ਰੂਹ ਦੇ ਰੁੱਖ 'ਤੋਂ ਚਾਵਾਂ ਦੇ ਪੱਤ ਝੜ ਗਏ ,ਜਿਸਮ ਬਣ ਗਿਆ ਏ ਬੰਜਰ ਖੇਤ ਵਾਂਗੂੰ
ਮਨ ਦੀ ਪੋਟਲੀ 'ਚੋਂ ਪੂੰਜੀ ਹਾਸਿਆਂ ਦੀ ਕਿਰਦੀ ਜਾਂਦੀ ਏ ਮੁੱਠੀ 'ਚੋਂ ਰੇਤ ਵਾਂਗੂੰ
ਤੇਰੇ ਹਿਜਰ ਦੀ ਟੀਸ ਨੂੰ ਮਹਿਰਮਾਂ ਵੇ ,ਦਿਲ ਵਿੱਚ ਸਾਂਭਿਆ ਈ ਗੁੱਝੇ ਭੇਤ ਵਾਂਗੂੰ
ਇੱਕ ਤੈਂ ਬਾਝੋਂ ਸਾਨੂੰ ਜ਼ਿੰਦਗੀ ਵੀ ਜਾਪੇ ਚਿੰਬੜੀ ਕਿਸੇ ਪਰੇਤ ਵਾਂਗੂੰ
2
ਅੰਬਰ ਪਾਰ 'ਤੋਂ ਹੋਣੀ ਦੀ ਕੂਕ ਵੱਜੀ ,ਪਲਕਾਂ ਕੰਬੀਆਂ ਤੇ ਦੀਦੇ ਵਹਿਣ ਲੱਗ ਪਏ
ਉੱਤੋਂ ਤੇਰਿਆ ਸ਼ਿਕਵਿਆਂ ,ਰੋਸਿਆਂ ਦੇ ਖ਼ੰਜਰ ਵਿੱਚ ਕਲੇਜੇ ਦੇ ਲਹਿਣ ਲੱਗ ਪਏ
ਮੂੰਹ 'ਤੇ ਮੌਤ ਨੂੰ ਮਸ਼ਕਰੀ ਕਰਨ ਵਾਲੇ 'ਚਤੋਂ-ਪਹਿਰ ਉਦਾਸ ਜਹੇ ਰਹਿਣ ਲੱਗ ਪਏ
ਇੱਜ਼ਤ ,ਅਕਲ,ਈਮਾਨ ਸਭ ਬਣੇ ਮਿੱਟੀ ,ਭੁਰ-ਭੁਰ ਕਿੰਗਰੇ ਖ਼ੁਦੀ ਦੇ ਢਹਿਣ ਲੱਗ ਪਏ
ਕੁੱਠੇ ਹਿਜਰ ਦੇ 'ਵਿਜੇ ਵਿਵੇਕ ' ਹੋਰੀਂ ਵਰਿਸਸ਼ਾਹ ਵਾਂਗੂੰ ਬੈਂਤ ਕਹਿਣ ਲੱਗ ਪਏ
Thanks for Reading this. Like us on Facebook https://www.facebook.com/shivbatalvi and Subscribe to stay in touch.