ਸੂਬੇਦਾਰਨੀ
ਲੜ ਲੱਗ ਕੇ ਨੀ ਫੌਜੀ ਦੇ ਸਹੇਲੀਉ
ਬਣ ਗਈ ਮੈਂ ਸੂਬੇਦਾਰਨੀ
ਸਲੂਟ ਰੰਗਰੂਟ ਮਾਰਦੇ ਜਦੋਂ ਛੌਣੀਆਂ ਚੋਂ ਲੰਘਾਂ ਉਹਦੇ ਨਾਲ ਨੀ !
ਬਣ ਗਈ ਮੈਂ ਸੂਬੇਦਾਰਨੀ !!
ਬੈਰਕਾਂ 'ਚ ਧੁੱਮ ਪੈ ਗਈ ਸੂਬੇਦਾਰਨੀ ਨੇ ਜੱਟੀ ਕਿਤੋਂ ਆਂਦੀ
ਸਪਨੀ ਦੀ ਟੋਰ ਟੁਰਦੀ ਪੈਰੀਂ ਕਾਲੇ ਸਲੀਪਰ ਪਾਂਦੀ
ਪਰੇਟ ਵਾਂਗ ਧਮਕ ਪਵੇ ਜਦੋਂ ਪੁੱਟਦੀ ਪੰਜੇਬਾਂ ਵਾਲੇ ਪੈਰ ਨੀ !
ਬਣ ਗਈ ਮੈਂ ਸੂਬੇਦਾਰਨੀ !!
ਹਾਏ ਨੀ ਮੈਂ ਕਿੰਜ ਨੀ ਦੱਸਾਂ
ਉਹਦੀ ਦਿੱਖ ਨੀ ਸੂਰਜਾਂ ਵਾਲੀ ਗਸ਼ ਪਵੇ ਮੋਰਾਕੀਨ ਨੂੰ
ਤੱਕ ਵਰਦੀ ਫੀਤੀਆਂ ਵਾਲੀ
ਹੱਕ ਉਤੇ ਵੇਖ ਤਮਗੇ
ਮੇਰਾ ਕੰਬ ਜਾਏ ਮੋਹਰਾਂ ਵਾਲਾ ਹਾਰ ਨੀ !
ਬਣ ਗਈ ਮੈਂ ਸੂਬੇਦਾਰਨੀ !!
ਨੀ ਰੱਬ ਕੋਲੋਂ ਖੈਰ ਮੰਗਦੀ ਨਿੱਤ ਉਹਦੀਆਂ ਮੈਂ ਸੁੱਖਾਂ ਮਨਾਵਾਂ
ਮੇਰੇ ਜਹੀਆਂ ਸੱਤ ਜਨੀਆਂ ਉਹਦੇ ਰੂਪ ਤੋਂ ਮੈਂ ਘੋਲ ਘੁਮਾਵਾਂ ਨੀ ਮੇਰੀ ਉਹਨੂੰ ਉਮਰ ਲੱਗੇ ਰਾਖਾ ਦੇਸ਼ ਦਾ ਉਹ ਪਹਿਰੇਦਾਰ ਨੀ !
ਬਣ ਗਈ ਮੈਂ ਸੂਬੇਦਾਰਨੀ !!
No comments:
Post a Comment