1.6.11

ਸਾਨੂੰ ਪਰਭ ਜੀ,

ਸਾਨੂੰ ਪਰਭ ਜੀ,ਇੱਕ ਅੱਧ ਗੀਤ ਉਧਾਰਾ ਹੋਰ ਦਿਓ,ਸਾਡੀ ਬੁਝਦੀ ਜਾਂਦੀ ਅੱਗ,ਅੰਗਾਰਾ ਹੋਰ ਦਿਓ,
ਮੈਂ ਨਿੱਕੀ ਉਮਰੇ
,ਸਾਰਾ ਦਰਦ ਹੰਢਾ ਬੈਠਾ,ਸਾਡੀ ਜੋਬਨ ਰੁੱਤ ਲਈ,ਦਰਦ ਕੁਆਰਾ ਹੋਰ ਦਿਓ,
ਗੀਤ ਦਿਓ ਮੇਰੇ ਜੋਬਨ ਵਰਗਾ
,ਸੌਲਾ ਟੂਣੇ ਹਾਰਾ,ਦਿਨ ਚੜਦੇ ਦੀ ਲਾਲੀ ਦਾ ਜਿਉਂ,ਭਰ ਸਰਵਰ ਲਿਸ਼ਕਾਰਾ,ਰੁੱਖ ਵਿਹੂਣੇ ਥਲ ਵਿੱਚ ਜੀਂਕਣ,ਪਹਿਲਾ ਸੰਝ ਦਾ ਤਾਰਾ,ਸੰਝ ਹੋਈ ਸਾਡੇ ਵੀ ਥਲ ਥੀਂ,ਇੱਕ ਅੱਧ ਤਾਰਾ ਹੋਰ ਦਿਓ,ਜਾਂ ਸਾਨੂੰ ਵੀ ਲਾਲੀ ਵਾਂਕਣ,ਭਰ ਸਰਵਰ ਵਿੱਚ ਖੋਰ ਦਿਓ,
ਪਰਭ ਜੀ ਦਿਨ ਬਿਨ ਮੀਤ ਨਾ ਬੀਤੇ
,ਗੀਤ ਬਿਨਾ ਨਾ ਬੀਤੇ,ਔਧ ਹੰਢਾਣੀ ਹਰ ਕੋਈ ਜਾਣੇ,ਦਰਦ ਨਸੀਬੀਂ ਸੀਤੇ,ਹਰ ਪੱਤਣਾਂ ਦੇ ਪਾਣੀ ਪਰਭ ਜੀ,ਕਿਹੜੇ ਮਿਰਗਾਂ ਪੀਤੇ?ਸਾਡੇ ਵੀ ਪੱਤਣਾਂ ਦੇ ਪਾਣੀ,ਅਣਪੀਤੇ ਹੀ ਰੋੜ ਦਿਓ,ਜਾਂ ਜੋ ਗੀਤ ਲਿਖਾਏ ਸਾਥੋਂ,ਉਹ ਵੀ ਪਰਭ ਜੀ ਮੋੜ ਦਿਓ,
ਪਰਭ ਜੀ ਰੂਪ ਨਾ ਕਦੇ ਸਲਾਹੀਏ
,ਜਿਹੜਾ ਅੱਗ ਤੋਂ ਊਣਾ,ਓਸ ਅੱਖ ਦੀ ਸਿਫਤ ਨਾ ਕਰੀਏ,ਜਿਸ ਅੱਖ ਦਾ ਹੰਝ ਅਲੂਣਾ,ਦਰਦ ਵਿਛੁੰਨਾ ਗੀਤ ਨਾ ਕਹੀਏ,ਬੋਲ ਨਾ ਮਹਿਕ ਵਿਹੂਣਾ,ਬੋਲ ਜੇ ਸਾਡਾ ਮਹਿਕ ਵਿਹੂਣਾ,ਤਾਂ ਡਾਲੀ ਤੋਂ ਤੋੜ ਦਿਓ,ਜਾਂ ਸਾਨੂੰ ਸਾਡੇ ਜੋਬਨ ਵਰਗਾ,ਗੀਤ ਉਧਾਰਾ ਹੋਰ ਦਿਓ |||

1 comment:

Amininder Singh Kahlon said...

ਚੰਨ ਵੱਰਗਾ, ਸੂਰਜ ਵੱਰਗਾ ਕਲ਼ਾਮ ਬਟਾਲਵੀ ਦਾ ਕੀ ਕਹੀਏ ਤੇ ਕੀ ਰਹਿਣ ਦਈਏ , ਇੱਸ ਆਫ਼ਤਾਬੀ ਸ਼ਾਏਰ ਨੂੰ ਕਿਹੜਾ ਇਨਾਮ ਦਈਏ ।