1.6.11

ਸਵਾਗਤ-Shiv Batalvi

ਸਵਾਗਤ

ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ !
ਹੋਰ ਗੁਹੜੀ ਹੋ ਗਈ ਹੈ,ਮੇਰਿਆਂ ਬੋਹੜਾਂ ਦੀ ਛਾਂ !
ਖਾ ਰਹੇ ਨੇ ਚੂਰੀਆਂ,ਅੱਜ ਮੇਰਿਆਂ ਮਹਿਲਾਂ ਦੇ ਕਾਂ !
ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ......
ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ !
ਆਲਣਾ ਮੇਰੇ ਦਿਲ 'ਚ ਖੁਸ਼ੀਆਂ,ਪਾਣ ਦੀ ਕੀਤੀ ਹੈ ਹਾਂ !
ਤੇਰੇ ਨਾਂ ਤੇ ਪੈ ਗਏ ਨੇ
ਮੇਰਿਆਂ ਰਾਹਾਂ ਦੇ ਨਾਂ !
ਹੈਂ ਤੁੰ ਆਈ ਮੇਰੇ ਗਰਾਂ,ਹੈਂ ਤੁੰ ਆਈ ਮੇਰੇ ਗਰਾਂ.....
ਹੈਂ ਤੁੰ ਆਈ ਮੇਰੇ ਗਰਾਂ,ਹੈਂ ਤੁੰ ਆਈ ਮੇਰੇ ਗਰਾਂ !
ਪੌਣ ਦੇ ਹੋਠਾਂ ਤੇ ਅੱਜ ਹੈ,ਮਹਿਕ ਨੇ ਪਾਣੀ ਸਰਾਂ !
ਟੁਰਦਾ ਟੁਰਦਾ ਰੁੱਕ ਗਿਆ ਹੈ
ਵੇਖ ਕੇ ਤੈਨੂੰ ਸਮਾਂ !
ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ....
ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ
ਲੈ ਲਈ ਕਲੀਆਂ ਨੇ
ਭੌਂਰਾਂ ਨਾਲ ਅਜ ਚੌਥੀ ਹੈ ਲਾਂ
ਹੈ ਤਿਤਲੀਆਂ ਰੱਖੀ ਜ਼ਬਾਂ
ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ
ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ !
ਆ ਤੇਰੇ ਪੈਰਾਂ ' ਪੁੱਗੇ-
ਸਫਰ ਦੀ ਮਹਿੰਦੀ ਲਗਾਂ !
ਆ ਤੇਰੇ ਨੈਣਾਂ ਨੂੰ ਮਿੱਠੇ-
ਸੁਪਨਿਆਂ ਦੀ ਪਿਉਂਦ ਲਾਂ !
ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ.....
ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ !
ਵਰਤ ਰੱਖੇਗੀ ਨਿਰਾਹਾਰੀ,ਮੇਰੀ ਪੀੜਾਂ ਦੀ ਮਾਂ !ਆਉਣਗੇ ਖੁਸ਼ੀਆਂ ਦੇ ਖੱਤ,ਅਜ ਮੇਰਿਆਂ ਗੀਤਾਂ ਦੇ ਨਾਂ !
ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ......
ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ !
ਹੋਰ ਗੂਹੜੀ ਹੋ ਗਈ ਹੈ,ਮੇਰਿਆਂ ਬੋਹੜਾਂ ਦੀ ਛਾਂ !
ਖਾ ਰਹੇ ਨੇ ਚੂਰੀਆਂ,ਅੱਜ ਮੇਰਿਆਂ ਮਹਿਲਾਂ ਦੇ ਕਾਂ !
ਹੈਂ ਤੁੰ ਆਈ ਮੇਰੇ ਗਰਾਂ,ਹੈ ਤੁੰ ਆਈ ਮੇਰੇ ਗਰਾਂ........

No comments: