2.2.14

ਗ਼ਜ਼ਲ / ਕਮਲ ਦੇਵ ਪਾਲ

ਗ਼ਜ਼ਲ / ਕਮਲ ਦੇਵ ਪਾਲ 

ਉਹ ਸਾਬਿਤ ਸਿਰ ਲਿਆਏ ਹਨ ਖਾਸ ਕਰਕੇ ।
ਅਸੀਂ ਬਾਗੀ ਬਣਾਏ ਹਨ ਖਾਸ ਕਰਕੇ .

ਮੈਂ ਬੋਲਣ ਲਾ ਦਿਆਂਗਾ ਇਹ ਚੁੱਪ ਕੀਤੇ , 
ਮੈਂ ਅਪਣੇ ਘਰ ਬੁਲਾਏ ਹਨ ਖਾਸ ਕਰਕੇ ।

ਹਨੇਰੇ ਨੂੰ ਘਰਾਂ ਵਿੱਚੋਂ ਹੈ ਭਜਾਉਣਾ ,
ਅਸੀਂ ਦੀਪਕ ਜਗਾਏ ਹਨ ਖਾਸ ਕਰਕੇ ।

ਐ- ਮੇਰੇ ਪਿੰਡ ਦੇ ਲੋਕੋ ਜਾਗਦੇ ਹੋ ,
ਉਹ ਲੁੱਟਣ ਪਿੰਡ ਆਏ ਹਨ ਖਾਸ ਕਰਕੇ ।

ਜਿਨ੍ਹਾ ਵਿਚ ਹੌਸਲਾ , ਹਿੰਮਤ ਹੈ ਦਲੇਰੀ ,
ਉਹ ਮੇਰੇ ਦਿਲ ਨੂੰ ਭਾਏ ਹਨ ਖਾਸ ਕਰਕੇ ।

ਕਈ ਹਉਕੇ , ਕਈ ਹਾਵੇ , 'ਤੇ ਕਈ ਗ਼ਮ ,
ਮੈਂ ਦਿਲ ਅੰਦਰ ਛੁਪਾਏ ਹਨ ਖਾਸ ਕਰਕੇ ।

ਉਨ੍ਹਾ ਅਧਿਕਾਰ ਲੈਣੇ ਹਨ , ਕਾਫ਼ਲੇ ਜੋ ,
ਮਿਸ਼ਾਲਾਂ ਫੜ੍ਹ ਕੇ ਆਏ ਹਨ ਖਾਸ ਕਰਕੇ ।

ਭਰੇ ਦਰਬਾਰ ਵਿਚ ਹਾਕਮ ਨੂੰ ਝੰਜੋੜਨ ,
ਸਲੀਬਾਂ ਚੁੱਕ ਲਿਆਏ ਹਨ ਖਾਸ ਕਰਕੇ ।

ਲੜੇ ਜੋ ਨਿਰਬਲਾਂ ਖ਼ਾਤਿਰ ' ਪਾਲ ' ਵਰਗੇ ,
ਮੈਂ ਪਲਕਾਂ 'ਤੇ ਬਿਠਾਏ ਹਨ ਖਾਸ ਕਰਕੇ ।



Thanks for Reading this. Like us on Facebook https://www.facebook.com/shivbatalvi and Subscribe to stay in touch.