Showing posts with label ਕਵਿਤਾਵਾਂ. Show all posts
Showing posts with label ਕਵਿਤਾਵਾਂ. Show all posts

7.4.20

ਮਾਂ ਬਿਨ ਪਿਤਾ

ਮਾਂ ਬਿਨ ਪਿਤਾ
ਖ਼ਾਲੀ ਖ਼ਾਲੀ‌ ਅੱਖਾਂ ਨਾਲ ਪਿਤਾ ਦੇਖਦਾ ਹੈ
ਮਾਂ ਬਿਨ ਖ਼ਾਲੀ ਕਮਰਾ
ਕਮਰੇ ਦੀ ਖ਼ਾਲੀ ਥਾਂ 'ਚੋਂ ਦਿਸਦੀ ਹੈ ਉਸਨੂੰ
ਇਕ ਹੋਰ ਥਾਂ
ਜਿੱਥੇ ਮਾਂ ਦੇਖਿਆ ਕਰਦੀ ਸੀ
ਮਾਂ ਦੇ ਖ਼ਾਲੀ ਥਾਂ 'ਚ ਦੇਖਣ ਨੂੰ
ਦੇਖ ਰਿਹਾ ਪਿਤਾ
ਉਹ ਮਾਂ ਦੀ ਐਨਕ ਤੇ ਸਲਾਈਆਂ ਸਾਂਭਦਾ ਕਹਿੰਦਾ-
-ਮੇਰੇ ਕਮਰੇ 'ਚੋਂ ਉਸਦੀ ਤਸਵੀਰ ਚੁੱਕ ਲਓ
ਕਮਰਾ ਭਰਿਆ ਰਹਿਣ ਦਿਓ
ਉਹਦੀਆਂ ਖ਼ਾਲੀ ਅੱਖਾਂ ਨਾਲ
..... ਭੁਪਿੰਦਰ ਪ੍ਰੀਤ



ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

( ਮਾਂ ਦਾ ਸੰਦੂਕ)

( ਮਾਂ ਦਾ ਸੰਦੂਕ)
ਮਾਂ ਦਾ ਸੰਦੂਕ ਭਰਿਆ ਹੋਇਆ ਹੈ
ਉਹਦੇ ਹੱਥੀਂ ਕੱਤੀਆਂ ਬੁਣੀਆਂ
ਦਰੀਆਂ ਚੁਤਹੀਆਂ ਰਜਾਈਆਂ ‌ਨਾਲ
ਤੇ ਤਹਿ ਲਾ ਕੇ ਰੱਖੇ ਲੀੜੇ ਪਏ ਹਨ
ਤਹਿਆਂ ਵਿਚ ਟਾਹਲੀ ਤੇ ਮੇਖਾਂ ਦੇ ਜੰਗਾਲ ਦੀ
ਮਹਿਕ ਲੰਮੀ ਪਈ ਹੈ
ਮਾਂ ਜਦ ਸੰਦੂਕ ਤੋਂ ਓਹਲੇ ਹੁੰਦੀ ਹੈ
ਤਾਂ ਵਿਚ ਪਈਆਂ ਸ਼ੈਆਂ ਗੱਲਾਂ ਕਰਨ ਲਗਦੀਆਂ ਹਨ
ਮਾਂ ਦੀਆਂ
ਮਾਂ ਦੇ ਨਿਆਣਿਆਂ ਦੀਆਂ
ਸਾਡੀ ਪਿੱਠ ਸੁਣਦੀ ਹੈ
ਮਾਂ ਦਾ ਸੂਟ ਚੁੱਪ ਰਹਿੰਦਾ ਹੈ
ਜਿਹੜਾ ਉਹਨੇ ਆਪਣੇ ਆਖ਼ਰੀ ਸਫ਼ਰ ਲਈ ਸਾਂਭ ਕੇ ਰੱਖਿਆ ਹੈ
ਇਹਨੂੰ ‌ਦੇਖ ਕੇ‌ ਮੇਰੀ ਫ਼ਰਾਕ ਦਾ‌ ਦਿਲ ਥੋੜ੍ਹਾ ਹੁੰਦਾ ਹੈ
ਮਾਂ ਕਹਿੰਦੀ ਹੈ -
ਜੇ ਮੈਂ ਨਾ ਹੋਈ ਪੁੱਤ
ਇਹ ਆਪਣੇ ਮੁੰਡੇ ਨੂੰ ਪਾਉਣਾ ਨਾ ਭੁੱਲੀਂ
ਵਿਚ ਗੱਠੜੀ ਪਈ ਹੈ
ਜਿਹਨੂੰ ਮਾਂ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੀ
ਮਾਂ ਦਾ ਸੰਦੂਕ ਕਿੱਥੇ ਹੈ
ਹੁਣੇ ਈ ਇਥੇ ਪਿਆ ਸੀ
-------ਅਮਰਜੀਤ ਚੰਦਨ




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

11.1.15

ਕੁਲਦੀਪ ਸ਼ਰਮਾ -ਕਵਿਤਾ

ਕੁਲਦੀਪ ਸ਼ਰਮਾ ਜੀ ਨੇ ਆਪਣੀ ਕਵਿਤਾ  ਸਾਨੂੰ " Contact us " ਰਾਹੀਂ   ਭੇਜੀ  ....

ਸ਼ੁਕਰੀਆ ਕੁਲਦੀਪ ਜੀ 

ਕਵਿਤਾ


ਵਕ਼ਤ ਦਾ ਚੱਕਾ ਘੁਮ ਰਿਹਾ ,
ਇਹਦੇ ਵਿੱਚ ਬੰਦਾ ਗੁਮ ਰਿਹਾ,
ਰਿਸ਼ਤੇ ਸਭ ਛੋਟੇ ਹੋ ਗਏ ਨੇ,
ਪੈਸੇ ਦੇ ਤਲਵੇ ਚੁੰਮ ਰਿਹਾ,
ਵਕ਼ਤ ਦਾ ਚੱਕਾ ਘੁਮ ਰਿਹਾ...........
ਝੂਠ ਦੀ ਜੈ-ਜੈ ਕਾਰ ਹੋਈ,
ਨਸ਼ੇ ਦੀ ਬੇੜੀ ਪਾਰ ਹੋਈ,
ਨਹੀ ਫਰਿਆਦ ਕੋਈ ਸੁਨ ਰਿਹਾ,
ਵਕ਼ਤ ਦਾ ਚੱਕਾ ਘੁਮ ਰਿਹਾ ..........
ਲੀਡਰੀ ਹੀ ਬਦਕਾਰ ਹੋਈ ,
ਸਿਆਸਤ ਸ਼ਰਮਸਾਰ ਹੋਈ,
ਸ਼ਰੀਫ਼ ਲੁੱਚੇ ਨੂੰ ਚੁਣ ਰਿਹਾ ,
ਵਕ਼ਤ ਦਾ ਚੱਕਾ ਘੁਮ ਰਿਹਾ ........
ਦੁਰਯੋਧਨ ਰਾਜ ਪਏ ਕਰਦੇ ਨੇ,
ਯੁਧਿਸ਼ਠਰ ਭੁੱਖੇ ਮਰਦੇ ਨੇ ,
ਪਿਤਾਮਾ ਚੁੱਪ-ਚਾਪ ਸੁਨ ਰਿਹਾ ,
ਵਕ਼ਤ ਦਾ ਚੱਕਾ ਘੁਮ ਰਿਹਾ...........
ਅੱਜ ਦੇ "ਮਹਾਂਪੁਰਸ਼" ਨੇ ਜੋ,
ਮਲਿਕ ਭਾਗੋ ਦੇ ਚਮਚੇ ਨੇ,
ਭਾਈ ਲਾਲੋ ਗੁੰਮਸੁਮ ਪਿਆ.
ਵਕ਼ਤ ਦਾ ਚੱਕਾ ਘੁਮ ਰਿਹਾ.........
ਵਕ਼ਤ ਕੰਬਖਤ ਬੜਾ ਯਾਰੋ,
ਮਾੜੇ ਨੂੰ ਹੋਰ ਨਾ ਹੁਣ ਮਾਰੋ,
ਉੱਪਰ ਬੈਠਾ ਉਹ ਸੁਣ ਰਿਹਾ,
ਵਕ਼ਤ ਦਾ ਚੱਕਾ ਘੁਮ ਰਿਹਾ.........
Kuldeep Sharma 08-06-2014



ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

21.9.14

ਪਿਘਲਦੀ ਚਾਂਦੀ ਵਹੇ - ਲਾਲ ਸਿੰਘ ਦਿਲ

ਪਿਘਲਦੀ ਚਾਂਦੀ ਵਹੇ - ਲਾਲ ਸਿੰਘ ਦਿਲ

ਪਿਘਲਦੀ ਚਾਂਦੀ ਵਹੇ, ਪਾਣੀ ਨਹੀਂ
ਇਹ ਫੁਆਰੇ ਪਿਆਸ ਦੇ ਹਾਣੀ ਨਹੀਂ

ਤੁਰ ਗਿਆ ਕੋਈ ਦਿਲ ‘ਚ ਲੈ ਕੇ ਸਾਦਗੀ
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ

ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ
ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ

ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ
ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ

ਸਿਰ ਬਿਨਾ ਤੁਰਦੇ ਰਹੇ ਸੰਗਰਾਮੀਏ
ਕੀ ਐ ‘ਦਿਲ’ ! ਜੇ ਹਮਸਫਰ ਹਾਣੀ ਨਹੀਂ

................................. ਲਾਲ ਸਿੰਘ ਦਿਲ


ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

ਹੌਲ਼ੀ ਹੌਲ਼ੀ ਮਰਨਾ... ਪਾਬਲੋ ਨੇਰੂਦਾ


ਹੌਲ਼ੀ ਹੌਲ਼ੀ ਮਰਨਾ... ਪਾਬਲੋ ਨੇਰੂਦਾ

ਉਹ ਜੋ
ਆਦਤ ਦਾ ਗੁਲਾਮ ਬਣ ਜਾਂਦਾ ਹੈ
ਇੱਕੋ ਰਸਤੇ ਚਲਦਾ ਹੈ
ਕਦੇ ਰਫ਼ਤਾਰ ਨਹੀਂ ਬਦਲਦਾ
ਜੋ ਕੱਪੜਿਆਂ ਦਾ ਰੰਗ ਬਦਲਣ ਲਈ ਵੀ
ਜੋਖ਼ਮ ਨਹੀਂ ਉਠਾਉਂਦਾ।
ਜੋ ਬੋਲਦਾ ਨਹੀਂ ਤੇ ਮਹਿਸੂਸ ਨਹੀਂ ਕਰਦਾ
ਹੌਲ਼ੀ ਹੌਲ਼ੀ ਮਰਦਾ ਹੈ...

ਉਹ ਜੋ ਜਨੂੰਨ ਤੋਂ ਬਚਦਾ ਹੈ
ਚਿੱਟੇ ਦੀ ਥਾਂ ਕਾਲ਼ੇ ਨੂੰ ਤਰਜੀਹ ਦਿੰਦਾ ਹੈ
ਜੋ ਭਾਵਨਾਵਾਂ ਦੀ ਪੰਡ ਹੋਣ ਦੀ ਥਾਂ
ਇੱਕੋ ਜਿਹਾ ਚਿਹਰਾ ਬਣਾਈ ਰੱਖਦਾ ਹੈ
ਪਿਆਰ ਵਿੱਚ ਵੀ,
ਜਿਸ ਨੂੰ ਦੇਖ ਮੱਧਮ ਹੋ ਜਾਂਦੀ ਹੈ
ਤੁਹਾਡੀਆਂ ਅੱਖਾਂ ਦੀ ਰੋਸ਼ਨੀ
ਜੋ ਉਬਾਸੀ ਨੂੰ ਮੁਸਕਰਾਹਟ 'ਚ ਬਦਲ ਲੈਂਦਾ ਹੈ
ਜਿਸ ਨੂੰ ਹੌਲ ਪੈਣ ਲੱਗਦੇ ਹਨ
ਗਲਤੀਆਂ ਤੇ ਜਜ਼ਬਾਤਾਂ ਦਾ ਸਾਹਮਣਾ ਕਰਨ ਲੱਗੇ
ਹੌਲ਼ੀ ਹੌਲ਼ੀ ਮਰਦਾ ਹੈ...

ਉਹ ਜੋ ਚੀਜ਼ਾਂ ਨੂੰ ਉਲਟਾ-ਪੁਲਟਾ ਨਹੀਂ ਕਰਦਾ
ਜੋ ਕੰਮ ਕਰਦਾ ਖੁਸ਼ ਨਹੀਂ
ਜੋ ਇੱਕ ਸੁਪਨੇ ਦਾ ਪਿੱਛਾ ਕਰਦੇ ਹੋਏ
ਅਸਥਿਰਤਾ ਲਈ ਸਥਿਰਤਾ ਛੱਡਣ ਦਾ
ਖਤਰਾ ਨਹੀਂ ਉਠਾਉਂਦਾ
ਜੋ ਜ਼ਿੰਦਗੀ 'ਚ ਇੱਕ ਵਾਰ ਵੀ 'ਨਰੋਈ' ਸਲਾਹ ਨਹੀਂ ਠੁਕਰਾਂਉਂਦਾ
ਹੌਲ਼ੀ ਹੌਲ਼ੀ ਮਰਦਾ ਹੈ...

ਉਹ ਜੋ ਯਾਤਰਾਵਾਂ ਨਹੀਂ ਕਰਦਾ
ਜੋ ਪੜ੍ਹਦਾ ਨਹੀਂ
ਸੰਗੀਤ ਨਹੀਂ ਮਾਣਦਾ
ਖੁਦ ਵਿੱਚ ਕੋਈ ਸੁਹੱਪਣ ਨਹੀਂ ਦੇਖਦਾ
ਹੌਲ਼ੀ ਹੌਲ਼ੀ ਮਰਦਾ ਹੈ...

ਉਹ ਜੋ ਹੌਲ਼ੀ ਹੌਲ਼ੀ ਆਪਣਾ ਸਵੈਮਾਣ ਖਤਮ ਕਰ ਲੈਂਦਾ ਹੈ
ਖ਼ੁਦ ਦੀ ਮੱਦਦ ਪ੍ਰਵਾਨ ਨਹੀਂ ਕਰਦਾ
ਜੋ ਮਾੜੀ ਕਿਸਮਤ ਦੀਆਂ
ਕਦੇ ਨਾ ਰੁਕਣ ਵਾਲ਼ੀ ਬਾਰਿਸ਼ ਦੀਆਂ
ਸ਼ਿਕਾਇਤਾਂ ਕਰਦੇ ਹੋਏ ਦਿਨ ਕੱਟਦਾ ਹੈ
ਹੌਲ਼ੀ ਹੌਲ਼ੀ ਮਰਦਾ ਹੈ...

ਉਹ ਜੋ ਕੋਈ ਯੋਜਨਾ ਤਿਆਗ ਦਿੰਦਾ ਹੈ
ਸ਼ੁਰੂ ਕਰਨ ਤੋਂ ਪਹਿਲਾਂ ਹੀ
ਨਹੀਂ ਪੁੱਛਦਾ ਸਵਾਲ ਉਹਨਾਂ ਮਸਲਿਆਂ ਬਾਰੇ
ਜਿਹਨਾਂ ਬਾਰੇ ਉਸ ਨੂੰ ਪਤਾ ਨਹੀਂ
ਤੇ ਉਸ ਦਾ ਉੱਤਰ ਨਹੀਂ ਦਿੰਦਾ
ਜਿਸ ਬਾਰੇ ਉਹ ਜਾਣਦਾ ਹੁੰਦਾ ਹੈ
ਹੌਲ਼ੀ ਹੌਲ਼ੀ ਮਰਦਾ ਹੈ...

ਆਉ ਕੋਸ਼ਿਸ਼ ਕਰੀਏ
ਕਿਸ਼ਤਾਂ 'ਚ ਆਉਂਦੀ ਮੌਤ ਤੋਂ ਬਚੀਏ
ਖੁਦ ਨੂੰ ਯਾਦ ਦਵਾਉਂਦੇ ਹੋਏ
ਕਿ ਜ਼ਿੰਦਾ ਰਹਿਣ ਲਈ
ਸਾਹ ਲੈਣ ਤੋਂ ਵੱਧ ਕੋਸ਼ਿਸ਼ ਕਰਨੀ ਪੈਂਦੀ ਹੈ
ਤੇ ਸਿਰਫ਼ ਮੱਚਦਾ ਸਬਰ ਹੀ ਲੈ ਕੇ ਜਾਵੇਗਾ ਸਾਨੂੰ
ਸ਼ਾਨਾਮੱਤੀ ਖੁਸ਼ੀ ਤੱਕ...

.....................................ਪਾਬਲੋ ਨੇਰੂਦਾ


ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

ਹੁੰਦੇ ਨੇਂ ਕੁਝ ਕੁ ਚਾਨਣ - ਸੁਖਵਿੰਦਰ ਅੰਮ੍ਰਿਤ




ਹੁੰਦੇ ਨੇਂ ਕੁਝ ਕੁ ਚਾਨਣ - ਸੁਖਵਿੰਦਰ ਅੰਮ੍ਰਿਤ

ਹੁੰਦੇ ਨੇਂ ਕੁਝ ਕੁ ਚਾਨਣ ਚਿਰਕਾਲ ਰਹਿਣ ਵਾਲੇ
ਮੇਰੇ ਦਿਲ ਦਿਆ ਓ ਚੰਨਾਂ ਇਹ ਨਾਂ ਦਾਗ਼ ਲਹਿਣ ਵਾਲੇ

ਤੂੰ ਹੈਂ ਸੱਚ ਦਾ ਮੁਸਾਫ਼ਿਰ ਤੇ ਇਹ ਹੈ ਕੂੜ ਦਾ ਪਸਾਰਾ
ਕਿਤੇ ਬਹਿ ਨਾਂ ਜਾਈਂ ਛਾਵੇਂ ਇਹ ਮੀਨਾਰ ਢਹਿਣ ਵਾਲੇ

ਕਹਿ ਕੇ ਗਿਆ ਹੈ ਸੂਰਜ ਦੀਵੇ ਨੂੰ ਜਾਣ ਲੱਗਿਆਂ
ਜਗਦੇ ਨੇਂ ਅੰਤ ਕਾਇਆ ’ਤੇ ਸੇਕ ਸਹਿਣ ਵਾਲੇ

ਮੇਰੇ ਨਾਮ ਕਰ ਗਿਆ ਹੈ ਕੋਈ ਖ਼ੁਦਕੁਸ਼ੀ ਤੋਂ ਪਹਿਲਾਂ
ਉਹਦੀ ਜ਼ਿੰਦਗੀ ’ਤੇ ਰਹਿੰਦੇ ਸੀ ਜੋ ਕਹਿਰ ਢਹਿਣ ਵਾਲੇ

ਮੇਰੀ ਪਿਆਸ ਦਾ ਸਫ਼ਰ ਹੈ ਨਿਰਛਾਵਾਂ ਅੰਤਹੀਣਾਂ
ਤੇ ਮੁਹੱਬਤਾਂ ਦੇ ਪਾਣੀਂ ਪਲ-ਛਿਣ ’ਚ ਲਹਿਣ ਵਾਲੇ

ਡਾਢਾ ਹੈ ਸੇਕ ਸੱਚ ਦਾ ਬਚ ਜਾਏ ਕੁਝ ਜੇ ਬਚਦਾ
ਹਟ ਕੇ ਜ਼ਰਾ ਕੁ ਬਹਿੰਦੇ ਸੀਨੇਂ ’ਚ ਰਹਿਣ ਵਾਲੇ

ਵਰ੍ਹਿਆਂ ਦੇ ਬਾਅਦ ਫੁੱਟੇ ਕਾਇਆ ਮੇਰੀ ’ਚੋਂ ਪੱਤੇ
ਪਰਤੇ ਮੁਸਾਫ਼ਰੀ ਤੋਂ ਮੇਰੀ ਛਾਂ ’ਚ ਬਹਿਣ ਵਾਲੇ

...................................................................- ਸੁਖਵਿੰਦਰ ਅੰਮ੍ਰਿਤ


ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

13.7.13

CHAMCHA


Thanks for Reading this. Like us on Facebook https://www.facebook.com/shivbatalvi and Subscribe to stay in touch.

10.12.12

ਕੰਮ ਕਰਦੇ ਹੱਥ - ਨਵਤੇਜ ਭਾਰਤੀ


ਕੰਮ ਕਰਦੇ ਹੱਥਾਂ ਵਿਚ
ਕਰਾਮਾਤ ਵਸਦੀ ਹੈ
ਦਰਿਆ ਵਗਦੇ ਹਨ
ਧਰਤੀ ਫੈਲਦੀ ਹੈ
ਅੰਬਰ ਸਿਮਟਦਾ ਹੈ
ਤੇ ਕਵਿਤਾ ਉਗਦੀ ਹੈ

ਕੰਮ ਕਰਦੇ ਹੱਥ ਹੀ
ਕੰਮ ਤੋਂ ਉੱਚਾ ਉਠਦੇ ਹਨ
ਕੰਮ ਕਰਦੇ ਹੱਥ
ਵੇਖਦੇ ਹਨ ਸੁੰਘਦੇ ਹਨ
ਪਿਆਰ ਕਰਦੇ ਹਨ
ਪੌਣਾ ਨੂੰ ਥਾਪੜਦੇ ਹਨ
ਕੇਸਾਂ ਨੂੰ ਛੁੰਹਦੇ ਹਨ
ਸ਼ਿੰਗਾਰ ਲਾਉਂਦੇ ਹਨ

ਕੰਮ ਕਰਦੇ ਹੱਥ
ਦੀਵੇ ਜਗਾਉਂਦੇ ਹਨ
ਜੁਗਨੂੰਆਂ ਨੂੰ
ਰੋਸ਼ਨੀ ਦਿੰਦੇ ਹਨ
ਬਚਿਆਂ ਦੇ
ਪੋਤੜੇ ਬੰਨ੍ਹਦੇ ਹਨ
ਪੰਛੀਆਂ ਨੂੰ
ਚੋਗਾ ਪਾਉਂਦੇ ਹਨ
ਫੁਲਾਂ ਨੂੰ
ਪਾਣੀ ਦਿੰਦੇ ਹਨ

ਕੰਮ ਕਰਦੇ ਹੱਥ ਜਦੋਂ
ਇਕ ਦੂਜੇ ਨਾਲ ਮਿਲਦੇ ਹਨ
ਦੁਨੀਆਂ
ਜਿਉਣ ਜੋਗੀ ਹੋ ਜਾਂਦੀ ਹੇ
ਸਾਡੀ ਧਰਤੀ
ਸੂਰਜ ਦੁਆਲੇ ਨਹੀਂ
ਕੰਮ ਕਰਦੇ ਹੱਥਾਂ ਦੁਆਲੇ
ਘੁੰਮਦੀ ਹੈ
ਇਹ ਸਾਰੀ ਲੀਲ੍ਹਾ
ਕੰਮ ਕਰਦੇ ਹੱਥਾਂ ਦੀ ਹੈ - ਨਵਤੇਜ ਭਾਰਤੀ



Thanks for Reading this. Like us on Facebook https://www.facebook.com/shivbatalvi and Subscribe to stay in touch.

.ਨਿਰੂਪਮਾ ਦੱਤ -ਇੱਕ ਕਾਲੀ ਔਰਤ


ਇੱਕ ਕਾਲੀ ਔਰਤ ਦੇ ਸੁਪਨੇ ਬਹੁਤ ਗੋਰੇ ਹੁੰਦੇ ਨੇ
ਤੇ ਸੱਚ ਬਹੁਤ ਕਾਲਾ
ਉਹ ਇੱਕ ਦਰਦ ਲੈ ਕੇ ਜੰਮਦੀ ਹੈ
ਜਿਸਨੂੰ ਤੁਸੀਂ ਕੋਈ ਵੀ ਰੰਗ ਨਹੀਂ ਦੇ ਸਕਦੇ
ਉਹ ਦਰਦ ਪਾਣੀ ਦਾ ਰੰਗ ਮੰਗ
ਉਹਦੀਆਂ ਅੱਖਾਂ ਭਰਦਾ ਹੈ
ਓਹਦੇ ਸਿਆਹ ਜਿਸਮ ਦੇ
ਸੂਹੇ ਜ਼ਖਮਾਂ ‘ਚ ਤਰਦਾ ਹੈ
ਉਹ ਆਪਣੀ ਸਿਆਹੀ ਨੂੰ ਕਾਲੇ ਰੰਗ ਨਾਲ ਜੁੜੇ
ਜ਼ੁਲਮ ਦੇ ਲੱਖਾਂ ਬਿੰਬਾਂ ਹੇਠ ਲੁਕਾਂਉਂਦੀ ਹੈ
ਤੇ ਹੋਰ ਕਾਲੀ ਪਾਈ ਜਾਂਦੀ ਹੈ
ਉਹਦੇ ਸੁਪਨੇ ਕਾਲੀਆਂ ਕੂੰਜਾਂ ਵਾਂਗ ਦੂਰ ਉੱਡ ਜਾਂਦੇ ਨੇ
ਤੇ ਕੋਸੀ ਚਾਨਣੀ ਦਾ ਚੋਗਾ ਲਿਆ ਝੋਲੀ ਪਾਂਦੇ ਨੇ
ਇੱਕ ਕਾਲੀ ਔਰਤ
ਜਿੰਦਗੀ ਦੇ ਹਰ ਉਜਲੇ ਜੁਰਮ ਨੂੰ ਜਿਊਂਦੀ ਹੈ
ਤੇ ਇੱਕ ਚਿੱਟੇ ਬੱਚੇ ਦੀ ਆਸ ਕਰਦੀ ਹੈ
ਇੱਕ ਕਾਲੀ ਔਰਤ ਦੇ ਸੁਪਨੇ
ਬਹੁਤ ਗੋਰੇ ਹੁੰਦੇ ਨੇ
ਤੇ ਸੱਚ ਬਹੁਤ ਕਾਲਾ
......................................ਨਿਰੂਪਮਾ ਦੱਤ 


Thanks for Reading this. Like us on Facebook https://www.facebook.com/shivbatalvi and Subscribe to stay in touch.

18.11.11

ਪੀਲ਼ੇ ਰੰਗ ਦੀ ਫਰਾਕ* -Dr. Hardeep Kaur Sandhu


Dr. Hardeep Kaur Sandhu
http://punjabivehda.wordpress.com



ਵੱਡੇ ਦਿਨਾਂ ਦੀਆਂ ਜਦ ਹੋਈਆਂ ਛੁੱਟੀਆਂ

ਕੰਮ ਮੁਕਾਉਣ ਦੀਆਂ ਲਾਈਆਂ ਝੁੱਟੀਆਂ

ਕੱਲ ਜਦ ਸਕੂਲ ਦਾ ਕੰਮ ਹੈ ਨਿਬੜਿਆ

ਨਾਨਕੇ ਜਾਣ ਦਾ ਚਾਅ ਜਿਹਾ ਚੜਿਆ 

ਗਈ ਨਾਨਕੀਂ ਨਿੱਕੜੀ ਚਾਈਂ-ਚਾਈਂ

ਭੱਜ ਕੇ ਚੁੱਕਿਆ ਓਸ ਨੂੰ ਮਾਮੇ ਜਾਈ

ਕੰਮ ਓਹ ਆਵਦੇ ਭੁੱਲ ਕੇ ਸਾਰੇ

ਸਦਾ ਨਿੱਕੜੀ ਦੇ ਰਹਿੰਦੀ ਦਵਾਲ਼ੇ

ਵੱਡੀ ਭੈਣ ਜੋ ਮਾਮੇ ਜਾਈ

ਤਾਜੀ ਸਿੱਖੀ ਓਸ ਨੇ ਸਿਲਾਈ

ਨਿੱਕੜੀ ਦੀ ਫਰਾਕ ਸਿਓਣ ਦੀ

ਐਤਕੀਂ ਓਸ ਨੇ ਰੌਲ਼ੀ ਪਾਈ

ਪੀਲ਼ੇ ਰੰਗ ਦਾ ਕੱਪੜਾ ਲਿਆ ਕੇ

ਫੁੱਲਾਂ ਵਾਲੀ ਬਤੱਖ ਬਣਾ ਕੇ

ਵਿੱਚ ਰੰਗ ਭਰ ਕੇ ਹਰਾ-ਗੁਲਾਬੀ

ਪੀਲ਼ੇ ਰੰਗ ਦੀ ਫਰਾਕ ਸਿਓਂਤੀ

ਨਿੱਕੜੀ ਪਾਵੇ ਚਾਈਂ-ਚਾਈਂ

ਹਾਸਾ ਫੁੱਟਿਆ  ਅੱਖਾਂ ਥਾਈਂ

ਹੁਣ ਵੀ ਨਿੱਕੜੀ ਜਦ ਵਰ੍ਹਿਆਂ ਪਿਛੋਂ

ਕੱਢ ਫਰਾਕ ਯਾਦਾਂ ਦੀ ਗਠੜੀ ਵਿੱਚੋਂ

ਜਦ ਆਵਦੇ ਗੱਲ਼ ਹੈ ਪਾਉਂਦੀ

ਵੱਡੀ ਭੈਣ ਦੇ ਨਿੱਘੇ ਮੋਹ ਦੀ

ਅੱਜ ਵੀ ਓਹੀ ਮਹਿਕ ਹੈ ਆਉਂਦੀ !

ਹਰਦੀਪ
* ਇਹ ਫਰਾਕ ਮੇਰੀ ਮਾਮੇ ਜਾਈ ਵੱਡੀ ਭੈਣ ਦਵਿੰਦਰ ਨੇ ਪੇਂਟ ਕਰਕੇ ਸਿਓਂਤੀ ਸੀ ਜਦੋਂ ਮੈਂ 7-8 ਸਾਲ ਦੀ ਹੋਵਾਂਗੀ। ਅੱਜ ਯਾਦਾਂ ਦੀ ਪੋਟਲੀ ਖੋਲ ਕੇ ਓਸ ਦਾ ਸਕੈਚ ਬਣਾਇਆ ! 










Thanks for Reading this. Like us on Facebook and Subscribe to stay in touch.

8.8.11

ਮਾਂ ਦੇ ਮਖਣੀ ਖਾਣਿਓਂ ਵੇ (ਬਹੱਤਰ ਕਲਾ ਛੰਦ) Babu Rajab Ali





ਮਾਂ ਦੇ ਮਖਣੀ ਖਾਣਿਓਂ ਵੇ (ਬਹੱਤਰ ਕਲਾ ਛੰਦ)


"ਅੱਠ ਘੰਟੇ ਕੁਲ ਕੰਮ ਕਰੋ , ਕਰਦੇ ਜਿਉਂ ਮਜ਼ਦੂਰ
ਕੰਮ ਕਰ ਦੂਜੇ ਕੰਟਰੀ , ਹੋ ਗਏ ਬੜੇ ਮਸ਼ੂਰ"
ਸਓਂ ਗਏ ਤਾਣ ਚਾਦਰੇ ਵੇ,
ਸੰਤ ਜਗਮੇਲ, ਮੱਖਣ ਗੁਰਮੇਲ,
ਗਰਮ ਕੱਪ ਚਾਹ ਪੀ, ਉੱਠੇ ਮਾਰ ਥਾਪੀ,
ਕਰੋ ਹਰਨਾੜੀ, ਪਰਾਣੀ ਫੜ ਕੇ |
ਟੈਮ ਚਾਰ ਵਜੇ ਦਾ ਵੇ,
ਲਵੋ ਨਾ ਰੱਬ ਦਾ, ਭਲਾ ਹੋ ਸਭ ਦਾ,
ਬੜਾ ਕੰਮ ਨਿੱਬੜੇ, ਪਹਿਰ ਦੇ ਤੜਕੇ |
ਅੱਖ ਪੱਟ ਕੇ ਵੇਖ ਲਓ ਵੇ,
ਚੜ੍ਹ ਗਿਆ ਤਾਰਾ, ਕੱਤੇ ਕੰਮ ਭਾਰਾ,
ਉੱਠੋ ਹਲ ਜੋੜੋ, ਖੇਤ ਵੱਲ ਮੋੜੋ,
ਮਹਿਲ ’ਚੋਂ ਨਿਕਲ, ਅੰਗਣ ਵਿੱਚ ਖੜ੍ਹ ਗਈ |
ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ ||
ਰਹੇ ਮਾਰ ਫੁੰਕਾਰੇ ਵੇ,
ਬਲਦ ਦੋ ਤਕੜੇ, ਜੋੜ ਲਓ ਛਕੜੇ,
ਚਓ ਜੋ ਤੇਜ਼ ਸੱਬਲ, ਰਗੜ ਦਿਓ ਖੱਬਲ,
ਰੇਤਲੇ ਟੀਲੇ, ਡੇਗ ਦਿਓ ਧੋੜੇ |
ਕੁੱਟ ਬੰਜਰ ਜ਼ਮੀਨਾਂ ਨੂੰ,
ਕਰੜ ਜਿਹੀ ਧਰਤੀ, ਖਾਦ ਨਾਲ ਭਰਤੀ,
ਸ਼ੱਕਰ ਵਾਂਗ ਭੋਰ, ਤੋੜ ਦਿਓ ਰੋੜੇ |
ਫੇਰ ਫੇਰ ਕਰਾਹੇ ਵੇ,
ਹਲਾਂ ਰੱਖ ਮਧਰੇ, ਜਦੋਂ ਵੱਤ ਅਉਣੀਂ,
ਦੋ ਕੁ ਵਾਰ ਵਾਹ ਕੇ, ਚਟਿਆਈ ਫੜ ਗਈ |
ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ ||
ਖ਼ਾਲੀ ਇੰਚ ਛੋਡਦੇ ਨਾਂ,
ਮੁਲਕ ਜੋ ਸਰਦੇ, ਬੜਾ ਕੰਮ ਕਰਦੇ,
ਲੋਹੇ ਨੂੰ ਕੁੱਟਦੇ, ਨਰਮ ਹੱਥ ਫੁਟਦੇ,
ਮੈਸੋਲੀਨੀ ਸਦਰ, ਪਾੜਦਾ ਲੱਕੜਾਂ |
ਮੁੰਡੇ ਭਰੇ ਮਜਾਜ਼ਾਂ ਦੇ,
ਰਹਿਣ ਨਿੱਤ ਵਿਹਲੇ, ਦੇਖਦੇ ਮੇਲੇ,
ਸੱਥਾਂ ਵਿੱਚ ਬੈਠ, ਮਾਰਦੇ ਜੱਕੜਾਂ |
ਨਹੀਂ ਵਕਤ ਸ਼ੁਕੀਨੀ ਦਾ,
ਰਹੋ ਅਗਾਂਹ ਸਾਦੇ, ਜਿਵੇਂ ਪਿਓ-ਦਾਦੇ,
ਬਦਲ ਦਿਓ ਚਾਲ, ਕਾਲ ਤੇ ਕਾਲ,
ਘਰੀਂ ਧੁੱਸ ਦੇ ਕੇ, ਗਰੀਬੀ ਵੜ ਗਈ |
ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ ||
ਦਰਿਆ ਦੇ ਕਿਨਾਰੇ ਤੇ,
ਝਾੜੀਆਂ ਸਾੜ, ਫੂਕ ਸਲਵਾੜ੍ਹ,
ਜਿਥੇ ਖੜ੍ਹੀ ਪਿਲਸੀ, ਕਰੀ ਕਿਓਂ ਢਿੱਲ ਸੀ ?
ਦੱਭਾਂ ਨੂੰ ਖੁਰਲ, ਮੁੱਢੋਂ ਜੜ੍ਹ ਕੱਢਿਓ |
ਗਿੱਲ ਬਹੁਤ ਬਰੇਤੀ ਮੇਂ,
ਦੇਹੋ ਬੀ ਗੇਰ, ਲੱਗਣ ਗੇ ਢੇਰ,
ਨਰਮ ਭੁਇੰ, ਮਟਰ ਚਰਾਲਾਂ ਗੱਡਿਓ |
ਗਿਆਰ੍ਹਾਂ-ਬਾਰ੍ਹਾਂ ਸੂਬਿਆਂ ਮੇਂ,
ਜਿੱਥੇ-ਜਿੱਥੇ ਥੋੜ੍ਹਾਂ, ਕੱਢ ਦਿਓ ਬੋੜਾਂ,
ਜਿੰਨ੍ਹਾਂ ਦੀ ਫ਼ਸਲ, ਹੜ੍ਹਾਂ ਵਿੱਚ ਹੜ੍ਹ ਗਈ |
ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ ||
ਗੋਰੇ ਬੜੇ ਮਿਹਨਤੀ ਵੇ,
ਟਿੱਬੇ ਜਿਹੇ ਢਾਹ ਲੈ, ਨਵੇਂ ਕੱਢੇ ਖਾਲੇ,
ਜਾਣ ਕਰਖ਼ਾਨੀਂ, ਯਾਦ ਆ ਜੇ ਨਾਨੀ,
ਬਾਰਾਂ-ਬਾਰਾਂ ਘੰਟੇ, ਡਿਊਟੀਆਂ ਲੱਗੀਆਂ |
ਨੰਗੇ ਸੀਸ ਦੁਪਹਿਰੇ ਵੇ,
ਬੂਟ ਜਿ ਕਰੜੇ, ਰਹਿਣ ਪੱਬ ਨਰੜੇ,
ਨੀਕਰਾਂ ਖਾਖੀ, ਜੀਨ ਦੀਆਂ ਝੱਗੀਆਂ |
ਆਲੂ ਨਿਰੇ ਉਬਾਲਣ ਵੇ,
ਲੱਗੇ ਭੁੱਖ ਚਾਰੂ, ਪੀਣ ਚਾਹ ਮਾਰੂ,
ਬੜੀ ਪਏ ਗਰਮੀਂ, ਮਿਲੇ ਸੁੱਖ ਕਰਮੀਂ,
ਹੈਟ ਲੈਣ ਧੂਪੋਂ ਤੇ, ਟੋਟਣੀ ਸੜ ਗਈ |
ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ ||
ਆ ਫਰਾਂਸ ਅਮਰੀਕਾ ਮੇਂ,
ਖਿੜੇ ਫੁੱਲ ਚੁਣਦੇ, ਵਿਸਕੀਆਂ ਪੁਣਦੇ,
ਸਿਰੋਂ ਲਾਹ ਟੋਪਾਂ, ਘੜੀ ਜਾਣ ਤੋਪਾਂ,
"ਬਾਬੂ" ਬੰਬ, ਟੈਂਕ, ਬਣਦੀਆਂ ਜੀਪਾਂ |
ਏਥੇ ਮੁੱਦਤਾਂ ਗੁਜਰ ਗਈਆਂ ਵੇ,
ਵਿੰਗੇ ਹਲ ਓਹੋ, ਪੰਜਾਲੀ ਟੋਹੋ,
ਪੱਠਿਆਂ ਦਾ ਤੋੜਾ, ਬਲਦਾਂ ਨੂੰ ਕੀ ਪਾਂ ?
ਥੋੜਾ ਝਾੜ ਦੇਸਣਾ ਦਾ,
ਲਵੋ ਬੀ ਹੋਰ, ਟਿਊਬ-ਵੈਲ ਬੋਰ,
ਸਵਾਰ ਕੇ ਵਾਹਣ, ਬੀਜੋ ‘ਕਲਿਆਣ’,
ਇੱਕੋ ਇੱਕ ਕਿੱਲਿਓਂ, ਸੌ ਕੁ ਮਣ ਝੜ ਗਈ |
ਮਾਂ ਦੇ ਮਖਣੀ ਖਾਣਿਓਂ ਵੇ,
ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,
ਫਰਕਦੇ ਬਾਜੂ, ਜਵਾਨੀ ਚੜ੍ਹ ਗਈ ||

Nazam- Nivedita Sharma

Nivedita Sharma
ਸਿਆਹ ਰਾਤ ਦੀ ਬਿਜਲੀ ਜੋਗਣ,
ਕਮਲੀ ਘਟਾ ਘਨਘੋਰ ਵੇ ,
ਤਿਨਾਂ ਰਲ ਮੈਨੂੰ ਲੈ ਜਾਣਾ
ਛੇਤੀ ਕਿਤਿਓਂ ਬੋਹੜ ਵੇ !!

ਨਾ ਮੈਂ ਮੰਗਾਂ ਰੇਸ਼ਮ ਘਗਰਾ
ਨਾ ਫੁਲਕਾਰੀ ਦੀ ਲੋੜ ਵੇ
ਨੀਂਦ ਚੁੰਨੀ 'ਤੇ ਰੰਗ ਖੁਆਬੀ
ਬਣ ਲਲਾਰੀ ਡੋਲ ' ਵੇ !!

ਰੂਹ ਰੰਗ ਆਪੇ ਭਗਵਾਂ ਹੋਇਆ,
ਤੇਰੇ ਨਾਂ ਦੀ ਲੋੜ ਵੇ
ਬਣਾਂ ਲੌ ਅੰਬਰੀਂ ਜੱਗ
ਰੁਸ਼੍ਨਾਵਾਂ
ਬਣ ਗੜਵਾ ਬਣ ਡੋਰ ਵੇ !!

ਤੇਰੇ ਪੈਰੀਂ ਧਰਤ ਹੋ
ਜਾਵਾਂ ,
ਚੁੰਮਾਂ ਤੇਰੀ ਤੋਰ ਵੇ,
ਬਣ ਦਰਿਆ ਮੈਂ ਬਣਾਂ ਕਿਨਾਰਾ
ਬੂੰਦ ਬੂੰਦ ਨਾਲ ਖੋਰ ਵੇ !!

ਕਲੀਆਂ ਖਿੜੀਆਂ ਫੁੱਲ ਹੋ ਗਈਆਂ,
ਵੇਖ ਇਸ਼ਕ ਦਾ ਛੋਰ ਵੇ
ਕਣ ਕਣ ਉੱਤੋਂ ਇਤਰ ਛੁਹਾਇਆ,
ਇੰਝ ਸ਼ਗਨ ਮਨਾਇਆ ਭੋਰ ਵੇ !!
ਇੰਝ ਸ਼ਗਨ ਮਨਾਇਆ ਭੋਰ ਵੇ !!

ਨਿਵੇਦਿਤਾ

3.6.11

Tera Mera Milna....Gulshan Dyal

ਕੀ ਤੇਨੂੰ ਉਹ ਦਿਨ ਯਾਦ ਹੈ ,
ਜਿਸ ਦਿਨ ਅਸੀਂ ਮਿਲੇ ਸੀ
ਕਿਵੇਂ ਆਪਾਂ ਦੋਹੇਂ ਚਾਨਣ ਦੇ ਦਾਇਰਿਆਂ
ਵਿੱਚ ਘਿਰ ਗਏ ਸੀ
ਤੇ ਇੰਜ ਲੱਗਿਆ ਸੀ ਕਿ
ਆਪਣੇ ਪੈਰ ਧਰਤ ਤੇ ਨਹੀਂ ਸਨ
ਬਲਕਿ ਅੰਬਰ ਤੇ ਸਨ
ਤੇ ਜਿੱਥੇ ਜਿੱਥੇ  ਆਪਾਂ ਪੈਰ ਧਰਦੇ
ਉੱਥੇ ਉੱਥੇ ਇੱਕ ਤਾਰਾ ਉੱਗਦਾ ਸੀ
ਕਿਵੇਂ ਆਪਾਂ ਤਰ ਜਿਹੇ ਗਏ ਸੀ
ਆਕਾਸ਼ ਦੇ ਖਿਲਾਅ ਵਿੱਚ
ਨਿੱਕੇ ਨਿਆਣਿਆਂ ਵਾਂਗ ਕਿਵੇਂ ਅਚੰਭੇ ਵਿੱਚ ਸਾਂ
ਲੱਗਿਆ ਸੀ ਕਿ ਦੋਹੇਂ ਇੱਕੋ ਵੇਲੇ
ਜਿਵੇਂ ਸੱਤ ਅਸਮਾਨਾਂ
ਵਿੱਚ ਸਫਰ ਕਰ ਰਹੇ ਹੋਈਏ
ਤੇ ਫਿਰ ਇਸ ਤਰ੍ਹਾਂ ਵੀ ਲੱਗਦਾ ਸੀ
ਕਿ ਜਿਵੇਂ ਕਿਤੇ ਆਪਾਂ ਹੈ ਹੀ ਨਹੀਂ ਸੀ
ਦੋਹੇ ਜਿਵੇਂ ਇੱਕ ਨੁਕਤਾ ਜਿਹਾ ਬਣ
ਕਿਤੇ ਗੁੰਮ ਜਿਹੇ ਗਏ ਸਾਂ ....
 (  ਮੇਰੀ ਇੱਕ ਲੰਮੀ ਨਜ਼ਮ ਵਿਚੋਂ )

7.4.11

Babu Rajab Ali's Kavishree - Maa De Makhni Khaneo Ve ( 72 Kala Chhand )



Babu Rajab Ali Sahoke 's Kavishree - ਬਾਬੂ ਰਜਬ ਅਲੀ ਦੀ ਕਵੀਸ਼ਰੀ - ਲਾਲ 22 ਕੇ ਵਾਲਿਆਂ ਦਾ ਜੱਥਾ - Amarjit Singh Sahoke, Hardev Singh, Sukhjit Singh & Raj Bahadur Singh Lal Bai Wale

6.4.11

ਜੁੱਤੀ by Harwinder Tatla

Harwinder Tatla
ਦਿਲੋਂ ਮੈਂ ਤੇ ਕਰਾਂ ਸਤਿਕਾਰ ਜੁੱਤੀ ਦਾ
ਕਰਜ਼ਾ ਚੁਕਾਵਾਂ ਕਿਵੇਂ ਯਾਰ ਜੁੱਤੀ ਦਾ
ਸਾਰਾ ਦਿਨ ਚੁੱਕਦੀ ਹੈ ਭਾਰ ਸਾਡਾ ਦੋਸਤੋ
ਬੜਾ ਉੱਚਾ ਹੁੰਦੈ ਕਿਰਦਾਰ ਜੁੱਤੀ ਦਾ
ਵਿਗੜੇ ਵਜੀਰਾਂ ਤਾਈਂ ਸਬਕ ਸਿਖਾਉਂਦੀ ਏ
ਮਾਰੂ ਹਥਿਆਰ ਜਿੰਨਾ ਵਾਰ ਜੁੱਤੀ ਦਾ
ਜਿਹੜਾ ਬੰਦਾ ਡੋਲਦਾ ਇਮਾਨ ਵੱਲੋਂ ਜੀ
ਉਹਦੇ ਗਲ ਪੈਂਦਾ ਫੇਰ ਹਾਰ ਜੁੱਤੀ ਦਾ
ਸਿੱਧੇ ਜੋ ਤਰੀਕੇ ਨਾਲ ਗੱਲ ਕਦੇ ਸੁਣੇ ਨਾ
ਸਮਝੋ ਉਹ ਬੰਦਾ ਹੁੰਦੈ ਯਾਰ ਜੁੱਤੀ ਦਾ
ਕੌਮ ਦਾ ਜੋ ਆਗੂ ਹੋ ਕੇ ਕੌਮ ਨਾਲ ਗੱਦਾਰੀ ਕਰੇ
ਠੋਲਾ ਉਹਦੇ ਸਿਰ ਵਿੱਚ ਮਾਰ ਜੁੱਤੀ ਦਾ
ਤੱਤਲਾ

3.4.11

Dilgeer, Birha de marre...Mandeep Jalandhari ‘Tutpena’



Asi ashiq jhalle kahle, har tha lagge bhari mele…
Loki karan viopaar dilla de, asi laaiye dard de thele…
Na palle shayeri fan-kari, na palle allah de khele…
Dilgeer, Birha de marre, asi haan Shiv de chele...

Akhra nal baatan paunde, kalma nal pai yaari…
Tasavur wich ghumde firde, jithe marji laun udari…
Bhare kagaza nalo korre nu, vadhu milde dhele…
Dilgeer, Birha de marre, asi haan Shiv de chele…

Dil nu chog chugaunde, paa yaadan de daane…
Maza kina raun wich lokko, eh koi virla hi jaane…
Raunde raunde hass paiye, asi gumkhaar albele…
Dilgeer, Birha de marre, asi haan Shiv de chele…

Wich dhup hanair nu labh k, paunde roz nawi ek kuhli…
Ek ek akhar dhaha maare, jad baat yaar di khuli…
Akhra nu te chup karawa, par khud rowa main har wele…
Dilgeer, Birha de marre, asi haan Shiv de chele…

Mere likhe akhar ne guvache, koi ja k akhra nu tohle…
Mera parde koi dard vasila, te koi sukh akhra cho farole…
Ki dasiye bhaleya lokka, kinne dukh 'Jalandhari' ne jhele…
Dilgeer, Birha de marre, asi haan Shiv de chele…

Dedicated to… Shiv Kumar Batalvi Ji…
Submitted by … Mandeep Jalandhari ‘Tutpena'

Connect with Mandeep at 

31.3.11

ਕੀੜੀ -ਮੁਖਵੀਰ ਸਿੰਘ

ਮੁਖਵੀਰ ਸਿੰਘ







ਕੀੜੀ

ਜਦੋਂ ਬਹੁਤ ਛੋਟੇ ਸਾਂ
ਕਦੇ ਡਿੱਗ ਪੈਣਾ, ਰੋਣਾ
ਤਾਂ ਮਾਂ ਨੇ ਕਹਿਣਾ 'ਵੇਖ
ਕੀੜੀ ਦਾ ਆਟਾ ਡੁੱਲ ਗਿਆ ਹੈ'

ਆਪਣੀ ਸੱਟ,ਰੋਣਾ ਭੁੱਲ
ਕੀੜੀ ਵੱਲ ਤੱਕਣਾ

ਸੱਟਾਂ ਤਾਂ ਹੁਣ ਵੀ ਹੈ ਬਹੁਤ
ਪਰ ਸੱਟਾਂ ਭੁੱਲਣ ਲਈ
ਹੁਣ ਮੈਂ ਕਦੇ ਕੋਈ ਕੀੜੀ ਨਹੀੰ ਵੇਖੀ

ਕੀੜੀ ਨੇ ਸਿਖਾਇਆ ਸੀ
ਲਾਇਨ ਵਿਚ ਚਲਣਾ
ਕੀੜੀ ਨੇ ਸਿਖਾਇਆ ਸੀ
ਇਕ-ਦੂਜੇ ਖਿਆਲ ਕਿੰਝ ਰੱਖਣਾ
ਕੀੜੀ ਨੇ ਸਿਖਾਇਆਂ ਸੀ
ਇਕੱਠੇ ਰਹਿ ਦਸ ਗੁਣਾਂ ਭਾਰ ਕਿੰਝ ਚੱਕਣਾ

ਹੁਣ ਮੈਂ ਗਿਆ ਹਾਂ ਸਾਰਾ ਕੁਝ ਭੁੱਲ

ਕਿਉਂਕਿ
ਹੁਣ ਮੈਂ ਕਦੇ ਕੋਈ ਕੀੜੀ ਨਹੀੰ ਵੇਖੀ

ਦੁਨੀਆਂ ਦੀ ਭੀੜ ਵਿਚ
ਖੁਦ ਕੀੜੀ ਹੋਇਆ ਬੰਦਾ
ਕੀੜੀਆ ਨੂੰ ਕਿੰਝ ਯਾਦ ਰੱਖੇ
ਖੁਦ ਕੀੜੀ ਵਾਂਗ
ਪੈਰਾ ਥੱਲੇ ਆਇਆ ਬੰਦਾ

ਖੁਦ ਕੀੜੀ ਹੋਇਆ
ਕੀੜੀ ਬਾਰੇ ਸੋਚਾਂ ਮੈਂ

ਕੁਝ ਨਾ ਕਰ ਪਾਇਆ
ਕਿਉਂਕਿ

ਹੁਣ ਮੈਂ ਕਦੇ ਕੋਈ ਕੀੜੀ ਨਹੀੰ ਵੇਖੀ




- ਮੁਖਵੀਰ

http://www.mukhvir.blogspot.com/

29.3.11

ਧੀ by Davinder Kaur


Davinder Kaur loves  writing Punjabi poetry and vartak. She has Published a book ( Badshah Di Maut)

ਮਾਤਾ ਗਊ ਤੋਂ ਵੱਛਾ ਖੋਂਹਦੇ,
ਮਾਂ ਦੀ ਕੁੱਖ ਚੋਂ ਧੀ ਨੂੰ,
ਪੱਥਰਾਂ ਨੂੰ ਖ਼ੁਦ ਪੂਜਣ ਵਾਲੇ,
ਪੱਥਰ ਸਮਝਣ ਧੀ ਨੂੰ।
-----
ਲੱਖਾਂ ਧੀਆਂ ਅੱਗ ‘ਚ ਸੜਦੀਆਂ,
ਕੀ ਕੀ ਜ਼ੁਲਮ ਨਹੀਂ ਹੋਇਆ,
ਪੜ੍ਹ ਕੇ ਖ਼ਬਰਾਂ ਮੁੱਖ ਸਫ਼ੇ ਤੇ,
ਦਿਲ ਦਾ ਪੰਛੀ ਰੋਇਆ।
-----
ਢੇਰ ਦਾ ਕੂੜਾ ਢੇਰੀ ਸੁੱਟਣਾ,
ਇਹੀ ਖ਼ਿਤਾਬ ਨੇ ਦਿੰਦੇ,
ਜਾਗੀਰਦਾਰ ਅਖਵਾਉਣ ਵਾਲ਼ੇ,
ਧੀ ਨੂੰ ਜਗੀਰ ਨਾ ਦਿੰਦੇ ।
-----
ਚਾਰ ਕੁ ਲੀਰਾਂ ਦੇ ਕੇ ਤੋਰਨ,
ਸੁਹਰੇ ਦਿੰਦੇ ਤਾਂਹਨੇਂ ।
ਦਾਜ ਦਾਜ ਦਾ ਰੌਲਾ ਪਾਉਂਦੇ,
ਆਪਣੇਂ ਬਣੇ ਬਿਗਾਨੇ।
-----
ਪੁੱਤ ਪੀਵੇ ਬਦਾਮ ਦੇ ਬੱਤੇ,
ਧੀ ਲਈ ਹਉਕੇ ਭਰਦੇ ।
ਧੀ ਨੂੰ ਪਿਉ ਦੀ ਪੱਗੜੀ ਆਖਣ ।
ਪੁੱਤ ਨੇ ਖਾਂਦੇ ਜਰਦੇ।
-----
ਭੈਣ ਸਦਾ ਭਰਾ ਦਾ ਸੋਚੇ,
ਕੀ ਕੀ ਸਿਤਮ ਉਠਾਂਦੀ।
ਇਕ ਭੈਣ ਭਰਾ ਲਈ ਦੇਖੀ,
ਜੇਲ੍ਹੀਂ ਚੱਕਰ ਖਾਂਦੀ।
-----
ਬਾਹਰੌਂ ਆਇਆ ਮੁੰਡਾਂ ਸੁਣਕੇ
ਧੀ ਦਾ ਰਿਸ਼ਤਾ ਕਰਦੇ।
ਇਕ ਅੱਧਾ ਖੇਤ ਵੇਚ ਕੇ,
ਵਿਆਹ ਦਾ ਸੌਦਾ ਕਰਦੇ,
-----
ਮੌਜ ਲਵਾਂਗੇ ਟੱਬਰ ਸਾਰਾ ,
ਵਿਚ ਜਹਾਜੇ ਚ੍ਹੜ ਕੇ,
ਧੀ ਦਾ ਦਿਲ ਨਾ ਜਾਣੇ ਕੋਈ,
ਹੌਲ ਨੇ ਪੈਂਦੇ ਪ੍ਹੜ ਕੇ।
-----
ਦਿਲੋਂ ਕੁਆਰੀਆਂ ਉਂਞ ਵਿਆਹੀਆਂ,
ਕਈਆਂ ਕੋਲ਼ ਨੇ ਬੱਚੇ,
ਬਾਹਰਲੇ ਲਾੜੇ ,ਪੰਛੀ ਉੱਡ ਗਏ,
ਕਿੰਝ ਕੋਈ ਪੈੜਾਂ ਨੱਪੇ ।
-----
ਧੀਆਂ ਵਾਲ਼ਿਓ! ਘਰ ਨੂੰ ਮੁੜ ਜਾਉ,
ਹੋਰ ਉਲ਼ਝ ਜਾਊ ਤਾਣੀ,
ਚੁੱਲ੍ਹੇ ਤੁਹਾਡੇ ਅੱਗ ਨ੍ਹੀਂ ਰਹਿਣੀ,
ਘੜੇ ਨ੍ਹੀਂ ਰਹਿਣਾ ਪਾਣੀ।
-----
ਬੀਤ ਗਏ ਪਲ ਹੱਥ ਨ੍ਹੀਂ ਆਉਣੇ,
ਕਹਿ ਗਏ ਕਈ ਸਿਆਣੇ,
ਰਹਿੰਦੀ ਖੂੰਹਦੀ ਇੱਜ਼ਤ ਲੁੱਟ ਜੂ,
ਵਿਚ ਕਚਿਹਰੀਆਂ, ਥਾਣੇ।
-----
ਚੀਸ ਦਿਲਾਂ ਦੀ ਮਹਿਰਮ ਜਾਣੇ,
ਰਹਿ ਗਏ ਕੱਲੇ ਕੱਲੇ ।
ਕਦੇ ਨੀ ਮੁੜਦੇ ਦਿੱਤੇ ਹੋਏ,
ਮੁੰਦੀਆਂ ਛਾਪਾਂ ਛੱਲੇ।
-----
ਇਹੀ ਪੈਸਾ ਲਾ ਕੇ ਜੇਕਰ,
ਧੀ ਪੜ੍ਹਾਈ ਕਰਦੀ,
ਤਰ ਜਾਣੀਆਂ ਸੀ ਕਈ ਕੁੱਲਾਂ,
ਧੀ ਨਾ ਮਰਦੀ ਘਰਦੀ ।
-----
ਮੈਂ ਹਾਂ ਪੁੱਤਰੀ ਭਾਰਤ ਮਾਂ ਦੀ,
ਅਜੇ ਗੁਲਾਮੀ ਕਰਦੀ,
ਭਾਰਤ ਭਾਵੇਂ ਅਜਾਦ ਹੋ ਗਿਆ,
ਮੈ ਅੱਜ ਵੀ ਅੱਗੀ ਸੜਦੀ ।

ਦੇਵਿੰਦਰ ਕੌਰ

28.3.11

Gulshan Dayal


About Gulshan- She Love to read books, and travel.

Gulshan Dayal in her own words-on her Facebook profile-

I was a teacher in India , and now i teach in California. I love to read in Punjabi, Hindi, English. I learnt Urdu but now i am out of practice. I love to travel but unfortunately being alone sometimes i have to look for company.Though I like many authors, americans, British and French but i was most impressed by Ayan Rands three books. These days i am reading Gabriel Garcia Marquez and watching movies. Though all national tragedies hurt me a lot like in African countries, Cambodian massacre Indian partition but I am most obsessed by Hitler's concentration camps. The latest writer I loved was Ayana Hirsi Ali when i read her book "The Infidel" .I am also impressed by many women at present my favorite is Asma Jehangir in Pakistan.

I am really thankful to Gulshan ji that she permitted me to post her poems on shivbatalvi.com  - Lally


ਤੇਰੀ ਬੜੀ ਹੈ ਲੋੜ- by Gulshan Dayal

ਜਲਦੇ ਰਾਹ
ਤਪਦੇ ਜੇਠ ਹਾੜ੍ਹ ਦਾ
ਅੱਗ ਉਗਲਦਾ ਸੂਰਜ
ਪਰ ਫਿਰ ਵੀ ਮੇਰੇ ਮਹਿਬੂਬ
ਮੈਂ ਠੰਡੀ ਯੱਖ਼ ਹਾਂ
ਚਿੱਤ ਕਰੇ ਤੇਰੇ ਕੋਲ ਬੈਠਣ ਨੂੰ
ਤੇਰੇ ਹੋਠਾਂ ਤੋਂ ਵਰ੍ਹਦੇ ਕੋਸੇ ਬੋਲਾਂ ਨਾਲ
ਦੋ ਗੱਲਾਂ ਸਾਂਝੀਆਂ ਕਰਨ ਨੂੰ
ਪਰ ਤੂੰ ਕੋਈ ਜ਼ਿੱਦੀ ਬੱਚੇ ਵਾਂਗ
ਜੁਦਾਈ ਕਿਨਾਰੇ ਹੈਂ ਖਲੋਤਾ
ਹੁਣ ਤਾਂ ਰਾਤਾਂ ਦਾ ਚੰਨ ਵੀ ਅਕਸਰ
ਅੱਗ ਹੈ ਉਗਲਦਾ
ਸੋ ਕਦੀ ਮੈਂ ਕਿਸੇ ਕਿਤਾਬ 'ਚ ਹਾਂ ਲੁਕਦੀ
ਤੇ ਕਦੀ ਕਿਸੇ ਗੀਤ  ਵਿਚ  ਹਾਂ ਡੁੱਬਦੀ
ਤੇ ਕਦੀ ਕਿਸੇ ਨਜ਼ਮ ਨੂੰ ਸੱਦਾ ਦੇਵਾਂ
ਤਾਂ ਕਿਤੇ ਜਾ ਕੇ ਇਹ ਰਾਤ
ਟੁਕੜੇ ਟੁਕੜੇ ਹੋ ਮੇਰੇ ਪਿੰਡੇ ਤੋਂ ਹੈਂ ਲਹਿੰਦੀ
ਮੇਰੇ ਰਾਤਾਂ ਦੇ ਮਹਿਮਾਨ ਅਕਸਰ ਮੇਨੂੰ
ਸੱਚ ਦੀ ਪਗਡੰਡੀ ਪਾਉਂਦੇ
ਸੋਚਾਂ ਦੇ ਜੰਗਲ ਵਿਚ ਛੱਡ ਆਓਂਦੇ
ਬੇਇਨਸਾਫੀਆਂ ਨਾਲ ਭਰੀ ਇਹ ਦੁਨੀਆ
ਚਿੱਤ ਕਰੇ ਅੱਖਾਂ ਮੀਟ ਕੋਲੋਂ ਦੀ ਲੰਘ ਜਾਵਾਂ
ਪਰ ਸੱਚ ਨੂੰ ਵੀ ਬੜੀ ਜਿਦ ਹੈ ਮੇਰੇ ਨਾਲ
ਹਰ ਰੋਜ਼ ਇਹ ਲਹੂ ਨਾਲ ਲਿਬੜੀ ਲਾਸ਼
ਮੇਰੇ ਬੂਹੇ ਧਰ ਜਾਂਦੀ
ਤੇ ਸੱਚ ਜਾਣੀ ਮਹਿਬੂਬ
ਇਹ ਜਿੰਦ ਮੇਰੀ ਬੜੀ ਕੁਰਲਾਂਦੀ
ਕਿਵੇਂ ਹਟਾਵਾਂ ਇਸ ਲਾਸ਼ ਨੂੰ
ਕਿ ਸਵਾਲੀਆ ਖੂਨ ਦੇ ਨਿਸ਼ਾਨ ਨੂੰ ?
ਕੋਈ ਮੇਰਾ ਕਰਮ ਮੇਰੀ ਸੋਚ ਦੇ ਮੇਚ ਨਹੀਂ ਆਂਦਾ
ਕਿ  ਕੀ ਕਰਾਂ ਮੈਂ  ?
ਕਦੀ ਜ਼ਿੰਦਗੀ ਨੂੰ ਸ਼ਿੱਦਤ ਨਾਲ ਜੀਣਾ ਮੈਂ ਚਾਹੁੰਦੀ
ਲੜੀ ਮੌਤ ਦੀਆਂ ਕੂਲੀਆਂ ਬਾਹਾਂ
ਹਾਕਾਂ ਨੇ ਮਾਰਦੀਆਂ
ਸਮਝ ਨਾ ਆਵੇ
ਕਿ ਮੌਤ ਹਾਂ ਮੈਂ ਮੰਗਦੀ
ਜਾਂ ਜੀਣ ਨੂੰ ਹਾਂ ਮੈਂ ਤਰਸਦੀ
ਇਕ ਗੁਨਾਹ ਭਰਿਆ ਅਹਿਸਾਸ ਹੁਣ ਤਾਂ ਮੇਰੇ ਨਾਲ ਹੈ ਤੁਰਦਾ
ਬਹੁਤ ਚਾਹਿਆ ਸੀ ਅੱਜ ਦੀ ਰਾਤ
ਤੇਰੇ ਗਲ ਲੱਗ ਤੇਰੇ ਹੋਠਾਂ ਦੇ ਛਾਵੇਂ
ਆਪਣੇ ਹੋਠਾਂ ਤੇ ਚੁੱਪ ਦਾ ਜਿੰਦਰਾ ਲਾਵਾਂ
ਪਰ ਇਹ ਸੋਚਦਿਆਂ ਹੀ ਕੰਬ ਉਠਦਾ ਹੈ ਦਿਲ
ਕਿ ਇੰਨਾ ਲਾਸ਼ਾਂ ਦੇ ਢੇਰ ਵਿਚ
ਅਜੇ ਵੀ ਮੈਂ ਹਾਂ ਜੀ ਰਹੀ
ਵੇਖ ਕਿਵੇਂ ਲਾਸ਼ਾਂ ਦੇ ਢੇਰ ਅੱਗ ਵਿਚ ਨੇ ਸੜਦੇ
ਪਾਣੀ ਵਿਚ ਰੁੜ੍ਹਦੇ
ਮੇਨੂੰ ਲਖਾਂ ਸਵਾਲ ਕਰਦੇ
ਮੇਨੂੰ ਗੁਨਾਹਗਾਰ ਨੇ ਬਣਾਉਂਦੇ
ਪਰ ਮੇਰੇ ਕੋਲ ਇੰਨ੍ਹਾਂ ਲਈ ਕੋਈ ਜਵਾਬ ਨਹੀਂ
ਕਿ ਹਾਲੇ ਵੀ ਮੈਂ ਚੁੱਪ ਹਾਂ
ਯਕੀਨ  ਨਹੀਂ ਆਂਦਾ ਕਿ ਮੌਤ ਦੇ ਕਿਨਾਰੇ ਖੜੀ
ਮੇਰੇ ਸਾਹ ਅਜੇ ਵੀ ਚਲ ਨੇ ਰਹੇ
ਜੀ ਕਰਦਾ ਕਹਾਂ
ਚਲ ਮੇਰੇ ਮਹਿਬੂਬ
ਆਪਾਂ ਵੀ ਕਿਤੇ ਮਰ ਮੁੱਕ ਜਾਈਏ
ਪਰ ਸ਼ਾਇਦ ਮਰੇ ਹੀ ਹੋਵਾਂਗੇ
ਤਾਂ ਹੀ ਤਾਂ ਲਾਸ਼ਾਂ ਦੇ ਢੇਰਾਂ ਵਿਚ
 ਅਜੇ ਤੱਕ ਹਾਂ ਖਲੋਤੇ
ਇਹ ਉਲਝਨ ਮੇਥੋਂ ਸੁਲਝਦੀ ਨਹੀਂ
ਮੇਰੇ ਦੋਸਤ ਅੱਜ ਦੀ ਰਾਤ ਤੂੰ ਆ ਜਾ
ਕੁਝ ਮੇਰੀ ਸੁਲਝਨ ਸੁਲਝਾ ਜਾ
ਆਪਣੀ ਹੋਂਦ ਨਾਲ ਮੇਨੂੰ ਕੁਝ ਜੀਵਨ ਦੇ ਜਾ
ਅੱਜ ਫਿਰ ਮੇਨੂੰ ਤੇਰੀ ਬਹੁਤ  ਹੈ ਲੋੜ
ਉਂਝ ਤਾਂ ਤੇਰੇ ਚਾਹੁਣ ਵਾਂਗ ਮੈਂ ਉਚੀ ਚੋੱਟੀ ਬਣ
ਇੱਕਲੀ ਵੀ ਜੀ ਲਾਂਗੀ
ਪਰ ਸਚ ਜਾਣੀ
ਅੱਜ ਦੀ ਰਾਤ ਮੇਨੂੰ ਤੇਰੀ ਬੜੀ ਹੈ ਲੋੜ

26.3.11

Darshan Singh Awara

Darshan Singh Awara (1906 – 1982) started writing verse under the impulse of the Indian Freedom Struggle in the early 1920's. The tone and diction of these poems were nationalist revolutionary and they were first published in a volume named Bijii di Tarak (The Lap of Lightning). It was confiscated by the British Government. A second volume was published many years later in 1940 under the title Bhaghawat (Rebellion), followed in 1941 by Main Baghi Han (I am a Rebel). The rebellion at this state has gone from mere political defiance of the British rulers to the more fundamental spiritual rebellion against the belief in an all-pervading divinity and the principles and tactics of institutional religion. Awara saw the variety of religions in India as obstacles in the way not only of the National struggle for freedom but also of basic humanity. He died in 1982.

If you have more information ,kindly send us.