29.4.11

ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ… ਗੁਰਦਾਸ ਮਾਨ

ਕਿਸੇ ਦੇ ਕਾਰੋਬਾਰ ਬੜੇ ਨੇ, ਨੋਟਾਂ ਦੇ ਅੰਬਾਰ ਬੜੇ ਨੇ
ਕੋਈ ਕਹਿੰਦਾ ਹਥਿਆਰ ਬੜੇ ਨੇ, ਕੋਈ ਕਹਿੰਦਾ ਮੇਰੇ ਯਾਰ ਬੜੇ ਨੇ
ਮੰਨਿਆ ਤੇਰੇ ਯਾਰ ਬੜੇ ਨੇ, ਆਖਿਰ ਵੇਲੇ ਚਾਰ ਬੜੇ ਨੇ
ਬਾਕੀ ਛੱਡ ਜ਼ਮਾਨਾ…

ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ….
ਤੇਰੇ ਮਗਰ ਕਿਸੇ ਨੀ ਆਉਣਾ..
ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ….
ਦਿਲ ਵਿੱਚ ਪੈਂਦੀ ਰੜਕ ਬੁਰੀ ਏ, ਪੀ ਕੇ ਵਜਦੀ ਬੜਕ ਬੁਰੀ ਏ
ਟੁੱਟੀ-ਭੱਜੀ ਸੜਕ ਬੁਰੀ ਏ, ‘ਤੇ ਨੰਗਪੁਣੇ ਵਿੱਚ ਮੜਕ ਬੁਰੀ ਏ
ਗਰਮੀ-ਸਰਦੀ ਕੜਕ ਬੁਰੀ ਏ, ਚੋਰ ਦੀ ਜੁੱਤੀ ਜਰਕ ਬੁਰੀ ਏ
ਫ਼ਸਿਆ ਲੈ ਭਲਵਾਨਾ….
ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ….
ਬੱਚੇਆਂ ਹੱਥ ਬੰਦੂਕ ਬੁਰੀ ਏ, ਵਿਗੜੀ ਹੋਈ ਮਸ਼ੂਕ ਬੁਰੀ ਏ
ਨਿਕਲੀ ਹੋਈ ਫ਼ੂਕ ਬੁਰੀ ਏ, ਲੁੱਟ ਕੇ ਭਰੀ ਸੰਦੂਕ ਬੁਰੀ ਏ
ਸੱਜਣਾਂ ਸੱਪ ਦੀ ਸ਼ੂਕ ਬੁਰੀ ਐ, ਅੰਤ ਸਮੇਂ ਦੀ ਕੂਕ ਬੁਰੀ ਐ,
ਸੁਣ “ਮਰਜਾਣੇਆਂ ਮਾਨਾਂ”….
ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ….
ਮੁਰਦਾਘਾਟ ਵਿੱਚ ਸ਼ੋਰ ਬੁਰੇ ਨੇ, ਸਾਧਾਂ ਦੇ ਘਰ ਚੋਰ ਬੁਰੇ ਨੇ
ਵਿਹਲੇ ਫ਼ਿਰਦੇ ਛੋਹਰ ਬੁਰੇ ਨੇ, ਕਮਜ਼ੋਰਾਂ ਉੱਤੇ ਜ਼ੋਰ ਬੁਰੇ ਨੇ
ਬੰਦੇ ਮਤਲਬਖ਼ੋਰ ਬੁਰੇ ਨੇ, ਮਤਲਬਖ਼ੋਰ ਜ਼ਮਾਨਾ…
ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ….
ਦਿਲ ਦੀ ਗੱਲ੍ਹ ਦਿਲਬਰ ਨੂੰ ਕਹਿਦੇ, ਛੇਤੀ ਕਰ ਕੋਈ ਵਿਘਨ ਨਾ ਪੈਜੇ,
ਇਹ ਬਾਜ਼ੀ ਕੋਈ ਹੋਰ ਨਾ ਲੈਜੇ, ਤੂੰ ਪਛਤਾਵਣ ਜੋਗਾ ਰਹਿਜੇ,
ਸ਼ਾਇਦ ਯਾਰ ਦੇ ਨਜ਼ਰੀ ਪੈਜੇ, ਤੇਰਾ ਰੂਪ ਮਸਤਾਨਾ..
ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾਂ….
ਗੁਰੂ-ਪੀਰ, ਮਾਪੇਆਂ ਦੀ ਸੇਵਾ, ਇਹ ਖ਼ੁਸ਼ੀਆਂ ਦਾ ਖਜ਼ਾਨਾ
ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ….
ਇੱਕ ਬੇੜੀ ਵਿੱਚ ਤਰਦੈ ਜੋ, ਕਿਨਾਰਾ ਪਾ ਜਾਂਦੈ
ਇੱਕ ਦੇ ਚਰਨੀ ਲੱਗਣਾਂ, ਸਭ ਦੇ ਦਿਲ ਨੂੰ ਭਾਅ ਜਾਂਦੈ
ਕਿਓਂ ਯਾਰੀਆਂ ਤੋੜਦੈ ਫ਼ਿਰਦੈ, ਲੱਭ ਕੇ ਨਵਾਂ ਬਹਾਨਾ…
ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ….
ਕੀ ਬਾਂਸ ਨੂੰ ਫਾਇਦਾ, ਕੋਲੇ ਲੱਗੇ ਚੰਦਣ ਦਾ
ਹੱਥ-ਪੈਰ ਨੇ ਚੰਗੇ, ਕੀ ਏ ਫ਼ਾਇਦਾ ਮੰਗਣ ਦਾ
ਰੁੱਖੀ-ਮਿੱਸੀ ਖਾ ਕਮਾ ਕੇ, ਕਰ ਦਾਤੇ ਦਾ ਸ਼ੁਕਰਾਨਾ…
ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ….
ਕਰ ਮਾਂ ਦੀ ਸੇਵਾ, ਘਰ ਮੇਂ ਕਰੂਕਸ਼ੇਤਰ ਹੈ
ਦਿਲ ਨੂੰ ਕਰ ਲੈ ਸਾਫ਼, ਸੱਜਣਾਂ ਸਭ ਸੇ ਬੇਹਤਰ ਹੈ
ਬਾਹਰੋਂ ਨਹਾਤੇ ਕੁੱਝ ਨੀ ਬਣਨਾਂ, ਕਰ ਮਨ ਦਾ ਤੂੰ ਸਨਾਨਾ…
ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ….
ਅੱਜ ਲੱਗੀ ਕੱਲ੍ਹ ਟੁੱਟਗੀ, ਕੀ ਏ ਫ਼ਾਇਦਾ ਯਾਰੀ ਦਾ
ਕਾਹਦਾ ਕਰਦਾ ਮਾਣ ਤੂੰ ਸੱਜਣਾਂ, ਕੁੜੀ ਕਵਾਰੀ ਦਾ
ਮੌਜਾਂ ਲੁੱਟ ਲੈ, ਬੁੱਲ੍ਹੇ ਲੁੱਟ ਲੈ, ਲਾ ਕੇ ਮੁਰਸ਼ਦ ਨਾਲ ਯਰਾਨਾ..
ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ….
ਪਿਆਰ ਕਰ, ਸਤਿਕਾਰ ਕਰ, ਕਦੇ ਪਿੱਠ ਪਿੱਛੇ ਨਾ ਵਾਰ ਕਰ,
ਗਲ੍ਹ ਸੁਣ “ਮਰਜਾਣੇ ਮਾਨਾਂ”……
ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ ਜਾਈ ਜਵਾਨਾ…
ਗੁਰਦਾਸ ਮਾਨ

No comments: