Ghazal-Sukhwinder Amrit
ਸੁਖਵਿੰਦਰ ਅੰਮ੍ਰਿਤ
ਤੂੰ ਜਿਵੇਂ ਖਿੜਦਾ ਏ ਹਰ ਮੌਸਮ 'ਚ ਮੇਰੇ ਵਾਸਤੇ
ਉਮਰ ਭਰ ਬਰਸਾਂਗੀ ਮੈਂ ਵੀ ਇਉਂ ਹੀ ਤੇਰੇ ਵਾਸਤੇ
ਮੋਹ ਭਰੇ ਅੱਖਰ ਜੋ ਲਿਖਦਾ ਹੈਂ ਤੂੰ ਮੇਰੇ ਵਾਸਤੇ
ਦੀਵਿਆਂ ਦੀ ਡਾਰ ਹੈ ਇਹ ਤਾਂ ਹਨ੍ਹੇਰੇ ਵਾਸਤੇ
ਜਦ ਨਾ ਸੂਰਜ ਤੋਂ ਮਿਟੇ ਮੇਰੇ ਮਕੁੱਦਰ ਦਾ ਹਨ੍ਹੇਰ
ਤੇਰਿਆ ਨੈਣਾਂ 'ਚ ਵੇਖਾਂ ਮੈਂ ਸਵੇਰੇ ਵਾਸਤੇ
ਮੈਂ ਰੁਮਕ ਆਪਣੀ 'ਚ ਤੇਰੇ ਪੱਤ ਥਿਰਕਦੇ ਵੇਖਣੇ
ਮੈਂ ਨਹੀਂ ਮੰਗਦੀ ਕੋਈ ਡਾਲੀ ਬਸੇਰੇ ਵਾਸਤੇ
ਜਿੱਥੇ ਤੇਰਾ ਜੀਅ ਕਰੇ ਤੂੰ ਲਿਸ਼ਕ ਮੇਰੇ ਸੂਰਜਾ
ਰਾਖਵੀਂ ਰੱਖੀ ਕੋਈ ਪਰ ਕਿਰਨ ਮੇਰੇ ਵਾਸਤੇ
No comments:
Post a Comment