Ghazal-Vijay Vivek ji
 |
Vijay Vivek Ji |
ਕਰ ਲਈ ਮੈਲੀ ਫ਼ਿਜ਼ਾ ਬਹੁਕਰ -ਬੁਹਾਰੀ ਕਰਦਿਆਂ
ਬੇਸੁਰੀ ਇਕ ਬੰਸਰੀ 'ਤੇ ਰਾਗਦਾਰੀ ਕਰਦਿਆਂ
ਸ਼ੀਸ਼ੇ ਮੂਹਰੇ ਜਾਣ ਤੋਂ ਪਹਿਲਾਂ ਹੀ ਚਿਹਰਾ ਦਿਸ ਪਿਆ
ਬਹਿ ਗਿਆ ਟਿਕ ਕੇ ਮੈਂ ਪਹੁੰਚਣ ਦੀ ਤਿਆਰੀ ਕਰਦਿਆਂ
ਇਕ ਖ਼ੁਸ਼ੀ ਦੀ ਗੱਲ ਹੈ ਕੁਝ ਲੋਕ ਜ਼ਿੰਦਾ ਵੀ ਮਿਲੇ
ਏਸ ਮੁਰਦਾ ਸ਼ਹਿਰ ਦੀ ਮਰਦਮਸ਼ੁਮਾਰੀ ਕਰਦਿਆਂ
ਆਪ ਰੋਗੀ ਹੋ ਗਿਆ ਇਕ ਮੰਨਿਆ ਹੋਇਆ ਹਕ਼ੀਮ
ਇਸ਼ਕ਼ ਦੇ ਬੀਮਾਰ ਦੀ ਤੀਮਾਰਦਾਰੀ ਕਰਦਿਆਂ
ਰਮਜ਼ ਅੱਲਾਹ ਦੀ ਕਦੋਂ ਕ਼ਾਜ਼ੀ ਨੇ ਪਾਈ ਹੋਏਗੀ
ਉਮਰ ਸਾਰੀ ਜਿਸ ਗੁਜ਼ਾਰੀ ਫਤਵੇ ਜਾਰੀ ਕਰਦਿਆਂ