹ ਮਾਰ ਕੇ ਆਪਣਾ ਧਿਆਨ ਵੰਡਾਉਣ ਦੀ ਨਾਕਾਮ ਜਿਹੀ ਕੋਸ਼ਿਸ਼ ਕਰਦਾ। ਪਰ ਸੁਰਤ ਮੁੜ-ਮੁੜ, ਉਥੇ ਹੀ ਪਹੁੰਚ ਜਾਂਦੀ। ਮੈਂ ਆਸ਼ੂ ਦੇ ਪਿਛਲੇ ਕੁਝ ਸਮੇਂ ਦੇ ਬਿਹੇਵੀਅਰ ਬਾਰੇ ਸੋਚਣ ਲਗਦਾ। ਉਹਦੇ ਵਿਹਾਰ 'ਚ ਅਚਾਨਕ ਕੋਈ ਵੱਡੀ ਤਬਦੀਲੀ ਨਹੀਂ ਸੀ ਆਈ। ਪਰ ਹਾਂ ਛੋਟੀਆਂ ਛੋਟੀਆਂ ਗੱਲਾਂ ਮੈਂ ॥ਰੂਰ ਵੇਖੀਆਂ ਸਨ। ਪਰ ਉਹ ਗੱਲਾਂ ਜਿaਆਦਾ ਨੋਟ ਕਰਨ ਵਾਲੀਆਂ ਮੈਨੂੰ ਨਾ ਲੱਗੀਆਂ। ਜਿਵੇਂ ਸ਼ੁਰੂ ਸ਼ੁਰੂ 'ਚ ਉਸ ਨੂੰ ਗਹਿਣੇ ਪਹਿਨਣ ਦਾ ਬਹੁਤ ਸ਼ੌਕ ਸੀ ਪਰ ਹੋਲੀ-ਹੋਲੀ ਉਸਨੇ ਗਹਿਣੇ ਉਤਾਰ ਕੇ ਲਾਕਰ 'ਚ ਰਖਵਾ ਦਿੱਤੇ ਸਨ। ਮੈਨੂੰ ਉਸ ਦੇ ਪੈਰੀਂ ਪਾਈਆਂ ਝਾਂਜਰਾਂ ਦੀ ਛਣ-ਛਣ ਚੰਗੀ ਲੱਗਦੀ ਸੀ ਪਰ ਉਸਨੇ ਉਹ ਵੀ ਉਤਾਰ ਦਿੱਤੀਆਂ ਸਨ ਤੇ ਮੁੜ ਕਦੀ ਨਾ ਪਹਿਨੀਆਂ।
ਪਹਿਲਾਂ ਪਹਿਲਾਂ ਉਹ ਹਰ ਤਰ੍ਹਾਂ ਦੇ ਵਰਤ ਵਗੈਰਾ ਰੱਖਦੀ ਹੁੰਦੀ ਸੀ ਪਰ ਹੌਲੀ-ਹੌਲੀ ਉਸ ਨੇ ਉਹ ਸਭ ਵੀ ਛੱਡ ਦਿੱਤੇ ਸਨ। ਬੀਜੀ ਨੇ ਥੋੜਾ ਬਹੁਤ ਇਤਰਾਜa ਕੀਤਾ ਸੀ ਤੇ ਮੈਨੂੰ ਵੀ ਕੋਈ ਬਹੁਤਾ ਚੰਗਾ ਨਹੀਂ ਸੀ ਲੱਗਾ। ਮੈਨੂੰ ਉਸ ਦਾ ਸਵੇਰੇ ਸਵੇਰੇ ਨ੍ਹਾ ਧੋ ਕੇ ਪੂਜਾ ਕਰਨਾ ਚੰਗਾ ਲੱਗਦਾ ਸੀ। ਪਾਠ ਪੂਜਾ ਤਾਂ ਉਹ ਹੁਣ ਵੀ ਕਰਦੀ ਸੀ ਪਰ ਆਪਣੀ ਮਰਜੀ ਨਾਲ। ਬਹੁਤੀਆਂ ਗੱਲਾਂ ਵੀ ਉਹ ਨਹੀਂ ਸੀ ਕਰਦੀ। ਪਰ ਘਰ ਦੇ ਰੂਟੀਨ ਦੇ ਕੰਮ ਉਹ ਸਾਰੇ ਕਰਦੀ ਸੀ। ਬੀਜੀ ਬਾਊ ਜੀ ਦਾ ਖਿਆਲ ਰੱਖਦੀ, ਬੱਚਿਆਂ ਨੂੰ ਹੋਮ ਵਰਕ ਕਰਵਾਉਂਦੀ ਹੋਰ ਆਏ ਗਏ ਦਾ ਵੀ ਬਣਦਾ-ਤਣਦਾ ਮਾਣ-ਤਾਣ ਕਰਦੀ। ਪਰ ਆਸ਼ੂ ਦਾ ਇੰਝ ਸੋਚਣਾ ਆਖਿਰ ਮੇਰੀ ਸਮਝ ਤੋਂ ਪਰੇ ਸੀ।
'ਸਰ ਚਾਹ,' ਸੇਵਕ ਰਾਮ ਨੇ ਤਸ਼ਤਰੀ 'ਚ ਰੱਖਿਆ ਚਾਹ ਦਾ ਕੱਪ ਮੇਰੇ ਸਾਹਮਣੇ ਲਿਆ ਕੇ ਰੱਖਿਆ ਤਾਂ ਮੈਂ ਆਪਣੇ ਆਪੇ 'ਚ ਪਰਤਿਆ।
ਇਕ ਵਾਰ ਫਿਰ ਤੋਂ ਆਸ਼ੂ ਦੀ ਚਿੱਠੀ ਕੱਢ ਕੇ ਪੜ੍ਹਨੀ ਸ਼ੁਰੂ ਕੀਤੀ। ਚਿੱਠੀ ਪੜ੍ਹ ਮੈਂ ਫਿਰ ਤੋਂ ਬੇਚੈਨ ਹੋ ਗਿਆ।
ਜੇ ਭਲਾਂ ਮੈਂ ਇਕ ਮਿੰਟ ਲਈ ਆਸ਼ੂ ਦੀ ਇਸ ਫਰਮਾਇਸ਼ ਨੂੰ ਮੰਨ ਵੀ ਲਵਾਂ ਤਾਂ ਉਹ ਇਹ ਕਿਉਂ ਕਹਿ ਰਹੀ ਹੈ ਕਿ ਮੈਂ ਉਸ ਤੋਂ ਇਸ ਬਾਬਤ ਉਮਰ ਭਰ ਕੁਝ ਨਾ ਪੁੱਛਾਂ। ਇਸ ਗੱਲ ਦਾ ਤਾਂ ਖਿਆਲ ਹੀ ਬਹੁਤ ਤਕਲੀਫ ਦੇਹ ਸੀ। ਇਹ ਗੱਲ ਸਾਰੀ ਉਮਰ ਮੇਰੇ ਸੀਨੇ 'ਚ ਨਸ਼ਤਰ ਬਣ ਕੇ ਖੁੱਭੀ ਰਹੇਗੀ। ਦੀਵਾਰ ਘੜੀ ਨੇ ਟਨ-ਟਨ ਕਰਕੇ ਪੰਜ ਵੱਜਣ ਦਾ ਅਹਿਸਾਸ ਕਰਵਾਇਆ। ਸਾਹਮਣੇ ਟੇਬਲ ਤੇ ਪਈ ਚਾਹ ਕਦੋਂ ਦੀ ਠੰਡੀ ਹੋ ਚੁੱਕੀ ਸੀ।
ਦਫaਤਰੋਂ ਛੁੱਟੀ ਕਰ ਮੈਂ ਅਨਮਨੇ ਮਨ ਨਾਲ ਕਾਰ ਬਾ॥ਾਰ ਵੱਲ ਨੂੰ ਘੁਮਾ ਲਈ। ਨਿੱਕਾ ਮੋਟਾ ਸਮਾਨ ਖਰੀਦ ਕੇ ਮੈਂ ਸੋਚਾਂ 'ਚ ਡੁੱਬਾ ਘਰ ਪਹੁੰਚਿਆ ।
ਗੇਟ ਆਸ਼ੂ ਨੇ ਖੋਲਿਆ। ਅਕਸਰ ਗੇਟ ਬਾਊ ਜੀ ਖੋਲਦੇ ਸਨ, ਤਾਂ ਮੈਨੂੰ ਅਚਾਨਕ ਯਾਦ ਆਇਆ ਕਿ ਬੀਜੀ ਬਾਊ ਜੀ ਤਾਂ ਕਲ ਦੇ ਅੰਬਾਲੇ ਚਾਚਾ ਜੀ ਹੋਰਾਂ ਕੋਲ ਗਏ ਹੋਏ ਨੇ। ਆਸ਼ੂ ਮੇਰਾ ਬਰੀਫਕੇਸ ਤੇ ਹੋਰ ਸਮਾਨ ਪਕੜ ਕੇ ਅੰਦਰ ਚਲੇ ਗਈ। ਮੈਂ ਲਾਬੀ 'ਚ ਪਏ ਸੋਫaੇ ਤੇ ਬੈਠ ਟਾਈ ਦੀ ਨਾਟ ਨੂੰ ਢਿੱਲਾ ਕਰਕੇ ਰਿਲੈਕਸ ਜਿਹਾ ਹੋ ਗਿਆ। ਆਸ਼ੂ ਪਾਣੀ ਲੈ ਕੇ ਆਈ ਤਾਂ ਉਸ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਵੇਖ ਮੈਂ ਵੀ ਜaਬਰਦਸਤੀ ਮੁਸਕਰਾਉਣ ਦੀ ਕੋਸ਼ਿਸ਼ ਕੀਤੀ।
''ਬੱਚੇ ਕਿਧਰ ਗਏ ?''
''ਨਿੱਕੀ ਨਾਲ ਪਾਰਕ 'ਚ ਗਏ ਨੇ,'' ਉਹ ਮੇਰੇ ਨਾਲ ਈ ਸੋਫੇ ਤੇ ਬੈਠ ਮੇਰੇ ਮੋਢੇ ਨਾਲ ਲੱਗ ਕੇ ਕੁਝ ਗੁਣਗੁਣਾਉਣ ਲੱਗੀ। ਮੈਂ ਪਤਾ ਨਹੀਂ ਕਿਉਂ ਉਸ ਤੋਂ ਨਜaਰਾਂ ਬਚਾਉਣ ਦੀ ਕੋਸ਼ਿਸ਼ 'ਚ ਸਾਂ।
'ਮੇਰਾ ਗਿਫਟ' ਆਸ਼ੂ ਨੇ ਲਾਡ ਜਿਹੇ ਨਾਲ ਪੁੱਛਿਆ। ਮੈਂ ਉਠ ਕੇ ਕਮਰੇ 'ਚ ਗਿਆ ਤੇ ਬਰੀਫa ਕੇਸ ਚੋਂ ਇਕ ਖੂaਬਸੂਰਤ ਡੱਬੀ ਕੱਢ ਕੇ ਲੈ ਆਇਆ । ਡੱਬੀ ਖੋਲ ਕੇ ਉਹਦੇ ਵਿੱਚੋਂ ਲਾਲ ਰੰਗ ਦਾ ਇਕ ਤਹਿ ਕੀਤਾ ਕਾਗਜa ਕੱਢ ਕੇ ਮੈਂ ਆਪਣੀ ਤਲੀ ਤੇ ਰੱਖ ਆਸ਼ੂ ਦੇ ਅੱਗੇ ਕਰ ਦਿੱਤਾ।
''ਊਂ-ਹੂੰਅ, ਮੇਰੀ ਚਿੱਠੀ ਵਾਲਾ ਗਿਫaਟ,'' ਆਸ਼ੂ ਨੇ ਲਾਲ ਕਾਗਜa ਨੂੰ ਮੇਰੀ ਮੁੱਠੀ ਵਿੱਚ ਘੁੱਟਦਿਆਂ ਕਿਹਾ। ਇਕ ਪਲ ਲਈ ਮੈਂ ਸਕਪਕਾ ਜਿਹਾ ਗਿਆ, ਪਰ ਜਲਦੀ ਹੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ।
''ਲੈ ਹੈਂਅ ਕਮਲੀ ਨਾ ਹੋਵੇ ਤਾਂ, ਇਹ ਕਿਹੋ ਜਿਹੀ ਮੰਗ ਸੀ ਤੇਰੀ, ਇਵੇਂ ਵੀ ਹੁੰਦਾ ਕਦੀ ?'' ਮੈਂ ਉਸ ਨੂੰ ਆਪਣੇ ਨਾਲ ਲਾਉਂਦਿਆ ਕਿਹਾ। ਇਹ ਢਾਈ ਲਫaਜ ਬੋਲਣ ਲਈ ਮੈਨੂੰ ਆਪਣੀ ਸਾਰੀ ਸ਼ਕਤੀ ਦਾ ਇਸਤੇਮਾਲ ਕਰਨਾ ਪਿਆ ਸੀ।
''ਮੈ ਤਾਂ ਸੱਚੀ ਮੁੱਚੀ ਕਮਲੀ ਹੀ ਹਾਂ ਜੋ ਇਹੋ ਜਿਹੇ ਤੋਹਫaੇ ਦੀ ਤੁਹਾਡੇ ਤੋਂ ਉਮੀਦ ਕਰ ਬੈਠੀ'' ਇਹ ਲਫaਜ ਆਸ਼ੂ ਦੇ ਮੂੰਹੋ ਨਹੀਂ ਸਨ ਨਿਕਲੇ ਬਲਕਿ ਮੈਨੂੰ ਉਸਦੇ ਚਿਹਰੇ ਤੇ ਉਕਰੇ ਹੋਏ ਨਜaਰ ਆ ਰਹੇ ਸਨ। ਉਹ ਤਾਂ ਚਿਹਰੇ ਤੇ ਮੁਸਕਰਾਹਟ ਲਪੇਟੀ ਮੇਰੇ ਵੱਲ ਵੇਖ ਰਹੀ ਸੀ, ਚੁਪ-ਚਾਪ। ਮੇਰਾ ਜੀਅ ਕਰ ਰਿਹਾ ਸੀ ਕਿ ਉਹ ਕੁੱਝ ਬੋਲੇ, ਕੋਈ ਨਿੱਕੀ ਜਿਹੀ ਚੁੱਭਵੀਂ ਗੱਲ ਕਰੇ ਤਾਂ ਮੈਂ ਉੱਚੀ ਉੱਚੀ ਬੋਲ ਕੇ ਆਪਣਾ ਸਾਰਾ ਗੁੱਭ-ਗੁਭਾਟ ਕੱਢ ਕੇ ਹਲਕਾ ਹੋ ਲਵਾਂ। ਪਰ ਉਹ ਕੁੱਝ ਵੀ ਨਹੀਂ ਸੀ ਬੋਲੀ। ਮੈਨੂੰ ਉਸ ਦੀ ਚੁੱਪ ਤੋਂ ਖਿਝ ਆ ਰਹੀ ਸੀ ਪਰ ਮੈਂ ਜaਾਹਰ ਨਾ ਕੀਤੀ।
ਮੈਂ ਫਿਰ ਤੋਂ ਮੁੱਠੀ ਖੋਲ ਕੇ ਲਾਲ ਰੰਗ ਦੇ ਕਾਗਜa ਨੂੰ ਖੋਲ ਕੇ ਆਸ਼ੂ ਦੇ ਸਾਹਮਣੇ ਕੀਤਾ। ਇਕ ਬਹੁਤ ਪਿਆਰੀ ਨਿੱਕੀ ਜਿਹੀ ਸੋਨੇ ਦੀ ਨੱਥ ਜਿਸ ਵਿੱਚ ਹੀਰੇ ਦੀ ਇਕ ਕਣੀ ਜੜੀ ਹੋਈ ਸੀ, ਮੇਰੀ ਹਥੇਲੀ ਤੇ ਪਈ ਚਮਕਾਂ ਮਾਰ ਰਹੀ ਸੀ।
''ਕਿਵੇਂ ਦੀ ਲੱਗੀ ?'' ਮੈਂ ਲਫaਜਾਂ ਤੇ ਪਿਆਰ ਦੀ ਚਾਸ਼ਣੀ ਚੜ੍ਹਾ ਕੇ ਪੁੱਛਿਆ।
''ਬਹੁਤ ਸੋਹਣੀ ਹੈ'' ਆਸ਼ੂ ਨੇ ਸਹਿਜ ਜਿਹਾ ਜੁਆਬ ਦਿੱਤਾ।
''ਪਾ ਕੇ ਵਿਖਾ ਨਾ''
''ਨਹੀਂ ਪਾ ਸਕਦੀ''
''ਕਿਉਂ ? ''
''ਤੁਸੀਂ ਤਾਂ ਸ਼ਾਇਦ ਪਿਛਲੇ ਲੰਮੇ ਸਮੇਂ ਤੋਂ ਮੇਰੇ ਵੱਲ ਗੌਰ ਨਾਲ ਤੱਕਿਆ ਵੀ ਨਹੀਂ। ਮੈਂ ਤਾਂ ਆਪਣੇ ਨੱਕ ਵਿੱਚ ਪਾਇਆ ਕੋਕਾ ਵੀ ਬਹੁਤ ਪਹਿਲਾਂ ਦਾ ਉਤਾਰ ਦਿੱਤਾ ਹੋਇਆ ਹੈ । ਹੁਣ ਤਾਂ ਬੜੇ ਚਿਰਾਂ ਤੋਂ ਮੇਰੇ ਨੱਕ ਵਿਚਲਾ ਛੇਦ ਵੀ ਬੰਦ ਹੋ ਗਿਆ ਹੋਇਆ।
ਵੈਸੇ ਇਸ ਖੂਬਸੂਰਤ ਤੋਹਫੇ ਲਈ ਸ਼ੁਕਰੀਆ। ਨੱਥ ਨੂੰ ਲਾਲ ਕਾਗਜa 'ਚ ਲਪੇਟ ਕੇ ਡੱਬੀ 'ਚ ਬੰਦ ਕਰਕੇ ਮੇਰੇ ਹੱਥ 'ਚ ਫੜਾ ਆਸ਼ੂ ਉੱਠ ਖੜੋਤੀ।
''ਤੁਸੀਂ ਇਸ ਨੂੰ ਸੰਭਾਲ ਕੇ ਲਾਕਰ 'ਚ ਰੱਖ ਦਿਉ ਬਾਕੀ ਗਹਿਣਿਆਂ ਦੇ ਨਾਲ । ਮੈਂ ਚਾਹ ਬਣਾ ਕੇ ਲਿਆਈ।
ਆਸ਼ੂ ਦੇ ਚਿਹਰੇ ਤੇ ਫੈਲੀ ਹਲਕੀ ਮੁਸਕਰਾਹਟ ਦੇ ਪਿਛੇ ਇਕ ਦ੍ਰਿੜਤਾ ਜਿਹੀ ਤੱਕ ਕੇ ਮੈਂ ਫਿਰ ਤੋਂ ਬੇਚੈਨ ਜਿਹਾ ਹੋ ਗਿਆ। ਆਸ਼ੂ ਸਧਵੇਂ ਜਿਹੇ ਕਦਮਾਂ ਨਾਲ ਰਸੋਈ 'ਚ ਚਲੀ ਗਈ । ਉਸ ਦੇ ਜਾਣ ਪਿੱਛੋਂ ਮੈਂ ਜੇਬ 'ਚੋਂ ਉਹ ਚਿੱਠੀ ਕੱਢ ਕੇ ਫਿਰ ਤੋਂ ਪੜ੍ਹਨੀ ਸ਼ੁਰੂ ਕੀਤੀ।
