10.5.14

ਗ਼ਜ਼ਲ...ਰਾਜਿੰਦਰਜੀਤ



ਦਿਲ ਕਾਹਤੋਂ ਥਿਰ ਹੋ ਗਿਆ..
ਵਾਂਗ ਪੱਥਰ ਦੇ ਦਿਲ ਕਾਹਤੋਂ ਥਿਰ ਹੋ ਗਿਆ
ਮੈਨੂੰ ਲਗਦੈ ਕਿ ਰੋਇਆਂ ਨੂੰ ਚਿਰ ਹੋ ਗਿਆ
ਮਾਂਵਾਂ-ਛਾਵਾਂ ਦਾ ਹਾਲੇ ਚੁਕਾਇਆ ਨਾ ਸੀ
ਉੱਤੋਂ ਮਿੱਟੀ ਦਾ ਕਰਜ਼ਾ ਵੀ ਸਿਰ ਹੋ ਗਿਆ
ਤੂੰ ਜੋ ਆਇਆ ਤਾਂ ਸੀਨੇ 'ਚ ਤਾਰੇ ਜਗੇ
ਤੂੰ ਗਿਆ ਤਾਂ ਹਨੇਰਾ ਹੀ ਫਿਰ ਹੋ ਗਿਆ
ਮਾਣ ਜਿਸ 'ਤੇ ਸੀ ਦਿਲ ਉਹ ਵੀ ਦਿਲ ਨਾ ਰਿਹਾ
ਤੇਰੀ ਬਦਲੀ ਨਜ਼ਰ ਉਹ ਵੀ ਧਿਰ ਹੋ ਗਿਆ
ਪੱਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ
ਵਾਂਗ ਪੱਤਿਆਂ ਦੇ ਸਾਥੋਂ ਹੀ ਕਿਰ ਹੋ ਗਿਆ
ਤੇਰੇ ਮਸਤਕ 'ਚ ਸੂਰਜ ਮੈਂ ਤੱਕਿਆ ਜਦੋਂ
ਤੇਰੇ ਚਰਨਾਂ ਦੇ ਵੱਲ ਮੇਰਾ ਸਿਰ ਹੋ ਗਿਆ



Thanks for Reading this. Like us on Facebook https://www.facebook.com/shivbatalvi and Subscribe to stay in touch.