3.6.11

Tera Mera Milna....Gulshan Dyal

ਕੀ ਤੇਨੂੰ ਉਹ ਦਿਨ ਯਾਦ ਹੈ ,
ਜਿਸ ਦਿਨ ਅਸੀਂ ਮਿਲੇ ਸੀ
ਕਿਵੇਂ ਆਪਾਂ ਦੋਹੇਂ ਚਾਨਣ ਦੇ ਦਾਇਰਿਆਂ
ਵਿੱਚ ਘਿਰ ਗਏ ਸੀ
ਤੇ ਇੰਜ ਲੱਗਿਆ ਸੀ ਕਿ
ਆਪਣੇ ਪੈਰ ਧਰਤ ਤੇ ਨਹੀਂ ਸਨ
ਬਲਕਿ ਅੰਬਰ ਤੇ ਸਨ
ਤੇ ਜਿੱਥੇ ਜਿੱਥੇ  ਆਪਾਂ ਪੈਰ ਧਰਦੇ
ਉੱਥੇ ਉੱਥੇ ਇੱਕ ਤਾਰਾ ਉੱਗਦਾ ਸੀ
ਕਿਵੇਂ ਆਪਾਂ ਤਰ ਜਿਹੇ ਗਏ ਸੀ
ਆਕਾਸ਼ ਦੇ ਖਿਲਾਅ ਵਿੱਚ
ਨਿੱਕੇ ਨਿਆਣਿਆਂ ਵਾਂਗ ਕਿਵੇਂ ਅਚੰਭੇ ਵਿੱਚ ਸਾਂ
ਲੱਗਿਆ ਸੀ ਕਿ ਦੋਹੇਂ ਇੱਕੋ ਵੇਲੇ
ਜਿਵੇਂ ਸੱਤ ਅਸਮਾਨਾਂ
ਵਿੱਚ ਸਫਰ ਕਰ ਰਹੇ ਹੋਈਏ
ਤੇ ਫਿਰ ਇਸ ਤਰ੍ਹਾਂ ਵੀ ਲੱਗਦਾ ਸੀ
ਕਿ ਜਿਵੇਂ ਕਿਤੇ ਆਪਾਂ ਹੈ ਹੀ ਨਹੀਂ ਸੀ
ਦੋਹੇ ਜਿਵੇਂ ਇੱਕ ਨੁਕਤਾ ਜਿਹਾ ਬਣ
ਕਿਤੇ ਗੁੰਮ ਜਿਹੇ ਗਏ ਸਾਂ ....
 (  ਮੇਰੀ ਇੱਕ ਲੰਮੀ ਨਜ਼ਮ ਵਿਚੋਂ )