ਗ਼ਜ਼ਲ
ਬੁਰੇ ਦਾ ਫਾਸਲਾ ਮੰਗੀਂ , ਭਲੇ ਦੀ ਨੇੜਤਾ ਮੰਗੀ |
ਬੁਰੇ ਦਾ ਵੀ ਭਲੇ ਦਾ ਵੀ , ਹਮੇਸ਼ਾਂ ਤੂੰ ਭਲਾ ਮੰਗੀਂ |
ਕਿਵੇਂ ਬਚਿਆ, ਕਿਵੇਂ ਅਜ ਤੀਕ ਉਹ ਸਾਲਿਮ ਸਬੂਤਾ ਹੈ,
ਤੁਫਾਨਾ , ਬਿਜਲੀਆਂ ਕੋਲੋਂ , ਮਿਰੇ ਘਰ ਦਾ ਪਤਾ ਮੰਗੀਂ |
ਭਵਾਂ ਉਹ ਮਿਲ ਨਹੀਂ ਸਕਦੇ, ਭਵਾਂ ਉਹ ਖ਼ਤ ਨਹੀਂ ਲਿਖਦੇ,
ਭਵਾਂ ਉਹ ਦੂਰ ਹਨ ਵਸਦੇ , ਦਿਲਾਂ ਵਿਚ ਰਾਬਤਾ ਮੰਗੀਂ |
ਇਹ ਪੈਦਾ ਅੰਨ ਕਰਦੇ ਹਨ , 'ਤੇ ਸਭ ਦਾ ਪੇਟ ਭਰਦੇ ਹਨ,
ਇਹ ਕਿਰਤੀ ਹਨ ਇਨ੍ਹਾ ਕੋਲੋਂ, ਨਾ ਹਾਕਮ ਮਾਮਲਾ ਮੰਗੀਂ |
ਤਿਰੀ ਚਾਹਤ 'ਚ ਮੈਂ ਮਸ਼ਰੂਫ , ਹੋ ਜਾਂਵਾ ਅਜਲ ਤੀਕਰ ,
ਤੂੰ ਮੁਨਸਿਫ਼ ਤੋਂ ਨਿਕੰਮੇ ਵਾਸਤੇ , ਏਹੋ ਸਜਾ ਮੰਗੀ |
ਇਰਾਕੀ ਹਨ ਜਾਂ ਅਫਗਾਨੀ ਜਾਂ ਹਿਟਲਰ ਦੇ ਸਬੰਧੀ ਹਨ ,
ਇਨ੍ਹਾ ਪੱਥਰ ਦਿਲਾਂ ਅੰਦਰ , ਤੂੰ ਕੁਝ ਕੁਝ ਧੜਕਦਾ ਮੰਗੀਂ |
ਮੁਸੀਬਤ ਵਿਚ ਅਗਰ ਮੰਗਣ ਦੀ , ਨੌਬਤ 'ਪਾਲ' ਪੈ ਜਾਵੇ ,
ਨਸੀਹਤ ਹੈ ਮਿਰੀ ਤੈਨੂੰ , ਤੂੰ ਕੇਵਲ ਹੌਸਲਾ ਮੰਗੀਂ |
Thanks for Reading this. Like us on Facebook and Subscribe to stay in touch.
No comments:
Post a Comment