14.4.11

ਮੈਨੂੰ ਅਫਸੋਸ ਹੈ ਦਸਮ -ਪਿਤਾ ! by Amardeep Singh Gill

ਮੈਨੂੰ ਅਫਸੋਸ ਹੈ ਦਸਮ -ਪਿਤਾ !
ਕਿ ਜਦ ਤੂੰ ਸਿਰ ਮੰਗੇ ਸਨ
ਮੈਂ ਕਿਉਂ ਨਾ ਉੱਠਿਆ ,
ਮੈਂ ਸ਼ਰਮਿੰਦਾ ਹਾਂ !!
ਬੱਚਿਆਂ ਬਾਰੇ
ਪਤਨੀ ਬਾਰੇ
ਰੋਜੀ -ਰੋਟੀ ਬਾਰੇ ਸੋਚ ਕੇ ,
ਕਿਉਂ ਚੁੱਪ - ਚਾਪ ਬੈਠਾ ਰਿਹਾ !
ਦਰਅਸਲ ਉਦੋਂ ਮੇਰੇ ਕੋਲ
ਸਿਰ ਹੈ ਹੀ ਨਹੀਂ ਸੀ
ਤੇਰੀ ਮੰਗ ਦੇ ਹਾਣ ਦਾ !
ਪਰ ਹੇ ਬਾਜ਼ਾਂ ਵਾਲਿਆ !
ਅੱਜ ਮੇਰੀ ਕਾਇਰਤਾ ਦਾ ਉਹ ਬੇਦਾਵਾ ਪਾੜ ਦੇ !
ਹੁਣ ਮੈਂ ਧੌਣ ਤੇ ਸਿਰ ਲੈ ਕੇ ਹਾਜ਼ਿਰ ਹਾਂ !!
@ADSG