ਗ਼ਜ਼ਲ
by Paramjit Chumber
ਕੀ ਕਰ ਲਏਂਗਾ, ਦਿਲ ਨੂੰ ਲਾ ਕੇ.
ਕਿੰਨੇ ਸੋਹਣੇ ਫੁੱਲ ਜ਼ੰਗਲ ਦੇ ,
ਸੁੱਕ ਗਏ, ਗਮਲੇ ਵਿਚ ਆ ਕੇ.
ਨਹੀਂ ਸੁਣਦਾ ਸਰਕਾਰ ਨੂੰ ਕੁੱਝ ਵੀ,
ਦੇਖ ਲਿਆ ਏ, ਬੀਨ ਵਜਾ ਕੇ.
ਜਨਮ ਦਿਨ ਵੀ ਭੁੱਲ ਗਏ ਧੀ ਦਾ,
ਆਏ ਮੁੰਡੇ ਦੀ, ਲੋਹੜੀ ਪਾ ਕੇ
ਦੋ ਟੁੱਕ ਕਰ ਦੇ ਖਤਮ ਕਹਾਣੀ,
ਕਿਓਂ ਕਰਦੈਂ ਗੱਲ, ਘੁਮਾ ਫਿਰਾ ਕੇ.
ਓਹੀ ਜਾਤ ਤੇ ਧਰਮ ਦੇ ਝਗੜੇ,
ਬਦਲਿਆ ਕੀ, ਪਰਦੇਸ 'ਚ ਜਾ ਕੇ.
‘ਪੰਮੀ’ ਸੱਚ ਦਾ ਸਾਥ ਨਾ ਛੱਡੀਂ,
ਸੱਚ ਨਹੀਂ ਮਰਦਾ, ਜ਼ਹਿਰ ਵੀ ਖਾ ਕੇ.
No comments:
Post a Comment