ਪੰਜਾਬੀ ਗਜ਼ਲ ਅੱਜ ਉਸ ਮੁਕਾਮ ਤੇ ਪਹੁੰਚ ਗਈ ਹੈ ਜਿੱਥੇ ਆ ਕੇ ਇਸ ਨੂੰ ਸਹੀ ਦਿਸ਼ਾ ਦੇਣ ਦੀ ਜਰੂਰਤ ਹੈ । ਕਿਉਂਕਿ
(ਸਾਤਿਕਾਰ ਯੌਗ ਉਸਤਾਦ ਦੀਪਕ ਜੈਤੋਈ ਜੀ )
ਅੱਜ ਕੱਲ੍ਹ ਪੰਜਾਬੀ ਕਵੀਆਂ ਦਾ ਗਜ਼ਲ ਵੱਲ ਜਿੰਨਾ ਝੁਕਾਅ ਹੁੰਦਾ ਜਾ ਰਿਹਾ ਹੈ ਓਨਾ ਪੰਜਾਬੀ ਗਜ਼ਲ ਵਿੱਚ ਨਿਖਾਰ ਪੈਦਾ ਨਹੌਂ ਹੋ ਰਿਹਾ , ਇਸ ਦਾ ਕਾਰਨ ਸਹੀ ਮਾਰਗ ਦਰਸ਼ਨ ਨਾ ਮਿਲਣਾ ਹੈ ।
ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਗਜ਼ਲ ਨੇ ਜੋ ਮਾਅਰਕੇ ਅਰਬੀ ਅਤੇ ਫਾਰਸੀ ਵਿੱਚ ਦਿਖਾਂਏ ਉਹ ਸਭ ਪੰਜਾਬੀ ਗਜ਼ਲ ਦੇ ਹਿੱਸੇ ਨਹੀਂ ਆਇਆ ਬਲਕਿ ਇਹ ਕਹਿਣਾ ਵਧੇਰੇ ਯਥਾਰਥ ਹੋਵੇਗਾ ਕਿ ਪੰਜਾਬੀ ਗਜ਼ਲ ਉੱਨਤੀ ਦੀ ਬਜਾਇ ਅਵਾਨਤੀ ਹੀ ਵੱਲ ਜਾ ਰਹੀ ਹੈ ।
ਪੰਜਾਬੀ ਗਜ਼ਲ ਵਿੱਚ ਉਰਦੂ ਵਰਗੀ ਸ਼ੋਖੀ , ਸਾਦਗੀ , ਲਤਾਫਤ , ਬੁਲੰਦੀ ਗਹਿਰਾਈ ਅਤੇ ਸਫਾਂਈ ਅਤੇ ਪਾਕੀਜ਼ਗੀ ਬਹੁਤ ਘੱਟ ਵਿੱਚ ਅਉਂਦੀ ਹੈ । ਪੰਜਾਬੀ ਗਜ਼ਲ ਵਿੱਵ ਬਿਆਨ ਦੀ ਸਫਾਈ ਅਤੇ ਜ਼ੁਬਾਨ ਦੀ ਖੁਸ਼ਬਿਆਨੀ ਵਿਦਵਤਾ ਦੀ ਹਉਮੈਂ ਕਾਰਨ ਅਲੋਪ ਹੋ ਕੇ ਰਹਿ ਗਈ ਹੈ । ਅਸ਼ਪਸ਼ਟ ਦੇ ਘੁਸਮੁਸੇ ਵਿੱਚ ਪੰਜਾਬੀ ਗਜ਼ਲ ਦੀ ਤਸਵੀਰ ਨਾ ਕੇਵਲ ਧੁੰਦਲੀ ਹੋ ਕੇ ਰਹਿ ਗਈ ਹੈ ਸਗੋਂ ਪੱਖਪਾਤੀ ਅਲੋਚਨਾ ਨੇ ਗਜ਼ਲ ਦਾ ਕੇਂਦਰ ਬਿੰਦੂ ਹੀ ਅੱਖਾਂ ਤੋਂ ਉਹਲੇ ਕਰ ਕੇ ਰੱਖ ਦਿੱਤਾ ਹੈ ।
ਨਵੇਂ ਉੱਠ ਰਹੇ ਗਜ਼ਲਗੋਆਂ ਦੀ ਇਹ ਬੜੀ ਤੀਬਰ ਇੱਛਾ ਹੈ ਕਿ ਗਜ਼ਲਗੋਈ ਵਿੱਚ ਅਸਾਡਾ ਕੋਈ ਪਾਰਗ ਦਰਸ਼ਨ ਕਰੇ , ਸਾਨੂੰ ਸੇਧ ਦੇਵੇ , ਸਾਨੂੰ ਕੋਈ ਮੰਜ਼ਿਲ ਤੇ ਪਹੁੰਚਣ ਦਾ ਸਾਫ ਸਿੱਧਾ ਤੇ ਸਰਲ ਰਸਤਾ ਦੱਸੇ
ਪਰ ਕੌਣ ? ਏਥੇ ਤਾਂ ਇਹ ਹਾਲਤ ਹੈ –ਬਖੌਲ-ਏ-ਸ਼ਾਇਰ ਕਿ
ਤੁਮ੍ਹੇਂ ਰਹਿਨੁਮਾ ਇਸ ਤਰਹ ਕੇ ਮਿਲੇਂਗੇ
ਫ਼ਕਤ ਕਾਮ ਹੀ ਜਿਨਕਾ ਹੈ ਰਾਹ ਭੁਲਾਣਾ
ਸਾਨੂੰ ਇਹ ਗੱਲ ਬੜੇ ਦੁੱਖ ਨਾਲ਼ ਕਹਿਣੀ ਪੈਂਦੀ ਹੈ ਕਿ ਪੰਜਾਬੀ ਦੇ ਵਿਦਵਾਨ ਅਲੋਚਕਾਂ ਨੇ ਗਿਣੀ ਮਿਥੀ ਯੋਜਨਾ ਤਹਿਤ ਪੰਜਾਬੀ ਸ਼ਾਇਰੀ ਦੇ ਹਰ ਅਸੂਲ ਦੀ ਵਿਰੋਧਤਾ ਕਰਨਾ ਆਪਣਾ ਸਿਧਾਂਤ ਬਣਾ ਲਿਆ ਹੈ , ਪਿੰਗਲ ਦੇ ਅਸੂਲ ਜਾਂ ਅਰੂਜ਼ ਦੇ ਕਾਇਦੇ ਉਹਨਾਂ ਨੂੰ ਦਕਿਆਨੂਸੀ ਦਿਖਾਈ ਦਿੰਦੇ ਹਨ । ਜ਼ੁਬਾਨ ਦੀ ਖੁਸ਼ ਬਿਆਨੀ ਉਹਨਾਂ ਨੂੰ ਪ੍ਰੰਪਰਾਗਤ ਮਹਿਸੂਸ ਹੁੰਦੀ ਹੈ । ਸਰਲਤਾ ਉਹਨਾਂ ਨੂੰ ਕਲਾਹੀਣ ਜਾਪਦੀ ਹੈ । ਕੁਦਰਤੀ ਬਿੰਬਾਵਲੀ ‘ਚੋਂ ਉਹਨਾਂ ਨੂੰ ਪਛੜੇਪਣ ਦੇ ਪ੍ਰਤੀਬਿੰਬ ਦਾ ਆਭਾਸ ਹੁੰਦਾ ਹੈ । ਸਪਸ਼ਟਤਾ ਉਹਨਾਂ ਦੇ ਜ਼ਿਹਨ ਵਿੱਚ ਗੁੰਝਲਾਂ ਪੈਦਾ ਕਰਨ ਲੱਗ ਪਈ ਹੈ । ਸੰਗੀਤਾਮਕਤਾ ਉਹਨਾਂ ਨੂੰ ਜ਼ੁਬਾਨ ਥਥਲਾਉਣ ਵਾਲਾ ਐਬ ਪ੍ਰਤੀਤ ਹੁੰਦੀ ਹੈ । ਵਿਆਕਰਣਿਕ ਪਾਬੰਦੀ ਉਹਨਾਂ ਨੂੰ ਅਸਹਿ ਜਾਪਦੀ ਹੈ । ਸ਼ਿਅਰ ਦੇ ਦੋਹਾਂ ਮਿਸਰਿਆ ਵਿੱਚ ਰਬਤ (ਮੇਲ) ਦੇ ਜਰੂਰੀ ਵਿਧਾਨ ਕਾਰਨ ਉਹਨਾਂ ਦੀ ਨੀਂਦ ਹਰਾਮ ਹੋ ਗਈ ਹੈ । ਉਹਨਾਂ ਦੀ ਨਜ਼ਰ ਵਿੱਚ ਮਹਾਨ ਗਜ਼ਲਗੋ ਸਰਬ ਸ੍ਰੀ ਮੁਜਰਿਮ ਦਸੂਹੀ ਸਾਹਿਬ , ਜਨਾਬ ਬਰਕਤ ਰਾਮ ਯੁਮਨ , ਜਨਾਬ ਨੰਦ ਲਾਲ ਨੂਰਪੁਰੀ , ਸ ਕਰਤਾਰ ਸਿੰਘ ਬਲੱਗਣ , ਸ ਵਿਧਾਤਾ ਸਿੰਘ ਤੀਰ , ਸਾਧੂ ਸਿੰਘ ਹਮਦਰਦ , ਗੁਰਦਿੱਤ ਸਿੰਘ ਕੁੰਦਨ , ਕਰਤਾਰ ਸਿੰਘ ਸ਼ਮਸ਼ੇਰ , ਗੁਰਮੁਖ ਸਿੰਘ ਮੁਸਾਫਿਰ , ਪ੍ਰੋ. ਦੀਵਾਨ ਸਿੰਘ ,ਦੀਵਾਨ ਸਿੰਘ ਮਹਿਰਮ , ਚਾਨਣ ਗੋਬਿੰਦ ਪੁਰੀ , ਠਾਕੁਰ ਭਾਰਤੀ , ਡਾ: ਨਰੇਸ਼ , ਹਜ਼ਾਰਾ ਸਿੰਘ ਮੁਸ਼ਤਾਕ , ਦਰਸ਼ਨ ਸਿੰਘ ਆਵਾਰਾ , ਮੁਨਸ਼ੀ ਰਾਮ ਹਸਰਤ , ਚਰਨ ਸਿੰਘ ਸਫਰੀ , ਜਸਵੰਤ ਰਾਏ ‘ਰਾਏ’ , ਜਸਵੰਤ ਸਿੰਘ ਵੰਤਾ , ਸੰਤੋਖ ਸਿੰਘ ਸਫਰੀ , ਬਿਸਮਿਲ ਫਰੀਦਕੋਟੀ , ਬਿਸ਼ਨ ਸਿੰਘ ਉਪਾਸ਼ਕ , ਪ੍ਰਕਾਸ਼ ਸਾਥੀ , ਅਮਰਜੀਤ ਸਿੰਘ , ਬਲਬੀਰ ਸੈਣੀ , ਤਰਸੇਮ ਸਿੰਘ ਸਫਰੀ , ਦੀਦਾਰ ਸਿੰਘ ਦੀਦਾਰ , ਬੂਆ ਦਿੱਤਾ ਮੱਲ ਸ਼ੇਖ , ਮਨਜ਼ੂਰ ਹੋਸ਼ਿਆਰ ਪੁਰੀ , ਪ੍ਰੇਮ ਪਾਇਲਵੀ , ਕ੍ਰਿਸ਼ਨ ਲਾਲ ਅਨਪੜ੍ਹ , ਝੱਲਾ ਫਰੀਦਕੋਟੀ ਆਦਿ ਇਹ ਸਭ ਰਵਾਇਤੀ ਗਜ਼ਲਗੋ ਸ਼ਾਇਰ ਹਨ ਕਿਉਂਕਿ ਇਹਨਾਂ ਦੀਆਂ ਗਜ਼ਲਾਂ ਬੁਲੰਦ ਸਾਹਿਤਕ ਪੱਧਰ ਦੀਆਂ ਹੋਣ ਦੇ ਬਾਵਜੂਦ ਭੀ ਉਹ ਸਿਆਸੀ ਦ੍ਰਿਸ਼ਟੀਕੋਣ ਪੈਦਾ ਨਹੀਂ ਕਰਦੀਆਂ ਜਿਸ ਤਰ੍ਹਾਂ ਦਾ ਸਾਡੇ ਵਿਦਵਾਨ ਅਲੋਚਕ ਪਸੰਦ ਫਰਮਾਉਂਦੇ ਹਨ ।
ਇਸ ਦੇ ਉਲਟ ਉਗ ਗਜ਼ਲਗੋ ਜਿਹੜੇ ਵਿਚਾਰੇ ਗਜ਼ਲ ਦਾ ੳ ਅ ਵੀ ਨਹੀਂ ਜਾਣਦੇ ਜਿਨ੍ਹਾਂ ਨੂ ਨਾ ਹੀ ਤੋਲ ਬਹਿਰ ਦਾ ਗਿਆਨ ਹੈ , ਨਾ ਹੀ ਸੰਗੀਤਾਤਮਕ ਉਹਨਾਂ ਦੀ ਸ਼ੈਲੀ ਹੈ ਨਾ ਉਹ ਰੰਗ-ਏ-ਤਗੱਜ਼ੁਲ ਦੀ ਯੋਗਤਾ ਰੱਖਦੇ ਹਨ ਨਾ ਹੀ ਗਜ਼ਲ ਅਤੇ ਨਜ਼ਮ ਵਿੱਚ ਤਮੀਜ਼ ਸਮਝਦੇ ਹਨ ਸਪੱਸ਼ਟਤਾ ਜਿਨ੍ਹਾਂ ਦੇ ਵੱਸ ਦਾ ਰੋਗ ਨਹੀਂ ਨਵੀਨਤਮ ਬਿੰਬਾਵਲੀ ਦੇ ਨਾਂ ਤੇ ਜੋ ਵਿਅਰਥ ਅਤੇ ਓਪਰੇ ਸਮਾਸ ਬੁਝਾਰਤਾਂ ਬਣਾ ਕੇ ਗਜ਼ਲ ਵਿੱਚ ਪੇਸ਼ ਕਰਦੇ ਹਨ ਉਹਨਾਂ ਦੀ ਇਸ ਲਈ ਆਲੋਚਨਾਤਮਕ ਪ੍ਰਸੰਸਾ ਕੀਤੀ ਜਾਂਦੀ ਹੈ ਕਿ ਉਹਨਾਂ ਦੀਆਂ ਗਜ਼ਲਾਂ ਵਿੱਚ ਉਹ ਸਿਆਸੀ ਪੱਖ ਉਜ਼ਾਗਰ ਹੁੰਦਾ ਹੈ ਜੋ ਅਸਾਡੇ ਸਿਆਸੀ ਸਾਹਿਤਕਾਰ ਅਤੇ ਆਧੁਨਿਕ ਆਲੋਚਕ ਪਸੰਦ ਕਰਦੇ ਹਨ ।ਨਤੀਜਾ ਇਸ ਦਾ ਇਹ ਨਿਕਲਿਆ ਕਿ ਨਾ ਕੇਵਲ ਪੰਜਾਬੀ ਗਜ਼ਲ ਦਾ ਵਿਕਾਸ ਰੁਕ ਗਿਆ ਸਗੋਂ ਸਾਡੀ ਪੰਜਾਬੀ ਗਜ਼ਲ ਬੁਝਾਰਤ ਬਣਨ ਵੱਲ ਤੇਜੀ ਨਾਲ਼ ਦੌੜ ਰਹੀ ਹੈ । ਐਨ ਮੁਮਕਿਨ ਹੈ ਕਿ ਕੁਝ ਦੇਰ ਬਾਅਦ ਗਜ਼ਲ ਦਾ ਮੁਹਾਂਦਰਾ ਹੀ ਗੁੰਮ ਹੋ ਜਾਵੇ ਇਹ ਵੀ ਸੰਭਵ ਕਿ ਸਾਡੇ ਆਧੁਨਿਕ ਵਿਦਵਾਨ ਬੁਝਾਰਤਾਂ ਦਾ ਨਾਂ ਹੀ ਗਜ਼ਲ ਰੱਖ ਲੈਣ ।
ਜਦੋਂ ਕੋਈ ਵਿਦਵਾਨ ਧੜੇਬੰਦੀ ਦਾ ਆਧਾਰ ਤੇ ਸੱਚ ਦਾ ਝੂਠ ਤੇ ਝੂਠ ਦਾ ਸੱਚ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਲਾ ਪ੍ਰੇਮੀ ਦੇ ਦਿਲ ਤੇ ਸੱਟ ਵੱਜਣੀ ਸੁਭਾਵਿਕ ਹੈ । ਕਾਲੀ ਸਿਆਹ ਰਾਤ ਨੂੰ ਸਿਰਫ ਇਸ ਲਈ ਚਿੱਟਾ ਦਿਨ ਦੱਸਣਾ ਕਿ ਸਾਡੇ ਧੜੇ ਦੀ ਪ੍ਰਤਿਸ਼ਠਾ ਵਧੇ ਅਤੇ ਚਿੱਟਾ ਦਿਨ ਇਸ ਲਈ ਕਾਲੀ ਰਾਤ ਬਣਾਈ ਜਾਣਾ ਕਿ ਸੱਚ ਕਹਿਣ ਵਾਲੇ ਲੋਕ ਸ਼ਰਮਿੰਦਾ ਹੋਣ , ਇਹ ਈਰਖਾਂਲੂ ਬੰਦਿਆ ਦਾ ਸੁਭਾਅਤਾਂ ਹੋ ਸਕਦਾ ਹੈ ਵਿਦਵਾਨ ਸਾਹਿਤਕਾਰਾਂ ਦਾ ਨਹੀਂ ।
ਹਜ਼ਰਤ ਮੌਲਾਨਾ ਅਲਤਾਫ਼ ਹੁਸੈਨ ਹਾਲੀ ਸਾਹਿਬ ਪਾਣੀਪਤੀ ਆਪਣੀ ਪੁਸਤਕ ‘ਮੁਕੱਦਮਾ ਸ਼ਿਅਰ-ਓ-ਸ਼ਾਇਰੀ ਦੇ ਸਫਾਂ 23 ਉੱਤੇ ਕਵਿਤਾ ਵਿੱਚ ਪੇਤਲਾਪਣ ਅਉਣ ਦਾ ਕਾਰਨ ਬਿਆਨ ਕਰਦੇ ਹੋਏ ਫਰਮਾਉਂਦੇ ਹਨ –ਮੁਸਲਮਾਨਾ ਦੀ ਕਵਿਤਾ ਨੂੰ ਦੋ ਪਾਸਿਓ ਧੱਕਾ ਲੱਗਾ ਜਦੋਂ ਇਨਾਮ , ਇਕਰਾਮ . ਪਾਤਰ ਅਤੇ ਕੁਪਾਤਰ ਦੋਹਾਂ ਨੂੰ ਬਰਾਬਰ ਮਿਲਣ ਲੱਗੇ ਅਤੇ ਪ੍ਰਸੰਸਾ ਤੇ ਵਾਹ ਵਾਹ ਦੀ ਬੌਛਾੜ ਮੌਕਾ ਕੁਮੌਕਾ ਹਰ ਪੱਧਰ ਦੇ ਸ਼ਿਅਰ ਤੇ ਹੋਣ ਲੱਗੀ ਜਿਹੜੇ ਲੋਕ ਵਾਸਤਵ ਵਿੱਚ ਇਨਾਮ ਇਕਰਾਮ ਦੇ ਹੱਕਦਾਰ ਸਨ ਉਹਨਾਂ ਦੇ ਦਿਲ ਬੁਝ ਗਏ ਅਤੇ ਸ਼ਾਇਰੀ ਦੀਆਂ ਵਧੀਆ ਯੋਗਤਾਵਾਂ ਜੋ ਉਹਨਾਂ ਦੀ ਪ੍ਰਕਿਰਤੀ ਵਿੱਚ ਕੁਦਰਤ ਵੱਲੋਂ ਸ਼ਾਮਲ ਸਨ , ਉਹ ਗਾਹਕਾਂ ਦੀ ਪਛਾਣ ਦੀ ਘਾਟ ਕਾਰਨ ਇਜਾਗਰ ਨਾ ਹੋ ਸਕੀਆਂ (ਜਿਵੈਂ ਕਿ ਹੋਣੀਆਂ ਚਾਹੀਦੀਆਂ ਸਨ) ਅਤੇ ਜਿਹੜੇ ਹੱਕਦਾਰ ਨਹੀਂ ਸਨ ਉਹਨਾਂ ਦੇ ਦਿਲ ਵਧੇ ਅਤੇ ਉਹਨਾਂ ਨੂੰ ਕੰਮ ਵਿੱਚ ਦੁਰਗੰਧ ਫੈਲਾਉਣ ਅਤੇ ਕਵਿਤਾ ਤੇ ਜੁਲਮ ਕਰਨ ਦਾ ਮੌਕਾ ਮਿਲ ਗਿਆ
ਇਹ ਇੱਕ ਅਟੱਲ ਸਚਾਈ ਹੈ ਕਿ ਕਵਿਤਾ ਇੱਕ ਈਸ਼ਵਰੀ ਗੁਣ ਹੈ , ਇਹ ਖੁਦਾ ਦਾਦ ਬਖਸ਼ਸ਼ ਹੈ , ਪਿੰਗਲ ਅਤੇ ਅਰੂਜ਼ ਕਿਸੇ ਨੂੰ ਧੱਕੋ ਧੱਕੀ ਕਵੀ ਨ੍ਹੀਂ ਬਣਾ ਸਕਦੇ ਨਾ ਹੀ ਤਾਲੀਮੀ ਸੰਨਦਾਂ ਕਿਸੇ ਦੇ ਕਵੀ ਹੋਣ ਦਾ ਪ੍ਰਮਾਣ ਹੋ ਸਕਦੀਆਂ ਹਨ ।ਕਵਿਤਾ ਕਵੀ ਦੇ ਅਨੁਭਵ ਦੁਆਰਾ , ਅੰਤਿਸ਼ਕਰਣ ਤੇ ਪ੍ਰਜਵਲਤ ਹੁੰਦੀ ਹੈ ਪਰ ਉਸ ਦਾ ਵਿਕਾਸ ਵਿਦਵਾਨ ਸ਼ਾਇਰਾਂ ਦੀ ਸੁਹਬਤ ਅਤੇ ‘ਫਨ-ਏ-ਸ਼ਾਇਰੀ’ ਦੇ ਨਿਸਚਤ ਅਸੂਲਾਂ ਦੇ ਅਧਿਐਨ ਪਿੱਛੋਂ ਹੀ ਹੁੰਦਾ ਹੈ । ਪਿੰਗਲ ਅਤੇ ਅਰੂਜ਼ ਦਾ ਸ਼ਾਇਰੀ ਵਿੱਚ ਉਹੀ ਸਥਾਨ ਹੈ ਜੋ ਭਾਸ਼ਾ ਗਿਆਨ ਵਿੱਚ ਵਿਆਕਰਣ ਦਾ ਹੈ ਜਾਂ ਜ਼ੁਬਾਨਦਾਨੀ ਵਿੱਚ ਗਰਾਇਮਰ ਦਾ ਹੈ । ਜੇ ਕੋਈ ਵਿਦਵਾਨ ਇਹ ਸਮਝਦਾ ਹੈ ਕਿ ਵਿਆਕਰਣ ਤੋਂ ਬਿਨਾ ਵੀ ਕੋਈ ਵਿਅਕਤੀ (ਭਾਵੇਂ ਉਹ ਕਿੰਨੀ ਵੀ ਅਲੌਕਿਕ ਬੁੱਧੀ ਦਾ ਮਾਲਕ ਹੈ ) ਭਾਸ਼ਾ ਸ਼ਾਸਤਰੀ ਬਣ ਸਕਦਾ ਹੈ ਜਾਂ ਗਰਾਇਮਰ ਤੋਂ ਬਿਨਾ ਵੀ ਕੋਈ ‘ਅਹਿਲ-ਏ-ਜ਼ੁਬਾਨ’ ਹੋ ਸਕਦਾ ਹੈ ਤਾਂ ਅਸੀ ਖਿੜੇ ਮੱਥੇ ਇਹ ਪਰਚਾਰ ਕਰਨ ਲਈ ਤਿਆਰ ਹਾਂ ਕਿ ਸ਼ਿਅਰ-ਓ-ਸ਼ਾਇਰੀ ਲਈ ਪਿੰਗਲ ਜਾਂ ਅਰੂਜ਼ ਦੀ ਕੋਈ ਜਰੂਰਤ ਨਹੀਂ
ਜੇ ਭਾਸ਼ਾ ਦੀ ਵਿਦਵਤਾ ਲਈ ਵਿਆਕਰਣ ਦੀ ਜਰੂਰਤ ਹੈ ਜਾਂ ਅਹਿਲ-ਏ-ਜ਼ੁਬਾਨ ਲਈ ਗਰਾਇਮਰ ਹੈ ਤਾਂ ਹਰ ਵਿਦਵਾਨ ਨੂੰ ਇਹ ਤਸਲੀਮ ਕਰਨਾ ਪਵੇਗਾ ਕਿ ਸ਼ਿਅਰ-ਓ-ਸ਼ਾਇਰੀ ਲਈ ‘ਫਨ-ਏ-ਸ਼ਾਇਰੀ’ ਦੇ ਬੁਨਿਆਦੀ ਅਸੂਲ (ਜਿਹੜੇ ਵਿਦਵਾਨ ਲੋਕਾਂ ਨੇ ਉਮਰਾਂ ਬੱਧੀ ਤਪਾਸਿਆ ਕਰਕੇ ਸਾਡੇ ਤੱਕ ਪਹੁੰਚਾਏ ਹਨ ) ਸਮਝਣ ਲਈ ਅਤੇ ਸ਼ਾਇਰੀ ਵਿੱਚ ਪੁਖ਼ਤਗੀ ਪੈਦਾ ਕਰਨ ਲਈ ਪਿੰਗਲ ਅਤੇ ਅਰੂਜ਼ ਬੇਹੱਦ ਜਰੂਰੀ ਹਨ । ਪੰਜਾਬੀ ਸ਼ਾਇਰੀ ਦੇ ਪਿਤਾਮਾ ਹਜ਼ਰਤ ਵਾਰਸ ਸ਼ਾਹ ਫਰਮਾਉਂਦੇ ਹਨ –
ਇਲਮ ਸ਼ਾਇਰੀ ਦਾ ਜਿਸ ਨੂੰ ਪਤਾ ਨਹੀਂ
ਉਸ ਨੂੰ ਇਲਮ ਅਰੂਜ਼ ਪੜ੍ਹਾਈਏ ਜੀ
ਸਾਡੇ ਵਿਦਵਾਨ ਅਲੋਚਕ ਅਤੇ ਵਨੀਨਤਾ ਦੇ ਝੰਡਾ ਬਰਦਾਰ ਜਦੋਂ ਸਾਡਾ ਪਿੰਗਲਵਾਦੀਏ ਤੇ ਅਰੂਜ਼ੀਏ ਕਹਿ ਕੇ ਮੂੰਹ ਚਿੜਾਉਂਦੇ ਹਨ ਜਾਂ ਇਹਨਾਂ ਅਸੂਲਾਂ ਦੀ ਪ੍ਰੰਪਰਾਗਤ ਵਾਦਤਾ ਕਹਿਕੇ ਵਿਰੋਧਤਾ ਕਰਦੇ ਹਨ ਤਾਂ ਸਾਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਬੁੱਧੀਹੀਣ ਵਿਦਿਆਰਥੀ Mathematics ਅਤੇ Algebra ਦੇ ਮਜ਼ਮੂਨਾ ਨੂੰ ਵਾਹਿਯਾਤ ਕਰਾਰ ਦਿੰਦਾ ਹੋਇਆ ਆਪਣੀ ਅਲੌਕਿਕ ਬੁੱਧੀ ਦਾ ਦਾਅਵਾ ਕਰਦਾ ਹੈ । ਮੈਂ ਬੜੇ ਅਦਬ ਨਾਲ਼ ਅਰਜ਼ ਕਰਦਾ ਹਾਂ ਕਿ ਇਹ ਪਿੰਗਲ ਅਤੇ ਅਰੂਜ਼ ਸ਼ਾਇਰੀ ਵਿੱਚ ਉਸੇ ਤਰ੍ਹਾਂ ਆਰਾਸਤਗੀ (ਸਜਾਵਟ ) ਪੈਦਾ ਕਰਨ ਦਾ ਸਾਧਨ ਹਨ ਇਸ ਲਈ ਇਹਨਾਂ ਤੋਂ ਨਫਰਤ ਕਰਨ ਦੀ ਬਜਾਇ ਤਾਂ ਜਿ ਕਾਵਿਕ ਯੋਗਤਾ ਰੋਸ਼ਨੀ ਵੱਲ ਪ੍ਰੇਰਤ ਹੋ ਸਕੇ
ਕੁਛ ਵਿਦਵਾਨ ਦੋਸਤ ਢੋਲ ਤੇ ਡੱਗਾ ਮਾਰਕੇ ਇਹ ਐਲਾਨ ਫੁਰਮਾ ਰਹੇ ਹਨ ਕਿ ਕਵਿਤਾ ਤੋਲ ਤੁਕਾਂਤ ਦੀ ਪਬੰਦੀ ਤੋਂ ਅਜਾਦ ਹੋਣੀ ਚਾਹੀਦੀ ਹੈ ਇਹ ਉਸੇ ਤਰਾਂ ਦੀ ਹਾਸੋਹੀਣੀ ਗੱਲ ਹੈ ਜਿਵੇਂ ਕੋਈ ਕਹੇ ਕਿ ਸੰਗੀਤ ਸਾ-ਰੇ-ਗਾ-ਮਾ..ਆਦਿ ਸੁਰਾਂ ਤੋਂ ਮੁਕਤ ਹੋਣਾ ਚਾਹੀਦਾ ਹੈ । ਜਾਂ ਤਬਲਾ ਵਾਦਨ ਤਾਲ ਤੋਂ ਰਹਿਤ ਹੋਣਾ ਚਾਹੀਦਾ ਹੈ । ਸਿਤਾਰ ਤਾਰਾਂ ਦੇ ਬੰਧਨ ਤੋਂ ਆਜ਼ਾਦ ਹੋਣੀ ਚਾਹੀਦੀ ਹੈ ਜਾਂ ਨਦੀ ਕਿਨਾਰਿਆਂ ਦੀ ਕੈਦ ਤੋਂ ਰਿਹਾ ਹੋਣੀ ਚਾਹੀਦੀ ਹੈ । ਦਰਖਤ ਜੜਾਂ ਦੇ ਬੰਧਨ ਤੋਂ ਮੁਕਤ ਹੋਣਾ ਚਾਹੀਦਾ ਹੈ ਭਾਸ਼ਾ ਵਿਆਕਰਣ ਤੋਂ ਆਜ਼ਾਦ ਹੋਣੀ ਚਾਹੀਦੀ ਹੈ ਜਾਂ ਜੀਵ ਅਨੁਸ਼ਾਸਨ ਤੋਂ ਰਹਿਤ ਹੋਣਾ ਚਾਹੀਦਾ ਹੈ ।
ਮੈਂ ਆਪਣੇ ਵਿਦਵਾਨ ਦੋਸਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਕਰਨਾ ਚਹੁੰਦਾ ਹਾਂ ਕਿ ਕਵਿਤਾ ਅਤੇ ਵਾਰਤਕ ਵਿੱਚ ਭੇਦ ਪਰਗਟ ਕਰਨ ਵਾਲਾ ਕੇਵਲ ਇਹ ਤੋਲ ਅਤੇ ਤੁਕਾਂਤ ਹੀ ਹੈ , ਸੰਗੀਤ ਵਿੱਚ ਮਧੁਰਤਾ ਪੈਦਾ ਕਰਨ ਵਾਲੇ ਸਾ ਰੇ ਗਾ ਮਾ ਆਦਿ ਸੱਤ ਸੁਰ ਹੀ ਹਨ । ਨਹੀਂ ਤਾਂ ਇਹ ਸੰਗੀਤ ਇੱਕ ਬੌਂਗੇ ਅਤੇ ਭੱਦੇ ਅੜਾਂਟ ਵਿੱਚ ਬਦਲ ਜਾਵੇ ਤਾਲ ਹੀ ਤਬਲਾ ਵਾਦਨ ਦੀ ਹੋਂਦ ਪਰਗਟ ਕਰਦਾ ਹੈ ਜੇ ਤਾਲ ਨਾ ਹੋਵਾ ਤਾਂ ਇਸ ਦੀ ਅਵਾਜ ਮਕਾਨ ਬਣਾਉਣ ਵਾਲੇ ਮਜਦੂਰਾਂ ਦੀਆਂ ਸੱਟਾ ਦੇ ਸਮਾਨ ਸੁਣਾਈ ਦੇਵੇ ਸਿਤਾਰ ਲਈ ਤਾਰਾਂ ਦਾ ਬੰਧਨ ਹੀ ਜੀਵਨ ਹੈ । ਤਾਰਾਂ ਦੇ ਬੰਧਨ ਤੋਂ ਬਿਨਾ ਸਿਤਾਰ ਦਾ ਜੀਵਨ ਹੀ ਕੀ ਹੈ ? ਨਦੀ ਉਨਾ ਚਿਰ ਹੀ ਨਦੀ ਹੈ ਜਿੰਨਾਂ ਚਿਰ ਇਹ ਕਿਨਾਰਿਆਂ ਦੀ ਕੈਦ ਵਿੱਚ ਹੈ ਕਿਨਾਰਿਆਂ ਦੀ ਕੈਦ ਤੋਂ ਬਿਨਾ ਨਦੀ ਬਾੜ੍ਹ ਦਾ ਪਾਣੀ ਤਾਂ ਕਹੀ ਜਾ ਸਕਦੀ ਹੈ । ਕਿਨਾਰਿਆ ਦੀ ਕੈਦ ਤੋਂ ਬਿਨਾ ਨਦੀ ਲੋਕਾਂ ਲਈ ਜ਼ਹਿਮਤ ਹੀ ਨਹੀਂ ਮੁਸੀਬਤ ਵੀ ਬਣ ਜਾਂਦੀ ਹੈ ।ਜਦੋਂ ਕਿ ਕਿਨਾਰਿਆ ਦੀ ਕੈਦ ਵਿੱਚ ਨਦੀ ਲੋਕਾਂ ਲਈ ਰਹਿਮਤ ਹੁੰਦੀ ਹੈ । ਜੜ੍ਹਾਂ ਦਾ ਬੰਧਨ ਹੀ ਦਰਖਤ ਦੀ ਜ਼ਿੰਦਗੀ ਹੈ ਵਿਆਕਰਣ ਦੀ ਪਾਬੰਦੀ ਹੀ ਭਾਸ਼ਾ ਦੀ ਖੂਬਸੂਰਤੀ ਹੈ ਅਤੇ ਅਨੁਸ਼ਾਸਨਹੀਣਤਾ ਪਸ਼ੁਤਾ ਸਮਾਨ ਹੈ । ਉਪਰੋਕਤ ਪਾਬੰਦੀਆਂ ਸਵੈ ਇੱਛਿਆ ਨਾਲ਼ ਸਵੀਕਾਰ ਕੀਤੀਆ ਗਈਆਂ ਹਨ ਜਾਂ ਕੁਦਰਤੀ ਹਨ ਕਿਸੇ ਵੱਲੋਂ ਜ਼ਬਰਦਸਤੀ ਥੋਪੀਆਂ ਨਹੀਂ ਗਈਆਂ ਕਿ ਇਸ ਦਾ ਵਿਰੋਧ ਕੀਤਾ ਜਾਵੇ ।
ਮੁਖਤਲਿਢ ਵਿਦਵਾਨਾਂ ਨੇ ਸ਼ਿਅਰ ਦੀਆਂ ਵੱਖਰੀਆਂ ਵੱਖਰੀਆਂ ਪ੍ਰੀਭਾਂਸ਼ਾਵਾਂ ਕੀਤੀਆਂ ਹਨ ਜੋ ਆਪਣੇ ਆਪਣੇ ਥਾਂ ਤੇ ਸਹੀ ਹੋ ਸਕਦੀਆਂ ਹਨ । ਸ਼ਿਅਰ ਦੀ ਅਸਲੀ ਪ੍ਰੀਭਾਸ਼ਾ ਤਾ ਇਹੀ ਹੈ ਕਿ ਉਹ ਐਨਾ ਅਰਸ ਭਰਪੂਰ ਹੋਵਾ ਕਿ ਜ਼ੁਬਾਨੋਂ ਨਿਕਲ਼ਦਿਆਂ ਹੀ ਸਰੋਤਿਆ ਦੇ ਦਿਲਾਂ ਵਿੱਚ ਉੱਤਰ ਜਾਵੇ , ਜ਼ਿਹਨ ਤੇ ਉਕਰਿਆ ਜਾਵੇ , ਲੋਕ ਉਸ ਸ਼ਿਅਰ ਦੀ ਮੁਹਾਵਰੇ ਦੇ ਤੌਰ ਤੇ ਵਰਤੋਂ ਕਰਨ ਅਤੇ ਉਹ ਪ੍ਰਮਾਣ ਵਜੋਂ ਪੇਸ਼ ਕੀਤਾ ਜਾ ਸਕੇ ।
ਜਿਵੇਂ ਅੱਜ ਵਾਰਸ ਸ਼ਾਹ , ਮੁਕਬਲ , ਦਮੋਦਰ , ਪੀਲੂ , ਕਾਦਰਯਾਰ , ਅਹਿਮਦ ਯਾਰ , ਫਜ਼ਲ ਸ਼ਾਹ , ਬੁੱਲੇ ਸ਼ਾਹ , ਸ਼ੇਖ ਫਰੀਦ , ਸ਼ਾਹ ਮੁਹੰਮਦ , ਸਦਾ ਰਾਮ ( ਕਰਤਾ ਸੱਸੀ) , ਸਾਧੂ ਸਿੰਘ ਆਰਿਫ਼ (ਕਰਤਾ ਜ਼ਿੰਦਗੀ ਬਿਲਾਸ) . ਮੱਘਰ ਸਿੰਘ (ਕਰਤਾ ਨਸੀਹਤ ਬਿਲਾਸ) ਬਾਬੂ ਰਜ਼ਬ ਅਲੀ ਸਾਹਿਬ ਅਤੇ ਹੋਰ ਅਨੇਕਾਂ ਲੋਕ ਕਵੀਆਂ ਦੇ ਸ਼ਿਅਰ ਮੁਹਾਵਰੇ ਬਣ ਕੇ ਲੋਕਾਂ ਦੀਆਂ ਜ਼ੁਬਾਨਾਂ ਤੇ ਹਨ
ਕਾਵਿ-ਕਲਾ (ਫਨ-ਏ-ਸ਼ਾਇਰੀ) ਇੱਕ ਅਜਿਹੀ ਕੋਮਲ , ਉੱਤਮ , ਸ੍ਰੇਸ਼ਠ ਅਤੇ ਸੰਪੂਰਨ ਕਲਾ ਹੈ ਜਿਸ ਦਾ ਗਿਆਨ ਸ਼ਕਤੀ ਤੋਨ ਬਾਹਰ ਹੈ ਅਨੇਕਾਂ ਸ਼ਾਇਰਾਂ ਨੇ ਸ਼ਾਇਰੀ ਦੇ ਇਸ਼ਕ ਵਿੱਚ ਆਪਣੇ ਘਰਬਾਰ ਬਰਬਾਦ ਕਰ ਲਏ , ਕਾਰੋਬਾਰਾਂ ਨੂੰ ਠੋਕਰ ਮਾਰ ਦਿੱਤੀ , ਉੱਚੀਆਂ ਪਦਵੀਆਂ ਹਿਕਾਰਤ ਨਾਲ਼ ਠੁਕਰਾ ਦਿੱਤੀਆਂ , ਅਨੇਕਾਂ ਸ਼ਾਇਰਾਂ ਨੇ ਆਪਣੇ ਸਿਰ ਕਲਮ ਕਰਵਾ ਲਏ ਪਰ ਸ਼ਾਇਰਾਨਾ ਵਕਾਰ (ਕਵਿਤਾ ਦੇ ਸਨਮਾਨ) ਤੇ ਹਰਫ ਨਹੀਂ ਅਉਣ ਦਿੱਤਾ । ਉਹਨਾਂ ਨੇ ਹਰ ਮੁਸ਼ਕਲ ਸਮੇ ਵਿੱਚ ਲੋਕਾਂ ਦੀ ਅਗਵਾਈ ਕੀਤੀ ਪਰ ਅਫਸੋਸ ਅੱਜ ਦੇ ਇਸ ਅਰਥਵਾਦੀ ਯੁਗ ਵਿੱਚ ਕੁਝ ਅ-ਕਵੀਆਂ ਨੇ ਕਵੀਆਂ ਦੇ ਮਖੌਟੇ ਧਾਰਨ ਕਰਕੇ ਚੳਪਲੂਸੀ ਦੇ ਹਰਬੇ (ਹਥਿਆਰ) ਵਰਤ ਕੇ ਸ਼ਾਇਰਾਨਾ ਕਦਰਾਂ ਦੀ ਮਿੱਟੀ ਪਲੀਤ ਕਰ ਦਿੱਤੀ ਅਤੇ ਇੱਕ ਪਵਿੱਤਰ ਕਲਾ ਐਨੀ ਬਦਨਾਮ ਕਰ ਦਿੱਤੀ ਕਿ ਅੱਜ ਆਮ ਆਦਮੀ ਇੱਕ ਸ਼ਾਇਰ ਨੂੰ ਇੱਕ ਭੰਡ (ਖੁਸ਼ਾਮਦਾਂ ਤੇ ਸਿਫ਼ਤਾਂ ਕਰਨ ਵਾਲਾ) ਤੋਂ ਵੱਧ ਅਹਿਮੀਅਤ ਨਹੀਂ ਦਿੰਦਾ । ਕਾਰਣ ? ਅੱਜ ਕਵੀ ਸਾਧਨਾ ਤੋਂ ਸੱਖਣਾ ਹੋ ਗਿਆ ਹੈ ।
ਕਲਾਹੀਣ ਵਿਦਵਾਨ ਇਹ ਸਮਝਦੇ ਹਨ ਕਿ ਅੱਜ ਜਦੋਂ ਧੜੇਬੰਦੀ ਦੇ ਸਹਾਰੇ ਮਹਾਨ ਸ਼ਾਇਰ ਬਣਿਆ ਜਾ ਸਕਦਾ ਹੈ ਤਾਂ ਤਪੱਸਿਆ ਕਰਨ ਦੀ ਕੀ ਜਰੂਰਤ ਹੈ । ਸਾਧਨਾ ਦੀ ਭੱਠੀ ਵਿੱਚ ਸੜਨ ਦੀ ਕੀ ਜਰੂਰਤ ਹੈ । ਕਾਵਿ ਕਲਾ ਜਿਸ ਦਾ ਅਸਲੀ ਮਨੋਰਥ ਜ਼ੁਬਾਨ ਦੀ ਖੂਬਸੂਰਤੀ , ਸ਼ਬਦ ਉਚਾਰਨ ਦੀ ਦਰੁਸਤੀ ਅਤੇ ਤਲੱਫੁਜ਼ ਸੁਰੱਖਿਅਤ ਰੱਖਣ ਤੋਂ ਇਲਾਵਾ ਸੱਚ ਦੀ ਆਵਾਜ ਬੁਲੰਦ ਕਰਨਾ ਸੀ ਲੋਕਾਂ ਸਾਹਮਣੇ ਸੱਚ ਦਾ ਪੱਖ ਪੇਸ਼ ਕਰਨਾ ਅਤੇ ਝੂਠ ਦਾ ਚਿਹਰਾ ਨੰਗਾ ਕਰਨਾ ਸੀ ਉਹ ਕਲਾ ਅਨਾੜੀ ਅਤੇ ਚਾਪਲੂਸਾਂ ਨੇ ਆਪਣੇ ਸੁਆਰਥ ਅਤੇ ਮਤਲਬ ਬਰਾਰੀ ਲਈ ਚੌਕ ਚੌਕ ਵਿੱਚ ਝਾਫੇ ਧਰਕੇ ਫੂਕ ਦਿੱਤੀ । ਸਿਆਸੀ ਗੁੱਟਬੰਦੀਆਂ ਦਾ ਪ੍ਰਤੀਬਿੰਬ , ਅਖੌਤੀ ਸਾਹਿਤ ਸਭਾਵਾਂ ਨੇ ਇਲਮ-ਏ-ਅਰੂਜ਼ ਅਤੇ ਪਿੰਗਲ ਦਾ ਮਜਾਕ ਉਡਾਉਣਾ ਆਪਣਾ ਸਿਧਾਂਤ ਬਣਾ ਲਿਆ । ਜਿਸ ਦੇ ਫਲਸਰੂਪ ਬੇਸੁਆਦ ਅਤੇ ਅਰਥਹੀਣ ਕਵਿਤਾ ਵਜੂਦ ਵਿੱਚ ਆਈ ਸਿੱਟੇ ਵਜੋਂ ਸਰੋਤੇ ਅਤੇ ਪਾਠਕ ਕਵਿਤਾ ਵੱਲੋਂ ਉਪਰਾਮ ਹੋ ਗਏ ਅਤੇ ਵਾਰਤਕ ਵਿੱਚ ਅਨੰਦ ਮਾਨਣ ਲੱਗ ਪਏ
ਐਪਰ ਕਲਾ ਪਾਰਖੂ ਜਾਣਦੇ ਹਨ ਉਹ ਲੋਕ ਜਿਹੜੇ ਇਲਮ-ਏ ਅਰੂਜ਼ ਦਾ ਮਜਾਕ ਉਡਾਉਂਦੇ ਹਨ ਉਹ ਗੁਮਰਾਹ ਹਨ ਅਤੇ ਦੂਜਿਆਂ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਹੇ ਹਨ
