ਕੁੱਤੇ
ਕੁੱਤਿਓ ਰਲ ਕੇ ਭੌਂਕੋ ਤਾਂ ਕਿ ਮੈਨੂੰ ਨੀਂਦ ਨਾ ਆਵੇ
ਰਾਤ ਹੈ ਕਾਲੀ ਚੋਰ ਨੇ ਫਿਰਦੇ
ਕੋਈ ਘਰ ਨੂੰ ਸੰਨ੍ਹ ਨਾ ਲਾਵੇ |
ਉਂਜ ਤਾਂ ਮੇਰੇ ਘਰ ਵਿਚ ਕੁਝ ਨਹੀਂ
ਕੁਝ ਹਉਕੇ ਕੁਝ ਹਾਵੇ
ਕੁੱਤਿਆਂ ਦਾ ਮਸ਼ਕੂਰ ਬੜਾ ਹਾਂ
ਰਾਤੋਂ ਡਰ ਨਾ ਆਵੇ |
ਕੋਈ ਕੋਈ ਪਰ ਸੰਗਲੀ ਸੰਗ ਬੱਝਾ
ਐਵੇਂ ਭੌਂਕੀ ਜਾਵੇ ਚੋਰਾਂ ਨੂੰ ਉਹ ਮੋੜੇ ਕਾਹਦਾ
ਸਗੋਂ ਉਲਟੇ ਚੋਰ ਬੁਲਾਵੇ |
ਕੁੱਤਿਓ ਪਰ ਇਹ ਯਾਦ ਜੇ ਰੱਖਣਾ
ਕੋਈ ਨਾ ਸੱਪ ਨੂੰ ਖਾਵੇ
ਜਿਹੜਾ ਕੁੱਤਾ ਸੱਪ ਨੂੰ ਖਾਵੇ
ਸੋਈਓ ਹੀ ਹਲਕਾਵੇ |
ਤੇ ਹਰ ਇਕ ਹਲਕਿਆ ਕੁੱਤਾ
ਪਿੰਡ ਵਿਚ ਹੀ ਮਰ ਜਾਵੇ
ਜੇਕਰ ਪਿੰਡੋ ਬਾਹਰ ਜਾਵੇ
ਸਿਰ ਤੇ ਡਾਂਗਾਂ ਖਾਵੇ
ਉਂਜ ਜਦ ਵੀ ਕੋਈ ਕੁੱਤਾ ਰੋਵੇ
ਮੈਂ ਸਮਝਾਂ ਰੱਬ ਗਾਵੇ |ਉਂਜ ਜਦ ਵੀ ਕੋਈ ਕੁੱਤਾ ਰੋਵੇ
ਮੈਂ ਸਮਝਾਂ ਰੱਬ ਗਾਵੇ |
No comments:
Post a Comment