ਹਨੇਰਾ ਹੈ ਛਾਇਆ ਤੇਰੇ ਜਾਣ ਮਗਰੋਂ ,
ਮੈਂ ਦੀਵਾ ਜਗਾਇਆ ਤੇਰੇ ਜਾਣ ਮਗਰੋਂ ।
ਮੇਰੇ ਤਨ ਬਦਨ ਵਿਚ ਤੜਪ ਵਧ ਗਈ ਸੀ ,
ਘਟਾ ਨੂੰ ਬੁਲਾਇਆ ਤੇਰੇ ਜਾਣ ਮਗਰੋਂ ।
ਸਮੁੰਦਰ ਦੇ ਅੰਦਰ ਕੋਈ ਤੌਖਲਾ ਸੀ ,
ਜੋ ਤੂਫਾਨ ਆਇਆ ਤੇਰੇ ਜਾਣ ਮਗਰੋਂ ।
ਇਹ ਹੰਝੂ , ਇਹ ਹਉਕੇ ,ਇਹ ਹਾਵੇ ਜਿੰਨਾਂ ਨੇ,
ਮੇਰਾ ਗਮ ਵਧਾਇਆ ਤੇਰੇ ਜਾਣ ਮਗਰੋਂ ।
ਖਜ਼ਾਨਾ ਮੁਹੱਬਤ ਦਾ ਸੀ ਕੋਲ ਮੇਰੇ ,
ਮੈਂ ਹੱਥੋਂ ਗਵਾਇਆ ਤੇਰੇ ਜਾਣ ਮਗਰੋਂ ।
ਮੈਂ ਕਰਦਾ ਸੀ ਪੂਜਾ ਤੇਰੀ ਵਸਲ ਵੇਲੇ ,
ਮੈਂ ਤੈਨੂੰ ਧਿਆਇਆ ਤੇਰੇ ਜਾਣ ਮਗਰੋਂ ।
ਕਦੇ ਮੁਸਕਰਾਹਟ ਸੀ ਚਿਹਰੇ ਤੇ 'ਲਾਲੀ' ,
ਕਿ ਗੱਚ ਭਰ ਹੈ ਆਇਆ ਤੇਰੇ ਜਾਣ ਮਗਰੋਂ ।
ਰਾਜ ਲਾਲੀ ਬਟਾਲਾ
Thanks for Reading this. Like us on Facebook https://www.facebook.com/shivbatalvi and Subscribe to stay in touch.