Showing posts with label ਕਹਾਣੀ. Show all posts
Showing posts with label ਕਹਾਣੀ. Show all posts

2.4.20

ਰਜ਼ਾਈ / ਪ੍ਰਿੰਸੀਪਲ ਸੁਜਾਨ ਸਿੰਘ -ਪੰਜਾਬੀ ਕਹਾਣੀ


ਰਜ਼ਾਈ / ਪ੍ਰਿੰਸੀਪਲ ਸੁਜਾਨ ਸਿੰਘ
ਛੁੱਟੀ ਵੇਲੇ ਜਦ ਸਕੂਲ ਮਾਸਟਰ ਸਕੂਲੋਂ ਬਾਹਰ ਨਿਕਲਦਾ ਤਾਂ ਉਹ ਮੁੰਡਿਆਂ ਦੇ ਇਕ ਹੜ੍ਹ ਵਿਚ ਹੁੰਦਾ । ਕਈ ਵਾਰੀ ਉਸਨੂੰ ਐਉਂ ਜਾਪਦਾ ਕਿ ਮੁੰਡਿਆਂ ਦੇ ਹੜ੍ਹ ਵਿੱਚ ਉਹ ਇਕ ਬੇੜੀ ਹੈ । ਅੱਜ ਉਸ ਸੋਚਿਆ ਜੇ ਮੁੰਡਿਆਂ ਦਾ ਪ੍ਰਵਾਹ ਸਦਾ ਇਵੇਂ ਨਾ ਚਲਦਾ ਰਹੇ ਤਾਂ ਉਸ ਦਾ ਜੀਵਨ ਵੀ ਸੁੱਕੇ ਦਰਿਆ ਦੇ ਰੇਤਲੇ ਕੰਢਿਆਂ ਤੇ ਫਜ਼ੂਲ ਪਈ ਬੇੜੀ ਵਾਂਗ ਨਿਕੰਮਾ ਹੋ ਕੇ ਰਹਿ ਜਾਏ । ਫਿਰ ਉਸ ਵਿਚਾਰਿਆ ਬੇੜੀ ਤਾਂ ਉਹ ਠੀਕ ਹੈ । ਵਰ੍ਹੇ ਦੇ ਵਰ੍ਹੇ ਉਹ ਵਿਦਿਆਰਥੀਆਂ ਦੇ ਪੂਰਾਂ ਦੇ ਪੂਰ ਇਮਤਿਹਾਨਾਂ ਦੇ ਪੱਤਣ ਤੋਂ ਪਾਰ ਉਤਾਰਦਾ ਹੈ । ਉਸ ਦੀ ਸਮਝ ਵਿੱਚ ਨਾ ਆਇਆ ਕਿ ਵਿਦਿਆਰਥੀ ਜਲ-ਪ੍ਰਵਾਹ ਤੇ ਯਾਤ੍ਰੀਆਂ ਦਾ ਪੂਰ ਦੋਵੇਂ ਚੀਜ਼ਾਂ ਕਿਵੇਂ ਬਣ ਸਕਦੇ ਹਨ । ਆਖ਼ਰ ਪ੍ਰਵਾਹ ਤਾਂ ਕੋਈ ਚਲਦਾ ਹੀ ਸੀ, ਜਿਸ ਤੇ ਉਸ ਦੇ ਜੀਵਨ ਦੀ ਟੁੱਟੀ ਫੁੱਟੀ ਕਿਸ਼ਤੀ ਤਰ ਕੇ ਇਕ ਕੰਮ ਕਰੀ ਜਾ ਰਹੀ ਸੀ, ਭਾਵੇਂ ਔਖੇ ਤੋਂ ਔਖੇ ਹਿਸਾਬੀ ਸਵਾਲ ਮਿੰਟਾਂ ਵਿੱਚ ਕੱਢ ਲੈਣ ਵਾਲੀ ਉਸ ਦੀ ਸਮਝ, ਉਸ ਅਦਿੱਖ ਪ੍ਰਵਾਹ ਨੂੰ ਸਮਝ ਸਕਣੋਂ ਅਸਮਰਥ ਸੀ ।
ਮਾਸਟਰ ਨੇ ਸੁੱਤੇ ਸਿੱਧ ਕਈਆਂ ਵਾਕਫ਼ਾਂ ਦੀਆਂ ਸਲਾਮਾਂ ਦਾ ਜਵਾਬ ਹੱਥ ਜੋੜ ਕੇ ਦਿਤਾ । ਕਈਆਂ ਦੀ ਨਮਸਤੇ, ਸਤਿ ਸ੍ਰੀ ਅਕਾਲ, ਜੈ ਰਾਮ ਜੀ ਕੀ, ਝੁਕ ਝੁਕ ਕੇ ਸੂਦ ਸਮੇਤ ਮੋੜੀ । ਪਰ ਅੰਦਰੋਂ ਉਸਨੂੰ ਕੋਈ ਫਿਕਰ ਖਾਈ ਜਾ ਰਿਹਾ ਸੀ । ਬਜ਼ਾਰ ਵਿੱਚ ਤਾਂ ਉਹ ਮਸ਼ੀਨੀ ਹਰਕਤਾਂ ਕਰੀ ਤੁਰਿਆ ਜਾ ਰਿਹਾ ਸੀ । ਅਚਾਨਕ ਇਕ ਦੌੜੀਂ ਆਉਂਦੀ ਗਊ ਨੇ ਉਸ ਨੂੰ ਬਾਹਰਲੀ ਹੋਸ਼ ਵਿੱਚ ਆਂਦਾ । ਉਹ ਹੈਰਾਨ ਸੀ ਕਿ ਉਹ ਕਿਸੇ ਨਾਲ ਕਿਉਂ ਨਹੀਂ ਟਕਰਾਇਆ ਜਾਂ ਪਾਸੇ ਤੇ ਵਗਦੀ ਡੂੰਘੀ ਵਹਿਣੀ ਵਿੱਚ ਕਿਉਂ ਨਾ ਜਾ ਪਿਆ ।
ਮੋੜ ਮੁੜਨ ਲਗਿਆਂ ਉਸ ਕਬਾੜੀਏ ਦੀ ਹੱਟੀ ਤੇ ਇਕ ਪੁਰਾਣੀ ਰਜ਼ਾਈ ਲਮਕਦੀ ਦੇਖੀ । ਅੰਦਰੋਂ-ਕੰਬ ਕੇ ਉਸ ਇਧਰ ਉਧਰ ਦੇਖਿਆ । ਕਿਤੇ ਉਸ ਨੂੰ ਕਿਸੇ ਪੁਰਾਣੀ ਰਜ਼ਾਈ ਵਲ ਲਲਚਾਈਆਂ ਨਜ਼ਰਾਂ ਨਾਲ ਵੇਖਦਿਆਂ ਨਾ ਦੇਖ ਲਿਆ ਹੋਵੇ । ਉਹ ਛੇਤੀ ਨਾਲ ਮੋੜ ਮੁੜ ਪਿਆ।
ਮਾਸਟਰ ਪੰਜਾਂ ਬੱਚਿਆਂ ਦਾ ਬਾਪ ਹੈ। ਅੱਜ ਕਲ ਉਹ ਇਨ੍ਹਾਂ ਨੂੰ ਪੰਜ ਗ਼ਲਤੀਆਂ ਕਹਿੰਦਾ ਹੈ । ਪੁਰਾਣੇ ਜਰਮਨ ਤੇ ਅੱਜ ਕਲ ਦੇ ਰੂਸ ਵਿੱਚ ਸ਼ਾਇਦ ਉਸ ਦੀ ਇਸਤ੍ਰੀ ਨੂੰ ਵਧ ਬੱਚੇ ਪੈਦਾ ਕਰਨ ਦਾ ਮੈਡਲ ਤੇ ਇਨਾਮ ਮਿਲਦਾ । ਉਹ ਸੋਚ ਰਿਹਾ ਸੀ ਕਿ ਕਿਵੇਂ ਹਾਲਾਤ ਗ਼ਲਤੀਆਂ ਨੂੰ ਦਰੁਸਤੀਆਂ ਤੇ ਦਰੁਸਤੀਆਂ ਨੂੰ ਗ਼ਲਤੀਆਂ ਬਣਾ ਦੇਂਦੇ ਹਨ । ਕਾਸ਼ ਕਿ ਹਾਲਾਤ ਸਾਰਿਆਂ ਦੇ ਕਾਬੂ ਵਿੱਚ ਹੁੰਦੇ ! ਹਾਲਾਤ ਦੀ ਕੁੰਜੀ ਕੇਵਲ ਅਮੀਰਾਂ ਦੇ ਹੱਥ ਵਿੱਚ ਹੀ ਨਾ ਹੁੰਦੀ ।
ਪਾਕਸਤਾਨੋਂ ਆਏ ਤਿੰਨ ਰਿਸ਼ਤੇਦਾਰ ਵੀ ਉਸ ਦੇ ਕੋਲ ਰਹਿੰਦੇ ਹਨ । ਕਦੇ ਉਹਨਾਂ ਨੇ ਵੀ ਇਸਦੀ ਔਖੇ ਵੇਲੇ ਮਦਦ ਕੀਤੀ ਸੀ ਜਦੋਂ ਉਹ ਆਪ ਸੌਖੇ ਸਨ । ਮਾਸਟਰ ਦੀ ਤਨਖ਼ਾਹ ਹੁਣ ਸਭ ਕੁਝ ਪਾ ਕੇ ਇਕ ਸੌ ਸਾਢੇ ਸਤਾਈ ਰੁਪਏ ਹੈ । ਵੱਡੀ ਤਨਖ਼ਾਹ ਹੈ । ਕੇਵਲ ਉਹ ਆਟਾ, ਜੋ ਉਸਨੂੰ ਸਹਾਇਤਾ ਦਿਤੀ ਜਾਣ ਦੇ ਵੇਲੇ ਦੋ ਰੁਪਏ ਤੇਰਾਂ ਆਨੇ ਮਣ ਵਿਕਦਾ ਸੀ, ਹੁਣ ਤੀਹ ਰੁਪਏ ਮਣ ਵਿਕਦਾ ਹੈ । ਪਰ ਮਾਸਟਰ ਦੀ ਤਨਖ਼ਾਹ ਤਾਂ ਮਾਕੂਲ ਹੈ । ਇਕ ਸੌ ਸਾਢੇ ਸਤਾਈ ਰੁਪਏ, ਪ੍ਰਾਵੀਡੈਂਟ ਫ਼ੰਡ ਕਰਕੇ ! ਸੋ ਹੁਣ ਉਹ ਉਹਨਾਂ ਨੂੰ ਔਖੇ ਵੇਲੇ ਕਿਵੇਂ ਬਾਂਹ ਨਾ ਦਿੰਦਾ ? ਅਕ੍ਰਿਤਘਣ ਨਾ ਅਖਵਾਉਣ ਦਾ ਵੀ ਤਾਂ ਮੁੱਲ ਹੁੰਦਾ ਹੈ ਨਾ ।
ਰਾਸ਼ਨ ਡੀਪੋ ਤੇ ਕਈ ਲੋਕ ਖੜੇ ਸਨ ਪਰ ਮਾਸਟਰ ਸਾਹਿਬ ਨੂੰ ਡੀਪੋ ਤੋਂ ਵੀ ਕੁਝ ਨਸੀਬ ਨਹੀਂ ਸੀ ਹੁੰਦਾ । ਮਾਸਟਰ ਸਾਹਿਬ ਦੀ ਤਨਖ਼ਾਹ ਇਕ ਸੌ ਸਾਢੇ ਸਤਾਈ ਰੁਪਈਏ ਹੈਨ । ਦੱਸੀ ਹੋਈ ਰਕਮ ਤੋਂ ਇਕ ਰੁਪਿਆ ਵੱਧ ਲੈਣ ਵਾਲਾ ਵੀ ਡੀਪੋ ਤੋਂ ਸਸਤਾ ਰਾਸ਼ਨ ਲੈਣ ਦਾ ਹਕਦਾਰ ਨਹੀਂ ਤੇ ਮਾਸਟਰ ਸਾਹਿਬ ਤਾਂ ਪੂਰੇ ਢਾਈ ਰੁਪਏ ਵੱਧ ਲੈਂਦੇ ਸਨ । ਉਸ ਦੇ ਸਾਥੀ ਕਿਰਾਏਦਾਰਾਂ ਵਿੱਚ ਬੈਂਕ-ਕਲਰਕ ਵੀ ਸੀ । ਉਹ ਇਕ ਸੌ ਪੰਦਰਾਂ ਤਨਖ਼ਾਹ ਲੈਂਦਾ ਸੀ । ਉਸ ਦੀ ਵਹੁਟੀ ਤੇ ਉਹ, ਬਸ ਇਹ ਉਸਦਾ ਟੱਬਰ ਸੀ । ਉਸ ਨੂੰ ਰਾਸ਼ਨ ਮਿਲਦਾ ਸੀ । ਪਰ ਮਾਸਟਰ ਸਾਹਿਬ ਦਾ ਟੱਬਰ ਵੀ ਤਾਂ ਤਨਖ਼ਾਹ ਵਾਂਗ ਵੱਡਾ ਸੀ, ਇਸ ਲਈ ਉਹ ਕਿਸੇ ਰਿਆਇਤ ਦਾ ਹੱਕਦਾਰ ਨਹੀਂ ਸੀ ।
ਮਾਸਟਰ ਨੇ ਦੇਖਿਆ ਉਸ ਤੋਂ ਕਈ ਗੁਣਾਂ ਵਧ ਹੈਸੀਅਤ ਵਾਲੇ ਡੀਪੋ ਤੋਂ ਰਾਸ਼ਨ ਲੈ ਰਹੇ ਹਨ । ਪਰ ਉਹ ਤਾਂ ਦੁਕਾਨਦਾਰ ਸਨ । ਕੋਈ ਨੌਕਰੀ ਪੇਸ਼ਾ ਤਾਂ ਨਹੀਂ । ਵਿਚਾਰੀ ਗੌਰਮਿੰਟ ਕੋਲ ਵੀ ਤਾਂ ਉਹਨਾਂ ਦੀਆਂ ਆਪ ਲਿਖੀਆਂ ਵਹੀਆਂ ਤੋਂ ਸਿਵਾ ਆਮਦਨ ਮਾਪਣ ਦਾ ਕੋਈ ਜੰਤਰ ਜਾਂ ਆਲਾ ਨਹੀਂ । ਮਾਸਟਰ ਝੂਠ ਨਹੀਂ ਬੋਲ ਸਕਦਾ । ਉਸਨੂੰ ਸਾਰੇ ਭਲਾਮਾਣਸ ਕਹਿੰਦੇ ਹਨ। ਕਈ ਤਨਜ਼ ਨਾਲ ਵੀ, ਜਿਵੇਂ ਲੁਚਾ ਜਾਂ ਬੇਈਮਾਨ ਹੋਣਾ ਕੋਈ ਗੁਣ ਹੁੰਦਾ ਹੋਵੇ । ਮਾਸਟਰ ਕਾਨੂੰਨ ਦਾ ਪੱਕਾ ਪਾਬੰਧ ਹੈ । ਪੜ੍ਹੇ ਲਿਖੇ ਆਦਮੀ ਨੂੰ ਕਾਨੂੰਨ ਦੇ ਉਲੰਘਣ ਦੀ ਉਂਜ ਵੀ ਵਧ ਸਜ਼ਾ ਮਿਲ ਸਕਦੀ ਹੈ । ਮਾਸਟਰ ਨਾਲੇ ਦੇਸ਼ ਭਗਤ ਵੀ ਹੈ । ਆਪਣੇ ਜਾਂ ਆਪਣਿਆਂ ਦੇ ਕਾਰਨ ਉਹ ਦੇਸ ਤੇ ਕੌਮ ਦਾ ਨੁਕਸਾਨ ਨਹੀਂ ਸਹਾਰ ਸਕਦਾ ।
ਮਾਸਟਰ ਲੰਘ ਗਿਆ, ਸਭ ਕੁਝ ਦੇਖਦਾ । ਉਸਨੂੰ ਫੇਰ ਰਾਹ ਵਿੱਚ ਰਜ਼ਾਈ ਦਾ ਚੇਤਾ ਆਇਆ । ਨਵੀਂ ਰਜ਼ਾਈ ਲਈ ਘੱਟ ਤੋਂ ਘੱਟ ਵੀਹਾਂ ਰੁਪਈਆਂ ਦੀ ਲੋੜ ਹੈ । ਉਸ ਹਿਸਾਬ ਲਾਇਆ । ਢਾਈ ਮਣ ਆਟਾ, ਤੀਹ ਦੂਣੀ ਸੱਠ ਤੇ ਪੰਦਰਾਂ, ਪੰਜ੍ਹਤਰ ਰੁਪਏ । ਘਿਓ ਬਨਾਸਪਤੀ ਬਾਰਾਂ ਰੁਪਏ, ਬਾਲਣ ਪੰਦਰਾਂ ਰੁ੫ਏ ਤੇ ਵੱਡੀ ਰਕਮ ਉਸਨੂੰ ਮਗਰੋਂ ਯਾਦ ਆਈ, ਕਿਰਾਇਆ ਤੀਹ ਰੁਪਏ, ਦੁਧ ਚਾਹ ਲਈ ਤੇਰਾਂ ਰੁਪਏ ਤੇ ਏਸੇ ਤਰ੍ਹਾਂ ਅਗੇ । ਕੁਲ ਜੋੜ ਇਕ ਸੌ ਛਿਆਸੀ ਰੁਪਏ । ਬਜਟ ਵਿੱਚ ਹਰ ਮਹੀਨੇ ਲਗਪਗ ਸੱਠ ਰੁਪਏ ਦਾ ਘਾਟਾ । ਉਸ ਨੂੰ ਬਜਟ ਚੈਲੰਜ ਕਰਨਾ ਚਾਹੀਦਾ ਹੈ । ਪਰ ਉਸਨੂੰ ਗ੍ਰਹਿ ਵਿਗਿਆਨ ਦੇ ਅਨੁਸਾਰ ਨਵੀਆਂ ਕਿਤਾਬਾਂ ਤੇ ਰਿਸਾਲਿਆਂ ਵਾਸਤੇ ਖਰਚੀ ਜਾ ਰਹੀ ਸੱਤ ਰੁਪਏ ਦੀ ਰਕਮ ਤੋਂ ਸਿਵਾ ਕੁਝ ਗ਼ੈਰ ਜ਼ਰੂਰੀ ਨਾ ਲੱਭਾ । ਉਹ ਮਨ ਵਿੱਚ ਹੀ ਏਸ ਖ਼ਰਚ ਤੇ ਲੀਕ ਮਾਰਨ ਲੱਗਾ ਸੀ ਪਰ ਉਸਨੂੰ ਜਾਪਿਆ ਕਿ ਇਹ ਖ਼ਰਚ ਉਸ ਦੀ ਖ਼ੁਰਾਕ ਤੇ ਹੋ ਰਹੇ ਖ਼ਰਚ ਤੋਂ ਵੀ ਵੱਧ ਜ਼ਰੂਰੀ ਹੈ । ਆਖ਼ਰ ਉਸ ਸੋਚਿਆ, ਮੈਂ ਹੈਡ ਮਾਸਟਰ ਸਾਹਿਬ ਦੀ ਆਗਿਆ ਨਾਲ ਇਕ ਟੀਊਸ਼ਨ ਰਖਾਂਗਾ। ਤੀਹਾਂ ਦੀ ਆਮਦਨ ਵਧ ਜਾਏਗੀ, ਤੀਹਾਂ ਦਾ ਖ਼ਰਚ ਘਟਾਵਾਂਗਾ, ਜਿਵੇਂ ਕਿਵੇਂ । ਪਰ ਰਜ਼ਾਈ ਲਈ ਵੀਹ ਰੁਪਏ ਕਿਥੋਂ ਆਉਣਗੇ । ਰਜ਼ਾਈ ਸਿਆਲ ਲਈ ਬੜੀ ਜ਼ਰੂਰੀ ਚੀਜ਼ ਹੈ । ਪਰਾਹੁਣਿਆਂ ਨੂੰ ਵੱਖੋ ਵੱਖ ਮੰਜਾ ਤੇ ਬਿਸਤਰਾ ਦੇਣਾ ਤਾਂ ਅਤ ਜ਼ਰੂਰੀ ਸੀ । ਤਿੰਨ ਲੜਕੀਆਂ ਇਕੱਠੀਆਂ ਸੌਂਦੀਆਂ ਸਨ ਇਕੋ ਮੰਜੇ ਤੇ, ਇਕੋ ਰਜ਼ਾਈ ਵਿੱਚ ਸੌਣ ਨਾਲ ਕੱਦ ਘੁਟਵੇਂ ਹੋ ਜਾਣਗੇ । ਕੁੜੀਆਂ ਦੇ ਕਲਬੂਤ ਘੁਟਵੇਂ ਹੋ ਜਾਣ ਨਾਲ ਉਹਨਾਂ ਨੂੰ ਅੱਜ ਕੱਲ ਦੀ ਦੁਨੀਆਂ ਵਿਚ ਅੱਗੇ ਢੋਈ ਕੋਈ ਨਹੀਂ । ਕੱਲ ਉਸ ਨੇ ਆਪਣੀ ਘਰ ਵਾਲੀ ਨੂੰ ਉਹਨਾਂ ਵਿਚੋਂ ਵੱਡੀ ਨੂੰ ਵੱਖ ਸੁਆਣ ਲਈ ਕਿਹਾ ਸੀ ।
'ਥੋੜੇ ਮੰਜੇ ਨੇ ਕਲਾਸ਼ ? ਫੇਰ ਇਨ੍ਹਾਂ ਨੂੰ ਵਖੋ ਵਖਰੀਆਂ ਕਿਉਂ ਨਹੀਂ ਸੁਆਂਦੀ, ਤੂੰ ?'
ਕਲਾਸ਼ ਨੇ ਨਿਮਰਤਾ ਨਾਲ ਉਤਰ ਦਿਤਾ ਸੀ । 'ਮੰਜਾ ਤਾਂ ਇਕ ਵੱਧ ਹੈ ਪਰ ਰਜ਼ਾਈ ਵਾਧੂ ਕੋਈ ਨਹੀਂ । ਹਾਲੀ ਬਿੱਲੂ ਵੀ ਮੇਰੇ ਨਾਲ ਸੌਂਦਾ ਜੇ ।'
ਵੀਹਾਂ ਰੁਪਈਆਂ ਦੀ ਰਜ਼ਾਈ। ਅੱਗੇ ਹੀ ਬਜਟ ਵਿੱਚ ਘਾਟਾ ਹੈ । ਤੀਹਾਂ ਦੀ ਟੀਊਸ਼ਨ, ਤੀਹ ਖ਼ਰਚ ਵਿਚੋਂ ਘਟਾਉਣੇ ਹੀ ਪੈਣਗੇ । ਪਰ ਵੀਹ ਹੋਰ ਰਜ਼ਾਈ ਲਈ ਕਿਥੋਂ ਆਉਣਗੇ ? ਉਸ ਨੂੰ ਚੇਤਾ ਆਇਆ ਉਸ ਨੇ ਪਰਸੋਂ ਆਪਣੀਆਂ ਕਿਤਾਬਾਂ ਤੇ ਰੱਦੀ ਵੇਚ ਕੇ ਸੱਤ ਰੁਪੈ ਬਾਰਾਂ ਆਨੇ ਵੱਟੇ ਸਨ । ਪਰ ਰਜ਼ਾਈ ਲਈ ਵੀਹ ਰੁਪੈ ! ਉਹੋ ! ਕਬਾੜੀਏ ਤੋਂ ਪੁਰਾਣੀ ਰਜ਼ਾਈ। ਹਾਂ, ਠੀਕ ਹੈ, ਕੱਲ ਪੁੱਛਿਆ ਜਾਏਗਾ ।
ਕਈ ਦਿਨ ਉਹ ਸਵੇਰ ਵੇਲੇ ਦਾਅ ਲਾਉਂਦਾ ਰਿਹਾ । ਦਿਨ ਵੇਲੇ ਉਸ ਦਾ ਕਬਾੜੀਏ ਤੋਂ ਮੁੜ ਪੁਛਣ ਦਾ ਹੀਆ ਨ ਪਿਆ। ਇਕ ਦਿਨ ਰਾਤ ਵੇਲੇ ਗਿਆ । ਬਜ਼ਾਰ ਬੰਦ ਸੀ । ਵਿਚਾਰਾ ਨੇਸ਼ਨ ਬਿਲਡਰ-ਕੌਮ ਦਾ ਉਸਤਾਦ-ਨਿਰਾਸ਼ ਮੁੜ ਆਇਆ । ਬਣਾਉਣ ਵਾਲਾ ਆਪ ਬਣਾਏ ਜਾਣ ਵਾਲਿਆਂ ਦੇ ਹੱਥੋਂ ਕੀ ਬਣ ਰਿਹਾ ਸੀ ।
ਮੁੜ ਸੋਚਿਆ ਉਸ, ਆਖਰ ਸਵੇਰੇ ਹੀ ਦਾ ਦੂ ਲਾ ਕੇ ਕੰਮ ਬਣੇਗਾ । ਕੰਮਬਖ਼ਤ ਰਜਾਈ ਵੀ ਸੀ ਕਿ ਜਿਸ ਨੂੰ ਕੋਈ ਖ਼ਰੀਦਦਾ ਹੀ ਨਹੀਂ ਸੀ । ਕਿਸੇ ਦੇ ਸਾਹਮਣੇ ਖ਼ਰੀਦਿਆਂ ਇਜ਼ਤ ਜਾਂਦੀ ਸੀ - ਜੇ ਉਸ ਦੀ ਨਹੀਂ ਤਾਂ ਉਸਤਾਦਾਂ ਦੀ ਸ਼੍ਰੇਣੀ ਦੀ ਤੇ ਨਾਲ ਕੌਮ ਦਾ ਵਿਚਾਰਾ ਮਾਸਟਰ ਕੀ ਕਰ ਰਿਹਾ ਸੀ ? ਕਿਸੇ ਤੋਂ ਕੀ ਲੁਕਾ ਰਿਹਾ ਸੀ ? ਉਸ ਫਿਰ ਸੋਚਿਆ ਉਹ 'ਇਜ਼ਤ' ਨ੍ਹੂੰ ਆਂਚ ਨਹੀਂ ਆਉਣ ਦੇਵੇਗਾ ।
ਐਤਵਾਰ ਤੇ ਨਹੀਂ ਸੀ ਪਰ, ਛੁੱਟੀ ਦਾ ਦਿਨ ਸੀ । ਉਹ ਆਪਣੇ ਵੱਡੇ ਲੜਕੇ ਨੂੰ ਨਾਲ ਲੈ ਕੇ ਉਸ ਦੁਕਾਨ ਤੇ ਗਿਆ । ਰਜ਼ਾਈ ਬਦਸਤੂਰ ਉਥੇ ਹੀ ਪਈ ਸੀ । ਉਹ ਇਕੋ ਛੜੱਪਾ ਮਾਰ ਕੇ ਦੁਕਾਨ ਵਿੱਚ ਲੰਘ ਗਿਆ। ਸੱਤਾਂ ਰੁਪਈਆਂ ਤੇ ਸੌਦਾ ਹੋ ਗਿਆ । ਰੁਪਏ ਦੇ ਕੇ ਉਹ ਛੇਤੀ ਵਾਪਸ ਨਿਕਲ ਆਇਆ । ਦਸ ਕਦਮ ਹੀ ਤੁਰਿਆ ਹੋਣਾ ਹੈ ਕਿ ਕਿਸੇ ਆਵਾਜ਼ ਦਿਤੀ, 'ਮੁਰਦਿਆਂ ਤੋਂ ਲਾਹੀ ਰਜ਼ਾਈ ਖ਼ਰੀਦ ਲਈ ਜੇ ?'
ਉਸਤਾਦ ਤੋਂ ਮੁੜ ਕੇ ਵੇਖੇ ਬਗੈਰ ਨਾ ਰਿਹਾ ਗਿਆ । ਕਹਿਣ ਵਾਲਾ ਇਕ ਦਰਜ਼ੀ ਸੀ । ਲਾਗੇ ਹੀ ਮਾਸਟਰ ਦਾ ਇਕ ਸ਼ਾਗਿਰਦ ਸੀ, ਜਿਸ ਅੱਜ ਤੋਂ ਉਸ ਦੇ ਘਰ ਪੜ੍ਹਨ ਆਇਆ ਕਰਨਾ ਸੀ । ਉਸ ਨੇ ਵੀ ਮਾਸਟਰ ਕੋਲ ਆ ਕੇ ਕਿਹਾ, 'ਇਹ ਤੇ ਮੁਰਦਿਆਂ ਦੀਆਂ ਲਾਹੀਆਂ ਰਜਾਈਆਂ ਵੇਚਦਾ ਜੇ, ਮਾਸਟਰ ਜੀ ।'
ਮਾਸਟਰ ਸੱਚ ਜਿਹਾ ਝੂਠ ਬੋਲਿਆ - 'ਹਾਂ ਕਾਕਾ, ਪਰ ਕਿਸੇ ਲੋੜਵੰਦ ਦੀ ਲੋੜ ਤਾਂ ਪੂਰੀ ਹੋ ਜਾਏਗੀ ।'
ਲਹਿਜਾ ਇਹੋ ਜਿਹਾ ਸੀ ਕਿ ਜਿਸ ਤੋਂ ਸ਼ੱਕ ਪੈ ਸਕਦਾ ਸੀ ਕਿ ਉਸ ਕਿਸੇ ਹੋਰ ਲਈ ਰਜ਼ਾਈ ਖ਼ਰੀਦੀ ਹੈ । ਆਖ਼ਰ ਜੇ ਇਹ ਝੂਠ ਵੀ ਸੀ ਤਾਂ ਧਰਮ ਰਾਜ ਯੁਧਿਸ਼ਟਰ ਦੇ ਬੋਲੇ ਝੂਠ ਤੋਂ ਭੈੜਾ ਨਹੀਂ ਸੀ ।
ਸਾਰਾ ਦਿਨ ਰਜ਼ਾਈ ਧੁੱਪੇ ਪਈ ਰਹੀ । ਸ਼ਾਮ ਹੋ ਗਈ । ਰਜ਼ਾਈ ਕਮਰੇ ਵਿੱਚ ਲਿਆਂਦੀ ਗਈ । ਦੀਵੇ ਜਗਣ ਮਗਰੋਂ ਉਹ ਮੁੰਡਾ ਪੜ੍ਹਨ ਆ ਗਿਆ। ਉਸ ਰਜ਼ਾਈ ਨੂੰ ਪਈ ਦੇਖ ਕੇ ਨਮਸਤੇ ਕਹਿਣ ਤੋਂ ਮਗਰੋਂ ਪੁਛਿਆ -'ਕਿਉਂ, ਮਾਸਟਰ ਜੀ, ਇਹ ਉਹੋ ਰਜ਼ਾਈ ਜੇ ਨਾ ?'
ਮਾਸਟਰ ਵਿੱਚ ਦੂਜੀ ਵਾਰੀ ਝੂਠ ਬੋਲਣ ਦੀ ਸਮਰਥਾ ਨਾ ਰਹੀ । ਉਸ ਕਿਹਾ 'ਉਹੋ ਹੀ ਹੈ, ਕਾਕਾ, ਪਰ ਮੈਂ ਅੱਜ ਤੈਨੂੰ ਪੜ੍ਹਾ ਨਹੀਂ ਸਕਾਂਗਾ, ਮੇਰਾ ਚਿੱਤ ਖ਼ਰਾਬ ਹੈ । ਤੂੰ ਕੱਲ ਆਵੀਂ।'
ਸੱਚ ਮੁੱਚ ਉਸਦਾ ਚਿਤ ਖ਼ਰਾਬ ਸੀ । ਮੁੰਡਾ ਵਾਪਸ ਮੁੜ ਗਿਆ।
ਮਾਸਟਰ ਨੇ ਰਸੋਈ ਵਿੱਚ ਕੰਮ ਕਰਦੀ ਘਰ ਵਾਲੀ ਨੂੰ ਕਿਹਾ, 'ਕਲਾਸ਼, ਨਵੀਂ ਰਜ਼ਾਈ ਮੈਨੂੰ ਦੇ ਦੇ । ਮੇਰੇ ਵਾਲੀ ਪਹਿਲੀ ਰਜ਼ਾਈ ਕੁੜੀਆਂ ਤੇ ਦੇ ਦੇਵੀਂ । ਹਾਂ, ਸੱਚ, ਗੋਮਤੀ ਨੂੰ ਵੱਖ ਸਵਾਈਂ ।'
'ਕਿਉਂ ਤੁਸੀਂ ਰੋਟੀ ਨਹੀਂ ਖਾਣੀ ?' ਕਲਾਸ਼ ਨੇ ਰਜ਼ਾਈ ਪੈਰਾਂ ਉਤੇ ਸੁਟਦਿਆਂ ਕਿਹਾ।
'ਨਹੀਂ ।' ਮਾਸਟਰ ਨੇ ਆਖਿਆ ਤੇ ਮੁਰਦਿਆਂ ਤੋਂ ਲਾਹੀ ਰਜ਼ਾਈ ਆਪਣੇ ਉਤੇ ਖਿਚ ਲਈ ਤੇ ਕਿੰਨਾ ਚਿਰ ਉਹ ਸੋਚਦਾ ਰਿਹਾ ਕਿ ਕੌਣ ਮੁਰਦਿਆਂ ਤੋਂ ਰਜ਼ਾਈ ਲਾਹ ਲੈਂਦਾ ਹੈ ਤੇ ਕੌਣ ਜੀਉਂਦਿਆਂ ਤੋਂ 












ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

30.9.14

ਝੋਲੇ ਵਾਲਾ ਰਾਜਾ

ਝੋਲੇ ਵਾਲਾ ਰਾਜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਖੱਦਰ ਦਾ ਚਿੱਟਾ ਕੁੜਤਾ, ਤੇੜ ਚਿੱਟੀ ਚਾਦਰ ਤੇ ਮੋਢੇ ਤੇ ਬਰੀਕ ਡੱਬੀਆਂ ਵਾਲਾ ਸਾਫਾ ਬਿਲਕੁੱਲ ਸਾਦਾ ਜਿਹਾ ਪਹਿਰਾਵਾ ਤੇ ਸਿਰ ਤੇ ਸਦਾ ਹੀ ਚਿੱਟੇ ਰੰਗ ਦੀ ਪੱਗ ਬੰਨ ਰੱਖਦਾ ਸੀ ਲਹਿਣਾ ਸਿੰਘ । ਲਹਿਣਾ ਸਿੰਘ ਨੂੰ ਪਿੰਡ ਦੇ ਸਾਰੇ ਬੰਦੇ ‘ਰਾਜਾ’ ਜਾਂ ਉਸਦੇ ਨਾਂ ਨਾਲ ਹੀ ਸੰਬੋਧਨ ਹੁੰਦੇ ਸਨ ਜਦੋਂ ਕਿ ਮੁੰਡੇ ਖੁੰਡੇ ਉਸਨੂੰ ਤਾਇਆ ਕਹਿ ਬੁਲਾਇਆ ਕਰਦੇ ਸਨ । ਪਹਿਲੇ ਸਮਿਆਂ ਵਿੱਚ ਪੰਜਾਬ ਦੇ ਪਿੰਡਾ ਵਿੱਚ ਲਾਗੀਆਂ ਦਾ ਕੰਮ ਕਰਨ ਵਾਲੇ ਨੂੰ ‘ਰਾਜਾ’ ਕਿਹਾ ਜਾਂਦਾ ਸੀ। ਇਹ ਕੰਮ ਵੀ ਜਿਆਦਾਤਰ ਨਾਈ ਜਾਤੀ ਦੇ ਲੋਕ ਹੀ ਕਰਿਆ ਕਰਦੇ ਸਨ। ਸਾਰਾ ਸਾਲ ਹੀ ਇਹ ਲੋਕ ਆਪਣੇ ਕੰਮ ਦੇ ਨਾਲ ਨਾਲ ਪੇਂਡੂ ਲੋਕਾਂ ਦੇ ਹਰ ਤਰਾਂ ਦੇ ਦਿਨ ਸੁਧ ਤੇ ਕਾਰਜ ਕਰਿਆ ਕਰਦੇ ਸਨ ਅਤੇ ਨਾਲ ਹੀ ਸੇਪੀ ਵੀ ਕਰਦੇ ਸਨ । ਪਹਿਲਾਂ ਇਸੇ ਤਰਾਂ ਹੀ ਗੁਜ਼ਾਰੇ ਚੱਲਦੇ ਸਨ ਅਤੇ ਲੋਕ ਇੱਕ ਦੂਜੇ ਤੇ ਲੋੜਾਂ ਤੱਕ ਹੀ ਨਿਰਭਰ ਨਾ ਹੋ ਕੇ ਦੁੱਖ ਸੁੱਖ ਦੇ ਵੀ ਸ਼ਰੀਕ ਹੁੰਦੇ ਸਨ।ਲਹਿਣਾ ਸਿੰਘ ਨੇ ਆਪਣੇ ਸਾਈਕਲ ਨਾਲ ਇੱਕ ਝੋਲਾ ਟੰਗਿਆ ਹੁੰਦਾ ਸੀ ਤੇ ਕਦੇ ਕਦੇ ਸਾਈਕਲ ਤੇ ਝੋਲੇ ਦੀ ਜਗ੍ਹਾ ਇੱਕ ਖੁਰਪਾ ਹੁੰਦਾ ਸੀ। ਝੋਲੇ ਵਿੱਚ ਉਹ ਆਪਣੇ ਸੰਦ ਰੱਖਦਾ ਸੀ ਜਿਨਾਂ ਨਾਲ ਉਹ ਆਪਣੀ ਸੇਪੀ ਕਰਿਆ ਕਰਦਾ ਸੀ। ਉਸਦੀ ਸੇਪੀ ਹੁੰਦੀ ਸੀ ਵਾਲ ਕੱਟਣੇ ਭਾਵ ਉਹ ਨਾਈ ਦਾ ਕੰਮ ਕਰਦਾ ਸੀ। ਮੈਂ ਸੇਪੀ ਇਸ ਲਈ ਲਿਖਿਆ ਹੈ ਕਿਉਂਕਿ ਉਹ ਵਾਲ ਕੱਟਣ ਦੇ ਪੈਸੇ ਨਹੀਂ ਸੀ ਲੈਂਦਾ ਸਗੋਂ ਹਾੜੀ ਸਾਉਣੀ ਤੇ ਦਾਣੇ ਤੂੜੀ ਆਦਿ ਜਾਂ ਹੋਰ ਇਸ ਤਰਾਂ ਦਾ ਸਮਾਨ ਲਿਆ ਕਰਦਾ ਸੀ। ਖੁਰਪੇ ਨਾਲ ਉਹ ਪਿੰਡ ਵਿੱਚ ਹੋਣ ਵਾਲੇ ਛੋਟੇ ਮੋਟੇ ਪ੍ਰੋਗਰਾਮਾਂ ਤੇ ਹਲਵਾਈ ਦਾ ਕੰਮ ਕਰਿਆ ਕਰਦਾ ਸੀ। ਕਿਉਂਕਿ ਉਹ ਆਮ ਹੀ ਪਿੰਡ ਦੇ ਜਿ਼ਮੀਦਾਰਾਂ ਦੇ ਸਾਰੇ ਘਰਾਂ ਵਿੱਚ ਆਉਂਦਾ ਜਾਂਦਾ ਸੀ । ਜਦੋਂ ਕਿਸੇ ਦੇ ਆਖੰਡ ਪਾਠ ਦਾ ਭੋਗ ਹੋਣਾ, ਕਿਸੇ ਦੇ ਕੋਈ ਵਿਆਹ ਹੋਣਾ ਜਾਂ ਕਿਸੇ ਦੇ ਬਜ਼ੁਰਗ ਦਾ ‘ਕੱਠ ਹੋਣਾ ਜਾਂ ਹੋਰ ਵੀ ਕਿਸੇ ਤਰਾਂ ਦਾ ਵੀ ਖੁਸ਼ੀ ਗਮੀ ਦਾ ਕੋਈ ਦਿਨ ਹੋਣਾ ਤਾਂ ਲਹਿਣਾ ਸਿੰਘ ਤੜਕੇ ਹੀ ਉਸ ਘਰ ਵਿੱਚ ਆ ਪਹੁੰਚਦਾ। ਆ ਕੇ ਉਸਨੇ ਦਾਲ ਧਰ ਦੇਣੀ ਅਤੇ ਘਰ ਦੀਆਂ ਸੁਆਣੀਆਂ ਨੂੰ ਤੜਕੇ ਦਾ ਸਮਾਨ ਕੱਟਣ ਲਾ ਦੇਣਾ। ਨਾਲ ਦੀ ਨਾਲ ਉਸਨੇ ਚੌਲ ਆਦਿ ਵੀ ਤਿਆਰ ਕਰਨੇ ਸ਼ੁਰੂ ਕਰ ਦੇਣੇ। ਵਿੱਚੇ ਹੀ ਉਸਨੇ ਸਾਰੇ ਪਿੰਡ ਵਿੱਚ ਲਾਗੀ ਦਾ ਸੱਦਾ ਵੀ ਦੇ ਆਉਣਾ। ਜੇ ਕਰ ਕਿਸੇ ਘਰ ਵਿਆਹ ਆਦਿ ਹੋਣਾ ਤਾਂ ਉਹ ਹਲਵਾਈ ਦਾ ਕੰਮ ਘੱਟ ਤੇ ਲਾਗੀ ਦਾ ਕੰਮ ਜਿਆਦਾ ਕਰਿਆ ਕਰਦਾ ਸੀ। ਕਿਉਂਕਿ ਉਹ ਸਿਰਫ਼ ਦਾਲ ਸਬਜ਼ੀ ਜਾਂ ਕੜਾਹ ਖੀਰ ਹੀ ਬਣਾ ਸਕਦਾ ਸੀ। ਬਾਕੀ ਦਾ ਸਾਰਾ ਕੰਮ ਤਾਂ ਸਪੈਸ਼ਲ ਹਲਵਾਈ ਹੀ ਕਰਦੇ ਸਨ । ਪਰ ਉਹ ਜਿੰਨਾ ਵੀ ਕੰਮ ਕਰਦਾ ਉਸ ਕੰਮ ਨੂੰ ਬੜੀ ਇਮਾਨਦਾਰੀ ਨਾਲ ਪੂਰਾ ਕਰਿਆ ਕਰਦਾ ਸੀ।
ਮੈਨੂੰ ਬੜੀ ਚੰਗੀ ਤਰਾਂ ਯਾਦ ਹੈ ਜਦੋਂ ਵੀ ਉਸ ਨੇ ਕਿਸੇ ਨੂੰ ਮਿਲਣਾ ਤਾਂ ਬੜਾ ਖੁਸ਼ ਹੋ ਕੇ ਮਿਲਦਾ ਹੁੰਦਾ ਸੀ। ਉਸਦੇ ਚਿਹਰੇ ਤੇ ਸਦਾ ਹੀ ਖੁਸ਼ੀ ਝਲਕਦੀ ਰਹਿੰਦੀ ਸੀ। ਸ਼ਾਇਦ ਇਸੇ ਕਰਕੇ ਹੀ ਮੈਂ ਆਪਣੀ ਸੁਰਤ ਸੰਭਾਲਣ ਤੋਂ ਲੈ ਕੇ ਸਦਾ ਹੀ ਉਸਨੂੰ ਇੱਕੋ ਰੂਪ ਵਿੱਚ ਤੱਕਦਾ ਆਇਆ ਹਾਂ। ਉਹ ਬੇਸ਼ੱਕ ਬੁੱਢਾ ਵੀ ਹੋ ਗਿਆ ਪਰ ਸਦਾ ਹੀ ਪਹਿਲਾਂ ਵਾਂਗ ਲੱਗਦਾ ਸੀ । ਪਰ ਜਦੋ ਉਸਦੀ ਘਰਵਾਲੀ ਪੂਰੋ ਉਸਦਾ ਸਾਥ ਛੱਡ ਗਈ ਉਸਤੋਂ ਬਾਅਦ ਉਹ ਥੋੜਾ ਜਿਹਾ ਉਦਾਸ ਲੱਗਿਆ ਕਰਦਾ ਸੀ ਪਰ ਫਿਰ ਵੀ ਉਹ ਆਪਣੇ ਅੰਦਰਲੇ ਗਮ ਨੂੰ ਕਿਸੇ ਸਾਹਮਣੇ ਜ਼ਾਹਰ ਨਹੀਂ ਸੀ ਕਰਦਾ। ਬੇਸ਼ੱਕ ਪੂਰੋ ਨੇ ਅਖੀਰਲੇ ਸਾਲਾਂ ਵਿੱਚ ਬਹੁਤ ਦੁੱਖ ਦੇਖਿਆ ਸੀ ਅਤੇ ਵਿਚਾਰੀ ਨੇ ਮੰਜੇ ਤੇ ਆਪਣੇ ਚਾਰ ਪੰਜ ਸਾਲ ਗੁਜ਼ਾਰੇ ਸਨ। ਪਰ ਲਹਿਣਾ ਸਿੰਘ ਨੇ ਆਪਣਾ ਫਰਜ਼ ਤੇ ਕੰਮ ਸਦਾ ਹੀ ਨਿਭਾਇਆ ਸੀ। ਜਿਸ ਤਰਾਂ ਉਹ ਪੂਰੋ ਦੇ ਨਾਲ ਹੋ ਕੇ ਨਿਭਾਉਂਦਾ ਸੀ ਉਸੇ ਤਰਾਂ ਹੀ ਉਸ ਤੋਂ ਬਾਅਦ ਵੀ ਨਿਭਾਉਂਦਾ ਆਇਆ ਸੀ ।
ਉਹ ਆਏ ਸਾਲ ਕਣਕਾਂ ਦੀ ਵਾਢੀ ਸਮੇਂ ਖੇਤ ਖੇਤ ਜਾ ਕੇ ਵਾਢਿਆਂ ਦੇ ਦਾੜੀ ਵਾਲ ਤੇ ਨਹੁੰ ਕੱਟਿਆ ਕਰਦਾ ਸੀ ਅਤੇ ਫਿਰ ਹਰ ਘਰ ਤੋਂ ਇੱਕ ਇੱਕ ਭਰੀ ਕਣਕ ਦੀ ਲੈ ਕੇ ਇਕੱਠੀ ਕਰਿਆ ਕਰਦਾ ਸੀ। ਜਿਸ ਨੂੰ ਉਹ ਬਾਅਦ ਵਿੱਚ ਇੱਕੋ ਜਗ੍ਹਾ ਤੇ ਗਹਾ ਲਿਆ ਕਰਦਾ ਸੀ ਅਤੇ ਦਾਣੇ ਤੇ ਤੂੜੀ ਨੂੰ ਟਰਾਲੀ ਤੇ ਸ਼ਹਿਰ ਆਪਣੇ ਘਰ ਲੈ ਜਾਇਆ ਕਰਦਾ ਸੀ। ਕਣਕ ਦੀਆਂ ਭਰੀਆਂ ਇਕੱਠਿਆਂ ਕਰਦਿਆਂ ਵੀ ਉਹ ਚਿੱਟੇ ਕੱਪੜੇ ਤੇ ਚਿੱਟੀ ਪੱਗ ਹੀ ਰੱਖਦਾ ਸੀ ਪਰ ਪੱਗ ਉੱਪਰ ਆਪਣੇ ਮੋਢੇ ਵਾਲਾ ਸਾਫ਼ਾ ਵਲ ਲਿਆ ਕਰਦਾ ਸੀ। ਉਸਨੇ ਆਪਣਾ ਸਾਈਕਲ ਸਾਡੀ ਮੋਟਰ ਦੇ ਸਾਹਮਣੇ ਵਾਲੇ ਖੂਹ ਤੇ ਖੜਾ ਕਰ ਦੇਣਾ ਤੇ ਝੋਲੇ ਨੂੰ ਮੋਢੇ ਨਾਲ ਟੰਗ ਕੇ ਆਪ ਉੱਥੋਂ ਪੈਦਲ ਹੀ ਤੁਰ ਪੈਣਾ। ਰਾਹ ਵਿੱਚ ਮਿਲੇ ਬੰਦਿਆਂ ਦੇ ਵੀ ਵਾਲ ਆਦਿ ਸਵਾਰ ਦੇਣੇ ਤੇ ਬਾਕੀ ਦੇ ਖੂਹਾਂ ਤੇ ਜਾ ਆਉਣਾ। ਦਿਨ ਵਿੱਚ ਕੁਝ ਕੁ ਕੰਮ ਹੀ ਨਿਬੇੜਦਾ ਸੀ। ਕਿਸੇ ਕੋਲੋਂ ਸਾਗ ਲੈ ਆਉਣਾ ਕਿਸੇ ਕੋਲੋਂ ਪੱਠੇ ਤੇ ਹੋਰ ਕੁਝ ਨਾ ਕੁਝ। ਇਸ ਤਰਾਂ ਉਹ ਆਪਣਾ ਵਧੀਆ ਗੁਜ਼ਾਰਾ ਕਰ ਲੈਂਦਾ ਸੀ ।
ਇੱਕ ਮਹੀਨੇ ਵਿੱਚ ਸਾਡੇ ਪਿੰਡ ਉਸਦੇ ਤਕਰੀਬਨ ਪੰਜ ਸੱਤ ਗੇੜੇ ਲੱਗ ਜਾਂਦੇ ਸਨ। ਜੇਕਰ ਕਿਸੇ ਕੋਈ ਪ੍ਰੋਗਰਾਮ ਹੋਣਾ ਤਾਂ ਉਹ ਲਗਾਤਾਰ ਤਿੰਨ ਚਾਰ ਦਿਨ ਵੀ ਆ ਜਾਂਦਾ ਸੀ। ਉਹ ਹਰ ਘਰ ਦੀ ਮਾਲੀ ਹਾਲਤ ਦੇ ਹਿਸਾਬ ਨਾਲ ਅਗਲੇ ਦਾ ਡੰਗ ਟਪਾ ਦਿੰਦਾ ਸੀ। ਜੇਕਰ ਘਰ ਚੰਗਾ ਸਰਦਾ ਪੁਜਦਾ ਹੁੰਦਾ ਸੀ ਤਾਂ ਉਹ ਹੱਥ ਖੁੱਲਾ ਰੱਖ ਕੇ ਵਰਤਾ ਦਿੰਦਾ ਸੀ ਤੇ ਜੇਕਰ ਘਰ ਮਸਾਂ ਗੁਜ਼ਾਰਾ ਹੀ ਚਲਾਉਣ ਵਾਲਾ ਹੁੰਦਾ ਤਾਂ ਲਹਿਣਾ ਸਿੰਘ ਉਨਾਂ ਦਾ ਵੀ ਡੰਗ ਟਪਾ ਦਿੰਦਾ ਸੀ। ਕਿਉਂਕਿ ਉਹ ਪਿੰਡ ਦੇ ਜੀਅ ਜੀਅ ਦਾ ਵਾਕਫ਼ ਸੀ ਤੇ ਉਸੇ ਤਰਾਂ ਦਾ ਹੱਥ ਕਰ ਲਿਆ ਕਰਦਾ ਸੀ । ਇਸੇ ਹਰ ਕੋਈ ਲਹਿਣਾ ਸਿੰਘ ਨੂੰ ਆਪਣੇ ਦਿਨ ਸੁਧ ਤੇ ਬੁਲਾ ਲੈਂਦਾ ਸੀ। ਲਹਿਣਾ ਸਿੰਘ ਨੇ ਵਰਤਾਉਂਦੇ ਸਮੇਂ ਵੀ ਖੁਸ਼ ਰਹਿਣਾ ਅਤੇ ਹਰ ਵੇਲੇ ਹਾ ਹਾ ਹਾ ਹਾ ਕਰਦੇ ਰਹਿਣਾ। ਉਹ ਤੜਕੇ ਆ ਕੇ ਵੀ ਕਦੇ ਥੱਕਿਆ ਨਹੀਂ ਸੀ। ਸਾਰਾ ਕੰਮ ਭੁਗਤਾ ਕੇ ਫਿਰ ਉਹ ਜਾਂਦਾ ਸੀ। ਕਿਸੇ ਵੀ ਕੰਮ ਨੂੰ ਵਿੱਚ ਵਿਚਾਲੇ ਅਧੂਰਾ ਛੱਡ ਕੇ ਜਾਣਾ ਲਹਿਣਾ ਸਿੰਘ ਦੀ ਆਦਤ ਨਹੀਂ ਸੀ । ਜੇ ਕਿਸੇ ਦੇ ਮੁੰਡੇ ਦਾ ਵਿਆਹ ਹੋਣਾ ਤਾਂ ਉਹ ਤੜਕੇ ਆ ਕੇ ਮੁੰਡੇ ਵਾਲਿਆਂ ਨੂੰ ਜਗਾ ਦਿੰਦਾ ਸੀ ਤੇ ਜਲਦੀ ਨਾਲ ਸਾਰੇ ਕਾਰਜ ਕਰਨ ਨੂੰ ਕਹਿੰਦਾ ਹੁੰਦਾ ਸੀ। ਇਸੇ ਵਿੱਚ ਉਸਨੇ ਬਰਾਤੇ ਜਾਣ ਵਾਲਿਆਂ ਨੂੰ ਵੀ ਚੇਤਾ ਕਰਵਾ ਦੇਣਾ ਕਿ ਭਾਈ ਤਿਆਰ ਹੋ ਕੇ ਵਕਤ ਨਾਲ ਪਹੁੰਚੋ ਤੇ ਚਾਹ ਪੀਕੇ ਕੇ ਬਰਾਤ ਵਾਲੀ ਬੱਸ ਬੈਠੋ। ਕੁੜੀ ਦੇ ਵਿਆਹ ਵਿੱਚ ਵੀ ਲਹਿਣਾ ਸਿੰਘ ਹਰ ਫਰਜ਼ ਪੂਰੀ ਤਰਾਂ ਨਿਭਾਉਂਦਾ। ਮੈਂ ਆਮ ਹੀ ਦੇਖਿਆ ਕਿ ਘਰ ਵਾਲੇ ਬਹੁਤ ਸਾਰੀਆਂ ਰਸਮਾਂ ਉਸਨੂੰ ਪੁੱਛ ਕੇ ਕਰਿਆ ਕਰਦੇ ਸਨ ਕਿ ਕਿਹੜੀ ਰਸਮ ਕਿਵੇਂ ਕਰਨੀ ਹੈ? ਜੇਕਰ ਕਿਸੇ ਨੇ ਲਹਿਣਾ ਸਿੰਘ ਨੂੰ ਕੁਝ ਘੱਟ ਵੀ ਦੇ ਦੇਣਾ ਤਾਂ ਉਹ ਕਦੇ ਬਾਬਰਿਆ ਨਹੀਂ ਸੀ ਸੱਤ ਬਚਨ ਕਹਿ ਕੇ ਰੱਖ ਲਿਆ ਕਰਦਾ ਸੀ । ਉਸ ਵਿੱਚ ਸਬਰ ਬਹੁਤ ਜਿਆਦਾ ਸੀ ਸ਼ਾਇਦ ਇਸੇ ਕਰਕੇ ਹੀ ਉਹ ਖੁਸ਼ ਰਹਿਣ ਵਾਲਾ ਬੰਦਾ ਸੀ। ਜੇ ਕਿਸੇ ਦੇ ਦਿਨ ਸੁਧ ਤੇ ਲਹਿਣਾ ਸਿੰਘ ਨਾ ਹੁੰਦਾ ਤਾਂ ਸਾਰਾ ਪਿੰਡ ਹੀ ਘਰ ਵਾਲਿਆਂ ਨੂੰ ਪੁੱਛਦਾ ਹੁੰਦਾ ਸੀ ਕਿ ਲਹਿਣਾ ਸਿੰਘ ਨੀ ਆਇਆ ਕੀ ਗੱਲ ਹੋਈ? ਸਾਰੇ ਪਿੰਡ ਵਿੱਚ ਹੀ ਉਸਦਾ ਬੜਾ ਮਾਣ ਸੀ ਤੇ ਉਸ ਬਿਨਾ ਹਰ ਕਾਰਜ ਅਧੂਰਾ ਲੱਗਦਾ ਸੀ। ਉਹ ਸਾਡੇ ਪਿੰਡ ਗੁਰਦਵਾਰਾ ਸਾਹਿਬ ਵੀ ਸਾਲ ਬਾਅਦ ਹੋਣ ਵਾਲੇ ਸੰਤਾਂ ਦੇ ਮੋਛੇ (ਸਲਾਨਾ ਬਰਸੀ) ਤੇ ਆਇਆ ਕਰਦਾ ਸੀ। ਲੰਗਰ ਦੀ ਦਾਲ ਸਬਜ਼ੀ ਤੇ ਚੌਲਾਂ ਦਾ ਜਰਦਾ ਲਹਿਣਾ ਸਿੰਘ ਹੀ ਬਣਾਇਆ ਕਰਦਾ ਸੀ। ਇਸ ਬਾਰੇ ਉਸਨੂੰ ਕਹਿਣ ਦੀ ਵੀ ਲੋੜ ਨਹੀਂ ਸੀ ਹੁੰਦੀ ਸਗੋਂ ਉਹ ਆਪ ਹੀ ਆਇਆ ਕਰਦਾ ਸੀ।
ਲਹਿਣਾ ਸਿੰਘ ਬੇਸ਼ੱਕ ਆਪ ਲੋਕਾਂ ਦੇ ਵਾਲ ਕੱਟਦਾ ਸੀ ਪਰ ਮੈਂ ਕਦੇ ਵੀ ਉਸਦੀ ਦਾੜੀ ਜਾਂ ਸਿਰ ਵਾਲਾਂ ਨੂੰ ਕੱਟੇ ਹੋਏ ਨਹੀਂ ਤੱਕਿਆ ਸੀ। ਜਿਸ ਬਾਰੇ ਮੈਂ ਉਸਨੂੰ ਇੱਕ ਵਾਰ ਪੁੱਛਿਆ ਕੇ ਤਾਇਆ ਜੀ ਤੁਸੀਂ ਲੋਕਾਂ ਦੇ ਵਾਲ ਤਾਂ ਕੱਟਦੇ ਹੋ ਪਰ ਤੁਹਾਡੇ ਆਪਣੇ ਵਾਲ ਕਦੇ ਮੈਂ ਕੱਟੇ ਨਹੀਂ ਵੇਖੇ। ਤੁਸੀਂ ਸਦਾ ਹੀ ਦਾੜੀ ਵੀ ਬੰਨ ਕੇ ਰੱਖਦੇ ਤੇ ਸਿਰ ਵਾਲ ਵੀ ਤੁਹਾਡੇ ਸਾਬਤ ਹਨ । ਤਾਂ ਲਹਿਣਾ ਸਿੰਘ ਨੇ ਬੜਾ ਸੋਚ ਕੇ ਮੈਨੂੰ ਕਿਹਾ ਪੁੱਤਰਾ ਆਹ ਸਵਾਲ ਮੇਰੀ ਜ਼ਿੰਦਗੀ ਵਿੱਚ ਅੱਜ ਤੱਕ ਕਿਸੇ ਨਹੀਂ ਕੀਤਾ। ਸਾਰੇ ਆਪਣਾ ਸਿਰ ਵੀ ਮੁਨਵਾ ਲੈਂਦੇ ਹਨ, ਦਾੜੀ ਵੀ ਹਲਕੀ ਕਰਵਾ ਲੈਂਦੇ ਪਰ ਮੇਰੇ ਬਾਰੇ ਕਿਸੇ ਕਦੇ ਕੁਝ ਨਹੀਂ ਪੁੱਛਿਆ। ਮੈਂ ਕਿਹਾ ਤਾਇਆ ਜੀ ਜੇ ਗੁੱਸਾ ਲੱਗਾ ਤਾਂ ਮੈਂ ਮਾਫੀ਼ ਚਾਹੁੰਦਾ ਹਾਂ ਤਾਂ ਉਸਨੇ ਮੈਨੂੰ ਜੱਫੀ਼ ਵਿੱਚ ਲੈਂਦੇ ਹੋਏ ਕਿਹਾ ਨਹੀਂ ਪੁੱਤਰਾ ਗੱਲ ਗੁੱਸੇ ਦੀ ਨਹੀਂ ਸਗੋਂ ਭਾਵਨਾ ਦੀ ਹੈ । ਕਦੇ ਕਿਸੇ ਨੇ ਸੋਚਿਆ ਹੀ ਨਹੀਂ ਕਿ ਸਾਡੇ ਵਾਲ ਕੱਟਣ ਵਾਲਾ ਆਪ ਤਾਂ ਵਾਲ ਕੱਟਦਾ ਨੀ। ਪਰ ਮੇਰੀ ਮਜਬੂਰੀ ਹੈ ਕਿ ਮੈਂ ਇਹ ਕੰਮ ਛੱਡ ਨਹੀਂ ਸਕਦਾ। ਕਿਉਂਕਿ ਮੇਰੇ ਪਿਉ ਦਾਦੇ ਦਾ ਕਿੱਤਾ ਹੈ। ਉਨਾਂ ਨੇ ਮੈਨੂੰ ਇਹ ਕੈਂਚੀ ਹੱਥ ਫੜਾਈ ਸੀ ਤੇ ਮੇਰੇ ਮਰਨ ਬਾਅਦ ਹੀ ਇਹ ਕੈਂਚੀ ਹੁਣ ਮੇਰੇ ਹੱਥੋਂ ਛੁੱਟੇਗੀ। ਤਾਂ ਮੈਂ ਕਿਹਾ ਜੀ ਕੀ ਤੁਹਾਡਾ ਮੁੰਡਾ ਵੀ ਬਾਅਦ ਵਿੱਚ ਇਹੀ ਕੰਮ ਕਰੇਗਾ ਤਾਂ ਉਸ ਕਿਹਾ ਪੁੱਤਰ ਮੈਂ ਆਪਣੇ ਮੁੰਡੇ ਨੂੰ ਇਸ ਜੱਦੀ ਕੰਮ ਤੋਂ ਆਜ਼ਾਦ ਕਰ ਦਿੱਤਾ ਹੈ ਅਤੇ ਉਹ ਇੱਕ ਬੈਂਕ ਵਿੱਚ ਕੰਮ ਕਰਦਾ ਹੈ। ਮੈਂ ਲੋਕਾਂ ਦੇ ਘਰਾਂ ਵਿੱਚ ਲਾਗੀ ਦਾ ਕੰਮ ਕਰਕੇ ਅਤੇ ਨਾਈ ਦੀ ਸੇਪੀ ਕਰਕੇ ਆਪਣੇ ਮੁੰਡੇ ਨੂੰ ਪੜਾਇਆ ਹੈ। ਉਸਨੂੰ ਇਸ ਲਾਇਕ ਕੀਤਾ ਹੈ ਕਿ ਉਹ ਕੱਲ ਨੂੰ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨ ਦੀ ਬਜਾਏ ਇੱਕ ਵਧੀਆ ਨੌਕਰੀ ਕਰੇ । ਉਸਨੂੰ ਘਰ ਘਰ ਜਾਂ ਖੇਤ ਖੇਤ ਹੁਣ ਭਟਕਣ ਦੀ ਲੋੜ ਨਹੀਂ । ਦੂਸਰੀ ਗੱਲ ਇਹ ਕਿ ਹੁਣ ਨਾਈਆਂ ਦਾ ਕੰਮ ਦੁਕਾਨਾਂ ਤੇ ਚੱਲਦਾ ਨਾ ਕਿ ਖੇਤਾਂ ਵਿੱਚ ਕਿਉਂਕਿ ਜੱਟ ਜ਼ਮੀਨਾਂ ਵੇਚ ਕੇ ਸ਼ਹਿਰਾਂ ਨੂੰ ਤੁਰੇ ਜਾਂਦੇ ਆ ਖੇਤੀਂ ਤਾਂ ਭਈਏ ਰਹਿ ਗਏ। ਰਹੀ ਗੱਲ ਦਿਨਾਂ ਸੁਧਾਂ ਤੇ ਕੰਮ ਕਰਨ ਦੀ ਅੱਧੋਂ ਬਹੁਤਾ ਕੰਮ ਤਾਂ ਹਲਵਾਈ ਹੀ ਕਰਦੇ ਆ ਬਾਕੀ ਦਾ ਕੰਮ ਹੁੰਦਾ ਹੁਣ ਪੈਲੇਸਾਂ ਵਿੱਚ, ਇਸ ਲਈ ਲਾਗੀ ਪੁਣਾ ਹੀ ਰਹਿ ਗਿਆ ਹੁਣ ਕਰਨ ਵਾਲਾ । ਉਹ ਵੀ ਹੱਟ ਜਾਣਾ ਕਿਉਂਕਿ ਮੁੰਡੇ ਕੁੜੀਆਂ ਵਿਆਹ ਆਪੇ ਕਰਨ ਲੱਗਗੇ ਨਾ ਲਾਗੀ ਦੀ ਲੋੜ ਨਾ ਭਾਈ ਦੀ ਲੋੜ। ਲੋੜ ਬੱਸ ਵਕੀਲਾਂ ਦੀ ਰਹਿ ਜਾਣੀ ਆ ਪਹਿਲਾਂ ਵਿਆਹ ਕਰਵਾਉਣ ਨੂੰ ਤੇ ਫਿਰ ਵਿਆਹ ਤੁੜਵਾਉਣ ਨੂੰ। ਲਹਿਣਾ ਸਿੰਘ ਇਹ ਗੱਲਾਂ ਕਹਿ ਕੇ ਤੁਰ ਗਿਆ ਸੀ ਪਰ ਸੋਚਦਾ ਹੀ ਰਹਿ ਗਿਆ ਕਿ ਕੀ ਇੰਜ ਹੀ ਹੋਇਆ ਕਰੇਗਾ? ਕੀ ਸੱਚ ਹੀ ਸਾਡਾ ਸਮਾਜ ਨਿਘਾਰ ਵੱਲ ਨੂੰ ਜਾ ਰਿਹਾ ਹੈ? ਕੀ ਸੱਚ ਹੀ ਅਸੀਂ ਆਪਣੇ ਵਿਰਸੇ ਤੋਂ ਦੂਰ ਜਾ ਰਹੇ ਹਾਂ? ਕੀ ਸੱਚ ਹੀ ਅਸੀਂ ਹੁਣ ਵਿਆਹ ਹੁੰਦੇ ਤੇ ਟੁੱਟਦੇ ਅਦਾਲਤਾਂ ਵਿੱਚ ਦੇਖਿਆ ਕਰਾਂਗੇ? ਮਨ ਵਿੱਚ ਉੱਠਦੇ ਇਨਾਂ ਸਵਾਲਾਂ ਦੇ ਜਵਾਬ ਮੈਂ ਬੜੀ ਵਾਰ ਲੱਭਣ ਦੀ ਕੋਸਿ਼ਸ਼ ਕੀਤੀ ਪਰ ਮੇਰੀ ਸੋਚਾਂ ਦੀ ਲੜੀ ਅੱਧ ਵਿਚਾਲੇ ਟੁੱਟ ਕੇ ਬਿਖਰ ਜਾਂਦੀ ਹੈ।
ਅੱਜ ਲਹਿਣਾ ਸਿੰਘ ਇਸ ਸੰਸਾਰ ਵਿੱਚ ਨਹੀਂ ਹੈ ਪਰ ਉਸਦੇ ਕਹੇ ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ। 
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’


ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

26.9.14

''ਹੁਣ ਸਾਡੇ ਨਾਲ ਕੋਈ ਵੀ ਵਧੀਆ ਮੁੰਡਾ ਵਿਆਹ ਨਹੀਂ ਕਰਵਾਏਗਾ!'' - ਸੱਚੀ ਕਹਾਣੀ

''ਹੁਣ ਸਾਡੇ ਨਾਲ ਕੋਈ ਵੀ ਵਧੀਆ ਮੁੰਡਾ ਵਿਆਹ ਨਹੀਂ ਕਰਵਾਏਗਾ!'' - ਸੱਚੀ ਕਹਾਣੀ

(ਅਸਟ੍ਰੇਲੀਆ ਵਿਖੇ ਆਪਾਂ ਕੁੜੀਆਂ ਨਾਲ ਵਾਪਰੀ ਸੱਚੀ ਕਹਾਣੀ)

ਪੰਜਾਬ ਵਿਚ ਰਹਿੰਦਿਆਂ ਹੋਇਆਂ ਜਦੋਂ ਵਿਦੇਸ਼ਾਂ ਵਿਚ ਵਸਦੇ ਸਾਡੇ ਰਿਸ਼ਤੇਦਾਰਾਂ, ਸਹੇਲੀਆਂ ਅਤੇ ਹੋਰ ਲੋਕਾਂ ਨੇ ਆਪਣੀ ਅਕੇਵੇਂ ਅਤੇ ਥਕੇਵੇਂ ਭਰੀ ਬਿਜ਼ੀ ਲਾਈਫ ਵਿਚੋਂ ਕੁੱਝ ਸਮਾਂ ਕੱਢ ਕੇ ਪੰਜਾਬ 'ਚ ਮੌਜ ਮੇਲਾ ਤੇ ਫਨ੍ਹ ਕਰਦਿਆਂ ਸਾਲ ਭਰ ਦਾ ਥਕੇਵਾਂ ਲਾਹੁਣ ਹਰ ਸਾਲ ਆਉਂਣਾ। ਉਨ੍ਹਾਂ ਵਲੋਂ ਕੀਤੇ ਜਾਂਦੇ ਅਵੱਲੇ ਖਰਚੇ ਅਤੇ ਕੀਤੀ ਜਾਂਦੀ ਮੌਜ ਮਸਤੀ ਵੇਖ ਮੇਰਾ ਵੀ ਸੱਤ ਸਮੂੰਦਰ ਪਾਰ ਸੁਪਨਮਈ ਧਰਤੀ ਦੀ ਚਕਾਚੌਂਦ ਨੂੰ ਨੇੜਿਓਂ ਹੋਕੇ ਵੇਖਣ ਅਤੇ ਉੱਥੇ ਅਪੜਨ ਲਈ ਦਿਲ ਕਾਹਲਾ ਪੈਣ ਉਪਰੰਤ ਡੋਲ ਹੀ ਗਿਆ। ਉਦੋਂ ਮੈਂ ਐਮ-ਐਸ-ਸੀ ਫਾਈਨਲ ਦੇ ਪੇਪਰ ਦੇ ਚੁੱਕੀ ਸਾਂ ਅਤੇ ਐਮ ਐੱਡ ਵਿਚ ਦਾਖਲਾ ਲੈਣ ਲਈ ਤਿਆਰੀ ਕਰਦੀ ਸਾਂ। ਉਦੋਂ ਮੇਰੀਆਂ ਸਹੇਲੀਆਂ ਵਿਚੋਂ ਜਿਆਦਾਤਰ ਸਟੂਡੈਂਟ ਵੀਜਾ ਲੈ ਕੇ ਅਸਟ੍ਰੇਲੀਆ 'ਚ ਪੜ੍ਹਨ ਲਈ ਆ ਰਹੀਆਂ ਸਨ। ਮੇਰੇ ਵੀ ਦਿਲ ਵਿਚ ਬਾਹਰੋਂ ਆਏ ਰਿਸ਼ਤੇਦਾਰਾਂ ਵਲੋਂ ਕੀਤੇ ਜਾਂਦੇ ਮੌਜ ਮੇਲੇ ਵੇਖ ਅਤੇ ਮੇਰੀਆਂ ਸਹੇਲੀਆਂ ਵਲੋਂ ਧੜਾਧੜ ਸਟੂਡੈਂਟ ਵੀਜਾ ਲੈ ਕੇ ਅਸਟ੍ਰੇਲੀਆ ਪਹੁੰਚਣ ਨਾਲ ਬਾਹਰ ਜਾਣ ਵਾਰੇ ਕੁਤਕਤਾੜੀਆਂ ਨਿਕਲਣ ਲੱਗੀਆਂ। ਐਮ ਐੱਡ ਵਿਚ ਦਾਖਲੇ ਦੀ ਤਿਆਰੀ ਨੂੰ ਛੱਡ ਮੈਂ ਆਇਲਿਟਸ ਦੀ ਕੋਚਿੰਗ ਲੈਣ ਲਈ ਕਪੂਰਥਲੇ ਕੋਚਿੰਗ ਸੈਂਟਰ ਵਿਚ ਦਾਖਲਾ ਲੈ ਲਿਆ। ਥੋੜੀ ਜਿਹੀ ਤਿਆਰੀ ਬਾਅਦ ਮੈਂ 6 ਬੈਂਡ ਲੈ ਕੇ ਆਇਲਿਟਸ ਦਾ ਇਮਤਿਹਾਨ ਪਾਸ ਕਰ ਕੇ ਇੱਕ ਚੰਡੀਗੜ੍ਹ ਦੇ ਏਜੰਟ ਰਾਹੀ ਸਟੂਡੈਂਟ ਵੀਜਾ ਲੈ ਅਸਟ੍ਰੇਲੀਆ ਆਣ ਪਹੁੰਚੀ। ਅਸਟ੍ਰੇਲੀਆ ਵਿਚ ਮੇਰੀਆਂ ਸਹੇਲੀਆਂ ਅਤੇ ਰਿਸ਼ਤੇਦਾਰੀਆਂ ਵਿਚੋਂ ਜਾਣ ਪਹਿਚਾਣ ਵਾਲੇ ਕਈ ਲੜਕੇ ਵੀ ਸਿਡਨੀ ਪਰਥ ਐਡੀਲੈਡ ਅਤੇ ਮੈਲਬੋਰਨ ਪੜ੍ਹਦੇ ਹਨ। ਜਿਸ ਜਹਾਜ ਰਾਹੀਂ ਮੈਂ ਦਿੱਲੀ ਏਅਰਪੋਰਟ ਤੋਂ ਚੜ੍ਹੀ ਸਾਂ ਉਸ ਜਹਾਜ ਨੇ ਵੀ ਅਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਹੀ ਉਤਰਨਾ ਸੀ। ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹੇ ਸਿਡਨੀ ਦੇ ਇੱਕ ਬਹੁਤ ਹੀ ਮਸ਼ਹੂਰ ਕਾਲਜ 'ਚ ਦਾਖਲ ਹੋਣ ਲਈ ਏਜੰਟ ਵਲੋਂ ਮੇਰਾ ਕੁਕਰੀ ਦੇ ਡਿਪਲੋਮੇ ਵਿਚ ਵੀਜਾ ਲਗਵਾਇਆ ਹੋਇਆ ਸੀ। ਜਦੋਂ ਮੈ ਸਿਡਨੀ ਏਅਰਪੋਰਟ 'ਤੇ ਪਹਿਲੀ ਵਾਰ ਇਸ ਸੁਪਨਮਈ ਸ਼ਹਿਰ 'ਚ ਪਹੁੰਚੀ ਉਦੋਂ ਸਿਡਨੀ ਦਾ ਸਾਫ ਸੁਥਰਾ ਏਅਰਪੋਰਟ ਵੇਖ ਮੇਰਾ ਦਿਲ ਬਹੁਤ ਹੀ ਪ੍ਰਭਾਵਿਤ ਅਤੇ ਖੁਸ਼ ਹੋਇਆ। ਇੰਮੀਗਰੇਸ਼ਨ ਵਿਭਾਗ ਦੇ ਕਰਮਚਾਰੀਆਂ ਸਮੇਤ ਅਫਸਰਾਂ ਵਲੋਂ ਅਸਟ੍ਰੇਲੀਆ ਸਿਡਨੀ ਆਉਂਣ ਤੇ ਸਵਾਗਤ ਕਰਨ ਸਮੇਤ ਇੱਜਤ ਭਰੇ ਵਿਵਹਾਰ ਰਾਹੀਂ ਸਮਾਨ ਨੂੰ ਚੈੱਕ ਕਰਦਿਆਂ ਵੇਖ ਦਿਲ ਖੁਸ਼ ਹੋਕੇ ਸ਼ਾਬਸ਼ੀ ਦੇਣ ਤੋਂ ਨਾ ਰਿਹਾ। ਉੱਧਰ ਦੂਜੇ ਬੰਨੇ ਆਪਣੇ ਹੀ ਭਾਰਤ ਦੇਸ਼ ਦੇ ਦਿੱਲੀ ਏਅਰਪੋਰਟ ਵਿਖੇ ਹੋਈ ਖੱਜਲ ਖੁਆਰੀ ਦੀ ਤੁਲਨਾ ਕਰਦਿਆਂ ਭਾਰਤੀ ਸਰਕਾਰੀ ਅਤੇ ਗੈਰਸਰਕਾਰੀ ਕਰਮਚਾਰੀ ਤੰਤਰ ਦੇ ਘਟੀਆ ਢਾਂਚੇ ਵਾਰੇ ਮੇਰਾ ਦੁੱਖੀ ਮਨ ਲਾਹੁਣਤਾਂ ਪਉਂਣ ਤੋਂ ਵੀ ਰਹਿ ਨਾ ਸਕਿਆ। ਮੈਨੂੰ ਲੈਣ ਆਉਂਣ ਵਾਲੀ ਮੇਰੀ ਸਹੇਲੀ ਨੂੰ ਕੋਈ ਜਰੂਰੀ ਕੰਮ ਹੋਣ ਦੀ ਵਜ੍ਹਾ ਕਰਕੇ ਉਹ ਲੇਟ ਹੋ ਗਏ ਸਮੇਂ ਸਿਰ ਨਾ ਅਉਂਣ ਵਾਰੇ ਉਹ ਕੋਈ ਸੁਨੇਹਾ ਵੀ ਨਾ ਦੇ ਸਕੇ। ਕਾਫੀ ਲੰਮੀ ਉਡੀਕ ਬਾਅਦ ਮੈਂ ਬਹੁਤ ਘਬਰਾ ਗਈ ਤੇ ਸੋਚਣ ਲੱਗੀ ਜੇ ਉਹ ਮੈਨੂੰ ਲੈਣ ਨਾ ਆਏ ਤਾਂ ਮੈਂ ਕਿੱਥੇ ਜਾਵਾਂਗੀ? ਸੋਚਾਂ ਦੇ ਸਮੂੰਦਰ ਵਿਚ ਘਿਰੀ ਹੋਈ ਮੈਂ ਏਅਰ ਪੋਰਟ ਤੋਂ ਬਾਹਰ ਦੇ ਪਾਸੇ ਆ ਗਈ। ਜਦੋਂ ਬਾਹਰ ਆਈ ਤਾਂ ਮੇਰੇ ਰੁਕ ਚੁੱਕੇ ਸਾਹਾਂ 'ਚ ਮੁੜ ਮਸਾਂ ਹੀ ਸਾਹ 'ਚ ਸਾਹ ਆਇਆ ਜਦੋਂ ਬਾਹਰ ਆਕੇ ਟੈਕਸੀ ਸਟੈਂਡ ਲਾਗੇ ਟੈਕਸੀ ਦੀ ਜੌਬ ਕਰਦੇ ਮੈਨੂੰ ਇੱਕ ਇੰਡੀਅਨ ਅੰਕਲ ਜੀ ਵਿਖਾਈ ਦਿੱਤੇ। ਅੰਕਲ ਜੀ ਨੂੰ ਮਿਲ ਕੇ ਮੈਂ ਸਤਿ ਸ਼ੀ੍ਰ ਅਕਾਲ ਬੁਲਾਉਂਣ ਬਾਅਦ ਆਪਣੀ ਘਬੜਾਹਤ ਵਾਰੇ ਦਸਿਆ ਕਿ ਜਿਨ੍ਹਾਂ ਨੇ ਮੈਨੂੰ ਲੈਣ ਆਉਂਣਾ ਸੀ ਕਿਸੇ ਕਾਰਨ ਉਹ ਆ ਨਹੀਂ ਸਕੇ।ਅਤੇ ਨਾ ਹੀ ਉਨ੍ਹਾਂ ਨੇ ਨਾ ਆਉਂਣ ਵਾਰੇ ਮੈਨੂੰ ਕੋਈ ਸੁਨੇਹਾ ਦਿੱਤਾ ਹੈ।ਅੰਕਲ ਜੀ ਨੇ ਮੈਨੂੰ ਹੌਂਸਲਾ ਦਿੰਦਿਆਂ ਕਿਹਾ ਬੀਬਾ ਘਬਰਾਉਂਣ ਦੀ ਕੋਈ ਲੋੜ ਨਹੀਂ ਜਿੱਥੇ ਵੀ ਤੁਸੀਂ ਜਾਣਾ ਹੈ ਮੈਂ ਤੁਹਾਨੂੰ ਉੱਥੇ ਛੱਡ ਦੇਵਾਂਗਾ।ਅਗਰ ਤੁਸੀਂ ਬੇਟਾ ਜੀ ਕਿਸੇ ਨੂੰ ਵੀ ਨਹੀਂ ਜਾਣਦੇ ਤੁਸੀਂ ਮੇਰੇ ਨਾਲ ਮੇਰੇ ਘਰ ਜਾ ਸਕਦੇ ਹੋ।ਅੰਕਲ ਜੀ ਦੀ ਬੋਲਚਾਲ ਅਤੇ ਹਮਦਰਦੀ ਸੁਣ ਮੇਰੇ ਸਰੀਰ ਵਿਚੋਂ ਗੁਆਚ ਚੁੱਕੀ ਜਾਨ 'ਚ ਜਾਨ ਮੁੜ ਤੋਂ ਆਣ ਪਹੁੰਚੀ।ਅੰਕਲ ਜੀ ਨੇ ਮੇਰਾ ਸਮਾਨ ਚੁੱਕ ਕੇ ਆਪਣੀ ਟੈਕਸੀ ਵਿਚ ਰੱਖਿਆ ਤੇ ਮੈਨੂੰ ਹਮਦਰਦੀ ਅਤੇ ਪਿਆਰ ਸਤਿਕਾਰ ਸਾਹਿਤ ਟੈਕਸੀ 'ਚ ਬੈਠਣ ਲਈ ਕਿਹਾ।ਟੈਕਸੀ ਵਿਚ ਬੈਠਦਿਆਂ ਹੀ ਅੰਕਲ ਜੀ ਦੀਆਂ ਗੱਲਾਂ „ਚੋਂ ਅਪਣਤ ਵਾਲਾ ਪਿਆਰ ਮੇਰੇ ਡੈਡੀ ਦਾ ਭੁਲੇਖਾ ਪਾ ਰਿਹਾ ਸੀ।ਅੰਕਲ ਜੀ ਟੈਕਸੀ ਲੈ ਹਾਲੇ ਨਿਕਲੇ ਹੀ ਸਨ ਉਦੋਂ ਮੈਨੂੰ ਰਸਤੇ ਵਿਚ ਮੇਰੀ ਸਹੇਲੀ ਦਾ ਫੋਨ ਆਇਆ ਕਿ ''ਭੈਣ ਅਸੀਂ ਬਹੁਤ ਸ਼ਰਮਿੰਦੇ ਹਾਂ ਸਾਡੇ ਵਲੋਂ ਲੇਟ ਹੋ ਜਾਣ ਲਈ ਬਹੁਤ ਬਹੁਤ ਸੌਰੀ। ਮੇਰੇ ਘਰ ਵਾਲੇ ਨੂੰ ਕੰਮ ਤੋਂ ਬਹੁਤ ਲੇਟ ਛੁੱਟੀ ਮਿਲੀ ਹੈ ਇਸ ਕਰਕੇ ਅਸੀਂ ਲੇਟ ਹੋ ਗਏ ਹਾਂ ਹੁਣ ਅਸੀਂ ਘਰੋਂ ਤੁਰਨ ਲੱਗੇ ਹਾਂ।ਤੂੰ ਸਾਡੇ ਆਉਂਣ ਤੱਕ ਏਅਰ ਪੋਰਟ ਤੇ ਮੁਸਾਫਰਾਂ ਦੇ ਇੰਤਜਾਰ ਲਈ ਰੱਖੀਆਂ ਕੁਰਸੀਆਂ ਵਿਚੋਂ ਕਿਸੇ ਇੱਕ ਉੱਤੇ ਤੂੰ ਬੈਠ ਜਾਹ।'' ਜਦੋਂ ਮੈਂ ਕਿਹਾ ਕੋਈ ਗੱਲ ਨਹੀਂ ਭੈਣ ਤੁਸੀਂ ਮੇਰੇ ਵਾਰੇ ਬਹੁਤਾ ਫਿਕਰ ਨਾ ਕਰੋ ਮੈਨੂੰ ਇੱਕ ਪੰਜਾਬੀ ਅੰਕਲ ਜੀ ਮਿਲ ਗਏ ਹਨ ਮੈਂ ਉਨ੍ਹਾਂ ਨਾਲ ਉਨਾਂ ਦੀ ਟੈਕਸੀ ਵਿਚ ਬੈਠ ਕੇ ਆ ਰਹੀ ਹਾਂ।ਉਦੋਂ ਮੇਰੀ ਸਹੇਲੀ ਨੇ ਕਿਹਾ ਤੂੰ ਅੰਕਲ ਨੂੰ ਪੁੱਛ ਉਨ੍ਹਾਂ ਨੇ ਕਿੱਥੇ ਜਾਣਾ ਹੈ।ਅੰਕਲ ਜੀ ਨੇ ਦਸਿਆ ਕਿ ਮੈਂ ਪੈਰਾਮੈਟਾ ਜਾਣਾ ਹੈ ਪਰ ਪੁੱਤਰ ਜੀ ਤੁਸੀਂ ਜਿੱਥੇ ਜਾਣਾ ਹੈ ਮੈਂ ਉੱਥੇ ਤੁਹਾਨੂੰ ਛੱਡ ਦੇਂਦਾ ਹਾਂ।ਮੇਰੀ ਸਹੇਲੀ ਨੇ ਮੈਨੂੰ ਕਿਹਾ ਅੰਕਲ ਹੋਰਾਂ ਨੂੰ ਤੂੰ ਕਹਿ ਦੇਹ ਕਿ ਤੈਨੂੰ ਉਹ ਪੈਰਾਮੈਟਾ ਸ਼ਟੇਸ਼ਨ ਪਾਸ ਬੱਸ ਸਟਾਪ ਲਾਗੇ ਲਾਹ ਦੇਣ। ਅੰਕਲ ਜੀ ਨੂੰ ਮੈਂ ਦਸਿਆ ਕਿ ਮੇਰੀ ਸਹੇਲੀ ਹੋਰੀਂ ਮੈਨੂੰ ਲੈਣ ਆ ਰਹੇ ਹਨ ਤੁਸੀਂ ਮੈਨੂੰ ਪੈਰਾਮੈਟਾ ਸ਼ਟੇਸ਼ਨ ਲਾਗੇ ਬੱਸ ਸਟਾਪ ਤੇ ਲਾਹ ਦਿਓ।ਅੰਕਲ ਜੀ ਨੇ ਮੈਨੂੰ ਮੇਰੇ ਟਿਕਾਣੇ ਤੇ ਲਾਹ ਕੇ ਮੈਨੂੰ ਆਪਣਾ ਫੋਨ ਨੰਬਰ ਦੇ ਕੇ ਕਿਹਾ ਕਿ ਪੁੱਤਰ ਜੀ ਬਾਈ ਚਾਨਸ ਮੇਰੀ ਲੋੜ ਪਈ ਤਾਂ ਮੈਨੂੰ ਫੋਨ ਕਰ ਲੈਣਾ।ਅੰਕਲ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕੀਤਾ ਉਹ ਮੇਰੇ ਸਿਰ ਤੇ ਹੱਥ ਰੱਖ ਕੇ ਪਿਆਰ ਵਜੋਂ ਮੇਰੇ ਡੈਡੀ ਦੀ ਤਰ੍ਹਾਂ ਅਸ਼ੀਰਵਾਦ ਦਿੰਦੇ ਹੋਏ ਅਲਵਿਦਾ ਲੈ ਸਾਵਧਾਨੀ ਨਾਲ ਇੱਥੇ ਰਹਿਣ ਦੀ ਹਦਾਇਤ ਕਰਕੇ ਚਲੇ ਗਏ।ਅੰਕਲ ਜੀ ਹੋਰਾਂ ਵਲੋਂ ਜਾਣ ਦੇ ਥੋੜੇ ਸਮੇਂ ਬਾਅਦ ਹੀ ਇੱਕ ਹੋਰ ਪੰਜਾਬੀ ਪੱਗੜੀਧਾਰੀ ਅੰਕਲ ਜੀ ਆਪਣੀ ਜੋਬ ਖਤਮ ਕਰਕੇ ਰੇਲ ਗੱਡੀ ਰਾਹੀਂ ਆਪਣੇ ਘਰ ਨੂੰ ਜਾਣ ਲਈ ਇੱਕ ਮੁਸਾਫਿਰ ਬੱਸ ਵਿਚੋਂ ਉੱਤਰੇ।ਮੈਨੂੰ ਵੇਖ ਉਨ੍ਹਾਂ ਪਛਾਣ ਲਿਆ ਕਿ ਇਹ ਲੜਕੀ ਅਸਟ੍ਰੇਲੀਆ ਵਿਚ ਨਵੀਂ ਆਈ ਲਗਦੀ ਹੈ।ਉਨ੍ਹਾਂ ਮਹਿਸੂਸ ਕੀਤਾ ਕਿ ਸ਼ਾਇਦ ਇਸ ਨੂੰ ਕਿਸੇ ਮਦਦ ਦੀ ਲੋੜ ਹੋ ਸਕਦੀ ਹੋਵੇਗੀ।ਮੈਂ ਜਦੋਂ ਉਨ੍ਹਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਇਸ ਦਾ ਉੱਤਰ ਦੇਣ ਬਾਅਦ ਝੱਟ ਹੀ ਉਨ੍ਹਾਂ ਮੈਨੂੰ ਪੁੱਛਿਆ ਪੁੱਤਰ ਇੱਥੇ ਨਵੇਂ ਆਏ ਲਗਦੇ ਹੋ।ਇਸ ਕਰਕੇ ਜੇ ਤੈਨੂੰ ਕਿਸੇ ਵੀ ਤਰ੍ਹਾਂ ਦੀ ਮੇਰੀ ਮਦਦ ਦੀ ਲੋੜ ਹੈ ਤਾਂ ਬੇਝਿਜਕ ਮੈਨੂੰ ਆਪਣੇ ਮਾਪਿਆਂ ਸਮਾਨ ਸਮਝ ਕੇ ਦਸ ਦੇਵੀਂ।ਮੈਂ ਅੰਕਲ ਜੀ ਦਾ ਉਨ੍ਹਾਂ ਵਲੋਂ ਪੇਸ਼ ਕੀਤੀ ਗਈ ਮਦਦ ਵਾਲੀ ਹਮਦਰਦੀ ਲਈ ਬਹੁਤ ਬਹੁਤ ਧੰਨਵਾਦ ਕੀਤਾ ਤੇ ਦਸਿਆ ਕਿ ਮੇਰੀ ਸਹੇਲੀ ਕਾਰ ਲੈਕੇ ਮੈਨੂੰ ਲੈਣ ਆ ਰਹੀ ਹੈ।ਪਿਆਰ ਸਤਿਕਾਰ ਸਾਹਿਤ ਉਨ੍ਹਾਂ ਫਿਰ ਮੈਨੂੰ ਕਿਹਾ ਪੁੱਤਰ ਜੀ ਤੁਸੀਂ ਬਹੁਤ ਵੱਧੀਆ ਦੇਸ਼ ਵਿਚ ਪਹੁੰਚ ਗਏ ਹੋ।ਇੱਥੇ ਤੁਹਾਡੇ ਆਪਣਿਆਂ ਸਮੇਤ ਕਈ ਅਣਜਾਣ ਲੋਕਾਂ ਨੇ ਤੁਹਾਨੂੰ ਬਹੁਤ ਕੁੱਝ ਕਹਿਣਾ ਹੈ ਕਿ ਤੂੰ ਇੱਥੇ ਕੀ ਕਰਨ ਆਈ ਏਂ? ਇੱਥੇ ਕੁੱਝ ਵੀ ਨਹੀਂ ਹੈ, ਇੱਥੋਂ ਦੇ ਵਿਦਿਆਰਥੀਆਂ ਦੀ ਲਾਈਫ ਬਹੁਤ ਹਾਰਡ ਹੈ।ਇੱਥੇ ਪੱਕੇ ਪੁੱਕੇ ਹੋਣਾ ਵੀ ਬਹੁਤ ਔਖਾ ਹੈ ਅਤੇ ਤੁਹਾਡੇ ਵੱਸ ਦੀ ਗੱਲ ਵੀ ਨਹੀਂ ਹੈ।ਉਨ੍ਹਾਂ ਵਿਚੋਂ ਬਹੁਤਿਆਂ ਨੇ ਕਹਿਣਾ ਹੈ ਕਿ ਤੂੰ ਪੜ੍ਹਾਈ ਪੜੂਈ ਦਾ ਖਹਿੜਾ ਛੱਡ, ਡਟ ਕੇ ਕੰਮ ਕਰ ਲਵੀਂ ਜਿਸ ਸਦਕਾ ਖੂਬ ਪੈਸੇ ਬਣਾ ਵਾਪਿਸ ਮੁੜ ਜਾਵੀਂ।ਇਨ੍ਹਾਂ ਗੱਲਾਂ ਨਾਲ ਇੰਡੀਆ ਤੋਂ ਆਏ ਹੋਏ ਨਵਿਆਂ ਦਾ ਮਨੋਬਲ ਢਾਉਣ ਲਈ ਪਹਿਲੇ ਆਏ ਹੋਏ ਜਿਆਦਾਤਰ ਲੋਕੀਂ ਇਵੇਂ ਹੀ ਕਰਦੇ ਹਨ।ਜਦ ਕਿ ਜੇ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਹੋਵੇ ''ਤੁਸੀਂ ਹੁਣ ਤੱਕ ਇੱਥੇ ਕੀ ਕਰ ਰਹੇ ਹੋ?, ਤੁਸੀਂ ਹੁਣ ਤੱਕ ਵਾਪਿਸ ਇੰਡੀਆ ਕਿਉਂ ਨਹੀਂ ਗਏ ਜਦ ਕਿ ਤੁਸੀਂ ਸਾਨੂੰ ਵਾਪਿਸ ਜਾਣ ਲਈ ਕਹਿ ਰਹੇ ਹੋ।'' ਉਨ੍ਹਾਂ ਮੈਨੂੰ ਹਦਾਇਤ ਕਰਦਿਆਂ ਦੁਬਾਰਾ ਫਿਰ ਕਿਹਾ ਬੀਬਾ ਕਿਸੇ ਦੀ ਵੀ ਕੋਈ ਵੀ ਇਹੋ ਜਹੀ ਗੱਲ ਨਹੀਂ ਸੁਨਣੀ ਜਿਹੜੀ ਤੇਰੇ ਆਪਣੇ ਜੀਵਨ ਅਤੇ ਤੇਰੇ ਮਾਪਿਆਂ ਦੀ ਇੱਜਤ ਸਮੇਤ ਉਨ੍ਹਾਂ ਵਲੋਂ ਕੀਤੀ ਕਮਾਈ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚਾਉਂਣ ਵਾਲੀ ਹੋਵੇ।ਜਿਸ ਮਕਸਦ ਲਈ ਤੁਸੀਂ ਇੱਥੇ ਆਏ ਹੋ ਉਸ ਨੂੰ ਹਰ ਹਾਲਤ ਵਿਚ ਪੂਰਾ ਕਰਨਾ ਹੈ।ਆਪਣੇ ਸਕੂਲ, ਕਾਲਜ ਵਿਚੋਂ ਕਦੇ ਵੀ ਗੈਰ ਹਾਜਰ ਨਹੀਂ ਹੋਣਾ ਪੜ੍ਹਾਈ ਪੂਰਾ ਦਿਲ ਲਾਕੇ ਕਰਨੀ ਹੈ।ਪਹਿਲਾਂ ਪਹਿਲ ਥੋੜੇ ਜਿਹੇ ਦਿਨ ਮਾਤਾ-ਪਿਤਾ, ਭੈਣ-ਭਰਾਵਾਂ ਸਮੇਤ ਰਿਸ਼ਤੇਦਾਰਾਂ ਦੀ ਅਤੇ ਘਰ ਦੀ ਯਾਦ ਜਰੂਰ ਸਤਾਏਗੀ।ਜਦੋਂ ਪੁੱਤਰ ਤੁਸੀਂ ਪੜ੍ਹਾਈ ਅਤੇ ਕੰਮ ਵਿਚ ਵਿਜ਼ੀ ਹੋ ਜਾਓਗੇ ਪਤਾ ਵੀ ਨਹੀਂ ਲੱਗੇਗਾ ਕਿ ਕਦੋਂ ਦੋ ਸਾਲ ਬੀਤ ਜਾਣਗੇ।ਅੱਗੇ ਉਨ੍ਹਾਂ ਹੋਰ ਕਿਹਾ ਬੇਟੀ ਜੀ ਇੰਡੀਆ ਵਿਚ ਜਿਸ ਚੀਜ ਨੂੰ ਲੈਣ ਲਈ ਤੁਸੀਂ ਤਰਸਦੇ ਰਹਿੰਦੇ ਸੀ।ਮਾਪਿਆ ਦੀ ਮਾਇਕ ਸੱਥਿਤੀ
