7.8.11

Ghazal- Baba Nazmi

 
ਦੋਸਤੋ ਮੈਂ,ਲਹਿੰਦੇ ਪੰਜਾਬ ਦੇ ਹਰਮਨ ਪਿਆਰੇ ਸ਼ਾਇਰ ਬਾਬਾ ਨਜਮੀ ਸਾਹਿਬ ਦੀ ਖੂਬਸੂਰਤ ਗ਼ਜ਼ਲ ਸਾਂਝੀ ਕਰ ਰਿਹਾ ਹਾਂ | ਮੈਨੂੰ ਇਸ ਗ਼ਜ਼ਲ ਦੇ ਅੱਖਰਾਂ ਵਿਚੋਂ ਲੋਕਾਂ ਦਾ ਦਰਦ ਮਹਿਸੂਸ ਹੋਇਆ ਹੈ,ਉਮੀਦ ਹੈ ਤੁਹਾਨੂੰ ਵੀ ਇਸ ਗ਼ਜ਼ਲ ਪਸੰਦ ਆਵੇਗੀ |
*
ਝੱਖੜਾਂ ਅੱਗੇ ਤਾਹਿਓਂ ਅੜਿਆ ਹੋਇਆ ਵਾਂ |
ਲੋਕਾਂ ਨਾਲੋਂ ਵੱਖ ਨਾ ਖੜਿਆ ਹੋਇਆ ਵਾਂ |
ਅੱਜ ਵੀ ਜਿਹੜੇ ਕਹਿਣ ਕਸੀਦੇ ਹਾਕਮ ਦੇ,
ਉਨ੍ਹਾਂ ਸ਼ਾਇਰਾਂ ਕੋਲੋਂ ਸੜਿਆ ਹੋਇਆ ਵਾਂ |
ਜਿਹੜੇ ਨਾਲ ਟੁਰੇ ਸਨ,ਕਿਧਰ ਟੁਰ ਗਏ ਨੇ,
ਵਖਤਾਂ ਨੂੰ ਮੈਂ 'ਕੱਲਾ" ਫੜਿਆ ਹੋਇਆ ਵਾਂ |
ਇਕ ਦੂਜੇ ਦੀ ਲਾਸ਼ਾਂ ਉੱਤੇ ਭੁੜਕਣ ਲੋਕ,
ਰੱਬਾ! ਕਿਹੜੀ ਨਗਰੀ ਵੜਿਆ ਹੋਇਆ ਵਾਂ |
ਨਿੰਦਿਆ ਕਿੰਝ ਕਰਾਂ ਨਾ ਕਾਣੀਆਂ ਵੰਡਾਂ ਦੀ,
ਬੁੱਲ੍ਹੇ ਦੇ ਮਦਰੱਸੇ ਪੜਿਆ ਹੋਇਆ ਵਾਂ |
ਤੱਕੜੀ ਫੜ ਕੇ ਜੋ ਵੀ ਡੰਡੀ ਮਾਰੇਗਾ,
ਸਮਝੋ ਉਹਦੇ ਨਾਲ ਮੈਂ ਲੜਿਆ ਹੋਇਆ ਵਾਂ |
*****