ਟਰੈਕਟਰ ਤੇ
ਜੱਟ ਮੁੱਛ ਨੂੰ ਮਰੋੜੇ ਮਾਰੇ ਚੜ੍ਹ ਕੇ ਟਰੈਕਟਰ ਤੇ
ਬੱਲੇ ਬੱਲੇ ਬਈ ਚੜ੍ਹ ਕੇ ਟਰੈਕਟਰ ਤੇ
ਸ਼ਾਵਾ ਸ਼ਾਵਾ ਬਈ ਚੜ੍ਹ ਕੇ ਟਰੈਕਟਰ ਤੇ
ਬੱਲੇ ਬੱਲੇ ਬਈ ਰਕੜੀਂ ਸਿਆੜ ਕੱਢਦਾ
ਗੋਰੀ ਵਾਲ ਜਿਵੇਂ ਕੋਈ ਵਾਹਵੇ
ਨਾਲ ਨਾਲ ਬੀਜ ਕੇਰਦਾ
ਜਿਵੇਂ ਵਿਧਵਾ ਕੋਈ ਮਾਂਗ ਸਜਾਵੇ
ਮੈਨੂੰ ਤਾਂ ਬਈ ਇੰਝ ਲੱਗਦਾ
ਜਿਵੇਂ ਮਿੱਟੀ ਵਿੱਚ ਬੀਜਦਾ ਏ ਤਾਰੇ
ਚੜ੍ਹ ਕੇ ਟਰੈਕਟਰ ਤੇ...
ਬੱਲੇ ਬੱਲੇ ਬਈ ਆਡਾਂ ਵਿੱਚ ਪਾਣੀ ਵਗਦੇ
ਰਣ ਢੱਠੀਆਂ ਜਿਵੇਂ ਤਲਵਾਰਾਂ
ਝੂੰਮਣ ਇੰਝ ਫ਼ਸਲਾਂ
ਜਿਵੇਂ ਗਿੱਧੇ ਵਿੱਚ ਨੱਚਦੀਆਂ ਨਾਰਾਂ
ਨਾਲ ਬੈਠੀ ਜੱਟੀ ਹੱਸਦੀ
ਜਿਵੇਂ ਮਾਣਦੀ ਹੋਏ ਪੀਂਘ ਦੇ ਹੁਲਾਰੇ
ਚੜ੍ਹ ਕੇ ਟਰੈਕਟਰ ਤੇ......
ਬੱਲੇ ਬੱਲੇ ਬਈ ਸਾਇੰਸ ਦਾ ਹੈ ਯੁਗ ਆ ਗਿਆ
ਹੁਣ ਰਹਿਣੀਆਂ ਨਾ ਕਿਤੇ ਵੀ ਥੋੜਾਂ ਹਰੇ ਹੋ ਸ਼ਾਦਾਬ ਝੂੰਮਣਾ
ਰੜੇ, ਰੱਕੜਾਂ, ਬੇਲਿਆ ਰੋੜਾਂ
ਮਿਤ੍ਰਾਂ ਦੀ ਗੜਵੀ ਜਿਹੇ
ਮਿੱਠੇ ਹੋਣਗੇ ਸੰਮੁਦਰ ਖਾਰੇ
ਚੜ੍ਹ ਕੇ ਟਰੈਕਟਰ ਤੇ
No comments:
Post a Comment