8.8.11

Nazam- Nivedita Sharma

Nivedita Sharma
ਸਿਆਹ ਰਾਤ ਦੀ ਬਿਜਲੀ ਜੋਗਣ,
ਕਮਲੀ ਘਟਾ ਘਨਘੋਰ ਵੇ ,
ਤਿਨਾਂ ਰਲ ਮੈਨੂੰ ਲੈ ਜਾਣਾ
ਛੇਤੀ ਕਿਤਿਓਂ ਬੋਹੜ ਵੇ !!

ਨਾ ਮੈਂ ਮੰਗਾਂ ਰੇਸ਼ਮ ਘਗਰਾ
ਨਾ ਫੁਲਕਾਰੀ ਦੀ ਲੋੜ ਵੇ
ਨੀਂਦ ਚੁੰਨੀ 'ਤੇ ਰੰਗ ਖੁਆਬੀ
ਬਣ ਲਲਾਰੀ ਡੋਲ ' ਵੇ !!

ਰੂਹ ਰੰਗ ਆਪੇ ਭਗਵਾਂ ਹੋਇਆ,
ਤੇਰੇ ਨਾਂ ਦੀ ਲੋੜ ਵੇ
ਬਣਾਂ ਲੌ ਅੰਬਰੀਂ ਜੱਗ
ਰੁਸ਼੍ਨਾਵਾਂ
ਬਣ ਗੜਵਾ ਬਣ ਡੋਰ ਵੇ !!

ਤੇਰੇ ਪੈਰੀਂ ਧਰਤ ਹੋ
ਜਾਵਾਂ ,
ਚੁੰਮਾਂ ਤੇਰੀ ਤੋਰ ਵੇ,
ਬਣ ਦਰਿਆ ਮੈਂ ਬਣਾਂ ਕਿਨਾਰਾ
ਬੂੰਦ ਬੂੰਦ ਨਾਲ ਖੋਰ ਵੇ !!

ਕਲੀਆਂ ਖਿੜੀਆਂ ਫੁੱਲ ਹੋ ਗਈਆਂ,
ਵੇਖ ਇਸ਼ਕ ਦਾ ਛੋਰ ਵੇ
ਕਣ ਕਣ ਉੱਤੋਂ ਇਤਰ ਛੁਹਾਇਆ,
ਇੰਝ ਸ਼ਗਨ ਮਨਾਇਆ ਭੋਰ ਵੇ !!
ਇੰਝ ਸ਼ਗਨ ਮਨਾਇਆ ਭੋਰ ਵੇ !!

ਨਿਵੇਦਿਤਾ

No comments: