4.11.11

ਏਦਾਂ ਨਹੀਂ ਕਰੀਦਾ ...ਏਦਾਂ ਨਹੀਂ ਕਰੀਦਾ

ਏਦਾਂ ਨਹੀਂ ਕਰੀਦਾ ...ਏਦਾਂ ਨਹੀਂ ਕਰੀਦਾ 

ਚੁਪਚਾਪ ਲੰਘ ਜਾਣਾ....ਬਿਨ ਚਾਪ ਲੰਘ ਜਾਣਾ ..
..ਅਗਲੇ ਨੂ ਡੋਬ ਗਹਿਰਾ ਤੇ ਆਪ ਲੰਘ ਜਾਣਾ 

..ਭਿੱਜ ਜਾਣ ਜਦੋਂ 2 ਰੂਹਾਂ .ਕੱਲਿਆਂ ਨਹੀਂ ਤਰੀਦਾ..
ਏਦਾਂ ਨਹੀਂ ਕਰੀਦਾ ...ਏਦਾਂ ਨਹੀਂ ਕਰੀਦਾ
..ਜੇ ਜੁਨੂਨ ਦੇ ਥਲਾਂ ਵਿਚ ਹੋਵੇ ਸਕੂਨ ਲਭਣਾ
..ਚਾਹਤ ਦੀ ਪਾ ਕੇ ਝਾਂਜਰ ਹੋਵੇ ਜੇ ਪੈਰ ਦੱਬਣਾ

...ਫਿਰ ਇਸ਼ਕ਼ ਦੀ ਗਲੀ ਵਿਚ ਪੱਬ ਹੀ ਨਹੀਂ ਧਰੀਦਾ
ਏਦਾਂ ਨਹੀਂ ਕਰੀਦਾ ...ਏਦਾਂ ਨਹੀਂ ਕਰੀਦਾ
ਨਾ ਕਲਮ ਤੇ ਨਾ ਸਿਆਹੀ ਨਾ ਪੱਕਿਆਂ ਕਾਗਜਾਂ ਤੇ .
ਇਕਰਾਰਨਾਮਾ ਆਪਣਾ ਸੀ ਦਿਲ ਦੇ ਵਰਕਿਆਂ ਤੇ
ਰੱਤ ਦੀ ਲਿੱਪੀ ਚ ਲਿਖਿਆਂ ਨੂੰ ਇਓਂ ਨਹੀਂ ਪੜੀਦਾ
ਏਦਾਂ ਨਹੀਂ ਕਰੀਦਾ ...ਏਦਾਂ ਨਹੀਂ ਕਰੀਦਾ .....


ਵੇਲੇ ਤਾਂ ਲੰਘ ਜਾਂਦੇ ਮੇਲੇ ਤਾਂ ਲਗਦੇ ਰਹਿੰਦੇ..
ਕੋਈ ਡੁੱਬ ਜਾਏ ਜਾਂ ਤਰ ਜਾਏ ਦਰਿਆ ਤਾਂ ਵਗਦੇ ਰਹਿੰਦੇ ..
..ਡੁੱਬਦੇ ਸਜਣ ਨੂ ਤੱਕ ਕੇ ਕੰਢੇ ਨਹੀਂ ਖੜੀਦਾ
ਏਦਾਂ ਨਹੀਂ ਕਰੀਦਾ ...ਏਦਾਂ ਨਹੀਂ ਕਰੀਦਾ ............... lafzan da jaadugar SURJIT PATAR