9.10.13

ਮਾਂ-ਪੁੱਤ (ਕਵਿਤਾ) submitted by Amrit Rai (via contact form )

ਮਾਂ-ਪੁੱਤ (ਕਵਿਤਾ)
ਮਾਂ
ਅੱਜ ਤੈਨੂੰ ਉਲਾਂਭਾ ਦੇਣ ਲੱਗਿਆ,
ਮੈਨੂੰ ਜੰਮਿਆ ਤੂੰ
ਕਿਉਂ
ਇਹ ਜਹਾਨ ਵੇਖਿਆ
ਮੈਨੂੰ ਮਾਰ ਦਿੰਦੀ ਧੀ ਵਾਂਗੂ
ਕੁੱਖ 'ਚ
ਜੰਮ ਲੈਂਦੀ ਮੈਨੂੰ
ਜਾਂ
ਮੇਰੇ ਤਿੰਨੋਂ ਭਰਾ
ਕਿ ਦੋਸ਼ ਸੀ ਮੇਰਾ
ਜੋ ਦੇਣ ਤੰਗੀ ਮੈਨੂੰ
ਨਾ ਕੀਤਾ
ਤੇਰੀ ਮਮਤਾ ਦਾ ਖਿਆਲ
ਨਾ ਵੇਖੇ ਉਹਨਾਂ ਰਿਸ਼ਤੇ
ਉਜਾੜਾ ਕੀਤਾ
ਮੇਰਾ ਘਰ ਤੇ ਤੇਰੀ ਮਮਤਾ ਨੂੰ
ਕੀ ਦੋਸ਼ ਸੀ।

ਹੱਕ ਹੈ ਤੇਰਾ
ਪੁੱਤਰਾ
ਮੈਂ ਹਾਂ ਦੋਸ਼ੀ ਤੇਰੀ
ਤੇ ਤੇਰੇ ਬੱਚਿਆਂ ਦੀ
ਕੁੱਖ 'ਚ ਹੀ ਮਾਰ-ਮੁਕਾਉਂਦੀ
ਤੇਰੀ ਜਾਨ ਦੇ ਵੈਰੀ
ਮੈਨੂੰ ਪਤਾ ਹੁੰਦਾ
ਤਿੰਨੋਂ
ਪੁੱਤ-ਕੁਪੁੱਤ ਹੋ ਜਾਣਗੇ
ਪਰ
ਹੋਂਸਲਾ ਨਾ ਹਾਰ
ਮੇਰੀ ਮਮਤਾ ਕਮਜੋਰ ਨਹੀਂ
ਕਿ ਤੈਨੂੰ ਇਨਸਾਫ਼
ਦਿਵਾਏ ਬਿਨਾ ਮਾਰ ਜਾਵਾਂ।


ਨਾਮ----------ਅੰਮ੍ਰਿਤ ਰਾਏ (ਪਾਲੀ)
ਫ਼ਾਜ਼ਿਲਕਾ
ਮੋਬਾਇਲ----9779602891


Thanks for Reading this. Like us on Facebook https://www.facebook.com/shivbatalvi and Subscribe to stay in touch.