ਚਿੱਟਾ ਹਨੇਰਾ- ਗ਼ਜ਼ਲ- ਜਸਵਿੰਦਰ
ਚੜ੍ਹੇ ਦਿਨ ੲੇਸ ਦਾ ਤਪਤੇਜ਼ ਘਟਦਾ ਜਾ ਰਿਹਾ ਹੈ
ਮੇਰੇ ਪੰਜਾਬ ਨੂੰ ਚਿੱਟਾ ਹਨੇਰਾ ਖਾ ਰਿਹਾ ਹੈ
ਮੇਰੇ ਪੰਜਾਬ ਨੂੰ ਚਿੱਟਾ ਹਨੇਰਾ ਖਾ ਰਿਹਾ ਹੈ
ਸਰੂ ਵਰਗੀ ਜਵਾਨੀ ਰਹਿ ਗਈ ਘਾਹ ਫੂਸ ਬਣਕੇ
ਖੜ੍ਹਾ ਓਹਲੇ 'ਚ ਕੋਈ ਤੀਲੀਆਂ ਸੁਲਗਾ ਰਿਹਾ ਹੈ
ਖੜ੍ਹਾ ਓਹਲੇ 'ਚ ਕੋਈ ਤੀਲੀਆਂ ਸੁਲਗਾ ਰਿਹਾ ਹੈ
ਕਲੀਰੇ ਭੈਣ ਦੇ ਇਕ ਵੀਰ ਸੋਹਣਾ ਵੇਚ ਆਇਆ
ਓਹਦੇ ਸਾਹੇ ਦੇ ਦਿਨ ਸਾਹਾਂ ਦਾ ਟੀਕਾ ਲਾ ਰਿਹਾ ਹੈ
ਓਹਦੇ ਸਾਹੇ ਦੇ ਦਿਨ ਸਾਹਾਂ ਦਾ ਟੀਕਾ ਲਾ ਰਿਹਾ ਹੈ
ਕਿਸੇ ਦਾ ਲਾਲ ਤਰਲੇ ਮਾਂ ਦੇ ਸੁਣ ਨਾ ਤਰਲ ਹੋਇਆ,
ਕਿਸੇ ਦਾ ਸ਼ੇਰ ਦਾਹੜੀ ਬਾਪ ਦੀ ਪੁਟਵਾ ਰਿਹਾ ਹੈ
ਕਿਸੇ ਦਾ ਸ਼ੇਰ ਦਾਹੜੀ ਬਾਪ ਦੀ ਪੁਟਵਾ ਰਿਹਾ ਹੈ
ਭਿਖਾਰਨ ਮੌਤ ਮੰਗਦੀ ਹੈ ਗਜੇ ਵਿਚ ਪੁੱਤਰਾਂ ਨੂੰ,
ਓਹਦੀ ਬਗਲੀ ਦਾ ਨਿੱਤ ਆਕਾਰ ਵਧਦਾ ਜਾ ਰਿਹਾ ਹੈ
ਓਹਦੀ ਬਗਲੀ ਦਾ ਨਿੱਤ ਆਕਾਰ ਵਧਦਾ ਜਾ ਰਿਹਾ ਹੈ
ਸਮੱਗਰੀ ਮਰਗ ਦੀ ਹੀ ਚਾਰ ਪੈਸੇ ਹੈ ਵਟਾਉਂਦੀ,
ਉਹ ਰੱਖੜੀਆਂ ਦੇ ਸੌਦੇ 'ਚੋਂ ਤਾਂ ਘਾਟਾ ਖਾ ਰਿਹਾ ਹੈ
ਉਹ ਰੱਖੜੀਆਂ ਦੇ ਸੌਦੇ 'ਚੋਂ ਤਾਂ ਘਾਟਾ ਖਾ ਰਿਹਾ ਹੈ
ਤਬਾਹ ਹੋਏ ਘਰੋਂ ਸਭ ਵਾਰੋ-ਵਾਰੀ ਜਾਣ ਲੱਗੇ
ਤੇ ਲਾਣੇਦਾਰ ਖੰਡਰ 'ਤੇ ਚੁਬਾਰਾ ਪਾ ਰਿਹਾ ਹੈ
ਤੇ ਲਾਣੇਦਾਰ ਖੰਡਰ 'ਤੇ ਚੁਬਾਰਾ ਪਾ ਰਿਹਾ ਹੈ
ੳੁਜੜਦੇ ਬਾਗ਼ ਵਿਚ ਵਿਰਲੇ ਹਰੇ ਪੱਤਿਆਂ 'ਚ ਬਹਿ ਕੇ,
ਅਜੇ ਵੀ ਕੂਕਦੀ ਕੋਇਲ ਪਪੀਹਾ ਗਾ ਰਿਹਾ ਹੈ
ਅਜੇ ਵੀ ਕੂਕਦੀ ਕੋਇਲ ਪਪੀਹਾ ਗਾ ਰਿਹਾ ਹੈ
ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ
No comments:
Post a Comment