21.9.14

ਪਿਘਲਦੀ ਚਾਂਦੀ ਵਹੇ - ਲਾਲ ਸਿੰਘ ਦਿਲ

ਪਿਘਲਦੀ ਚਾਂਦੀ ਵਹੇ - ਲਾਲ ਸਿੰਘ ਦਿਲ

ਪਿਘਲਦੀ ਚਾਂਦੀ ਵਹੇ, ਪਾਣੀ ਨਹੀਂ
ਇਹ ਫੁਆਰੇ ਪਿਆਸ ਦੇ ਹਾਣੀ ਨਹੀਂ

ਤੁਰ ਗਿਆ ਕੋਈ ਦਿਲ ‘ਚ ਲੈ ਕੇ ਸਾਦਗੀ
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ

ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ
ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ

ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ
ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ

ਸਿਰ ਬਿਨਾ ਤੁਰਦੇ ਰਹੇ ਸੰਗਰਾਮੀਏ
ਕੀ ਐ ‘ਦਿਲ’ ! ਜੇ ਹਮਸਫਰ ਹਾਣੀ ਨਹੀਂ

................................. ਲਾਲ ਸਿੰਘ ਦਿਲ


ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

No comments: