19.4.11

Jagjit Sandhu - Ghazal

ਜ਼ਿੰਦਗੀ ਨੂੰ ਪਿਆਰ ਕੋਈ ਕੀ ਕਰੇ
ਜਦ ਘਰਾਂ ਤੋਂ ਖ਼ੂਬਸੂਰਤ ਮਕਬਰੇ

ਨਜ਼ਮ ਤੋਂ ਸੰਗਰਾਮ ਤੀਕਰ ਦਾ ਸਫ਼ਰ
ਮੈਂ ਲਹੂ ਬਾਲਾਂ ਤਾਂ ਦੁਨੀਆ ਤੈਅ ਕਰੇ

ਜਿਸਮ ਤੋਂ ਜੇਕਰ ਪਰੇ ਅਹਿਸਾਸ ਹੈ
ਸੋਚਦਾਂ ਅਹਿਸਾਸ ਤੋਂ ਕੀ ਹੈ ਪਰੇ

ਚੰਦ ਰਾਤਾਂ ਬਾਅਦ ਜਾਂਦੇ ਨੇ ਬਦਲ
ਫ਼ਰਕ ਨਾ ਕੋਈ ਬਦਨ ਕੀ ਬਿਸਤਰੇ


---ਜਗਜੀਤ ਸੰਧੂ

No comments: