ਇਹ ਕਵਿਤਾਵਾਂ ਉਹਨਾਂ ਨੇ ਸਾਨੂੰ ਭੇਜੀਆਂ ...ਬਹੁਤ ਬਹੁਤ ਸ਼ੁਕਰੀਆ ਪ੍ਰੇਮ ਜੀ
1.
29-03-2003
ਬਦਲਦਾ ਸੱਭਿਆਚਾਰ
ਕਿਥੇ
ਗਏ ਖੂਹ ਕਿਥੇ ਗਈਆਂ ਟਿੰਡਾਂ ਨੇ,
ਸੱਥ
ਵੀ ਖਤਮ ਕਰ ਦਿੱਤੇ ਪਿੰਡਾਂ ਨੇ।
ਨਾ
ਹੀ ਬਾਜ਼ੀਗਰ ਕਿਤੇ ਬਾਜ਼ੀ ਪਾਉਦੇ ਨੇ,
ਨਾ
ਹੀ ਵਣਜਾਰੇ ਵੰਗਾਂ ਲੈ ਕੇ ਆਉਦੇ ਨੇ।
ਪੰਜਾਬੀ
ਬੱਚੇ ਖੂਹ ਦੇ ਤੁੱਕੇ ਨੂੰ ਨਹੀਂ ਜਾਣਦੇ,
ਪੰਜਾਬੀ
ਭੁੱਲ ਇਤਿਹਾਸ ਹੁਣ ਮੌਜਾਂ ਮਾਣਦੇ,
ਕੇਸਾਂ
ਨੂੰ ਕਟਾ ਕੇ ਸਭ ਰੋਡੇ ਬਣ ਗਏ,
ਜੌਆਂ
ਦੇ ਸੱਤੂ ਦੀ ਥਾਂ ਤੇ ਸੋਡੇ ਬਣ ਗਏ।
ਨਾ
ਹੀ ਘਰਾਂ ਵਿੱਚ ਕੋਈ ਬਾਤਾਂ ਪਾਉਦਾ ਏ,
ਬੱਚਿਆ
ਨੂੰ ਨਾ ਕੋਈ ਸਾਖੀਆਂ ਸੁਣਾਉਦਾ ਏ,
ਸਾਰਿਆ
ਦੀ ਮੱਤ ਟੀ.ਵੀ. ਚੈਨਲਾਂ ਨੇ ਮਾਰੀ ਏ,
ਅੱਜ
ਰੋਟੀ ਨਹੀਂ ਮੈਂ ਖਾਣੀ ਕ੍ਰਿਕਟ ਦੀ ਟੀਮ ਹਾਰੀ ਏ।
ਹੌਲਾਂ
ਛੱਲੀਆਂ ਤੇ ਕਿੱਥੇ ਗਈ ਕੰਗਣੀ,
ਸੁਪਨਾ
ਨੇ ਬਣੇ ਦਹੀਂ ਤੇ ਲੱਸੀ ਸੰਘਣੀ,
ਹਰ
ਪਾਸੇ ਦੁੱਧ ਸਪਰੇਟਾ ਵਿਕਦਾ,
ਹੁਣ
ਹਰ ਗਲੀ ਮੋੜ ਉੱਤੇ ਠੇਕਾ ਦਿਸਦਾ।
ਕਲਾਕਾਰ
ਗੀਤਾਂ ਦੇ ਵਿਸ਼ੇ ਭੁੱਲ ਗਏ,
ਸੱਸੀ,ਸੋਹਣੀ,ਸ਼ੀਰੀ ਵਾਲੇ ਕਿੱਸੇ ਭੁੱਲ ਗਏ,
ਮੁਟਿਆਰਾਂ
ਅੱਧ-ਨੰਗੀਆਂ ਨਚਾਈ ਜਾਂਦੇ ਨੇ,
ਤਨਾਂ
ਉੱਤੋ ਇੱਜਤਾਂ ਨੂੰ ਲਾਹੀ ਜਾਂਦੇ ਨੇ।
ਮੇਰੇ
ਦੇਸ਼ ਨੂੰ ਏ ਮਾਰ ਦਿੱਤਾ ਨਕਲਾਂ,
ਕਿਉ
ਹਰ ਇੱਕ ਦੀਆਂ ਸੜ ਗਈਆ ਅਕਲਾਂ?
“ਪ੍ਰੇਮ”
ਅੰਤ ਇੱਕ ਦਿਨ ਪਛਤਾਉਣਾ ਪੈਣਾ ਏ,
ਪੰਜਾਬੀ
ਸੱਭਿਆਚਾਰ ਅਪਨਾਉਣਾ ਪੈਣਾ ਏ।
--------0----------
2. 15.11.2003
ਕਿਹੋ
ਜਿਹਾ ਉਸ ਔਰਤ ਦਾ ਸਤਿਕਾਰ ਹੁੰਦਾ ਏ।
ਜਿਸ
ਦੀ ਕੁਖੋ ਜੰਮ ਕਿ ਆਦਮੀ ਅਵਤਾਰ ਹੁੰਦਾ ਏ।
ਨੋ
ਮਹੀਨੇ ਗਰਭ ਵਿੱਚ ਰੱਖ ਕਿ ਤੇ ਲੋਰੀਆਂ ਦੇ ਕਿ ਪਾਲਦੀ ਏ।
ਉਹ
ਹੀ ਇਹਦਾ ਬਣ ਜਾਂਦਾ ਦੁਸ਼ਮਣ ਜਦੋ ਹੁਸ਼ਿਆਰ ਹੁੰਦਾ ਏ।
ਜਿਸ
ਬੱਚੀ ਨੇ ਜਨਮ ਲਿਆ ਨਹੀਂ ਅਜੇ ਇਸ ਧਰਤੀ ਤੇ,
ਉਹਦਾ
ਹੁਣ ਗਰਭ ਅੰਦਰ ਹੀ ਕਿਉ ਸਸਕਾਰ ਹੁੰਦਾ ਏ।
ਜਿਸ
ਤੇ ਚੱਲਦਿਆ ਤਨ ਮਨ ਦੀ ਬੋਟੀ ਬੋਟੀ ਹੋ ਜਾਵੇ,
ਔਰਤ
ਦਾ ਜੀਵਣ ਉਸ ਖੰਡੇ ਦੀ ਤਿੱਖੀ ਧਾਰ ਹੁੰਦਾ ਏ।
ਜ਼ਿੰਦਗੀ
ਦੀ ਗੱਡੀ ਦਾ ਇੱਕ ਪਹੀਆ ਏ ਔਰਤ,
ਬਿਨਾਂ
ਇੱਕ ਪਹੀਏ ਸਫਰ ਕਦੋ ਕੋਈ ਵੀ ਪਾਰ ਹੁੰਦਾ ਏ।
ਰੌਦੇ
ਨੇ ਸ਼ਬਦ ਗਜ਼ਲਾਂ ਦੇ ਤੇ ਮੈਂ ਖੁਦ ਵੀ ਕੁਰਲਾਉਦਾ ਹਾਂ,
ਔਤਰ
ਦੀ ਬੇਪਤੀ ਨਾਲ ਭਰਿਆ ਹਰ ਅਖਬਾਰ ਹੁੰਦਾ ਏ।
“ਪ੍ਰੇਮ”
ਸਾਡੇ ਗੁਨਾਹਾਂ ਦਾ ਏਥੇ ਹੀ ਲੇਖਾ ਹੋਣਾ ਏ,
ਨਿਆਂ
ਉਸ ਦੀ ਅਦਾਲਤ ਵਿੱਚ ਸਦਾ ਇਕਸਾਰ ਹੁੰਦਾ ਏ।
*************************
3.
15.09.2007
ਕਲਮਾਂ
ਵਾਲਿਓ ਕਲਮ ਦੀ ਕਦਰ ਕਰੋ,
ਝਾੜੂ
ਵਾਂਗ ਕਿਉ ਕਲਮ ਘਸਾਈ ਜਾਂਦੇ।
ਮਾਂ
ਬੋਲੀ ਦੀ ਸੇਵਾ ਦੇ ਨਾ ਹੇਠਾਂ,
ਵਿਰਸਾ
ਪੈਰਾਂ ‘ਚ ਤੁਸੀਂ ਰੁਲਾਈ ਜਾਂਦੇ।
ਤੁਕ
ਮਿਲੇ ਨਾ ਕੋਈ ਅਰਥ ਨਿਕਲੇ,
ਕਾਵਾਂ
ਰੋਲੀ ਹੀ ਐਵੇ ਮਚਾਈ ਜਾਂਦੇ।
ਬਾਜ਼
ਆਉਦੇ ਨਹੀਂ ਕਬੂਤਰ ਬਾਜ਼ੀਆਂ ਤੋਂ,
ਪਹਿਰੇਦਾਰ
ਪੰਜਾਬੀ ਦੇ ਅਖਵਾਈ ਜਾਂਦੇ।
ਇਤਿਹਾਸ
ਵਿਰਸੇ ਦਾ ਕੁਝ ਵੀ ਪਤਾ ਨਹੀਂ,
ਖੋਰੇ
ਕਿਹੜੇ ਕਲਾਮ ਸੁਣਾਈ ਜਾਂਦੇ।
ਘੁੰਡ
ਚੁੱਕਦੀ ਨਹੀਂ ਸੀ ਜੋ ਕਿਸੇ ਅੱਗੇ,
ਕੱਪੜੇ
ਤਨ ਦੇ ਵੀ ਉਹਦੇ ਲਵਾਈ ਜਾਂਦੇ।
ਪਿਛੇ
ਲੱਗ ਕਿ ਪੱਛਮੀ ਸੱਭਿਆਚਾਰ ਦੇ,
ਬੋਲੀ
ਵਿਰਸੇ ਨੂੰ ਕਾਹਤੋਂ ਭੁਲਾਈ ਜਾਂਦੇ।
ਹਾਰ
ਖਾ ਕਿ ਹਾਰ ਤੁਸੀਂ ਜਿੱਤ ਵਾਲੇ,
ਖੁਦ
ਆਪਣੇ ਹੀ ਗਲ ਵਿੱਚ ਪਾਈ ਜਾਂਦੇ।
“ਪ੍ਰੇਮ”
ਜਹੇ ਐਬਾਂ ਵਿੱਚ ਆਪ ਡੁੱਬੇ,
ਪਰ
ਲੋਕਾਂ ਨੂੰ ਦੇਖੋ ਸਮਝਾਈ ਜਾਂਦੇ।
***************************
4.
04-11-2008
ਫੁਲਕਾਰੀ
ਬਿਛੂਵੇ ਤੇ ਕੈਂਠੇ ਨਾ ਧਿਆਉਂਦੇ ਕਿਤੇ,
ਨਾਂ
ਹੀ ਖੂਹ ਨੇ ਨਾ ਟਿੰਡਾਂ ਗੇੜੇ ਪਈਆਂ ਖਾਂਦੀਆਂ।
ਜੇਬਾਂ
ਵਾਲੇ ਝੱਗੇ ਨਹੀਓ ਹਲ ਅਤੇ ਢੱਗੇ ਨਹੀਓ,
ਦੰਦਾਂ
ਦਾ ਦੰਦਾਸਾ ਨਹੀਂ ਤੇ ਨਾ ਹੀ ਨੇ ਪਰਾਂਦੀਆਂ।
ਫੈਸ਼ਨਾਂ
ਨਾ ਪੱਟੇ ਲੋਕੀ ਵਿਰਸੇ ਤੋਂ ਕੱਟੇ ਲੋਕੀ,
ਹੱਕ
ਤੇ ਹਲਾਲ ਵਾਲੀ ਖਾਣੀ ਭੁੱਲ ਗਏ ਨੇ।
ਕਿਤੇ
ਵੀ ਨਾ ਏਕਾ ਦਿਸੇ ਹਰ ਪਾਸੇ ਠੇਕਾ ਦਿਸੇ,
ਗੁਰੂਆਂ
ਦੀ ਸੱਚੀ ਸੁੱਚੀ ਬਾਣੀ ਭੁੱਲ ਗਏ ਨੇ।
ਮੰਨਿਆ
ਗਰੀਬ ਸੀ ਜੋ ਦਿਲ ਦੇ ਕਰੀਬ ਸੀ ਜੋ,
ਆਪਣੇ
ਪੁਰਾਣੇ ਸਭ ਹਾਣੀ ਭੁੱਲ ਗਏ ਨੇ।
ਸ਼ਹਿਦ
ਨਾਲੋ ਮਿੱਠਾ ਸੀ ਜੋ ਦੁੱਧ ਨਾਲੋ ਚਿੱਟਾ ਸੀ ਜੋ,
ਸਾਂਭਣਾ
ਪੰਜਾਬੀ ਉਹ ਪਾਣੀ ਭੁੱਲ ਗਏ ਨੇ।
ਬਣ
ਅੰਗਰੇਜ਼ ਵੱਡੇ ਸਮੇਂ ਨਾਲੋ ਤੇਜ਼ ਵੱਡੇ,
ਮਾਂ
ਬੋਲੀ ਏ ਪੰਜਾਬੀ ਸਾਡੀ ਰਾਣੀ ਭੁੱਲ ਗਏ ਨੇ।
ਸਾਂਭ
ਲਓ ਪੰਜਾਬੀਓ ਪੰਜਾਬੀ ਮਾਂ ਆਪਣੀ ਨੂੰ,
ਮਾਂਵਾ
ਬਿਨ੍ਹਾਂ ਬੱਚਿਆਂ ਦੀ ਸਾਰ ਕੋਈ ਲੈਦਾ ਨਾ।
“ਪ੍ਰੇਮ”
ਜੇ ਪੰਜਾਬੀ ਨੂੰ ਵੀ ਮਾਣ ਅਸਾਂ ਦਿੱਤਾ ਹੁੰਦਾ,
“ਗੁਰਦਾਸ”
ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਕਦੇ ਕਹਿੰਦਾ ਨਾ।
**************
5. 7-08-2010
ਬੋਲੀ
ਅਤੇ ਵਿਰਸੇ ਨਾ ਕੌਮਾਂ ਨੇ ਜਿਊਦੀਆਂ,
ਬੋਲੀਆਂ
ਹੀ ਇਤਿਹਾਸ ਨੂੰ ਨੇ ਲੜੀ ‘ਚ ਪਰੋਦੀਆਂ।
ਕਿਉਂ
ਬੇਮੁੱਖ ਹੋ ਰਹੇ ਇਹ ਮਰਜ਼ ਪਛਾਣੀਏ।
ਸਾਡਾ
ਬਣਦਾ ਪੰਜਾਬੀ ਲਈ ਜੋ ਫ਼ਰਜ਼ ਪਛਾਣੀਏ।
ਮਾਂ
ਦੀ ਬੁੱਕਲ ਜਹੀ ਨਿੱਘੀ ਅਤੇ ਸ਼ਹਿਦ ਨਾਲੋ ਮਿੱਠੀ ਏ।
ਮਾਂ
ਬੋਲੀ ਇਹ ਪੰਜਾਬੀ ਜਿੰਨਾਂ ਗਹੁ ਨਾਲ ਡਿੱਠੀ ਏ।
ਇਹਦਾ
ਸਾਡੇ ਸਿਰ ਜਿਹੜਾ ਉਹ ਕਰਜ਼ ਪਛਾਣੀਏ।
ਸਾਡਾ
ਬਣਦਾ------------------
ਪੰਜਾਬੀ
ਵਿੱਚ ਲਿਖੀ ਕਵੀਆਂ ਨੇ ਸੱਚੀ-ਸੁੱਚੀ ਬਾਣੀ ਏ।
ਇਹਦੇ
ਹਰ ਜ਼ਰੇ ਵਿੱਚ ਪਿਆਰ ਦੀ ਕਹਾਣੀ ਏ।
ਢਾਹ
ਬੋਲੀ ਨੂੰ ਜੋ ਲਾਉਦੇ ਖ਼ੁਦਗ਼ਰਜ਼ ਪਛਾਣੀਏ।
ਸਾਡਾ
ਬਣਦਾ------------------
“ਪ੍ਰੇਮ”
ਭੁੱਲਿਓ ਨਾ ਸ਼ਿਵ, ਪਾਸ਼, ਨਾਨਕ, ਫਰੀਦ ਨੂੰ।
ਬੁੱਲੇ
ਸ਼ਾਹ, ਵਾਰਿਸ ਤੇ ਹਾਸ਼ਿਮ, ਵਜੀਦ ਨੂੰ।
ਯਮਲੇ
ਦੀ ਤੂੰਬੀ ਵਾਲੀ ਤਰਜ਼ ਪਛਾਣੀਏ।
ਸਾਡਾ
ਬਣਦਾ----------------
********************
6.
. 25.07.2012
ਪਹਿਲਾ
ਖੋਰਾ ਪੰਜਾਬੀ ਨੂੰ ਉਦੋਂ ਲੱਗਾ,
ਜਦੋਂ
ਛੱਡੀ ਪੰਜਾਬੀਆਂ ਕਲਮ,ਸਲੇਟ ਫੱਟੀ।
ਘਰ
ਵਾੜ ਕੇ ਅਸੀਂ ਬੇਗਾਨਿਆਂ ਨੂੰ,
ਵੇਚਣ
ਤੁਰ ਪਏ ਮਾਂ ਬੋਲੀ ਬਜ਼ਾਰ ਹੱਟੀ।
ਪਕੜ
ਬਣੀ ਨਾ ਦੂਜੀਆਂ ਭਸ਼ਾਵਾਂ ਤੇ ਕੋਈ,
ਤੇ
ਮਾਂ ਬੋਲੀ ਤੋਂ ਵੀ ਹੋਲੀ-ਹੋਲੀ ਦੂਰ ਹੋ ਰਹੇ,
ਭੁੱਲ
ਬੋਲੀ ਤੇ ਵਿਰਸੇ ਆਪਣੇ ਨੂੰ,
“ਪ੍ਰੇਮ”
ਕਰੀ ਬੈਠੇ ਓ ਕਿਹੜੀ ਖੱਟੀ?
******************************
7. 24.10.2012
ਅਸੀ
ਹੋਰ ਭਸ਼ਾਵਾਂ ਨੂੰ ਛੱਡ ਕੇ,ਦਈਏ ਮਾਣ ਪੰਜਾਬੀ ਬੋਲੀ ਨੂੰ।
ਕਿਉ
ਰਾਣੀ ਮਾਂ ਨੂੰ ਵਿਸਰ ਮਨੋ,ਸਤਿਕਾਰ ਦਈਏ ਕਿਸੇ ਗੋਲੀ ਨੂੰ।
ਜੋ
ਗੁੜਤੀ ਦੇ ਨਾਲ ਮਿਲਦੀ ਏ,ਓਸੇ ਨੂੰ ਕਹਿੰਦੇ ਮਾਂ ਬੋਲੀ।
ਕਈਆਂ
ਜਾਨ ਤੋਂ ਵੱਧ ਕੇ ਸਾਂਭੀ ਏ,ਕਈਆਂ ਕੱਖਾਂ ਵਾਂਗਰ ਰੋਲੀ ਏ।
ਤੱਕ
ਫਿੱਕਾ ਚਿਹਰਾ ਮਾਂ ਦਾ ਮੈਂ,ਕੀ ਜਸ਼ਨ ਮਨਾਵਾਂ ਹੋਲੀ ਨੂੰ।
ਅਸੀ
ਹੋਰ ਭਸ਼ਾਵਾਂ---------
ਰੁੱਖਾਂ
ਕੁੱਖਾਂ ਦੀ ਲੋੜ ਬੜੀ,ਅਸੀਂ ਆਪਣੇ ਫਰਜ਼ ਪਛਾਣ ਲਈਏ।
ਮਾਂ
ਬੋਲੀ ਬਿਨ ਕੋਈ ਹਸਤੀ ਨਹੀਂ,ਇਸ ਗੱਲ ਨੂੰ ਵੀ ਹੁਣ ਜਾਣ ਲਈਏ।
ਕੁੱਖਾਂ
ਵਿੱਚ ਕਤਲ ਕਰਾਉਦੇ ਜੋ,ਇੱਕ ਦਿਨ ਤਰਸਣਗੇ ਡੋਲੀ ਨੂੰ।
ਅਸੀ
ਹੋਰ ਭਸ਼ਾਵਾਂ---------
ਮੰਨਿਆ
ਕੇ ਅੱਗੇ ਵਧਣ ਲਈ,ਅੰਗਰੇਜ਼ੀ ਸਿੱਖਣੀ ਪੈਣੀ ਏ।
ਪਰ
ਮਾਂ ਬੋਲੀ ਦੀ ਹੋਂਦ ਬਿਨ੍ਹਾਂ,ਸਾਡੀ ਵੀ ਹੋਂਦ ਨਾ ਰਹਿਣੀ ਏ।
ਬਿਨ
ਬੋਲੀਆਂ,ਗਿੱਧੇ,ਭੰਗੜੇ ਦੇ,ਕਿੰਝ ਹਾਕ ਮਾਰਾਗੇ ਢੋਲੀ ਨੂੰ।
ਅਸੀ
ਹੋਰ ਭਸ਼ਾਵਾਂ---------
ਝਾੜੂ
ਵਾਂਗਰ ਕਲਮ ਘਸਾ ਰਹੇ ਨੇ,ਕੁਝ “ਪ੍ਰੇਮ” ਜਹੇ ਵੀ ਸ਼ਾਇਰ ਨੇ।
ਮਾਂ
ਬੋਲੀ ਤੋਂ ਮੁਨਕਰ ਹੋ ਗਏ,ਐਸੇ ਵੀ ਕੁਝ ਕੁ ਕਾਇਰ ਨੇ।
ਹੁਣ
ਲੋਕ ਹੀ ਆਪੇ ਪਰਖਣਗੇ ਮਾੜੀ ਤੇ ਚੰਗੀ ਟੋਲੀ ਨੂੰ।
ਅਸੀ
ਹੋਰ ਭਸ਼ਾਵਾਂ ਨੂੰ ਛੱਡ ਕੇ,ਦਈਏ ਮਾਣ ਪੰਜਾਬੀ ਬੋਲੀ ਨੂੰ।
*************************
8.
04.12.2012
ਰਾਤ
ਦੇ ਸਮੇਂ ‘ਚ ਇਹਨਾਂ ਫੁੱਲਾਂ ਦਿਆ ਪੱਤਿਆਂ ਤੇ,
ਪਾਣੀ
ਦੀਆਂ ਬੂੰਦਾਂ ਕਿਹੜਾ ਡੋਲ ਜਾਂਦਾ ਏ।
ਮਣ
ਕੁ ਕਣਕ ਅਸਾਂ ਬੀਜੀ ਸੀ ਜੋ ਖੇਤਾਂ ਵਿੱਚ,
ਉਸੇ
ਨੂੰ ਬਣਾ ਕਿਹੜਾ ਬੋਹਲ ਜਾਂਦਾ ਏ।
ਕੌਣ
ਏ ਜਾਚ ਸਿਖਾਉਦਾ ਇਹਨਾਂ ਪੰਛੀਆਂ ਨੂੰ,
ਬਦਲ
ਦੇਣਾ ਏ ਕਿੰਝ ਮੋਸਮਾਂ ਨਾ ਆਲਣਾ।
ਕਿੰਝ
ਚੁੰਝ ਆਪਣੀ ਨਾ ਬੱਚਿਆਂ ਨੂੰ ਖਾਣਾ ਦੇਣਾ,
ਨਿੱਘ
ਦੇ ਛਾਤੀ ਦਾ ਕਿੰਝ ਸਰਦੀ ‘ਚ ਪਾਲਣਾ।
ਸਾਉਣ
ਭਾਦੋ ਨਿੱਕੀ ਜਹੀ ਬਦਲੀ ਜੇ ਬਣੇ ਕਿਤੇ,
ਮੀਹ
ਆਊ ਡੱਡੂ ਕਿਵੇਂ ਬੋਲ ਜਾਂਦਾ ਏ?
ਰਾਤ
ਦੇ ਸਮੇਂ ‘ਚ ਇਹਨਾਂ
-----------------------
ਸ਼ਾਮ
ਸਮੇਂ ਕੋਰਾ ਜਿਵੇ ਕਲੀ ਏ ਖਿਲਾਰੀ ਕਿਸੇ,
ਦਿਨ
ਵੇਲੇ ਧੁੰਦ ਦੀ ਚਾਦਰ ਕਿਵੇਂ ਤਣਦੀ।
ਸੂਰਜ
ਦੇ ਧਰਤੀ ਇਹ ਚੱਕਰ ਲਗਾਉਦੀਂ ਕਿਉਂ?
ਅੱਗ
ਪੱਥਰ ਨਾ ਪੱਥਰ ਵੱਜੇ ਤਾਂ ਕਿਵੇਂ ਬਣਦੀ?
ਚਮਕਦੇ
ਤਾਰਿਆਂ ਦੀ ਰੋਸਨੀ ‘ਚ ਚੋਰੀ-ਚੋਰੀ,
ਅੱਖ
ਰਾਤ ਦੀ ਸਵੇਰਾ ਕਿੰਝ ਖੋਲ ਜਾਂਦਾ ਏ।
ਰਾਤ
ਦੇ ਸਮੇਂ ‘ਚ ਇਹਨਾਂ
-----------------------
ਕਿੰਝ
ਫੁੱਲ ਲੱਗਦੇ ਤੇ ਕਿੰਝ ਫਲ ਬਣਦੇ ਨੇ?
ਫਲਾਂ
ਵਿੱਚ ਆਣ ਕੇ ਮਿਠਾਸ ਕੌਣ ਪਾਉਦਾ ਏ?
ਰੁੱਖ,
ਫੁੱਲ ਝਾੜੀਆਂ ਵੀ ਹਵਾ ‘ਚ ਝੂਮਣ ਕਿਉ?
ਕੌਣ
ਏ ਮੀਹ ਨਾਲ ਇਹਨਾਂ ਨੂੰ ਨੁਹਾਉਦਾ ਏ?
ਬੀਨ
ਬਣ ਬਾਂਸ ਦੀ ਲੱਕੜ ਦਾ ਬੇਜਾਨ ਟੋਟਾ,
ਕੰਨਾਂ
ਵਿੱਚ ਰਸ ਕਿਵੇਂ ਘੋਲ ਜਾਂਦਾ ਏ?
ਰਾਤ
ਦੇ ਸਮੇਂ ‘ਚ ਇਹਨਾਂ
-----------------------
ਸਾਰੀ
ਕਾਇਨਾਤ ਜਿਹਦੇ ਹੁਕਮ ‘ਚ ਚੱਲਦੀ ਏ,
ਵਾਹਿਗੁਰੂ,ਅੱਲਾ ਉਹਨੂੰ ਕੋਈ ਕਹਿੰਦਾ ਰਾਮ ਏ।
ਕਣ-ਕਣ ਵਿੱਚ ਉਹ ਤਾਂ ਆਪ ਇੱਕੋ ਵੱਸਦਾ ਏ,
ਲੱਖਾਂ
ਤੇ ਕਰੋੜਾਂ ਉਹਦੇ ਦੁਨੀਆਂ ਲਈ ਨਾਮ ਨੇ।
“ਪ੍ਰੇਮ”
ਕੋਈ ਵਜ਼ਨ ਗੀਤਾਂ ‘ਚ ਤੇਰੇ ਹੋਵੇਗਾ ਤਾਂ,
ਐਵੇ
ਕਿਹੜਾ ਕਰਕੇ ਮਖੋਲ ਜਾਂਦਾ ਏ?
ਰਾਤ
ਦੇ ਸਮੇਂ ‘ਚ ਇਹਨਾਂ
-----------------------
**********************
9. 6/11/2012
ਮੇਰੀ
ਮਾਂ ਬੋਲੀ ਪੰਜਾਬੀ ਏ,ਜੋ ਭਾਰਤ ਮਾਂ ਦਾ ਗਹਿਣਾ ਹੈ।
ਸਦਾ
ਗੱਲ ਕਰੂ ਪੰਜਾਬੀ ਦੀ,ਮੈਂ ਜਿੰਨੀ ਦੇਰ ਵੀ ਰਹਿਣਾ ਹੈ।
ਹੋਰ
ਭਸ਼ਾਵਾਂ ਸਿੱਖਣ ਤੋਂ ਮੈਂ ਨਹੀਂ ਕਿਸੇ ਨੂੰ ਰੋਕ ਰਿਹਾ,
ਮਾਂ
ਬੋਲੀ ਦਾ ਸਤਿਕਾਰ ਕਰੋ, ਬੱਸ ਏਨਾ “ਪ੍ਰੇਮ” ਦਾ ਕਹਿਣਾ ਹੈ।
------0-----
ਪ੍ਰੇਮ ਸਿੰਘ
ਰੱਤੜਾ (9888302155,8283902155)
Thanks for Reading this. Like us on Facebook https://www.facebook.com/shivbatalvi and Subscribe to stay in touch.