ਕੁਲਦੀਪ ਸ਼ਰਮਾ ਜੀ ਨੇ ਆਪਣੀ ਕਵਿਤਾ ਸਾਨੂੰ " Contact us " ਰਾਹੀਂ ਭੇਜੀ ....
ਸ਼ੁਕਰੀਆ ਕੁਲਦੀਪ ਜੀ
ਕਵਿਤਾ
ਵਕ਼ਤ ਦਾ ਚੱਕਾ ਘੁਮ ਰਿਹਾ ,
ਇਹਦੇ ਵਿੱਚ ਬੰਦਾ ਗੁਮ ਰਿਹਾ,
ਰਿਸ਼ਤੇ ਸਭ ਛੋਟੇ ਹੋ ਗਏ ਨੇ,
ਪੈਸੇ ਦੇ ਤਲਵੇ ਚੁੰਮ ਰਿਹਾ,
ਵਕ਼ਤ ਦਾ ਚੱਕਾ ਘੁਮ ਰਿਹਾ...........
ਝੂਠ ਦੀ ਜੈ-ਜੈ ਕਾਰ ਹੋਈ,
ਨਸ਼ੇ ਦੀ ਬੇੜੀ ਪਾਰ ਹੋਈ,
ਨਹੀ ਫਰਿਆਦ ਕੋਈ ਸੁਨ ਰਿਹਾ,
ਵਕ਼ਤ ਦਾ ਚੱਕਾ ਘੁਮ ਰਿਹਾ ..........
ਲੀਡਰੀ ਹੀ ਬਦਕਾਰ ਹੋਈ ,
ਸਿਆਸਤ ਸ਼ਰਮਸਾਰ ਹੋਈ,
ਸ਼ਰੀਫ਼ ਲੁੱਚੇ ਨੂੰ ਚੁਣ ਰਿਹਾ ,
ਵਕ਼ਤ ਦਾ ਚੱਕਾ ਘੁਮ ਰਿਹਾ ........
ਦੁਰਯੋਧਨ ਰਾਜ ਪਏ ਕਰਦੇ ਨੇ,
ਯੁਧਿਸ਼ਠਰ ਭੁੱਖੇ ਮਰਦੇ ਨੇ ,
ਪਿਤਾਮਾ ਚੁੱਪ-ਚਾਪ ਸੁਨ ਰਿਹਾ ,
ਵਕ਼ਤ ਦਾ ਚੱਕਾ ਘੁਮ ਰਿਹਾ...........
ਅੱਜ ਦੇ "ਮਹਾਂਪੁਰਸ਼" ਨੇ ਜੋ,
ਮਲਿਕ ਭਾਗੋ ਦੇ ਚਮਚੇ ਨੇ,
ਭਾਈ ਲਾਲੋ ਗੁੰਮਸੁਮ ਪਿਆ.
ਵਕ਼ਤ ਦਾ ਚੱਕਾ ਘੁਮ ਰਿਹਾ.........
ਵਕ਼ਤ ਕੰਬਖਤ ਬੜਾ ਯਾਰੋ,
ਮਾੜੇ ਨੂੰ ਹੋਰ ਨਾ ਹੁਣ ਮਾਰੋ,
ਉੱਪਰ ਬੈਠਾ ਉਹ ਸੁਣ ਰਿਹਾ,
ਵਕ਼ਤ ਦਾ ਚੱਕਾ ਘੁਮ ਰਿਹਾ.........
Kuldeep Sharma 08-06-2014
ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I
ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ
https://www.facebook.com/shivbatalvi
No comments:
Post a Comment