ਅੱਜ ਦੇ ਯੁਗ ਵਿੱਚ ਗਿਣਤੀ ਦੇ ਹੀ ਕੁਝ ਕਵੀ ਕਵੀ ਕਲਾ ਤੋਂ ਜਾਣੂ ਹਨ ਜਿਉਂ ਜਿਉਂ ਕਲਾਹੀਣ ਲੋਕਾਂ ਦੀ ਗਿਣਤੀ ਵਧਦੀ ਜਾਂਦੀ ਹੈ ਤਿਉਂ ਤਿਉਂ ਇਹ ਕਲਾ ਵਧੇਰੇ ਜ਼ਲੀਲ ਹੁਂਦੀ ਜਾਂਦੀ ਹੈ ਸਰਕਾਰ ਨੇ ਸਾਰੀਆਂ ਯੌਗਤਾਵਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੋਇਆ ਹੈ ਯਾਨੀ ਐਮ ਬੀ ਬੀ ਐੱਸ ਜਾਂ ਐਮ ਡੀ ਕੀਤੇ ਬਿਨਾ ਜਾਂ ਘੱਟੋ ਘੱਟ ਆਰ ਐਮ ਪੀ ਦਾ ਡਿਪਲੋਮਾ ਹਾਸਲ ਕੀਤੇ ਬਿਨਾ ਕੋਈ ਆਦਮੀ ਜੇ ਕਰ ਡਾਕਟਰੀ ਦੀ ਪ੍ਰੈਕਟਿਸ ਕਰਦਾ ਹੈ ਤਾਂ ਕਨੂੰਨ ਦੀਆਂ ਨਿਗਾਹਾਂ ਵਿੱਚ ਉਹ ਦੋਸ਼ੀ ਹੈ , ਉਸ ਉੱਤੇ ਐਕਸ਼ਨ ਲਿਆ ਜਾ ਸਕਦਾ ਹੈ । ਇਸੇ ਤਰ੍ਹਾਂ ਐਲ ਐਲ ਬੀ ਕੀਤੇ ਬਿਨਾ ਜੇ ਕੋਈ ਵਕਾਲਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਨੂੰ ਉਨ ਨੂੰ ਫੌਰਨ ਆਪਣੀ ਗ੍ਰਿਫਤ ਵਿੱਚ ਲੈ ਲੈਂਦਾ ਹੈ ਹੋਰ ਤਾਂ ਹੋਰ ਹੁਣ ਤਾਂ ਸਰਕਾਰ ਨੇ ਸੰਗੀਤ ਦੇ ਡਿਪਲੋਮੇ ਕਰਨ ਦੀ ਵੀ ਵਿਵਸਥਾ ਜਾਰੀ ਕੀਤੀ ਹੋਈ ਹੈ ਪਰ ਅਫਸੋਸ ਕਿ ਕਾਵਿ ਕਲਾ ਵਾਰਗੇ ਕੋਮਲ ਲਤੀਫ ਅਤੇ ਪਾਕੀਜ਼ਾ ਹੁਨਰ ਦੀ ਸੁਰੱਖਿਆ ਦਾ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ।ਅੱਜ ਹਰ ਕਲਾਹੀਣ ਉੱਚੀ ਸਿੱਖਿਆ ਦਾ ਸਹਾਰਾ ਲੈ ਕੇ ਕਵੀ ਹੋਣ ਦਾ ਐਲਾਨ ਕਰ ਦਿੰਦਾ ਹੈ ਅਤੇ ਜੋ ਮਰਜੀ ਊਟ-ਪਟਾਂਗ ਫੁਰਮਾਉਣ ਦੀ ਗੁਸਤਾਖੀ ਕਰੀ ਜਾਂਦਾ ਹੈ ਇਸ ਸ਼ਰਾਰਤ ਜੇ ਇਸ ਤਰ੍ਹਾਂ ਚਲਦੀ ਰਹੀ ਤਾਂ ਕਾਵਿ ਕਲਾ ਹਮੇਸ਼ਾਂ ਲਈ ਸਮਾਪਤ ਹੋ ਕੇ ਰਹਿ ਜਾਵੇਗੀ ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਅਸੀਂ ਇਹ ਪੁਸਤਕ ਆਪਣੀ ਸਾਲਾਂ ਬੱਧੀ ਮਿਹਨਤ ਦੇ ਉਪਰਾਂਤ ਪਾਠਕਾਂ ਦੀ ਭੇਟ ਕਰਦੇ ਹਾਂ ਤਾਂ ਜੋ ਕਾਵਿ ਕਲਾ ਅਵਾਮ ਦੇ ਦਿਲਾਂ ਅਤੇ ਦਿਮਾਗਾਂ ਤੱਕ ਪਹੁੰਚੇ ਅਤੇ ਉਹ ਕਵਿਤਾ ਅ-ਕਵਿਤਾ ਦੀ ਪਹਿਚਾਣ ਕਰ ਸਕਣ । ਕਵਿਤਾ ਕਾਮਨੀ ਦਾ ਸੁੰਦਰ ਸਰੂਪ ਉਜਾਗਰ ਅਤੇ ਆਕਰਸ਼ਕ ਬਣ ਕੇ ਸਾਹਿਤ ਖੇਤਰ ਵਿੱਚ ਇੰਜ ਵਿਚਰਦਾ ਦਿਖਾਈ ਦੇਵੇ ਜਿਵੇਂ ਇੰਦਰ ਦੇ ਆਖਾੜੇ ਵਿੱਚ ਮੇਨਕਾ ਅਪੱਸਰਾਂ ਸ਼ੋਭਾ ਪਉਂਦੀ ਹੈ ਅਤੇ ਗਜ਼ਲ ਕਵਿਤਾ ਕਵਿਤਾ ਭੇਦਾਂ ਰੂਪੀ ਅਪੱਸਰਾਵਾਂ ਦੇ ਝੁਰਮਟ ਵਿੱਚ ਇੰਜ ਦਿਖਾਈ ਦੇਵੇ ਜਿਵੇਂ ਕੋਈ ਦੋਸ਼ੀਜ਼ਾ ਥਿਰਕਦੀ ਹੋਵੇ ।
ਆਦਰ ਅਤੇ ਨਿਮਰਤਾ ਸਹਿਤ ਦੀਪਕ ਜੈਤੋਈ