''ਅੱਜ ਆਪਣੇ ਜਨਮ ਦਿਨ ਦੇ ਤੋਹਫੇ ਦੇ ਤੌਰ ਤੇ ਜੋ ਮੈਂ ਤੁਹਾਡੇ ਤੋਂ ਮੰਗਣ ਜਾ ਰਹੀ ਹਾਂ, ਮੇਰੀ ਇਸ ਮੰਗ ਨੂੰ ਪਤਾ ਨਹੀਂ ਤੁਸੀਂ ਕਿਵੇਂ ਸਮਝੋਗੇ। ਮੈਂ ਤੁਹਾਡੇ ਤੋਂ ਸਿਰਫ ਇਕ ਅਜਿਹੇ ਦਿਨ ਦੀ ਮੰਗ ਕਰਦੀ ਹਾਂ ਜਿਸ ਦਿਨ ਮੈਂ ਨਾਂ ਤੁਹਾਡੀ ਪਤਨੀ ਹੋਵਾਂ, ਨਾਂ ਕਿਸੇ ਦੀ ਮਾਂ ਹੋਵਾਂ ਨਾਂ ਕਿਸੇ ਦੀ ਬੇਟੀ ਤੇ ਬਹੂ ਹੋਵਾਂ ਤੇ ਨਾਂ ਕੁਝ ਹੋਰ। ਉਸ ਇਕ ਦਿਨ ਮੈਂ ਸਿਰਫa ਮੈਂ ਹੋਵਾਂ, ਸਿਰਫ ਮੈਂ, ਆਸ਼ੂ। ਉਹ ਸਾਰਾ ਦਿਨ ਮੈਂ ਕਿਥੇ, ਕਿਸ ਨਾਲ ਤੇ ਕਿਵੇਂ ਗੁਜਾਰਿਆ, ਤੁਸੀਂ ਇਸ ਗੱਲ ਦੀ ਜਾਣਕਾਰੀ ਮੈਥੋਂ ਸਾਰੀ ਜਿੰਦਗੀ 'ਚ ਕਦੇ ਨਹੀਂ ਮੰਗੋਗੇ, ਕਦੀ ਵੀ ਨਹੀਂ।''
ਹੂੰਅ ! ਮੇਰੇ ਅੰਦਰ ਬੈਠੇ ਪਤੀ ਨੇ ਫੁੰਕਾਰਾ ਜਿਹਾ ਮਾਰਿਆ। ਪਰ ਮੈਨੂੰ ਆਪਣੀ ਉਸ ਠੁੱਸ ਜਿਹੀ 'ਹੂੰਅ' ਤੇ ਅੰਦਰੋ ਅੰਦਰੀ ਆਪ ਹੀ ਹਾਸਾ ਜਿਹਾ ਆ ਗਿਆ। ਮੈਂ ਚਿੱਠੀ ਨੂੰ ਮੁੱਠੀ 'ਚ ਘੁੱਟ ਕੇ ਹੌਲੀ ਹੌਲੀ ਮਸਲਨਾ ਸ਼ੁਰੂ ਕਰ ਦਿੱਤਾ।

ਤ੍ਰਿਪਤਾ ਕੇ ਸਿੰਘ








Thanks for Reading this. Like us on Facebook https://www.facebook.com/shivbatalvi and Subscribe to stay in touch.