18.4.11

Late Dr. Jagtar -Ghazals

ਜਦੋਂ ਮੂੰਹ-ਜ਼ੋਰ ਤੇ ਅੰਨੀ ਹਵਾ ਸੀ |
ਮੈਂ ਦੀਵੇ ਵਾਂਗ ਚੌਰਾਹੇ ਖੜਾ ਸੀ |
ਮਿਰੇ ਚਿਹਰੇ ‘ਤੇ ਕੀ ਲਿਖਿਆ ਗਿਆ ਸੀ |
ਜੁਦਾ ਹੋਏ ਤਾਂ ਹਰ ਇਕ ਪੜ ਰਿਹਾ ਸੀ |
ਉਹ ਭਾਵੇਂ ਮੂੰਹੋਂ-ਮੂੰਹ ਭਰਿਆ ਪਿਆ ਸੀ |

ਪਰ ਉਸਦੇ ਦਿਲ ‘ਚ ਤਹਿ ਦਰ ਤਹਿ ਖਲਾ ਸੀ |
ਮੈਂ ਜਿਸਨੂੰ ਫੜ ਕੇ ਤੇਰੇ ਸ਼ਹਿਰ ਪੁੱਜਾ,
ਮਿਰੀ ਆਵਾਜ਼ ਦਾ ਹੀ ਇਕ ਸਿਰਾ ਸੀ |
ਸਦਾ ਗੁੰਬਦ ‘ਚੋਂ ਜੀਕੂੰ ਪਰਤਦੀ ਹੈ,
ਤਿਰੇ ਸ਼ਹਿਰੋਂ ਮੈਂ ਏਦਾਂ ਪਰਤਿਆ ਸ
ਤਿਰੇ ਨੈਣਾਂ ‘ਚ ਹਾਲੇ ਰਤਜਗੇ ਨੇ,
ਤੂੰ ਮੈਨੂੰ ਖ਼ਾਬ ‘ਚ ਕਦ ਵੇਖਿਆ ਸੀ ?
ਦਰਖ਼ਤਾਂ ਦਾ ਹਰਾ ਪੁਰਸ਼ੋਰ-ਲਸ਼ਕਰ,
ਹਵਾ ਦੇ ਨਾਲ ਹੀ ਬਸ ਮਰ ਗਿਆ ਸੀ |
ਉਹ ‘ਚੰਡੀਗੜ’ ‘ਚ ਪੱਥਰ ਬਣ ਗਿਆ ਹੈ
ਜੋ ‘ਰਾਜਗੁਮਾਲ’ ਵਿਚ ਪਾਰੇ ਜਿਹਾ ਸੀ | (1975)
(ਸ਼ੀਸ਼ੇ ਦਾ ਜੰਗਲ/40)
———————————————————-
ਹੁਣ ਕਿਸੇ ਆਉਣਾ ਨਹੀਂ ਪਾਗਲ ਨਾ ਹੋ |
ਐਵੇਂ ਸਰਦਲ ਨਾਲ ਤੂੰ ਸਰਦਲ ਨਾ ਹੋ |
ਜੇ ਨਹੀਂ ਬਣਦਾ ਨਾ ਬਣ ਮੇਰਾ ਤੂੰ ਪਰ,
ਜ਼ਿੰਦਗੀ ‘ਚੋਂ ਇਸ ਤਰਾਂ ਓਝਲ ਨਾ ਹੋ |
ਮੌਸਮੀ ਪੰਛੀ ਨੇ ਸਭ ਉੱਡ ਜਾਣਗੇ,
ਸੋਨ-ਚਿੜੀਆਂ ਦੇ ਲਈ ਬਿਹਬਲ ਨਾ ਹੋ |
ਭਾਰ ਬਣ ਕੇ ਉਮਰ ਭਰ ਦਿਲ ‘ਤੇ ਰਿਹੈਂ,
ਹੁਣ ਪਲਕ ‘ਤੇ ਪਲ ਕੁ ਭਰ ਬੋਝਲ ਨਾ ਹੋ |
ਹੋਰ ਵੀ ਬੁਝ ਜਾਏਂਗਾ ਘਰ ਆਣ ਕੇ,
ਇਸ ਲਈ ਜਸ਼ਨਾਂ ‘ਚ ਤੂੰ ਸ਼ਾਮਿਲ ਨਾ ਹੋ |
(ਜਜ਼ੀਰਿਆਂ ਵਿਚ ਘਿਰਿਆ ਸਮੁੰਦਰ/102)
———————————————————-
ਇਸ ਨਗਰ ਵਿਚ ਦੋਸਤੀ ਤਾ ਦੁਸ਼ਮਣੀ ਦੀ ਲੋੜ ਹੈ |
ਪੱਥਰਾਂ ਵਿਚ ਖੋੜ ਏਥੇ ਸ਼ੀਸ਼ਿਆਂ ਵਿਚ ਜੋੜ ਹੈ |
ਮੈਂ ਹਵਾ ਦੇ ਮੋਢਿਆਂ ‘ਤੇ ਖਿੜ ਪਵਾਂ ਲਹਿਰਾ ਪਵਾਂ,
ਬਸ ਤੁਹਾਡੀ ਧੁੱਪ ਛਾਂ ਦੀ ਹੀ ਜ਼ਰਾ ਕੁ ਲੋੜ ਹੈ |
ਮੇਰੇ ਘਰ ਪਹੁੰਚਣ ਤੋਂ ਪਹਿਲਾਂ ਰੋਜ਼ ਡੁੱਬ ਜਾਂਦਾ ਹੈ ਦਿਨ,
ਕੋਈ ਵੀ ਸੂਰਜ ਨਾ ਮੇਰੇ ਨਾਲ ਪੁਜਦਾ ਤੋੜ ਹੈ |
ਜ਼ਿੰਦਗੀ ਦੀ ਰਾਹ ਤੋਂ ਮੁਸ਼ਕਿਲ ਨਹੀਂ ਹੈ ਪੁਲਸਰਾਤ,
ਹਰ ਕਦਮ ਇਕ ਹਾਦਸਾ ਹੈ ਹਰ ਕਦਮ ਇਕ ਮੋੜ ਹੈ |
ਕੁਝ ਪਲਾਂ ਦਾ ਨਿੱਘ ਹੈ ਇਹ ਕੁਝ ਦਿਨਾਂ ਦੀ ਨੇੜਤਾ,
ਉਸ ਨੂੰ ਮੇਰੀ ਲੋੜ ਅਜ ਕਲ ਮੈਨੂੰ ਉਸ ਦੀ ਲੋੜ ਹੈ |
ਝੀਲ ਹੈ, ਰੰਗਾਂ ਦਾ ਮੇਲਾ ਹੈ, ਚਰਾਗ਼ਾਂ ਦਾ ਸਮਾਂ,
ਇਸ ਸਮੇਂ ਵੀ ਹੋ ਰਹੀ ਮਹਿਸੂਸ ਤੇਰੀ ਥੋੜ ਹੈ |
(ਜਜ਼ੀਰਿਆਂ ਵਿਚ ਘਿਰਿਆ ਸਮੁੰਦਰ/104)
———————————————————-
ਬੜੇ ਸਾਲਾਂ ਤੋਂ ਉਹ ਮੈਨਾ ਨਹੀਂ ਮੇਰੇ ਗਰਾਂ ਆਈ
ਪਤਾ ਨਈਂ ਕਿਸ ਪਹਾੜ ਉੱਤੇ ਹੈ ਕਿਸੇ ਨੇ ਪਿੰਜਰੇ ਪਾਈ
ਕਈ ਵਾਰੀ ਕਈ ਚਿੜੀਆਂ ਪਹਾੜੋਂ ਹੋਰ ਵੀ ਆਈਆਂ,
ਕਦੇ ਪਰ ਮੇਰਿਆਂ ਰੁੱਖਾਂ ‘ਤੇ ਮੁੜ ਰੌਣਕ ਨਹੀਂ ਆਈ
ਅਸੀਂ ਤਪਦੇ ਥਲਾਂ ‘ਚੋਂ ਬਲ ਰਹੀ ਰੁੱਤੇ ਜਦੋਂ ਗੁਜ਼ਰੇ,
ਨਾ ਕਿਧਰੇ ਛਾਂ ਮਿਲੀ ਰਸਤੇ ‘ਚ ਨਾ ਕਿਧਰੇ ਘਟਾ ਛਾਈ
ਕਿਸੇ ਹਾਰੇ ਮੁਸਾਫ਼ਰ ਵਾਂਗ ਨੀਵੀਂ ਪਾ ਕੇ ਅਜ ਗੁਜ਼ਰੀ,
ਸਦਾ ਹੀ ਛੇੜ ਕੇ ਜੋ ਲੰਘਦੀ ਸੀ ਸ਼ੋਖ ਪੁਰਵਾਈ
ਮਿਰੇ ਗ਼ੁਲਦਾਨ ਖਾਲੀ ਸਨ, ਖ਼ਿਜ਼ਾਂ ਜੇਬਾਂ ‘ਚ ਸੀ ਬੈਠੀ
ਇਹ ਸਭ ਕੁਛ ਵੇਖ ਕੇ ਤਿਤਲੀ ਮੇਰੇ ਘਰ ਵਿਚ ਨਹੀਂ ਆਈ
ਜੋ ਆਪਣੇ ਘਰ ਵਿੱਚ ਰਹਿੰਦੀ ਹੈ ਬੁਝੀ ਬੱਤੀ ਤਰਾਂ ਅਕਸਰ
ਉਹ ਮੇਰੇ ਕਾਲਿਆਂ ਰਾਹਾਂ ‘ਚ ਆਉਂਦੀ ਬਣਕੇ ਰੁਸ਼ਨਾਈ
ਸਹੰਸਰ ਰੰਗ ਲਹਿੰਦੇ ਵਿਚ ਜੁੜੇ, ਘਰ ਮੁੜ ਰਹੇ ਪੰਛੀ,
ਉਦਾਸੀ ਵਿਚ ਹੈ ਡੁਬਦੀ ਜਾ ਰਹੀ ਪਰ ਮੇਰੀ ਅੰਗਨਾਈ
ਹਵਾ ਇਸ ਸ਼ਹਿਰ ਦੀ ਕੁਝ ਤੇ ਵੀ, ਕੁਝ ਤਲਖ਼ ਰੁੱਖੀ ਵੀ,
ਨਾ ਤੈਨੂੰ ਹੀ ਸੁਖਾ ਸਕੀ, ਨਾ ਮੈਨੂੰ ਹੈ ਰਾਸ ਆਈ
ਨਾ ਮੈਨੂੰ ਰਤਜਗੇ ਦਾ ਅਰਥ ਪੁੱਛ ਮਾਸੂਮ ਬਣ ਕੇ ਤੂੰ
ਤੇਰੇ ਨੈਣਾਂ ‘ਚ ਚੁਗ਼ਲੀ ਖਾ ਰਹੀ ਰਾਤਾਂ ਦੀ ਕਜਰਾਈ
ਜ਼ਮਾਨਾ ਆਏਗਾ ‘ਜਗਤਾਰ’ ਜਦ ਕੁਝ ਲੋਕ ਸਮਝਣਗੇ,
ਬੁਲੰਦੀ ਤੇਰੇ ਸ਼ਿਅਰਾਂ ਦੀ, ਤਿਰੇ ਸ਼ਿਅਰਾਂ ਦੀ ਗਹਿਰਾਈ |
(ਸ਼ੀਸ਼ੇ ਦਾ ਜੰਗਲ/78)


———————————————————-
ਹੁਣ ਕਿਸੇ ਆਉਣਾ ਨਹੀਂ ਪਾਗਲ ਨਾ ਹੋ |
ਐਵੇਂ ਸਰਦਲ ਨਾਲ ਤੂੰ ਸਰਦਲ ਨਾ ਹੋ |
ਜੇ ਨਹੀਂ ਬਣਦਾ ਨਾ ਬਣ ਮੇਰਾ ਤੂੰ ਪਰ,
ਜ਼ਿੰਦਗੀ ‘ਚੋਂ ਇਸ ਤਰਾਂ ਓਝਲ ਨਾ ਹੋ |
ਮੌਸਮੀ ਪੰਛੀ ਨੇ ਸਭ ਉੱਡ ਜਾਣਗੇ,
ਸੋਨ-ਚਿੜੀਆਂ ਦੇ ਲਈ ਬਿਹਬਲ ਨਾ ਹੋ |
ਭਾਰ ਬਣ ਕੇ ਉਮਰ ਭਰ ਦਿਲ ‘ਤੇ ਰਿਹੈਂ,
ਹੁਣ ਪਲਕ ‘ਤੇ ਪਲ ਕੁ ਭਰ ਬੋਝਲ ਨਾ ਹੋ |
ਹੋਰ ਵੀ ਬੁਝ ਜਾਏਂਗਾ ਘਰ ਆਣ ਕੇ,
ਇਸ ਲਈ ਜਸ਼ਨਾਂ ‘ਚ ਤੂੰ ਸ਼ਾਮਿਲ ਨਾ ਹੋ |
ਮੇਰੇ ਘਰ ਪਹੁੰਚਣ ਤੋਂ ਪਹਿਲਾਂ ਰੋਜ਼ ਡੁੱਬ ਜਾਂਦਾ ਹੈ ਦਿਨ,
ਕੋਈ ਵੀ ਸੂਰਜ ਨਾ ਮੇਰੇ ਨਾਲ ਪੁਜਦਾ ਤੋੜ ਹੈ |
———————————————————-
ਜਦ ਵੀ ਡਿੱਗੀਆਂ ਛੱਤਾਂ , ਖ਼ਸਤਾ ਘਰ ਬਾਰਾਂ ਦੀ ਬਾਤ ਤੁਰੀ,
ਰਸਤੇ ਵਿੱਚ ਦੀਵਾਰਾਂ ਬਣੀਆਂ, ਦੀਵਾਰਾਂ ਦੀ ਬਾਤ ਤੁਰੀ ||
ਸ਼ੀਸ਼ਿਆਂ ਅੰਦਰ ਫ਼ੁੱਲ ਖਿੜ ਉੱਠੇ,ਨੱਚਿਆ ਖੂਨ ਰਗਾਂ ਅੰਦਰ,
ਮੈਖਾਨੇ ਵਿੱਚ ਜਦ ਜਿੰਦਾ-ਦਿਲ ਮੈਖਾਰਾਂ ਦੀ ਬਾਤ ਤੁਰੀ ||
ਡੁੱਬਦੇ ਡੁੱਬਦੇ ਦਿਲ ਸੰਭਲੇ ਨੇ, ਬੁਝਦੇ ਬੁਝਦੇ ਦੀਪ ਜਗੇ
ਜਦ ਵੀ ਤੇਰੀਆਂ ਰੌਸ਼ਨ ਜ਼ੁਲਫ਼ਾਂ, ਰੁਖ਼ਸਾਰਾਂ ਦੀ ਬਤ ਤੁਰੀ ||
ਵੇਖੀਏ ਕਿਸ ਕਿਸ ਦੇ; ਧੜ ਸਿਰ ਹੈ ਕਿਹੜੇ ਸੀਸ ਵਿਹੂਣੇ ਨੇ
ਨਗਰੋ ਨਗਰੀ, ਸ਼ਹਿਰੋ ਸ਼ਹਿਰੀ, ਫ਼ਿਰ ਦਾਰਾਂ ਦੀ ਬਾਤ ਤੁਰੀ ||
ਜੰਗਾਲੇ ਹਥਿਆਰਾਂ ਤਾਈਂ, ਚਮਕਾਓ ਤੇਜ਼ ਕਰੋ
ਮੁੜ ਖੇਤਾਂ ਤੇ ਖਲਿਆਣਾਂ ਵਿੱਚ ਹੱਕਦਾਰਾਂ ਦੀ ਬਾਤ ਤੁਰੀ ||
ਕੋਣ ਆਇਆ ਹੈ ਮਕਤਲ ਅੰਦਰ, ਕੰਬੇ ਹੱਥ ਜੱਲਾਦਾਂ ਦੇ
ਫ਼ਿਰ ਘਰ ਘਰ ਵਿੱਚ ਸਿਰ ਲੱਥਾਂ, ਜੀਦਾਰਾਂ ਦੀ ਬਾਤ ਤੁਰੀ||
———————————————————-
ਜਿਸ ‘ਤੇ ਛੱਡ ਆਇਆ ਸਾਂ ਦਿਲ, ਸੁਪਨੇ ਤੇ ਹਰ ਮੰਜ਼ਲ ਦੀ ਯਾਦ।
ਦਾਗ਼ ਬਣ ਕੇ ਬਹਿ ਗਈ ਮੱਥੇ ‘ਤੇ ਉਸ ਸਰਦਲ ਦੀ ਯਾਦ।
ਰਾਤ ਸੁਪਨੇ ਵਿਚ ਸੀ ‘ਸ਼ਬਨਮ’ ਰੋ ਰਹੀ ‘ਜੁਗਨੂੰ’ ਉਦਾਸ,
ਦਿਨ ਚੜ੍ਹੇ ਨਾ ਟੇਕ ਆਵੇ ਆ ਰਹੀ ਜੰਗਲ਼ ਦੀ ਯਾਦ।
ਜ਼ਿੰਦਗੀ ਤੁਰਦੀ ਤੇ ਰੁਕਦੀ ਸੀ ਜਾਂ ਮੇਰੇ ਨਾਲ਼ ਨਾਲ਼,
ਉਮਰ ਦਾ ਹਾਸਿਲ ਬਣੀ ਉਸ ਖ਼ੁਬਸੂਰਤ ਪਲ ਦੀ ਯਾਦ।
ਇਸ ਜਨਮ ਜਾਂ ਉਸ ਜਨਮ ਵਿਚ ਕੋਈ ਸੀ ਰਿਸ਼ਤਾ ਜ਼ਰੂਰ,
ਆ ਰਹੀ ਜੋ ਖੰਡਰਾਂ, ਸੁੱਕੀ ਨਦੀ ਤੇ ਥਲ ਦੀ ਯਾਦ।
ਉਮਰ ਭਰ ਦੇ ਹਿਜਰ ਪਿੱਛੋਂ ਇਸ ਤਰ੍ਹਾਂ ਲਗਦੈ ਮਿਲਨ,
ਇਕ ਤਰਫ਼ ਫੁੱਲਾਂ ਦੀ ਵਾਦੀ ਇਕ ਤਰਫ਼ ਦਲਦਲ ਦੀ ਯਾਦ।
ਆ ਗਿਆ ‘ਜਗਤਾਰ’ ਐਸਾ ਜ਼ਿੰਦਗੀ ਦਾ ਹੁਣ ਮੁਕਾਮ,
ਨਾ ਕਿਤੇ ਜ਼ੁਲਫ਼ਾਂ ਦੀ ਛਾਂ ਹੈ ਨਾ ਕਿਸੇ ਆਂਚਲ ਦੀ ਯਾਦ।

No comments: