Showing posts with label Kavi Darbar. Show all posts
Showing posts with label Kavi Darbar. Show all posts
9.1.12
ਗਾਉਂਦੀ ਸ਼ਾਇਰੀ --ਲੁਧਿਆਣਾ ਵਿਖੇ 22 January 2012
Other Poets who will join too ...
ਕੰਵਰ ਇਕਬਾਲ ( ਕਪੂਰਥਲਾ )
੨. ਰਾਮ ਮੂਰਤੀ ( ਤਲਵੰਡੀ ਸਲੇਮ )
੩.ਸੁਨੀਲਮ ਮੰਡ( ਮੋਹਾਲੀ )
੪ . ਪਰਨੀਤ ਕੌਰ ( ਰੋਪੜ )
੫. ਪ੍ਰਭਜੋਤ ਸੋਹੀ (ਜਗਰਾਉਂ)
੬ ਸੁਖਦੇਵ ਪ੍ਰੇਮੀ
੭. ਸੁਜਾਨ ਸਿੰਘ ਸੁਜਾਨ
੮ ਕੁਲਵਿੰਦਰ ਕੁਲਾ ( ਨਵਾ ਸ਼ਹਿਰ )
੯ . ਫ੍ਰ੍ਤੂਲ ਚੰਦ ਫੱਕਰ ਜੀ ( ਪਠਾਨਕੋਟ )
੧੦. ਰਾਮ ਸ਼ਰਨ ਜੋਸ਼ੀਲਾ ( ਜਲੰਧਰ )
੧੧ ਅਲੀ ਰਾਜ ਪੁਰਾ( ਰਾਜਪੁਰਾ ).......
Do join if you can.
Thanks for Reading this. Like us on Facebook and Subscribe to stay in touch.
20.12.11
ਬੰਗਾ 'ਚ ਹੋਇਆ ਯਾਦਗਾਰੀ ਕਵੀ ਦਰਬਾਰ
ਬੰਗਾ 'ਚ ਹੋਇਆ ਯਾਦਗਾਰੀ ਕਵੀ ਦਰਬਾਰ
ਪੰਜਾਬੀ ਸਾਹਿਤ ਸਭਾ ਬੰਗਾ ਵੱਲੋਂ ਕਰਵਾਏ ਕਵੀ ਦਰਬਾਰ 'ਚ ਰਚਨਾਵਾਂ ਪੜ੍ਹਦੇ ਹੋਏ
ਕਵੀ ਅਤੇ ਵਿਚਾਰ ਪੇਸ਼ ਕਰਦੀਆਂ ਹੋਈਆਂ ਵੱਖ-ਵੱਖ ਹਸਤੀਆਂ। ਤਸਵੀਰਾਂ : ਲਧਾਣਾ
ਪੰਜਾਬੀ ਸਾਹਿਤ ਸਭਾ ਬੰਗਾ ਵੱਲੋਂ ਪੰਜਾਬ ਰੇਡੀਓ ਲੰਦਨ ਦੇ ਸਹਿਯੋਗ ਨਾਲ ਖ਼ਾਲਸਾ ਹਾਈ ਸਕੂਲ ਬੰਗਾ ਦੇ ਹਾਲ ਵਿਚ ਕਰਾਇਆ ਕਵੀ ਦਰਬਾਰ ਆਪਣੇ ਬਹੁਪੱਖੀ ਪ੍ਰਭਾਵ ਕਾਰਨ ਸਰੋਤਿਆਂ ਅਤੇ ਸ਼ਾਇਰਾਂ ਦੇ ਚੇਤਿਆਂ ਵਿਚ ਡੂੰਘਾ ਉਕਰ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਿੰਸੀਪਲ ਸ: ਸਰਵਣ ਸਿੰਘ ਢੁੱਡੀਕੇ, ਸ: ਰਘਵੀਰ ਸਿੰਘ ਟੇਰਕਿਆਣਾ, ਸ: ਪੀ. ਐਸ. ਪੁਰੇਵਾਲ ਅਤੇ ਡਾ: ਰਾਜ ਰਾਣੀ ਸ਼ਾਮਿਲ ਸਨ। ਸਮਾਗਮ ਦੇ ਮੁੱਖ ਮਹਿਮਾਨ ਗੀਤਕਾਰ ਸ: ਸ਼ਮਸ਼ੇਰ ਸਿੰਘ ਸੰਧੂ ਸਨ, ਜਦਕਿ ਸ੍ਰੀ ਗੁਰਚਰਨ ਸਿੰਘ ਸ਼ੇਰਗਿੱਲ ਸੰਸਥਾਪਕ ਅਮਰਦੀਪ ਸ਼ੇਰਗਿੱਲ ਕਾਲਜ ਮੁਕੰਦਪੁਰ, ਸ: ਸ਼ਮਸ਼ੇਰ ਸਿੰਘ ਰਾਏ ਪੇਸ਼ਕਾਰ ਪੰਜਾਬ ਰੇਡੀਓ ਲੰਦਨ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਤਾ ਬਣੇ। ਇਸ ਕਵੀ ਦਰਬਾਰ ਦੇ ਪ੍ਰਭਾਵਸ਼ਾਲੀ ਅਸਰ ਨੂੰ ਬਿਆਨਦੇ ਹੋਏ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ: ਸ਼ਮਸ਼ੇਰ ਸਿੰਘ ਸੰਧੂ ਨੇ ਇਸ ਦੇ ਮਿਆਰ ਦੀ ਭਰਪੂਰ ਪ੍ਰਸੰਸਾ ਕੀਤੀ। ਇਸੇ ਸਾਹਿਤਕ ਪ੍ਰਭਾਵ ਸਦਕਾ ਪ੍ਰਿੰ: ਸਰਵਣ ਸਿੰਘ ਹੋਰਾਂ ਨੇ ਇਸ ਦੀ ਭਰਪੂਰ ਤਾਰੀਫ਼ ਕੀਤੀ।ਪੰਜਾਬੀ ਸਾਹਿਤ ਸਭਾ ਬੰਗਾ ਵੱਲੋਂ ਕਰਵਾਏ ਕਵੀ ਦਰਬਾਰ 'ਚ ਰਚਨਾਵਾਂ ਪੜ੍ਹਦੇ ਹੋਏ
ਕਵੀ ਅਤੇ ਵਿਚਾਰ ਪੇਸ਼ ਕਰਦੀਆਂ ਹੋਈਆਂ ਵੱਖ-ਵੱਖ ਹਸਤੀਆਂ। ਤਸਵੀਰਾਂ : ਲਧਾਣਾ
ਇਸ ਯਾਦਗਾਰੀ ਕਵੀ ਦਰਬਾਰ 'ਚ ਆਪਣੀ ਰਚਨਾਤਮਕ ਕਾਵਿ ਪ੍ਰਤਿਭਾ ਦਾ ਲੋਹਾ ਮੰਨਵਾਉਣ ਵਾਲੇ ਕਵੀਆਂ ਵਿਚ ਸ: ਸ਼ਮਸ਼ੇਰ ਸਿੰਘ ਸੰਧੂ, ਕਸ਼ਿਸ਼ ਹੁਸ਼ਿਆਰਪੁਰੀ, ਸ: ਰਘਵੀਰ ਸਿੰਘ ਟੇਰਕਿਆਣਾ, ਜ਼ਮੀਰ ਅਲੀ ਜ਼ਮੀਰ, ਕੁਲਵਿੰਦਰ ਕੁੱਲਾ, ਸੁਭਾਸ਼ ਕਲਾਕਾਰ, ਰਾਮ ਸ਼ਰਨ ਜੋਸ਼ੀਲਾ, ਹਰਿੰਦਰ ਸਿੰਘ ਬੀਸਲਾ, ਹਰਬੰਸ ਹੀਉਂ, ਤਰਸੇਮ ਸਾਕੀ, ਗੁਰਚਰਨ ਬੱਧਣ, ਡਾ: ਅਮਰਜੀਤ ਅਨੀਸ, ਸਮਰਜੀਤ ਸ਼ਮੀ, ਅਸ਼ੋਕ ਅਸ਼ਕ, ਜਸਵਿੰਦਰ ਮਹਿਰਮ, ਮਨੋਜ ਫਗਵਾੜਵੀ, ਤਰਸੇਮ ਸਮਾਣਾ, ਸੁਰਜੀਤ ਗੱਗ, ਦੇਵ ਰਾਜ ਕਾਦਰ, ਗੁਰਬਚਨ ਸਿੰਘ ਲਾਡਪੁਰੀ, ਅਮਨਦੀਪ ਦਰਦੀ, ਹਰਪ੍ਰੀਤ ਸਿੰਘ ਰਾਹੋਂ, ਸਿਕੰਦਰ ਪਾਲ, ਸੁਖਵਿੰਦਰ ਗੋਬਿੰਦਪੁਰੀ, ਡਾ: ਰਾਜ ਰਾਣੀ, ਸੁਨੀਲਮ ਮੰਡ, ਪਰਮਜੀਤ ਪਰਮ, ਸੁਰਿੰਦਰ ਕੌਰ ਚਿੰਗਾਰੀ, ਗੁਰਦੀਪ ਦੀਪੀ, ਕੁਮਾਰੀ ਕਿਰਨ ਰਾਏ, ਝਿੰਗੜ ਅਤੇ ਪਰਮਜੀਤ ਹੀਉਂ ਸ਼ਾਮਿਲ ਸਨ। ਮੰਚ ਸੰਚਾਲਨਾ ਸ੍ਰੀ ਹਰਬੰਸ ਹੀਉਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪਰਮਜੀਤ ਸਿੰਘ ਖਟੜਾ ਚਾਹਲ ਕਲਾਂ, ਮੋਹਣ ਬੀਕਾ, ਕਹਾਣੀਕਾਰ ਅਜਮੇਰ ਸਿੱਧੂ, ਜਸਵੰਤ ਬੰਗਾ, ਜਰਨੈਲ ਸਿੰਘ ਫਿਰੋਜ਼ਪੁਰ, ਮੰਗਤ ਰਾਏ ਰੋਪੜ ਆਦਿ ਹਸਤੀਆਂ ਸਰੋਤਿਆਂ ਵਿਚ ਸ਼ਾਮਿਲ ਸਨ।
source- Ajitjalandhar.com ਸੁਰਿੰਦਰ ਸਿੰਘ ਕਰਮ
-ਪਿੰਡ ਤੇ ਡਾਕ: ਲਧਾਣਾ ਉੱਚਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ-144510. ਮੋਬਾਈਲ : 98146-81444.
-ਪਿੰਡ ਤੇ ਡਾਕ: ਲਧਾਣਾ ਉੱਚਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ-144510. ਮੋਬਾਈਲ : 98146-81444.
Thanks for Reading this. Like us on Facebook and Subscribe to stay in touch.
10.11.11
6.5.11
ਕਵੀ ਦਰਬਾਰ ਤੇ ਸਨਮਾਨ ਸਮਾਰੋਹ ਤਸਵੀਰਾਂ (ਰੋਜ਼ੀ ਸਿੰਘ ਜੀ)
ਮੈਂ ਸ਼ੁਕਰਗੁਜ਼ਰ ਹਾਂ ਰੋਜ਼ੀ ਸਿੰਘ ਜੀ ( ਪੁਸਤਕ -ਰੀਝਾਂ ਦੀ ਛਾਵੇਂ ) ਦਾ ਜਿੰਨਾ ਨੇ ਇਹ ਯਾਦਗਾਰੀ
ਤਸਵੀਰਾਂ ਸਾਡੇ ਨਾਲ ਸਾਂਝੀਆ ਕੀਤੀਆ।
ਅਦਬ ਸਹਿਤ
ਲਾਲੀ
ਤਸਵੀਰਾਂ ਸਾਡੇ ਨਾਲ ਸਾਂਝੀਆ ਕੀਤੀਆ।
ਅਦਬ ਸਹਿਤ
ਲਾਲੀ
![]() |
| ਕਵੀ ਦਰਬਾਰ |
![]() |
| ਅਮ੍ਰਿਤ ਜੀ |
4.5.11
ਕਵੀ ਦਰਬਾਰ ਤੇ ਸਨਮਾਨ ਸਮਾਰੋਹ 6 ਨੂੰ ਬਟਾਲਾ
ਕਵੀ ਦਰਬਾਰ ਤੇ ਸਨਮਾਨ ਸਮਾਰੋਹ 6 ਨੂੰ
ਬਟਾਲਾ, 3 ਮਈ (ਕਮਲ ਕਾਹਲੋਂ)-ਪੰਜਾਬੀ ਸਾਹਿਤ ਮੰਚ ਰਜਿ: ਬਟਾਲਾ ਵੱਲੋਂ ਬਿਰਹਾਂ ਦੇ ਸੁਲਤਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀ 38ਵੀਂ ਬਰਸੀ ਦੇ ਸਬੰਧ ਵਿਚ ਸਿਟੀਜ਼ਨ ਸ਼ੋਸ਼ਲ ਵੈਲਫੇਅਰ ਫੋਰਮ ਤੇ ਸ਼ਿਵ ਸਾਹਿਤਕ ਮੰਚ ਦੇ ਸਹਿਯੋਗ ਨਾਲ ਪੰਜਾਬ ਪੱਧਰੀ ਕਵੀ ਦਰਬਾਰ ਤੇ ਸਨਮਾਨ ਸਮਾਰੋਹ 6 ਮਈ ਨੂੰ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਬਟਾਲਾ ਕਲੱਬ ਨਜ਼ਦੀਕ ਬੱਸ ਅੱਡਾ ਬਟਾਲਾ ਵਿਖੇ ਕਰਵਾਇਆ ਜਾਵੇਗਾ। ਸਾਹਿਤ ਮੰਚ ਦੇ ਜਰਨਲ ਸਕੱਤਰ ਸ੍ਰੀ ਸੁਲਤਾਨ ਭਾਰਤੀ ਤੇ ਪ੍ਰੈੱਸ ਸਕੱਤਰ ਓਮ ਪ੍ਰਕਾਸ਼ ਭਗਤ ਨੇ ਦੱਸਿਆ ਕਿ ਇਸ ਸਾਹਿਤਕ ਸਮਾਗਮ 'ਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ: ਸਤਨਾਮ ਸਿੰਘ ਨਿੱਝਰ ਪ੍ਰਧਾਨ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਸੁਸਾਇਟੀ ਤੇ ਭਜਨ ਮਲਕਪੁਰੀ ਸਮੇਤ ਸ਼ਿਵ ਦੇ ਗੀਤਾਂ ਨੂੰ ਉਮਰ ਭਰ ਗਾਉਣ ਵਾਲੇ ਗਾਇਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਦ ਕਿ ਸੂਬਾ ਪੱਧਰੀ ਕਵੀ ਦਰਬਾਰ 'ਚ ਸੁਰਜੀਤ ਪਾਤਰ, ਸਰਦਾਰਾ ਸਿੰਘ ਪੰਛੀ, ਤਰਸੇਮ ਨੂਰ, ਐਮ. ਨਸੀਮ, ਪ੍ਰੀਤਮ ਭੰਗ, ਡਾ: ਰਵਿੰਦਰ, ਤੇਜਿੰਦਰ ਮਾਰਕੰਡਾ, ਤਿਰਲੋਚਨ ਲੋਚੀ, ਸੁਰਜੀਤ ਜੱਜ, ਕੇਵਲ ਕਲੋਟੀ, ਦੇਵ ਦਰਦ, ਖੁਸ਼ਵੰਤ ਕੰਵਲ, ਸੁਲੱਖਣ ਸਰਹੱਦੀ, ਅਜੀਤ ਕਮਲ ਸਮੇਤ ਹੋਰ ਵੀ ਨਾਮਵਰ ਕਵੀ ਆਪਣੇ ਤਾਜਾ ਕਲਾਮ ਪੇਸ਼ ਕਰਨਗੇ। ਇਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਹੋਣਗੇ, ਜਦ ਕਿ ਸਮਾਗਮ ਦੀ ਪ੍ਰਧਾਨਗੀ ਐਸ.ਡੀ.ਐਮ. ਸ੍ਰੀ ਰਾਹੁਲ ਚੱਬਾ, ਪ੍ਰੋ. ਗੁਰਭਜਨ ਗਿੱਲ, ਡਾ: ਸ਼ਾਂਤ, ਡਾ: ਨਿੱਜਰ, ਸ੍ਰੀ ਪੀ.ਸੀ. ਪਿਆਸਾ, ਪ੍ਰੋ. ਸੁਖਵੰਤ ਗਿੱਲ ਤੇ ਸੁਲੱਖਣ ਸਰਹੱਦੀ ਕਰਨਗੇ।

Labels:
Kavi Darbar,
News
3.5.11
ਮਜਦੂਰ ਦਿਹਾੜੇ ਤੇ ਕਵੀ ਦਰਬਾਰ ਹੋਇਆ ਜਲੰਧਰ ਵਿਖੇ ੨ ਮਈ ੨੦੧੧
Subscribe to:
Posts (Atom)