26.9.12

ਪਾਸ਼






ਤੂੰ ਇਸ ਤਰ੍ਹਾਂ ਕਿਓਂ ਨਹੀਂ ਬਣ ਜਾਂਦੀ
ਜਿੱਦਾਂ ਮੂੰਹ ਜ਼ੁਬਾਨੀ ਗੀਤ ਹੁੰਦੇ ਨੇ
ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਿਓਂ ਪੈਂਦਾ ਹੈ

ਮੂੰਹ ਜ਼ੋਰ ਤਿ੍ਕਾਲਾਂ ਦੇ ਖੜਕੇ ਚੋਂ
ਤੇਰੇ ਬੋਲਾਂ ਨੂੰ ਨਿਤਾਰ ਸਕਣਾ ਬਹੁਤ ਔਖਾ ਹੈ
ਤੇਰੇ ਟੱਲੀ ਵਾਂਗ ਲਹਿਰਾਂ ਚ ਟੁਟਦੇ
ਸੰਖ ਦੀ ਆਵਾਜ਼ ਵਾਂਗ ਮੈਂ ਚਾਹੁੰਦਾ ਹਾਂ
ਤੂੰ ਡੁੱਬਦੇ ਸੂਰਜ ਦਾ ਗ਼ਮ ਵੰਡਾਵੇਂ
ਤੇ ਰੱਬ ਦੇ ਨਾਂ ਵਾਂਗ ਮੇਰੀ ਰੂਹ ਚ ਤਰਦੀ ਫਿਰੇਂ

ਦੇਖ ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ
ਜਿਵੇਂ ਹਾਰਨ ਬਾਅਦ ਕੋਈ ਅਣਖੀ
ਵੈਰੀ ਦੀਆਂ ਅੱਖਾਂ ਚ ਤੱਕਦਾ ਹੈ

ਮੈਂ ਨਿੱਕੀ ਨਿੱਕੀ ਲੋਅ ਚ
ਕਿਰ ਗਈ ਗਾਨੀ ਵਾਂਗ
ਟੋਹ ਟੋਹ ਕੇ ਆਪਣਾ ਆਪ ਲੱਭਣਾ ਹੈ

ਪਾਸ਼



ਦੋਸਤੋ , ਸਾਨੂੰ  ਫੇਸਬੁਕ ਤੇ ਵੀ ਮਿਲੋ !!

Thanks for Reading this. Like us on Facebook https://www.facebook.com/shivbatalvi and Subscribe to stay in touch.