ਦਾਦਰ ਪੰਡੋਰਵੀ ਦੀ ਨਵ-ਪ੍ਰਕਾਸ਼ਿਤ ਪੋਥੀ 'ਖੰਭਾਂ ਥੱਲੇ ਅੰਬਰ' 'ਚੋਂ.
ਬਦਨ ਵੀ ਡੋਲਦਾ ਲੱਗਦਾ ਨਾ ਸਾਹ ਵੀ ਜਾਪਦੇ ਪੱਲੇ
ਘੁਟਣ ਮਹਿਸੂਸ ਹੁੰਦੀ ਹੈ ਕਿਤੋਂ ਤਾਜ਼ੀ ਹਵਾ ਚੱਲੇ
ਘੁਟਣ ਮਹਿਸੂਸ ਹੁੰਦੀ ਹੈ ਕਿਤੋਂ ਤਾਜ਼ੀ ਹਵਾ ਚੱਲੇ
ਮੈਂ ਸਾਂਚੇ ਦੇ ਮੁਤਾਬਿਕ ਢਲਣ ਦੀ ਕੋਸ਼ਿਸ਼ 'ਚ ਜਦ ਹੋਵਾਂ
ਕੋਈ ਆਵਾਜ਼ ਦਿੰਦਾ ਹੈ ਨਾ ਏਨਾ ਡਿੱਗ ਪਈਂ ਥੱਲੇ
ਕੋਈ ਆਵਾਜ਼ ਦਿੰਦਾ ਹੈ ਨਾ ਏਨਾ ਡਿੱਗ ਪਈਂ ਥੱਲੇ
ਹੈ ਡੁੱਬਦਾ ਜਾ ਰਿਹਾ ਸੂਰਜ ਲਿਆਵੋ ਮੋੜ ਕੇ ਉਸਨੂੰ
ਕਰੋ ਨਾ ਬੇਵਜ੍ਹਾ ਚਿੰਤਾ, ਨਹੀਂ ਦੀਵੇ ਕਿਤੇ ਚੱਲੇ
ਕਰੋ ਨਾ ਬੇਵਜ੍ਹਾ ਚਿੰਤਾ, ਨਹੀਂ ਦੀਵੇ ਕਿਤੇ ਚੱਲੇ
ਅਸੀਂ ਹੀ ਪਿਆਸ ਆਪਣੀ ਨੂੰ ਬਿਠਾਇਆ ਪਰਬਤਾਂ ਉੱਪਰ
ਨਦੀ ਤਾਂ ਸਫ਼ਰ ਕਰਦੀ ਹੈ ਪਹਾੜੋਂ ਨੀਵਿਆਂ ਵੱਲੇ
ਨਦੀ ਤਾਂ ਸਫ਼ਰ ਕਰਦੀ ਹੈ ਪਹਾੜੋਂ ਨੀਵਿਆਂ ਵੱਲੇ
ਸਫ਼ਰ ਇਹ ਕਿਸ ਤਰ੍ਹਾਂ ਦਾ ਚੁਣ ਲਿਆ ਹੈ ਮੈਂ ਕਿ ਜਿਸ ਅੰਦਰ
ਨਾ ਪੈਰਾਂ ਹੇਠ ਰਸਤਾ ਹੈ ਨਾ ਅੰਬਰ ਹੈ ਪਰਾਂ ਥੱਲੇ
ਨਾ ਪੈਰਾਂ ਹੇਠ ਰਸਤਾ ਹੈ ਨਾ ਅੰਬਰ ਹੈ ਪਰਾਂ ਥੱਲੇ
ਜੇ ਮੰਤਰ ਮੁਗਧ ਕਰਦੀ ਹੈ ਸੁਰੀਲੀ ਤਾਨ ਵੰਝਲੀ ਦੀ
ਤਾਂ ਇਹ ਵੀ ਵੇਖ ਕਿੰਨੇ ਬਾਂਸ ਜੰਗਲ ਦੇ ਗਏ ਸੱਲੇ
ਤਾਂ ਇਹ ਵੀ ਵੇਖ ਕਿੰਨੇ ਬਾਂਸ ਜੰਗਲ ਦੇ ਗਏ ਸੱਲੇ
ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ
No comments:
Post a Comment