4.5.11

ਕਵੀ ਦਰਬਾਰ ਤੇ ਸਨਮਾਨ ਸਮਾਰੋਹ 6 ਨੂੰ ਬਟਾਲਾ

ਕਵੀ ਦਰਬਾਰ ਤੇ ਸਨਮਾਨ ਸਮਾਰੋਹ 6 ਨੂੰ
ਬਟਾਲਾ, 3 ਮਈ (ਕਮਲ ਕਾਹਲੋਂ)-ਪੰਜਾਬੀ ਸਾਹਿਤ ਮੰਚ ਰਜਿ: ਬਟਾਲਾ ਵੱਲੋਂ ਬਿਰਹਾਂ ਦੇ ਸੁਲਤਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀ 38ਵੀਂ ਬਰਸੀ ਦੇ ਸਬੰਧ ਵਿਚ ਸਿਟੀਜ਼ਨ ਸ਼ੋਸ਼ਲ ਵੈਲਫੇਅਰ ਫੋਰਮ ਤੇ ਸ਼ਿਵ ਸਾਹਿਤਕ ਮੰਚ ਦੇ ਸਹਿਯੋਗ ਨਾਲ ਪੰਜਾਬ ਪੱਧਰੀ ਕਵੀ ਦਰਬਾਰ ਤੇ ਸਨਮਾਨ ਸਮਾਰੋਹ 6 ਮਈ ਨੂੰ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਬਟਾਲਾ ਕਲੱਬ ਨਜ਼ਦੀਕ ਬੱਸ ਅੱਡਾ ਬਟਾਲਾ ਵਿਖੇ ਕਰਵਾਇਆ ਜਾਵੇਗਾ। ਸਾਹਿਤ ਮੰਚ ਦੇ ਜਰਨਲ ਸਕੱਤਰ ਸ੍ਰੀ ਸੁਲਤਾਨ ਭਾਰਤੀ ਤੇ ਪ੍ਰੈੱਸ ਸਕੱਤਰ ਓਮ ਪ੍ਰਕਾਸ਼ ਭਗਤ ਨੇ ਦੱਸਿਆ ਕਿ ਇਸ ਸਾਹਿਤਕ ਸਮਾਗਮ 'ਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ: ਸਤਨਾਮ ਸਿੰਘ ਨਿੱਝਰ ਪ੍ਰਧਾਨ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਸੁਸਾਇਟੀ ਤੇ ਭਜਨ ਮਲਕਪੁਰੀ ਸਮੇਤ ਸ਼ਿਵ ਦੇ ਗੀਤਾਂ ਨੂੰ ਉਮਰ ਭਰ ਗਾਉਣ ਵਾਲੇ ਗਾਇਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਦ ਕਿ ਸੂਬਾ ਪੱਧਰੀ ਕਵੀ ਦਰਬਾਰ 'ਚ ਸੁਰਜੀਤ ਪਾਤਰ, ਸਰਦਾਰਾ ਸਿੰਘ ਪੰਛੀ, ਤਰਸੇਮ ਨੂਰ, ਐਮ. ਨਸੀਮ, ਪ੍ਰੀਤਮ ਭੰਗ, ਡਾ: ਰਵਿੰਦਰ, ਤੇਜਿੰਦਰ ਮਾਰਕੰਡਾ, ਤਿਰਲੋਚਨ ਲੋਚੀ, ਸੁਰਜੀਤ ਜੱਜ, ਕੇਵਲ ਕਲੋਟੀ, ਦੇਵ ਦਰਦ, ਖੁਸ਼ਵੰਤ ਕੰਵਲ, ਸੁਲੱਖਣ ਸਰਹੱਦੀ, ਅਜੀਤ ਕਮਲ ਸਮੇਤ ਹੋਰ ਵੀ ਨਾਮਵਰ ਕਵੀ ਆਪਣੇ ਤਾਜਾ ਕਲਾਮ ਪੇਸ਼ ਕਰਨਗੇ। ਇਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਹੋਣਗੇ, ਜਦ ਕਿ ਸਮਾਗਮ ਦੀ ਪ੍ਰਧਾਨਗੀ ਐਸ.ਡੀ.ਐਮ. ਸ੍ਰੀ ਰਾਹੁਲ ਚੱਬਾ, ਪ੍ਰੋ. ਗੁਰਭਜਨ ਗਿੱਲ, ਡਾ: ਸ਼ਾਂਤ, ਡਾ: ਨਿੱਜਰ, ਸ੍ਰੀ ਪੀ.ਸੀ. ਪਿਆਸਾ, ਪ੍ਰੋ. ਸੁਖਵੰਤ ਗਿੱਲ ਤੇ ਸੁਲੱਖਣ ਸਰਹੱਦੀ ਕਰਨਗੇ।