ਵੇਖ ਕੇ ਉਨ੍ਹਾਂ ਤੇ ਵੀ ਉਸ ਚੀਜ ਨੂੰ ਲੈਣ ਲਈ ਇੰਡੀਆ ਵਿਚ ਰਹਿੰਦੇ ਹੋਏ ਜੋਰ ਨਹੀਂ ਪਾ ਸਕਦੇ ਸੀ।ਪਰ ਇੱਥੇ ਤੁਸੀਂ ਆਪਣੀ ਕਮਾਈ ਕਰਕੇ ਬੜੀ ਅਸਾਨੀ ਨਾਲ ਹਰ ਤਰ੍ਹਾਂ ਦੀ ਵੱਧੀਆ ਤੋਂ ਵੱਧੀਆ ਸ਼ੈਅ ਲੈ ਸਕਦੇ ਹੋ ਜਦ ਕਿ ਇੰਡੀਆ 'ਚ ਤਰਸਦੇ ਰਹਿੰਦੇ ਸੀ।ਮੇਰੀ ਉਦਾਸੀ ਦੂਰ ਕਰਨ ਲਈ ਦੁਬਾਰਾ ਫਿਰ ਉਨ੍ਹਾਂ ਕਿਹਾ ਕਿ ਪੁੱਤਰ ਜੀ ਜਦੋਂ ਤੁਸੀਂ ਕਾਲਜ ਜਾਣ ਲੱਗ ਜਾਓਗੇ ਉੱਥੇ ਆਪਣੀਆਂ ਬਾਕੀ ਸਾਹਿਪਾਠਣ ਸਹੇਲੀਆਂ ਨੂੰ ਮਿਲ ਕੇ ਇੱਥੋਂ ਦੇ ਰਹਿਣ ਸਬੰਧੀ „ਤੇ ਕੰਮ ਕਰਨ ਦੇ ਹਰ ਤਰ੍ਹਾਂ ਦੇ ਤੌਰ ਤਰੀਕੇ ਸਿਖ ਜਾਓਗੇ।ਉਦੋਂ ਸਾਥਣਾ ਨਾਲ ਰਹਿਣ ਲਈ ਟਿਕਾਣਾ ਵੀ ਮਿਲ ਜਾਏਗਾ ਅਤੇ ਉਨ੍ਹਾਂ ਰਾਹੀਂ ਹੀ ਕੰਮ ਵੀ ਮਿਲ ਜਾਏਗਾ।ਜਦੋਂ ਕੰਮ ਅਤੇ ਪੜ੍ਹਾਈ ਵਿਚ ਵਿਜ਼ੀ ਹੋ ਜਾਓਗੇ ਉਦੋਂ ਤੁਹਾਨੂੰ ਘਰ ਦੀ ਯਾਦ ਵੀ ਭੁੱਲ ਜਾਏਗੀ।ਅੰਕਲ ਜੀ ਨੇ ਮੇਰੇ ਡੈਡੀ ਦੀ ਤਰ੍ਹਾਂ ਆਪਣੀ ਹੀ ਧੀ ਦੀ ਤਰ੍ਹਾਂ ਮੈਨੂੰ ਸੱਭ ਤਰ੍ਹਾਂ ਦੀਆਂ ਹਦਾਇਤਾਂ ਕਰਦਿਆਂ ਸਮਝਾਇਆ।ਏਨੇ ਨੂੰ ਮੇਰੀ ਸਹੇਲੀ ਦਾ ਇਹ ਪੁੱਛਣ ਲਈ ਫੋਨ ਆ ਗਿਆ ਕਿ ਮੈਂ ਕਿੱਥੇ ਏਂ ? ਉਸ ਨੂੰ ਜਿੱਥੇ ਮੈਂ ਖੜ੍ਹੀ ਸਾਂ ਵਾਰੇ ਦਸਿਆ, ਉਹ ਦੋ ਕੁ ਮਿੰਟਾਂ 'ਚ ਹੀ ਉੱਥੇ ਪਹੁੰਚ ਗਈ।ਅੰਕਲ ਜੀ ਵਲੋਂ ਦਿੱਤੀਆਂ ਹਦਾਇਤਾਂ ਅਤੇ ਸਿਖਿਆਵਾਂ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਕਰਦਿਆਂ ਮੈਂ ਉਨ੍ਹਾਂ ਨੂੰ ਹੱਥ ਜੋੜ ਸਤਿ ਸ਼੍ਰੀ ਅਕਾਲ ਬੁਲਾ ਸਹੇਲੀ ਨਾਲ ਉਸ ਦੇ ਘਰੇ ਜਾਣ ਦੀ ਆਗਿਆ ਮੰਗੀ।ਉਨ੍ਹਾਂ ਨੂੰ ਕਿਹਾ ਅੰਕਲ ਜੀ ਮੈਂ ਤੁਹਾਡੀ ਇਸ ਮੁਲਾਕਾਤ ਨੂੰ ਸਾਰੀ ਜਿੰਦਗੀ ਵੀ ਭੁਲਾ ਨਹੀਂ ਸਕਦੀ। ਇਹ ਤੁਹਾਡੇ ਨਾਲ ਅਸਟ੍ਰੇਲੀਆ ਵਿਚ ਮੇਰੀ ਇਹ ਪਹਿਲੀ ਮਿਲਣੀ ਜਿੰਦਗੀ ਦੀ ਅਭੁੱਲ ਯਾਦ ਬਣ ਗਈ ਹੈ।ਅੰਕਲ ਜੀ ਤੋਂ ਆਗਿਆ ਲੈ ਉਨ੍ਹਾਂ ਨਾਲ ਫਿਰ ਕਦੇ ਮਿਲਣ ਦਾ ਵਾਇਦਾ ਕਰ ਸਹੇਲੀ ਨਾਲ ਕਾਰ ਰਾਹੀਂ ਸਿਡਨੀ ਦੇ ਕਸਬੇ ਕੋਗਰਾ ਵਿਖੇ ਉਸ ਦੇ ਤਿੰਨ ਬੈੱਡ ਰੂਮ ਵਾਲੇ ਯੂਨਿਟ ਨੁਮਾ ਘਰੇ ਪਹੁੰਚ ਗਈ।ਜਿੱਥੇ ਕਿ ਇੱਕ ਹੋਰ ਕਪਲ ਅਤੇ ਲੜਕੀ ਰਹਿੰਦੀ ਸੀ।ਦੂਜੇ ਦਿਨ ਮੇਰੀ ਸਹੇਲੀ ਟਰੇਨਾਂ ਅਤੇ ਬੱਸਾਂ ਰਾਹੀਂ ਆਉਂਣ ਜਾਣ ਦੇ ਸਿਸਟਮ ਵਾਰੇ ਸਮਝਾਉਂਦੇ ਹੋਏ ਮੈਨੂੰ ਮੇਰੇ ਕੁਕਰੀ ਕਾਲਜ „ਚ ਛੱਡ ਆਏ।ਉਸ ਕਾਲਜ ਦੇ ਪ੍ਰਬੰਧਕ ਮੇਰੇ ਸਮੇਤ ਮੇਰੀਆਂ ਹੋਰ ਸਾਥਣਾ ਤੇ ਸਾਥੀਆਂ ਨੂੰ ਵਰਦੀਆਂ, ਫੀਸਾਂ ਅਤੇ ਅਸਾਈਨਮੈਂਟ ਖਾਤਰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸਨ।ਥੋੜੇ ਸਮੇਂ ਬਾਅਦ ਹੀ ਉਸ ਸੰਸਥਾ ਦੇ ਮਾਲਕ ਸਾਨੂੰ ਬਿਨਾ ਕੁੱਝ ਦਸਿਆਂ ਕਾਲਜ ਨੂੰ ਸਦਾ ਲਈ ਬੰਦ ਕਰਕੇ ਕਿਧਰੇ ਅਲੋਪ ਹੋ ਗਏ।ਜਿਸ ਕਰਕੇ ਮੇਰੀ ਪੜ੍ਹਾਈ ਵੀ ਵਿਚਾਲੇ ਰਹਿ ਗਈ।ਮੈਨੂੰ ਤੇ ਮੇਰੇ ਸੱਭ ਸਹਿਪਾਠੀਆਂ ਨੂੰ ਸਾਡਾ ਕਾਲਜ ਬੰਦ ਹੋਣ ਬਾਅਦ ਬਹੁਤ ਔਖੀਆਂ ਪ੍ਰਸਿਥਤੀਆਂ ਚੋਂ ਗੁਜਰਨਾ ਪਿਆ। ਇਸ ਔਖੀ ਘੜੀ ਨਾਲ ਨਜਿਠਣ ਲਈ ਮਾਨਸਿਕ ਤੌਰ „ਤੇ ਬਹੁਤ ਪ੍ਰੇਸ਼ਾਨ ਵੀ ਹੋਣਾ ਪਿਆ।ਆਪਣਾ ਰਹਿੰਦਾ ਕੋਰਸ ਪੂਰਾ ਕਰਨ ਲਈ ਵੀ ਮੈਨੂੰ ਸਿਡਨੀ ਤੋਂ ਮੈਲਬੋਰਨ ਮੂਵ ਹੋਣਾ ਪਿਆ ਉੱਥੇ ਇੰਡੀਅਨ ਮੂਲ ਦੇ ਮਾਲਕਾਂ ਦੇ ਕਾਲਜ ਵਿਚ ਮੈਂ ਆਪਣਾ ਰਹਿ ਗਿਆ ਕੋਰਸ ਪੂਰਾ ਕੀਤਾ।ਇਸ ਕਾਲਜ ਦੀ ਮੈਨਜਮੈਂਟ ਸਮੇਤ ਸਟਾਫ ਬਹੁਤ ਮਿੱਤਰ ਰਵੱਈਏ ਵਾਲਾ ਹੋਣ ਕਰਕੇ ਅਸੀਂ ਪਿੱਛਲੇ ਕਾਲਜ ਵਲੋਂ ਦਿੱਤੇ ਗਏ ਤਸੀਹਿਆਂ ਨੂੰ ਭੁੱਲ ਗਏ।ਜਦੋਂ ਅਸੀਂ ਪੜ੍ਹ ਹੀ ਰਹੇ ਸਾਂ ਉਦੋਂ ਅਸਟ੍ਰੇਲੀਆ ਵੇਖਣ ਲਈ ਇੰਡੀਆ ਤੋਂ ਇੱਕ ਲੇਖਿਕਾ ਜਿਸ ਨੇ ਲੜਕੀਆਂ ਵਾਰੇ ਗਰਭ ਵਿਚ ਹੀ ਲਿੰਗ ਟੈਸਟ ਕਰਵਾਉਂਣ ਬਾਅਦ ਗਰਭ „ਚ ਲੜਕੀ ਸਿੱਧ ਹੋਣ „ਤੇ ਗਰਭਪਾਤ ਕਰਨ ਵਾਲੇ ਮਾਪਿਆਂ ਖਿਲਾਫ ਅਥਵਾ ਲੜਕੀਆਂ ਦੀਆਂ ਭਰੂਣ ਹਤਿਆਵਾਂ ਖਿਲਾਫ ਅਵਾਜ ਉਠਾ ਕੇ ਸਾਰੀ ਦੁਨੀਆਂ ਵਿਚ ਔਰਤਾਂ ਦੀ ਹਮਦਰਦ ਹੋਣ ਵਜੋਂ ਨਾਮਣਾ ਖੱਟ ਕੇ ਪ੍ਰਸਿੱਧੀ ਪ੍ਰਾਪਤ ਕੀਤੀ ਸੀ।ਜਿਸ ਕਰਕੇ ਸਾਡੇ ਦਿਲਾਂ ਵਿਚ ਉਸ ਲੇਖਿਕਾ ਵਾਰੇ ਬਹੁਤ ਵੱਧੀਆ ਪ੍ਰਤੀਬਿੰਬ ਬਣਿਆ ਹੋਇਆ ਸੀ।ਇੱਥੇ ਅਸਟ੍ਰੇਲੀਆ ਵਿਚ ਉਹ ਕੁੱਝ ਕੁ ਦਿਨਾਂ ਲਈ ਹੀ ਆਈ ਸੀ।ਇਨ੍ਹਾਂ ਕੁੱਝ ਕੁ ਦਿਨਾਂ ਦਾ ਸਮਾਂ ਤਾਂ ਅਸਟ੍ਰੇਲੀਆ ਵਿਚ ਦੂਰ ਦੂਰ ਵੱਸੇ ਵੱਖੋ-ਵੱਖਰੇ ਸ਼ਹਿਰਾਂ ਵਿਚ ਭਾਰਤੀ ਮੂਲ ਦੇ ਲੋਕਾਂ ਵਲੋਂ ਸਥਾਪਿਤ ਸਭਿਆਚਾਰਕ ਸਮਾਜਿਕ ਅਤੇ ਗੁਰਦਵਾਰਿਆਂ ਸਮੇਤ ਧਾਰਮਿਕ ਸੰਸਥਾਵਾਂ ਵਲੋਂ ਇਸ ਲੇਖਿਕਾ ਵਲੋਂ ਭਾਰਤ ਵਿਚ ਹੋ ਰਹੀ ਭਰੂਣ ਹਤਿਆ ਵਿਰੁੱਧ ਉਠਾਈ ਅਵਾਜ ਬਦਲੇ ਉਸ ਦਾ ਮਾਣ-ਸਨਮਾਨ ਕਰਨ ਵਿਚ ਹੀ ਲੱਗ ਗਿਆ ਸੀ।ਸਮਾਂ ਘੱਟ ਹੋਣ ਕਰਕੇ ਅਸਟ੍ਰੇਲੀਆ ਵਿਚ ਵੇਖਣਯੋਗ ਥਾਵਾਂ ਵੇਖਣ ਤੋਂ ਉਹ ਵਾਂਝੀ ਰਹਿ ਗਈ ਸੀ।ਅਸਟ੍ਰੇਲੀਆ ਤੋਂ ਵਾਪਿਸ ਇੰਡੀਆ ਜਾਕੇ ਉਸ ਨੇ ਅਸਟ੍ਰੇਲੀਆ ਵਿਚ ਕੁੱਝ ਕੁ ਦਿਨਾਂ ਦੇ ਕੀਤੇ ਗਏ ਟੂਰ ਸਬੰਧੀ ਸਾਰਾ ਕੁੱਝ ਅਸਟ੍ਰੇਲੀਆ ਵਿਚ ਪੜ੍ਹ ਰਹੇ ਵਿਦਿਆਰਥੀਆਂ ਖਿਲਾਫ ਬਿਨਾ ਕਿਸੇ ਤਰ੍ਹਾਂ ਦੀ ਉਨ੍ਹਾਂ ਨਾਲ ਕੋਈ ਮੁਲਾਕਾਤ ਕੀਤਿਆਂ ਅਤੇ ਬਿਨਾ ਕਿਸੇ ਤਰ੍ਹਾਂ ਦੀ ਜਾਂਚ-ਪੜਤਾਲ ਕੀਤਿਆਂ ਅਤੇ ਬਿਨਾ ਕੁੱਝ ਵੇਖਿਆਂ ਉਨ੍ਹਾਂ ਦੇ ਚਰਿਤਰ ਵਾਰੇ ਝੂਠ-ਮੂਠ ਲਿਖਕੇ ਕਲੰਕਿਤ ਕਰਕੇ ਉਨ੍ਹਾਂ ਦੇ ਜੀਵਨ ਨੂੰ ਤਬਾਹ ਕਰਨ ਵਾਲਾ ਨਾ ਮਿਟਣ ਯੋਗ ਧੱਬਾ ਲਗਾ ਦਿੱਤਾ ਗਿਆ
ਹੈ।ਖਾਸ ਕਰ ਅਸਾਂ ਲੜਕੀਆਂ ਵਾਰੇ ਇਸ ਲੇਖਿਕਾ ਨੇ ਉਹ ਕੁੱਝ ਲਿਖਿਆ ਜਿਹੜਾ ਕਿ ਗੈਰਤਵੰਦ ਇਨਸਾਨ ਲਈ ਨਾ ਪੜ੍ਹਨਯੋਗ ਸ਼ਰਮਿੰਦਾ ਕਰਨ ਯੋਗ ਹੈ।ਜਿਸ ਨੂੰ ਪੜ੍ਹਿਆ ਹੀ ਨਹੀਂ ਜਾ ਸਕਦਾ ਜਿਹੜਾ ਕਿ ਉਸ ਨੇ ਨਿਰਾ ਹੀ ਕੋਰਾ ਝੂਠ ਲਿਖਿਆ ਹੈ।ਜਿਸ ਨੂੰ ਪੜ੍ਹ ਕੇ ਹਰ ਇੱਕ ਦੇ ਦਿਲ ਨੂੰ ਦਹਿਲਣ ਬਾਅਦ ਕੰਬਣੀ ਛਿੜ ਜਾਂਦੀ ਹੈ।ਇਸ ਲੇਖਿਕਾ ਨੇ ਬਿਨਾ ਕੁੱਝ ਵੇਖਿਆਂ ਇਸ ਲੇਖ ਦੀ ਆੜ ਹੇਠ ਕਿਸੇ ਹੋਰ ਨੂੰ ਕੋਈ ਲਾਭ ਦੇਣ ਖਾਤਰ ਉਸੇ ਦੇ ਹੀ ਕਹਿਣ ਤੇ ਕੁੱਝ ਦਿਨਾਂ ਦੀ ਇਸ ਫੇਰੀ ਦੁਰਾਨ ਏਡੀਆਂ ਵੱਡੀਆਂ ਘਟਨਾਵਾਂ ਬਣਾ ਕੇ ਪੇਸ਼ ਕਰ ਦਿੱਤੀਆਂ ਜਿਸ ਨਾਲ ਅਸਟ੍ਰੇਲੀਆ ਪੜ੍ਹਦੀਆਂ ਸਾਰੀਆਂ ਹੀ ਪੰਜਾਬੀ ਕੁੜੀਆਂ ਅਤੇ ਸਾਰੇ ਹੀ ਮੁੰਡਿਆ ਦਾ ਦਾਮਨ ਕਲੰਕਿਤ ਕਰ ਵਿਖਾਇਆ ਗਿਆ ਹੈ।ਇਹ ਔਰਤ ਜਾਤ ਨਾਲ ਸਬੰਧਿਤ ਪੜ੍ਹੀ ਲਿਖੀ ਅਤੇ ਡਾਕਟਰੀ ਕਿੱਤੇ ਨਾਲ ਜੁੜੀ ਹੋਈ ਹੈ।ਜਿਹੜੀ ਕਿ ਇੱਕ ਵੱਧੀਆ ਸਾਹਿਤਕਾਰ ਬਾਪ ਦੀ ਬੇਟੀ ਵੀ ਹੈ।ਸਾਨੂੰ ਇਸ ਗੱਲ ਦੀ ਹਾਲੇ ਤੱਕ ਸਮਝ ਨਹੀਂ ਲੱਗੀ, ਵੱਧੀਆ ਪਿਛੋਕੜ ਨਾਲ ਸਬੰਧਿਤ ਹੋਣ ਦੇ ਬਾਵਯੂਦ ਵੀ ਉਸ ਨੂੰ ਇਹ ਸੱਭ ਕੁੱਝ ਲਿਖਣ ਲਈ ਕਿਹੜੀ ਮਜਬੂਰੀ ਨੇ ਘੇਰ ਲਿਆ ਸੀ।ਜਿਸ ਕਰਕੇ ਉਹ ਅਸਟ੍ਰੇਲੀਆ ਵਸਦੀ ਹਰ ਤੀਜੀ ਕੁੜੀ ਨੂੰ ਵੇਸਵਾਪੁਣੇ ਦਾ ਕਿੱਤਾ ਕਰਦੀ ਹੋਈ ਪੇਸ਼ ਕਰਨ ਤੋਂ ਇਲਾਵਾ ਅਸਟ੍ਰੇਲੀਆ ਦੇ ਹਰੇਕ ਮੁੰਡੇ ਨੂੰ ਚੋਰ ਉੱਚਕਾ ਬਣਾਉਂਣ ਤੋਂ ਇਲਾਵਾ ਅਸਟ੍ਰੇਲੀਆ ਵਿਚ ਟੈਕਸੀਆਂ ਚਲਾਉਂਦੇ ਅੱਧਖੜ੍ਹ ਉਮਰ ਦੇ ਸਾਰੇ ਹੀ ਬੰਦਿਆਂ ਨੂੰ ਬਦਕਾਰੀ ਦੇ ਅੱਡਿਆਂ ਅਥਵਾ ਚਕਲਿਆਂ ਵੱਲ ਜਾਂਦੇ ਦਸਦੀ ਹੋਈ ਨੂੰ ਰਤਾ ਵੀ ਸ਼ਰਮ ਹਿਆ ਮਹਿਸੂਸ ਨਹੀਂ ਹੋਇਆ।ਉਸ ਨੇ ਸ਼ਰਮ ਹਿਆ ਦੀਆਂ ਸਾਰੀਆਂ ਹੱਦਾਂ ਲੰਘਦੀ ਹੋਈ ਨੇ ਸਾਡੇ ਧਰਮ ਦੇ ਪਵਿਤਰ ਅਸਥਾਨ ਗੁਰੁਘਰ ਨੂੰ ਵੀ ਨਹੀਂ ਬਖਸ਼ਿਆ।ਜਦ ਕਿ ਉਨ੍ਹਾਂ ਗੁਰੂਘਰਾਂ ਵਿਚ ਉਹ ਸਿਰਫ ਅਪਨਾ ਮਾਣ-ਸਨਮਾਨ ਕਰਵਾਉਂਣ ਹੀ ਜਾਂਦੀ ਸੀ।ਆਸੇ ਪਾਸੇ ਵੇਖਣ ਲਈ ਉਸ ਵੇਲੇ ਉਸ ਪਾਸ ਕੋਈ ਸਮਾਂ ਹੀ ਨਹੀਂ ਹੁੰਦਾ ਸੀ। ਗੁਰੁਘਰ ਵਿਚ ਆਪਣੀ ਇਸ ਹਾਜਰੀ ਲੁਆਉਂਣ ਵੇਲੇ ਵੀ ਮਜਬੂਰੀ ਕਾਰਨ ਨਜਾਇਜ ਤੌਰ „ਤੇ ਗਰਭਵਤੀ ਹੋਈਆਂ ਕੁੜੀਆਂ ਵਲੋਂ ਫੋਨ ਆਉਂਣ ਵਾਰੇ ਵੀ ਕਿੱਡੀ ਵੱਡੀ ਹਾਸੋਆਣੀ ਗੱਲ ਲਿਖ ਗਈ ਹੈ।ਗੁਰੁਘਰ ਵਿਚ ਆਪਣੀ ਮੌਜੂਦਗੀ ਦੌਰਾਨ ਸਾਡੇ ਕੁੜੀਆਂ ਦੇ ਸਾਡੇ ਦਾਮਨ ਨੂੰ ਕਲੰਕਿਤ ਕਰਨ ਵਾਰੇ ਉਸ ਨੇ ਹੋਰ ਵੀ ਹੈਰਤਅੰਗੇਜ ਬਹੁਤ ਸਾਰੇ ਇਲਜਾਮ ਲਾਏ ਹਨ।ਜਿਨ੍ਹਾਂ ਨੂੰ ਲਿਖਦਿਆਂ ਔਰਤ ਹੋਣ ਕਰਕੇ ਸਾਨੂੰ ਤਾਂ ਬਹੁਤ ਸ਼ਰਮ ਆ ਰਹੀ ਹੈ ਪਰ ਉਸ ਪੜ੍ਹੀ ਲਿਖੀ ਔਰਤ ਜਾਤ ਡਾਕਟਰਨੀ ਨੂੰ ਕੋਈ ਸ਼ਰਮ ਨਹੀਂ ਆਈ।ਬੜੇ ਗਜਬ ਦੀ ਗੱਲ ਹੈ ਕਿ ਉਸ ਲੇਖਿਕਾ ਨੂੰ ਲੰਗਰ ਹਾਲ ਵਿਚ ਲੰਗਰ ਛਕਦਿਆਂ ਵੀ ਕੁੜੀਆਂ ਮੁੰਡੇ ਸੱਭ ਆਪਸ ਵਿਚ ਅਸ਼ਲੀਲ ਹਰਕਤਾਂ ਕਰਦੇ ਹੀ ਨਜਰ ਆਏ।ਜਦ ਕਿ ਗੁਰੂਘਰ ਗਿਆ ਵੱਡੇ ਤੋਂ ਵੱਡਾ ਜੁਰਮ ਕਰਨ ਵਾਲਾ ਮੁਜਰਮ ਤੇ ਬਦਮਾਸ਼ ਕਿਸਮ ਦਾ ਬੰਦਾ ਵੀ ਗੁਰੁਘਰ ਵਿਚ ਕਿਸੇ ਕਿਸਮ ਦੀ ਕੋਈ ਗਲਤੀ ਨਹੀਂ ਕਰਦਾ।ਪਰ ਇਹ ਲੇਖਿਕਾ ਗੁਰੂਘਰ ਦੇ ਸ਼ਰਧਾਲੂ ਸਿੱਖਾਂ ਦੇ ਬੱਚਿਆਂ ਨੂੰ ਵੀ ਅਸਟ੍ਰੇਲੀਆ ਦੇ ਗੁਰੂਘਰ ਵਿਚ ਅਸ਼ਲੀਲ ਹਰਕਤਾਂ ਕਰਦੇ ਹੋਇਆਂ ਦਰਸਾ ਕੇ ਕਈ ਅਖਬਾਰਾਂ ਵਿਚ ਲਿਖ ਗਈ ਹੈ।ਜਿਨ੍ਹਾਂ ਵਾਰੇ ਅਸੀਂ ਕਨੂੰਨੀ ਮਾਹਰਾਂ ਨਾਲ ਸਲਾਹ ਮਸ਼ਵਰਾਂ ਕਰਕੇ ਵੱਧੀਆ ਵਕੀਲਾਂ ਰਿਟਾਇਰਡ ਜੱਜਾਂ ਦੀਆਂ ਸਲਾਹਾਂ ਲੈ ਰਹੇ ਹਾਂ।ਤਾਂ ਕਿ ਸਾਡਾ ਜੀਵਨ ਤਬਾਹ ਕਰਨ ਵਾਲੀ ਲੇਖਿਕਾ ਤੇ ਅਸੀਂ ਇੱਜਤ ਹਤਕ, ਮਾਨਹਾਨੀ, ਚਰਿਤਰ ਨੂੰ ਬਿਨਾ ਕਿਸੇ ਸਬੂਤ ਕਲੰਕਿਤ ਕਰਕੇ ਜਨਤਕ ਤੌਰ „ਤੇ ਮੀਡੀਏ ਰਾਹੀਂ ਅਖਬਾਰਾਂ „ਚ ਸਾਡੀ ਹੋਈ ਬਦਨਾਮੀ ਸਬੰਧੀ ਇਵਜਾਨਾ ਅਤੇ ਹਰਜਾਨਾ ਲੈਣ ਅਤੇ ਸਜਾ ਦੁਆਉਂਣ ਲਈ ਮੁਕਦਮਾ ਦਰਜ ਕਰਨ ਸਬੰਧੀ ਇੰਡੀਆ „ਚ ਹਾਈ ਕੋਰਟ ਸੁਪਰੀਮ ਕੋਰਟ ਸਮੇਤ ਅਸਟ੍ਰੇਲੀਆ ਦੀ ਫੈਡਰਲ ਕੋਰਟ ਸੁਪਰੀਮ ਕੋਰਟ ਅਥਵਾ ਟ੍ਰਿਬਿਊਨਲ „ਚ ਲਿਜਾਉਂਣ ਬਾਅਦ ਯੂ-ਐੱਨ-ਓ ਸਮੇਤ ਸੰਸਾਰ ਭਰ ਦੇ ਦੇਸ਼ਾਂ ਵਲੋਂ ਇਨਸਾਫ ਲੈਣ ਖਾਤਰ ਬਣਾਈ ਨਿਆਂਇਕ ਪ੍ਰਣਾਲੀ ਤੱਕ ਜਾਣ ਤੋਂ ਵੀ ਗੁਰੇਜ ਨਹੀਂ ਕਰਾਂਗੇ।ਜਿੱਥੋਂ ਵੀ ਸਾਨੂੰ ਇਨਸਾਫ ਦੀ ਕਿਰਨ ਮਿਲੇਗੀ ਉੱਥੋਂ ਤੱਕ ਜਾਣ ਦੀ ਪੂਰੀ ਵਾਹ ਲਾਵਾਂਗੇ ।ਇਸ ਵਲੋਂ ਲਿਖੀਆਂ ਲਿਖਤਾਂ ਨੇ ਸਾਡੇ ਚਰਿਤਰ ਨੂੰ ਬਦਚਲਣ ਸਾਬਤ ਕਰਕੇ ਸਾਡੇ ਮਾਪਿਆਂ ਸਮੇਤ ਹੋਰ ਰਿਸ਼ਤੇਦਾਰਾਂ ਦਾ ਦਿਮਾਗੀ ਸੰਤੁਲਿਨ ਵਿਗਾੜ ਦਿੱਤਾ ਹੈ।ਉਸ ਵਾਰੇ ਵੀ ਵਖਰੇ ਤੌਰ ਤੇ ਨਿਆਂਇਕ ਲੜਾਈ ਲੜ ਕੇ ਹਰ ਤਰ੍ਹਾਂ ਦਾ ਨਿਆਂ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ।ਸਾਡੇ ਚਰਿਤਰ ਤੇ ਇਸ ਲੇਖਿਕਾ ਨੇ ਜੋ ਦਾਗ ਲਾਇਆ ਹੈ ਇਸ ਤੋਂ ਵੱਧ ਵੱਡਾ ਜੁਲਮ ਕਿਸੇ ਹੋਰ ਨਾਲ ਕੋਈ ਕਰ ਹੀ ਨਹੀਂ ਸਕਦਾ।ਅਸੀਂ ਇਸ ਲੇਖਿਕਾ ਦਾ ਕੀ ਵਿਗਾੜਿਆ ਸੀ ਜਿਸਨੇ ਸਾਡੇ ਵਾਰੇ ਏਨਾਂ ਝੂਠ ਤੁਫਾਨ ਲਿਖ ਕੇ ਕੁਫਰ ਤੋਲਿਆ ਹੈ।ਇਸ ਲੇਖਿਕਾ ਨੂੰ ਏਡੀ ਵੱਡੀ ਕਿਹੜੀ ਮਜਬੂਰੀ ਪੈ ਗਈ ਸੀ ਜਿਸ ਨੇ ਅਸਟ੍ਰੇਲੀਆ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਕੁੜੀਆਂ ਮੁੰਡਿਆਂ ਸਮੇਤ ਅੱਧਖੜ
ਉਮਰ ਤੱਕ ਦੇ ਸਿਆਣਿਆਂ ਦੇ ਵਰਗ ਨੂੰ ਵੀ ਨਹੀਂ ਬਖਸ਼ਿਆ।ਕੀ ਇਹੋ ਇੱਕੋ-ਇੱਕ ਸੱਚੀ ਸੁੱਚੀ ਅਤੇ ਸਤੀ ਸਵੀਤਰੀ ਔਰਤ ਹੈ।ਜਿਸ ਨੂੰ ਬਾਕੀ ਸਾਰੀ ਦੁਨੀਆਂ ਦੇ ਸੱਭ ਲੋਕੀਂ ਅਸ਼ਲੀਲ ਹਰਕਤਾਂ ਕਰਦੇ ਹੀ ਨਜਰ ਆ ਰਹੇ ਹਨ।ਜਿਧਰ ਕਿਧਰੇ ਵੀ ਉਹ ਆਪਣੇ ਕੁੱਝ ਕੁ ਸਨੇਹੀਆਂ ਨਾਲ ਜਾਂਦੀ ਸੀ ਉਸ ਨੂੰ ਅਸਟ੍ਰੇਲੀਆ ਵਿਚ ਹਰ ਪੰਜਾਬੀ ਅਸ਼ਲੀਲ ਹਰਕਤਾਂ ਕਰਦਾ ਹੀ ਦਿਸਿਆ।ਇਸ ਵੱਧੀਆ ਸਾਹਿਤਕਾਰ ਲੇਖਿਕਾ ਨੂੰ ਅਸਟ੍ਰੇਲੀਆ ਦੀ ਹੋਰ ਕੋਈ ਵੀ ਵੱਧੀਆ ਜਾਂ ਘੱਟੀਆ ਥਾਂ ਜਾਂ ਚੀਜ ਬਿਲਕੁਲ ਹੀ ਦਿਸੀ ਨਹੀਂ।ਜਿਸ ਵਾਰੇ ਉਹ ਇਸ ਫੇਰੀ ਵਾਰੇ ਬਹੁਤ ਵੱਧੀਆ ਢੰਗ ਨਾਲ ਲਿਖ ਸਕਦੀ ਸੀ ਜਿਸ ਨਾਲ ਉਸ ਦਾ ਕੱਦ ਹੋਰ ਵਡੇਰਾ ਹੁੰਦਾ।ਮੈਨੂੰ ਵੀ ਇਸ ਦੇਸ ਵਿਚ ਵਿਚਰਦੀ ਨੂੰ ਚਾਰ ਕੁ ਸਾਲ ਤੋਂ ਉੱਤੇ ਹੋ ਗਏ ਹਨ।ਮੈਨੂੰ ਤਾਂ ਇੱਥੇ ਵੇਖਣ ਨੂੰ ਇਹੋ ਜਿਹਾ ਕੁੱਝ ਨਹੀਂ ਦਿਸਿਆ।ਜਿਹੋ ਜਿਹੀ ਇਸ ਲੇਖਿਕਾ ਨੇ ਸਾਡੇ ਵਾਰੇ ਸਾਡੇ ਸਮਾਜ ਸਾਹਮਣੇ ਸਾਡੀ ਤਸਵੀਰ ਨੂੰ ਪੇਸ਼ ਕੀਤਾ ਹੈ।ਬਾਈ ਚਾਨਸ ਉਸ ਨੂੰ ਸਾਡੇ ਵਾਰੇ ਕੁੱਝ ਬੁਰਾ ਭਾਸਿਆ ਹੀ ਸੀ ਉਸ ਹਾਲਤ ਵਿਚ ਵੱਧੀਆ ਤਾਂ ਇਹ ਸੀ ਕਿ ਸਮਾਜ ਸੁਧਾਰਕ ਲੇਖਿਕਾ ਹੋਣ ਦੇ ਨਾਤੇ ਸਮਾਜ ਨੂੰ ਸੇਧ ਦੇਣਯੋਗ ਕੋਈ ਉਪਰਾਲਾ ਕਰਨ ਯੋਗ ਕੰਮ ਕਰਦੀ।ਇਸ ਸਮਾਜ ਸੁਧਾਰਕ ਡਾਕਟਰਨੀ ਨੇ ਤਾਂ ਸਾਨੂੰ ਸਾਰੀਆਂ ਕੁੜੀਆਂ ਨੂੰ ਵੇਸਵਾਵਾਂ ਅਤੇ ਸਾਡੇ ਭਰਾ ਮੁੰਡਿਆਂ ਨੂੰ ਚੋਰ ਉੱਚਕੇ ਬਣਾ ਸਾਡੇ ਸਾਰਿਆਂ ਦਾ ਜੀਵਨ ਤਬਾਹ ਕਰ ਦਿੱਤਾ ਹੈ।ਮੈਨੂੰ ਤਾਂ ਲਗਦਾ ਹੈ ਕਿ ਉਸ ਦੇ ਦਿਮਾਗ ਵਿਚ ਗ੍ਰਹਿਸਤੀ ਜੀਵਨ ਵਿਚ ਕੋਈ ਅਹਿਮ ਕਿਸਮ ਦੀ ਕੋਈ ਵਿਸ਼ੇਸ਼ ਘਾਟ ਰਹਿ ਗਈ ਹੈ।ਜਿਸ ਕਰਕੇ ਉਸ ਦੇ ਜਿਹਨ ਅਤੇ ਦਿਮਾਗ „ਤੇ ਕੋਈ ਅਸਰ ਪੈ ਗਿਆ ਹੈ।ਜਿਸ ਦੀ ਵਜ੍ਹਾ ਨੇ ਉਸ ਵਿਚ ਖਾਸ ਤੌਰ „ਤੇ ਸੈਕਸੀ ਵਿਸ਼ਿਆਂ ਵਾਰੇ ਲਿਖਣ ਦਾ ਸ਼ੌਕ ਪੈਦਾ ਕਰ ਦਿੱਤਾ ਹੈ।ਉਸ ਦੀਆਂ ਬਹੁਤੀਆਂ ਸਾਰੀਆਂ ਲਿਖਤਾਂ ਨੂੰ ਚੰਗੀ ਤਰਾਂ੍ਹ ਘੋਖ ਕਰਨ ਤੇ ਪਤਾ ਲਗਦਾ ਹੈ ਕਿ ਇਸ ਪਾਸ ਲਿਖਣ ਲਈ ਜਿਅਦਾਤਰ ਇਹ ਇਕੋ ਇੱਕ ਵਿਸ਼ਾ ਰਹਿ ਗਿਆ ਹੈ।ਜਿਹੜਾ ਕਿ ਹਰ ਵੇਲੇ ਸੈਕਸ ਦੁਆਲੇ ਘੁੰਮਦਾ ਰਹਿੰਦਾ ਹੈ।ਮੇਰੇ ਦਿਮਾਗ ਵਿਚ ਇਹ ਗੱਲ ਬਹੁਤ ਖਲਬਲੀ ਮਚਾ ਰਹੀ ਹੈ ਕਿ ਜਿਹੜੀ ਲੇਖਿਕਾ ਔਰਤਾਂ ਦੇ ਹੱਕਾਂ ਸਮੇਤ ਭਰੂਣ ਹਤਿਆਵਾਂ ਸਬੰਧੀ ਅਵਾਜ ਨੂੰ ਬੁਲੰਦ ਕਰਨ ਵਾਲੀ ਸੀ।ਉਸ ਨੂੰ ਅਸਟ੍ਰੇਲੀਆ ਆਕੇ ਕਿਹੜੀ ਮਜਬੂਰੀ ਨੇ ਘੇਰ ਲਿਆ ਹੋਵੇਗਾ।ਜਿਹਦੇ ਕਰਕੇ ਕਿਸੇ ਹੋਰ ਵਲੋਂ ਲਿਖੇ ਲੇਖ ਨੂੰ ਉਹ ਦੇ ਨਿੱਜੀ ਸਵਾਰਥਾਂ ਖਾਤਰ ਆਪਣੇ ਨਾਮ ਹੇਠ ਛੱਪਵਾਉਂਣ ਦੀ ਗਲਤੀ ਕਰਨੀ ਪਈ।ਜਿਹੜਾ ਲੇਖ ਸਾਡੇ ਚਾਲਚਲਣ „ਤੇ ਬਹੁਤ ਸਾਰੇ ਸਵਾਲੀਆਂ ਚਿੰਨ ਲਾ ਗਿਆ ਹੈ।ਜਿਸ ਕਰਕੇ ਹੁਣ ਰੇਸ਼ਮਾ ਵਿਚਾਰੀ ਕੀ ਕਰੇ ਜਿਹਦੀ ਇੱਜਤ ਹੀ ਲੀਰੋ-ਲੀਰ ਹੋਈ „ਤੇ ਜਿਹਨੂੰ ਹੁਣ ਦੁਨੀਆਂ ਵਿਚ ਮੂੰਹ ਵਿਖਾਉਂਣ ਜੋਗਾ ਵੀ ਨਹੀਂ ਛੱਡਿਆ।ਸਾਡੇ ਨਾਲ ਹੁਣ ਇੰਡੀਆ ਵਿਚ ਵਿਆਹ ਕਰਵਾਉਂਣ ਲਈ ਕੋਈ ਵੀ ਵੱਧੀਆ ਮੁੰਡਾ ਰਾਜੀ ਨਹੀਂ ਹੋਵੇਗਾ।ਅਸਟ੍ਰੇਲੀਆ ਤੋਂ ਪੰਜਾਬ ਗਈਆਂ ਕੁੜੀਆਂ ਨੂੰ ਸੱਭ ਵੇਸਵਾਵਾਂ ਸਮਝਣਗੇ।ਇਸ ਲੇਖਿਕਾ ਦੀ ਲਿਖਤ ਕਰਕੇ ਸਾਡੀ ਜਿੰਦਗੀ ਬਰਬਾਦ ਹੋ ਗਈ ਹੈ ਅਤੇ ਸਾਡਾ ਜੀਵਨ ਇਸ ਲੇਖਿਕਾ ਨੇ ਤਬਾਹ ਕਰ ਦਿੱਤਾ ਹੈ।ਅਸਟ੍ਰੇਲੀਆ ਤੋਂ ਪੰਜਾਬ ਗਈ ਹੋਈ ਹਰ ਕੁੜੀ ਨੂੰ ਲੋਕੀਂ ਸ਼ੱਕ ਦੀ ਨਿਗ੍ਹਾ ਨਾਲ ਵੇਖਣਗੇ।ਅਸੀਂ ਉਸ ਲੇਖਿਕਾ ਨੂੰ ਪੁੱਛਣਾ ਚਾਹੁੰਦੀਆਂ ਹਾਂ ਸਾਨੂੰ ਉਨ੍ਹਾਂ ਕੁੜੀਆਂ ਵਾਰੇ ਦਸ ਜਿਨ੍ਹਾਂ ਨਾਲ ਇਹ ਕੁੱਝ ਹੋਇਆ ਅਤੇ ਜਿਨ੍ਹਾਂ ਨੇ ਤੈਨੂੰ ਫੋਨ ਕੀਤੇ? ਉਨ੍ਹਾਂ ਦੇ ਫੋਨ ਨੰਬਰ ਵੀ ਤਾਂ ਤੇਰੇ ਪਾਸ ਹੋਣਗੇ? ਸਾਨੂੰ ਇਹ ਵੀ ਦਸ ਤੂੰ ਉਨ੍ਹਾਂ ਕਿਹੜੀਆਂ ਕਿਹੜੀਆਂ ਗਲੀਆਂ ਸੜਕਾਂ ਅਤੇ ਥਾਵਾਂ „ਤੇ ਗਈ? ਜਿਨ੍ਹਾਂ ਥਾਵਾਂ „ਤੇ ਤੈਨੂੰ ਪੰਜਾਬੀ ਕੁੜੀਆਂ ਵੇਸਵਾਵਾਂ ਵਜੋਂ ਧੰਦਾ ਕਰਦੀਆਂ ਹੀ ਦਿਸੀਆਂ।ਉਹ ਥਾਂ ਵੀ ਸਾਨੂੰ ਦਸ ਜਿੱਥੇ ਅੱਧਖੜ ਉਮਰ ਦੇ ਪੰਜਾਬੀ ਤੂੰ ਚਕਲਿਆਂ ਵਿਚ ਮੌਜ ਮੇਲੇ ਕਰਦੇ ਵੇਖੇ? ਉਸ ਜਗਾ ਤੋਂ ਵੀ ਸਾਨੂੰ ਜਾਣੂ ਕਰਵਾ ਜਿੱਥੇ ਪੰਜਾਬੀ ਮੰਡੇ ਤੂੰ ਚੋਰੀਆਂ ਯਾਰੀਆਂ ਕਰਦੇ ਵੇਖੇ? ਇੱਕ ਥਾਵੇਂ ਕਿਸੇ ਅਖਬਾਰ ਵਾਲੇ ਵਾਰੇ ਵੀ ਇਸ ਲੇਖਿਕਾ ਨੇ ਲਿਖਿਆ ਹੈ ਕਿ ਉਸ ਨੇ ਵੀ ਕਿਸੇ ਇਸ ਤਰ੍ਹਾਂ ਦੀ ਕੁੜੀ ਦੀ ਮਦਤ ਕੀਤੀ ਸੀ।ਉਹ ਲਿਖਦੀ ਹੈ ਕਿ ਉਸ ਅਖਬਾਰ ਵਾਲੇ ਨੂੰ ਵੀ ਉਸ ਕੁੜੀ ਨੇ ਕਿਹਾ ਸੀ ਕਿ ਤੁਸੀਂ ਕਿੰਨੀਆਂ ਕੁ ਦੀ ਮਦਤ ਕਰੋਗੇ ਇੱਥੇ ਤਾਂ ਸਾਰੀਆਂ ਹੀ ਇਸ ਤਰ੍ਹਾਂ ਦੀਆਂ ਹਨ।ਇਸ ਡਾਕਟਰਨੀ ਨੂੰ ਮੈਂ ਪੁਛਣਾ ਚਾਹੁੰਦੀ ਹਾਂ ਕਿ ਉਸ ਅਖਬਾਰ ਵਾਲੇ ਵਾਰੇ ਹੀ ਸਾਨੂੰ ਦਸ ਉਹ ਅਖਬਾਰ ਵਾਲਾ ਕੌਣ ਹੈ? ਜਿਸ ਨੇ ਸਾਡੀ ਭੈਣ ਦੀ ਪੱਤ ਰੁਲਣ ਤੋਂ ਬਚਾਈ ਹੋਵੇਗੀ।ਕੀ ਅਖਬਾਰ ਵਾਲਾ ਜਿਹੜਾ ਸਮਾਜ ਸੁਧਾਰਕ ਹੈ ਉਸ ਨੇ ਤੇਰੇ ਅਸਟ੍ਰੇਲੀਆ ਦੌਰੇ ਤੱਕ ਇਸ ਗੱਲ ਨੂੰ ਛੁੱਪਾਈ ਰੱਖਿਆ? ਉਸ ਨੇ ਆਪਣੀ ਅਖਬਾਰ ਰਾਹੀਂ ਆਪਣੇ ਹੀ ਸਮਾਜ ਨੂੰ ਪਿਆਰ ਮੁਹਬਤ ਨਾਲ ਸਿੱਧੇ ਰਾਹੇ ਪਾਉਂਣ ਦਾ ਕੋਈ ਹੰਭਲਾ ਨਹੀਂ ਮਾਰਿਆ? ਉਹ ਤੇਰੇ ਆਉਂਣ ਦੀ ਹੀ ਉਡੀਕ ਕਰਦਾ ਰਿਹਾ? ਜਿਹੜਾ ਕਿ ਤੇਰੇ ਪਾਸੋਂ ਆਪਣੇ ਦੇਸ ਵਿਚ ਹੀ ਵਸਦੇ ਆਪਣੇ ਹੀ ਬੱਚਿਆਂ ਦੀ ਇੱਜਤ
ਦੀਆਂ ਧੱਜੀਆਂ ਉਡਾਉਂਣ ਲਈ ਤੇਰੇ ਆਉਂਣ ਦੀ ਉਡੀਕ ਤੀਕ ਇੰਤਜਾਰ ਕਰਦਾ ਰਿਹਾ।ਉਸ ਅਖਬਾਰ ਵਾਲੇ ਦੀ ਜਮੀਰ ਨੇ ਤੇਰੇ ਨਾਲ ਤਾਂ ਇਹ ਸਾਰੀ ਗੱਲ ਕਰ ਲਈ ਪਰ ਉਸ ਨੇ ਆਪਣੀ ਅਖਬਾਰ ਰਾਹੀਂ ਇਸ ਮਸਲੇ ਨੂੰ ਕਿਊਂ ਨਹੀ ਉਠਾਇਆ? ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅਖਬਾਰਾਂ ਵਾਲੇ ਤਾਂ ਸਮਾਜ ਸੇਵਕ ਸਮਾਜ ਸੁਧਾਰਕ ਹੋਣ ਦੇ ਨਾਲ ਸਮਾਜ ਦੇ ਅਸਲੀ ਬੁੱਧੀਜੀਵੀ ਹੁੰਦੇ ਹਨ।ਇਹ ਲੇਖਿਕਾ ਕਹਿ ਰਹੀ ਹੈ ਕਿ ਉਸ ਬੁੱਧੀਜੀਵੀ ਨੇ ਇਹ ਸੱਭ ਕੁੱਝ ਵੇਖਿਆ ਤੇ ਨਿੱਜੀ ਤੌਰ „ਤੇ ਉਸ ਕੁੜੀ ਦੀ ਮਦਤ ਵੀ ਕੀਤੀ।ਇਹ ਗੱਲ ਲੇਖਿਕਾ ਦੀ ਨਾ ਮੰਨਣਯੋਗ ਹੈ ਕਿ ਉਹ ਬੁਧੀਜੀਵੀ ਆਪਣੇ ਬੱਚਿਆਂ ਦੀ ਕਿਸੇ ਗੱਲ ਨੂੰ ਆਪ ਸੁਧਾਰਨ ਦੀ ਵਜਾਏ ਇਸ ਲੇਖਿਕਾ ਦੇ ਆਉਂਣ ਦੀ ਉਡੀਕ ਕਰਦਾ ਰਿਹਾ ਹੋਵੇ ਕਿ ਕਦੋਂ ਲੇਖਿਕਾ ਆਸਟ੍ਰੇਲੀਆ ਵਿਚ ਆਵੇ ਉਸ ਪਾਸੋਂ ਆਪਣੇ ਹੀ ਦੇਸ ਦੇ ਆਪਣੇ ਹੀ ਬੱਚਿਆਂ ਦੀ ਇੱਜਤ ਦੀਆਂ ਧੱਜੀਆਂ ਉਡਵਾ ਲਵੇ।ਬਹੁਤ ਸਾਰੀਆਂ ਮੇਰੀਆਂ ਭੈਣਾਂ ਅਤੇ ਵੀਰਾਂ ਨੇ ਡਾਕਟਰਨੀ ਦੇ ਲਿਖੇ ਹੋਏ ਲੇਖ ਸਬੰਧੀ ਅਵਾਜ ਵੀ ਉਠਾਈ ਫੋਨਾਂ ਰਾਹੀਂ ਵੀ ਡਾਕਟਰਨੀ ਸਾਹਿਬਾਂ ਨੂੰ ਪੁੱਛਿਆ ਗਿਆ।ਜਿਸ ਵਾਰੇ ਉਹ ਕੋਈ ਸਹੀ ਜਵਾਬ ਨਾ ਦੇਕੇ ਇਸ ਘਟਨਾ ਤੋਂ ਅਣਜਾਣ ਬਣਦੀ ਹੋਈ ਇਸ ਨੂੰ ਹੋਰਨਾ ਸਿਰ ਮੜ੍ਹਦੀ ਹੋਈ ਅਸਲੀ ਗੱਲ ਨੂੰ ਲਾਂਭੇ ਕਰਕੇ ਟਾਲ ਗਈ।ਪਰ ਦੂਜੇ ਪਾਸੇ ਸਾਡੇ ਵੀਰਾਂ ਵਲੋਂ ਉਠਾਈ ਅਵਾਜ ਤੋਂ ਕੁੱਝ ਕੁ ਲੋਕੀ ਬਹੁਤ ਅੱਗ ਭਬੂਕਾ ਹੋਏ।ਇਸ ਲੇਖ ਨੂੰ ਅੰਜਾਮ ਦੇਣ ਵਾਲੇ ਇਸ ਲੇਖਿਕਾ ਦੇ ਇਨ੍ਹਾਂ ਕਈ ਹਿਤੈਸ਼ੀਆਂ ਨੇ ਸ਼ਾਇਦ ਇਸ ਲੇਖ ਦੀ ਆੜ ਹੇਠ ਕਈ ਤਰ੍ਹਾਂ ਦੇ ਲਾਭ ਲੈਣੇ ਸਨ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਤਕਲੀਫ ਹੋਈ ਸੀ।ਇਸੇ ਕਰਕੇ ਉਨ੍ਹਾਂ ਨੇ ਵੀ ਇੱਕ ਹੋਰ ਅਖਬਾਰ ਵਿਚ ਆਪਣੇ ਵਲੋਂ ਲੇਖ ਲਿਖਿਆ।ਪਰ ਉਸ ਲੇਖ ਦਾ ਲੇਖਕ ਵਜੋਂ ਨਾਮ ਕਿਸੇ ਹੋਰ ਇਨਸਾਨ ਦਾ ਵਰਤਦਿਆਂ ਉਸ ਨੂੰ ਆਪਣਾ ਸਾਥੀ ਬਣਾ ਕੇ ਕਿਸੇ ਸੰਸਥਾ ਵਲੋਂ ਸਾਡੇ ਅਲ਼ੇ ਜਖਮਾਂ ਤੇ ਲੂਣ ਛਿੜਕਣ ਵਾਲਾ ਇੱਕ ਹੋਰ ਲੇਖ ਲਿਖ ਕੇ ਹਰਸ਼ਿੰਦਰ ਕੌਰ ਵਲੋਂ ਲਿਖੇ ਲੇਖ ਦੇ ਸਹੀ ਹੋਣ ਵਾਰੇ ਹਾਮੀਂ ਭਰੀ।ਉਸ ਤੋਂ ਸਿੱਧ ਹੁੰਦਾ ਹੈ ਕਿ ਇਸ ਲੇਖ ਲਿਖਵਾਉਣ ਪਿੱਛੇ ਇਨ੍ਹਾਂ ਦਾ ਹੀ ਹੱਥ ਹੋ ਸਕਦਾ ਹੈ।ਉਨ੍ਹਾਂ ਨੇ ਵੀ ਆਪਣੇ ਲੇਖ ਵਿਚ ਲਿਖਿਆ ਹੈ ਕਿ ਹਰਸ਼ਿੰਦਰ ਕੌਰ ਲੇਖਿਕਾ ਨੇ ਆਪਣੇ ਲੇਖ ਵਿਚ ਅਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿਚ ਪੰਜਾਬੀ ਵਿਦਿਆਰਥੀਆਂ ਦੀ ਸਹੀ ਤਸਵੀਰ ਖਿੱਚੀ ਹੈ।ਅੱਗੇ ਉਹ ਲੇਖਕ ਲੇਖ ਵਿਚ ਲਿਖਦਾ ਹੈ ਕਿ ਲੇਖਿਕਾ ਨੇ ਉਨ੍ਹਾਂ ਦਾ ਜਾਣੀ ਕਿ ਸਾਡਾ ਅਸਲੀ ਮੂੰਹ ਸ਼ੀਸ਼ੇ ਵਿਚ ਵਿਖਾਉਂਣ ਦਾ ਸਾਡੀ ਭਲਾਈ ਲਈ ਹੀ ਯਤਨ ਕੀਤਾ ਹੈ।ਉਹ ਭਾਈ ਸਾਹਿਬ ਲੇਖ ਵਿਚ ਅੱਗੇ ਜਿਕਰ ਕਰਦਾ ਹੈ ਕਿ ਉਸ ਲੇਖਿਕਾ ਵਲੋਂ ਤੁਹਾਡਾ ਜਾਣੀ ਕਿ ਸਾਡਾ ਬਦਸੂਰਤ ਚਿਹਰਾਂ ਸ਼ੀਸ਼ੇ ਰਾਹੀਂ ਤੁਹਾਨੂੰ ਵਿਖਾਇਆ ਗਿਆ ਹੈ।ਉਹ ਕਹਿੰਦਾ ਹੈ ਕਿ ਤੁਸੀਂ ਉਸ ਆਪਣੇ ਬਦਸੂਰਤ ਚਿਹਰੇ ਨੂੰ ਸ਼ੀਸ਼ੇ ਵਿਚ ਵੇਖਕੇ ਉਸ ਨੂੰ ਬਦਸੂਰਤ ਮੰਨ ਹੀ ਨਹੀਂ ਰਹੇ।ਸਗੋਂ ਅਸਲੀ ਸਚਾਈ ਨੂੰ ਝੂਠਲਾਉਂਣ ਦਾ ਯਤਨ ਕਰ ਰਹੇ ਹੋ।ਅੱਗੇ ਉਸੇ ਲੇਖ ਵਿਚ ਉਹੀ ਲੇਖਕ ਸਾਡੇ ਲਈ ਲਿਖਦਾ ਹੈ ਕਿ ਸੱਚ ਨੂੰ ਪਰਦੇ ਹੇਠ ਲੁਕਾਉਂਣ ਦਾ ਯਤਨ ਨਾ ਕਰੋ।ਇਸ ਲੇਖਕ ਦੀਆਂ ਇਹ ਸਾਰੀਆਂ ਗੱਲਾਂ ਸਾਬਤ ਕਰਦੀਆਂ ਹਨ ਕਿ ਹਰਸ਼ਿੰਦਰ ਕੌਰ ਵਾਲਾ ਲੇਖ ਇਨਾਂ ਨੇ ਹੀ ਲਿਖ ਕੇ ਦਿੱਤਾ ਹੋ ਸਕਦਾ ਹੈ।ਤਾਹੀਓਂ ਹੀ ਇਹ ਲੋਕੀ ਉਸ ਲੇਖਿਕਾ ਨੂੰ ਸੱਚੀ ਸਾਬਤ ਕਰਨ ਦਾ ਪੂਰਾ ਪੂਰਾ ਯਤਨ ਕਰ ਰਹੇ ਹਨ।ਇਹ ਲੇਖਕ ਅੱਗੇ ਹੋਰ ਸਾਡੇ ਵਾਰੇ ਲਿਖਦਾ ਹੈ ਕਿ ਹਰਸ਼ਿੰਦਰ ਕੌਰ ਔਰਤਾਂ ਦੀ ਹੀ ਰੱਖਿਅਕ ਅਤੇ ਹਮਦਰਦ ਹੈ।ਇਸ ਕਰਕੇ ਅਸਟ੍ਰੇਲੀਆ ਦੀਆਂ ਉਨ੍ਹਾਂ ਜਾਣੀ ਅਸੀਂ ਪੀੜਤ ਕੁੜੀਆਂ ਨੇ ਆਪਣਾ ਦੁੱਖ ਉਸ ਪਾਸ ਸਾਂਝਾ ਕੀਤਾ ਸੀ।ਅੱਗੇ ਉਹ ਹੋਰ ਲਿਖਦਾ ਹੈ ਕਿ ਤੁਹਾਡੇ ਜਾਣੀ ਕਿ ਸਾਡੇ ਸਾਰੀਆਂ ਕੁੜੀਆਂ ਦੇ ਮਾਪੇ ਸਾਡੀ ਕੋਈ ਵੀ ਗੱਲ ਸੁਨਣ ਲਈ ਤਿਆਰ ਨਹੀਂ ਹਨ।ਉਹ ਫਿਰ ਹੋਰ ਲਿਖਦਾ ਹੈ ਕਿ ਜੇ ਫਿਰ ਤੁਸੀ ਸਾਰੀਆਂ ਆਪਣਾ ਦੁੱਖ ਹਰਸ਼ਿੰਦਰ ਕੌਰ ਪਾਸ ਨਹੀਂ ਦਸੋਗੀਆਂ ਤਾਂ ਫਿਰ ਹੋਰ ਕਿਸ ਪਾਸ ਦਸੋਗੀਆਂ।ਅੱਗੇ ਉਹ ਫਿਰ ਲਿਖਦਾ ਹੈ ਕਿ ਇਹ ਜੋ ਹਰਸ਼ਿੰਦਰ ਕੌਰ ਨੇ ਲਿਖਿਆ ਹੈ ਇਹ ਗੁਰਬਾਣੀ ਦੇ ਵਾਕ ''ਸੱਚ ਸੁਣਾਇਸ ਸੱਚ ਕੀ ਵੇਲਾ'' ਅਨੁਸਾਰ ਬਿਲਕੁਲ ਸੱਚ ਹੈ। ਇਹ ਲੇਖਕ ਆਪਣੇ ਲੇਖ ਰਾਹੀਂ ਸਾਨੂੰ ਅਸਟ੍ਰੇਲੀਆ ਵਸਦੀਆਂ ਪੰਜਾਬੀ ਕੁੜੀਆਂ ਨੂੰ ਵੇਸਵਾਵਾਂ ਅਤੇ ਮੁੰਡਿਆਂ ਨੂੰ ਚੋਰ ਉੱਚਕੇ ਅਤੇ ਅੱਧਖੜ ਬੰਦਿਆਂ ਨੂੰ ਚਕਲਿਆਂ ਵਿਚ ਜਾਣ ਵਾਰੇ ਹਰਸ਼ਿੰਦਰ ਕੌਰ ਡਾਕਟਰਨੀ ਵਲੋ ਲਿਖੇ ਝੂਠ ਨੂੰ ਸੱਚ ਕਰਨ ਵਾਰੇ ਪੱਕੀ ਤਰ੍ਹਾਂ ਮੋਹਰ ਲਾਉਂਦਾ ਹੈ।ਅੱਗੇ ਇਹ ਲੇਖਕ ਸਾਡੇ ਭਰਾ-ਮੁੰਡਿਆਂ ਨੂੰ ਅਨਪੜ੍ਹ ਗਵਾਰ ਤੱਕ ਦੀ ਸ਼ਬਦਾਵਲੀ ਵਰਤਦਾ ਹੋਇਆ ਲਿਖ ਕੇ ਸੱਭਨਾ ਨੂੰ ਬੇਸ਼ਰਮ ਬੇਹਿਆ ਬੇਵਕੂਫ ਗਵਾਰ ਤੱਕ ਵੀ ਲਿਖ ਰਿਹਾ ਹੈ।ਅਸਾਂ ਸੱਭਨਾ ਕੁੜੀਆਂ ਅਤੇ ਸਾਡੇ ਭਰਾ-ਮੁੰਡਿਆਂ ਦੇ ਚਰਿਤਰ „ਤੇ ਵੀ ਸਵਾਲੀਆ ਚਿੰਨ ਲਾਉਂਦਾ ਹੋਇਆ ਸਾਡੇ ਮਾਪਿਆਂ ਦੇ ਕ੍ਰੈਕਟਰ ਵਾਰੇ ਵੀ
ਕਾਫੀ ਭੱਦੀ ਸ਼ਬਦਾਵਲੀ ਵਰਤਦਾ ਹੈ।ਇਸ ਲੇਖਕ ਨੂੰ ਮੈਂ ਤਾਂ ਇਹੀ ਸਲਾਹ ਦਿੰਦੀ ਹਾਂ ਕਿ ਇਹ ਸੱਭ ਕੁੱਝ ਲਿਖਣ ਤੋਂ ਪਹਿਲਾਂ ਆਪਣੀ ਮੰਜੀ ਹੇਠਾਂ ਚੰਗੀ ਤਰ੍ਹਾਂ ਸੋਟਾ ਫੇਰ ਲੈਣਾ ਸੀ।ਇਹ ਵੀ ਵੇਖ ਲੈਣਾ ਸੀ ਕਿ ਤੁਸੀਂ ਕੋਣ ਹੋ ਤੇ ਤੁਸੀਂ ਕਿਥੋਂ ਆਏ ਹੋ? ਤੇ ਤੁਸੀਂ ਪਿੱਛੇ ਕੀ ਕੁੱਝ ਕਰਦੇ ਰਹੇ ਹੋ?ਇਸ ਤੋਂ ਇਲਾਵਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੋਵੇਗਾ ਕਿ ਪੰਜਾਬ ਰਾਜ ਮੰਡੀ ਬੋਰਡ ਵਿਚ ਤੁਸੀਂ ਆਮ ਕਰਮਚਾਰੀ ਦੀ ਤਰ੍ਹਾਂ ਚੌਥੇ ਦਰਜੇ ਵਾਲੀ ਚਪੜਾਸੀ ਦੀ ਨੌਕਰੀ ਤੋਂ ਇੱਕ ਦਰਜਾ ਉੱਤੇ ਤੀਜੇ ਦਰਜੇ ਦੇ ਕਰਮਚਾਰੀ ਵਜੋਂ ਬਤੌਰ ਸੈਕਟਰੀ (ਸਕੱਤਰ) ਨੌਕਰੀ ਕਰਦੇ ਸੀ।ਪਰ ਇੱਥੇ ਅਸਟ੍ਰੇਲੀਆ ਵਿਚ ਆਮ ਲੋਕਾਂ ਨੂੰ ਤੁਸੀਂ ਇੱਕ ਵੱਡਾ ਸਰਕਾਰੀ ਅਫਸਰ ਦਸ ਰਹੇ ਹੋ।ਜਿੱਥੇ ਕਿ ਜਦੋਂ ਉਸ ਮਹਿਕਮੇ ਦੇ ਚੈਅਰਮੈਨ ਮੱਲ ਸਿੰਘ ਘੁਮਾਣ ਵਲੋਂ ਵਿਭਾਗੀ ਜਾਂਚ ਕਰਵਾਈ ਗਈ ਉਸ ਜਾਂਚ ਵਿਚ ਤੁਹਾਨੂੰ ਦੋਸ਼ੀ ਪਾਇਆ ਗਿਆ ਕਿ ਸਕੱਤਰ ਵਲੋਂ ਦਫਤਰ ਦਾ ਦਫਤਰੀ ਸਮਾਨ ਚੋਰੀ ਕਰਕੇ ਘਰ ਲਿਜਾਇਆ ਗਿਆ।ਉਸ ਜਾਂਚ ਵਿਚ ਇਹ ਵੀ ਸਿੱਧ ਹੋਇਆ ਕਿ ਦਫਤਰ ਦੇ ਦਰਜਾ ਚਾਰ ਕਰਮਚਾਰੀ ਦੀ ਹਾਜਰੀ ਤਸਦੀਕ ਕਰਨ ਦਾ ਹੱਕ ਨਾ ਹੋਣ ਦੇ ਬਾਵਯੂਦ ਵੀ ਉਸ ਕਰਮਚਾਰੀ ਦੀ ਹਾਜਰੀ ਤਸਦੀਕ ਕੀਤੀ ਗਈ।ਵਿਭਾਗੀ ਜਾਂਚ ਵਿਚ ਲੱਗੇ ਦੋਸ਼ ਸਿੱਧ ਹੋਣ ਬਾਅਦ ਚੈਅਰਮੈਨ ਮੱਲ ਸਿੰਘ ਘੁਮਾਣ ਹੋਰਾਂ ਵਿਭਾਗੀ ਕਾਰਵਾਈ ਕਰਦਿਆਂ ਰੋਜਾਨਾ ਅਜੀਤ ਅਖਬਾਰ ਸਮੇਤ ਕਈ ਹੋਰ ਅਖਬਾਰਾਂ ਵਿਚ ਇਸ਼ਤਿਹਾਰ ਰਾਹੀਂ ਤੁਹਾਨੂੰ ਡਿਸਮਿਸ ਕਰਨ ਸਬੰਧੀ ਹੁਕਮ ਦੇਕੇ ਨੌਕਰੀਓਂ ਕੱਢ ਦਿੱਤਾ ਗਿਆ ਸੀ।ਜਿਹੜਾ ਕਿ ਤੁਸੀਂ ਅਖਬਾਰਾਂ ਵਿਚ ਲਿਖ ਕੇ ਲੋਕਾਂ ਨੂੰ ਦਸ ਰਹੇ ਹੋ ਕਿ ਮੈਂ ਮੰਡੀ ਬੋਰਡ ਵਿਚ ਫਸਟ ਕਲਾਸ ਅਫਸਰ ਦੀ ਨੌਕਰੀ ਆਪ ਛੱਡ ਕੇ ਅਸਤੀਫਾ ਦੇ ਕੇ ਅਸਟ੍ਰੇਲੀਆ ਆਇਆ ਹਾਂ।ਚੈਅਰਮੈਨ ਵਲੋਂ ਜਾਰੀ ਉਸ ਪੱਤਰ ਦੀ ਕਾਪੀ ਵੀ ਇਸ ਆਰਟੀਕਲ ਨਾਲ ਨੱਥੀ ਕਰ ਰਹੀ ਹਾਂ।ਤਾਂ ਕਿ ਅਖਬਾਰ ਵਾਲਿਆਂ ਸਮੇਤ ਪਾਠਕਾਂ ਨੂੰ ਭੁਲੇਖਾ ਨਾ ਰਵੇ ਕਿ ਝੂਠ ਦੇ ਬਲਬੂਤੇ ਸਮਾਜ ਵਿਚ ਸਤਿਕਾਰ ਕਰਵਾਉਂਣ ਵਾਲਿਆਂ ਦੀ ਅਸਲੀ ਤਸਵੀਰ ਕੀ ਹੈ।ਇਸ ਦੇ ਨਾਲ ਹੀ ਹਰਸ਼ਿੰਦਰ ਕੌਰ ਵਲੋਂ ਰੋਜਾਨਾ ਸਪੋਕਸਮੈਨ ਵਿਚ ਲਿਖਿਆ ਲੇਖ ਵੀ ਨੱਥੀ ਕਰ ਰਹੀ ਹਾਂ।
ਇਨ੍ਹਾਂ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਅਸਟ੍ਰੇਲੀਆ ਵਿਚ ਆਕੇ ਤੁਸੀਂ ਕੀ ਕੁੱਝ ਨਹੀਂ ਕੀਤਾ।ਜਿਨ੍ਹਾਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਆਪਣੇ ਲਾਭ ਲੈਣ ਖਾਤਰ ਨਹੀਂ ਬਖਸ਼ਿਆ।ਅਖਬਾਰਾਂ ਵਿਚ ਲਿਖੇ ਇਸ ਲੇਖ ਦੀ ਆੜ ਥੱਲੇ ਵੀ ਤੁਸੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਵਿੰਢਣ ਦੀ ਵਿਊਂਤ ਬਣਾਈ ਹੈ।ਸਾਨੂੰ ਕੁੜੀਆਂ ਨੂੰ ਵੇਸਵਾਵਾਂ ਤੇ ਮੁੰਡਿਆਂ ਨੂੰ ਚੋਰ ਉੱਚਕੇ ਬਨਾਉਂਣ ਬਾਅਦ ਅਸਟ੍ਰੇਲੀਆ ਵਿਚ ਸਰਕਾਰ ਵਲੋਂ ਬਦਲੇ ਕਨੂੰਨਾਂ ਵੇਲੇ ਆਪਣਾ ਤੋਰੀ ਫੁਲਕਾ ਚਲਦਾ ਰੱਖਣ ਦੀ ਆੜ ਵਿਚ ਤੁਸਾਂ ਫਿਰ ਸਾਡੇ ਨਾਲ ਹਮਦਰਦੀ ਪ੍ਰਗਟ ਕਰਨੀ ਸ਼ੁਰੂ ਕੀਤੀ।ਜਿਸ ਤਹਿਤ ਤੁਸੀਂ ਸਾਡੇ ਲਈ ਹਮਦਰਦੀ ਜਾਹਰ ਕਰਦਿਆਂ ਦੁਨੀਆਂ ਪਾਸ ਤਰਲਾ ਕਰਨ ਹਿੱਤ (ਹਾੜਾ ਵੇ ਕਲਮਾਂ ਵਾਲਿਓ ਹਾੜਾ ਵੇ ਅਕਲਾਂ ਵਾਲਿਓ) ਦਾ ਢੌਂਗ ਰਚਾ ਕੇ ਅਖਬਾਰਾਂ ਵਿਚ ਲੇਖ ਲਿਖਿਆ ਤਾਂ ਕਿ ਤੁਹਾਡਾ ਤੋਰੀ ਫੁਲਕਾ ਚਲਾਉਂਣ ਲਈ ਅਸੀਂ ਤੁਹਾਡੇ ਮਗਰ ਲੱਗ ਜਾਈਏ।ਉਸ ਤੋਂ ਬਾਅਦ ਵਿਚ ਸਾਡੇ ਵਾਰੇ ਫਿਕਰ ਨਾ ਕਰਨ ਵਾਲਾ ਸਾਨੂੰ ਹੌਂਸਲਾ ਦੇਣ ਵਾਲਾ ਇੱਕ ਹੋਰ ਲੇਖ ਵੀ ਅਖਬਾਰਾਂ ਵਿਚ ਆਇਆ ਹੈ।ਜਿਹੜਾ ਕਿ ਸਾਨੂੰ ਆਪਣੇ ਮਗਰ ਲਾਉਂਣ ਲਈ ਲਿਖਿਆ ਗਿਆ ਹੈ।ਜਿਸ ਨੂੰ ਪੜ੍ਹਕੇ ਅਸੀਂ ਸਾਰੇ ਵਿਦਿਆਰਥੀ ਆਪਣੀ ਮੁਸ਼ਕਲ ਦਾ ਹੱਲ਼ ਲੱਭਣ ਲਈ ਤੁਹਾਡੀ ਕਮਾਨ ਵਿਚੋਂ ਨਿਕਲ ਰਹੇ ਤੀਰਾਂ ਦਾ ਨਿਸ਼ਾਨਾ ਬਣ ਸਕੀਏ।ਅਤੇ ਜਿਸ ਨਾਲ ਅਸੀਂ ਤੁਹਾਡੇ ਜਾਲ „ਚ ਫਸ ਕੇ ਤੁਹਾਡਾ ਤੋਰੀ ਫੁਲਕਾ ਚਲਦਾ ਰੱਖਣ ਦਾ ਜੁਗਾੜ ਬਨਾਉਂਦੇ ਰਹੀਏ।ਮੈ ਤਾਂ ਤੁਹਾਨੂੰ ਇਹ ਸਲਾਹ ਦੇਵਾਂਗੀ ਕਿ ਤੁਸੀਂ ਸਾਡਾ ਫਿਕਰ ਕਰਨਾ ਛੱਡ ਦਿਓ ਅਤੇ ਸਾਨੂੰ ਆਪਣੇ ਹਾਲ „ਤੇ ਰਹਿਣ ਦਿਓ।ਕਦੇ ਤੁਸੀ ਸਾਨੂੰ ਵੇਸਵਾਵਾਂ ਦਾ ਖਿਤਾਬ ਦਿੰਦੇ ਹੋ ਤੇ ਸਾਰੀ ਦੁਨੀਆਂ ਵਿਚ ਇਸ ਦੇ ਸਹੀ ਹੋਣ ਦੀ ਦੁਹਾਈ ਪਾਉਂਦੇ ਹੋ। ਦੂਜੇ ਬੰਨੇ ਸਾਡੇ ਹਮਦਰਦ ਬਣ ਕੇ ਆਪਣੀ ਤੋਰੀ ਫੁਲਕੇ ਦਾ ਜੁਗਾੜ ਵੀ ਬਨਾਉਂਣਾ ਚਾਹੁੰਦੇ ਹੋ।ਸਾਨੂੰ ਹੁਣ ਇੱਥੇ ਠੋਕਰਾਂ ਖਾ ਖਾ ਕੇ ਪਤਾ ਲੱਗ ਗਿਆ ਹੈ ਕਿ ਕੌਣ ਸਾਡਾ ਹਮਦਰਦ ਹੈ ਤੇ ਕੌਣ ਸਾਡਾ ਦੁਸ਼ਮਣ ਹੈ।ਇਸ ਦੇਸ਼ ਵਿਚ ਇਹ ਸਿੱਖ ਲਿਆ ਹੈ ਕਿ ਆਪਣਾ ਕੋਈ ਵੀ ਬਿਨਾ ਕਿਸੇ ਮਤਲਵ ਦੇ ਸਾਡੇ ਨਾਲ ਹਮਦਰਦੀ ਨਹੀਂ ਕਰ ਸਕਦਾ।ਹਮਦਰਦੀ ਦੀ ਆੜ ਹੇਠ ਸਾਡੀਆਂ ਕਈ ਊਣਤਾਈਆਂ ਨੂੰ ਲੱਭ ਕੇ ਮੁੜ ਸਾਡੇ ਤੇ ਹੀ ਵਾਰ ਕਰੇਗਾ।ਇਹ ਆਪਣਿਆ ਵਲੋਂ ਹਮਦਰਦੀ ਦੇ ਰੂਪ ਵਿਚ ਕੀਤੀ ਜਾਣ ਵਾਲੀ ਅਟੱਲ ਸਚਾਈ ਹੈ।ਇਸ ਕਰਕੇ ਮੈਨੂੰ ਉਸ ਬਜੁਰਗ ਦੀ ਕਹੀ ਹੋਈ ਗੱਲ ਜਿੰਦਗੀ ਵਿਚ ਸਦਾ ਯਾਦ ਰਵੇਗੀ ਜਿਸ ਨੇ ਮੈਨੂੰ ਅਸਟ੍ਰੇਲੀਆ ਵਿਚ ਪਹਿਲੀ ਵੇਰ ਆਈ ਹੋਈ ਨੂੰ ਮਿਲ
ਕੇ ਕਿਹਾ ਸੀ ''ਪੁੱਤਰ ਜੀ ਜਿੰਦਗੀ ਵਿਚ ਇਮਾਨਦਾਰ ਰਹਿੰਦਿਆਂ ਸੱਖਤ ਮਹਿਨਤ ਕਰਦੇ ਰਹਿਣਾ।ਪੁੱਤਰ ਕਦੇ ਵੀ ਕਿਸੇ ਨਾਲ ਧੋਖਾ ਨਾ ਕਰਨਾ ਆਪਣੇ ਕੰਮ „ਚ ਸਦਾ ਮਸਤ ਰਹਿਣਾ ਤੇ ਪੜ੍ਹਾਈ ਦਿਲ ਲਾਕੇ ਕਰਨੀ।ਸਮਾਜ ਵਿਚ ਵਿਚਰਦਿਆਂ ਕਦੇ ਵੀ ਆਪਣਿਆਂ ਦਾ ਵਿਸ਼ਵਾਸ਼ ਨਾ ਕਰਨਾ।ਜਦੋਂ ਕਦੇ ਵੀ ਤੁਹਾਡਾ ਨੁਕਸਾਨ ਕਰਨਗੇ ਉਹ ਤੁਹਾਡੇ ਆਪਣੇ ਹੀ ਹੋਣਗੇ ਵਿਗਾਨਾ ਕੋਈ ਵੀ ਤੁਹਾਡਾ ਨੁਕਸਾਨ ਨਹੀਂ ਕਰ ਸਕਦਾ।ਸਗੋਂ ਉਹ ਤਾਂ ਤੁਹਾਡੀ ਹਮੇਸ਼ਾਂ ਹੀ ਮਦਤ ਕਰਦੇ ਹੋਏ ਇੱਜਤ ਕਰਨਗੇ।'' ਅਸਾਂ ਪੰਜਾਬੀ ਵਿਦਿਆਰਥੀਆਂ ਦਾ ਅਸਟ੍ਰੇਲੀਆ ਵਿਚ ਜਿੰਨਾ ਵੀ ਨੁਕਸਾਨ ਸਾਡੇ ਆਪਣਿਆਂ ਨੇ ਕੀਤਾ ਅਤੇ ਕੰਮਾਂ ਕਾਰਾਂ ਵੇਲੇ ਵੀ ਟ੍ਰੇਨਿੰਗ ਦੀ ਆੜ ਵਿਚ ਮੁਫਤ ਵਿਚ ਕੰਮ ਕਰਵਾਇਆ ਹੈ।ਸ਼ਾਇਦ ਹੀ ਦੂਜੀ ਕਿਸੇ ਹੋਰ ਕੌਮ ਦਾ ਇਸ ਤਰ੍ਹਾਂ ਇਵੇਂ ਕਰ ਸਕਦਾ।ਸਾਡੇ ਚਾਲ ਚਲਣ ਤੇ ਵੀ ਸਵਾਲੀਆ ਚਿੰਨ ਸਾਡੇ ਆਪਣਿਆ ਨੇ ਲਗਵਾ ਦਿੱਤੇ ਹਨ।ਹੁਣ ਸ਼ਾਇਦ ਸਾਡੇ ਨਾਲ ਕੋਈ ਵੀ ਵੱਧੀਆ ਮੁੰਡਾ ਵਿਆਹ ਨਹੀਂ ਕਰਵਾਏਗਾ।ਇਸ ਲਈ ਭਲੇ ਮਾਣਸੋ ਸਾਨੂੰ ਹੁਣ ਤੁਹਾਡੀ ਹਮਦਰਦੀ ਦੀ ਕੋਈ ਲੋੜ ਨਹੀਂ ਹੈ ਸਾਨੂੰ ਸਾਡੇ ਹਾਲ ਤੇ ਹੀ ਛੱਡ ਦਿਓ।ਪ੍ਰਮਾਤਮਾ ਜਰੂਰ ਸਾਡੀ ਕੋਈ ਨਾ ਕੋਈ ਮਦਤ ਕਰੇਗਾ ਤੁਹਾਡੀ ਮਤਲਵ ਪ੍ਰਸਤ ਹਮਦਰਦੀ ਦੀ ਸਾਨੂੰ ਹੁਣ ਕੋਈ ਵੀ ਲੋੜ ਨਹੀਂ ਹੈ।
ਮੇਰੇ ਸਤਿਕਾਰਯੋਗ ਵੀਰੋ ਅਤੇ ਭੈਣੋਂ ਮੈਂ ਕੋਈ ਪ੍ਰੋਫੈਸ਼ਨਲ ਲੇਖਿਕਾ ਅਤੇ ਸਾਹਿਤਕਾਰ ਨਹੀਂ ਹਾਂ।ਮੈਂ ਕਦੇ ਵੀ ਅਖਬਾਰਾਂ ਰਸਾਲਿਆਂ ਲਈ ਕਵਿਤਾ, ਕਹਾਣੀ, ਚੁਟਕਲੇ ਅਤੇ ਲੇਖ ਆਦਿ ਕੁੱਝ ਵੀ ਨਹੀਂ ਲਿਖਿਆ।ਹਾਂ ਸਕੂਲ ਕਾਲਜ ਵਿਚ ਪੜ੍ਹਦੀ ਹੋਈ ਜਰੂਰ ਆਪਣੇ ਸਕੂਲ ਅਤੇ ਕਾਲਜ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜੀ ਦੇ ਵਿਸ਼ਿਆਂ „ਚ ਪੜ੍ਹਾਏ ਜਾਂਦੇ ਸਿਲੇਬਸ ਅਨੁਸਾਰ ਅਧਿਆਪਕਾਂ ਵਲੋਂ ਲਏ ਜਾਂਦੇ ਟੈਸਟਾਂ ਸਮੇਤ ਵਿਭਾਗੀ ਤਿਮਾਹੀ, ਛਿਮਾਹੀ, ਨੌਮਾਹੀ ਅਤੇ ਸਲਾਨਾ ਪ੍ਰੀਖਿਆਵਾਂ „ਚ ਲੇਖ ਲਿਖਦੀ ਹੁੰਦੀ ਸਾਂ।ਬਾਅਦ „ਚ ਕਦੇ ਵੀ ਕਿਸੇ ਵੀ ਕਿਸਮ ਦਾ ਮੌਕਾ ਨਹੀਂ ਮਿਲਿਆ ਨਾ ਹੀ ਮੈਨੂੰ ਲਿਖਣ ਦਾ ਸ਼ੌਕ ਹੈ ਅਤੇ ਨਾ ਹੀ ਸਾਡੇ ਪਾਸ ਏਨਾ ਸਮਾਂ ਹੈ ਕਿ ਐਵੇਂ ਇਹੋ ਜਹੇ ਫਜੂਲ ਕੰਮਾਂ „ਚ ਅਪਣਾ ਸਮਾਂ ਬਰਬਾਦ ਕਰੀਏ।ਇਹ ਤਾਂ ਜਦੋਂ ਇੰਡੀਆ ਅਤੇ ਜਰਮਨ ਤੋਂ ਸਾਡੇ ਆਪਣੇ ਹੀ ਰਿਸ਼ਤੇਦਾਰਾਂ ਨੇ ਫੋਨਾਂ ਰਾਹੀਂ ਮੈਨੂੰ ਪੁੱਛਿਆ ਕਿ ਤੁਸੀਂ ਪੰਜਾਬੀ ਵਿਦਿਆਰਥੀ ਅਸਟ੍ਰੇਲੀਆ ਵਿਚ ਕੀ ਕਰ ਰਹੇ ਹੋ?ਸਾਨੂੰ ਇੱਥੇ ਅਖਬਾਰਾਂ ਤੌਂ ਪਤਾ ਲੱਗਿਆ ਹੈ ਕਿ ਤੁਸੀਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੀਆਂ ਹੋ ਇਹ ਤੁਹਾਡੇ ਲਈ ਚੰਗਾਂ ਕੰਮ ਨਹੀਂ ਹੈ।ਤੁਸੀਂ ਕੁੱਝ ਤਾਂ ਸ਼ਰਮ ਹਿਆ ਕਰੋ!ਘੱਟੋ-ਘਟ ਆਪਣੇ ਮਾਪਿਆਂ ਸਮੇਤ ਰਿਸ਼ਤੇਦਾਰਾਂ ਦੀ ਇੱਜਤ ਦਾ ਤਾਂ ਖਿਆਲ ਕਰੋ।ਅਸਾਂ ਅਖਬਾਰਾਂ ਰਾਹੀਂ ਪੜ੍ਹਿਆ ਹੈ ''ਮਾਂ-ਬੋਲੀ ਪੰਜਾਬੀ ਦੀ ਬਹੁਤ ਮਸ਼ਹੂਰ ਲੇਖਿਕਾ ਨੇ ਆਪਣੀ ਅਸਟ੍ਰੇਲੀਆ ਫੇਰੀ ਸਬੰਧੀ ਤੁਸਾਂ ਅਸਟ੍ਰੇਲੀਆ ਵਸਦੀਆਂ ਕੁੜੀਆਂ ਵਿਚੋਂ ਹਰ ਤੀਜੀ ਪੰਜਾਬੀ ਕੁੜੀ ਦੇ ਚਰਿਤਰ ਸਬੰਧੀ ਬਹੁਤ ਕੁੱਝ ਲਿਖਿਆ ਹੈ। ਜੋ ਤੁਹਾਡੇ ਪਾਕਿ-ਪਵਿਤਰ ਦਾਮਨ ਨੂੰ ਦਾਗੀ ਕਰ ਰਿਹਾ ਹੈ।ਜਿਹੜਾ ਕਿ ਪੱਕੇ ਰੰਗਾਂ ਵਾਂਗ ਨਾ ਮਿਟਣਯੋਗ ਸਦਾ ਵਾਸਤੇ ਧੱਬਾ ਲਗਾ ਦਿੱਤਾ ਗਿਆ ਹੈ।ਉਸ ਵੇਲੇ ਇਹ ਸੱਭ ਫੋਨ ਰਾਹੀਂ ਸੁਣਕੇ ਮੇਰੇ ਤਾਂ ਪੈਰਾਂ ਥੱਲਿਓਂ ਜਮੀਨ ਖਿਸਕਦੀ ਜਾਪੀ ਅਤੇ ਮੇਰਾ ਦਿਮਾਗ ਚਕਰਾਉਂਦਾ ਹੋਇਆ ਸੁੱਨ ਹੋ ਗਿਆ।ਸਾਰੀ ਰਾਤ ਸੋਚਾਂ ਦੇ ਸਮੁੰਦਰ ਵਿਚ ਡੁਬੀ ਰਹੀ ਕਿ ਕਮਾਲ ਹੈ ਰਿਸ਼ਤੇਦਾਰਾਂ ਵਲੋਂ ਵੀ ਸਾਡੇ ਤੇ ਸ਼ੱਕ ਕਰਨ ਲੱਗੇ ਹਨ।ਜਦੋਂ ਨੀਂਦ ਨਾ ਆਉਂਣ ਕਰਕੇ ਬੈੱਡ ਤੇ ਲੇਟੀ ਹੋਈ ਇੱਧਰ ਉੱਧਰ ਪਾਸੇ ਵੱਟ ਰਹੀ ਸਾਂ ਇੱਕ ਦਮ ਖਿਆਲ ਆਇਆ ਇਕ ਵੇਰ ਪੜ੍ਹ ਕੇ ਵੇਖਾਂ ਕਿ ਉਸ ਲੇਖਿਕਾ ਅਤੇ ਉਸ ਦੇ ਹਮਾਇਤੀ ਨੇ ਸਾਡੇ ਵਾਰੇ ਕੀ ਲਿਖਿਆ।ਇਨ੍ਹਾਂ ਵਲੋਂ ਲਿਖੇ ਲੇਖ ਪੜ੍ਹ ਕੇ ਬਹੁਤ ਗੁੱਸਾ ਆਇਆ।ਪਰ ਕੁੱਝ ਵੀ ਨਾ ਕਰ ਸਕਣ ਦੀ ਬੇਵਸੀ ਨਾਲ ਆਪਣੇ ਨਿਰਾਸ ਹੋ ਚੁਕੇ ਦਿਲ ਨੂੰ ਢਾਰਸ ਦੇ ਕੇ ਸੌਣ ਦਾ ਯਤਨ ਕਰਦੀ ਨੂੰ ਬਹੁਤ ਗੁੱਸਾ ਚੜ੍ਹ ਕੇ ਸੋਚ ਆਈ ਕਿ ਇਸ ਲੇਖਿਕਾ ਨੂੰ ਇੰਡੀਆ ਵਿਚ ਜਿੱਥੇ ਚਿੱਟੇ ਦਿਨ ਦਿਹਾੜੇ ਇਹ ਸੱਭ ਕੁੱਝ ਹੋ ਰਿਹਾ ਹੈ ਕਿਉਂ ਨਹੀਂ ਦਿਸਿਆ?ਜਿਹੜਾ ਇੱਥੇ ਕੁੱਝ ਕੁ ਦਿਨਾ ਦੇ ਬਹੁਤ ਵਿਜ਼ੀ ਟੂਰ 'ਚ ਉਸ ਨੂੰ ਦਿਸ ਗਿਆ। ਉਸ ਵੇਲੇ ਅਸੀਂ ਤਾਂ ਅਣਭੋਲਪੁਣੇ „ਚ ਆਪਣੇ ਜੀਵਨ ਨਾਲ ਸਘਰਸ਼ ਕਰਦੀਆਂ ਹੋਈਆਂ ਪੜ੍ਹਾਈ ਕਰਨ ਦੇ ਨਾਲ ਆਪਣੇ ਕੰਮਾਂ ਵਿਚ ਹੀ ਵਿਜ਼ੀ ਰਹਿੰਦੀਆਂ ਸਾਂ।ਕੁੱਝ ਲਿਖਣ ਪੜ੍ਹਨ ਲਈ ਕੋਈ ਵੀ ਸਮਾਂ ਹੀ ਨਹੀਂ ਸੀ ਅਤੇ ਨਾ ਇਨ੍ਹਾਂ ਫਜੂਲ ਬਾਦ ਵਿਵਾਦ ਵਾਲੀਆਂ ਗੱਲਾਂ ਨਾਲ ਵਾਸਤਾ ਰੱਖਣ ਦਾ ਕੋਈ ਸੌਕ ਹੈ।
ਇਹ ਲੇਖ ਲਿਖਣ ਲਈ ਤਾਂ ਮੇਰੇ ਰਿਸ਼ਤੇਦਾਰਾਂ ਨੇ ਇੰਡੀਆ ਤੋਂ ਅਤੇ ਜਰਮਨ ਤੋਂ ਡਾਕਟਰਨੀ ਸਮੇਤ ਇੱਕ ਹੋਰ ਭਾਈ ਵੰਦ ਦੁਆਰਾ ਲਿਖੇ ਲੇਖਾਂ ਵਾਰੇ ਫੋਨ ਰਾਹੀਂ ਜਦੋਂ ਸਾਨੂੰ ਦਸਿਆ ਗਿਆ।ਉਦੋਂ ਮੈਨੂੰ ਇਹ ਲੇਖ ਲਿਖਣ ਦੀ ਪ੍ਰੇਰਨਾ ਮਿਲੀ।ਸਾਡੇ ਪੂਰਵਜ ਵਲੋਂ ਉਚਾਰੀ ਇਕ ਲਕੋਕਿਤੀ ਅਥਵਾ ਕਹਾਵਤ ''ਜਬੇ ਫੱਟ ਲਾਗੇ ਤਬੇ ਰੋਹ ਜਾਗੇ'' ਅਨੁਸਾਰ ਹੀ ਇਹ ਉਪਰੋਕਤ ਲਿਖਣ ਦੀ ਸ਼ਕਤੀ ਮਿਲੀ ਹੈ।ਮੈਂ ਇਸ ਤੋਂ ਪਹਿਲਾਂ ਕਦੇ ਕੁੱਝ ਵੀ ਨਹੀਂ ਲਿਖਿਆ ਅਤੇ ਨਾਹੀਂ ਹੁਣ ਅੱਗੇ ਤੋਂ ਕੁੱਝ ਲਿਖਾਗੀ।ਇਹ ਲੇਖ ਮੇਰਾ ਪਹਿਲਾ ਅਤੇ ਆਖਰੀ ਹੈ।ਇਹ ਤਾਂ ਸਿਰਫ ਆਪਣੀਆਂ ਭੈਣਾਂ ਅਤੇ ਭਰਾਵਾਂ ਨੂੰ ਸੁਚੇਤ ਕਰਨ ਦਾ ਅਤੇ ਕੁੱਝ ਲੋਕਾਂ ਵਲੋਂ ਸਾਡੇ ਨਾਲ ਕੀਤੀ ਜਾਂਦੀ ਝੂਠੀ ਹਮਦਰਦੀ ਵਾਰੇ ਲੋਕਾਂ ਨੂੰ ਜਾਣੂ ਕਰਵਾਉਂਣ ਦਾ ਹੀ ਉਪਰਾਲਾ ਹੈ।ਬੇਸ਼ੱਕ ਸਾਡੀ ਇੱਜਤ ਦੀਆਂ ਇਨ੍ਹਾਂ ਲੋਕਾਂ ਵਲੋਂ ਧੱਜੀਆਂ ਉੱਡਾ ਕੇ ਲੀਰੋ ਲੀਰ ਕਰ ਦਿੱਤਾ ਗਿਆ ਹੈ।ਇਸ ਦੇ ਬਾਵਯੂਦ ਵੀ ਮੈਂ ਉਨ੍ਹਾਂ ਸੱਭਨਾ ਪਾਸੋਂ ਮੁਆਫੀ ਚਾਹਾਵਾਂਗੀ।ਜਿਨ੍ਹਾਂ ਦੀ ਸ਼ਾਨ ਦੇ ਖਿਲਾਫ ਮੇਰੀ ਸੀਮਤ ਜਿਹੀ ਨਿਗੁਣੀ ਬੁੱਧੀ ਰਾਹੀਂ ਅਣਜਾਣ ਪੁਣੇ ਵਿਚ ਇਸ ਲੇਖ ਵਿਚ ਮੇਰੇ ਪਾਸੋਂ ਕੁੱਝ ਗਲਤ ਲਿਖ ਹੋ ਗਿਆ ਹੋਏਗਾ।ਇਹ ਮੇਰਾ ਪਹਿਲਾ ਅਤੇ ਆਖਰੀ ਲੇਖ ਹੀ ਹੋਏਗਾ ਕਿਉਂ ਕਿ ਮੇਰੀ ਵਿਜ਼ੀ ਲਾਈਫ ਪਾਸ ਕੋਈ ਫਾਲਤੁ ਸਮਾਂ ਬਿਲਕੁਲ ਨਹੀਂ ਹੈ।ਇਸ ਲਈ ਮੈਂ ਆਪਣੇ ਮਨੋਂ ਦਿਲ ਦੀਆਂ ਡੁੰਘਾਈਆਂ ਤੋਂ ਦੁਆ ਕਰਦੀ ਹਾਂ ਕਿ ਕੁਲ ਸੰਸਾਰ ਦੇ ਹੇ ਸਿਰਜਣਹਾਰ ਸੱਚੇ ਰਬਾ ਤੂੰ ਦੁਨੀਆਂ ਵਿਚ ਵੱਸਦੀ ਕੁੱਲ ਲੁਕਾਈ ਦਾ ਸਦਾ ਹੀ ਭਲਾ ਕਰਦਾ ਰਵੀਂ।
- ਮੈਲਬੋਰਨ ਤੋਂ ਗੁਰਇਕਬਾਲ ਕੌਰ ਗਰੇਵਾਲ

ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

12.9.14

ਜੰਗਲੀ ਬੂਟੀ

ਜੰਗਲੀ ਬੂਟੀ
ਅੰਮ੍ਰਿਤਾ ਪ੍ਰੀਤਮ
ਅੰਗੂਰੀ ਮੇਰੇ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਘਰਉਹਨਾਂ ਦੇ ਬਡ਼ੇ ਪੁਰਾਣੇ ਨੌਕਰ ਦੀ ਬਡ਼ੀ ਨਵੀਂ ਬੀਵੀ ਹੈ। ਇਕ ਤਾਂ ਨਵੀਂ ਇਸ ਗੱਲੋਂ ਕਿ ਉਹ ਆਪਣੇ ਖ਼ਾਵੰਦ ਦੀ ਦੂਸਰੀ ਬੀਵੀ ਹੈਸੋ ਉਸ ਦਾ ਖ਼ਾਵੰਦ ਦੁਹਾਜੂ ਹੋਇਆ। ਜੂ ਤੋਂ ਮਤਲਬ ਜੇ ਜੂਨ ਦਾ ਹੋਵੇ ਤਾਂ ਇਸ ਦਾ ਪੂਰਾ ਅਰਥ ਨਿਕਲਿਆ  ਦੂਸਰੀ ਜੂਨੇ ਪੈ ਚੁੱਕਾ ਬੰਦਾਯਾਨੀ ਦੂਸਰੇ ਵਿਆਹ ਦੀ ਜੂਨ ਵਿੱਚਤੇ ਅੰਗੂਰੀ ਕਿਉਂਕਿ ਅਜੇ ਵਿਆਹ ਦੀ ਪਹਿਲੀ ਜੂਨ ਵਿੱਚਇਸ ਲਈ ਨਵੀਂ ਹੋਈ, ਤੇ ਦੂਸਰੀ ਉਹ ਇਸ ਗੱਲੋਂ ਵੀ ਨਵੀਂ ਹੈ ਕਿ ਉਸ ਦਾ ਮੁਕਲਾਵਾ ਆਇਆਂ ਅਜੇ ਜਿੰਨੇ ਕੁ ਮਹੀਨੇ ਹੋਏ ਹਨਉਹ ਸਾਰੇ ਮਹੀਨੇ ਰਲ ਕੇ ਵੀ ਇਕ ਵਰ੍ਹਾ ਨਹੀਂ ਬਣੇ

ਪੰਜ ਛੇ ਵਰ੍ਹੇ ਹੋਏਪ੍ਰਭਾਤੀ ਜਦੋਂ ਆਪਣੇ ਮਾਲਕਾਂ ਤੋਂ ਛੁੱਟੀ ਲੈ ਕੇ ਆਪਣੀ ਪਹਿਲੀ ਵਹੁਟੀ ਦੀ ਕਿਰਿਆ ਕਰਨ ਲਈ ਆਪਣੇ ਪਿੰਡ ਗਿਆ ਸੀਤਾਂ ਕਹਿੰਦੇ ਹਨ ਕਿ ਕਿਰਿਆ ਵਾਲੇ ਦਿਨ ਇਸ ਅੰਗੂਰੀ ਦੇ ਪਿਓ ਨੇ ਉਸ ਦਾ ਪਰਨਾ ਨਚੋਡ਼ ਦਿੱਤਾ ਸੀ। ਕਿਸੇ ਵੀ ਮਰਦ ਦਾ ਇਹ ਪਰਨਾ ਭਾਵੇਂ ਆਪਣੀ ਔਰਤ ਦੀ ਮੌਤ ਉੱਤੇ ਅੱਥਰੂਆਂ ਨਾਲ ਨਹੀਂ ਭਿੱਜਿਆ ਹੁੰਦਾ, ਚੌਥੇ ਵਾਲੇ ਦਿਨ ਜਾਂ ਕਿਰਿਆ ਵਾਲੇ ਦਿਨ ਨਹਾ ਕੇ ਪਿੰਡਾ ਪੂੰਝਣ ਤੋਂ ਪਿੱਛੋਂ ਇਹ ਪਰਨਾ ਪਾਣੀ ਨਾਲ ਹੀ ਗਿੱਲਾ ਹੁੰਦਾ ਹੈਪਰ ਸਧਾਰਣ ਜਿਹੀ ਪੇਂਡੂ ਰਸਮ ਨਾਲ ਕਿਸੇ ਹੋਰ ਕੁਡ਼ੀ ਦਾ ਪਿਓ ਉਠ ਕੇ ਜਦੋਂ ਇਹ ਪਰਨਾ ਨਚੋਡ਼ ਦੇਂਦਾ ਹੈ ਤਾਂ ਜਿਵੇਂ ਆਖ ਰਿਹਾ ਹੁੰਦਾ ਹੈ  ਉਸ ਮਰਨ ਵਾਲੀ ਦੀ ਥਾਵੇਂ ਮੈਂ ਤੈਨੂੰ ਆਪਣੀ ਧੀ ਦੇਂਦਾ ਹਾਂ। ਹੁਣ ਤੈਨੂੰ ਰੋਣ ਦੀ ਲੋਡ਼ ਨਹੀਂਮੈਂ ਤੇਰੇ ਅੱਥਰੂਆਂ ਨਾਲ ਭਿੱਜਾ ਹੋਇਆ ਪਰਨਾ ਵੀ ਸੁਕਾ ਦਿੱਤਾ ਹੈ

ਇੰਜ ਪ੍ਰਭਾਤੀ ਦਾ ਇਸ ਅੰਗੂਰੀ ਨਾਲ ਦੂਸਰਾ ਵਿਆਹ ਹੋ ਗਿਆ ਸੀ। ਪਰ ਇਕ ਤਾਂ ਅੰਗੂਰੀ ਅਜੇ ਉਮਰ ਦੀ ਛੋਟੀ ਸੀਤੇ ਦੂਸਰਾ ਅੰਗੂਰੀ ਦੀ ਮਾਂ ਜੂਡ਼ੀ ਦੇ ਰੋਗ ਨਾਲ ਬੱਝੀ ਹੋਈ ਸੀਇਸ ਲਈ ਮੁਕਲਾਵੇ ਵਾਲੀ ਗੱਲ ਪੰਜਾਂ ਵਰ੍ਹਿਆਂ ਉਤੇ ਪੈ ਗਈ। ਫੇਰ ਇਕ ਇਕ ਕਰ ਕੇ ਪੰਜ ਵਰ੍ਹੇ ਵੀ ਲੰਘ ਗਏ ਸਨਤੇ ਇਸ ਵਰ੍ਹੇ ਜਦੋਂ ਪ੍ਰਭਾਤੀ ਆਪਣੇ ਮਾਲਕਾਂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਆਪਣਾ ਮੁਕਲਾਵਾ ਲੈਣ ਗਿਆ ਸੀ ਤਾਂ ਆਪਣੇ ਮਾਲਕਾਂ ਨੂੰ ਪਹਿਲੋਂ ਹੀ ਕਹਿ ਗਿਆ ਸੀ ਕਿ ਉਹ ਜਾਂ ਤਾਂ ਆਪਣੀ ਵਹੁਟੀ ਨੂੰ ਵੀ ਨਾਲ ਲਿਆਵੇਗਾ ਤੇ ਸ਼ਹਿਰ ਵਿਚ ਆਪਣੇ ਕੋਲ ਰੱਖੇਗਾਤੇ ਜਾਂ ਉਹ ਵੀ ਪਿੰਡੋਂ ਨਹੀਂ ਮੁਡ਼ਨ ਲੱਗਾ। ਮਾਲਕ ਤੋਂ ਪਹਿਲੋਂ ਤਾਂ ਦਲੀਲੀਂ ਪੈ ਗਏ ਸਨ ਕਿਉਂਕਿ ਇਕ ਪ੍ਰਭਾਤੀ ਦੀ ਥਾਵੇਂ ਆਪਣੇ ਚੌਂਕੇ ਵਿਚੋਂ ਉਹ ਦੋ ਜਣਿਆਂ ਨੂੰ ਰੋਟੀ ਨਹੀਂ ਸਨ ਦੇਣਾ ਚਾਹੁੰਦੇ ਪਰ ਜਦੋਂ ਪ੍ਰਭਾਤੀ ਨੇ ਇਹ ਗੱਲ ਆਖੀ ਕਿ ਉਹਦੀ ਅੰਗੂਰੀ ਕੋਠਡ਼ੀ ਦੇ ਪਿਛਲੇ ਕੱਚੇ ਥਾਂ ਨੂੰ ਲਿੰਬ ਪੋਚ ਕੇ ਆਪਣਾ ਵੱਖਰਾ ਚੁੱਲ੍ਹਾ ਬਣਾਏਗੀਆਪਣਾ ਪਕਾਏਗੀਆਪਣਾ ਖਾਏਗੀਤਾਂ ਉਹਦੇ ਮਾਲਕ ਇਹ ਗੱਲ ਮੰਨ ਗਏ ਸਨ। ਸੋ ਅੰਗੂਰੀ ਮੁਕਲਾਵੇ ਫੇਰੇ ਸ਼ਹਿਰ ਆ ਗਈ ਸੀ

ਭਾਵੇਂ ਅੰਗੂਰੀ ਨੇ ਸ਼ਹਿਰ ਆਣ ਕੇ ਕੁਝ ਦਿਨ ਮਹੱਲੇ ਦੇ ਮਰਦਾਂ ਕੋਲੋਂ ਤਾਂ ਕੀਮੁਹੱਲੇ ਦੀਆਂ ਔਰਤਾਂ ਕੋਲੋਂ ਵੀ ਘੁੰਡ ਨਹੀਂ ਸੀ ਲਾਹਿਆਪਰ ਫੇਰ ਹੌਲੀ ਹੌਲੀ ਉਹਦਾ ਘੁੰਡ ਉਪਰਾ ਗਿਆਉਹ ਪੈਰਾਂ ਵਿਚ ਚਾਂਦੀ ਦੀਆਂ ਝਾਂਜਰਾਂ ਪਾ ਕੇ ਛਣਕ ਮਣਕ ਕਰਦੀ ਮਹੱਲੇ ਦੀ ਰੌਣਕ ਬਣ ਗਈ। ਇਕ ਝਾਂਜਰਾਂ ਉਹਦੇ ਪੈਰਾਂ ਵਿਚ ਪਈਆਂ ਹੁੰਦੀਆਂਇਕ ਉਹਦੇ ਹਾਸੇ ਵਿਚ। ਭਾਵੇਂ ਉਹ ਦਿਨ ਦਾ ਬਹੁਤਾ ਹਿੱਸਾ ਆਪਣੀ ਕੋਠਡ਼ੀ ਵਿਚ ਹੀ ਰਹਿੰਦੀਪਰ ਜਦੋਂ ਵੀ ਬਾਹਰ ਨਿਕਲਦੀ, ਇਕ ਰੌਣਕ ਉਹਦੇ ਪੈਰਾਂ ਦੇ ਨਾਲ ਨਾਲ ਤੁਰਦੀ

ਯਹ ਕਿਆ ਪਹਿਨਾ ਹੈ ਅੰਗੂਰੀ ?”
ਯਹ ਤੋ ਮੇਰੇ ਪੈਰੋਂ ਕੀ ਛੈਲ ਚੂਡ਼ੀ ਹੈ
ਔਰ ਯਹ ਉਂਗਲੀਓਂ ਮੇਂ ?”
ਯਹ ਤੋ ਬਿਛਵਾ ਹੈ
ਔਰ ਯਹ ਬਾਹੋਂ ਮੇਂ ?”
ਯਹ ਤੋ ਪਛੇਲਾ ਹੈ
ਔਰ ਮਾਥੇ ਪਰ ?”
ਅਲੀਬੰਦ ਕਹਿਤੇ ਹੈਂ ਇਸੇ
ਆਜ ਤੂਨੇ ਕਮਰ ਮੇਂ ਕੁਛ ਨਹੀਂ ਪਹਿਨਾ
ਤਗਡ਼ੀ ਬਹੁਤ ਭਾਰੀ ਲਾਗਤ ਹੋ। ਕਲ ਕੋ ਪਹਿਨੂੰਗੀ ਆਜ ਤੋ ਮੈਨੇ ਤੌਕ ਭੀ ਨਹੀਂ ਪਹਿਨਾ। ਉਸ ਕਾ ਟਾਂਕਾ ਟੂਟ ਗਇਆ ਹੈ। ਕੱਲ ਸ਼ਹਿਰ ਮੇਂ ਜਾਉਂਗੀ ਟਾਂਕਾ ਭੀ ਲਾਉਂਗੀਮੇਰੇ ਨਾਕ ਕੋ ਨਕਸਾ ਭੀ ਥਾਇੱਤਾ ਬਡ਼ਾ ਮੇਰੀ ਸਾਸ ਨੇ ਦੀਆ ਨਹੀਂ

ਇੰਜ ਅੰਗੂਰੀ ਆਪਣੇ ਚਾਂਦੀ ਦੇ ਗਹਿਣੇ ਇਕ ਮਡ਼ਕ ਨਾਲ ਪਾਂਦੀ ਸੀਇਕ ਮਡ਼ਕ ਨਾਲ ਵਿਖਾਂਦੀ ਸੀ
ਪਿਛੇ ਜਿਹੇ ਜਦੋਂ ਰੁੱਤ ਫਿਰੀ ਸੀਅੰਗੂਰੀ ਨੂੰ ਸ਼ਾਇਦ ਆਪਣੀ ਨਿੱਕੀ ਜਿਹੀ ਕੋਠਡ਼ੀ ਵਿਚ ਹੁੱਸਡ਼ ਲਗਣ ਲੱਗ ਪਿਆ ਸੀ। ਉਹ ਬਹੁਤੀ ਵੇਰ ਮੇਰੇ ਘਰ ਦੇ ਸਾਹਮਣੇ ਆਣ ਬਹਿੰਦੀ। ਮੇਰੇ ਘਰ ਦੇ ਅੱਗੇ ਨਿੰਮ ਦੇ ਵੱਡੇ ਵੱਡੇ ਰੁੱਖ ਹਨਤੇ ਇਹਨਾਂ ਰੁੱਖਾਂ ਦੇ ਕੋਲ ਜ਼ਰਾ ਕੁ ਉੱਚੀ ਥਾਵੇਂ ਇਕ ਪੁਰਾਣਾ ਖੂਹ ਹੈ। ਭਾਵੇਂ ਮਹੱਲੇ ਦਾ ਕੋਈ ਵੀ ਬੰਦਾ ਇਸ ਖੂਹ ਵਿਚੋਂ ਪਾਣੀ ਨਹੀਂ ਭਰਦਾਪਰ ਪਾਰਲੇ ਪਾਸੇ ਇਕ ਸਰਕਾਰੀ ਸਡ਼ਕ ਬਣਦੀ ਪਈ ਹੈ ਤੇ ਉਸ ਸਡ਼ਕ ਦੇ ਮਜ਼ਦੂਰ ਕਈ ਵਾਰ ਇਸ ਖੂਹ ਨੂੰ ਗੇਡ਼ ਲੈਂਦੇ ਹਨਜਿਸ ਲਈ ਖੂਹ ਦੇ ਆਲੇ ਦੁਆਲੇ ਅਕਸਰ ਪਾਣੀ ਡੁੱਲ੍ਹਿਆ ਹੁੰਦਾ ਹੈ ਤੇ ਇਹ ਥਾਂ ਬਡ਼ੀ ਠੰਢੀ ਰਹਿੰਦੀ ਹੈ

ਕਿਆ ਪਡ਼੍ਹਤੀ ਹੋ ਬੀਬੀ ਜੀ !” ਇਕ ਦਿਨ ਅੰਗੂਰੀ ਜਦੋਂ ਆਈ ਮੈਂ ਨਿੰਮ ਦੇ ਰੁੱਖਾਂ ਹੇਠ ਬਹਿ ਕੇ ਇਕ ਕਿਤਾਬ ਪਡ਼੍ਹਦੀ ਪਈ ਸਾਂ

ਤੁਮ ਪਡ਼੍ਹੋਗੀ ?”
ਮੇਰੇ ਕੋ ਪਡ਼੍ਹਨਾ ਨਹੀਂ ਆਤਾ
ਸੀਖ ਲੋ 
ਨਾ
ਕਿਉਂ ?”
ਔਰਤ ਕੋ ਪਾਪ ਲਗਤਾ ਹੈ ਪਡ਼੍ਹਨੇ ਸੇ 
ਔਰਤ ਕੋ ਪਾਪ ਲਗਤਾ ਹੈ ? ਮਰਦ ਕੋ ਨਹੀਂ ਲਗਤਾ ?”
ਨਾ ਮਰਦ ਕੋ ਨਹੀਂ ਲਗਤਾ 
ਯਹ ਤੁਮਕੋ ਕਿਸ ਨੇ ਕਹਾ ਹੈ ?”
ਮੈਂ ਜਾਨਤੀ ਹੂੰ 
ਫਿਰ ਮੈਂ ਤੋ ਪਡ਼੍ਹਤੀ ਹੂੰਮੁਝੇ ਪਾਪ ਲਗੇਗਾ ?”
ਸ਼ਹਿਰ ਕੀ ਔਰਤ ਕੋ ਪਾਪ ਨਹੀਂ ਲਗਤਾਗਾਓਂ ਕੀ ਔਰਤ ਕੋ ਪਾਪ ਲਗਤਾ ਹੈ 
ਮੈਂ ਵੀ ਹੱਸ ਪਈ ਤੇ ਅੰਗੂਰੀ ਵੀ। ਅੰਗੂਰੀ ਨੇ ਜੋ ਕੁਝ ਸੁਣਿਆ ਹੋਇਆ ਸੀਉਹਦੇ ਵਿਚ ਉਹਨੂੰ ਕੋਈ ਸ਼ੰਕਾ ਨਹੀਂ ਸੀਇਸ ਲਈ ਉਹਨੂੰ ਕੁਝ ਵੀ ਨਾ ਆਖਿਆ ਜਾਪਿਆ ਉਹ ਜੇ ਹੱਸਦੀ ਖੇਡਦੀ ਆਪਣੀਆਂ ਕੀਮਤਾਂ ਨਾਲ ਸੁਖੀ ਰਹਿ ਸਕਦੀ ਹੈ ਤਾਂ ਸ਼ਾਇਦ ਉਹਦੇ ਲਈ ਇਹੋ ਠੀਕ ਹੈ

ਉਂਜ ਮੈਂ ਅੰਗੂਰੀ ਦੇ ਮੂੰਹ ਵੱਲ ਨੀਝ ਲਾ ਕੇ ਤੱਕਦੀ ਰਹੀ। ਡਾਢੇ ਸੌਲੇ ਰੰਗ ਵਿਚ ਉਹਦੇ ਪਿੰਡੇ ਦਾ ਮਾਸ ਗੁੰਨ੍ਹਿਆ ਹੋਇਆ ਸੀ। ਆਖਦੇ ਹਨ  ਔਰਤ ਆਟੇ ਦੀ ਤੌਣ ਹੁੰਦੀ ਹੈ। ਪਰ ਕਈਆਂ ਦੇ ਪਿੰਡੇ ਦਾ ਮਾਸ ਉਸ ਢਿੱਲੇ ਆਟੇ ਵਾਂਗ ਹੁੰਦਾ ਹੈਜਿਹਦੀ ਰੋਟੀ ਕਦੇ ਵੀ ਗੋਲ ਨਹੀਂ ਵਿਲਦੀਤੇ ਕਈਆਂ ਦੇ ਪਿੰਡੇ ਦਾ ਮਾਸ ਨਿਰੇ ਖਮੀਰੇ ਆਟੇ ਵਰਗਾਜਿਹਨੂੰ ਵੇਲਣੇ ਨਾਲ ਵੇਲਿਆ ਹੀ ਨਹੀਂ ਜਾ ਸਕਦਾ। ਸਿਰਫ਼ ਕਿਸੇ ਕਿਸੇ ਦੇ ਪਿੰਡੇ ਦਾ ਮਾਸ ਇੰਜ ਪੀਡਾ ਗੁੰਨ੍ਹਿਆ ਹੁੰਦਾ ਹੈ ਕਿ ਰੋਟੀ ਤਾਂ ਕੀ ਭਾਵੇਂ ਪੂਰੀਆਂ ਵੇਲ ਲਵੋ  ਮੈਂ ਅੰਗੂਰੀ ਦੇ ਮੂੰਹ ਵੱਲ ਤਕਦੀ ਰਹੀ,ਅੰਗੂਰੀ ਦੀ ਛਾਤੀ ਵੱਲਅੰਗੂਰੀ ਦੀਆਂ ਬਾਹਵਾਂ ਵੱਲਅੰਗੂਰੀ ਦੀਆਂ ਪਿੰਨੀਆਂ ਵੱਲ  ਉਹ ਏਡੇ ਪੀਡੇ ਮੈਦੇ ਵਾਂਗ ਗੁੰਨ੍ਹੀ ਹੋਈ ਸੀ ਜਿਹਦੇ ਨਾਲ ਮੱਠੀਆਂ ਤਲੀਆਂ ਜਾ ਸਕਦੀਆਂ ਸਨ। ਤੇ ਮੈਂ ਅੰਗੂਰੀ ਦਾ ਪ੍ਰਭਾਤੀ ਵੀ ਤੱਕਿਆ ਹੋਇਆ ਸੀਮਧਰੇ ਕੱਦ ਦਾਢਿਲਕੇ ਮੂੰਹ ਦਾਬੱਠਲ ਜਿਹਾ। ਤੇ ਫੇਰ ਅੰਗੂਰੀ ਦੇ ਰੂਪ ਵਲ ਵੇਖ ਕੇ ਉਸ ਦੇ ਖਾਵੰਦ ਬਾਰੇ ਇਕ ਅਜੀਬ ਤੁਲਨਾ ਸੁੱਝੀ ਕਿ ਪ੍ਰਭਾਤੀ ਅਸਲ ਵਿਚ ਆਟੇ ਦੀ ਇਸ ਪੀਡੀ ਗੁੱਝੀ ਔਰਤ ਨੂੰ ਪਕਾ ਕੇ ਖਾਣ ਦਾ ਹੱਕਦਾਰ ਨਹੀਂਉਹ ਇਸ ਤੌਣ ਨੂੰ ਕੱਜ ਕੇ ਰੱਖਣ ਵਾਲਾ ਪੋਣਾ ਹੈ.. ਇਸ ਤੁਲਨਾ ਨਾਲ ਮੈਨੂੰ ਆਪੇ ਹਾਸਾ ਹੀ ਆ ਗਿਆ। ਪਰ ਮੈਂ ਅੰਗੂਰੀ ਨੂੰ ਇਸ ਤੁਲਨਾ ਦੀ ਸੂਝ ਨਹੀਂ ਸਾਂ ਦੇਣਾ ਚਾਹੁੰਦੀਇਸ ਲਈ ਉਹਦੇ ਨਾਲ ਉਹਦੇ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਈ

ਮਾਂ ਪਿਓ ਦੀਆਂਭੈਣ ਭਰਾਵਾਂ ਦੀਆਂਤੇ ਖੇਤਾਂ ਪੈਲੀਆਂ ਦੀਆਂ ਗੱਲਾਂ ਕਰਦਿਆਂ ਮੈਂ ਉਹਨੂੰ ਪੁੱਛਿਆ, ਅੰਗੂਰੀ ਤੁਮ੍ਹਾਰੇ ਗਾਓਂ ਮੇਂ ਸ਼ਾਦੀ ਕੈਸੇ ਹੋਤੀ ਹੈ?”

ਲਡ਼ਕੀ ਛੋਟੀ ਸੀ ਹੋਤੀ ਹੈਪਾਂਚ ਸਾਤ ਸਾਲ ਕੀਜਬ ਵੁਹ ਕਿਸੀ ਕੇ ਪਾਉਂ ਪੂਜ ਲੇਤੀ ਹੈ 
ਕੈਸੇ ਪੂਜਤੀ ਹੈ ਪਾਉਂ ?”
ਲਡ਼ਕੀ ਕਾ ਬਾਪ ਜਾਤਾ ਹੈਫੂਲੋਂ ਕੀ ਏਕ ਥਾਲੀ ਲੇ ਜਾਤਾ ਹੈਸਾਥ ਮੇਂ ਰੁਪਏਔਰ ਲਡ਼ਕੇ ਕੇ ਆਗੇ ਰਖ ਦੇਤਾ ਹੈ 
ਯਹ ਤੋ ਏਕ ਤਰਹ ਸੇ ਬਾਪ ਨੇ ਪਾਉਂ ਪੂਜ ਲੀਏ। ਲਡ਼ਕੀ ਨੇ ਕੈਸੇ ਪੂਜੇ ?”
ਲਡ਼ਕੀ ਕੀ ਤਰਫ਼ ਸੇ ਤੋ ਪੂਜੇ 
ਪਰ ਲਡ਼ਕੀ ਨੇ ਤੋ ਉਸ ਕੋ ਦੇਖਾ ਭੀ ਨਹੀ ?”
ਲਡ਼ਕੀਆਂ ਨਹੀਂ ਦੇਖਤੀ 
ਲਡ਼ਕੀਆਂ ਆਪਣੇ ਹੋਣੇ ਵਾਲੇ ਖਾਵੰਦ ਕੋ ਨਹੀਂ ਦੇਖਤੀ ?”
ਨਾ 
ਕੋਈ ਭੀ ਲਡ਼ਕੀ ਨਹੀਂ ਦੇਖਤੀ ?”
ਨਾ 
ਪਹਿਲੋਂ ਤਾਂ ਅੰਗੂਰੀ ਨੇ ਨਾਂਹ ਆਖ ਦਿੱਤੀਪਰ ਫੇਰ ਕੁਝ ਸੋਚ ਸੋਚ ਕੇ ਆਖਣ ਲੱਗੀ, ਜੋ ਲਡ਼ਕੀਆਂ ਪ੍ਰੇਮ ਕਰਤੀ ਹੈਂਵੁਹ ਦੇਖਤੀ ਹੈਂ 

ਤੁਮਾਰੇ ਗਾਓਂ ਮੇਂ ਲਡ਼ਕੀਆਂ ਪ੍ਰੇਮ ਕਰਤੀ ਹੈਂ ?”
ਕੋਈ ਕੋਈ 
ਜੋ ਪ੍ਰੇਮ ਕਰਤੀ ਹੈਉਸ ਕੋ ਪਾਪ ਨਹੀਂ ਲਗਤਾ ?”
ਮੈਨੂੰ ਅਸਲ ਵਿਚ ਅੰਗੂਰੀ ਦੀ ਉਹ ਪਹਿਲੀ ਗੱਲ ਚੇਤੇ ਆ ਗਈ ਸੀ ਕਿ ਔਰਤਾਂ ਨੂੰ ਪਡ਼੍ਹਣ ਨਾਲ ਪਾਪ ਲਗਦਾ ਹੈਇਸ ਲਈ ਮੈਂ ਸੋਚਿਆ ਕਿ ਉਸ ਹਿਸਾਬ ਨਾਲ ਪ੍ਰੇਮ ਕੀਤਿਆਂ ਵੀ ਪਾਪ ਲਗਦਾ ਹੋਵੇਗਾ
ਪਾਪ ਲਗਤਾ ਹੈਬਡ਼ਾ ਪਾਪ ਲਗਤਾ ਹੈ”, ਅੰਗੂਰੀ ਨੇ ਛੇਤੀ ਨਾਲ ਆਖਿਆ
ਅਗਰ ਪਾਪ ਲਗਤਾ ਹੈ ਤੋ ਫਿਰ ਵੁਹ ਕਿਉਂ ਪ੍ਰੇਮ ਕਰਤੀ ਹੈਂ ?”

ਵੁਹ ਤੋ ... ਬਾਤ ਯਹ ਹੋਤੀ ਹੈ ਕਿ ਕੋਈ ਆਦਮੀ ਜਬ ਕਿਸੀ ਛੋਕਰੀ ਕੋ ਕੁਛ ਖਿਲਾ ਦੇਤਾ ਹੈਤੋ ਵੁਹ ਉਸ ਸੇ ਪ੍ਰੇਮ ਕਰਨੇ ਲਗ ਜਾਤੀ ਹੈ 

ਕੋਈ ਕਿਆ ਖਿਲਾ ਦੇਤਾ ਹੈ ਉਸ ਕੋ ?”
ਏਕ ਜੰਗਲੀ ਬੂਟੀ ਹੋਤੀ ਹੈ। ਬਸ ਵਹੀ ਪਾਨ ਮੇਂ ਡਾਲ ਕੇ ਯਾ ਮਿਠਾਈ ਮੇਂ ਡਾਲ ਕੇ ਖਿਲਾ ਦੇਤਾ ਹੈ। ਫਿਰ ਉਸੇ ਵਹੀ ਅੱਛਾ ਲਗਤਾ ਹੈਦੁਨੀਆਂ ਕਾ ਔਰ ਕੁਛ ਭੀ ਅੱਛਾ ਨਹੀਂ ਲਗਤਾ 
ਸੱਚ ?”
ਮੈਂ ਜਾਨਤੀ ਹੂੰ। ਮੈਂ ਨੇ ਅਪਨੀ ਆਂਖੋਂ ਸੇ ਦੇਖਾ ਹੈ 
ਕਿਸੇ ਦੇਖਾ ਥਾ ?”
ਮੇਰੀ ਏਕ ਸਖੀ ਥੀਇੱਤੀ ਬਡ਼ੀ ਥੀ ਮੇਰੇ ਸੇ 
ਫਿਰ 
ਫਿਰ ਕਿਆ । ਵੁਹ ਪਾਗਲ ਹੋ ਗਈ ਉਸ ਕੇ ਪੀਛੇ। ਸ਼ਹਿਰ ਚਲੀ ਗਈ ਉਸ ਕੇ ਸਾਥ 
ਯਹ ਤੁਮੇਂ ਕੈਸੇ ਮਾਲੂਮ ਹੈ ਕਿ ਤੇਰੀ ਸਖੀ ਕੋ ਉਸ ਨੇ ਬੂਟੀ ਖਿਲਾਈ ਥੀ ?”
ਬਰਫੀ ਮੇਂ ਡਾਲ ਕੇ ਖਿਲਾਈ ਥੀ। ਔਰ ਨਹੀਂ ਤੋ ਕਿਆਵੁਹ ਐਸੇ ਹੀ ਅਪਨੇ ਮਾਂ ਬਾਪ ਕੋ ਛੋਡ਼ ਕੇ ਚਲੀ ਜਾਤੀ? ਵੁਹ ਉਸ ਕੋ ਬਹੁਤ ਚੀਜੇਂ ਲਾ ਕਰ ਦੇਤਾ ਥਾ ਸ਼ਹਿਰ ਸੇ ਧੋਤੀ ਲਾਤਾ ਥਾਚੂਡ਼ੀਏਂ ਲਾਤਾ ਥਾਸੀਸੇ ਕੀਔਰ ਮੋਤੀਓਂ ਕੀ ਗਾਨੀ ਭੀ 
ਯਹ ਤੋ ਚੀਜੇਂ ਹੂਈ ਨਾ। ਪਰ ਯਹ ਤੁਮੇਂ ਕੈਸੇ ਮਾਲੂਮ ਹੈ ਕਿ ਉਸ ਨੇ ਜੰਗਲੀ ਬੂਟੀ ਖਿਲਾਈ ਥੀ ?”
ਨਹੀਂ ਖਿਲਾਈ ਥੀਤੋ ਫਿਰ ਵੁਹ ਇਸ ਕੋ ਪ੍ਰੇਮ ਕਿਉਂ ਕਰਨੇ ਲਗ ਗਈ ?”
ਪ੍ਰੇਮ ਤੋ ਯੂੰ ਭੀ ਹੋ ਜਾਤਾ ਹੈ 
ਨਹੀਂ ਐਸੇ ਨਹੀਂ ਹੋਤਾ। ਜਿਸ ਸੇ ਮਾਂ ਬਾਪ ਬੁਰਾ ਮਾਨ ਜਾਏਂਭਲਾ ਉਸ ਸੇ ਪ੍ਰੇਮ ਕੈਸੇ ਹੋ ਸਕਤਾ ਹੈ
ਤੂਨੇ ਵੁਹ ਜੰਗਲੀ ਬੂਟੀ ਦੇਖੀ ਹੈ ?”
ਮੈਨੇ ਨਹੀਂ ਦੇਖੀ। ਵਹ ਤੋ ਬਡ਼ੀ ਦੂਰ ਸੇ ਲਾਤੇ ਹੈਂ। ਫਿਰ ਛੁਪਾ ਕੇ ਮਿਠਾਈ ਮੇਂ ਡਾਲ ਦੇਤੇ ਹੈਂਯਾ ਪਾਨ ਮੇਂ ਡਾਲ ਦੇਤੇ ਹੈਂ। ਮੇਰੀ ਤੋ ਮਾਂ ਨੇ ਪਹਿਲੇ ਹੀ ਬਤਾ ਦੀਆ ਥਾ ਕਿ ਕਿਸੀ ਕੇ ਹਾਥ ਸੇ ਮਿਠਾਈ ਨਹੀਂ ਖਾਨਾ 
ਤੂਨੇ ਬਹੁਤ ਅੱਛਾ ਕੀਆਕਿ ਕਿਸੀ ਕੇ ਹਾਥ ਸੇ ਮਿਠਾਈ ਨਹੀਂ ਖਾਈ। ਪਰ ਤੇਰੀ ਉਸ ਸਖੀ ਨੇ ਕੈਸੇ ਖਾ ਲੀ ?”
ਅਪਨਾ ਕੀਆ ਪਾਏਗੀ 
ਕੀਆ ਪਾਏਗੀ”, ਕਹਿਣ ਨੂੰ ਤਾਂ ਅੰਗੂਰੀ ਨੇ ਕਹਿ ਦਿੱਤਾਪਰ ਫੇਰ ਸ਼ਾਇਦ ਉਸ ਨੂੰ ਸਹੇਲੀ ਦਾ ਮੋਹ ਆ ਗਿਆ ਜਾਂ ਤਰਸ ਆ ਗਿਆਦੁਖੇ ਹੋਏ ਮਨ ਨਾਲ ਆਖਣ ਲੱਗੀ, ਬਾਵਰੀ ਹੋ ਗਈ ਥੀ ਬੇਚਾਰੀ। ਬਾਲੋਂ ਮੇਂ ਕੰਘੀ ਭੀ ਨਹੀਂ ਲਗਾਤੀ ਥੀ। ਰਾਤ ਕੋ ਉਠ ਉਠ ਕੇ ਗਾਨੇ ਗਾਤੀ ਥੀ 
ਕਿਆ ਗਾਤੀ ਥੀ ?”
ਪਤਾ ਨਹੀਂ ਕਿਆ ਗਾਤੀ ਥੀ। ਜੋ ਕੋਈ ਬੂਟੀ ਖਾ ਲੇਤੀ ਹੈ, ਬਹੁਤ ਗਾਤੀ ਹੈ। ਰੋਤੀ ਭੀ ਬਹੁਤ ਹੈ 
ਗੱਲ ਗੌਣ ਤੋਂ ਰੋਣ ਉੱਤੇ ਆ ਪਹੁੰਚੀ ਸੀਇਸ ਲਈ ਮੈਂ ਅੰਗੂਰੀ ਨੂੰ ਹੋਰ ਕੁਛ ਨਾ ਪੁੱਛਿਆ
ਤੇ ਹੁਣ  ਬਡ਼ੇ ਥੋਡ਼੍ਹੇ ਜਿਹੇ ਦਿਨਾਂ ਦੀ ਗੱਲ ਹੈ। ਇਕ ਦਿਨ ਅੰਗੂਰੀ ਨਿੰਮ ਦੇ ਰੁੱਖ ਹੇਠਾਂ ਆਣ ਕੇ ਚੁੱਪ ਚਾਪ ਮੇਰੇ ਕੋਲ ਖਲੋ ਗਈ। ਅੱਗੇ ਜਦੋਂ ਅੰਗੂਰੀ ਆਉਂਦੀ ਹੁੰਦੀ ਸੀ ਤਾਂ ਛਣ ਛਣ ਕਰਦਾਵੀਹ ਗਜ਼ ਪਰ੍ਹਿਉਂ ਹੀ ਉਹਦੇ ਔਣ ਦਾ ਖਡ਼ਾਕ ਸੁਣਾਈ ਦੇ ਜਾਂਦਾ ਹੁੰਦਾ ਸੀਪਰ ਅੱਜ ਉਹਦੇ ਪੈਰਾਂ ਦੀਆਂ ਝਾਂਜਰਾਂ ਪਤਾ ਨਹੀਂ ਕਿੱਥੇ ਗੁਆਚੀਆਂ ਹੋਈਆਂ ਸਨ ਮੈਂ ਕਿਤਾਬ ਉਤੋਂ ਸਿਰ ਚੁੱਕਿਆ ਤੇ ਪੁੱਛਿਆ ਕਿਆ ਬਾਤ ਹੈਅੰਗੂਰੀ ?”
ਅੰਗੂਰੀ ਪਹਿਲੋਂ ਕਿੰਨਾ ਚਿਰ ਮੇਰੇ ਵੱਲ ਤੱਕਦੀ ਰਹੀਫੇਰ ਹੌਲੀ ਜਹੀ ਆਖਣ ਲਗੀ, ਬੀਬੀ ਜੀ ਮੁਝੇ ਪਡ਼੍ਹਨਾ ਸਿਖਾ ਦੋ 
ਕਿਆ ਹੂਆ ਅੰਗੂਰੀ ?”
ਮੇਰਾ ਨਾਮ ਲਿਖਨਾ ਸਿਖਾ ਦੋ ?”
ਕਿਸੀ ਕੋ ਖ਼ਤ ਲਿਖੋਗੀ ?”
ਅੰਗੂਰੀ ਨੇ ਜਵਾਬ ਨਾ ਦਿੱਤਾਤੇ ਬਿਟ ਬਿਟ ਮੇਰੇ ਮੂੰਹ ਵੱਲ ਤਕਦੀ ਰਹੀ
ਪਾਪ ਨਹੀਂ ਲਗੇਗਾ ਪਡ਼੍ਹਨੇ ਸੇ?” ਮੈਂ ਫੇਰ ਪੁੱਛਿਆ
ਅੰਗੂਰੀ ਨੇ ਫੇਰ ਵੀ ਜਵਾਬ ਨਾ ਦਿੱਤਾਤੇ ਬਿਟ ਬਿਟ ਸਾਹਮਣੇ ਅਸਮਾਨ ਵੱਲ ਤੱਕਣ ਲੱਗ ਪਈ
ਇਕ ਦੁਪਹਿਰਾਂ ਦੀ ਗੱਲ ਸੀ। ਮੈਂ ਅੰਗੂਰੀ ਨੂੰ ਨਿੰਮ ਦੇ ਰੁੱਖ ਹੇਠਾਂ ਬੈਠੀ ਛੱਡ ਕੇ ਅੰਦਰ ਆ ਗਈ ਸਾਂ। ਸ਼ਾਮ ਨੂੰ ਫੇਰ ਕਿਤੇ ਮੈਂ ਬਾਹਰ ਨਿਕਲੀ, ਤਾਂ ਵੇਖਿਆ ਅੰਗੂਰੀ ਅਜੇ ਵੀ ਨਿੰਮ ਦੇ ਰੁੱਖ ਹੇਠਾਂ ਬੈਠੀ ਹੋਈ ਹੈ। ਬਡ਼ੀ ਗੁੱਛਾ ਮੁੱਛਾ ਹੋਈ ਹੋਈ। ਸ਼ਾਇਦ ਇਸ ਲਈ ਕਿ ਤਰਕਾਲਾਂ ਦੀ ਠੰਢ ਪਿੰਡੇ ਵਿਚ ਮਾਡ਼ੀ ਮਾਡ਼ੀ ਕੰਬਣੀ ਛੇਡ਼ਨ ਲੱਗ ਪਈ ਸੀ
ਮੈਂ ਅੰਗੂਰੀ ਦੀ ਪਿੱਠ ਵਾਲੇ ਪਾਸੇ ਸਾਂ। ਅੰਗੂਰੀ ਦੇ ਮੂੰਹ ਵਿਚ ਇਕ ਗੀਤ ਸੀਪਰ ਨਿਰਾ ਸਿਸਕੀ ਵਰਗਾ
ਮੇਰੀ ਮੁੰਦਰੀ ਮੇਂ ਲਾਗੋ ਨਗੀਨਵਾ,
ਹੋ ਬੈਰੀ ਕੈਸੇ ਕਾਟੂੰ ਜੋਬਨਵਾ
ਅੰਗੂਰੀ ਨੇ ਮੇਰੇ ਪੈਰਾਂ ਦੀ ਬਿਡ਼ਕ ਸੁਣ ਲਈਮੂੰਹ ਮੋਡ਼ ਕੇ ਤੱਕਿਆ ਤੇ ਫੇਰ ਆਪਣੇ ਗੀਤ ਨੂੰ ਆਪਣੇ ਮੂੰਹ ਵਿਚ ਮੀਟ ਲਿਆ
ਤੂ ਤੋ ਬਹੁਤ ਅੱਛਾ ਗਾਤੀ ਹੈਅੰਗੂਰੀ 
ਸਾਹਮਣੇ ਦਿਸਦਾ ਪਿਆ ਸੀ ਕਿ ਅੰਗੂਰੀ ਨੇ ਆਪਣੀਆਂ ਅੱਖਾਂ ਵਿਚ ਕੰਬਦੇ ਅੱਥਰੂ ਮੋਡ਼ ਲਏ ਤੇ ਉਹਨਾਂ ਦੀ ਥਾਵੇਂ ਆਪਣੇ ਹੋਠਾਂ ਉੱਤੇ ਇਕ ਕੰਬਦਾ ਹਾਸਾ ਰੱਖ ਦਿੱਤਾ
ਮੁਝੇ ਗਾਨਾ ਨਹੀਂ ਆਤਾ 
ਆਤਾ ਹੈ...
ਯਹ ਤੋ...
ਤੇਰੀ ਸਖੀ ਗਾਤੀ ਥੀ ?”
ਉਸੀ ਸੇ ਸੁਨਾ ਥਾ ?”
ਫਿਰ ਮੁਝੇ ਭੀ ਸੁਨਾਓ 
ਐਸੇ ਹੀ ਗਿਣਤੀ ਹੈ ਬਰਸ ਕੀ । ਚਾਰ ਮਹੀਨੇ ਠੰਢੀ ਹੋਤੀ ਹੈਚਾਰ ਮਹੀਨੇ ਗਰਮੀਔਰ ਚਾਰ ਮਹੀਨੇ ਬਰਖਾ...
ਐਸੇ ਨਹੀਂਗਾ ਕੇ ਸੁਨਾਓ 
ਅੰਗੂਰੀ ਨੇ ਗਾਇਆ ਤੇ ਨਾ ਪਰ ਬਾਰਾਂ ਮਹੀਨਿਆਂ ਦਾ ਵੇਰਵਾ ਇੰਜ ਗਿਣ ਦਿਤਾਜਿਵੇਂ ਉਹ ਇਹ ਸਾਰਾ ਹਿਸਾਬ ਆਪਣੀਆਂ ਉਂਗਲਾਂ ਉਤੇ ਕਰਦੀ ਪਈ ਹੋਵੇ
ਚਾਰ ਮਹੀਨੇ ਰਾਜਾ ਠੰਢੀ ਹੋਵਤ ਹੋ
ਥਰ ਥਰ ਕਾਂਪੇ ਕਰੇਜਵਾ
ਚਾਰ ਮਹੀਨੇ ਰਾਜਾ ਗਰਮੀ ਹੋਵਤ ਹੋ
ਥਰ ਥਰ ਕਾਂਪੇ ਪਵਨਵਾ
ਚਾਰ ਮਹੀਨੇ ਰਾਜਾ ਬਰਖਾ ਹੋਵਤ ਹੋ
ਥਰ ਥਰ ਕਾਂਪੇ ਬਦਰਵਾ 

ਅੰਗੂਰੀ
ਅੰਗੂਰੀ ਬਿਟ ਬਿਟ ਮੇਰੇ ਮੂੰਹ ਵਲ ਵੇਖਣ ਲਗ ਪਈ ਮਨ ਵਿਚ ਆਇਆ ਇਸ ਦੇ ਮੋਢੇ ਉਤੇ ਹੱਥ ਰੱਖ ਕੇ ਪੁੱਛਾਂ, ਝੱਲੀਏ ਕਿਤੇ ਜੰਗਲੀ ਬੂਟੀ ਤਾਂ ਨਹੀਂ ਖਾ ਲਈ ?” ਮੇਰਾ ਹੱਥ ਉਹਦੇ ਮੋਢੇ ਉਤੇ ਰੱਖਿਆ ਵੀ ਗਿਆਸ ਪਰ ਮੈਂ ਇਹ ਗੱਲ ਪੁੱਛਣ ਦੀ ਥਾਵੇਂ ਇਹ ਪੁੱਛਿਆ ਤੂਨੇ ਖਾਨਾ ਭੀ ਖਾਇਆ ਹੈ ਕਿ ਨਹੀਂ ?”
ਖਾਨਾ ?” ਅੰਗੂਰੀ ਨੇ ਮੂੰਹ ਉਤਾਂਹ ਕਰ ਕੇ ਤੱਕਿਆ। ਉਹਦੇ ਮੋਢੇ ਉਤੇ ਰੱਖੇ ਹੋਏ ਹੱਥ ਹੇਠਾਂ ਮੈਨੂੰ ਜਾਪਿਆ ਕਿ ਅੰਗੂਰੀ ਦਾ ਸਾਰਾ ਪਿੰਡਾ ਕੰਬਦਾ ਪਿਆ ਹੈ ਖ਼ਬਰੇ ਹੁਣੇ ਹੁਣੇ ਉਹਨੇ ਜਿਹਡ਼ਾ ਗੀਤ ਗਾਇਆ ਸੀ  ਵਰਖਾ ਰੁੱਤ ਵਿੱਚ ਕੰਬਣ ਵਾਲੇ ਬੱਦਲਾਂ ਦਾ, ਗਰਮੀ ਦੀ ਰੁੱਤੇ ਕੰਬਣ ਵਾਲੀ ਪੌਣ ਦਾ ਤੇ ਸਿਆਲੇ ਦੀ ਰੁੱਤੇ ਕੰਬਣ ਵਾਲੇ ਕਲੇਜੇ ਦਾਉਸ ਗੀਤ ਦੀ ਸਾਰੀ ਕੰਬਣੀ ਅੰਗੂਰੀ ਦੇ ਪਿੰਡੇ ਵਿਚ ਸਮਾਈ ਹੋਈ ਸੀ...
ਇਹ ਮੈਨੂੰ ਪਤਾ ਸੀ ਕਿ ਅੰਗੂਰੀ ਆਪਣੀ ਰੋਟੀ ਦਾ ਆਪ ਹੀ ਆਹਰ ਕਰਦੀ ਹੈ। ਪ੍ਰਭਾਤੀ ਮਾਲਕਾਂ ਦੀ ਰੋਟੀ ਬਣਾਂਦਾਮਾਲਕਾਂ ਦੇ ਘਰੋਂ ਖਾਂਦਾ ਹੈਇਸ ਲਈ ਅੰਗੂਰੀ ਨੂੰ ਉਹਦੀ ਰੋਟੀ ਦਾ ਆਹਰ ਨਹੀਂ ਹੁੰਦਾ। ਇਸ ਲਈ ਮੈਂ ਫੇਰ ਆਖਿਆ
ਤੂਨੇ ਆਜ ਰੋਟੀ ਬਣਾਈ ਹੈ ਕਿ ਨਹੀਂ ?”
ਅਬੀ ਨਹੀਂ 
ਸਵੇਰੇ ਬਣਾਈ ਥੀ ? ਚਾਏ ਪੀ ਥੀ ?”
ਚਾਏਆਜ ਤੋ ਦੂਧ ਹੀ ਨਹੀਂ ਥਾ 
ਆਜ ਦੂਧ ਕਿਉਂ ਨਹੀਂ ਲੀਆ ਥਾ ?”
ਵੁਹ ਤੋ ਮੈਂ ਲੇਤੀ ਨਹੀਂਵੁਹ ਤੋ...
ਤੂੰ ਰੋਜ ਚਾਏ ਨਹੀਂ ਪੀਤੀ ?”
ਪੀਤੀ ਹੂੰ 
ਫਿਰ ਆਜ ਕਿਆ ਹੂਆ ?”
ਦੂਧ ਤੋ ਵੁਹ ਰਾਮ ਤਾਰਾ ..
ਰਾਮ ਤਾਰਾ ਸਾਡੇ ਮੁਹੱਲੇ ਦਾ ਚੌਕੀਦਾਰ ਹੈ, ਸਾਰਿਆਂ ਦਾ ਸਾਂਝਾ ਚੌਕੀਦਾਰ। ਸਾਰੀ ਰਾਤ ਪਹਿਰਾ ਦੇਂਦਾਉਹ ਸਵੇਰ ਸਾਰ ਡਾਢਾ ਉਨੀਂਦਰਿਆ ਹੁੰਦਾ ਹੈ। ਮੈਨੂੰ ਯਾਦ ਆਇਆ ਕਿ ਜਦੋਂ ਅੰਗੂਰੀ ਨਹੀਂ ਸੀ ਆਈਉਹ ਸਵੇਰ ਸਾਰ ਸਾਡੇ ਘਰਾਂ ਵਿਚੋਂ ਚਾਹ ਪੀ ਕੇ ਉਹ ਖੂਹ ਦੇ ਲਾਗੇ ਮੰਜੀ ਡਾਹ ਕੇ ਸੌਂ ਜਾਂਦਾ ਹੁੰਦਾ ਸੀ। ਤੇ ਹੁਣ ਜਦੋਂ ਦੀ ਅੰਗੂਰੀ ਆਈ ਸੀ, ਉਹ ਸਵੇਰ ਸਾਰ ਕਿਸੇ ਗਵਾਲੇ ਕੋਲੋਂ ਦੁੱਧ ਲੈ ਲੈਂਦਾ ਸੀਅੰਗੂਰੀ ਦੇ ਚੁੱਲ੍ਹੇ ਉਤੇ ਚਾਹ ਦਾ ਪਤੀਲਾ ਚਾਡ਼੍ਹਦਾ ਸੀਤੇ ਅੰਗੂਰੀਪ੍ਰਭਾਤੀ ਤੇ ਰਾਮ ਤਾਰਾ ਤਿੰਨੇ ਜਣੇ ਚੁੱਲ੍ਹੇ ਦੇ ਦੁਆਲੇ ਬਹਿ ਕੇ ਚਾਹ ਪੀਂਦੇ ਸਨ
ਤੇ ਨਾਲ ਹੀ ਮੈਨੂੰ ਯਾਦ ਆਇਆ ਕਿ ਰਾਮ ਤਾਰਾ ਪਿਛਲੇ ਤਿੰਨਾਂ ਦਿਨਾਂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਗਿਆ ਹੋਇਆ ਹੈ
ਮੈਨੂੰ ਇਕ ਦੁਖਿਆ ਹੋਇਆ ਹਾਸਾ ਆਇਆ ਤੇ ਮੈਂ ਆਖਿਆ, ਤੋ ਅੰਗੂਰੀ ਤੂਨੇ ਤੀਨ ਦਿਨ ਸੇ ਚਾਏ ਨਹੀ ਪੀ ?”
ਅੰਗੂਰੀ ਨੇ ਜ਼ਬਾਨ ਨਾਲ ਕੁਝ ਨਾ ਆਖਿਆਨਾਂਹ ਵਿਚ ਸਿਰ ਫੇਰ ਦਿੱਤਾ
ਰੋਟੀ ਭੀ ਨਹੀਂ ਖਾਈ ?”
ਅੰਗੂਰੀ ਕੋਲੋਂ ਬੋਲਿਆ ਨਾ ਗਿਆ। ਦਿਸਦਾ ਪਿਆ ਸੀ ਕਿ ਜੇ ਅੰਗੂਰੀ ਨੇ ਰੋਟੀ ਖਾਧੀ ਵੀ ਹੋਵੇਗੀ ਤਾਂ ਨਾ ਖਾਣ ਵਰਗੀ
ਰਾਮ ਤਾਰੇ ਦੀ ਸਾਰੀ ਦਿੱਖ ਮੈਨੂੰ ਚੇਤੇ ਆ ਗਈ, ਬਡ਼ੇ ਫੁਰਤੀਲੇ ਹੱਡਬਡ਼ਾ ਸਾਊ ਮੂੰਹ ਤੇ ਜਿਹਦੇ ਕੋਲ ਨਿੰਮ੍ਹਾਂ ਨਿੰਮ੍ਹਾਂ ਹੱਸਦੀਆਂ ਤੇ ਸ਼ਰਮਾਂਦੀਆਂ ਅੱਖਾਂ ਹਨਤੇ ਜਿਹਦੀ ਜ਼ਬਾਨ ਕੋਲ ਗੱਲ ਕਰਨ ਦਾ ਇਕ ਖਾਸ ਸਲੀਕਾ ਹੈ
ਅੰਗੂਰੀ 
ਜੀ 
ਕਹੀਂ ਜੰਗਲੀ ਬੂਟੀ ਤੋ ਨਹੀਂ ਖਾ ਲੀ ਤੂਨੇ ?”
ਅੰਗੂਰੀ ਦੇ ਮੂੰਹ ਉੱਤੇ ਪਰਲ ਪਰਲ ਅੱਥਰੂ ਵਗ ਪਏ ਇਹਨਾ ਅੱਥਰੂਆਂ ਨੇ ਵਗ ਵਗ ਕੇ ਅੰਗੂਰੀ ਦੀਆਂ ਜਲੂਟੀਆਂ ਨੂੰ ਭਿਉਂ ਦਿੱਤਾ। ਤੇ ਫੇਰ ਇਹਨਾਂ ਅੱਥਰੂਆਂ ਨੇ ਵਗ ਵਗ ਕੇ ਜਦੋਂ ਉਹਦੇ ਹੋਠਾਂ ਨੂੰ ਭਿਉਂ ਦਿੱਤਾ ਤਾਂ ਅੰਗੂਰੀ ਦੇ ਮੂੰਹੋਂ ਨਿਕਲਦੇ ਹਰਫ਼ ਵੀ ਗਿੱਲੇ ਸਨ, ਮੁਝੇ ਕਸਮ ਲਾਗੇਜੋ ਮੈਨੇ ਉਸ ਕੇ ਹਾਥ ਸੇ ਕਭੀ ਮਿਠਾਈ ਖਾਈ ਹੋਮੈਨੇ ਪਾਨ ਭੀ ਕਭੀ ਨਹੀਂ ਖਾਇਆ.. ਸਿਰਫ ਚਾਏ.. ਜਾਨੇ ਉਸ ਨੇ ਚਾਏ ਮੇਂ ਹੀ...  ਤੇ ਅੱਗੋਂ ਅੰਗੂਰੀ ਦੀ ਸਾਰੀ ਆਵਾਜ਼ ਉਹਦੇ ਅੱਥਰੂਆਂ ਵਿਚ ਡੁੱਬ ਗਈ
(ਚੋਣਵੇਂ ਪੱਤਰੇ ਵਿੱਚੋਂ)

Thanks for Reading this. Like us on Facebook https://www.facebook.com/shivbatalvi and Subscribe to stay in touch.