ਮੈਕਸਿਮ ਗੋਰਕੀ ਦਾ ਨਾਵਲ "ਮਾਂ" ਜ਼ਰੂਰ ਪੜੋ• ਨਾਵਲ "ਮਾਂ" ਨੇ ਕਿਰਤੀ ਸ਼੍ਰੇਣੀ ਦੇ ਰੂਸ ਦੇ ਚੰਗੇਰੇ ਭਵਿੱਖ ਲਈ ਘੋਲ਼ ਦਾ ਆਗੂ ਹੋਣ ਦੀ ਪੁਸ਼ਟੀ ਕਰ ਦਿੱਤੀ। ਇਹ ਆਪਣੇ ਉੱਚੇ ਆਦਰਸ਼ ਪ੍ਰਾਪਤ ਕਰਨ ਲਈ ਅਮਲ ਕਰ ਰਹੀ ਕਿਰਤੀ ਸ਼੍ਰੇਣੀ ਬਾਰੇ ਨਾਵਲ ਹੈ। ਇਹ ਪੁਸਤਕ ਕਿਰਤੀ ਸ਼੍ਰੇਣੀ ਲਈ ਹੈ, ਜਿਹੜੀ ਉਹਨਾਂ ਨੂੰ ਇਸ ਯੋਗ ਬਣਾਉਂਦੀ ਹੈ ਕਿ ਉਹ ਆਪਣਾ ਮੁੱਲ ਹਾੜ ਲੈਣ ਅਤੇ ਆਪਣੀ ਰਾਜਸੀ ਅਤੇ ਵਿਚਾਰਧਾਰਕ ਕਚਿਆਈ ਵੇਖ ਲੈਣ। ਇਹ ਇੱਕ ਅਜਿਹੀ ਪੁਸਤਕ ਹੈ ਜਿਹੜੀ ਉਸ ਸਮੇਂ ਰੂਸੀ ਕਿਰਤੀ ਸ਼੍ਰੇਣੀ ਅਤੇ ਸਭਨਾਂ ਰੂਸੀ ਲੋਕਾਂ ਲਈ ਬੁਨਿਆਦੀ ਮਹੱਤਤਾ ਵਾਲ਼ੀ ਸੀ। 1907 ਵਿੱਚ ਲੈਨਿਨ ਨੇ ਇਹ ਰਾਏ ਪ੍ਰਗਟ ਕੀਤੀ: "ਇਹ ਕਿਤਾਬ ਲੋੜੀਂਦੀ ਹੈ, ਕਿਉਂਕਿ ਅਨੇਕ ਕਿਰਤੀਆਂ ਨੇ ਅੰਤਰ-ਪ੍ਰੇਰਨਾ ਦੇ ਅਸਰ ਹੇਠ ਅਤੇ ਆਪਮੁਹਾਰੇ ਤੌਰ ਤੇ ਇਨਕਲਾਬੀ ਲਹਿਰ ਵਿੱਚ ਹਿੱਸਾ ਲਿਆ ਅਤੇ ਹੁਣ "ਮਾਂ" ਪੜ•ਨ ਨਾਲ਼ ਉਹਨਾਂ ਨੂੰ ਖਾਸ ਲਾਭ ਹੋਵੇਗਾ।" "ਮਾਂ" ਕਿਰਤੀ ਸ਼੍ਰੇਣੀ ਬਾਰੇ ਇੱਕ ਪੁਸਤਕ ਹੈ, ਮਨੁੱਖੀ ਸਬੰਧ ਚੰਗੇਰੇ ਬਣਾਉਣ ਵਿੱਚ ਕਿਰਤੀ ਸ਼੍ਰੇਣੀ ਦੇ ਰੋਲ਼ ਬਾਰੇ। ਇਹਦਾ ਅਰਥ ਹੈ ਕਿ ਇਹ ਪੁਸਤਕ ਕੇਵਲ ਕਿਰਤੀ ਸ਼੍ਰੇਣੀ ਲਈ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਸਭਨਾਂ ਲੋਕਾਂ ਲਈ ਹੈ। ਨਾਵਲ "ਮਾਂ" ਪਹਿਲੇ ਰੂਸੀ ਇਨਕਲਾਬ ਸਬੰਧੀ ਹੈ ਜੋ ਬਦੇਸ਼ਾਂ ਵਿੱਚ 38 ਭਾਸ਼ਾਵਾਂ ਵਿੱਚ 286 ਵਾਰ ਛਾਪਿਆ ਗਿਆ ਹੈ। ਸੋਵੀਅਤ ਯੂਨੀਅਨ ਵਿੱਚ ਇਹ ਨਾਵਲ 197 ਵਾਰ 64,54,000 ਪਰਤੀਆਂ ਵਿੱਚ ਛਪਿਆ ਹੈ। ਗੋਰਕੀ ਦੀ "ਮਾਂ" ਸਭਨਾਂ ਦੇਸ਼ਾਂ ਦੇ ਕਿਰਤੀਆਂ ਵਿੱਚ ਸਭ ਤੋਂ ਵੱਧ ਹਰ-ਮਨ-ਪਿਆਰੀ ਪੁਸਤਕ ਬਣ ਗਈ ਹੈ।
https://drive.google.com/file/d/0B4LcWJBU_gGgX1JnTUFCa1RKY3c/edit?usp=sharing
Thanks for Reading this. Like us on Facebook https://www.facebook.com/shivbatalvi and Subscribe to stay in touch.