ਵਾਂਗ ਪੱਥਰ ਦੇ ਦਿਲ ਕਾਹਤੋਂ ਥਿਰ ਹੋ ਗਿਆ
ਮੈਨੂੰ ਲਗਦੈ ਕਿ ਰੋਇਆਂ ਨੂੰ ਚਿਰ ਹੋ ਗਿਆ
ਮੈਨੂੰ ਲਗਦੈ ਕਿ ਰੋਇਆਂ ਨੂੰ ਚਿਰ ਹੋ ਗਿਆ
ਮਾਂਵਾਂ- ਛਾਂਵਾਂ ਦਾ ਹਾਲੇ ਚੁਕਾਇਆ ਨਾ ਸੀ
ਉੱਤੋਂ ਮਿੱਟੀ ਦਾ ਕਰਜ਼ਾ ਵੀ ਸਿਰ ਹੋ ਗਿਆ
ਉੱਤੋਂ ਮਿੱਟੀ ਦਾ ਕਰਜ਼ਾ ਵੀ ਸਿਰ ਹੋ ਗਿਆ
ਤੂੰ ਜੋ ਆਇਆ ਤਾਂ ਸੀਨੇ 'ਚ ਤਾਰੇ ਜਗੇ
ਤੂੰ ਗਿਆ ਤਾਂ ਹਨੇਰਾ ਹੀ ਫਿਰ ਹੋ ਗਿਆ
ਤੂੰ ਗਿਆ ਤਾਂ ਹਨੇਰਾ ਹੀ ਫਿਰ ਹੋ ਗਿਆ
ਮਾਣ ਜਿਸ 'ਤੇ ਸੀ ਦਿਲ ਉਹ ਵੀ ਦਿਲ ਨਾ ਰਿਹਾ
ਤੇਰੀ ਬਦਲੀ ਨਜ਼ਰ ਉਹ ਵੀ ਧਿਰ ਹੋ ਗਿਆ
ਤੇਰੀ ਬਦਲੀ ਨਜ਼ਰ ਉਹ ਵੀ ਧਿਰ ਹੋ ਗਿਆ
ਪਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ
ਵਾਂਗ ਪੱਤਿਆਂ ਦੇ ਸਾਥੋਂ ਹੀ ਕਿਰ ਹੋ ਗਿਆ
ਵਾਂਗ ਪੱਤਿਆਂ ਦੇ ਸਾਥੋਂ ਹੀ ਕਿਰ ਹੋ ਗਿਆ
ਤੇਰੇ ਮਸਤਕ 'ਚ ਸੂਰਜ ਮੈਂ ਤੱਕਿਆ ਜਦੋਂ
ਤੇਰੇ ਚਰਨਾਂ ਦੇ ਵੱਲ ਮੇਰਾ ਸਿਰ ਹੋ ਗਿਆ!
ਤੇਰੇ ਚਰਨਾਂ ਦੇ ਵੱਲ ਮੇਰਾ ਸਿਰ ਹੋ ਗਿਆ!
ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ
No comments:
Post a Comment