27.4.12

ਲੱਛੀ ਕੁੜੀ


ਲੱਛੀ ਕੁੜੀ 
ਕਾਲੀ ਦਾਤਰੀ ਚੰਨਣ ਦਾ ਦਸਤਾ
ਤੇ ਲੱਛੀ ਕੁੜੀ ਵਾਢੀਆ ਕਰੇ 
ਓਹਦੇ ਨੈਣਾ ਵਿਚ ਲੱਪ ਲੱਪ ਕੱਜਲਾ 
ਤੇ ਕੰਨਾ ਵਿਚ ਕੋਕਲੇ ਹਰੇ..
ਮੁੱਖ ਤੇ ਪਸੀਨਾ ਓਹਦੇ ਖਾਵੇ ਇੰਜ ਮੇਲ ਨੀ 
ਜਿਵੇਂ ਹੁੰਦੀ ਕੰਮੀਆਂ ਤੇ ਕੱਤੇ ਦੀ ਤ੍ਰੇਲ ਨੀ
ਓਹਦੀ ਹੱਥ ਜੇਡੀ ਲੰਮੀ ਧੌਣ ਵੇਖ ਕੇ
ਪੈਲਾਂ ਪੌਣੋ ਮੋਰ ਵੀ ਡਰੇ.
ਕਾਲੀ ਦਾਤਰੀ.......
ਰੰਗ ਦੀ ਪਿਆਰੀ ਤੇ ਸ਼ਰਾਬੀ ਓਹਦੀ ਤੋਰ ਨੀ
ਬਾਗਾਂ ਵਿਚੋਂ ਲੰਘਦੀ ਨੂੰ ਲੜ ਜਾਂਦੇ ਭੌਰ ਨੀ
ਓਹਦੇ ਵਾਲਾਂ ਵਿਚ ਮੱਸਿਆ ਨੂੰ ਵੇਖ ਕੇ
ਕਿੰਨੇ ਚੰਨ ਡੁੱਬ ਕੇ ਮਰੇ..
ਕਾਲੀ ਦਾਤਰੀ.......
ਗੋਰੇ ਹੱਥੀ ਦਾਤਰੀ ਨੂੰ ਪਾਇਆ ਏ ਹਨੇਰ ਨੀ
ਵੱਢ ਵੱਢ ਲਾਈ ਜਾਵੇ ਕਣਕਾਂ ਦੇ ਢੇਰ ਨੀ
ਓਹਨੂੰ ਧੁੱਪ ਵਿਚ ਭਖਦੀ ਨੂੰ ਵੇਖ ਕੇ
ਬੱਦਲਾਂ ਦੇ ਨੈਣ ਨੇ ਭਰੇ..
ਕਾਲੀ ਦਾਤਰੀ ਚੰਨਣ ਦਾ ਦਸਤਾ
ਤੇ ਲੱਛੀ ਕੁੜੀ ਵਾਢੀਆ ਕਰੇ ....!! by Shiv Kumar Batalvi 


Thanks for Reading this. Like us on Facebook https://www.facebook.com/shivbatalvi and Subscribe to stay in touch.

No comments: