20.4.11

ਇੱਕ ਗੀਤ ਹਿਜਰ ਦਾ by Shiv Batalvi

ਇੱਕ ਗੀਤ ਹਿਜਰ ਦਾ

ਮੋਤੀ�� ਰੰਗੀ ਚਾਨਣੀ ਦੀ ਭਰ ਪਿਚਕਾਰੀ,ਮਾਰੀ ਨੀ ਕਿਸ ਮੁੱ��ਖ ਮੇਰੇ ਤੇ ਮਾਰੀ।
ਕਿਸ ਲਾਈ ਮੇਰੇ ਮੱਥੇ ਚੰਨ ਦੀ ਦੌਣੀ
,ਕਿਸ ਰੱਤੀ ਮੇਰੀ ਸੂਹੀ ਗੋ��ਟ ਫੁ��ਲਕਾਰੀ।

ਰਹਿਣ ਦਿੳ ਨੀ ਹੱਸ ਦਿਲੇ ਦਾ ਫਾਕੇ
,ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ।
ਤੋੜੋ ਮਾਲ੍ਹ�� ਤਰੱਕਲਾ ਚਰਖੀ ਫੂਕੋ
,ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ।
ਕਿਸ, ਕੂਲ੍ਹਾਂ ਦੇ ਆਣ ਘਚੋਲੇ ਪਾਣੀ
,ਕਿਸ ਤਤੜੀ ਨੇ ਆਣ ਮਰੂੰਡੀਆਂ ਛਾਵਾਂ।
ਕਿਸ ਖੂਹੇ ਬਹਿ ਧੋਵਾਂ ਦਾਗ ਦਿਲੇ ਦੇ
,ਕਿਸ ਚੌਂਕੀ ਬਹਿ ਮਲ ਮਲ ਵੱਟਣਾ ਨ��ਹਾਵਾਂ।
ਕੀਹ ਗੰਦਾ ਹੋ��ਣ ਗੁੱਡੀਆ ਦੇ ਸਿਰ ਮੋਤੀ
,ਕੀਕਣ ਉਮਰ ਨਿਆਣੀ ਮੋੜ ਲਿਆਵਾਂ।
ਕਿਸ ਸੰਗ ਖੇਡਾਂ ਅੜੀੳ ਨੀ ਮੈਂ ਕੰਜਕਾਂ
,ਕਿਸ ਸੰਗ ਅੜੀੳ ਰਾੜੇ ਬੀਜਣ ਜਾਵਾਂ।
ਉੱਡ ਗਈਆਂ ਡਾਰਾਂ ਸੱਭੇ ਬੰਨ੍ਹ�� ਕਤਾਰਾਂ
,ਮੈਂ ਕੱਲੀ ਵਿਚ ਫਸ ਗਈ ਜੇ ਨੀ ਫਾਹੀਆਂ।
ਲੱਖ ਸ਼ੁਦੈਣਾ ਔਸੀਆਂ ਪਾ ਪਾ ਮੋਈਆਂ
,ਬਾਤ ਨਾ ਪੁੱ��ਛੀ ��?ਸ ਦਿਆਂ ਰਾਹੀਆਂ।
ਪਰਤ ਕਦੇ ਨਾ ਆ�� ਮਹਿਰਮ ਘਰ ਨੂੰ
,ਐਵੇਂ ਉਮਰਾਂ, ਵਿਚ ਉਡੀਕ ਵਿਹਾਈਆਂ।
ਆਖੋ ਸੂ, ਚੰਨ ਮੱਸਿਆ ਨੂੰ ਨਹੀ ਚੜ੍ਹ��ਦਾ
,ਮੱਸਿਆ ਵੰਡਦੀ ਆਈ ਧੁ��ਰੋਂ ਸਿਆਹੀਆਂ।
ਰੱਬ ਕਰ ਅੜੀ��ਏ ਤੂੰ ਵੀ ਉਡ ਜਾ ਚਿੜੀ��ਏ
,ਇਹਨੀਂ ਮਹਿਲੀਂ ਹਤਿਆਰੇ ਨੇ ਵਸਦੇ।
ਏਸ ਖੇਤ ਵਿਚ ਕਦੇ ਨਹੀਂ ਉਗਦੀ ਕੰਗਣੀਂ
,ਏਸ ਖੇਤ ਦੇ ਧਾਣ ਕਦੇ ਨਹੀ ਪੱਕਦੇ।
ਭੁੱ��ਲ ਨਾ ਬੋਲੇ ਕੋਇਲ ਇਹਨੀਂ ਅੰਬੀਂ
,ਇਹਨੀਂ ਬਾਗੀ ਮੋਰ ਕਦੇ ਨਹੀਂ ਨੱਚਦੇ।
ਅੜੀੳ ਨੀ ਮੈਂ ਘਰ ਬਿਰਹੋਂ ਦੇ ਜਾਈਆਂ।
ਰਹਿਣਗੇ ਹੋਂਠ ਹਸ਼ਰ ਤੱਕ ਹੰਝੂ ਚੱਟਦੇ।
ਕੀਹ ਰੋਵਾਂ ਮੈਂ ਗਲ ਸੱਜਣਾਂ ਦੇ ਮਿਲ ਕੇ
,ਕੀਹ ਹੱਸਾਂ ਮੈਂ ਅੜੀੳ ਮਾਰ ਛੜੱਪੀਆਂ।
ਕੀਹ ਬੈਠਾਂ ਮੈਂ ਛਾਵੇਂ ਸੰਦਲ ਰੁੱ��ਖ ਦੀ
,ਕੀਹ ਬਣ ਬਣ ‘ਚੋਂ ਚੁ��ਗਦੀ ਫਿਰਾਂ ਮੈਂ ਰੱਤੀਆਂ।
ਕੀਹ ਟੇਰਾਂ ਮੈਂ ਸੂਤ ਗ਼ਮਾਂ ਦੇ ਖੱਦੇ
,ਕੀਹ ਖੋਹਲਾਂ ਮੈਂ ਗੰਢਾਂ ਪੇਚ ਪਲੱਚੀਆਂ।

No comments: