26.6.13

ਪੁਸਤਕ "ਇਕ ਦੀਵਾ ਇਕ ਦਰਿਆ" by ਤਨਦੀਪ ਤਮੰਨਾ




ਤਨਦੀਪ ਦੀਆਂ ਤਿੰਨ ਕਵਿਤਾਵਾਂ --
(1)
( ਮੇਰੀਆਂ ਪੈੜਾਂ ਤੇਰੇ ਨਕਸ਼ )
ਤੂੰ ਕਿਹਾ:
" ਮੈਂ ਸਾਏ ਦੀ ਤਰ੍ਹਾਂ
ਤੇਰੇ ਨਾਲ ਹਾਂ...."
ਮੈਂ ਕਿਹਾ:
" ਨਾਲ ਹੈਂ ਤਾਂ ਪੈੜਾਂ ਤਾਂ ਕਰ...."
......"...
ਸਾਏ ਦੀਆਂ ਪੈੜਾਂ ਨਹੀਂ ਹੁੰਦੀਆਂ..."
ਆਖ 
ਤੂੰ ਰੇਗਿਸਤਾਨ ਬਣ ਕੇ 
ਮੇਰੇ ਸਾਹਵੇਂ ਵਿਛ ਗਿਆ ਸੈਂ....

ਪਰ ਹਰ ਇਕ ਪੈੜ ਵਿੱਚੋਂ
ਤੇਰੇ ਹੀ 
ਨਕਸ਼ ਉਭਰ ਆਏ...
(2)
( ਆਸ਼ਾ ਅਤੇ ਨਿਰਾਸ਼ਾ )
ਮੇਰੀ ਆਸ਼ਾ ਅਤੇ ਨਿਰਾਸ਼ਾ 
ਦਾਲਚੀਨੀ ਦੇ ਰੁੱਖ ਵਰਗੀ ਹੈ 
ਜਿਸ ਦੇ ਪੱਤੇ ਝੜ ਜਾਂਦੇ 
ਛਿੱਲ ਉੱਤਰ ਜਾਂਦੀ ਹੈ....
ਫਿਰ ਰਾਤੋ-ਰਾਤ 
ਕੋਈ ਜਾਦੂਗਰ 
ਉਹਨੂੰ ਸੁਨਹਿਰੀ ਫੁੱਲਾਂ ਨਾਲ 
ਭਰ ਜਾਂਦਾ ਹੈ....
(3)
ਬਹਾਰ ਇੰਞ ਵੀ ਆਉਂਦੀ ਏ.....
ਉਸ ਨੇ....
ਮੇਰੀਆਂ ਤਲੀਆਂ ਉੱਤੇ 
ਕੁਝ ਬੀਜ ਧਰੇ...

ਦੋਵੇਂ ਕਲ਼ਾਈਆਂ ਪਕੜ 
ਮੱਥਾ ਚੁੰਮਿਆ 
ਤੇ ਛੱਟਾ ਦੇ ਕੇ ਆਖਿਆ:

"...ਕੋਈ ਕਰਾਮਾਤ ਨਹੀਂ...
ਜ਼ਰਾ ਵੇਖ...
ਬਹਾਰ ਇੰਞ ਵੀ ਆਉਂਦੀ ਏ....
*********************ਤਨਦੀਪ ਤਮੰਨਾ
ਪੁਸਤਕ "ਇਕ ਦੀਵਾ ਇਕ ਦਰਿਆ" ਵਿਚੋਂ

ਤੁਸੀਂ ਹੁਣ ਕਿਤਾਬ ਏਸ ਐਡਰੈਸ ਤੋਂ ਹੀ ਖ਼ਰੀਦ ਸਕੋਗੇ....ਬਹੁਤ-ਬਹੁਤ ਸ਼ੁਕਰੀਆ ਜੀ।

Saluja Enterprises
G 4 - Dhyaan Singh Complex
Opp. Bus Stand Ludhiana
Phone: 161-463-2504
161-462-2504

Author: Tandeep Tamanna
Book Name: Ikk Deeva Ikk Dariya ( Poems )
Pages: 140
Book Price: 150.00 Rs ( In India only )



Thanks for Reading this. Like us on Facebook https://www.facebook.com/shivbatalvi and Subscribe to stay in touch.